ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਘਰ ਚਰਚ ਚੇਲੇ
WFTW Body: 

"ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ..." (ਮੱਤੀ 6:5)
ਸਾਨੂੰ ਪ੍ਰਾਰਥਨਾ ਦਾ ਸਹੀ ਢੰਗ ਸਿਖਾਉਣ ਤੋਂ ਪਹਿਲਾਂ ਯਿਸੂ ਪ੍ਰਾਰਥਨਾ ਨਾਲ ਸੰਬੰਧਤ ਕਈ
ਚੇਤਾਵਨੀਆਂ ਦਿੰਦਾ ਹੈ।

ਸਭ ਤੋਂ ਪਹਿਲਆਂ, ਕਪਟੀਆਂ ਦੀ ਪ੍ਰਾਰਥਨਾ ਦਿਖਾਵੇ ਲਈ ਹੁੰਦੀ ਹੈ।

"ਉਹ ਰਾਹਾਂ ਦੇ ਖੂੰਜਿਆਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ
ਪਸੰਦ ਕਰਦੇ ਹਨ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ
ਆਪਣਾ ਫਲ ਪਾ ਚੁਕੇ ਹਨ।"

ਇੱਥੇ ਸਿਧਾਂਤ ਇਹ ਹੈ ਕਿ ਜੇ ਕੋਈ ਵਿਅਕਤੀ ਲੋਕਾਂ ਸਾਹਮਣੇ ਪ੍ਰਾਰਥਨਾ ਕਰਦਾ ਹੈ ਅਤੇ ਉਸਦਾ
ਮਨਸੂਬਾ ਇਹ ਹੁੰਦਾ ਹੈ ਕਿ ਲੋਕ ਉਸਦੀ ਪ੍ਰਾਰਥਨਾ ਦੀ ਤਾਰੀਫ਼ ਕਰਨ, ਤਾਂ ਉਹ ਮਨੁੱਖਾਂ ਤੋਂ
ਆਦਰ ਦੀ ਭਾਲ ਕਰ ਰਿਹਾ ਹੁੰਦਾ ਹੈ। ਲਗਭਗ ਹਰ ਉਹ ਵਿਅਕਤੀ ਜੋ ਜਨਤਕ ਤੌਰ 'ਤੇ ਪ੍ਰਾਰਥਨਾ ਕਰਦਾ
ਹੈ ਉਸਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਪ੍ਰਾਰਥਨਾ ਕਰਦੇ ਸਮੇਂ ਉਹ ਮਨੁੱਖਾਂ ਤੋਂ ਆਦਰ ਦੀ
ਇੱਛਾ ਰੱਖਦਾ ਹੈ।

ਖ਼ੁਦ ਨੂੰ ਪੁੱਛੋ, ਕਿ ਤੁਸੀਂ ਲੋਕਾਂ ਸਾਹਮਣੇ ਉਸੇ ਤਰ੍ਹਾਂ ਪ੍ਰਾਰਥਨਾ ਕਰਦੋ ਹੋ ਜਿਵੇਂ ਇਕਾਂਤ
ਵਿੱਚ ਕਰਦੋ ਹੋ? ਜਦੋਂ ਤੁਸੀਂ ਇਕੱਲੇ ਬਿਸਤਰ ਕੋਲ ਗੋਡਿਆਂ ਪਰਨੇ ਬੈਠਦੇ ਹੋ, ਉਦੋਂ ਤੁਸੀਂ
ਕਵੇਂ ਪ੍ਰਾਰਥਨਾ ਕਰਦੋ ਹੋ? ਤੁਸੀਂ ਪਰਮੇਸ਼ਰ ਨੂੰ ਕੀ ਕਹਿੰਦੇ ਹੋ? ਕੀ ਉਹੀ ਗੱਲਾਂ ਤੁਸੀਂ
ਜਨਤਕ ਤੌਰ 'ਤੇ ਪ੍ਰਾਰਥਨਾ ਕਰਦੇ ਸਮੇਂ ਵੀ ਕਹਿੰਦੇ ਹੋ? ਜਾਂ ਤੁਸੀਂ ਲੋਕਾਂ ਸਾਹਮਣੇ ਭਾਸ਼ਾ
ਨੂੰ ਹੋਰ ਸੋਹਣਾ ਬਣਾ ਲੈਂਦੇ ਹੋ ਅਤੇ ਆਪਣੀ ਆਵਾਜ਼ ਵਿੱਚ ਥੋੜ੍ਹੀ ਥਰਥਰਾਹਟ ਪੈਦਾ ਕਰਦੋ ਹੋ
ਅਤੇ ਇੱਕ ਅਦਾਕਾਰ ਵਾਂਗ ਵਿਹਾਰ ਕਰਦੋ ਹੋ, ਜਿਵੇਂ ਕਿ ਬਹੁਤ ਸਾਰੇ ਲੋਕ ਜਨਤਕ ਤੌਰ 'ਤੇ
ਪ੍ਰਾਰਥਨਾ ਕਰਦੋ ਸਮੇਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਾਂ ਖ਼ੁਦ ਨੂੰ ਭਾਵੁਕ ਦਿਖਾਉਣ ਲਈ
ਕਰਦੇ ਹਨ?

