ਪ੍ਰਕਾਸ਼ ਦੀ ਪੋਥੀ 2:12-17 ਵਿੱਚ ਅਸੀਂ ਪੜ੍ਹਦੇ ਹਾਂ, “ਪਰਗਮੁਮ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ, ਉਹ ਇੱਕ ਜਿਸ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ। ‘ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ। ਤੁਸੀਂ ਉਥੇ ਰਹਿੰਦੇ ਹੋ ਜਿਥੇ ਸ਼ੈਤਾਨ ਦਾ ਆਪਣਾ ਤਖ਼ਤ ਹੈ, ਪਰ ਤੁਸੀਂ ਮੇਰੇ ਪ੍ਰਤੀ ਵਫ਼ਾਦਾਰ ਗਵਾਹ ਹੋ। ਅੰਤਿਪਾਸ ਦੇ ਸਮੇਂ ਵੀ ਤੁਸੀਂ ਉਸ ਨਿਹਚਾ ਬਾਰੇ ਦੱਸਣ ਤੋਂ ਇਨਕਾਰ ਨਹੀਂ ਕੀਤਾ ਸੀ ਜੋ ਤੁਹਾਨੂੰ ਮੇਰੇ ਵਿੱਚ ਹੈ। ਅੰਤਿਪਾਸ ਮੇਰਾ ਵਫ਼ਾਦਾਰ ਗਵਾਹ ਸੀ ਜਿਹੜਾ ਤੁਹਾਡੇ ਸ਼ਹਿਰ ਵਿੱਚ ਮਾਰਿਆ ਗਿਆ ਸੀ। ਉਥੇ ਤੁਹਾਡਾ ਸ਼ਹਿਰ ਹੈ ਜਿੱਥੇ ਸ਼ੈਤਾਨ ਰਹਿੰਦਾ ਹੈ।
ਪਰਗਮੁਮ ਇੱਕ ਸ਼ਹਿਰ ਸੀ, ਜਿਥੇ ਬਹੁਤ ਦੁਸ਼ਟਤਾ ਸੀ ਕਿ ਪ੍ਰਭੂ ਕਹਿੰਦਾ ਹੈ ਕਿ ਸ਼ੈਤਾਨ ਨੇ ਆਪਣਾ ਤਖ਼ਤ ਇਥੇ ਹੀ ਬਣਾਇਆ। ਇਸਦਾ ਜ਼ਿਕਰ ਪ੍ਰਕਾਸ਼ ਦੀ ਪੋਥੀ 2:13 ਵਿੱਚ ਦੋ ਵਾਰ ਕੀਤਾ ਗਿਆ ਹੈ। ਅਤੇ ਉਸੇ ਸ਼ਹਿਰ ਦੇ ਵਿਚਕਾਰ ਪ੍ਰਭੂ ਨੇ ਆਪਣੀ ਚਰਚ ਸਥਾਪਿਤ ਕੀਤੀ।
ਯਹੋਵਾਹ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ।” ਉਹ ਬਿਲਕੁਲ ਜਾਣਦਾ ਹੈ ਕਿ ਅਸੀਂ ਕਿੱਥੇ ਰਹਿ ਰਹੇ ਹਾਂ ਅਤੇ ਅਸੀਂ ਕਿਸ ਹਾਲਾਤ ਵਿੱਚ ਰਹਿ ਰਹੇ ਹਾਂ। ਅਤੇ ਉਹ ਸਾਨੂੰ ਸ਼ੁੱਧ ਅਤੇ ਜੇਤੂ ਰੱਖ ਸਕਦਾ ਹੈ, ਭਾਵੇਂ ਸ਼ੈਤਾਨ ਦਾ ਤਖ਼ਤ ਉੱਥੇ ਹੀ ਹੋਵੇ ਜਿੱਥੇ ਅਸੀਂ ਰਹਿੰਦੇ ਹਾਂ। ਆਤਮਾ ਦੀ ਤਲਵਾਰ ਨਾਲ, ਅਸੀਂ ਵੀ ਜਿੱਤ ਸਕਦੇ ਹਾਂ।
ਕੋਈ ਵੀ ਸ਼ਮਾਦਾਨ ਕਦੇ ਵੀ ਇਹ ਸ਼ਿਕਾਇਤ ਨਹੀਂ ਕਰਦਾ ਕਿ ਆਲੇ-ਦੁਆਲੇ ਦੇ ਹਨੇਰੇ ਕਾਰਨ ਉਹ ਚਮਕ ਨਹੀਂ ਸਕਦਾ। ਸ਼ਮਾਦਾਨ ਦੀ ਚਮਕ ਦਾ ਇਸਦੇ ਆਲੇ-ਦੁਆਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸਦੀ ਰੌਸ਼ਨੀ ਸਿਰਫ਼ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਇਸ ਵਿੱਚ ਕਿੰਨਾ ਤੇਲ ਹੈ।
ਕਿਸੇ ਵੀ ਸਥਾਨਕ ਚਰਚ ਦੇ ਨਾਲ ਬਿਲਕੁਲ ਅਜਿਹਾ ਹੀ ਹੁੰਦਾ ਹੈ। ਆਲੇ-ਦੁਆਲੇ ਦਾ ਮਾਹੌਲ ਬੁਰਾ ਹੋ ਸਕਦਾ ਹੈ। ਸ਼ੈਤਾਨ ਦਾ ਤਖ਼ਤ ਉਸ ਸ਼ਹਿਰ ਵਿੱਚ ਹੋ ਸਕਦਾ ਹੈ। ਪਰ ਜੇ ਚਰਚ ਪਵਿੱਤਰ ਆਤਮਾ ਰੂਪੀ ਤੇਲ ਨਾਲ ਭਰਿਆ ਹੋਇਆ ਹੈ, ਤਾਂ ਚਾਨਣ ਚਮਕੇਗਾ। ਅਸਲ ਵਿੱਚ, ਆਲੇ-ਦੁਆਲੇ ਜਿੰਨਾ ਹਨੇਰਾ ਹੋਵੇਗਾ, ਅਜਿਹੇ ਆਲੇ-ਦੁਆਲੇ ਵਿੱਚ, ਰੋਸ਼ਨੀ ਓਨੀ ਹੀ ਚਮਕਦਾਰ ਦਿਖਾਈ ਦੇਵੇਗੀ! ਤਾਰੇ ਰਾਤ ਨੂੰ ਦਿਖਾਈ ਦਿੰਦੇ ਹਨ-ਦਿਨ ਵੇਲੇ ਨਹੀਂ।
ਪ੍ਰਭੂ ਇਸ ਚਰਚ ਦੀ ਉਸਤਤ ਕਰਦਾ ਹੈ ਕਿ ਉਸ ਨੇ ਆਪਣੇ ਨਾਮ ਨੂੰ ਕਾਇਮ ਰੱਖਿਆ ਅਤੇ ਅਤਿਆਚਾਰ ਦੇ ਸਮੇਂ ਵੀ ਵਿਸ਼ਵਾਸ ਤੋਂ ਇਨਕਾਰ ਨਹੀਂ ਕੀਤਾ। ਉਹ ਵਿਸ਼ੇਸ਼ ਤੌਰ ’ਤੇ ਅੰਤਿਪਾਸ ਦਾ ਜ਼ਿਕਰ ਕਰਦਾ ਹੈ, ਜੋ ਇੱਕ ਵਫ਼ਾਦਾਰ ਗਵਾਹ ਸੀ ਜਿਸ ਨੇ ਆਪਣੀ ਨਿਹਚਾ ਲਈ ਆਪਣੀ ਜਾਨ ਦੇ ਦਿੱਤੀ।
ਅੰਤਿਪਾਸ ਇੱਕ ਅਜਿਹਾ ਵਿਅਕਤੀ ਸੀ ਜੋ ਪਰਮੇਸ਼ਰ ਦੀ ਸੱਚਾਈ ਲਈ ਇਕੱਲਾ ਹੀ ਖੜ੍ਹਾ ਸੀ। ਉਹ ਇੱਕ ਦ੍ਰਿੜ ਵਿਸ਼ਵਾਸ ਵਾਲਾ ਆਦਮੀ ਸੀ ਜੋ ਮਨੁੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ। ਜੋ ਲੋਕ ਪਰਮੇਸ਼ਰ ਨੂੰ ਜਾਣਦੇ ਹਨ ਉਹਨਾਂ ਨੂੰ ਇਹ ਦੇਖਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਕਿੰਨੇ ਹੋਰ ਲੋਕ ਉਸ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਨ। ਉਹ ਪ੍ਰਭੂ ਲਈ ਇਕੱਲੇ ਖੜ੍ਹੇ ਹੋਣ ਲਈ ਤਿਆਰ ਹਨ, ਜੇਕਰ ਲੋੜ ਪਵੇ ਤਾਂ ਪੂਰੀ ਦੁਨੀਆ ਵਿੱਚ ਹਰ ਕਿਸੇ ਦੇ ਵਿਰੁੱਧ। ਅੰਤਿਪਾਸ ਵੀ ਅਜਿਹਾ ਵਿਅਕਤੀ ਸੀ ਅਤੇ ਨਤੀਜੇ ਵਜੋਂ, ਉਸਨੂੰ ਮਾਰ ਦਿੱਤਾ ਗਿਆ।
ਜੇ ਉਹ ਮਨੁੱਖਾਂ ਨੂੰ ਖੁਸ਼ ਕਰਨ ਵਾਲਾ ਹੁੰਦਾ, ਤਾਂ ਉਹ ਮੌਤ ਤੋਂ ਬਚ ਸਕਦਾ ਸੀ। ਉਸਨੂੰ ਮਾਰ ਦਿੱਤਾ ਗਿਆ ਕਿਉਂਕਿ ਉਹ ਪਰਮੇਸ਼ਰ ਦੀ ਸੱਚਾਈ ਲਈ ਬਿਨਾਂ ਕਿਸੇ ਸਮਝੌਤੇ ਦੇ ਖੜ੍ਹਾ ਸੀ। ਲੋਕ ਸ਼ਾਇਦ ਉਸਨੂੰ ਤੰਗ-ਦਿਮਾਗ਼ ਵਾਲਾ, ਜ਼ਿੱਦੀ, ਨਾ ਮਿਲਣ-ਜੁਲਣ ਵਾਲਾ ਅਤੇ ਪਾਗਲ ਕਹਿੰਦੇ ਸਨ। ਪਰ ਇਸ ਨਾਲ ਉਸਨੂੰ ਕੋਈ ਫ਼ਰਕ ਨਹੀਂ ਪਿਆ। ਉਹ ਸਿਰਫ਼ ਆਪਣੇ ਪ੍ਰਭੂ ਲਈ ਸੱਚਾਈ ’ਤੇ ਖੜ੍ਹਾ ਰਿਹਾ, ਸਭ ਪ੍ਰਕਾਰ ਦੇ ਪਾਪ, ਦੁਨਿਆਵੀਪਣ, ਸਮਝੌਤਾ, ਪਰਮਾਤਮਾ ਦੇ ਬਚਨ ਦੀ ਅਣਆਗਿਆਕਾਰੀ ਅਤੇ ਸ਼ੈਤਾਨ ਦੇ ਵਿਰੁੱਧ ਖੜ੍ਹਾ ਰਿਹਾ। ਇੱਥੇ ਇੱਕ ਆਦਮੀ ਸੀ ਜੋ ਸ਼ੈਤਾਨ ਦੇ ਰਾਜ ਲਈ ਖ਼ਤਰਾ ਸੀ।
ਸ਼ਾਇਦ ਸ਼ੈਤਾਨ ਨੇ ਆਪਣਾ ਤਖ਼ਤ ਪਰਗਮੁਮ ਵਿੱਚ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਉਥੇ ਅੰਤਿਪਾਸ ਸੀ। ਅੰਤਿਪਾਸ ਕਿੰਨਾ ਮਹਾਨ ਵਿਅਕਤੀ ਰਿਹਾ ਹੋਵੇਗਾ ਇਥੋਂ ਤੱਕ ਕਿ ਸ਼ੈਤਾਨ ਵੀ ਉਸਤੋਂ ਡਰਦਾ ਸੀ।
