WFTW Body: 

1 ਪਤਰਸ ਵਿੱਚ, ਪਤਰਸ ਰਸੂਲ ਅਧੀਨਗੀ ਬਾਰੇ ਬਹੁਤ ਕੁਝ ਕਹਿੰਦਾ ਹੈ। ਇੱਕ ਮਨੁੱਖ ਜੋ ਪਰਮੇਸ਼ੁਰ ਦੀ ਸੱਚੀ ਕਿਰਪਾ ਦਾ ਅਨੁਭਵ ਕਰਦਾ ਹੈ, ਉਹ ਜਿੱਥੇ ਵੀ ਜਾਵੇਗਾ, ਹਮੇਸ਼ਾ ਅਥੋਰਿਟੀ ਦੇ ਅਧੀਨ ਰਹੇਗਾ। ਉਸਨੂੰ ਅਧੀਨਗੀ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ। ਆਦਮ ਦੀ ਰਚਨਾ ਕਰਨ ਤੋਂ ਬਹੁਤ ਪਹਿਲਾਂ ਪਾਪ ਦੀ ਸ਼ੁਰੂਆਤ ਬਗਾਵਤ ਕਾਰਨ ਹੋਈ ਸੀ। ਸਰਵਉੱਚ ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਦੀ ਅਥੋਰਿਟੀ ਦੇ ਵਿਰੁੱਧ ਬਗਾਵਤ ਕੀਤੀ ਅਤੇ ਤੁਰੰਤ ਸ਼ੈਤਾਨ ਬਣ ਗਿਆ। ਇਸੇ ਕਰਕੇ “ਬਗਾਵਤ ਜਾਦੂ-ਟੂਣੇ ਦੇ ਪਾਪ ਵਾਂਗ ਹੈ” (1 ਸਮੂਏਲ 15:23)- ਕਿਉਂਕਿ ਇੱਕ ਬਾਗ਼ੀ ਆਤਮਾ ਮਨੁੱਖ ਨੂੰ ਦੁਸ਼ਟ ਆਤਮਾਵਾਂ ਦੇ ਸੰਪਰਕ ਵਿੱਚ ਲਿਆਉਂਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜਾਦੂ-ਟੂਣਾ ਕਰਦਾ ਹੈ। ਯਿਸੂ ਨੇ ਬਿਲਕੁਲ ਇਸਦੇ ਵਿਪਰੀਤ ਜੀਵਨ ਜਿਉਂ ਕੇ ਸ਼ੈਤਾਨ ਨੂੰ ਹਰਾਇਆ। ਉਸਨੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਆਪਣੇ ਪਿਤਾ ਦੀ ਪੂਰਨ ਅਧੀਨਗੀ ਵਿੱਚ ਸੰਸਾਰ ਵਿੱਚ ਆਇਆ ਅਤੇ ਉਹ 30 ਸਾਲ ਅਪੂਰਣ ਯੂਸੁਫ਼ ਅਤੇ ਮਰਿਯਮ ਦੇ ਅਧੀਨ ਰਿਹਾ, ਕਿਉਂਕਿ ਇਹ ਮਨੁੱਖੀ ਅਥੋਰਿਟੀ ਸੀ ਜੋ ਉਸਦੇ ਸਵਰਗੀ ਪਿਤਾ ਨੇ ਉਸ ’ਤੇ ਰੱਖੀ ਸੀ। ਜਿਸਨੇ ਪਰਮੇਸ਼ੁਰ ਦੀ ਸੱਚੀ ਕਿਰਪਾ ਦਾ ਅਨੁਭਵ ਕੀਤਾ ਹੈ, ਉਹ ਆਪਣੀ ਆਤਮਾ ਵਿੱਚ ਬਗਾਵਤ ਦੀ ਭਾਵਨਾ ਤੋਂ ਮੁਕਤੀ ਦਾ ਅਨੁਭਵ ਕਰੇਗਾ। ਜੇਕਰ ਤੁਹਾਨੂੰ ਅਥੋਰਿਟੀ ਦੇ ਅਧੀਨ ਹੋਣ ਵਿੱਚ ਕੋਈ ਸਮੱਸਿਆ ਹੈ, ਤਾਂ ਤੁਹਾਨੂੰ ਆਪਣੀ ਆਤਮਾ ਵਿੱਚ ਬਚਾਏ ਜਾਣ ਦੀ ਲੋੜ ਹੈ।