ਇਹ ਸਭ ਕਪਟ ਹੈ। ਪਰਮੇਸ਼ਰ ਇਸਨੂੰ ਨਫ਼ਰਤ ਕਰਦਾ ਹੈ। ਕਾਸ਼ ਅਸੀਂ ਇਹ ਸਮਝ ਸਕੀਏ ਕਿ ਇਸ ਕਿਸਮ ਦੀ
ਜਨਤਕ ਪ੍ਰਾਰਥਨਾ ਪਰਮੇਸ਼ੁਰ ਦੇ ਸਾਹਮਣੇ ਤਿਰਸਕਾਰਯੋਗ ਹੈ। ਪਰਮੇਸ਼ੁਰ ਇਸਦਾ ਤਿਰਸਕਾਰ ਕਰਦਾ
ਹੈ ਅਤੇ ਇਸ ਤਰ੍ਹਾਂ ਦੀ ਪ੍ਰਾਰਥਨਾ ਨੂੰ ਸੁਣਦਾ ਵੀ ਨਹੀਂ। ਕਲੀਸੀਯਾ ਵਿੱਚ ਕੀਤੀ ਜਾਣ ਵਾਲੀ
ਜਨਤਕ ਪ੍ਰਾਰਥਨਾ ਇਸੇ ਸ੍ਰੇਣੀ ਵਿੱਚ ਆਉਂਦੀ ਹੈ। ਜਿੱਥੇ ਲੋਕ ਇਸ ਲਈ ਪ੍ਰਾਰਥਨਾ ਕਰਦੇ ਹਨ ਤਾਂ
ਜੋ ਹੋਰ ਲੋਕਾਂ ਨੂੰ ਦਿਖਾ ਸਕਣ ਕਿ ਉਹ ਕਿੰਨੀ ਪ੍ਰਭਾਵਸ਼ਾਲੀ ਪ੍ਰਾਰਥਨਾ ਕਰ ਸਕਦੇ ਹਨ। ਇਹ
ਯਿਸੂ ਦੀ ਸਿੱਖਿਆ ਦੇ ਬਿਲਕੁਲ ਵਿਪਰੀਤ ਹੈ, ਅਤੇ ਲੋਕ ਇਸ ਲਈ ਅਜਿਹਾ ਕਰਦੇ ਹਨ ਕਿਉਂਕਿ ਉਹਨਾਂ
ਨੂੰ ਉਹ ਸਭ ਕੁਝ ਨਹੀਂ ਸਿਖਾਇਆ ਗਿਆ ਜੋ ਯਿਸੂ ਨੇ ਆਗਿਆ ਦਿੱਤੀ ਸੀ।

