"ਉਹ ਵਡਭਾਗੇ ਹਨ ਜਿਹੜੇ ਦਿਲੋਂ ਸ਼ੁੱਧ ਹਨ ਕਿਉਂਕਿ ਉਹ ਪਰਮੇਸ਼ਰ ਨੂੰ ਵੇਖਣਗੇ" (ਮਤੀ 5:8)। ਇਹ ਸਾਡੇ ਦਿਲ ਵਿੱਚ ਪਵਿੱਤਰਤਾ ਦੀ ਘਾਟ ਹੀ ਹੈ ਜੋ ਸਾਡੀਆਂ ਅੱਖਾਂ ਨੂੰ ਵੇਖਣ ਨਹੀਂ ਦਿੰਦੀ। ਇੱਥੇ ਪਰਮੇਸ਼ਰ ਬਾਰੇ ਬਹੁਤ ਸਾਰੀਆਂ ਗੱਲਾਂ ਹਨ ਜੋ ਪਰਮੇਸ਼ਰ ਉਹਨਾਂ ਲਈ ਪ੍ਰਗਟ ਕਰਦਾ ਹੈ ਜਿਹਨਾਂ ਦੇ ਦਿਲ ਸ਼ੁੱਧ ਹਨ। ਯਿਸੂ ਨੇ ਲੂਕਾ 11:34 ਵਿੱਚ ਕਿਹਾ ਸਰੀਰ ਦਾ ਦੀਵਾ ਅੱਖ ਹੈ। ਮੈਂ ਇਸ ਪੈਰ੍ਹੇ ਨੂੰ ਮਤੀ 5:8 ਨਾਲ ਜੋੜ ਕੇ ਵੇਖਣਾ ਚਾਹੁੰਦਾ ਹਾਂ "ਉਹ ਵਡਭਾਗੇ ਹਨ ਜਿਹੜੇ ਦਿਲੋਂ ਸ਼ੁੱਧ ਹਨ ਕਿਉਂਕਿ ਉਹ ਪਰਮੇਸ਼ਰ ਨੂੰ ਵੇਖਣਗੇ"।
"ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ ਤਾਂ ਤੇਰਾ ਸਾਰਾ ਸਰੀਰ ਵੀ ਚਾਨਣ ਨਾਲ ਭਰਪੂਰ ਹੈ" ਲੂਕਾ 11:34। ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਅੰਨ੍ਹੇ ਹੋਣ ਦਾ ਕੀ ਅਰਥ ਤਾਂ ਆਪਣੀਆਂ ਅੱਖਾਂ 'ਤੇ ਹੱਥ ਰੱਖ ਕੇ ਵੇਖੋ ਤਾਂ ਤੁਸੀਂ ਜਾਣ ਜਾਵੋਗੇ ਕਿ ਅੰਨ੍ਹਾਪਣ ਕੀ ਹੁੰਦਾ ਹੈ। ਬਾਹਰੀ ਰੋਸ਼ਨੀ ਹੁਣ ਤੁਹਾਡੇ ਕੋਲ ਨਹੀਂ ਆਵੇਗੀ ਅਤੇ ਇਸ ਲਈ ਤੁਸੀਂ ਕੁੱਝ ਵੀ ਦੇਖ ਨਹੀਂ ਸਕਦੇ। "ਤੇਰੀ ਅੱਖ ਤੇਰੇ ਸਰੀਰ ਦਾ ਚਾਨਣ ਹੈ, ਇਸ ਲਈ ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ ਤਾਂ ਤੇਰਾ ਸਾਰਾ ਸਰੀਰ ਵੀ ਚਾਨਣ ਨਾਲ ਭਰਪੂਰ ਹੈ ਪਰ ਜੇਕਰ ਤੇਰੀਆਂ ਅੱਖਾਂ ਵਿੱਚ ਖੋਟ ਹੈ ਤਾਂ ਤੇਰਾ ਸਰੀਰ ਵੀ ਹਨੇਰੇ ਨਾਲ ਭਰਪੂਰ ਹੈ। ਜੇਕਰ ਤੁਹਾਡਾ ਸਾਰਾ ਸਰੀਰ ਰੋਸ਼ਨੀ ਨਾਲ ਭਰਪੂਰ ਹੈ ਅਤੇ ਜੇਕਰ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫਿਰ ਤੇਰਾ ਸਾਰਾ ਸਰੀਰ ਰੋਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੋਸ਼ਨੀ ਸ਼ਭ 'ਤੇ ਚਮਕਦੀ ਹੈ। (ਲੂਕਾ 11:34,36)"
ਇਹ ਵਚਨ ਅੰਤਰ-ਆਤਮਾ ਲਈ ਨਿਰਦੇਸ ਹੈ। ਅੰਤਰ-ਆਤਮਾ ਦਿਲ ਦੀ ਅੱਖ ਹੈ। ਜਦੋਂ ਤੁਸੀਂ ਆਪਣੀ ਅੰਤਰ-ਆਤਮਾ ਨੂੰ ਸਾਫ਼ ਰੱਖਦੇ ਹੋ, ਤੁਹਾਡਾ ਦਿਲ ਰੋਸ਼ਨੀ ਨਾਲ ਭਰਪੂਰ ਹੁੰਦਾ ਹੈ ਅਤੇ ਤੁਸੀਂ ਪਰਮੇਸ਼ਰ ਨੂੰ ਦੇਖ ਸਕਦੇ ਹੋ। ਪਰ ਜਦੋਂ ਤੁਸੀਂ ਆਪਣੀ ਅੰਤਰ-ਆਤਮਾ ਨੂੰ ਸਾਫ਼ ਰੱਖਣ ਤੋਂ ਇਨਕਾਰ ਕਰਦੇ ਹੋ ਜਿਸਦਾ ਅਰਥ ਹੈ ਕਿ ਤੁਸੀਂ ਕੁੱਝ ਗਲਤ ਕੀਤਾ ਅਤੇ ਉਸਦਾ ਅੰਗੀਕਾਰ ਨਹੀਂ ਕਰਦੇ- ਜੇਕਰ ਤੁਸੀਂ ਉਸਦਾ ਦੋਸ਼ ਆਪਣੇ ਉਪਰ ਨਾ ਲੈ ਕੇ ਕਿਸੇ ਹੋਰ 'ਤੇ ਪਾ ਦਿੰਦੇ ਹੋ- ਅੱਖ ਧੁੰਧਲੀ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਪਰਮੇਸ਼ਰ ਦੀ ਦ੍ਰਿਸ਼ਟੀ ਖੋ ਚੁਕੇ ਹੋ। ਤੁਹਾਡਾ ਦਿਮਾਗ ਬਾਈਬਲ ਦੇ ਗਿਆਨ ਨਾਲ ਭਰਿਆ ਹੋਇਆ ਹੈ, ਪਰ ਤੁਸੀਂ ਪਰਮੇਸ਼ਰ ਨੂੰ ਨਹੀਂ ਵੇਖੋਗੇ, ਕਿਉਂਕਿ ਇਸਦਾ ਬਾਈਬਲ ਦੇ ਗਿਆਨ ਨਾਲ ਕੋਈ ਸੰਬੰਧ ਨਹੀਂ ਹੈ ਇਸ ਦਾ ਸੰਬੰਧ ਦਿਲ ਦੀ ਸ਼ੁੱਧਤਾ ਨਾਲ ਹੈ।
