"ਉਹ ਧੰਨ ਹਨ ਜਿਹੜੇ ਦਿਆਲੂ ਹਨ ਕਿਉਂਕਿ ਉਨ੍ਹਾਂ 'ਤੇ ਦਇਆ ਕੀਤੀ ਜਾਵੇਗੀ" (ਮਤੀ 5:7)। ਯਿਸੂ ਨੇ ਸਾਨੂੰ ਪ੍ਰਾਥਨਾ ਵਿੱਚ ਸਿਖਾਇਆ, "ਹੇ ਸਾਡੇ ਪਿਤਾ! ਜਿਹੜਾ ਸਵਰਗ ਵਿੱਚ ਹੈ, ਤੁਸੀਂ ਸਾਡੇ ਪਾਪ ਮਾਫ਼ ਕਰ ਦਿਉ ਜਿਵੇਂ ਅਸੀਂ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ।" ਇਸ ਪ੍ਰਾਥਨਾ ਦਾ ਕੀ ਅਰਥ ਹੈ? ਇਸਦਾ ਅਰਥ ਹੈ ਕਿ ਜੇਕਰ ਕਿਸੇ ਨੇ ਮੇਰਾ ਬੁਰਾ ਕੀਤਾ ਹੈ ਅਤੇ ਮੈਂ ਉਸਨੂੰ ਮਾਫ਼ ਨਹੀਂ ਕਰਦਾ, ਤਾਂ ਪਰਮੇਸ਼ਰ ਵੀ ਮੈਨੂੰ ਮਾਫ਼ ਨਹੀਂ ਕਰੇਗਾ। ਮੈਂ ਪਰਮੇਸ਼ਰ ਕੋਲ ਕੀ ਪ੍ਰਾਥਨਾ ਕਰ ਰਿਹਾ ਹਾਂ, "ਪਰਮੇਸ਼ਰ, ਮੈਨੂੰ ਉਸੇ ਤਰ੍ਹਾਂ ਮਾਫ਼ ਕਰ ਦਿਉ ਜਿਸ ਤਰ੍ਹਾਂ ਮੈਂ ਵੀ ਦੂਸਰੇ ਵਿਅਕਤੀ ਨੂੰ ਮਾਫ਼ ਕਰ ਦਿੱਤਾ ਹੈ।" ਪਰ ਜੇਕਰ ਮੈਂ ਦੂਸਰੇ ਵਿਅਕਤੀ ਨੂੰ ਮਾਫ਼ ਨਹੀਂ ਕੀਤਾ, ਕੀ ਮੈਂ ਸੱਚਮੁੱਚ ਪਰਮੇਸ਼ਰ ਨੂੰ ਇਹ ਕਹਿ ਰਿਹਾ ਹਾਂ ਕਿ ਮੈਨੂੰ ਮਾਫ਼ ਨਾ ਕਰੋ।
ਕੀ ਤੁਹਾਨੂੰ ਅਹਿਸਾਸ ਹੈ ਜਦੋਂ ਤੁਸੀਂ ਪਰਮੇਸ਼ਰ ਕੋਲ ਪ੍ਰਾਥਨਾ ਕਰਦੇ ਹੋ, ਤੁਸੀਂ ਪਰਮੇਸ਼ਰ ਨੂੰ ਕਹਿ ਰਹੇ ਹੋ ਪਰਮੇਸ਼ਰ ਤੁਹਾਨੂੰ ਉਸੇ ਤਰ੍ਹਾਂ ਮਾਫ਼ ਕਰ ਦੇਵੇ ਜਿਸ ਤਰ੍ਹਾਂ ਤੁਸੀਂ ਦੂਜਿਆ ਨੂੰ ਮਾਫ਼ ਕਰ ਦਿੱਤਾ? ਜੇਕਰ ਤੁਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਫਿਰ ਵੀ ਤੁਸੀਂ ਪ੍ਰਾਥਨਾ ਕਰ ਰਹੇ ਹੋ, "ਮੈਨੂੰ ਬਿਲਕੁਲ ਉਸੇ ਤਰ੍ਹਾਂ ਮਾਫ਼ ਕਰ ਦਿਉ ਜਿਵੇਂ ਮੈਂ ਵੀ ਇਸ ਵਿਅਕਤੀ ਨੂੰ ਮਾਫ਼ ਕੀਤਾ ਹੈ ਕਿਉਂ ਜੋ ਮੈਂ ਉਸਨੂੰ ਮਾਫ਼ ਨਹੀਂ ਕੀਤਾ, ਤੁਸੀਂ ਵੀ ਮੈਨੂੰ ਮਾਫ਼ ਨਾ ਕਰੋ।" ਅਤੇ "ਮੈਂ ਉਸਨੂੰ ਮਾਫ਼ ਕਰ ਦਿੱਤਾ ਪਰ ਕਿਉਂਕਿ ਜੋ ਵੀ ਉਸਨੇ ਮੇਰੇ ਖਿਲਾਫ਼ ਕੀਤਾ ਇਸ ਲਈ ਮੇਰੇ ਮਨ ਵਿੱਚ ਵੈਰ-ਭਾਵ ਹੈ, ਇਸ ਲਈ ਪਰਮੇਸ਼ਰ ਜਦੋਂ ਤੁਸੀਂ ਮੈਨੂੰ ਮਾਫ਼ ਕਰਦੇ ਹੋ, ਤੁਸੀਂ ਵੀ ਮੇਰੇ ਲਈ ਵੈਰ-ਭਾਵ ਰੱਖਦੇ ਹੋ।"