ਅਸੀਂ ਖ਼ੁਦ ਨੂੰ ਇਸ ਤੋਂ ਕਿਵੇਂ ਸ਼ੁੱਧ ਕਰੀਏ? ਹਰ ਵਾਰ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਖੁਦ ਦੀ
ਜਾਂਚ ਕਰਨੀ ਚਾਹੀਦੀ ਹੈ। ਮੈਨੂੰ ਯਾਦ ਹੈ ਕਿ ਇੱਕ ਮਸੀਹੀ ਹੋਣ ਦੇ ਨਾਤੇ ਜਦੋਂ ਮੈਂ ਪਹਿਲੀ
ਵਾਰ ਲੋਕਾਂ ਸਾਹਮਣੇ ਪ੍ਰਾਰਥਨਾ ਕੀਤੀ। ਮੈਂ ਇਹ ਸਵੀਕਾਰ ਕਰਦਾ ਹਾਂ ਕਿ ਉਸ ਸਮੇਂ ਮੈਂ
ਪ੍ਰਾਰਥਨਾ ਕਰਦੇ ਸਮੇਂ ਮਨੁੱਖਾਂ ਤੋਂ ਆਦਰ ਦੀ ਭਾਲ ਕਰ ਰਿਹਾ ਸੀ। ਜਦੋਂ ਮੈਂ ਘਰ ਗਿਆ ਅਤੇ
ਖ਼ੁਦ ਨੂੰ ਪਰਖਿਆ ਤਾਂ ਮੈਂ ਕਿਹਾ, "ਪ੍ਰਭੂ ਮੈਨੂੰ ਇਸ ਤਰ੍ਹਾਂ ਪ੍ਰਾਰਥਨਾ ਨਹੀਂ ਕਰਨੀ
ਚਾਹੀਦੀ।" ਅਗਲੀ ਵਾਰ ਮੈਂ ਫਿਰ ਤੋਂ ਜਦੋਂ ਜਨਤਕ ਪ੍ਰਾਰਥਨਾ ਲਈ ਖੜ੍ਹਾ ਹੋਇਆ ਤਾਂ ਅਜੇ ਵੀ
ਮੈਂ ਮਨੁੱਖਾਂ ਤੋਂ ਆਦਰ ਦੀ ਭਾਲ ਕਰ ਰਿਹਾ ਸੀ। ਇਸ ਤਰ੍ਹਾਂ ਮੈਂ ਜਦੋ ਘਰ ਗਿਆ ਤਾਂ ਫਿਰ ਤੋਂ
ਖ਼ੁਦ ਨੂੰ ਪਰਖਿਆ। ਮਨੁੱਖਾਂ ਤੋਂ ਆਦਰ ਲੈਣ ਦੀ ਇਸ ਇੱਛਾ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ
ਮੈਨੂੰ ਕਈ ਸਾਲ ਲੱਗ ਗਏ। ਪਰ ਆਖ਼ਰਕਾਰ, ਬਹੁਤ ਸਾਲਾਂ ਬਾਅਦ, ਮੈਂ ਇਹ ਸਿੱਖ ਲਿਆ ਕਿ ਮੈਂ
ਕੇਵਲ ਸਰਵਸ਼ਕਤੀਮਾਨ ਪਰਮੇਸ਼ੁਰ ਨੂੰ-ਆਪਣੇ ਸਵਰਗੀ ਪਿਤਾ ਨੂੰ-ਹੀ ਪ੍ਰਾਰਥਨਾ ਕਰਾਂ। ਕੀ ਤੁਸੀਂ
ਉਸ ਮੰਜ਼ਿਲ ਤੱਕ ਪਹੁੰਚੇ ਹੋ? ਜੇ ਨਹੀਂ, ਤਾਂ ਮੈਂ ਤੁਹਾਨੂੰ ਮਨੁੱਖਾਂ ਤੋਂ ਆਦਰ ਦੀ ਇੱਛਾ
ਤੋਂ ਛੁਟਕਾਰਾ ਪਾ ਕੇ ਆਪਣੀ ਮੁਕਤੀ ਨੂੰ ਅਮਲ ਵਿੱਚ ਲਿਆਉਣ ਲਈ ਹੌਸਲਾ ਦੇਣਾ ਚਾਹੁੰਦਾ ਹਾਂ।

ਫਿਰ ਯਿਸੂ ਨੇ ਕਿਹਾ,

"ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ
ਪਿਤਾ ਅੱਗੇ ਪ੍ਰਾਰਥਨਾ ਕਰੋ, ਜਿਹੜਾ ਕਿ ਗੁਪਤ ਸਥਾਨ ਵਿੱਚ ਹੈ।"

ਅਸੀਂ ਇਹ ਜਨਤਕ ਤੌਰ 'ਤੇ ਕਿਵੇਂ ਕਰਦੇ ਹਾਂ? ਅਸੀਂ ਇਹ ਜਨਤਕ ਤੌਰ 'ਤੇ ਵੀ ਕਰ ਸਕਦੇ ਹਾਂ, ਜੇ
ਸਾਡੇ ਮਨ ਵਿੱਚ ਇੱਕ ਦਰਵਾਜ਼ਾ ਹੋਵੇ ਜਿਸਨੂੰ ਅਸੀਂ ਬੰਦ ਕਰ ਸਕੀਏ। ਭਾਵੇਂ ਮੈਂ ਸੌ ਲੋਕਾਂ ਦੇ
ਵਿਚਕਾਰ ਖੜ੍ਹਾ ਹੋਵਾਂ, ਮੈਂ ਮੇਰੇ ਮਨ ਵਿੱਚਲਾ ਦਰਵਾਜ਼ਾ ਬੰਦ ਕਰ ਲੈਂਦਾ ਹਾਂ ਅਤੇ ਫਿਰ
ਕਹਿੰਦਾ ਹਾਂ, "ਹੁਣ ਸਿਰਫ਼ ਮੈਂ ਹੀ ਸਰਵਸ਼ਕਤੀਮਾਨ ਪਰਮੇਸ਼ੁਰ-ਆਪਣੇ ਪਿਤਾ-ਦੇ ਸਾਹਮਣੇ ਖੜ੍ਹਾ
ਹਾਂ।" ਮੇਰੇ ਆਲੇ-ਦੁਆਲੇ ਲੋਕ ਹੋ ਸਕਦੇ ਹਨ ਪਰ ਮੈਂ ਉਹਨਾਂ ਬਾਰੇ ਸੋਚਨਾ ਨਹੀਂ ਚਾਹੁੰਦਾ।
ਇਹੀ ਕਾਰਨ ਹੈ ਕਿ ਪ੍ਰਾਰਥਨਾ ਕਰਨ ਵੇਲੇ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ। ਪਰ ਅਜਿਹਾ ਕੋਈ
ਨਿਯਮ ਨਹੀਂ ਹੈ ਜਿਸ ਵਿੱਚ ਕਿਹਾ ਗਿਆ ਹੋਵੇ ਕਿ ਪ੍ਰਾਰਥਨਾ ਕਰਨ ਵੇਲੇ ਅੱਖਾਂ ਬੰਦ ਕਰੋ।
ਤੁਸੀਂ ਖੁੱਲ੍ਹੀਆਂ ਅੱਖਾਂ ਨਾਲ ਵੀ ਪ੍ਰਾਰਥਨਾ ਕਰ ਸਕਦੇ ਹੋ, ਕਿਉਂਕਿ ਯਿਸੂ ਨੇ ਵੀ ਕਈ ਵਾਰ
ਇਸੇ ਤਰ੍ਹਾਂ ਕੀਤਾ ਸੀ।

