ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਘਰ ਚਰਚ ਚੇਲੇ
WFTW Body: 

ਯਹੋਵਾਹ ਤੋਂ ਡਰਨਾ ਗਿਆਨ ਦੀ ਸ਼ੁਰੂਆਤ ਹੈ ਪਰ ਬੁਰੇ ਬੰਦੇ ਅਨੁਸ਼ਾਸਨ ਅਤੇ ਸਿਆਣਪ ਨੂੰ ਨਫ਼ਰਤ ਕਰਦੇ ਹਨ। (ਕਹਾਉਤਾਂ 1 :7)

ਇਹ ਸਭ ਤੋਂ ਪਹਿਲੀ ਕਹਾਉਤ ਹੈ। ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਇਹੀ ਕਹਾਉਤ ਸਭ ਤੋਂ ਪਹਿਲੀ ਹੈ। ਜਦੋਂ ਅਸੀਂ ਬੁੱਧੀ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਬੁਨਿਆਦ ਦੀ ਗੱਲ ਕੀਤੀ ਜਾ ਰਹੀ ਹੈ। ਅੱਗੇ ਜਾ ਕੇ ਕਹਾਉਤਾਂ9:10ਵਿੱਚ ਲਿਖਿਆ ਹੈ, "ਸਿਆਣਪ ਵੱਲ ਪਹਿਲਾ ਕਦਮ ਯਹੋਵਾਹ ਤੋਂ ਡਰਨਾ ਹੈ।"ਗਿਆਨ ਅਤੇ ਬੁੱਧੀ ਵਾਸਤਵ ਵਿੱਚ ਆਪਸ 'ਚ ਸੰਬੰਧਤ ਹਨ, ਕਿਉਂਕਿ ਗਿਆਨ ਦਾ ਅਰਥ ਬਾਈਬਲ ਦਾ ਗਿਆਨ ਨਹੀਂ ਹੈ। ਇਸਦਾ ਦਾ ਅਰਥ ਪਰਮੇਸ਼ਰ ਦਾ ਗਿਆਨ ਹੈ। ਕਿਉਂਕਿ ਇਹ ਗਿਆਨ ਤਾਂ ਸ਼ੈਤਾਨ ਕੋਲ ਵੀ ਹੈ ਪਰ ਉਸ ਵਿੱਚ ਪਰਮੇਸ਼ਰ ਦਾ ਭੈਅ ਨਹੀਂ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਕਹਾਉਤਾਂ 1:7ਵਿੱਚ ਬਾਈਬਲ ਦੇ ਗਿਆਨ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ। ਇੱਥੇ ਜਿਸ ਗਿਆਨ ਬਾਰੇ ਗੱਲ ਕੀਤੀ ਗਈ ਹੈ ਉਹ ਪਰਮੇਸ਼ਰ ਦਾ ਗਿਆਨ ਹੈ। ਇਹ ਬਾਈਬਲ ਦੇ ਗਿਆਨ ਤੋਂ ਬਿਲਕੁਲ ਵੱਖਰਾ ਹੈ।

