WFTW Body: 

ਨਵੇਂ ਨੇਮ ਵਿੱਚ ਦੋ ਲੋਕ ਹਨ ਜਿਨ੍ਹਾਂ ਨੇ ਕਿਹਾ ਕਿ "ਮੇਰਾ ਅਨੁਸਰਣ ਕਰੋ।" ਪੁਰਾਣੇ ਨੇਮ ਦਾ ਕੋਈ ਵੀ ਨਬੀ ਇਹ ਨਹੀਂ ਕਹਿ ਸਕਦਾ ਸੀ ਕਿ ਮੇਰਾ ਅਨੁਸਰਣ ਕਰੋ। ਉਹਨਾਂ ਦਾ ਜੀਵਨ ਅਜਿਹੀ ਉਦਾਹਰਨ ਨਹੀਂ ਸੀ ਜਿਸਦੀ ਪਾਲਣਾ ਕੀਤੀ ਜਾਵੇ। ਨਾ ਯਸਾਯਾਹ ਨਾ ਮੂਸਾ, ਕੋਈ ਵੀ ਨਹੀਂ। ਉਹ ਸਿਰਫ਼ ਇਹ ਦਾਅਵਾ ਕਰਦੇ ਸਨ ਕਿ, "ਜੋ ਪਰਮੇਸ਼ਰ ਮੇਰੇ ਰਾਹੀਂ ਕਹਿ ਰਿਹਾ ਹੈ ਉਸ ਨੂੰ ਸੁਣੋ। ਇਹ ਪਰਮੇਸ਼ਰ ਦੇ ਸ਼ਬਦ ਹਨ।" ਪਰ ਉਹਨਾਂ ਵਿੱਚੋ ਕੋਈ ਵੀ ਇਹ ਨਹੀਂ ਕਹਿ ਸਕਦਾ ਸੀ "ਮੇਰੇ ਵਰਗੇ ਬਣੋ।" ਮੂਸਾ ਨੇ ਆਪਣੀ ਪਤਨੀ ਨਾਲ ਝਗੜਾ ਕੀਤਾ ਅਤੇ ਆਪਣੇ ਪੁੱਤਰ ਦੀ ਸੁੰਨਤ ਨਾ ਕਰਕੇ ਪਰਮੇਸ਼ਰ ਦੀ ਆਗਿਆ ਨਹੀਂ ਮੰਨੀ। ਉਹਨਾਂ ਦਾ ਜੀਵਨ ਕੋਈ ਚੰਗੀ ਉਦਾਹਰਨ ਨਹੀਂ ਸੀ ਪਰ ਉਹ ਇਹ ਕਹਿ ਸਕਦੇ ਸੀ ਕਿ ਇਹ ਪਰਮੇਸ਼ਰ ਦਾ ਵਚਨ ਹੈ, "ਪਰਮੇਸ਼ਰ ਨੇ ਇਹ ਕਿਹਾ।" ਪਰ ਨਵੇਂ ਨੇਮ ਵਿੱਚ ਅਸੀਂ ਇਹ ਨਹੀਂ ਕਹਿੰਦੇ, "ਪਰਮੇਸ਼ਰ ਨੇ ਇਹ ਕਿਹਾ।" ਅਸੀਂ ਇਹ ਵੀ ਨਹੀਂ ਕਹਿੰਦੇ, "ਆਓ ਅਤੇ ਸੁਣੋ ਪਰਮੇਸ਼ਰ ਕੀ ਕਹਿ ਰਿਹਾ ਹੈ।"

ਨਵੇਂ ਨੇਮ ਵਿੱਚ, ਅਸੀ ਕਹਿੰਦੇ ਹਾਂ, "ਆਓ ਅਤੇ ਦੇਖੋ ਪਰਮੇਸ਼ਰ ਨੇ ਕੀ ਕੀਤਾ।" ਜੋ ਕਿ ਪੁਰਾਣੇ ਨੇਮ ਦੇ ਨਬੀ ਕਹਿੰਦੇ ਸਨ, "ਆਓ ਅਤੇ ਸੁਣੋ ਪਰਮੇਸ਼ਰ ਕੀ ਕਹਿ ਰਿਹਾ ਹੈ।" ਨਾਲੋਂ ਬਿਲਕੁਲ ਹੀ ਅਲੱਗ ਹੈ। ਨਵੇਂ ਨੇਮ ਦੇ ਨਬੀ ਕਹਿੰਦੇ ਹਨ ਕਿ, "ਆਓ ਅਤੇ ਦੇਖੋ ਪਰਮੇਸ਼ਰ ਨੇ ਮੇਰੇ ਜੀਵਨ ਵਿੱਚ ਕੀ ਕੀਤਾ। ਆਓ ਅਤੇ ਦੇਖੋ ਪਰਮੇਸ਼ਰ ਨੇ ਮੇਰੇ ਪਰਿਵਾਰ ਵਿੱਚ ਕੀ ਕੀਤਾ। ਆਓ ਅਤੇ ਦੋਖੋ ਪਰਮੇਸ਼ਰ ਨੇ ਮੇਰੇ ਅੰਦਰੂਨੀ ਜੀਵਨ ਵਿੱਚ ਕੀ ਕੀਤਾ। ਹੁਣ ਮੈਂ ਤੁਹਾਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣਾ ਚਾਹੁੰਦਾ ਹਾਂ ਤਾਂ ਜੋ ਉਸਨੇ ਮੇਰੇ ਜੀਵਨ ਵਿੱਚ ਕੀਤਾ ਉਹ ਤੁਹਾਡੇ ਜੀਵਨ ਵਿੱਚ ਵੀ ਕਰ ਸਕੇ। ਮੇਰਾ ਅਨੁਸਰਣ ਕਰੋ।"

ਯਿਸੂ ਪਹਿਲਾ ਵਿਅਕਤੀ ਸੀ ਜਿਸਨੇ ਇਹ ਕਿਹਾ, "ਮੇਰਾ ਅਨੁਸਰਣ ਕਰੋ।" ਉਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਪੌਲੁਸ ਨੇ ਕਿਹਾ, "ਮੇਰਾ ਪਿੱਛਾ ਕਰੋ ਜਿਵੇਂ ਮੈਂ ਮਸੀਹ ਦੇ ਪਿੱਛੇ ਚਲਦਾ ਹਾਂ।" (1 ਕੁਰੰਥੀਆ 11:1) ਉਸਨੇ ਫਿਲਿੱਪੀਆਂ 3:17 ਵਿੱਚ ਇੱਥੋ ਤੱਕ ਕਿਹਾ, "ਭਰਾਵੋ, ਮੇਰੇ ਉਦਾਹਰਨਾਂ ਦਾ ਅਨੁਸਰਣ ਕਰੋ ਅਤੇ ਉਹਨਾਂ ਲੋਕਾਂ ਦਾ ਨਿਰੀਖਣ ਕਰੋ ਜੋ ਨੇੜਤਾ ਨਾਲ ਸਾਡੇ ਉਦਾਹਰਨਾਂ ਦਾ ਅਨੁਸਰਣ ਕਰਦੇ ਹਨ ਜਿਵੇਂ ਅਸੀਂ ਇਹ ਰਾਹ ਤੁਹਾਨੂੰ ਦਿਖਾਏ ਤੁਸੀਂ ਵੀ ਉਹਨਾਂ ਵਾਂਗ ਅਨੁਸਰਣ ਕਰੋ ਕਿਉਂਕਿ ਮੈਂ ਯਿਸੂ ਮਸੀਹ ਦਾ ਅਨੁਸਰਣ ਕਰ ਰਿਹਾਂ ਹਾਂ।" ਮਸੀਹ ਉਸ ਵਿਅਕਤੀ ਵਾਂਗ ਹੈ ਜੋ ਪਹਾੜ ਦੀ 10,000 ਮੀਟਰ ਸਭ ਤੋਂ ਉੱਚੀ ਚੋਟੀ 'ਤੇ ਚੜ੍ਹ ਗਿਆ ਹੈ। ਉਹ ਸਭ ਤੋਂ ਉੱਪਰ ਪਹੁੰਚ ਗਿਆ ਹੈ ਅਤੇ ਅਸੀਂ ਉਸਦਾ ਅਨੁਸਰਣ ਕਰ ਰਹੇ ਹਾਂ। ਸੰਭਵ ਹੈ ਕਿ ਪੌਲੁਸ ਵੀ ਸਾਡੇ ਨਾਲੋਂ ਅੱਗੇ ਹੈ। ਸ਼ਾਇਦ ਉਹ 3,000-4000 ਮੀਟਰ ਪਹੁੰਚ ਚੁੱਕਿਆ ਹੈ। ਜੋ ਉਸਤੋਂ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਉਹ ਕਹਿ ਰਿਹਾ ਹੈ ਕਿ "ਮੇਰਾ ਅਨੁਸਰਣ ਕਰੋ।" ਸ਼ਾਇਦ ਮੈਂ 500 ਮੀਟਰ ਤੱਕ ਹੀ ਪਹੁੰਚਿਆ ਹੋਵਾਂ। ਮੈਂ ਉਹਨਾ ਲੋਕਾਂ ਨੂੰ ਜੋ ਮੇਰੇ ਨਾਲੋਂ ਵੀ ਪਿੱਛੇ ਹਨ ਕਹਿ ਸਕਦਾ ਹਾਂ ਕਿ "ਮੇਰਾ ਅਨੁਸਰਣ ਕਰੋ।" ਮੈਂ ਉਹਨਾਂ ਦਾ ਅਨੁਸਰਣ ਕਰਦਾ ਹਾਂ ਜੋ ਮੇਰੇ ਤੋਂ ਅੱਗੇ ਹਨ ਜੋ ਮਸੀਹ ਦੇ ਪਿੱਛੇ-ਪਿੱਛੇ ਸ਼ਿਖਰ 'ਤੇ ਚੱਲ ਰਹੇ ਹਨ। ਸ਼ਿਖਰ 'ਤੇ ਅਸੀਂ ਪੂਰੀ ਤਰ੍ਹਾਂ ਮਸੀਹ ਵਾਂਗ ਬਣ ਜਾਂਦੇ ਹਾਂ। ਟੀਚਾ ਇਹ ਨਹੀਂ ਕਿ ਦੁਨੀਆ ਦੇ ਸਾਰੇ ਬਿਮਾਰ ਲੋਕਾਂ ਨੂੰ ਚੰਗਾ ਕਰਨਾ ਹੈ ਸਗੋਂ ਜੀਵਨ ਵਿੱਚ ਪੂਰੀ ਤਰ੍ਹਾਂ ਯਿਸੂ ਮਸੀਹ ਵਾਂਗ ਬਣਨਾ ਹੈ ਅਤੇ ਉਸ ਜੀਵਨ ਤੋਂ ਸੇਵਕਾਈ ਦੀ ਭਰਮਾਰ ਹੋਵੇਗੀ।

ਸਾਨੂੰ ਇਹ ਸਮਝਣ ਦੀ ਜਰੂਰਤ ਹੈ। ਯਿਸੂ ਨੇ ਇਹ ਆਗਿਆ ਨਹੀਂ ਦਿੱਤੀ ਕਿ ਜਾਓ ਅਤੇ ਲੋਕਾਂ ਨੂੰ ਉਹੀ ਸੇਵਕਾਈ ਕਰਨ ਨੂੰ ਕਹੋ ਜੋ ਯਿਸੂ ਨੇ ਕੀਤੀ ਸੀ। ਅਸੀ ਪੌਲੁਸ ਦਾ ਅਨੁਸਰਣ ਨਹੀਂ ਕਰ ਸਕਦੇ ਜਦੋਂ ਉਸਨੇ ਕਿਹਾ, "ਮੇਰਾ ਅਨੁਸਰਣ ਕਰੋ" ਜੇਕਰ ਉਹ ਸੇਵਕਾਈ ਬਾਰੇ ਗੱਲ ਕਰ ਰਿਹਾ ਸੀ। ਉਹ ਸਾਨੂੰ ਰਸੂਲ ਬਣਨ ਲਈ ਵੀ ਨਹੀਂ ਕਹਿ ਰਿਹਾ ਸੀ। ਹਰ ਕੋਈ ਰਸੂਲ ਕਿਵੇਂ ਬਣ ਸਕਦਾ ਹੈ? ਹਰ ਕੋਈ ਪੌਲੁਸ ਵਾਂਗ ਨਬੀ ਜਾਂ ਪ੍ਰਚਾਰਕ ਕਿਵੇਂ ਬਣ ਸਕਦਾ ਹੈ? ਉਹ ਕਹਿ ਰਿਹਾ ਸੀ, "ਮੇਰੇ ਜੀਵਨ ਦਾ ਅਨੁਸਰਣ ਕਰੋ। ਮੇਰਾ ਅਨੁਸਰਣ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਮੈਂ ਮਸੀਹ ਦਾ ਅਨੁਸਰਣ ਕਰ ਰਿਹਾ ਹਾਂ।" ਰਸੂਲ ਪੌਲੁਸ ਵੀ ਮਸੀਹ ਦੀ ਸੇਵਕਾਈ ਦਾ ਅਨੁਸਰਣ ਨਹੀਂ ਕਰ ਰਿਹਾ ਸੀ ਜਿਸ ਤਰ੍ਹਾਂ ਮਸੀਹ ਨੇ ਬਿਮਾਰਾਂ ਨੂੰ ਚੰਗਾ ਕੀਤਾ ਸੀ, ਪਾਣੀ 'ਤੇ ਚਲਣਾ, ਅਤੇ 5000 ਲੋਕਾਂ ਨੂੰ ਭੋਜਨ ਕਰਾਉਣਾ। ਇੱਥੇ ਅਜਿਹਾ ਸਮਾਂ ਵੀ ਸੀ ਜਦੋਂ ਪੌਲੁਸ ਖੁਦ ਭੁੱਖਾ ਸੀ (2 ਕੁਰੰਥੀਆ 11:27)। ਜਦੋਂ ਉਸਨੂੰ ਜਰੂਰਤ ਸੀ, ਉਹ ਠੰਡ ਨਾਲ ਕੰਬ ਰਿਹਾ ਸੀ ਤਾਂ ਉਸਨੇ ਤਿਮੋਥੀ ਨੂੰ ਕਿਹਾ ਸੀ ਉਸ ਲਈ ਕੰਬਲ ਲੈ ਕੇ ਆਵੇ (2 ਤਿਮੋਥੀ 4:13)। ਪਹਿਲੇ ਵਾਲੇ ਮਸੀਹੀਆਂ ਨੇ ਬਹੁਤ ਸਾਰੇ ਦੁੱਖ ਝੱਲੇ। ਜਦੋਂ ਉਹਨਾਂ ਨੂੰ ਸ਼ੇਰਾਂ ਅੱਗੇ ਸਿੱਟਿਆ ਗਿਆ ਉਹਨਾਂ ਦੀ ਰੱਖਿਆ ਨਹੀਂ ਕੀਤੀ ਗਈ, ਪਰ ਉਹ ਯਿਸੂ ਦਾ ਅਨੁਸਰਣ ਕਰ ਰਹੇ ਸੀ, ਜਿਸਨੇ ਸੁਰੱਖਿਆ ਦਾ ਇਨਕਾਰ ਕਰਕੇ ਸਲੀਬ ਨੂੰ ਸਵੀਕਾਰ ਕੀਤਾ। ਇਹ ਮਸੀਹ ਦਾ ਜੀਵਨ ਹੈ ਜਿਸ ਦਾ ਅਸੀਂ ਅਨੁਸਰਣ ਕਰਨਾ ਹੈ। ਅਸੀਂ ਯਿਸੂ ਦੀ ਸੇਵਕਾਈ ਦਾ ਅਨੁਸਰਣ ਨਹੀਂ ਕਰ ਸਕਦੇ।

ਯਿਸੂ ਦੀ ਸੇਵਕਾਈ ਸਾਫ਼ ਉਦਾਹਰਨ ਹੈ ਕਿ ਉਸਨੇ ਸਾਰੇ ਸੰਸਾਰ ਦੇ ਪਾਪਾਂ ਲਈ ਆਪਣੀ ਜਾਨ ਦਿੱਤੀ। ਸੰਸਾਰ ਉਸ ਦੀ ਇਸ ਸੇਵਕਾਈ ਦਾ ਅਨੁਸਰਣ ਕਿਸ ਤਰ੍ਹਾਂ ਕਰ ਸਕਦਾ ਹੈ? ਅਸੀਂ ਨਹੀਂ ਕਰ ਸਕਦੇ। ਇਸ ਲਈ, ਇਹ ਉਸਦਾ ਜੀਵਨ ਹੈ ਜਿਸ ਦਾ ਅਸੀਂ ਅਨੁਸਰਣ ਕਰਨਾ ਹੈ। ਸਾਨੂੰ ਮਸੀਹ ਦੇ ਜੀਵਨ ਅਤੇ ਉਸਦੀ ਸੇਵਕਾਈ ਵਿੱਚ ਅੰਤਰ ਕਰਨ ਦੀ ਜ਼ਰੂਰਤ ਹੈ। ਇਹ ਵਾਕ ਜੋ ਯਿਸੂ ਕਹਿ ਸਕਦਾ ਸੀ ਉਸਨੇ ਦੋਵਾਂ ਵਿੱਚ ਆਪਣੇ ਜੀਵਨ ਅਤੇ ਆਪਣੀ ਸੇਵਕਾਰੀ ਦੌਰਾਨ ਪਿਤਾ ਦੀ ਇੱਛਾ ਪੂਰੀ ਕੀਤੀ। ਅਸੀਂ ਵੀ ਆਪਣੀ ਸੇਵਕਾਈ ਅਤੇ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਇੱਛਾ ਪੂਰੀ ਕਰ ਸਕਦੇ ਹਾਂ। ਆਪਣੇ ਜੀਵਨ ਵਿੱਚ ਅਸੀਂ ਯਿਸੂ ਦਾ ਪੂਰੀ ਤਰ੍ਹਾਂ ਅਨੁਸਰਣ ਕਰ ਸਕਦੇ ਹਾਂ। ਇਹੀ ਸੀ ਜੋ ਪੌਲੁਸ ਨੇ ਕੀਤਾ ਸੀ। ਆਪਣੀ ਸੇਵਕਾਈ ਵਿੱਚ ਅਸੀਂ, ਮਸੀਹ ਦੇ ਸਰੀਰ ਵਿੱਚ ਜੋ ਸਾਨੂੰ ਦਿੱਤਾ ਗਿਆ ਉਸ ਕਾਰਜ ਨੂੰ ਪੂਰਾ ਕਰਨਾ ਹੈ। ਜੇਕਰ ਅਸੀਂ ਮਸੀਹ ਦੇ ਜੀਵਨ ਅਤੇ ਸੇਵਕਾਈ ਦੇ ਇਸ ਅੰਤਰ ਨੂੰ ਸਮਝ ਲਈਏ ਤਾਂ ਅਸੀਂ ਧੋਖੇ ਤੋਂ ਸੁਰੱਖਿਅਤ ਹਾਂ ਅਤੇ ਆਪਣੇ ਆਪ ਨੂੰ ਅਵਿਸ਼ਵਾਸ ਅਤੇ ਪਾਖੰਡ ਤੋਂ ਬਚਾ ਸਕਦੇ ਹਾਂ। ਅੱਜ ਮਸੀਹੀਆਂ ਦੇ ਵਿੱਚ ਬਹੁਤ ਸਾਰਾ ਪਾਖੰਡ ਹੈ ਜੋ ਇਹ ਦਿਖਾਵਾ ਕਰਦੇ ਹਨ ਕਿ ਉਹ ਵੀ ਉਹੀ ਕੰਮ ਕਰ ਰਹੇ ਹਨ ਜੋ ਯਿਸੂ ਨੇ ਕੀਤੇ ਸੀ।

ਕਈ ਵਾਰੀ ਲੋਕ ਕਹਿੰਦੇ ਹਨ,"ਇਸ ਦਾ ਕੀ ਮਤਲਬ ਜਦੋਂ ਯਿਸੂ ਨੇ ਆਖਰੀ ਭੋਜਨ ਤੋਂ ਬਾਅਦ ਕਿਹਾ ਸੀ, 'ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੇਰੇ ਵਿੱਚ ਨਿਹਚਾ ਰੱਖੇਗਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ, ਸਿਰਫ਼ ਇਹੀ ਨਹੀਂ ਉਹ ਇਹਨਾਂ ਕੰਮਾਂ ਤੋਂ ਵੀ ਮਹਾਨ ਕੰਮ ਕਰੇਗਾ ਕਿਉਂਕਿ ਮੈਂ ਵਾਪਸ ਪਿਤਾ ਕੋਲ ਜਾ ਰਿਹਾ ਹਾਂ। ਅਤੇ ਮੈਂ ਪਿਤਾ ਕੋਲੋਂ ਮੰਗਾਗਾ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੋਣ ਵਾਸਤੇ ਦੂਸਰਾ ਸਹਾਇਕ ਦੇਵੇਗਾ।' (ਯੂਹੰਨਾ 14:12, 16)?"ਉਹ ਜੋ ਕਹਿ ਰਿਹਾ ਸੀ ਉਹ ਇਹ ਸੀ ਕਿ ਜਦੋਂ ਪਵਿੱਤਰ ਆਤਮਾ ਆਉਣ ਵਾਲਾ ਸੀ, ਤੁਸੀਂ ਉਹ ਕੰਮ ਕਰਨ ਦੇ ਯੋਗ ਹੋਵੋਗੇ ਜੋ ਉਸਨੇ ਕੀਤੇ ਸਨ ਅਤੇ ਉਹਨਾਂ ਤੋਂ ਵੀ ਵੱਡੇ ਕੰਮ। ਸਾਨੂੰ ਇਹ ਸਮਝਣ ਦੀ ਲੋੜ ਹੈ।

