WFTW Body: 

ਸਾਨੂੰ ਯਿਸੂ ਦੀਆਂ ਸਿੱਖਿਆਵਾਂ ਨੂੰ ਠੀਕ ਉਸੇ ਤਰ੍ਹਾਂ ਹੀ ਗ੍ਰਹਿਣ ਕਰਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਉਹਨਾਂ ਨੂੰ ਲਿਖਿਆ ਗਿਆ ਹੈ, ਬਹੁਤਿਆਂ ਨੇ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਜਾਂ ਉਹਨਾਂ ਦੇ ਅਰਥਾਂ ਨੂੰ ਤੋੜ-ਮਰੋੜ ਕੇ ਕੁੱਝ ਹੋਰ ਹੀ ਬਣਾ ਦਿੱਤਾ ਹੈ। ਕਿਉਂਕਿ ਉਹ ਪਰਮੇਸ਼ਰ ਦੇ ਮਿਆਰ ’ਤੇ ਖਰੇ ਨਹੀਂ ਉੱਤਰ ਸਕਦੇ, ਇਸ ਲਈ ਬਹੁਤ ਸਾਰੇ ਬਾਈਬਲ ਅਧਿਆਪਕਾਂ ਨੇ ਉਸਦੇ ਮਿਆਰ ਨੂੰ ਆਪਣੇ ਪੱਧਰ ਤੱਕ ਘਟਾ ਦਿੱਤਾ ਹੈ। ਜਦੋਂ ਵੀ ਤੁਸੀਂ ਪਰਮੇਸ਼ੁਰ ਦੇ ਬਚਨ ਵਿੱਚ ਕੁਝ ਅਜਿਹਾ ਦੇਖਦੇ ਹੋ ਜੋ ਤੁਸੀਂ ਪ੍ਰਾਪਤ ਨਹੀਂ ਕੀਤਾ ਹੈ, ਜਾਂ ਜੋ ਤੁਹਾਡੇ ਜੀਵਨ ਪੱਧਰ ਤੋਂ ਉੱਚਾ ਹੈ, ਤੁਹਾਡੇ ਕੋਲ ਦੋ ਵਿਕਲਪ ਹਨ। ਪਹਿਲੇ ਵਿਕਲਪ ਅਨੁਸਾਰ, “ਖੈਰ, ਪਰਮੇਸ਼ਰ ਦੇ ਬਚਨ ਦਾ ਵਾਸਤਵਿਕ ਅਰਥ ਇਹ ਨਹੀਂ ਹੈ ਇਸਦਾ ਅਰਥ ਆਮ ਤੌਰ ’ਤੇ ਕੁਝ ਹੈ ਪਰ ਬਿਲਕੁਲ ਉਹ ਨਹੀਂ।” ਉਦਾਹਰਨ ਲਈ, “ਮੈਂ ਜਾਣਦਾ ਹਾਂ ਕਿ ਵਚਨ ਕਹਿੰਦਾ ਹੈ, ‘ਪ੍ਰਭੂ ਵਿੱਚ ਹਮੇਸ਼ਾ ਅਨੰਦਿਤ ਰਹੋ,’ ਫ਼ਿਲਿੱਪੀਆਂ 4:4 ਵਿੱਚ, ਪਰ ਇਸਦਾ ਅਸਲ ਵਿੱਚ ਮਤਲਬ ‘ਹਮੇਸ਼ਾ’ ਨਹੀਂ ਹੈ।” ਇਸਦਾ ਅਰਥ ਹੈ, 'ਆਮ ਤੌਰ ’ਤੇ,’ ਜਾਂ ‘ਜ਼ਿਆਦਾਤਰ ਸਮਾਂ’।” ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਸਰੀਰਕ ਪੱਧਰ ਤੱਕ ਘਟਾਉਣ ਵਿੱਚ ਸਫਲ ਹੋ ਗਏ ਹੋ, ਅਤੇ ਤੁਸੀਂ ਇਹ ਕਲਪਨਾ ਕਰਕੇ ਆਪਣੇ ਆਪ ਨੂੰ ਸੰਤੁਸ਼ਟ ਕਰਦੇ ਹੋ ਕਿ ਤੁਸੀਂ ਇਸਦੀ ਪਾਲਣਾ ਕਰ ਰਹੇ ਹੋ। ਪਰ ਆਤਮਿਕ ਸੋਚ ਰੱਖਣ ਵਾਲਾ ਈਸਾਈ ਪਰਮੇਸ਼ੁਰ ਦੇ ਬਚਨ ਨੂੰ ਉੱਥੇ ਹੀ ਛੱਡ ਦਿੰਦਾ ਹੈ ਜਿੱਥੇ ਇਹ ਹੈ ਅਤੇ ਕਹਿੰਦਾ ਹੈ, “ਮੈਨੂੰ ਪ੍ਰਭੂ ਵਿੱਚ 24/7 ਅਨੰਦ ਕਰਨਾ ਚਾਹੀਦਾ ਹੈ,” ਅਤੇ ਉਹ ਨਿਮਰਤਾ ਨਾਲ ਸਵੀਕਾਰ ਕਰਦਾ ਹੈ, “ਪ੍ਰਭੂ, ਮੈਂ ਅਜੇ ਉੱਥੇ ਨਹੀਂ ਹਾਂ। ਮੈਂ ਕੁਝ ਸਮੇਂ ਲਈ ਖੁਸ਼ ਹਾਂ, ਕੁਝ ਸਮੇਂ ਲਈ ਬੁੜਬੁੜਾਉਂਦਾ ਹਾਂ (ਜਾਂ ਜ਼ਿਆਦਾਤਰ ਸਮਾਂ), ਅਤੇ ਅਕਸਰ ਗੁੱਸੇ ਹੁੰਦਾ ਹਾਂ, ਪਰ ਮੈਂ ਹਰ ਹਾਲਾਤ ਵਿੱਚ ਖੁਸ਼ ਨਹੀਂ ਹਾਂ। ਮੈਂ ਹਰ ਚੀਜ਼ ਲਈ ਧੰਨਵਾਦ ਨਹੀਂ ਕਰ ਰਿਹਾ ਜਿਵੇਂ ਬਾਈਬਲ ਕਹਿੰਦੀ ਹੈ, ਇਸ ਲਈ ਮੈਂ ਇਸਨੂੰ ਸਵੀਕਾਰ ਕਰਦਾ ਹਾਂ। ਕਿਰਪਾ ਕਰਕੇ ਮੈਨੂੰ ਉੱਥੇ ਲੈ ਆਓ।”

ਇਹੀ ਉਹ ਵਿਅਕਤੀ ਹੈ ਜੋ ਪਰਮੇਸ਼ਰ ਦੇ ਮਿਆਰ ਤੱਕ ਪਹੁੰਚੇਗਾ। ਦੂਜਾ ਵਿਅਕਤੀ ਜਿਸਨੇ ਪਰਮੇਸ਼ਰ ਦੇ ਮਿਆਰ ਨੂੰ ਆਪਣੇ ਪੱਧਰ ਤੱਕ ਘਟਾ ਲਿਆ ਹੈ, ਉਹ ਕਦੇ ਵੀ ਉਸ ਮਿਆਰ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਇੱਕ ਦਿਨ ਉਹ ਸਦੀਵਤਾ ਵਿੱਚ ਜਾਗੇਗਾ ਅਤੇ ਉਸਨੂੰ ਪਤਾ ਲੱਗੇਗਾ ਕਿ ਉਸਨੇ ਸਾਰੀ ਉਮਰ ਪਰਮੇਸ਼ਰ ਦੀ ਅਣਆਗਿਆਕਾਰੀ ਕੀਤੀ ਹੈ। ਇਸ ਲਈ, ਪਰਮੇਸ਼ਰ ਦੇ ਬਚਨ ਨੂੰ ਉੱਥੇ ਹੀ ਛੱਡ ਦੇਣਾ ਚੰਗਾ ਹੈ, ਅਤੇ ਇਹ ਸਵੀਕਾਰ ਕਰਨਾ ਕਿ ਜਾਂ ਤਾਂ ਅਸੀਂ ਇਸਨੂੰ ਸਮਝਿਆ ਨਹੀਂ ਹੈ ਜਾਂ ਅਸੀਂ ਉੱਥੇ ਨਹੀਂ ਪਹੁੰਚੇ ਹਾਂ। ਫਿਰ ਕੁਝ ਉਮੀਦ ਹੈ ਕਿ ਅਸੀਂ ਉੱਥੇ ਪਹੁੰਚ ਜਾਵਾਂਗੇ।

ਸਾਨੂੰ ਇਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਮੱਤੀ 5:20 ਵਿਚ ਪੜ੍ਹਦੇ ਹਾਂ: “ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਹਾਡੇ ਕੰਮ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਹੀਂ ਹੋਣਗੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਵੇਂ ਨਹੀਂ ਵੜ ਸਕੋਂਗੇ।”

