WFTW Body: 

ਪਰਮੇਸ਼ਰ ਅਜੇ ਵੀ ਚਰਚ ਵਿੱਚ ਕੰਮ ਕਰ ਰਿਹਾ ਹੈ ਇਸਦੇ ਦੋ ਸਬੂਤ ਹਨ: ਉਹ ਸੱਚੇ ਦਿਲ ਵਾਲੇ ਚੇਲਿਆਂ ਨੂੰ ਸ਼ਾਮਲ ਕਰਦਾ ਹੈ ਅਤੇ ਜੋ ਪਰਮੇਸ਼ਰ ਦਾ ਅਨੁਸਰਣ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ, ਉਹਨਾਂ ਲੋਕਾਂ ਨੂੰ ਇਸ ਵਿੱਚੋਂ ਕੱਢ ਦਿੰਦਾ ਹੈ । ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ।

“ਪਰਮੇਸ਼ਰ ਉਹਨਾਂ ਲੋਕਾਂ ਨੂੰ ਵਿਸ਼ਵਾਸ਼ੀਆਂ ਦੇ ਸਮੂਹ ਵਿੱਚ ਸ਼ਾਮਲ ਕਰਦਾ ਹੈ, ਜੋ ਬਚਾਏ ਜਾਂਦੇ ਸਨ” (ਉਹਨਾਂ ਦਿਨਾਂ ਵਿੱਚ ਸਿਰਫ਼ ਉਹ ਹੀ ਲੋਕ “ਬਚਾਏ ਗਏ” ਮੰਨੇ ਜਾਂਦੇ ਸਨ ਜਿਹਨਾਂ ਨੇ ਚੇਲੇ ਬਣਨ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਸੀ) (ਰਸੂਲਾਂ ਦੇ ਕਰਤਵ 2:47)

ਯਹੋਵਾਹ ਕਹਿੰਦਾ ਹੈ, “ਮੈਂ ਤੁਹਾਡੇ ਵਿੱਚੋਂ ਹੰਕਾਰੀ ਅਤੇ ਘਮੰਡੀ ਲੋਕਾਂ ਨੂੰ ਕੱਢ ਦਿਆਂਗਾ ਅਤੇ ਤੁਹਾਡੇ ਵਿੱਚ ਦੀਨ ਅਤੇ ਨਿਮਰ ਲੋਕਾਂ ਨੂੰ ਛੱਡਾਂਗਾ। ਯਹੋਵਾਹ ਤੁਹਾਡਾ ਪਰਮੇਸ਼ਰ ਫਿਰ ਤੁਹਾਡੇ ਵਿਚਕਾਰ ਰਹੇਗਾ ਅਤੇ ਤੁਸੀਂ ਆਨੰਦਿਤ ਹੋ ਕੇ ਜੈ-ਜੈਕਾਰ ਕਰੋਗੇ।” (ਸਫ਼ਨਯਾਹ 3:8-17)

ਇਸ ਤਰ੍ਹਾਂ ਅਸੀਂ ਆਪਣੇ ਸਵਰਗੀ ਪਿਤਾ ਨੂੰ ਸ਼ੁਰੂ ਤੋਂ ਹੀ ਆਪਣੇ ਚਰਚ ਵਿੱਚ ਇਨ੍ਹਾਂ ਦੋਵਾਂ ਤਰੀਕਿਆਂ ਨਾਲ ਕੰਮ ਕਰਦੇ ਦੇਖਿਆ ਹੈ।