ਅਸੀਂ ਆਪਣੀਆਂ ਅੱਖਾਂ ਇਸ ਲਈ ਬੰਦ ਕਰਦੇ ਹਾਂ ਕਿ ਕਿਤੇ ਸਾਡਾ ਧਿਆਨ ਆਲੇ-ਦੁਆਲੇ ਕਰਕੇ ਭਟਕ ਨਾ
ਜਾਵੇ ਅਤੇ ਅਸੀਂ ਕੋਲ ਖੜ੍ਹੇ ਲੋਕਾਂ ਤੋਂ ਇੱਜ਼ਤ ਦੀ ਭਾਲ ਨਾ ਕਰੀਏ। ਇਸ ਕਰਕੇ ਜਦੋਂ ਅਸੀਂ
ਆਪਣੀਆਂ ਅੱਖਾਂ ਬੰਦ ਕਰਦੇ ਹਾਂ ਤਾਂ ਅਸੀਂ ਲੋਕਾਂ ਨੂੰ ਖ਼ੁਦ ਤੋਂ ਅਲਗ ਕਰ ਰਹੇ ਹੁੰਦੇ ਹਾਂ।
ਪਰ ਇਸਦੇ ਨਾਲ-ਨਾਲ ਸਾਨੂੰ ਆਪਣੇ ਮਨ ਨੂੰ ਵਸ 'ਚ ਕਰਦੇ ਹਾਂ ਅਤੇ ਕਹਿੰਦੇ ਹਾਂ, "ਪਿਤਾ ਹੁਣ
ਮੈਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਅਤੇ ਤੇਰੇ ਨਾਲ ਗੱਲ ਕਰ ਰਿਹਾ ਹਾਂ।" ਇਹੀ ਪ੍ਰਾਰਥਨਾ
ਕਰਨ ਦਾ ਤਰੀਕਾ ਹੈ, ਅਤੇ ਅਸੀਂ ਇਸ ਤਰ੍ਹਾਂ ਜਨਤਕ ਤੌਰ 'ਤੇ ਵੀ ਕਰ ਸਕਦੇ ਹਾਂ। ਅਸੀਂ ਆਪਣੇ
ਪਿਤਾ ਕੋਲ ਗੁਪਤ ਰੂਪ ਵਿੱਚ ਪ੍ਰਾਰਥਨਾ ਕਰਦੇ ਹਾਂ, ਅਤੇ ਸਾਡਾ ਪਿਤਾ, ਜੋ ਗੁਪਤ ਵਿੱਚ ਵੇਖਦਾ
ਹੈ, ਸਾਨੂੰ ਫਲ ਦੇਵੇਗਾ। ਨਿਸ਼ਚਤ ਰਹੋ-ਜੇ ਤੁਸੀਂ ਮਨੁੱਖਾਂ ਤੋਂ ਆਦਰ ਨਹੀਂ ਲੱਭ ਰਹੇ, ਸਗੋਂ
ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਰਹੇ ਹੋ, ਤਾਂ ਉਹ ਜ਼ਰੂਰ ਉਸ ਪ੍ਰਾਰਥਨਾ ਦਾ ਜਵਾਬ ਦੇਵੇਗਾ।

