ਜਦੋਂ ਪਤੀ-ਪਤਨੀ ਸ਼ੈਤਾਨ ਨੂੰ ਆਪਣੇ ਵਿਚਕਾਰ ਆਉਣ ਦੀ ਇਜਾਜ਼ਤ ਦਿੰਦੇ ਹਨ ਤਾਂ ਉਹਨਾਂ ਦਾ ਰਿਸ਼ਤਾ ਹੌਲੀ-ਹੌਲੀ ਉਜਾੜ ਵਰਗਾ ਦਿਖਾਈ ਦੇਣ ਲਗਦਾ ਹੈ। ਕਹਾਉਤਾਂ 24:30-32ਵਿੱਚ ਲਿਖਿਆ ਹੈ, "ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬੇਸਮਝ ਬੰਦੇ ਦੇ ਅੰਗੂਰਾਂ ਦੇ ਬਾਗ ਕੋਲੋਂ ਲੰਘਿਆ, ਉਹ ਖੇਤ ਕੰਡਿਆਂ ਨਾਲ ਭਰਿਆ ਹੋਇਆ ਸੀ,ਘਾਹ ਫੂਸ ਹੱਦੋਂ ਵੱਧ ਉੱਗਿਆ ਹੋਇਆ ਸੀ।ਅਤੇ ਇਸਦੀ ਵਾੜ ਢਹਿ ਗਈ ਸੀ। ਅਤੇ ਜੋ ਮੈਂ ਦੇਖਿਆ ਉਸ ਬਾਰੇ ਸੋਚਿਆ ਅਤੇ ਇੱਕ ਸਬਕ ਸਿੱਖਿਆ।" ਜਦੋਂ ਕਿਸੇ ਬਾਗ ਦੀ ਸੰਭਾਲ ਨਹੀਂ ਕੀਤੀ ਜਾਂਦੀ,ਤਾਂ ਉਹ ਤੇਜੀ ਨਾਲ ਜੰਗਲ ਬਣ ਜਾਂਦਾ ਹੈ। ਤੁਹਾਨੂੰ ਜੰਗਲੀ ਘਾਹ, ਕੰਡੇ ਜਾਂ ਝਾੜੀਆਂ ਨੂੰ ਬੀਜਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹ ਆਪਣੇ ਆਪ ਹੀ ਉੱਗ ਆਉਂਦੀਆਂ ਹਨ। ਜੇ ਤੁਸੀਂ ਦੋ ਘਰਾਂ ਦੇ ਕੋਲ ਦੀ ਲੰਘਦੇ ਹੋ ਅਤੇ ਦੇਖਦੇ ਹੋ ਕਿ ਉਹਨਾਂ ਵਿੱਚੋਂ ਇੱਕ ਦਾ ਬਾਗ਼ ਬਹੁਤ ਸੋਹਣਾ ਹੈ ਅਤੇ ਦੂਸਰੇ ਦਾ ਬਾਗ਼ ਉਜਾੜ ਵਰਗਾ ਦਿਖਾਈ ਦਿੰਦਾ ਹੈ,ਤਾਂ ਤੁਸੀਂ ਕਦੇ ਵੀ ਇਹ ਨਹੀਂ ਸੋਚੋਗੇ ਕਿ ਸੋਹਣਾ ਬਾਗ਼ ਆਪਣੇ ਆਪ ਬਣ ਗਿਆ ਹੈ। ਸੋਹਣੇ ਬਾਗ਼ ਵਾਲੇ ਆਦਮੀ ਨੇ ਇਸਨੂੰ ਸੋਹਣਾ ਬਣਾਉਣ ਲਈ ਮਿਹਨਤ ਕੀਤੀ ਹੋਵੇਗੀ ਅਤੇ ਕਸ਼ਟ ਝੱਲੇ ਹੋਣਗੇ। ਇਸ ਦੇ ਉਲਟ,ਤੁਸੀਂ ਇਹ ਕਦੇ ਨਹੀਂ ਸੋਚੋਗੇ ਕਿ ਜਿਸ ਆਦਮੀ ਦਾ ਬਾਗ ਉਜਾੜ ਵਰਗਾ ਬਣਿਆ ਹੇਇਆ ਹੈਉਸ ਨੇ ਇਸਨੂੰ ਇਸ ਤਰ੍ਹਾਂ ਬਣਾਉਣ ਲਈ ਬਹੁਤ ਮਿਹਨਤ ਕੀਤੀ। ਉਸਦਾ ਬਾਗ਼ ਉਸਦੀ ਅਣਗਹਿਲੀ ਕਾਰਨ ਉਜਾੜ ਬਣ ਗਿਆ।