ਭਾਰਤ ਵਰਗੇ ਦੇਸ਼ ਵਿੱਚ, ਜਿਸਦੀ ਆਬਾਦੀ ਇੱਕ ਅਰਬ ਤੋਂ ਵੱਧ ਹੈ, ਪ੍ਰਭੂ ਯਿਸੂ ਮਸੀਹ ਦੇ ਚੇਲੇ ਬਣਨ ਦੀ ਇੱਛਾ ਰੱਖਣ ਵਾਲਿਆਂ ਨੂੰ ਲੱਭਣਾ ਇੱਕ ਲੱਖ ਘਾਹ ਦੇ ਢੇਰਾਂ ਵਿੱਚ ਕੁਝ ਸੂਈਆਂ ਲੱਭਣ ਵਰਗਾ ਹੈ! ਅਸੀਂ ਇਹਨਾਂ ਘਾਹ ਦੇ ਢੇਰਾਂ ਵਿੱਚੋਂ ਖੋਜ ਕਰਦੇ ਹੋਏ ਆਪਣੀ ਪੂਰੀ ਜ਼ਿੰਦਗੀ ਬਿਤਾ ਸਕਦੇ ਹਾਂ, ਅਤੇ ਫਿਰ ਵੀ ਸਿਰਫ਼ ਇੱਕ ਜਾਂ ਦੋ ਸੂਈਆਂ ਹੀ ਲੱਭ ਸਕਦੇ ਹਾਂ। ਪਰ ਇੱਕ ਪ੍ਰਭਾਵਸ਼ਾਲੀ ਤਰੀਕਾ ਇਹ ਹੋਵੇਗਾ ਕਿ ਇਹਨਾਂ ਘਾਹ ਦੇ ਢੇਰਾਂ ਦੇ ਬਾਹਰ ਬਹੁਤ ਸ਼ਕਤੀਸ਼ਾਲੀ ਚੁੰਬਕ ਲਗਾਏ ਜਾਣ। ਫਿਰ ਚੁੰਬਕਾਂ ਦੁਆਰਾ ਸੂਈਆਂ ਨੂੰ ਘੱਟ ਤੋਂ ਘੱਟ ਕੋਸ਼ਿਸ਼ ਨਾਲ ਘਾਹ ਦੇ ਢੇਰਾਂ ਵਿੱਚੋਂ ਬਾਹਰ ਕੱਢਿਆ ਜਾਵੇਗਾ। ਇਹ ਉਨ੍ਹਾਂ ਲੋਕਾਂ ਨੂੰ ਲੱਭਣ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਜੋ ਸੱਚੇ ਦਿਲੋਂ ਪਰਮੇਸ਼ਰ ਨੂੰ ਸਮਰਪਿਤ ਹਨ ਅਤੇ ਇਹੀ ਇੱਕ ਤਰੀਕਾ ਹੈ ਜਿਸ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਇਹ ਹੋਵੇ। ਯਿਸੂ ਨੇ ਕਿਹਾ ਸੀ ਕਿ ਜਦੋਂ ਦੂਸਰੇ ਇੱਕ ਦੂਜੇ ਲਈ ਸਾਡਾ ਪਿਆਰ ਦੇਖਣਗੇ ਤਾਂ ਉਹ ਜਾਣ ਲੈਣਗੇ ਕਿ ਅਸੀਂ ਉਸਦੇ ਚੇਲੇ ਹਾਂ। (ਯੂਹੰਨਾ 13:33-35)। ਇਹ ਇੱਕ ਚਰਚ ਦੇ ਤੌਰ ’ਤੇ ਸਾਡੀ ਗਵਾਹੀ ਹੈ ਜੋ ਦੂਜਿਆਂ ਨੂੰ ਸਾਡੇ ਵੱਲ ਖਿੱਚਦੀ ਹੈ।

ਅਤੇ ਇਸ ਲਈ ਅਸੀਂ ਚਾਹੁੰਦੇ ਸੀ ਕਿ ਸਾਡਾ ਚਰਚ (ਅਤੇ ਉਹ ਸਾਰੇ ਚਰਚ ਜੋ ਪ੍ਰਭੂ ਨੇ ਸਾਡੇ ਰਾਹੀਂ ਸਥਾਪਿਤ ਕੀਤੇ ਹਨ) ਅਜਿਹੇ ਚੁੰਬਕ ਹੋਣ ਜੋ ਭਾਰਤ ਵਿੱਚ ਅਤੇ ਹੋਰ ਕਿਤੇ ਵੀ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚੋਂ ਚੇਲਿਆਂ ਨੂੰ ਆਪਣੇ ਵੱਲ ਖਿੱਚਣ।