ਅੱਜ ਦੁਨੀਆਂ ਦੇ ਹਰ ਹਿੱਸੇ ਵਿੱਚ ਪਰਮੇਸ਼ੁਰ ਨੂੰ ਅੰਤਿਪਾਸ ਵਰਗੇ ਲੋਕਾਂ ਦੀ ਜ਼ਰੂਰਤ ਹੈ। ਉਹ ਸਮਾਂ ਜਲਦੀ ਹੀ ਆ ਰਿਹਾ ਹੈ ਜਦੋਂ ਸਾਨੂੰ ਆਪਣੇ ਵਿਸ਼ਵਾਸ ਦੀ ਕੀਮਤ ਚੁਕਾਉਣੀ ਪਵੇਗੀ। ਸਾਡੇ ਆਲੇ-ਦੁਆਲੇ ਦੇ ਸਾਰੇ ਬੇਬੀਲੋਨੀ ਈਸਾਈ-ਜਗਤ ਸਮਝੌਤਾ ਕਰਨਗੇ ਅਤੇ ਦੁਸ਼ਮਣ ਅੱਗੇ ਝੁਕਣਗੇ। ਕੀ ਅਸੀਂ ਉਸ ਦਿਨ ਦ੍ਰਿੜ ਰਹਾਂਗੇ, ਜਿਵੇਂ ਅੰਤਿਪਾਸ ਨੇ ਕੀਤਾ ਸੀ? ਜਾਂ ਕੀ ਅਸੀਂ ਆਪਣੀ ਜਾਨ ਬਚਾਉਣ ਲਈ ਸ਼ੈਤਾਨ ਅੱਗੇ ਗੋਡੇ ਟੇਕਾਂਗੇ? ਕੀ ਅਸੀਂ ਇਸ ਗੱਲ ’ਤੇ ਯਕੀਨ ਰੱਖਦੇ ਹਾਂ ਕਿ ਪਰਮੇਸ਼ੁਰ ਦੀ ਸੱਚਾਈ ਲਈ ਆਪਣੀ ਜਾਨ ਗੁਆਉਣਾ ਉਚਿੱਤ ਹੈ?
ਅੱਜ, ਪਰਮਾਤਮਾ ਸਾਨੂੰ ਛੋਟੀਆਂ-ਛੋਟੀਆਂ ਅਜ਼ਮਾਇਸ਼ਾਂ ਰਾਹੀਂ ਪਰਖ ਰਿਹਾ ਹੈ। ਜੇਕਰ ਅਸੀਂ ਇਨ੍ਹਾਂ ਛੋਟੀਆਂ ਅਜ਼ਮਾਇਸ਼ਾਂ ਵਿੱਚ ਵਫ਼ਾਦਾਰ ਰਹੀਏ ਤਾਂ ਹੀ ਅਸੀਂ ਭਵਿੱਖ ਵਿੱਚ ਆਉਣ ਵਾਲੀਆਂ ਵੱਡੀਆਂ ਅਜ਼ਮਾਇਸ਼ਾਂ ਵਿੱਚ ਵਫ਼ਾਦਾਰ ਰਹਿ ਸਕਦੇ ਹਾਂ। ਸ਼ੈਤਾਨ ਤੁਹਾਨੂੰ ਆਪਣੇ ਰਾਜ ਲਈ ਇੰਨਾ ਖ਼ਤਰਨਾਕ ਸਮਝੇ ਕਿ ਉਹ ਤੁਹਾਡੇ ਸ਼ਹਿਰ ਵਿੱਚ ਹੀ ਆਪਣਾ ਤਖ਼ਤ ਸਥਾਪਿਤ ਕਰੇ।
ਦੁੱਖ ਦੀ ਗੱਲ ਇਹ ਸੀ ਕਿ ਅੰਤਿਪਾਸ ਦੀ ਮੌਤ ਤੋਂ ਬਾਅਦ ਪਰਗਾਮਮ ਦੀ ਚਰਚ ਆਤਮਿਕ ਤੌਰ ’ਤੇ ਆਪਣੇ ਰਾਹ ਤੋਂ ਭਟਕ ਗਈ ਸੀ। ਜਦੋਂ ਅੰਤਿਪਾਸ ਜਿੰਦਾ ਸੀ ਤਾਂ ਸ਼ਾਇਦ ਉਹ ਚਰਚ ਦਾ ਸੰਦੇਸ਼ਵਾਹਕ ਸੀ। ਜਦੋਂ ਉਸ ਦੀ ਮੌਤ ਹੋਈ, ਤਾਂ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਅਤੇ ਚਰਚ ਪਰਮੇਸ਼ਰ ਦੇ ਰਾਹ ਤੋਂ ਭਟਕਦੀ ਗਈ। ਇਹ ਬਹੁਤ ਸਾਰੇ ਚਰਚਾਂ ਦਾ ਦੁਖਦਾਈ ਇਤਿਹਾਸ ਹੈ।