ਇਹੀ ਸਿਧਾਂਤ ਵਿਆਹ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਤੁਸੀਂ ਇੱਕ ਸੋਹਣੀ ਵਿਆਹੁਤਾ ਜ਼ਿੰਦਗੀ ਦੇਖਦੇ ਹੋ, ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਸਕਦੇ ਹੋ ਕਿ ਇਹ ਆਪਣੇ ਆਪ ਸੋਹਣਾ ਨਹੀਂ ਬਣ ਗਿਆ। ਪਤੀ-ਪਤਨੀ ਦੋਵਾਂ ਨੇ ਇਸਨੂੰ ਸੋਹਣਾ ਬਣਾਉਣ ਲਈ ਮਿਹਨਤ ਕੀਤੀ। ਕਿਸੇ ਵੀ ਵਿਆਹੁਤਾ ਜੀਵਨ 'ਚ ਪਤੀ ਅਤੇ ਪਤਨੀ ਦੋਹਾਂ ਦੇ ਨਿਯਮਿਤ ਯਤਨਾਂ ਤੋਂ ਬਿਨਾ ਇਹ ਇੱਕ ਸੁੰਦਰ ਬਾਗ ਵਾਂਗ ਨਹੀਂ ਬਣ ਸਕਦਾ। ਦੋਹਾਂ ਨੂੰ ਮਿਲ ਕੇ "ਜੰਗਲੀ ਘਾਹ" ਕੱਢਣੀ ਪੈਂਦੀ ਹੈ ਅਤੇ ਰਿਸ਼ਤੇ ਨੂੰ ਲਗਾਤਾਰ "ਪਾਣੀ" ਦੇਣਾ ਪੈਂਦਾ ਹੈ। ਇਸ ਦੇ ਉਲਟ, ਜੇਕਰ ਤੁਸੀਂ ਆਪਣੇ ਵਿਆਹੁਤਾ ਜੀਵਨ ਨੂੰ ਅਣਗੌਲਿਆ ਕਰਦੇ ਹੋ ਤਾਂ ਇਹ ਆਪਣੇ ਆਪ ਹੀ ਇੱਕ ਉਜਾੜ ਵਾਂਗ ਬਣ ਜਾਵੇਗਾ।
ਜੇਕਰ ਤੁਸੀਂ ਸਾਵਧਾਨ ਨਾ ਰਹੋ ਤਾਂ ਸ਼ੈਤਾਨ ਹੌਲੀ-ਹੌਲੀ ਪਰ ਯਕੀਨੀ ਤੌਰ 'ਤੇ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਤਬਾਹ ਕਰਨ ਲਈ ਤੁਹਾਡੇ ਘਰ ਵਿੱਚ ਇੱਕ ਡਾਕੂ ਵਾਂਗ ਆਵੇਗਾ। ਇਹ ਰਾਤੋ-ਰਾਤ ਨਹੀਂ ਹੋਵੇਗਾ। ਕੋਈ ਵੀ ਉਜਾੜ ਸਿਰਫ਼ ਦੋ ਜਾਂ ਤਿੰਨ ਦਿਨਾਂ ਵਿੱਚ ਨਹੀਂ ਬਣਦਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਭ ਠੀਕ ਹੈ, ਪਰ ਜੇਕਰ ਤੁਸੀਂ ਆਪਣੇ ਵਿਆਹੁਤਾ ਜੀਵਨ ਦੀ ਸੰਭਾਲ ਕਰਨ ਵਿੱਚ ਅਣਗਹਿਲੀ ਕਰਦੇ ਹੋ, ਤਾਂ ਇਹ ਸਮੇਂ ਦੇ ਨਾਲ ਯਕੀਨੀ ਤੌਰ 'ਤੇ ਉਜਾੜ ਬਣ ਜਾਵੇਗਾ।