ਮਸੀਹੀਆਂ ਨੂੰ ਸਾਰੇ ਮਨੁੱਖੀ ਅਧਿਕਾਰੀਆਂ, ਰਾਜਿਆਂ, ਰਾਜਪਾਲਾਂ, ਆਦਿ ਦੇ ਅਧੀਨ ਹੋਣ ਲਈ ਕਿਹਾ ਜਾਂਦਾ ਹੈ (1 ਪਤਰਸ 2:13, 14)। ਉਸ ਸਮੇਂ ਰੋਮ ਦਾ ਸਮਰਾਟ ਨੀਰੋ ਸੀ, ਜੋ ਰੋਮ ਉੱਤੇ ਰਾਜ ਕਰਨ ਵਾਲੇ ਸਭ ਤੋਂ ਦੁਸ਼ਟ ਰਾਜਿਆਂ ਵਿੱਚੋਂ ਇੱਕ ਸੀ ਅਤੇ ਜਿਸਨੇ ਮਸੀਹੀਆਂ ਨੂੰ ਸਤਾਇਆ ਅਤੇ ਮਾਰਿਆ। ਫਿਰ ਵੀ ਪਤਰਸ ਮਸੀਹੀਆਂ ਨੂੰ ਨਾ ਸਿਰਫ਼ ਉਸਦੇ ਅਧੀਨ ਹੋਣ ਲਈ ਕਹਿੰਦਾ ਹੈ, ਸਗੋਂ “ਰਾਜੇ ਦਾ ਸਤਿਕਾਰ” ਵੀ ਕਰਦਾ ਹੈ (1 ਪਤਰਸ 2:17)। ਉਹ ਇਹ ਵੀ ਕਹਿੰਦਾ ਹੈ ਕਿ ਸਾਨੂੰ, “ਸਾਰੇ ਮਨੁੱਖਾਂ ਦਾ ਸਤਿਕਾਰ” ਕਰਨਾ ਚਾਹੀਦਾ ਹੈ। (1 ਪਤਰਸ 2:17)। ਪੁਰਾਣੇ ਨੇਮ ਦੇ ਤਹਿਤ, ਵਿਵਸਥਾ ਵਿੱਚ ਬਜ਼ੁਰਗ ਲੋਕਾਂ ਦਾ ਸਨਮਾਨ ਕਰਨ ਲਈ ਕਿਹਾ ਗਿਆ ਸੀ (ਲੇਵੀਆਂ 19:32)। ਪਰ ਨਵੇਂ ਨੇਮ ਦੇ ਤਹਿਤ, ਸਾਨੂੰ ਸਾਰੇ ਲੋਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਨਵੇਂ ਨੇਮ ਦੇ ਤਹਿਤ ਹਰ ਖੇਤਰ ਵਿੱਚ ਮਿਆਰ ਉੱਚਾ ਹੈ। ਪੁਰਾਣੇ ਨੇਮ ਦੇ ਤਹਿਤ, ਲੋਕਾਂ ਨੂੰ ਪਰਮੇਸ਼ੁਰ ਨੂੰ 10% ਦੇਣਾ ਪੈਂਦਾ ਸੀ। ਨਵੇਂ ਨੇਮ ਵਿੱਚ, ਸਾਨੂੰ ਸਭ ਕੁਝ ਦੇਣਾ ਪੈਂਦਾ ਹੈ (ਲੂਕਾ 14:33)। ਪੁਰਾਣੇ ਨੇਮ ਦੇ ਤਹਿਤ, ਇੱਕ ਦਿਨ ਪਵਿੱਤਰ (ਸਬਤ ਦਾ ਦਿਨ) ਰੱਖਣਾ ਸੀ। ਨਵੇਂ ਨੇਮ ਵਿੱਚ, ਹਰ ਦਿਨ ਪਵਿੱਤਰ ਹੋਣਾ ਚਾਹੀਦਾ ਹੈ। ਪੁਰਾਣੇ ਨੇਮ ਦੇ ਤਹਿਤ, ਜੇਠਾ ਪੁੱਤਰ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਜਾਣਾ ਜ਼ਰੂਰੀ ਸੀ। ਨਵੇਂ ਨੇਮ ਵਿੱਚ, ਸਾਡੇ ਸਾਰੇ ਬੱਚੇ ਪਰਮੇਸ਼ੁਰ ਨੂੰ ਸਮਰਪਿਤ ਕੀਤੇ ਜਾਣੇ ਚਾਹੀਦੇ ਹਨ। ਇੱਕ ਆਦਮੀ ਜਿਸਨੇ ਪਰਮੇਸ਼ੁਰ ਦੀ ਕਿਰਪਾ ਦਾ ਅਨੁਭਵ ਕੀਤਾ ਹੈ, ਉਸਨੂੰ ਸਾਰੇ ਲੋਕਾਂ ਦਾ ਸਤਿਕਾਰ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਸਾਨੂੰ ਯਿਸੂ ਵਾਂਗ ਸੇਵਕ ਬਣਨਾ ਚਾਹੀਦਾ ਹੈ, ਅਤੇ ਇਸ ਲਈ ਅਸੀਂ ਸਾਰਿਆਂ ਦਾ ਸਤਿਕਾਰ ਕਰਨ ਅਤੇ ਦੂਜਿਆਂ ਨੂੰ ਆਪਣੇ ਤੋਂ ਆਪ ਤੋਂ ਬਿਹਤਰ ਸਮਝਣ ’ਚ ਖੁਸ਼ ਹਾਂ ਜਿਵੇਂ ਕਿ ਕਿਹਾ ਗਿਆ ਹੈ, “ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਬਿਹਤਰ ਕਰਾਰ ਦਿਓ” (ਫ਼ਿਲਿੱਪੀਆਂ 2:3)।

ਫਿਰ ਉਹ ਖਾਸ ਤੌਰ ਤੇ ਸੇਵਕਾਂ ਨਾਲ ਗੱਲ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਾਲਕਾਂ ਦੇ ਅਧੀਨ ਰਹਿਣ ਲਈ ਕਹਿੰਦਾ ਹੈ। ਸਾਰੇ ਰਸੂਲਾਂ ਨੇ ਸੇਵਕਾਂ ਨੂੰ ਆਪਣੇ ਮਾਲਕਾਂ ਦੇ ਅਧੀਨ ਰਹਿਣਾ ਸਿਖਾਇਆ। ਇੱਕ ਮਸੀਹੀ ਜੋ ਆਪਣੇ ਦਫ਼ਤਰ ਜਾਂ ਫੈਕਟਰੀ ਵਿੱਚ ਆਪਣੇ ਅਧਿਕਾਰੀਆਂ ਦੇ ਵਿਰੁੱਧ ਬਗਾਵਤ ਦੀ ਭਾਵਨਾ ਰੱਖਦਾ ਹੈ, ਉਹ ਮਸੀਹ ਲਈ ਬਹੁਤ ਮਾੜਾ ਗਵਾਹ ਹੈ। ਇੱਕ ਮਸੀਹੀ ਵਿਦਿਆਰਥੀ ਜੋ ਸਕੂਲ ਜਾਂ ਕਾਲਜ ਵਿੱਚ ਆਪਣੇ ਅਧਿਆਪਕਾਂ ਦੇ ਵਿਰੁੱਧ ਬਗਾਵਤ ਕਰਦਾ ਹੈ, ਉਹ ਵੀ ਮਸੀਹ ਲਈ ਇੱਕ ਬਹੁਤ ਮਾੜਾ ਗਵਾਹ ਹੈ। ਅਜਿਹੇ ਮਸੀਹੀ ਨੇ “ਪਰਮੇਸ਼ੁਰ ਦੀ ਸੱਚੀ ਕਿਰਪਾ” ਨੂੰ ਬਿਲਕੁਲ ਨਹੀਂ ਸਮਝਿਆ ਹੈ। ਉਸਨੇ ਇਹ ਨਹੀਂ ਸਮਝਿਆ ਹੈ ਕਿ ਯਿਸੂ 30 ਸਾਲ, ਅਪੂਰਣ ਸੰਸਾਰਕ ਮਾਪਿਆਂ ਦੇ ਅਧੀਨ ਰਿਹਾ ਸੀ। ਇਹ ਇੱਕ ਸਬਕ ਹੈ ਜੋ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ। ਸੇਵਕੋ, ਪੂਰੇ ਸਤਿਕਾਰ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ। ਜੇਕਰ ਤੁਸੀਂ ਕਿਸੇ ਦਫ਼ਤਰ, ਫੈਕਟਰੀ, ਸਕੂਲ, ਹਸਪਤਾਲ ਜਾਂ ਕਿਸੇ ਵੀ ਜਗ੍ਹਾ ’ਤੇ ਕੰਮ ਕਰਦੇ ਹੋ, ਤਾਂ ਤੁਹਾਨੂੰ ਉਸ ਜਗ੍ਹਾ ਤੇ ਆਪਣੇ ਤੋਂ ਉੱਚ ਅਧਿਕਾਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਸਾਨੂੰ ਸਾਡੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ, ਅਤੇ ਦੂਜੇ ਬੱਚਿਆਂ ਨਾਲ ਮਿਲ ਕੇ ਅਧਿਆਪਕਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸੇਵਕਾਂ ਨੂੰ ਨਾ ਸਿਰਫ਼ ਉਨ੍ਹਾਂ ਮਾਲਕਾਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ ਜੋ ਚੰਗੇ ਅਤੇ ਕੋਮਲ ਹਨ, ਸਗੋਂ ਉਨ੍ਹਾਂ ਦਾ ਵੀ ਜੋ ਵਿਵੇਕਹੀਣ ਹਨ। ਇੱਕ ਚੰਗੇ ਮਾਲਕ ਦੇ ਅਧੀਨ ਹੋਣਾ ਆਸਾਨ ਹੈ, ਪਰ ਇੱਕ ਮਸੀਹੀ ਜਿਸਨੇ “ਪਰਮੇਸ਼ੁਰ ਦੀ ਸੱਚੀ ਕਿਰਪਾ” ਦਾ ਅਨੁਭਵ ਕੀਤਾ ਹੈ, ਇੱਕ ਵਿਵੇਕਹੀਣ ਮਾਲਕ ਦੇ ਵੀ ਅਧੀਨ ਹੋਵੇਗਾ (1 ਪਤਰਸ 2:18)। ਜਦੋਂ ਤੁਸੀਂ ਇੱਕ ਵਿਵੇਕਹੀਣ ਮਾਲਕ ਦੇ ਅਧੀਨ ਹੁੰਦੇ ਹੋ ਤਾਂ ਤੁਹਾਡਾ ਚਾਨਣ ਇੱਕ ਮਸੀਹੀ ਵਜੋਂ ਚਮਕਦਾ ਹੈ। ਇੱਕ ਬਲਦੀ ਹੋਈ ਮੋਮਬੱਤੀ ਸੂਰਜ ਦੀ ਰੌਸ਼ਨੀ ਵਿੱਚ ਆਸਾਨੀ ਨਾਲ ਦਿਖਾਈ ਨਹੀਂ ਦਿੰਦੀ। ਪਰ ਰਾਤ ਨੂੰ ਹਰ ਕੋਈ ਇਸਦੀ ਰੌਸ਼ਨੀ ਦੇਖ ਸਕਦਾ ਹੈ। ਇਸੇ ਤਰ੍ਹਾਂ, ਇੱਕ ਮਸੀਹੀ ਦੀ ਰੌਸ਼ਨੀ ਸਭ ਤੋਂ ਵੱਧ ਚਮਕਦੀ ਹੈ ਜਦੋਂ ਉਹ ਹਨੇਰੇ ਦੇ ਆਲੇ ਦੁਆਲੇ ਹੁੰਦਾ ਹੈ।

ਜਦੋਂ ਤੁਹਾਨੂੰ ਕੁਝ ਗਲਤ ਕਰਨ ਦੀ ਸਜ਼ਾ ਮਿਲਦੀ ਹੈ ਤਾਂ ਧੀਰਜ ਨਾਲ ਅਧੀਨਗੀ ਕਰਨਾ ਕੋਈ ਗੁਣ ਨਹੀਂ ਮੰਨਿਆ ਜਾ ਸਕਦਾ। ਪਰ ਜਦੋਂ ਤੁਸੀਂ ਧੀਰਜ ਨਾਲ ਦੁੱਖ ਸਹਿਣ ਕਰਦੇ ਹੋ, ਭਾਵੇਂ ਤੁਸੀਂ ਸਹੀ ਕੀਤਾ ਹੋਵੇ, ਤਾਂ ਪਰਮੇਸ਼ੁਰ ਤੁਹਾਡੇ ਤੋਂ ਖੁਸ਼ ਹੁੰਦਾ ਹੈ (1 ਪਤਰਸ 2:20)। ਬੇਇਨਸਾਫ਼ੀ ਨਾਲ ਦੁੱਖ ਸਹਿਣਾ ਪਤਰਸ ਦੀ ਚਿੱਠੀ ਦੇ ਮਹਾਨ ਵਿਸ਼ਿਆਂ ਵਿੱਚੋਂ ਇੱਕ ਹੈ। ਉਹ ਅੱਗੇ ਕਹਿੰਦਾ ਹੈ ਕਿ ਯਿਸੂ ਨੇ ਵੀ ਇਸੇ ਤਰ੍ਹਾਂ ਦੁੱਖ ਝੱਲੇ ਸਨ। ਉਸਨੇ ਬੇਇਨਸਾਫ਼ੀ ਨਾਲ ਦੁੱਖ ਝੱਲਿਆ ਅਤੇ ਸਾਡੇ ਲਈ ਉਸਦੇ ਕਦਮਾਂ ਤੇ ਚੱਲਣਾ ਇੱਕ ਆਦਰਸ਼ ਹੈ। ਸਾਨੂੰ ਇੱਥੇ “ਉਸਦੇ ਕਦਮਾਂ ਤੇ ਚੱਲਣ ਲਈ ਕਿਹਾ ਗਿਆ ਹੈ ਜਿਸਨੇ ਕਦੇ ਪਾਪ ਨਹੀਂ ਕੀਤਾ,ਜਿਸਨੇ ਕਦੇ ਝੂਠ ਨਹੀਂ ਬੋਲਿਆ,ਜਿਸਨੇ ਕਦੇ ਬੇਇੱਜ਼ਤੀ ਦਾ ਜਵਾਬ ਨਹੀਂ ਦਿੱਤਾਅਤੇ ਜਿਸਨੇਦੁੱਖ ਝੱਲਣ ਸਮੇਂ ਬਦਲਾ ਲੈਣ ਦੀ ਧਮਕੀ ਨਹੀਂ ਦਿੱਤੀਪਰ ਆਪਣਾ ਮਸਲਾ ਪਰਮੇਸ਼ੁਰ ਨੂੰ ਸੌਂਪਦਾ ਰਿਹਾ ਜੋ ਧਰਮੀ ਢੰਗ ਨਾਲ ਨਿਆਂ ਕਰਦਾ ਹੈ” (1 ਪਤਰਸ 2:21-23)। ਇਸ ਤਰ੍ਹਾਂ ਇੱਕ ਮਸੀਹੀ ਜਿਸਨੇ “ਪਰਮੇਸ਼ੁਰ ਦੀ ਸੱਚੀ ਕਿਰਪਾ” ਨੂੰ ਸਮਝਿਆ ਹੈ, ਉਹ ਵੀ ਇਸੇ ਤਰ੍ਹਾਂ ਹੀ ਵਿਵਹਾਰ ਕਰਦਾ ਹੈ।