ਕਿਉਂਕਿ ਪ੍ਰਭੂ ਨੇ ਸਾਨੂੰ ਚੇਲੇ ਬਣਾਉਣ ਦਾ ਹੁਕਮ ਦਿੱਤਾ ਹੈ (ਨਾ ਕਿ ਧਰਮ ਪਰਿਵਰਤਨ ਕਰਨ ਦਾ) (ਮੱਤੀ 28:18-20), ਅਸੀਂ ਸ਼ੁਰੂ ਤੋਂ ਹੀ ਚੇਲੇ ਬਣਨ ਦੀਆਂ ਤਿੰਨ ਸ਼ਰਤਾਂ (ਲੂਕਾ 14:26-33 ਵਿੱਚ ਜ਼ਿਕਰ ਕੀਤਾ ਗਿਆ ਹੈ) ਦਾ ਪ੍ਰਚਾਰ ਕੀਤਾ ਹੈ- ਯਿਸੂ ਨੂੰ ਸਭ ਤੋਂ ਵੱਧ ਪਿਆਰ ਕਰਨਾ, ਰੋਜ਼ਾਨਾ ਆਪਣੇ ਆਪ ਦਾ ਇਨਕਾਰ ਕਰਨਾ ਅਤੇ ਸਾਡੇ ਕੋਲ ਮੌਜੂਦ ਭੌਤਿਕ ਚੀਜ਼ਾਂ ਦੇ ਮੋਹ ਤੋਂ ਮੁਕਤ ਹੋਣਾ। ਅਸੀਂ ਆਪਣੇ ਚਰਚਾਂ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਇਕੱਠਾ ਕਰਨਾ ਚਾਹੁੰਦੇ ਸੀ ਜੋ ਚੇਲੇ ਬਣਨ ਦੀਆਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਰੱਖਦੇ ਸਨ।

ਇਸ ਲਈ ਅਸੀਂ ਪ੍ਰਾਰਥਨਾ ਕੀਤੀ ਕਿ ਪ੍ਰਭੂ ਸਾਡੀ ਗਿਣਤੀ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰੇ ਜੋ ਅਜਿਹੇ ਚੇਲੇ ਬਣਨਾ ਚਾਹੁੰਦੇ ਹਨ। ਅਸੀਂ ਕਦੇ ਵੀ ਕਿਸੇ ਨੂੰ ਆਪਣੇ ਚਰਚਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਨਹੀਂ ਦਿੱਤਾ। ਅਸੀਂ ਚਾਹੁੰਦੇ ਸੀ ਕਿ ਲੋਕ ਆਪਣੇ ਆਪ ਸਾਡੇ ਨਾਲ ਜੁੜਨ। ਇਨ੍ਹਾਂ ਸਾਲਾਂ ਦੌਰਾਨ, 1975 ਤੋਂ, ਮੈਂ ਕਦੇ ਕਿਸੇ ਇੱਕ ਵਿਅਕਤੀ ਨੂੰ ਵੀ ਆਪਣੇ ਕਿਸੇ ਚਰਚ ਦਾ ਮੈਂਬਰ ਬਣਨ ਲਈ ਸੱਦਾ ਨਹੀਂ ਦਿੱਤਾ। ਅਸੀਂ ਸਿਰਫ਼ ਉਨ੍ਹਾਂ ਨੂੰ ਹੀ ਸਵੀਕਾਰ ਕੀਤਾ ਹੈ ਜੋ ਸੱਚੇ ਦਿਲੋਂ ਸਾਡੇ ਕੋਲ ਆਏ ਸਨ। ਅਸੀਂ ਵਿਸ਼ਵਾਸ ਕਰਦੇ ਸੀ ਕਿ ਪ੍ਰਭੂ ਸਾਡੇ ਕੋਲ ਉਨ੍ਹਾਂ ਨੂੰ ਭੇਜੇਗਾ ਜਿਨ੍ਹਾਂ ਦੀ ਸਾਨੂੰ ਚਰਵਾਹੀ ਅਤੇ ਸੇਵਾ ਕਰਨ ਲਈ ਬੁਲਾਇਆ ਗਿਆ ਸੀ। ਇਹ ਪ੍ਰਭੂ ਖੁਦ ਹੈ ਜੋ ਲੋਕਾਂ ਨੂੰ ਆਪਣੇ ਚਰਚ ਵਿੱਚ ਸ਼ਾਮਲ ਕਰਦਾ ਹੈ। ਯਿਸੂ ਨੇ ਕਿਹਾ,

ਜਿਹਨਾਂ ਲੋਕਾਂ ਨੂੰ ਪਰਮੇਸ਼ਰ ਦਿੰਦਾ ਹੈ, ਉਹ ਮੇਰੇ ਕੋਲ ਆਉਣਗੇ, ਅਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸਨੂੰ ਕਢਾਂਗਾ ਨਹੀਂ (ਯੂਹੰਨਾ 6:37)।

ਅਸੀਂ ਵਿਸ਼ਵਾਸ ਕਰਦੇ ਸੀ ਕਿ ਇਹ ਸਾਡੇ ਲਈ ਵੀ ਸੱਚ ਹੋਵੇਗਾ ਕਿਉਂਕਿ ਧਰਤੀ ਉੱਤੇ ਮਸੀਹ ਦੀ ਦੇਹ ਹੋਵੇਗੀ।

ਪ੍ਰਭੂ ਨੇ ਸਾਡੇ ਵਿੱਚ ਚੇਲੇ ਸ਼ਾਮਲ ਲਈ ਅਦਭੁੱਤ ਤਰੀਕੇ ਵਰਤੇ ਹਨ। ਇੱਥੇ ਕੁਝ ਉਦਾਹਰਣਾਂ ਹਨ।

ਕਿਸੇ ਨੇੜਲੇ ਦੇਸ਼ ਵਿੱਚ, ਇੱਕ ਯੁੱਧ ਹੋਇਆ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਭ ਕੁਝ ਛੱਡ ਕੇ ਛੋਟੀਆਂ ਕਿਸ਼ਤੀਆਂ ਵਿੱਚ ਆਪਣੇ ਪਰਿਵਾਰਾਂ ਨਾਲ ਭੱਜਣਾ ਪਿਆ। ਉਨ੍ਹਾਂ ਵਿੱਚੋਂ ਕੁਝ ਕਿਸ਼ਤੀਆਂ ਸਮੁੰਦਰ ਵਿੱਚ ਡੁੱਬ ਗਈਆਂ ਅਤੇ ਬਹੁਤ ਸਾਰੇ ਡੁੱਬ ਕੇ ਮਰ ਗਏ। ਪਰ ਕੁਝ ਬਚ ਗਏ ਅਤੇ ਭਾਰਤ ਦੇ ਕੰਢੇ ਪਹੁੰਚ ਗਏ। ਭਾਰਤ ਸਰਕਾਰ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਇੱਕ ਕੈਂਪ ਵਿੱਚ ਰੱਖਿਆ। ਸਾਡੇ ਦੋ ਚਰਚ ਇਸ ਕੈਂਪ ਦੇ ਨੇੜੇ ਸਥਿਤ ਸਨ। ਇਸ ਲਈ ਉਨ੍ਹਾਂ ਚਰਚਾਂ ਵਿੱਚੋਂ ਸਾਡੇ ਕੁਝ ਭਰਾ ਇਨ੍ਹਾਂ ਸ਼ਰਨਾਰਥੀਆਂ (ਜੋ ਕਿ ਧਰਮ ਪਰਿਵਰਤਨ ਤੋਂ ਰਹਿਤ ਨਾਮਾਤਰ ਈਸਾਈ ਸਨ) ਨੂੰ ਮਿਲਣ ਗਏ ਅਤੇ ਉਨ੍ਹਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ। ਨਤੀਜੇ ਵਜੋਂ, ਉਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਸਿਰਿਓਂ ਜਨਮੇ। ਫਿਰ ਸਾਡੇ ਭਰਾ ਉਨ੍ਹਾਂ ਨੂੰ ਉਨ੍ਹਾਂ ਦੇ ਕੈਂਪ ਵਿੱਚ ਨਿਯਮਿਤ ਤੌਰ ’ਤੇ ਮਿਲਣ ਗਏ ਅਤੇ ਉਨ੍ਹਾਂ ਨੂੰ ਇੱਕ ਚਰਚ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਬੰਗਲੌਰ ਅਤੇ ਹੋਰ ਥਾਵਾਂ ’ਤੇ ਲਗਭਗ ਦੋ ਸਾਲਾਂ ਲਈ ਸਾਡੀਆਂ ਕਈ ਕਾਨਫਰੰਸਾਂ ਵਿੱਚ ਵੀ ਸ਼ਿਰਕਤ ਕੀਤੀ। ਆਪਣੀ ਗਵਾਹੀ ਸਾਂਝੀ ਕਰਨ ਦੀ ਉਨ੍ਹਾਂ ਦੀ ਉਤਸੁਕਤਾ ਇੰਨੀ ਜ਼ਿਆਦਾ ਸੀ ਕਿ ਉਹ ਸਾਡੀਆਂ ਕਾਨਫਰੰਸਾਂ ਵਿੱਚ ਮੰਚ ’ਤੇ ਭੱਜ ਜਾਂਦੇ ਸਨ ਅਤੇ ਦਲੇਰੀ ਨਾਲ ਗਵਾਹੀ ਦਿੰਦੇ ਸਨ। ਸਾਡੇ ਦੂਜੇ ਚਰਚ-ਮੈਂਬਰਾਂ ਨੂੰ ਗਵਾਹੀ ਦੇਣ ਦਾ ਮੌਕਾ ਹੀ ਨਹੀਂ ਮਿਲਦਾ ਸੀ!! ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਜੋਸ਼ ਨੇ ਚੁਣੌਤੀ ਦਿੱਤੀ। ਇੱਕ ਕਾਨਫਰੰਸ ਵਿੱਚ, ਜਦੋਂ ਮੈਂ ਇਸ ਬਾਰੇ ਗੱਲ ਕੀਤੀ ਕਿ ਬਾਈਬਲ ਕਿਵੇਂ ਸਿਖਾਉਂਦੀ ਹੈ ਕਿ ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਹੋਣਾ ਚਾਹੀਦਾ ਹੈ, ਜਿਵੇਂ ਕਿ ਚਰਚ ਮਸੀਹ ਦੇ ਅਧੀਨ ਹੈ, ਉਨ੍ਹਾਂ ਵਿੱਚੋਂ ਇੱਕ ਨਵੀਂ ਵਿਆਹੀ ਪਤਨੀ, ਰੋ ਪਈ ਅਤੇ ਪ੍ਰਭੂ ਨੂੰ ਪ੍ਰਾਰਥਨਾ ਕੀਤੀ ਅਤੇ ਬੇਨਤੀ ਕੀਤੀ ਕਿ ਉਹ ਉਸਨੂੰ ਆਪਣੇ ਵਿਆਹ ਦੀ ਸ਼ੁਰੂਆਤ ਤੋਂ ਹੀ ਇੱਕ ਅਧੀਨ ਪਤਨੀ ਬਣਨ ਦਾ ਵੱਲ ਬਖਸ਼ੇ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਤਨੀ ਨੂੰ ਇੰਨੀ ਸ਼ਿੱਦਤ ਨਾਲ ਰੋਂਦੇ ਅਤੇ ਪ੍ਰਾਰਥਨਾ ਕਰਦੇ ਨਹੀਂ ਸੁਣਿਆ ਸੀ!!