ਜੇ ਤੁਹਾਡਾ ਬਾਗ ਪਹਿਲਾਂ ਹੀ ਉਜਾੜ ਬਣ ਚੁੱਕਾ ਹੈ ਤਾਂ ਕੀ ਕਰਨਾ ਚਾਹੀਦਾ ਹੈ? ਆਓ ਵਿਚਾਰ ਕਰੀਏ ਕਿ ਇੱਕ ਉਜਾੜ ਨੂੰ ਮੁੜ ਬਾਗ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ।
ਪਰਮੇਸ਼ੁਰ ਸਾਡੇ ਨਾਲ ਦੋ ਵੱਡੇ ਵਾਅਦੇ ਕਰਦਾ ਹੈ। ਪਹਿਲਾ ਯਸਾਯਾਹ 51:3 ਵਿੱਚ ਹੈ - "ਯਹੋਵਾਹ ਉਸਦੇ ਉਜਾੜ ਨੂੰ ਅਦਨ ਵਾਂਗ ਅਤੇ ਮਾਰੂਥਲ ਨੂੰ ਬਾਗ਼ ਵਰਗਾ ਬਣਾ ਦੇਵੇਗਾ।" ਇਹ ਕਿੰਨਾ ਅਦਭੁੱਤ ਵਾਅਦਾ ਹੈ! ਪ੍ਰਭੂ ਅੱਗੇ ਬੇਨਤੀ ਕਰੋ ਕਿ ਉਹ ਤੁਹਾਡੇ ਜੀਵਨ ਵਿੱਚ ਇਸ ਵਾਅਦੇ ਨੂੰ ਪੂਰਾ ਕਰੇ। ਜੇ ਤੁਸੀਂ ਨਹੀਂ ਮੰਗਦੇ, ਤਾਂ ਤੁਹਾਨੂੰ ਨਹੀਂ ਮਿਲੇਗਾ। ਯਾਕੂਬ 4:1 ਵਿੱਚ ਲਿਖਿਆ ਹੈ, "ਤੁਹਾਡੇਕੋਲਇਸਲਈਨਹੀਂਹੈਕਿਉਂਕਿਤੁਸੀਂਮੰਗਦੇ ਨਹੀਂ।" ਇਸ ਲਈ ਪ੍ਰਭੂ ਕੋਲ ਬੇਨਤੀ ਕਰੋ ਕਿ ਉਹ ਤੁਹਾਡੇ ਉਜਾੜ ਨੂੰ ਆਪਣੇ ਵਾਅਦੇ ਅਨੁਸਾਰ ਮੁੜ ਅਦਨ ਦੇ ਬਾਗ ਵਾਂਗ ਬਣਾ ਦੇਵੇ।
ਦੂਜਾ ਵਾਅਦਾ ਹਿਜ਼ਕੀਏਲ 36:34-36 ਵਿੱਚ ਮਿਲਦਾ ਹੈ, "ਅਤੀਤ ਵਿੱਚ ਇਹ ਧਰਤੀ ਵੀਰਾਨ ਹੋ ਗਈ ਸੀ ਹੁਣ ਇਹ ਵਾਹੀਯੋਗ ਹੋ ਗਈ ਹੈ।'ਅਤੇ ਜੋ ਵੀ ਉਸਦੇ ਕੋਲੋਂ ਲੰਘਣਗੇ ਉਹ ਕਹਿਣਗੇ, ਹੁਣ ਇਹ ਅਦਨ ਦੇ ਵਾਂਗ ਹੈ।' ਮੈਂ ਯਹੋਵਾਹ ਹਾਂ, ਮੈਂ ਇਹ ਗੱਲਾਂ ਆਖੀਆਂ ਅਤੇ ਮੈਂ ਇਹਨਾਂ ਨੂੰ ਵਾਪਰਨ ਦੇਵਾਂਗਾ।"ਇਹ ਇੱਕ ਅਜਿਹੇ ਵਿਆਹੁਤਾ ਜੀਵਨ ਬਾਰੇ ਦੱਸਦਾ ਹੈ ਜੋ ਇੰਨਾ ਵਿਗੜ ਗਿਆ ਹੈ ਕਿ ਉਸਦੀ ਹਾਲਤ ਲੁਕਾਈ ਨਾ ਜਾ ਸਕੇ। ਪਰ ਪਰਮੇਸ਼ੁਰ ਕਹਿੰਦਾ ਹੈ ਕਿ ਉਹ ਅਜਿਹੇ ਵਿਗੜੇ ਹੋਏ ਵਿਆਹੁਤਾ ਜੀਵਨ ਨੂੰ ਵੀ ਬਹਾਲ ਕਰੇਗਾ ਅਤੇ ਜਿਹਨਾਂ ਨੇ ਉਸਨੂੰ ਪਹਿਲਾਂ ਉਜਾੜ ਦੇ ਰੂਪ ਵਿੱਚ ਦੇਖਿਆ ਸੀ, ਉਹੀ ਹੁਣ ਕਹਿਣਗੇ ਕਿ ਇਹ ਅਦਨ ਦੇ ਬਾਗ ਵਾਂਗ ਬਣ ਗਿਆ ਹੈ।
ਇਹਨਾਂ ਮਹਾਨ ਵਾਅਦਿਆਂ ਨੂੰ ਪੜ੍ਹਣ ਤੋਂ ਬਾਅਦ ਇਹ ਸਮਝਣਾ ਲਾਜ਼ਮੀ ਹੈ ਕਿ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਤੁਸੀਂ ਆਪਣੇ ਵਿਆਹੁਤਾ ਜੀਵਨ ਦੇ ਉਜਾੜ ਨੂੰ ਬਾਗ ਨਹੀਂ ਬਣਾ ਸਕਦੇ। ਨਾ ਵਿਆਹ ਸਲਾਹਕਾਰੀਆਂ ਦੇ ਤਰੀਕਿਆਂ ਨਾਲ ਅਤੇ ਨਾ ਹੀ ਕਿਤਾਬਾਂ ਪੜ੍ਹ ਕੇ ਪਰ ਇਹ ਸਿਰਫ਼ ਪਵਿੱਤਰ ਆਤਮਾ ਦੀ ਮਦਦ ਨਾਲ ਹੀ ਹੋ ਸਕਦਾ ਹੈ। ਪਰਮੇਸ਼ੁਰ ਨੇ ਸਾਨੂੰ ਆਪਣਾ ਪਵਿੱਤਰ ਆਤਮਾ ਦੇਣ ਦਾ ਵਾਅਦਾ ਕੀਤਾ ਹੈ। ਹਿਜ਼ਕੀਏਲ ਦੀ ਪੁਸਤਕ 36:26 ਵਿੱਚ ਲਿਖਿਆ ਹੈ "ਮੈਂ ਤੁਹਾਡੇ ਅੰਦਰ ਇੱਕ ਨਵਾਂ ਆਤਮਾ ਪਾਵਾਂਗਾ ਅਤੇ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿਆਂਗਾ।ਮੈਂ ਤੁਹਾਡੇ ਸਰੀਰ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਇੱਕ ਕੋਮਲ ਮਨੁੱਖੀ ਦਿਲ ਦੇਵਾਂਗਾ। " ਉਤਪਤ 2:10 ਵਿੱਚ, ਅਸੀਂ ਪੜ੍ਹਦੇ ਹਾਂ ਕਿ ਅਦਨ ਦੇ ਬਾਗ ਵਿੱਚ ਇੱਕ ਦਰਿਆ ਵਗਦਾ ਸੀ। ਉਹ ਦਰਿਆ ਪਵਿੱਤਰ ਆਤਮਾ ਦੀ ਤਸਵੀਰ ਹੈ, ਜੋ ਸਾਡੇ ਵਿਆਹੁਤਾ ਜੀਵਨ ਦੇ ਬਾਗ ਵਿੱਚ ਵਗ ਕੇ ਉਸਨੂੰ ਤਾਜ਼ਗੀ ਅਤੇ ਜੀਵਨ ਨਾਲ ਭਰ ਦਿੰਦਾ ਹੈ।
ਜਦੋਂ ਅਸੀਂ ਆਪਣੀ ਅਸਮਰਥਤਾ ਨੂੰ ਸਵੀਕਾਰ ਕਰਕੇ ਪਰਮੇਸ਼ੁਰ ਨੂੰ ਮਦਦ ਲਈ ਪੁਕਾਰਦੇ ਹਾਂ, ਤਾਂ ਉਹ ਨਿਸ਼ਚਿਤ ਤੌਰ 'ਤੇ ਸਾਡੀ ਸਹਾਇਤਾ ਕਰਦਾ ਹੈ। ਜ਼ਬੂਰ 127:1 ਲਿਖਿਆ ਹੈ, "ਜੇ ਘਰ ਉਸਾਰਨ ਵਾਲਾ ਯਹੋਵਾਹ ਨਹੀਂ ਹੈ ਤਾਂ ਉਸਾਰੀਆ ਆਪਣਾ ਵਕਤ ਬਰਬਾਦ ਕਰ ਰਿਹਾ ਹੈ।"