ਜਦੋਂ ਵੀ ਲੋਕ ਸਾਨੂੰ ਨੁਕਸਾਨ ਜਾਂ ਕਿਸੇ ਤਰੀਕੇ ਨਾਲ ਦੁੱਖ ਪਹੰਚਾਉਂਦੇ ਹਨ ਤਾਂ ਸਾਡੇ ਮਨ ਵਿੱਚ ਦੋ ਵਿਰੋਧੀ ਖਿਆਲ ਉਤਪੰਨ ਹੁੰਦੇ ਹਨ। ਇੱਕ ਦਇਆ ਦਾ ਵਿਚਾਰ ਅਤੇ ਦੂਜਾ ਨਿਆਂ ਦਾ ਵਿਚਾਰ। ਪਵਿੱਤਰ ਆਤਮਾ ਸਾਨੂੰ ਕਹਿੰਦਾ ਹੈ ਕਿ ਮਾਫ਼ ਕਰ ਦਿਉ ਅਤੇ ਦਿਆਲੂ ਬਣੋ ਪਰ ਸਾਡਾ ਮਨੁੱਖੀ ਸੁਭਾਅ ਸਾਨੂੰ ਕਹਿੰਦਾ ਕਿ ਉਸ ਵਿਅਕਤੀ 'ਤੇ ਦੋਸ਼ ਲਾਈਏ ਅਤੇ ਪ੍ਰਾਥਨਾ ਕਰੀਏ ਕਿ ਪਰਮੇਸ਼ਰ ਉਸਦਾ ਨਿਆਂ ਕਰੇਗਾ। ਪਰ ਯਾਕੂਬ 2:13 ਕਹਿੰਦਾ ਹੈ ਕਿ,"ਜੇਕਰ ਤੁਸੀਂ ਦੂਜਿਆਂ ਤੇ ਦਇਆ ਨਹੀਂ ਦਰਸ਼ਾਵੋਗੇ ਤਾਂ ਪਰਮੇਸ਼ਰ ਵੀ ਤੁਹਾਡੇ ਤੇ ਦਇਆ ਨਹੀਂ ਦਰਸਾਵੇਗਾ ਜਦੋਂ ਉਹ ਤੁਹਾਡਾ ਨਿਰਣਾ ਕਰੇਗਾ।"ਜੇਕਰ ਮੈਂ ਦੂਜਿਆਂ ਲਈ ਦਿਆਲੂ ਨਹੀਂ ਤਾਂ ਪਰਮੇਸ਼ਰ ਵੀ ਮੇਰੇ ਤੇ ਦਇਆ ਨਹੀਂ ਕਰੇਗਾ। ਅਤੇ ਨਿਆਂ ਦੇ ਦਿਨ ਅਸੀਂ ਹੈਰਾਨ ਹੋਵਾਂਗੇ ਜਦੋਂ ਪਰਮੇਸ਼ਰ ਉਹਨਾਂ ਵਿਸ਼ਵਾਸ਼ੀਆਂ ਦਾ ਸਖਤੀ ਨਾਲ ਨਿਆਂ ਕਰਦਾ ਹੈ। ਜੋ ਦੂਜਿਆਂ ਨੂੰ ਮਾਫ਼ ਨਹੀਂ ਕਰਦੇ ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨਗੇ।
ਯਹੂਦਾ 2:13 ਇੱਥੋਂ ਤੱਕ ਕਹਿੰਦਾ ਹੈ, "ਜਿਹੜਾ ਦਇਆ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸਕਦਾ ਹੈ ਜਦੋਂ ਉਸਦਾ ਨਿਰਣਾ ਕੀਤਾ ਜਾ ਰਿਹਾ ਹੋਵੇਗਾ।" ਇਸਦਾ ਮਤਲਬ ਹੈ ਕਿ ਜਦੋਂ ਮੇਰੇ ਦਿਲ ਵਿੱਚ ਕਿਸੇ ਦਾ ਨਿਆਂ ਕਰਨ ਅਤੇ ਉਸ ਪ੍ਰਤਿ ਦਿਆਲੂ ਹੋਣ ਵਿੱਚਕਾਰ ਟਕਰਾਅ ਪੈਦਾ ਹੁੰਦਾ ਹੈ ਤਾਂ ਦਇਆ ਦੀ ਜਿੱਤ ਹੋਣ ਦਿਉ ਨਾ ਕਿ ਨਿਰਣੇ ਦੀ। ਇਹੀ ਪਰਮੇਸ਼ਰ ਦੇ ਸੇਵਕ ਦੀ ਪਛਾਣ ਹੈ। ਦਇਆ ਨਿਰਣੇ ਉੱਤੇ ਜਿੱਤ ਪ੍ਰਾਪਤ ਕਰਦੀ ਹੈ।