ਬਹੁਤ ਸਾਰੇ ਅਜਿਹੇ ਲੋਕ ਹਨ ਜਿਹਨਾਂ ਕੋਲ ਬਾਈਬਲ ਦਾ ਗਿਆਨ ਤਾਂ ਹੈ ਪਰ ਪਰਮੇਸ਼ਰ ਦਾ ਗਿਆਨ ਨਹੀਂ ਹੈ। ਸਿਆਣਪ ਵੱਲ ਪਹਿਲਾ ਕਦਮਯਹੋਵਾਹ ਤੋਂ ਡਰਨਾ ਹੈ।"ਇਹੀ ਅਮਰ ਜੀਵਨ ਹੈ: ਤੈਨੂੰ ਜਾਣਨਾ, ਸੱਚੇ ਪਰਮੇਸ਼ਰ ਅਤੇ ਯਿਸੂ ਮਸੀਹ ਜਿਸਨੂੰ ਤੂੰ ਭੇਜਿਆ ਹੈ।" (ਯੂਹੰਨਾ 17:3) ਪਰਮੇਸ਼ਰ ਨੂੰ ਵਧੇਰੇ ਜਾਣਨਾ ਅਤੇ ਉਸਦੇ ਸੁਭਾਅ ਨੂੰ ਸਮਝਣਾ-ਇਹੀ ਸੱਚਾ ਗਿਆਨ ਹੈ। ਪੌਲੁਸ ਨੇ ਵੀ ਇਹੀ ਇੱਛਾ ਜ਼ਾਹਰ ਕੀਤੀ ਸੀ, "ਤਾਂ ਜੋ ਮੈਂ ਉਸਨੂੰ ਜਾਣਾ...।" ( ਫਿਲਿੱਪੀਆਂ3:10)ਉਸਦੀ ਇਹੀ ਇੱਛਾ ਸੀ ਕਿ ਪਰਮੇਸ਼ਰ ਨੂੰ ਵਧੇਰੇ ਜਾਣਿਆ ਜਾਵੇ- ਕਿ ਪਰਮੇਸ਼ਰ ਲੋਕਾਂ ਨੂੰ ਕਿਵੇਂ ਦੇਖਦਾ ਹੈ? ਹਾਲਾਤਾਂ ਨੂੰ ਕਿਵੇਂ ਵੇਖਦਾ ਹੈ? ਚੀਜ਼ਾਂ ਨੂੰ ਕਿਵੇਂ ਵੇਖਦਾ ਹੈ? ਇਸ ਬਾਰੇ ਵਧੇਰੇ ਜਾਣਨ ਨਾਲ ਪੌਲੁਸ ਫਿਰ ਆਪਣੀ ਸੋਚ ਨੂੰ ਪਰਮੇਸ਼ਰ ਦੇ ਢੰਗ ਅਨੁਸਾਰ ਢਾਲ ਸਕਦਾ ਸੀ। ਇਹੀ ਹੈ ਉਹ ਗਿਆਨ, ਜਿਸਦਾ ਜ਼ਿਕਰ ਇੱਥੇ ਕੀਤਾ ਗਿਆ ਹੈ।

ਪਹਿਲੀ ਕਹਾਉਤ ਸਿਖਾਉਂਦੀ ਹੈ ਕਿ ਪਰਮੇਸ਼ਰ ਨੂੰ ਜਾਣਨ ਲਈ ਪਹਿਲਾ ਕਦਮ ਉਸਦਾ ਭੈਅ ਮੰਨਣਾ ਅਤੇ ਉਸਦੇ ਪ੍ਰਤਿ ਸ਼ਰਧਾ ਰੱਖਣਾ ਹੈ। ਪਾਪ ਨੂੰ ਨਫ਼ਰਤ ਅਤੇ ਧਾਰਮਿਕਤਾ ਨੂੰ ਪਿਆਰ ਕਰਨਾ ਹੈ ਅਤੇ ਇਹੀ ਪਰਮੇਸ਼ਰ ਦਾ ਭੈਅ ਮੰਨਣਾ ਹੈ। ਅਤੇ ਫਿਰ ਅਸੀਂ ਉਸਨੂੰ ਹੋਰ ਵੀ ਬਿਹਤਰ ਜਾਣ ਸਕਦੇ ਹਾਂ। ਇਸ ਲਈ ਸਵਾਲ ਇਹ ਨਹੀਂ ਹੈ ਕਿ ਅਸੀਂ ਬੁੱਧੀਮਾਨ ਹਾਂ, ਸਗੋਂ ਇਹ ਹੈ ਕਿ ਸਾਡੇ ਦਿਲ ਵਿੱਚ ਪਰਮੇਸ਼ਰ ਦਾ ਭੈਅ ਕਿੰਨਾ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਸਾਡੇ ਆਤਮਿਕ ਗਿਆਨ ਅਤੇ ਆਤਮਿਕ ਬੁੱਧੀ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ।

ਪਰਮੇਸ਼ਰ ਦਾ ਭੈਅ ਤਾਂ ਬਿਲਕੁਲ ਸ਼ੁਰੂਆਤ ਹੈ - ਨੀਂਹ, ਨੀਂਹ ਪੱਥਰ, ਤੁਸੀਂ ਇਸਨੂੰ ਜੋ ਵੀ ਕਹਿਣਾ ਚਾਹੋ ਕਹਿ ਸਕਦੇ ਹੋ। ਇਹ ਦੌੜ ਦੀ ਸ਼ੁਰੂਆਤੀ ਰੇਖਾ ਹੈ। ਜੇਕਰ ਤੁਸੀਂ ਉੱਥੇ ਨਹੀਂ ਪਹੁੰਚਦੇ, ਤਾਂ ਤੁਸੀਂ ਕਿਤੇ ਵੀ ਨਹੀਂ ਪਹੁੰਚੋਗੋ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਾਰੇ ਗਿਆਨ ਦਾ ਸਾਰ ਹੈ। ਸਾਰੇ ਗਿਆਨ ਦਾ ਮੁੱਖ ਸਾਰ ਪਰਮੇਸ਼ਰ ਦਾ ਭੈਅ ਮੰਨਣਾ ਹੈ, ਅਤੇ ਜਿਸ ਦਿਨ ਮੇਰੇ ਵਿੱਚ ਪਰਮੇਸ਼ਰ ਦਾ ਭੈਅ ਨਹੀਂ ਹੁੰਦਾ, ਮੈਨੂੰ ਪਰਮੇਸ਼ਰ ਜਾਂ ਬੁੱਧੀ ਦੀ ਸਮਝ ਨਹੀਂ ਮਿਲੇਗੀ। ਬੁੱਧੀ ਵਿੱਚ ਵਾਧਾ ਕਰਨ ਦਾ ਤਰੀਕਾ ਪਰਮੇਸ਼ਰ ਦੇ ਭੈਅ ਵਿੱਚ ਵਾਧਾ ਕਰਨਾ ਹੈ। ਪਰਮੇਸ਼ਰ ਦੇ ਗਿਆਨ ਵਿੱਚ ਵਾਧਾ ਕਰਨ ਦਾ ਤਰੀਕਾ ਵੀ ਪਰਮੇਸ਼ਰ ਦੇ ਭੈਅ ਵਿੱਚ ਵਾਧਾ ਕਰਨਾ ਹੈ।

ਇਸ ਆਇਤ ਤੋਂ ਅਸੀਂ ਇਹ ਵੀ ਸਮਝਦੇ ਹਾਂ ਕਿ ਮੂਰਖ ਕੌਣ ਹੈ। ਜਦੋਂ ਬਾਈਬਲ ਮੂਰਖ ਬਾਰੇ ਗੱਲ ਕਰਦੀ ਹੈ, ਤਾਂ ਇਹ ਉਸ ਵਿਅਕਤੀ ਬਾਰੇ ਗੱਲ ਨਹੀਂ ਕਰ ਰਹੀ ਜਿਸਨੇ ਗਣਿਤ ਵਿੱਚ ਪੰਦਰਾਂ ਪ੍ਰਤੀਸ਼ਤ ਅਤੇ ਵਿਗਿਆਨ ਵਿੱਚ ਦਸ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇੱਕ ਵਿਅਕਤੀ ਜਿਸਨੇ ਇਹ ਅੰਕ ਪ੍ਰਾਪਤ ਕੀਤੇ ਹਨ ਉਹ ਧਰਮ ਗ੍ਰੰਥਾਂ ਅਨੁਸਾਰ ਅਜੇ ਵੀ ਸਿਆਣਾ ਹੋ ਸਕਦਾ ਹੈ ਜੇਕਰ ਉਹ ਪਰਮੇਸ਼ਰ ਦਾ ਭੈਅ ਮੰਨਦਾ ਹੈ। ਜਦੋਂ ਬਾਈਬਲ ਮੂਰਖ ਬਾਰੇ ਗੱਲ ਕਰਦੀ ਹੈ, ਤਾਂ ਇਹ ਉਸ ਵਿਅਕਤੀ ਬਾਰੇ ਗੱਲ ਨਹੀਂ ਕਰ ਰਹੀ ਜੋ ਪੜ੍ਹਾਈ ਵਿੱਚ ਕਮਜ਼ੋਰ ਹੈ। ਇਹ ਉਸ ਵਿਅਕਤੀ ਬਾਰੇ ਗੱਲ ਕਰ ਰਹੀ ਹੈ ਜਿਸ ਵਿੱਚ ਪ੍ਰਭੂ ਦਾ ਭੈਅ ਨਹੀਂ ਹੈ- ਇੱਕ ਵਿਅਕਤੀ ਜੋ ਔਰਤਾਂ ਦੀ ਲਾਲਸਾ ਕਰਦਾ ਹੈ ਅਤੇ ਇਸ 'ਤੇ ਸੋਗ ਨਹੀਂ ਕਰਦਾ ਤੇ ਨਾ ਹੀ ਰੋਂਦਾ ਹੈ ਤਾਂ ਉਹ ਮੂਰਖ ਹੈ ਭਾਵੇਂ ਉਸਨੇ ਗਣਿਤ ਅਤੇ ਵਿਗਿਆਨ ਵਿੱਚ ਨੱਬੇ ਪ੍ਰਤੀਸ਼ਤ ਅੰਕ ਪ੍ਰਾਪਤ ਹੋਣ! ਉਹ ਪੂਰੀ ਤਰ੍ਹਾਂ ਮੂਰਖ ਹੈ, ਅਤੇ ਇਹ ਉਹ ਵਿਅਕਤੀ ਹੈ ਜਿਸ ਬਾਰੇ ਸੁਲੇਮਾਨ ਨੇ ਕਹਾਉਤਾਂ ਦੀ ਕਿਤਾਬ ਵਿੱਚ ਛਿਆਹਠ ਗੱਲਾਂ ਲਿਖੀਆਂ ਹਨ। ਇਹ ਉਸ ਕਿਸਮ ਦਾ ਵਿਅਕਤੀ ਹੈ ਜਿਸਦੇ ਦਿਲ ਵਿੱਚ ਪਰਮੇਸ਼ਰ ਦਾ ਕੋਈ ਭੈਅ ਨਹੀਂ ਹੁੰਦਾ ਪਾਪ ਉਸ ਲਈ ਪਾਪ ਨਹੀਂ ਰਹਿੰਦਾ- ਚਾਹੇ ਉਹ ਝੂਠ ਬੋਲਣਾ ਹੋਵੇ ਜਾਂ ਝੂਠੇ ਦਸਤਾਂਵੇਜ਼ਾ 'ਤੇ ਦਸਤਖ਼ਤ ਕਰਨੇ ਹੋਣ ਜਾਂ ਹਰ ਤਰ੍ਹਾਂ ਦੇ ਹੋਰ ਪਾਪ ਕਰਨ ਦਾ ਮਸਲਾ ਹੋਵੇ। ਉਸ ਵਿਅਕਤੀ ਦੇ ਦਿਲ ਵਿੱਚ ਅਜਿਹੀਆਂ ਗੱਲਾਂ ਦਾ ਬੋਝ ਨਹੀਂ ਪੈਂਦਾ। ਸੁਲੇਮਾਨ ਨੇ ਅਜਿਹੇ ਮੂਰਖਾਂ ਬਾਰੇ ਛਿਆਹਠ ਗੱਲਾਂ ਲਿਖੀਆਂ ਹਨ।