ਫ਼ਰੀਸੀਆਂ ਦੀ ਧਾਰਮਿਕਤਾ ਦਾ ਮਿਆਰ ਬਹੁਤ ਉੱਚਾ ਸੀ। ਉਹ ਦਸ ਹੁਕਮਾਂ ਦੀ ਪਾਲਣਾ ਕਰਦੇ ਸਨ। ਅਮੀਰ ਨੌਜਵਾਨ ਸ਼ਾਸਕ ਯਿਸੂ ਕੋਲ ਆਇਆ ਅਤੇ ਕਿਹਾ, “ਮੈਂ ਸਾਰੇ ਹੁਕਮਾਂ ਦੀ ਪਾਲਣਾ ਕੀਤੀ,” ਯਿਸੂ ਨੇ ਇਸ ’ਤੇ ਸਵਾਲ ਨਹੀਂ ਉਠਾਇਆ। (ਬੇਸ਼ਕ, ਉਹ ਦਸਵੇਂ ਹੁਕਮ ਦੀ ਪਾਲਣਾ ਨਹੀਂ ਕਰ ਸਕਦੇ ਸਨ ਪਰ ਕੋਈ ਵੀ ਇਸਦੀ ਪਾਲਣਾ ਨਹੀਂ ਕਰ ਸਕਦਾ ਸੀ ਕਿਉਂਕਿ ਦਸਵਾਂ ਹੁਕਮ ਆਂਤਰਿਕ ਸੀ। ਪਰ ਉਹ ਬਾਕੀ ਨੌਂ ਹੁਕਮਾਂ ਦਾ ਪਾਲਣ ਕਰ ਰਹੇ ਸਨ ਅਤੇ ਪੁਰਾਣੇ ਨੇਮ ਦੀਆਂ ਸਾਰੀਆ ਵਿਵਸਥਾਵਾਂ ਦਾ, ਜਿਹਨਾਂ ਵਿੱਚ 600 ਤੋਂ ਵੱਧ ਹੁਕਮ ਸ਼ਾਮਲ ਸਨ।) ਫ਼ਰੀਸੀ ਸ਼ੇਖੀ ਮਾਰਦੇ ਸਨ ਕਿ ਉਹ ਨਿਯਮਿਤ ਤੌਰ ’ਤੇ ਪ੍ਰਾਰਥਨਾ ਕਰਦੇ ਸਨ, ਸ਼ਾਇਦ ਦਿਨ ਵਿੱਚ ਤਿੰਨ ਵਾਰ, ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦੇ ਸਨ, ਅਤੇ ਆਪਣੀ ਸਾਰੀ ਆਮਦਨ ਦਾ ਦਸਵੰਧ ਦਿੰਦੇ ਸਨ। ਤਾਂ ਇਸਦਾ ਕੀ ਅਰਥ ਹੈ ਜਦੋਂ ਇਹ ਆਇਤ ਕਹਿੰਦੀ ਹੈ ਕਿ ਤੁਹਾਡੀ ਧਾਰਮਿਕਤਾ ਉਨ੍ਹਾਂ ਤੋਂ ਵੱਧ ਹੋਣੀ ਚਾਹੀਦੀ ਹੈ?