ਯਿਸੂ ਮੱਤੀ 6:7 ਵਿੱਚ ਸਾਨੂੰ ਇਸ ਤਰ੍ਹਾਂ ਦੀ ਪ੍ਰਾਰਥਨਾ ਨਾ ਕਰਨ ਬਾਰੇ ਹੋਰ ਸਲਾਹ ਦਿੰਦਾ
ਹੈ,

"ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਉਹਨਾਂ ਲੋਕਾਂ ਵਾਂਗ ਨਾ ਕਰੋ ਜੋ ਪਰਮੇਸ਼ਰ ਨੂੰ
ਨਹੀਂ ਜਾਣਦੇ। ਉਹ ਅਰਥਹੀਣ ਗੱਲਾਂ ਆਖਣੀਆਂ ਜਾਰੀ ਰੱਖਦੇ ਹਨ। ਉਹ ਸੋਚਦੇ ਹਨ ਕਿ ਪਰਮੇਸ਼ਰ
ਉਹਨਾਂ ਨੂੰ ਸੁਣੇਗਾ ਕਿਉਂਕਿ ਉਹ ਵਧ ਬੋਲਦੇ ਹਨ।"

ਗੈਰ-ਯਹੂਦੀ ਲੋਕਾਂ ਦੀ ਗਲਤੀ ਇਹ ਹੈ ਕਿ ਉਹ ਬਿਨਾਂ ਮਤਲਬ ਦੀਆਂ ਗੱਲਾਂ ਨੂੰ ਵਾਰ-ਵਾਰ
ਦੁਹਰਾਉਂਦੇ ਹਨ। ਕੁਝ ਧਰਮਾਂ ਵਿੱਚ ਮੰਤਰਾਂ ਦਾ ਜਪ ਕਰਨ ਦੀ ਆਦਤ ਹੁੰਦੀ ਹੈ। ਉਹ ਕਿਸੇ
ਧਾਰਮਿਕ ਵਚਨ ਨੂੰ ਵਾਰ-ਵਾਰ ਦੁਹਰਾਉਂਦੇ ਹਨ ਅਤੇ ਹੌਲੀ-ਹੌਲੀ ਇਹ ਗੱਲ ਅਰਥਹੀਣ ਬਣ ਜਾਂਦੀ ਹੈ।

ਆਤਮਿਕ ਭਾਸ਼ਾ ਦੇ ਕੁੱਝ ਸ਼ਬਦ ਲੈਕੇ ਦੁਹਰਾਉਣਾ ਸੰਭਵ ਹੈ। ਅਸੀਂ "ਹੱਲੇਲੂਯਾਹ, ਹੱਲੇਲੂਯਾਹ,
ਹੱਲੇਲੂਯਾਹ" ਕਹਿ ਸਕਦੇ ਹਾਂ, ਅਤੇ ਕੁਝ ਸਮੇਂ ਬਾਅਦ ਇਹ ਬਿਲਕੁਲ ਅਰਥਹੀਣ ਹੋ ਜਾਂਦਾ ਹੈ। ਇਹ
ਇੱਕ ਰਸਮ ਬਣਕੇ ਰਹਿ ਜਾਂਦਾ ਹੈ। ਇਹੀ ਗੱਲ "ਪਰਮੇਸ਼ਰ ਦਾ ਸਤਿਕਾਰ ਕਰੋ, ਪਰਮੇਸ਼ਰ ਦਾ ਸਤਿਕਾਰ
ਕਰੋ, ਪਰਮੇਸ਼ਰ ਦਾ ਸਤਿਕਾਰ ਕਰੋ" ਵਰਗੇ ਵਾਕਾਂ 'ਤੇ ਵੀ ਢੁੱਕਦੀ ਹੈ। ਯਿਸੂ ਨੇ ਕਿਹਾ ਕਿ,
"ਅਰਥਹੀਣ ਦੁਹਰਾਈ ਨਾ ਕਰੋ।" ਜੇਕਰ ਤੁਸੀਂ ਨਵਾਂ ਨੇਮ ਪੜ੍ਹੋ ਤਾਂ ਤੁਸੀਂ ਦੇਖੋਗੇ ਕਿ
"ਹੱਲੇਲੂਯਾਹ" ਸ਼ਬਦ ਸਿਰਫ਼ ਪ੍ਰਕਾਸ਼ ਦੀ ਪੋਥੀ 19 ਵਿੱਚ ਹੀ ਆਉਂਦਾ ਹੈ, ਅਤੇ ਉੱਥੇ
ਲਿਖਿਆ ਹੈ, "ਇਸ ਕਾਰਨ ਹੱਲੇਲੂਯਾਹ" ਅਤੇ ਫਿਰ ਦੂਜੀ ਵਾਰ ਕਿਹਾ ਜਾਂਦਾ ਹੈ, "ਇਸ ਕਾਰਨ
ਹੱਲੇਲੂਯਾਹ।" ਪਰਮੇਸ਼ਰ ਦਾ ਸਤਿਕਾਰ ਕਰਨ ਲਈ ਕੋਈ ਕਾਰਨ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ
ਸਿਰਫ਼ ਬਿਨਾਂ ਕਿਸੇ ਅਰਥ ਦੇ "ਹੱਲੇਲੂਯਾਹ" ਨਹੀਂ ਕਹਿਣਾ ਚਾਹੀਦਾ। ਸਾਨੂੰ ਹਰ ਹਾਲਾਤ ਵਿੱਚ
ਧੰਨਵਾਦੀ ਹੋਣਾ ਚਾਹੀਦਾ ਹੈ ਪਰ ਜੇ ਸਿਰਫ਼ ਇਹ ਅਰਥਹੀਣ ਦੁਹਰਾਓ ਹੈ ਤਾਂ ਇਹ ਮੂਰਖਤਾ ਹੋ ਸਕਦੀ
ਹੈ ਅਤੇ ਪਰਮੇਸ਼ਰ ਦੇ ਸਾਹਮਣੇ ਇਹ ਕੁੱਝ ਵੀ ਨਹੀਂ ਹੈ। ਇਹ ਪਰਮੇਸ਼ਰ ਦਾ ਨਾਮ ਵਿਅਰਥ ਲੈਣਾ ਵੀ
ਹੋ ਸਕਦਾ ਹੈ ਕਿਉਂਕਿ ਹੱਲੇਲੂਯਾਹ ਦਾ ਆਖ਼ਰੀ ਹਿੱਸਾ "ਯਾਹ" ਯਹੋਵਾਹ ਦਾ ਸੰਖੇਪ ਰੂਪ ਹੈ।
ਯਹੂਦੀ ਲੋਕ ਇਸ ਨਾਮ ਦਾ ਉਚਾਰਨ ਕਰਨ ਤੋਂ ਡਰਦੇ ਸਨ, ਕਿਤੇ ਉਹ ਪਰਮੇਸ਼ਰ ਦਾ ਨਾਮ ਵਿਅਰਥ ਨਾ ਲੈ
ਬੈਠਣ। ਮੈਂ ਮੰਨਦਾ ਹਾਂ ਕਿ ਬਹੁਤ ਸਾਰੇ ਮਸੀਹੀ "ਹੱਲੇਲੂਯਾਹ" ਅਰਥਹੀਣ ਤਰੀਕੇ ਨਾਲ ਉਚਾਰ ਕੇ
ਪਰਮੇਸ਼ਰ ਦਾ ਨਾਮ ਵਿਅਰਥ ਲੈ ਰਹੇ ਹਨ। ਮੈਂ ਵੀ ਪਰਮੇਸ਼ਰ ਦਾ ਸਤਿਕਾਰ ਕਰੋ ਵਰਗੇ ਸ਼ਬਦਾਂ ਦੀ
ਵਰਤੋਂ ਕਰਦਾ ਹਾਂ, ਪਰ ਮੇਰੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਇਹ ਅਰਥਪੂਰਨ ਹੋਵੇ। ਨਾ ਹੀ ਮੈਂ
ਅਤੇ ਨਾ ਹੀ ਪਰਮੇਸ਼ਰ ਇਸ ਸ਼ਬਦ ਦੀ ਵਰਤੋਂ ਦੇ ਵਿਰੁੱਧ ਹੈ ਇਹ ਅਰਥਹੀਣ ਨਹੀਂ ਹੋਣਾ ਚਾਹੀਦਾ
ਸਗੋਂ ਅਰਥਪੂਰਨ ਹੋਣਾ ਚਾਹੀਦਾ ਹੈ।

ਕੀ ਤੁਸੀਂ ਵੇਖਦੇ ਹੋ ਕਿ ਮਸੀਹੀਆਂ ਨੇ ਇਸ ਤਰ੍ਹਾਂ ਦੀ ਇੱਕ ਸਧਾਰਣ ਆਗਿਆ ਨੂੰ ਵੀ ਗੰਭੀਰਤਾ
ਨਾਲ ਨਹੀਂ ਲਿਆ? ਯਿਸੂ ਨੇ ਕਿਹਾ ਕਿ ਬੇਮਾਇਨੇ ਤੌਰ 'ਤੇ ਕਿਸੇ ਗੱਲ ਨੂੰ ਜਪ ਵਾਂਗ ਦੁਹਰਾਉਣਾ
ਗੈਰ-ਮਸੀਹੀਆਂ ਦਾ ਤਰੀਕਾ ਹੈ, ਅਤੇ ਇਹ ਸਾਡੇ ਜੀਵਨ ਵਿੱਚ ਨਹੀਂ ਹੋਣਾ ਚਾਹੀਦਾ। ਸਾਡੇ ਦਿਲ
ਵਿੱਚ ਪਰਮੇਸ਼ੁਰ ਦਾ ਡਰ ਅਤੇ ਆਦਰ ਹੋਣਾ ਚਾਹੀਦਾ ਹੈ ਅਤੇ ਜੋ ਅਸੀਂ ਕਹੀਏ, ਉਸਦਾ ਅਰਥ ਸਮਝ ਕੇ
ਕਹੀਏ। ਤੁਸੀਂ ਕਿਸੇ ਰਾਜੇ, ਰਾਸ਼ਟਰਪਤੀ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਇਸ
ਤਰ੍ਹਾਂ ਨਹੀਂ ਜਾ ਸਕਦੇ ਕਿ ਬਿਨਾਂ ਜਾਣੇ-ਸਮਝੇ ਇੱਕੋ ਗੱਲ ਨੂੰ ਦੁਹਰਾਉਂਦੇ ਰਹੋ। ਪਰਮੇਸ਼ੁਰ
ਲਈ ਤਾਂ ਸਾਨੂੰ ਇਸ ਤੋਂ ਵੀ ਕਿਤੇ ਵੱਧ ਆਦਰ ਰੱਖਣਾ ਚਾਹੀਦਾ ਹੈ। ਅਰਥਹੀਣ ਦੁਹਰਾਈ ਤੋਂ ਬਚੋ।

ਯਿਸੂ ਨੇ ਵੀ ਕਿਹਾ,

"ਤੁਸੀਂ ਇਹ ਨਾ ਸੋਚੋ ਕਿ ਵਧ ਬੋਲਣ ਕਰਕੇ ਤੁਹਾਡੀ ਸੁਣੀ ਜਾਵੇਗੀ।"

ਇਹ ਪ੍ਰਾਰਥਨਾ ਨਾਲ ਸੰਬੰਧਤ ਹੋਰ ਗਲਤੀ ਹੈ ਜੋ ਬਹੁਤ ਸਾਰੇ ਲੋਕ ਕਰਦੇ ਹਨ। ਉਹ ਸੋਚਦੇ ਹਨ ਕਿ
ਜੇ ਉਹ ਲੰਬੇ ਸਮੇਂ ਤੱਕ ਪ੍ਰਾਰਥਨਾ ਕਰਨ ਤਾਂ ਪਰਮੇਸ਼ੁਰ ਜ਼ਰੂਰ ਉਹਨਾਂ ਦੀ ਸੁਣੇਗਾ। "ਮੈਂ
ਤਿੰਨ ਘੰਟੇ ਪ੍ਰਾਰਥਨਾ ਕੀਤੀ ਹੈ, ਇਸ ਲਈ ਨਿਸ਼ਚਤ ਹੀ ਪਰਮੇਸ਼ੁਰ ਮੇਰੀ ਸੁਣੇਗਾ।" ਇਹ ਸਾਰੀ
ਗੱਲ ਬਿਲਕੁਲ ਅਰਥਹੀਣ ਹੈ, ਅਤੇ ਇਹ ਸੋਚ ਗੈਰ-ਮਸੀਹੀਆਂ ਦੀ ਹੈ-ਕਿ ਜੇ ਅਸੀਂ ਲੰਬੀ ਪ੍ਰਾਰਥਨਾ
ਕਰੀਏ, ਤਾਂ ਪਰਮੇਸ਼ੁਰ ਜ਼ਰੂਰ ਸੁਣੇਗਾ। ਪਰ ਇਹ ਸੱਚ ਨਹੀਂ ਹੈ।

ਕਰਮਲ ਪਹਾੜ 'ਤੇ ਬਆਲ ਦੇ ਨਬੀ ਕਈ ਘੰਟਿਆਂ ਤੱਕ-ਸ਼ਾਇਦ ਛੇ ਘੰਟੇ ਜਾਂ ਉਸ ਤੋਂ ਵੀ
ਵੱਧ-ਪ੍ਰਾਰਥਨਾ ਕਰਦੇ ਰਹੇ, ਪਰ ਕੁਝ ਵੀ ਨਹੀਂ ਹੋਇਆ। ਪਰ ਏਲੀਯਾਹ ਉੱਠਿਆ ਅਤੇ ਅੱਧੇ ਮਿੰਟ ਦੀ
ਛੋਟੀ ਪ੍ਰਾਰਥਨਾ ਕੀਤੀ, ਅਤੇ ਅੱਗ ਥੱਲੇ ਆ ਗਈ। ਇਸ ਕਰਕੇ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਾਰਥਨਾ
ਦੀ ਲੰਬਾਈ ਪਰਮੇਸ਼ੁਰ ਨੂੰ ਸੁਣਨ ਲਈ ਮਜਬੂਰ ਨਹੀਂ ਕਰਦੀ। ਇਸ ਗੱਲ ਨੂੰ ਸਮਝਣਾ ਬਹੁਤ ਹੀ
ਮਹੱਤਵਪੂਰਨ ਹੈ।