ਮੂਰਖ ਉਹ ਹਨ ਜੋ ਬੁੱਧੀ ਅਤੇ ਸਿੱਖਿਆ ਨੂੰ ਤੁੱਛ ਸਮਝਦੇ ਹਨ। ਉਹਨਾਂ ਵਿੱਚ ਗੱਲਾਂ ਨੂੰ ਪਰਮੇਸ਼ਰ ਦੇ ਨਜ਼ਰੀਏ ਤੋਂ ਦੇਖਣ ਦੀ ਸਮਝ ਨਹੀਂ ਹੈ। ਅਸੀਂ ਕਹਿ ਸਕਦੇ ਹਾਂ ਕਿ ਬੁੱਧੀ ਲੋਕਾਂ, ਚੀਜਾਂ ਅਤੇ ਸਾਰੀ ਦੁਨੀਆਂ ਨੂੰ ਉਸੇ ਤਰ੍ਹਾਂ ਦੇਖਣਾ ਹੈ ਜਿਵੇਂ ਪਰਮੇਸ਼ਰ ਉਹਨਾਂ ਨੂੰ ਦੇਖਦਾ ਹੈ। ਮੇਰੇ ਕੋਲ ਜੇ ਜ਼ਿਆਦਾ ਬੁੱਧੀ ਹੋਵੇਗੀ, ਮੈਂਨੂੰ ਲੋਕਾਂ ਨੂੰ ਉਸੇ ਕੋਮਲਤਾ, ਦਇਆ, ਪਿਆਰ ਅਤੇ ਸ਼ੁੱਧਤਾ ਨਾਲ ਦੇਖਣਾ ਚਾਹੀਦਾ ਹੈ ਜਿਵੇਂ ਪਰਮੇਸ਼ਰ ਉਹਨਾਂ ਨੂੰ ਦੇਖਦਾ ਹੈ। ਜੇਕਰ ਮੈਂ ਲੋਕਾਂ ਨੂੰ ਕੋਮਲਤਾ, ਦਇਆ, ਪਿਆਰ ਅਤੇ ਸ਼ੁੱਧਤਾ ਨਾਲ ਨਹੀਂ ਦੇਖਦਾ, ਤਾਂ ਮੇਰੇ ਕੋਲ ਬੁੱਧੀ ਨਹੀਂ ਹੈ, ਭਾਵੇਂ ਮੈਂ ਬਾਈਬਲ ਦੇ ਗਿਆਨ ਵਿੱਚ ਕਿੰਨਾ ਵੀ ਵਾਧਾ ਕਰ ਰਿਹਾ ਹੋਵਾਂ (ਜੋ ਕਿ ਸ਼ੈਤਾਨ ਕੋਲ ਕਿਸੇ ਵੀ ਹਾਲਤ ਵਿੱਚ ਮੇਰੇ ਨਾਲੋਂ ਜ਼ਿਆਦਾ ਹੈ)। ਇਹੀ ਉਹ ਥਾਂ ਹੈ ਜਿੱਥੇ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਬਾਈਬਲ ਜਿਸ ਮੂਰਖ ਬਾਰੇ ਗੱਲ ਕਰਦੀ ਹੈ ਇਹ ਉਹ ਮੂਰਖ ਹੈ ਜੋ ਪਰਮੇਸ਼ਰ ਦਾ ਭੈਅ ਨਹੀਂ ਰੱਖਦਾ, ਜਿਸਦੀ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਲਈ ਸ਼ਰਧਾ ਨਹੀਂ ਹੈ, ਜੋ ਪਾਪ ਨੂੰ ਨਫ਼ਰਤ ਨਹੀਂ ਕਰਦਾ, ਅਤੇ ਨਾ ਹੀ ਧਾਰਮਿਕਤਾ ਨੂੰ ਪਿਆਰ ਕਰਦਾ ਹੈ।

ਇਹ ਮਹੱਤਵਪੂਰਨ ਹੈ ਕਿ ਬੁੱਧ ਦੀ ਕਿਤਾਬ ਸਭ ਤੋਂ ਪਹਿਲਾਂ ਜਿਸ ਗੱਲ 'ਤੇ ਜ਼ੋਰ ਦਿੰਦੀ ਹੈ ਉਹ ਪਰਮੇਸ਼ੁਰ ਦਾ ਭੈਅ ਮੰਨਣਾ ਹੈ। ਜਿਸਦੇ ਸੁਣਨ ਦੇ ਕੰਨ ਹਨ, ਉਹ ਸੁਣੇ ਕਿ ਆਤਮਾ ਕੀ ਕਹਿ ਰਿਹਾ ਹੈ।