ਕੀ ਇਸਦਾ ਇਹ ਅਰਥ ਹੈ ਕਿ ਤੁਹਾਨੂੰ ਦਿਨ ਵਿੱਚ ਤਿੰਨ ਵਾਰ ਤੋਂ ਵੱਧ ਪ੍ਰਾਥਨਾ ਕਰਨੀ ਚਾਹੀਦੀ ਹੈ, ਹਫ਼ਤੇ ਵਿੱਚ ਦੋ ਤੋਂ ਵੱਧ ਵਾਰ ਵਰਤ ਰੱਖਣਾ ਚਾਹੀਦਾ ਹੈ, ਅਤੇ ਤੁਹਾਨੂੰ ਆਪਣੀ ਆਮਦਨ ਦਾ ਦਸ ਤੋਂ ਵੱਧ ਵਾਰ ਦਸਬੰਧ ਦੇਣਾ ਚਾਹੀਦਾ ਹੈ? ਇਸਦਾ ਇਹ ਮਤਲਬ ਨਹੀਂ ਹੈ। ਅਸੀਂ ਹਮੇਸ਼ਾ ਮਾਤਰਾ ਦੇ ਸੰਦਰਭ ਵਿੱਚ ਸੋਚਦੇ ਹਾਂ, ਕਿਉਂਕਿ ਸਾਡਾ ਮਨ ਸੰਸਾਰਕ ਹੈ। ਜਿੰਨਾ ਜ਼ਿਆਦਾ ਸਾਡਾ ਮਨ ਸੰਸਾਰਕ ਹੈ ਓਨਾ ਹੀ ਅਸੀਂ ਸੰਖਿਆਵਾਂ, ਅੰਕੜਿਆਂ ਅਤੇ ਮਾਤਰਾ ਦਾ ਸੰਦਰਭ ਵਿੱਚ ਸੋਚਦੇ ਹਾਂ। ਅਸੀਂ ਕਿਸੇ ਚਰਚ ਦਾ ਨਿਰਣਾ ਉੱਥੇ ਦੇ ਲੋਕਾਂ ਦੀ ਗਿਣਤੀ ਦੁਆਰਾ ਕਰਦੇ ਹਾਂ, ਨਾ ਕਿ ਉਨ੍ਹਾਂ ਲੋਕਾਂ ਦੇ ਜੀਵਨ ਦੀ ਗੁਣਵੱਤਾ ਦੁਆਰਾ। ਸਾਨੂੰ ਲੱਗਦਾ ਹੈ ਕਿ ਯਿਸੂ ਨੇ ਕਿਹਾ ਸੀ, “ਜਦੋਂ ਤੁਸੀਂ  30,000 ਇੱਕ ਚਰਚ ਵਿੱਚ ਇਕੱਠੇ ਹੋਵੋਂਗੇ ਤਾਂ ਸਾਰੇ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” ਪਰ ਇਹ ਉਹ ਨਹੀਂ ਹੈ ਜੋ ਉਸਨੇ ਕਿਹਾ ਸੀ। ਉਸਨੇ ਆਪਣੇ ਗਿਆਰਾਂ ਚੇਲਿਆਂ ਨੂੰ ਕਿਹਾ, “ਸਾਰੇ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ ਜਦੋਂ ਤੁਸੀਂ ਗਿਆਰਾਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ।” ਲੋਕਾਂ ਦੀ ਗਿਣਤੀ ਮਾਇਨੇ ਨਹੀਂ ਰੱਖਦੀ। ਚੇਲਿਆਂ ਦਾ ਇੱਕ ਦੂਜੇ ਲਈ ਪਿਆਰ ਇੱਕ ਸੱਚੀ ਸਥਾਨਕ ਚਰਚ ਦੀ ਮੁੱਖ ਪਛਾਣ ਹੈ।

ਯਿਸੂ ਨੇ ਹਮੇਸ਼ਾ ਗੁਣਵੱਤਾ ’ਤੇ ਜ਼ੋਰ ਦਿੱਤਾ। ਅੱਜ ਦਾ ਇਸਾਈ ਧਰਮ, ਜਿਵੇਂ ਕਿ ਮਿਸ਼ਨਰੀ ਸੰਗਠਨ ਅਤੇ ਮੈਗਾ ਚਰਚ, ਗਿਣਤੀ ’ਤੇ ਜ਼ੋਰ ਦਿੰਦੇ ਹਨ। ਸਾਡੇ ਚਰਚ ਵਿੱਚ ਕਿੰਨੇ ਲੋਕ ਹਨ? ਤੁਸੀਂ ਕਿੰਨੀਆਂ ਥਾਵਾਂ ’ਤੇ ਪਹੁੰਚੇ ਹੋ? ਸਾਡੀ ਸਾਲਾਨਾ ਭੇਂਟ ਦੀ ਪੇਸ਼ਕਸ਼ ਕਿੰਨੀ ਹੈ? ਇਹ ਉਹ ਚੀਜ਼ਾਂ ਹਨ ਜਿਨ੍ਹਾਂ ’ਤੇ ਉਹ ਅੰਦਰੋਂ ਮਾਣ ਕਰਦੇ ਹਨ। ਜਾਂ ਪ੍ਰਚਾਰਕ ਕਹਿਣਗੇ: ਮੈਂ ਕਿੰਨੇ ਦੇਸ਼ਾਂ ਦੀ ਯਾਤਰਾ ਕੀਤੀ ਹੈ? ਮੈਂ ਕਿੰਨੇ ਉਪਦੇਸ਼ ਦਿੱਤੇ ਹਨ? ਮੈਂ ਕਿੰਨੀਆਂ ਕਿਤਾਬਾਂ ਲਿਖੀਆਂ ਹਨ? ਮੈਂ ਕਿੰਨੇ ਟੀਵੀ ਪ੍ਰੋਗਰਾਮਾਂ ’ਤੇ ਬੋਲ ਰਿਹਾ ਹਾਂ? ਇਹ ਉਹ ਚੀਜ਼ਾਂ ਹਨ ਜਿਨ੍ਹਾਂ ’ਤੇ ਸਰੀਰਕ ਲੋਕ ਮਾਣ ਕਰਦੇ ਹਨ।