ਲਗਭਗ ਦੋ ਸਾਲਾਂ ਬਾਅਦ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜਣ ਦਾ ਫੈਸਲਾ ਕੀਤਾ। ਪਰ ਉਦੋਂ ਤੱਕ, ਇਹ ਵਿਸ਼ਵਾਸੀ ਵਿਸ਼ਵਾਸ ਵਿੱਚ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕੇ ਸਨ ਅਤੇ ਅਸੀਂ ਉਨ੍ਹਾਂ ਦੇ ਵਾਪਸ ਜਾਣ ਤੋਂ ਪਹਿਲਾਂ, ਉਨ੍ਹਾਂ ਵਿੱਚੋਂ ਤਿੰਨ ਨੂੰ ਬਜ਼ੁਰਗ ਨਿਯੁਕਤ ਕਰ ਸਕਦੇ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਦੇ ਭਾਰਤ ਵਿੱਚ ਰਹਿਣ ਦਾ ਸਮਾਂ ਪੂਰੀ ਤਰ੍ਹਾਂ ਨਿਰਧਾਰਤ ਕੀਤਾ। ਉਨ੍ਹਾਂ ਦੇ ਆਪਣੇ ਵਤਨ ਪਰਤਣ ਤੋਂ ਕੁਝ ਸਮੇਂ ਬਾਅਦ, ਉਨ੍ਹਾਂ ਦੇ ਖੇਤਰ ਵਿੱਚ ਦੁਬਾਰਾ ਯੁੱਧ ਹੋਇਆ, ਅਤੇ ਉਹ ਤਿੰਨ ਵੱਖ-ਵੱਖ ਖੇਤਰਾਂ ਵਿੱਚ ਖਿੰਡ ਗਏ। ਪਰ ਹੈਰਾਨੀ ਦੀ ਗੱਲ ਹੈ ਕਿ, ਇਨ੍ਹਾਂ ਤਿੰਨਾਂ ਸਮੂਹਾਂ ਵਿੱਚੋਂ ਹਰੇਕ ਵਿੱਚ ਇੱਕ ਪ੍ਰਾਚੀਨ ਸੀ ਜਿਸਨੂੰ ਅਸੀਂ ਉਨ੍ਹਾਂ ਵਿੱਚ ਨਿਯੁਕਤ ਕੀਤਾ ਸੀ! ਇਸ ਲਈ ਉਹ ਉਨ੍ਹਾਂ ਪ੍ਰਾਚੀਨਾਂ ਦੀ ਅਗਵਾਈ ਹੇਠ ਤਿੰਨ ਚਰਚਾਂ ਵਜੋਂ ਕੰਮ ਕਰ ਸਕਦੇ ਸਨ। ਉੱਥੇ ਉਨ੍ਹਾਂ ਦੀ ਗਵਾਹੀ ਦੁਆਰਾ ਇਨ੍ਹਾਂ ਚਰਚਾਂ ਵਿੱਚ ਹੋਰ ਬਹੁਤ ਸਾਰੇ ਲੋਕ ਸ਼ਾਮਲ ਕੀਤੇ ਗਏ ਸਨ। ਸਾਡੇ ਭਰਾਵਾਂ ਵਿੱਚੋਂ ਇੱਕ ਉਨ੍ਹਾਂ ਨੂੰ ਕਈ ਵਾਰ ਮਿਲਣ ਗਿਆ ਅਤੇ ਉਨ੍ਹਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।

ਸਾਡੇ ਇੱਕ ਹੋਰ ਭਰਾ ਨੇ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਨਵੀਂ ਜਗ੍ਹਾ ’ਤੇ ਵੱਸਣ ਦਾ ਫੈਸਲਾ ਕੀਤਾ।। ਇੱਥੇ ਵੀ, ਮਸੀਹ ਦੇ ਸਮੇਂ ਤੋਂ ਕੋਈ ਚਰਚ ਨਹੀਂ ਸੀ। ਇਸ ਭਰਾ ਦੀ ਗਵਾਹੀ ਦੁਆਰਾ, ਕੁਝ ਚੇਲੇ ਬਣੇ ਅਤੇ ਅੱਜ ਉੱਥੇ 2000 ਸਾਲਾਂ ਵਿੱਚ ਪਹਿਲੀ ਵਾਰ ਇੱਕ ਵਧੀਆ ਚਰਚ ਹੈ।