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇ ਉਹ ਸਾਰੀ ਰਾਤ ਪ੍ਰਾਰਥਨਾ ਕਰਨ ਤਾਂ ਉਹਨਾਂ ਦੀ ਸੁਣੀ
ਜਾਵੇਗੀ। "ਖੈਰ, ਮੈਂ ਸਾਰੀ ਰਾਤ ਪ੍ਰਾਰਥਨਾ ਕੀਤੀ ਹੈ, ਇਸ ਲਈ ਪਰਮੇਸ਼ੁਰ ਜ਼ਰੂਰ ਮੇਰੀ
ਪ੍ਰਾਰਥਨਾ ਦਾ ਜਵਾਬ ਦੇਵੇਗਾ।" ਇਹ ਕਿਸ ਨੇ ਕਿਹਾ? ਪ੍ਰਾਰਥਨਾ ਦਾ ਜਵਾਬ

ਵਿਸ਼ਵਾਸ

ਰੱਖਣ ਨਾਲ ਮਿਲਦਾ ਹੈ ਅਤੇ ਇੱਕ ਅਜਿਹਾ ਦਿਲ ਜੋ

ਪਾਪ ਤੋਂ ਮੁਕਤ

ਹੋਵੇ। ਇਹੀ ਸਭ ਤੋਂ ਮਹੱਤਵਪੂਰਨ ਗੱਲਾਂ ਹਨ। ਜ਼ਬੂਰ 66:18 ਵਿੱਚ ਲਿਖਿਆ ਹੈ,

"ਜੇ ਮੈਂ ਆਪਣੇ ਦਿਲ ਵਿੱਚ ਬੁਰਾਈ ਰੱਖਾਂ ਤਾਂ ਪਰਮੇਸ਼ਰ ਮੇਰੀ ਨਹੀਂ ਸੁਣੇਗਾ।"

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਸਾਰੀ ਰਾਤ ਪ੍ਰਾਰਥਨਾ ਕੀਤੀ, ਅਤੇ ਇਸ ਨਾਲ ਕੋਈ
ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਪ੍ਰਾਰਥਨਾ ਕਿੰਨੀ ਪ੍ਰਭਾਵਸ਼ਾਲੀ ਹੈ। ਜੇਕਰ ਕੋਈ ਅਜਿਹਾ ਪਾਪ
ਹੈ ਜਿਸਦਾ ਨਿਪਟਾਰਾ ਨਹੀਂ ਕੀਤਾ ਗਿਆ ਜਾਂ ਤੁਹਾਡੇ ਦਿਲ ਵਿੱਚ ਕੋਈ ਅਜਿਹਾ ਪਾਪ ਹੈ ਜਿਸਨੂੰ
ਕਬੂਲ ਨਹੀਂ ਕੀਤਾ ਗਿਆ। ਜੇ ਤੁਹਾਡੇ ਅਤੇ ਤੁਹਾਡੇ ਭਰਾ ਦੇ ਵਿਚਕਾਰ ਸੰਬੰਧ ਠੀਕ ਨਹੀਂ ਹਨ-ਜੇ
ਤੁਸੀਂ ਕਿਸੇ ਨੂੰ ਦੁੱਖ ਪਹੁੰਚਾਇਆ ਹੈ ਅਤੇ ਫਿਰ ਆ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ
ਹੋ-ਤਾਂ ਪਰਮੇਸ਼ੁਰ ਤੁਹਾਡੀ ਪ੍ਰਾਰਥਨਾ ਨਹੀਂ ਸੁਣੇਗਾ। ਜਾਓ ਅਤੇ ਪਹਿਲਾਂ ਆਪਣੇ ਭਰਾ ਨਾਲ ਉਹ
ਮਾਮਲਾ ਠੀਕ ਕਰੋ। ਜੇ ਪਰਮੇਸ਼ੁਰ ਨਾਲ ਤੁਹਾਡੇ ਵਿਚਕਾਰ, ਜਾਂ ਤੁਹਾਡੇ ਅਤੇ ਤੁਹਾਡੇ ਭਰਾ ਦੇ
ਵਿਚਕਾਰ ਕੋਈ ਅਜਿਹਾ ਪਾਪ ਹੈ ਜੋ ਨਾ ਕਬੂਲ ਕੀਤਾ ਗਿਆ ਹੈ ਅਤੇ ਨਾ ਹੀ ਇਸ ਦਾ ਨਿਪਟਾਰਾ ਕੀਤਾ
ਗਿਆ ਹੈ, ਤਾਂ ਤੁਸੀਂ ਪੂਰੀ ਤਰ੍ਹਾਂ ਯਕੀਨ ਕਰ ਸਕਦੇ ਹੋ ਕਿ ਤੁਸੀਂ ਪ੍ਰਾਰਥਨਾ ਕਰਕੇ ਆਪਣਾ
ਸਮਾਂ ਬਰਬਾਦ ਕਰ ਰਹੇ ਹੋ-ਚਾਹੇ ਤੁਸੀਂ ਇੱਕ ਮਿੰਟ ਪ੍ਰਾਰਥਨਾ ਕਰੋ ਜਾਂ ਦਸ ਘੰਟੇ।