ਯਿਸੂ ਨੇ ਹਮੇਸ਼ਾ ਗੁਣਵੱਤਾ ’ਤੇ ਜ਼ੋਰ ਦਿੱਤਾ: ਲੂਣ ਦੀ ਗੁਣਵੱਤਾ ਚਾਨਣ ਦੀ ਗੁਣਵੱਤਾ। ਉਸਦੇ ਜੀਵਨ ਦੇ ਅੰਤ ਵਿੱਚ ਉਸਦੇ ਸਿਰਫ਼ ਗਿਆਰਾਂ ਚੇਲੇ ਸਨ। ਇਹ ਕੋਈ ਵੱਡੀ ਗਿਣਤੀ ਨਹੀਂ ਹੈ, ਪਰ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵੱਲ ਦੇਖੋ। ਉਨ੍ਹਾਂ ਗਿਆਰਾਂ ਚੇਲਿਆਂ ਨੇ ਦੁਨੀਆਂ ਨੂੰ ਉਲਟਾ ਦਿੱਤਾ। ਤੁਹਾਨੂੰ ਅਜਿਹੇ ਚੇਲੇ ਕਿੱਥੇ ਮਿਲਣਗੇ, ਜਿਨ੍ਹਾਂ ਨੇ ਸਭ ਕੁਝ ਤਿਆਗ ਦਿੱਤਾ ਹੈ, ਜਿਨ੍ਹਾਂ ਨੂੰ ਪੈਸੇ ਵਿੱਚ ਕੋਈ ਦਿਲਚਸਪੀ ਨਹੀਂ ਹੈ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ? ਅੱਜ ਦੁਨੀਆਂ ਵਿੱਚ ਇਸ ਤਰ੍ਹਾਂ ਦਾ ਇੱਕ ਵੀ ਪ੍ਰਚਾਰਕ ਲੱਭਣਾ ਬਹੁਤ ਮੁਸ਼ਕਲ ਹੈ।

ਅਤੇ ਇਹ ਉਹ ਗੁਣ ਹੈ ਜਿਸ ’ਤੇ ਯਿਸੂ ਜ਼ੋਰ ਦੇ ਰਿਹਾ ਸੀ ਜਦੋਂ ਉਸਨੇ ਕਿਹਾ, “ਤੁਹਾਡੀ ਧਾਰਮਿਕਤਾ ਫ਼ਰੀਸੀਆਂ ਦੀ ਧਾਰਮਿਕਤਾ ਤੋਂ ਵੱਧ ਹੋਣੀ ਚਾਹੀਦੀ ਹੈ।” ਗੁਣ, ਉਹਨਾਂ ਗਤੀਵਿਧੀਆਂ ਦੀ ਗਿਣਤੀ ਵਿੱਚ ਨਹੀਂ, ਜੋ ਤੁਸੀਂ ਕਰਦੇ ਹੋ। ਇਸਦਾ ਪੈਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸਦਾ ਪ੍ਰਾਰਥਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸਦਾ ਵਰਤ ਰੱਖਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸਦਾ ਸੰਬੰਧ ਜੀਵਨ ਦੀ ਗੁਣਵੱਤਾ ਨਾਲ ਹੈ।

ਯਿਸੂ ਬਾਕੀ ਆਇਤਾਂ ਵਿੱਚ (ਦਰਅਸਲ, ਲਗਭਗ ਪਹਾੜੀ ਉਪਦੇਸ਼ ਦੇ ਅੰਤ ਤੱਕ) ਇਸ ਇੱਕ ਆਇਤ ਦੀ ਵਿਆਖਿਆ ਕਰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਪਹਾੜੀ ਉਪਦੇਸ਼ ਦਾ ਜ਼ਿਆਦਾਤਰ ਹਿੱਸਾ ਮੱਤੀ 5:20 ਦੀ ਵਿਆਖਿਆ ਕਰ ਰਿਹਾ ਹੈ। ਕੀ ਤੁਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ? ਫਿਰ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਅਤੇ ਫ਼ਰੀਸੀਆਂ ਦੀ ਧਾਰਮਿਕਤਾ ਤੋਂ ਵੱਧ ਹੋਣੀ ਚਾਹੀਦੀ ਹੈ। ਸਾਨੂੰ ਪਰਮੇਸ਼ੁਰ ਦੇ ਮਿਆਰਾਂ ਨੂੰ ਘਟਾਉਣਾ ਨਹੀਂ ਚਾਹੀਦਾ।