ਜੇਕਰ ਤੁਸੀਂ ਕਿਸੇ ਨੂੰ ਪੁੱਛਦੇ ਹੋ ਕਿ ਉਹ ਕਿਹੜੇ ਕੰਮ ਹਨ ਜੋ ਯਿਸੂ ਨੇ ਕੀਤੇ ਜਨ, ਤਾਂ ਤੁਰੰਤ ਉਹਨਾਂ ਜਵਾਬ ਹੋਵੇਗਾ ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਿੰਦਾ ਕਰਨਾ, ਪਾਣੀ 'ਤੇ ਚਲਣਾ, 5000 ਲੋਕਾਂ ਨੂੰ ਭੋਜਨ ਕਰਾਉਣਾ। ਪਰ ਤੁਸੀਂ ਸਿਰਫ਼ ਯਿਸੂ ਦੇ 10% ਬਾਰੇ ਹੀ ਗਲ ਕਰ ਰਹੇ ਹੋਵੋਗੇ। ਜੋ ਕਿ ਯਿਸੂ ਨੂੰ ਆਪਣੇ ਆਖੀਰੀ ਸਾਢੇ ਤਿੰਨ ਸਾਲਾਂ ਦੌਰਾਨ ਕੀਤਾ ਸੀ। ਕੀ ਉਸਨੇ ਇਹੀ ਕੀਤਾ ਸੀ? ਉਸਦੇ ਜੀਵਨ ਦਾ ਬਾਕੀ 90% ਬਾਰੇ ਕੀ ਕਹੋਗੇ? ਉਸਨੇ ਇਸ 90% ਵਿੱਚ ਕੀ ਕੀਤਾ? ਉਸਨੇ ਆਪਣੇ ਸਾਰੇ ਜੀਵਨ ਦੌਰਾਨ ਕੀ ਕੀਤਾ? ਇੱਕੋ ਵਾਕ, ਉਸਨੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ। ਯਿਸੂ ਨੇ ਖੁਦ ਯੁਹੰਨਾ 6:38 ਵਿੱਚ ਕਿਹਾ, "ਮੈਂ ਸਵਰਗ ਤੋਂ ਮੁਰਦਿਆਂ ਨੂੰ ਜਿੰਦਾ ਕਰਨ, ਬਿਮਾਰਾਂ ਨੂੰ ਚੰਗਾ ਕਰਨ ਅਤੇ ਪਾਣੀ 'ਤੇ ਚਲਣ ਨਹੀਂ ਆਇਆ। ਕਿਉਂਕਿ ਮੈਂ ਸਵਰਗ ਤੋਂ ਆਪਣੀ ਖੁਦ ਦੀ ਇੱਛਾ ਅਨੁਸਾਰ ਕਰਨ ਨਹੀਂ ਸਗੋਂ ਪਰਮੇਸ਼ਰ ਦੀ ਇੱਛਾ ਅਨੁਸਾਰ ਕਰਨ ਲਈ ਆਇਆ ਹਾਂ।"

ਇਹ ਸੰਖੇਪ ਵਿੱਚ "ਯਿਸੂ ਦੇ ਕੰਮ ਹਨ।" ਉਹ ਆਪਣੀ ਇੱਛਾ ਨੂੰ "ਨਾ" ਕਹਿਣ ਅਤੇ ਪਿਤਾ ਦੀ ਇੱਛਾ ਪੂਰੀ ਕਰਨ ਆਇਆ ਸੀ। ਪਿਤਾ ਦੀ ਇੱਛਾ ਪੂਰੀ ਕਰਨ ਵਿੱਚ ਪਹਾੜੀ 'ਤੇ ਪ੍ਰਚਾਰ, ਬਿਮਾਰਾਂ ਨੂੰ ਚੰਗਾ ਕਰਨਾ, ਕਈ ਵਾਰ ਸਿਰਫ਼ ਇੱਕ ਆਦਮੀ ਨੂੰ ਚੰਗਾ ਕਰਨਾ ਜੋ ਬੈਥਸੈਦਾ ਦੇ ਤਲਾਅ ਵਿੱਚ ਕੀਤਾ ਸੀ, ਪਾਣੀ ਉੱਪਰ ਚਲਣਾ, ਪਤਰਸ ਨੂੰ ਪਾਣੀ 'ਤੇ ਚਲਾਉਣਾ, ਅਤੇ 5000 ਲੋਕਾਂ ਭੋਜਨ ਕਰਾਉਣਾ ਸ਼ਾਮਲ ਸੀ। ਪੌਲੁਸ ਲਈ ਪਿਤਾ ਦੀ ਇੱਛਾ ਵਿੱਚ ਪਾਣੀ ਉੱਪਰ ਚਲਣਾ, 5000 ਲੋਕਾਂ ਨੂੰ ਭੋਜਨ ਕਰਾਉਣਾ ਅਤੇ 4 ਦਿਨਾਂ ਤੋਂ ਮਰੇ ਹੋਏ ਆਦਮੀ ਜਿਵੇਂ ਲਾਜ਼ਰ ਨੂੰ ਜਿੰਦਾ ਕਰਨਾ ਸ਼ਾਮਲ ਨਹੀਂ ਸੀ। ਪਰ ਇਸ ਵਿੱਚ ਪਿਤਾ ਦੀ ਇੱਛਾ ਨੂੰ ਪੂਰਾ ਕਰਨਾ ਸ਼ਾਮਲ ਸੀ।

ਇਹੀ ਗੱਲ ਹੈ। ਯਿਸੂ ਨੇ ਜੋ ਕੰਮ ਕੀਤੇ ਉਹ ਇਕ ਵਾਕ ਵਿੱਚ ਪਿਤਾ ਦੀ ਇੱਛਾ ਪੂਰੀ ਕਰਨਾ ਸੀ। ਪੌਲੁਸ ਨੇ ਇਸੇ ਤਰ੍ਹਾਂ ਹੀ ਕੀਤਾ। ਉਸ ਲਈ ਪਰਮੇਸ਼ਰ ਦੀ ਇੱਛਾ ਯਾਤਰਾ ਕਰਨਾ, ਚਰਚਾਂ ਦੀ ਸਥਾਪਨਾ ਕਰਨਾ ਅਤੇ ਪਵਿੱਤਰ ਸ਼ਾਸਤਰ ਨੂੰ ਲਿਖਣਾ ਸੀ। ਯਿਸੂ ਨੇ ਪਵਿੱਤਰ ਸ਼ਾਸਤਰ ਨਹੀਂ ਲਿਖਿਆ ਪਰ ਪੌਲੁਸ ਨੇ ਲਿਖਿਆ। ਸਾਨੂੰ ਪਵਿੱਤਰ ਸ਼ਾਸਤਰ ਲਿਖਣ ਲਈ ਨਹੀਂ ਬੁਲਾਇਆ ਗਿਆ। ਪਰ ਅਸੀਂ ਸਾਰੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਬੁਲਾਏ ਗਏ ਹਾ। ਉਹੀ ਯਿਸੂ ਦੇ ਕੰਮ ਸੀ। ਉਸ ਵਿੱਚ ਘਰ 'ਚ ਮਰਿਅਮ ਅਤੇ ਯੂਸੁਫ ਦੀ ਆਗਿਆ ਮੰਨਣਾ ਵੀ ਸ਼ਾਮਲ ਸੀ। ਜੇਕਰ ਮਰਿਅਮ ਨੇ ਉਸਨੂੰ ਖੂਹ ਵਿੱਚੋਂ ਪਾਣੀ ਦੀ ਬਾਲਟੀ ਲਿਆਉਣ ਨੂੰ ਕਿਹਾ ਹੁੰਦਾ ਤਾਂ ਉਸਨੇ ਪਾਣੀ ਦੀ ਬਾਲਟੀ ਵੀ ਭਰ ਕੇ ਲਿਆਉਣੀ ਸੀ। ਉਹ ਯਿਸੂ ਦੇ ਕੰਮ ਸਨ ਹਰ ਛੋਟੀ ਅਤੇ ਵੱਡੀ ਗੱਲ ਵਿੱਚ ਪਿਤਾ ਦੀ ਇੱਛਾ ਪੂਰਾ ਕਰਨਾ। ਅਸੀਂ ਸਭ ਇਹ ਕਰ ਸਕਦੇ ਹਾਂ।