ਹਾਲਾਂਕਿ, ਪਿਛਲੇ 50 ਸਾਲਾਂ ਦੌਰਾਨ ਪਰਮੇਸ਼ੁਰ ਨੇ ਸਾਡੇ ਵਿਚਕਾਰ ਜੋ ਸਭ ਤੋਂ ਵੱਡਾ ਚਮਤਕਾਰ ਕੀਤਾ ਉਹ ਚਰਚਾਂ ਦੀ ਸਥਾਪਨਾ ਨਹੀਂ ਹੈ ਜਿੱਥੇ 2000 ਸਾਲਾਂ ਤੋਂ ਕੋਈ ਚਰਚ ਮੌਜੂਦ ਨਹੀਂ ਸੀ, ਸਗੋਂ ਬਹੁਤ ਸਾਰੇ ਚਰਚਾਂ ਦੀ ਅਗਵਾਈ ਕਰਨ ਲਈ ਧਰਮੀ ਪ੍ਰਾਚੀਨ ਨੂੰ ਖੜ੍ਹੇ ਕਰਨਾ ਹੈ। ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਮਸੀਹੀ ਪ੍ਰਚਾਰਕ ਤਨਖਾਹ ਲੈਣ ਵਾਲੇ ਕਾਮੇ ਹਨ ਅਤੇ ਧਨ ਮੁੱਖ ਤੌਰ ’ਤੇ ਵਿਦੇਸ਼ੀ ਸਰੋਤਾਂ ਤੋਂ ਆਉਂਦਾ ਹੈ, ਅਜਿਹੇ ਆਤਮਕ ਸੋਚ ਵਾਲੋ ਆਗੂਆਂ ਨੂੰ ਲੱਭਣਾ ਜੋ ਬਿਨਾਂ ਕਿਸੇ ਭੁਗਤਾਨ ਦੇ ਪਰਮੇਸ਼ੁਰ ਦੇ ਲੇਲਿਆਂ ਅਤੇ ਭੇਡਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਚਰਵਾਹੀ ਕਰਨ ਲਈ ਤਿਆਰ ਹਨ। ਇਹ ਇੱਕ ਹੈਰਾਨੀਜਨਕ ਚਮਤਕਾਰ ਹੈ। ਹਾਲਾਂਕਿ ਪਰਮੇਸ਼ਰ ਨੇ ਸਾਡੇ ਵਿੱਚ ਅਜਿਹੇ ਆਦਮੀ ਭੇਜੇ ਹਨ ਜੋ ਦਹਾਕਿਆਂ ਤੋਂ ਸੁਤੰਤਰ ਤੌਰ ’ਤੇ ਸਾਡੇ ਚਰਚਾਂ ਵਿੱਚ ਪ੍ਰਾਚੀਨ ਅਤੇ ਚਰਵਾਹਿਆਂ ਵਜੋਂ ਸੇਵਾ ਕਰ ਰਹੇ ਹਨ। ਕਿਉਂਕਿ ਅਸੀਂ ਕਿਸੇ ਵੀ ਪ੍ਰਾਚੀਨ ਨੂੰ ਤਨਖਾਹ ਨਹੀਂ ਦਿੰਦੇ, ਇਸ ਕਰਕੇ ਸਾਨੂੰ ਬਹੁਤ ਸਾਰੇ “ਈਸਾਈ ਧੋਖੇਬਾਜ਼ਾਂ” ਤੋਂ ਸੁਰੱਖਿਅਤ ਰੱਖਿਆ ਗਿਆ ਹੈ ਨਹੀਂ ਤਾਂ ਉਹ ਸਾਡੇ ਵਿੱਚ ਸ਼ਾਮਲ ਹੋ ਜਾਂਦੇ। ਇਹ ਉਹ ਸਮੱਸਿਆ ਹੈ ਜਿਸਦਾ ਸਾਹਮਣਾ ਅੱਜ ਬਹੁਤ ਸਾਰੇ ਹੋਰ ਈਸਾਈ ਚਰਚ ਅਤੇ ਸੰਗਠਨ ਕਰ ਰਹੇ ਹਨ।

ਦੇਸ਼ ਭਰ ਵਿੱਚ ਖਿੰਡੇ ਹੋਏ ਸਾਡੇ ਚੁੰਬਕਾਂ ਨੇ ਘਾਹ ਦੇ ਢੇਰ ਵਿੱਚੋਂ ਕੁਝ ਵਧੀਆ ਅਤੇ ਅਸਲੀ ਸੂਈਆਂ ਕੱਢੀਆਂ ਹਨ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਸੂਈਆਂ ਕੱਢਾਂਗੇ।

ਪ੍ਰਭੂ ਦੀ ਉਸਤਤਿ ਹੋਵੇ!