ਜੇ ਪਰਮੇਸ਼ਰ ਸਾਡੀ ਸਹਾਇਤਾ ਨਾ ਕਰੇ, ਤਾਂ ਸਾਡੇ ਵਿਆਹ ਨੂੰ ਮੁੜ ਬਾਗ ਬਣਾਉਣ ਲਈ ਕੀਤੀ ਗਈ ਸਾਰੀ ਮਿਹਨਤ ਵਿਅਰਥ ਹੋਵੇਗੀ। ਇਸ ਲਈ ਪਰਮੇਸ਼ਰ ਦੀ ਮਦਦ ਤੋਂ ਬਿਨਾਂ ਰਿਸ਼ਤੇ ਦੀ ਬਹਾਲੀ ਅਸੰਭਵ ਹੈ। ਅਤੇ ਜੇ ਉਹ ਰੱਖਿਆ ਨਾ ਕਰੇ, ਤਾਂ ਕੋਈ ਵੀ ਬਾਗ ਸੁਰੱਖਿਅਤ ਨਹੀਂ ਰਹਿ ਸਕਦਾ।
ਅੱਜ ਤੁਹਾਡੇ ਰਿਸ਼ਤੇ ਦੇ ਕੀ ਹਾਲ ਹੈ? ਕੀ ਉਹ ਇੱਕ ਉਜਾੜ ਵਾਂਗ ਬਣ ਗਿਆ ਹੈ? ਕੀ ਤੁਸੀਂ ਇਹ ਆਸ ਛੱਡ ਬੈਠੇ ਹੋ ਕਿ ਤੁਹਾਡਾ ਰਿਸ਼ਤਾ ਮੁੜ ਬਹਾਲ ਹੋ ਸਕਦਾ ਹੈ? ਕੀ ਤੁਸੀਂ ਕਹਿੰਦੇ ਹੋ, "ਮੇਰੇ ਇਸ ਜੀਵਨ ਸਾਥੀ ਨਾਲ ਖੁਸ਼ਹਾਲ ਵਿਆਹ ਦੀ ਕੋਈ ਉਮੀਦ ਨਹੀਂ?" ਇਹੀ ਗੱਲ ਸ਼ੈਤਾਨ ਤੁਹਾਡੇ ਮੂੰਹੋਂ ਕਹਾਉਣਾ ਚਾਹੁੰਦਾ ਹੈ। ਪਰ ਸਾਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ। ਹੁਣ ਜਦੋਂ ਤੁਹਾਨੂੰ ਪਰਮੇਸ਼ੁਰ ਦੀ ਬਹਾਲੀ ਦੇ ਵਾਅਦਿਆਂ ਬਾਰੇ ਪਤਾ ਹੈ ਤਾਂ ਆਪਣੇ ਵਿਆਹੁਤਾ ਜੀਵਨ ਲਈ ਵਿਸ਼ਵਾਸ ਦੁਆਰਾ ਉਹਨਾਂ ਦਾ ਦਾਅਵਾ ਕਰੋ। ਹਿਜ਼ਕੀਏਲ 36:37 ਲਿਖਿਆ ਹੈ, "ਪਰਮੇਸ਼ਰ ਇਸ ਤਰ੍ਹਾਂ ਕਹਿੰਦਾ ਹੈ, ਮੈਂ ਇਸ ਗੱਲ ਲਈ ਉਹਨਾਂ ਦੀ ਬੇਨਤੀ ਦੀ ਉਡੀਕ ਕਰਾਂਗਾ ਕਿ ਮੈਂ ਇਹ ਉਹਨਾਂ ਲਈ ਕਰਾਂ।" ਇਹ ਸਿਰਫ਼ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਪਰਮੇਸ਼ੁਰ ਕੋਲੋਂ ਮੰਗਦੇ ਹਾਂ ਕਿ ਉਹ ਸਾਡੇ ਲਈ ਇਹ ਕਰੇਗਾ। ਇਸ ਲਈ, ਤੁਹਾਨੂੰ ਪਰਮੇਸ਼ਰ ਕੋਲ ਆਉਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ, "ਪਰਮੇਸ਼ਰ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਵਿਆਹੁਤਾ ਜੀਵਨ ਵਿੱਚ ਇਹ ਕਰ ਸਕਦੇ ਹੋ! ਮੈਂ ਉਮੀਦ ਨਹੀਂ ਛੱਡਾਂਗਾ।"