ਰੋਮੀਆਂ 12:9 ਕਹਿੰਦਾ ਹੈ, "ਆਪਣਾ ਬਦਲਾ ਆਪ ਨਾ ਲਵੋ" ਕਿਉਂਕਿ ਬਦਲਾ ਲੈਣਾ ਪਰਮੇਸ਼ਰ ਦਾ ਕੰਮ ਹੈ। ਪਰਮੇਸ਼ਰ ਕਹਿੰਦਾ ਹੈ, "ਬਦਲਾ ਲੈਣਾ ਮੇਰਾ ਕੰਮ ਹੈ। ਇਹ ਤੁਹਾਡਾ ਕੰਮ ਨਹੀਂ ਹੈ।" "ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ, ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।" ਇਸ ਲਈ ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ ਤਾਂ ਉਸਨੂੰ ਖਾਣ ਨੂੰ ਦਿਉ। ਜੇਕਰ ਉਹ ਪਿਆਸਾ ਹੈ ਤਾਂ ਉਸਨੂੰ ਪੀਣ ਨੂੰ ਦਿਉ। ਸਾਨੂੰ ਆਪਣਾ ਬਦਲਾ ਨਹੀਂ ਲੈਣਾ ਚਾਹੀਦਾ। ਸਾਨੂੰ ਦਿਆਲੂ ਹੋਣਾ ਚਾਹੀਦਾ ਹੈ ਜਿੱਥੇ ਵੀ ਅਸੀਂ ਦੂਜਿਆਂ ਦਾ ਭਲਾ ਕਰ ਸਕਦੇ ਹਾਂ, ਉੱਥੇ ਸਾਨੂੰ ਭਲਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਨਿਆਂ ਦੇ ਦਿਨ ਪਤਾ ਲਗੇਗਾ ਕਿ ਜੇਕਰ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕੀਤਾ, ਤਾਂ ਪਰਮੇਸ਼ਰ ਵੀ ਸਾਨੂੰ ਮਾਫ਼ ਨਹੀਂ ਕਰੇਗਾ। ਯਿਸੂ ਪ੍ਰਾਥਨਾ ਵਿੱਚ ਉਸੇ ਹਦਾਇਤ ਨੂੰ ਦੁਬਾਰਾ ਦੁਹਰਾਉਂਦਾ ਹੈ।
"ਜੇਕਰ ਤੁਸੀਂ ਦੁਜਿਆਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਗੇ ਤਾਂ ਸਵਰਗ ਵਿੱਚ ਤੁਹਾਡਾ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ" (ਮਤੀ 6:15)। "ਸਵਰਗ ਵਿੱਚ ਤੁਹਾਡਾ " ਇਹ ਦੱਸਦਾ ਹੈ ਕਿ ਉਹ ਪਹਿਲਾਂ ਹੀ ਤੁਹਾਡਾ ਪਿਤਾ ਹੈ ਅਤੇ ਤੁਸੀਂ ਪਰਮੇਸ਼ਰ ਦੇ ਬੱਚੇ ਹੋ। ਉਹ ਇਹ ਨਹੀਂ ਕਹਿੰਦਾ, "ਪਰਮੇਸ਼ਰ ਤੁਹਾਨੂੰ ਮਾਫ਼ ਨਹੀਂ ਕਰੇਗਾ।" ਜੇਕਰ ਉਸਨੇ "ਪਰਮੇਸ਼ਰ" ਸ਼ਬਦ ਵਰਤਿਆ ਹੁੰਦਾ ਤਾਂ ਅਸੀਂ ਕਹਿ ਸਕਦੇ ਸੀ ਕਿ ਇਹ ਵਚਨ ਅਵਿਸ਼ਵਾਸ਼ੀਆਂ ਲਈ ਹੈ। ਪਰ ਧਿਆਨ ਦਿਉ ਮਤੀ 6:15 ਇਹ ਕਹਿੰਦਾ ਹੈ, "ਤੁਹਾਡਾ ਪਿਤਾ"। ਕੀ ਪਰਮੇਸ਼ਰ ਅਵਿਸ਼ਵਾਸ਼ੀਆਂ ਦਾ ਪਿਤਾ ਹੈ? ਨਹੀਂ! ਪਰ ਜੇਕਰ ਤੁਸੀਂ ਨਵਾਂ ਜਨਮ ਪਾਏ ਹੋਏ ਪਰਮੇਸ਼ਰ ਦੇ ਬੱਚੇ ਹੋ, ਤਾਂ ਪਰਮੇਸ਼ਰ ਤੁਹਾਡਾ ਪਿਤਾ ਹੈ। ਅਤੇ ਇਹ ਕਹਿੰਦਾ ਹੈ, "ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।" ਕਿਉਂ? ਕਿਉਂਕਿ ਤੁਸੀਂ ਵੀ ਦੂਜਿਆਂ ਨੂੰ ਮਾਫ਼ ਨਹੀਂ ਕੀਤਾ।
ਜੇਕਰ ਤੁਹਾਡੇ ਅਪਰਾਧ ਮਾਫ਼ ਨਹੀਂ ਕੀਤੇ ਜਾਂਦੇ, ਤਾਂ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਕਿਵੇਂ ਪ੍ਰਵੇਸ਼ ਕਰ ਸਕਦੇ ਹੋ? ਕੀ ਤਹਾਨੂੰ ਲਗਦਾ ਹੈ ਕਿ ਤੁਹਾਡੀ ਮੌਤ ਤੋਂ ਬਾਅਦ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ? ਕੀ ਮੌਤ ਤੋਂ ਬਾਅਦ ਦੂਜਾ ਮੌਕਾ ਹੈ? ਜੇਕਰ ਤੁਸੀਂ ਕਿਸੇ ਨੂੰ ਮਾਫ਼ ਕੀਤੇ ਬਿਨਾਂ ਮਰ ਜਾਂਦੇ ਹੋ, ਤਾਂ ਅਨੰਤ ਕਾਲ ਵਿੱਚ ਤੁਹਾਡਾ ਕੀ ਹਾਲ ਹੋਵੇਗਾ? ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਨਰਕ ਵਿੱਚ ਜਾਵੋਗੇ, ਕਿਉਂਕਿ ਕੋਈ ਵੀ ਧਰਤੀ 'ਤੇ ਪਾਪਾਂ ਦੀ ਮਾਫ਼ੀ ਤੋਂ ਬਿਨਾਂ ਸਵਰਗ ਨਹੀਂ ਜਾ ਸਕਦਾ। ਮਰਨ ਤੋਂ ਬਾਅਦ ਪਾਪ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਨੂੰ ਹੁਣ ਮਾਫ਼ ਕਰ ਦੇਣਾ ਚਾਹੀਦਾ ਹੈ, ਅਤੇ ਦੂਜਿਆ ਪ੍ਰਤਿ ਦਿਆਲੂ ਹੋਣਾ ਬਹੁਤ ਜ਼ਰੂਰੀ ਹੈ। ਇਹ ਕੋਈ ਇਸ ਤਰ੍ਹਾਂ ਦਾ ਦਿਆਲੂ ਕੰਮ ਨਹੀਂ ਜੋ ਤੁਸੀਂ ਦੂਜਿਆਂ ਲਈ ਕਰ ਰਹੇ ਹੋ। ਅਸਲ ਵਿੱਚ ਇਹ ਦਿਆਲੂ ਕੰਮ ਤੁਸੀਂ ਆਪਣੇ ਆਪ ਲਈ ਕਰ ਰਹੇ ਹੋ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਲਈ ਵੀ ਦਿਆਲੂ ਹੋਵੇ।