ਇਸ ਵਚਨ ਨੂੰ ਅਸੀਂ ਇੱਕ ਹੋਰ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜੇਕਰ ਤੁਹਾਡਾ ਦਿਲ ਸ਼ੁੱਧ ਹੈ ਤਾਂ ਤੁਸੀਂ ਹਰ ਪਰਿਸਥਿਤੀ ਵਿੱਚ ਪਰਮੇਸ਼ਰ ਨੂੰ ਦੇਖ ਸਕਦੇ ਹੋ। ਜੇਕਰ ਮੇਰਾ ਦਿਲ ਸ਼ੁੱਧ ਹੈ ਤਾਂ ਮੈਂ ਹਰ ਪਾਸੇ ਅਤੇ ਹਰ ਪਰਸਥਿਤੀ ਵਿੱਚ ਪਰਮੇਸ਼ਰ ਨੂੰ ਦੇਖ ਸਕਦਾ ਹਾਂ ਜੋ ਵੀ ਉਹ ਕਰਦਾ ਹੈ ਅਤੇ ਜੋ ਵੀ ਉਹ ਕਹਿੰਦਾ ਹੈ। ਮੈਂ ਕਹਿ ਸਕਦਾ ਹਾਂ ਕਿ ਸਭ ਕੁੱਝ ਪਰਮੇਸ਼ਰ ਦੇ ਨਿਯੰਤਰਣ ਵਿੱਚ ਹੈ ਇੱਥੋਂ ਤੱਕ ਕਿ ਜੇਕਰ ਕੋਈ ਮੇਰੇ ਨਾਲ ਬੁਰਾ ਵੀ ਕਰਦਾ ਹੈ, ਮੈਂ ਕਹਿ ਸਕਦਾ ਹਾਂ ਕਿ ਇਸਨੂੰ ਪਰਮੇਸ਼ਰ ਮੇਰੀ ਭਲਾਈ ਲਈ ਇਸਤੇਮਾਲ ਕਰ ਰਿਹਾ ਹੈ। ਯਿਸੂ ਨਾਲ ਜੋ ਵੀ ਬੁਰਾ ਹੋਇਆ ਉਸ ਵਿੱਚ ਵੀ ਉਹ ਪਰਮੇਸ਼ਰ ਦੀ ਭਲਾਈ ਨੂੰ ਦੇਖ ਸਕਦਾ ਸੀ। ਜਦੋਂ ਰੋਮਨ ਸਿਪਾਹੀ ਗਥਸਮਨੀ ਵਿੱਚ ਉਸ ਫੜਣ ਲਈ ਆਉਂਦਾ ਹੈ, ਪਤਰਸ ਸਿਰਫ਼ ਇਹੀ ਦੇਖ ਸਕਦਾ ਸੀ ਕਿ ਇਹ ਧੋਖੇਵਾਜ਼ ਯਹੂਦਾ ਉਸਨੂੰ ਧੋਖਾ ਦੇ ਰਿਹਾ ਸੀ। ਪਰ ਯਿਸੂ ਨੇ ਕਿਹਾ, "ਜੋ ਪਿਆਲਾ ਮੇਰੇ ਪਿਤਾ ਨੇ ਮੈਨੂੰ ਪੀਣ ਲਈ ਦਿੱਤਾ ਹੈ ਕਿ ਮੈਂ ਇਸਨੂੰ ਨਾ ਪੀਵਾਂ?" ਡਾਕੀਆ ਸ਼ਾਇਦ ਯਹੂਦਾ ਇਸਕਰਿਯੋਤੀ, ਅਤੇ ਫਰੀਸੀ ਜਾਂ ਪ੍ਰਧਾਨ ਜਾਜਕ ਹੋ ਸਕਦਾ ਹੈ ਪਰ ਆਖਰਕਾਰ ਇਹ ਪਿਆਲਾ ਪਿਤਾ ਵੱਲੋਂ ਆਇਆ ਸੀ। ਇਸ ਨਾਲ ਕੀ ਫਰਕ ਪੈਂਦਾ ਹੈ ਜੇਕਰ ਡਾਕੀਆ ਦੁਸ਼ਟ ਆਦਮੀ ਵਰਗਾ ਦਿਖਾਈ ਦਿੰਦਾ ਹੈ ਜੇਕਰ ਚਿੱਠੀ ਤੁਹਾਡੇ ਪਿਆਰੇ ਵੱਲੋਂ ਆਈ ਹੈ?
ਯਿਸੂ ਦਾ ਦਿਲ ਸ਼ੁੱਧ ਸੀ ਇਸ ਲਈ ਉਸਨੇ ਹਰ ਪਰਿਸਥਿਤੀ ਵਿੱਚ ਪਰਮੇਸ਼ਰ ਨੂੰ ਦੇਖਿਆ। ਇਸ ਲਈ ਉਹ ਫੜੇ ਜਾਣ, ਅਪਮਾਨਤ ਕੀਤੇ ਜਾਣ ਅਤੇ ਸਲੀਬ 'ਤੇ ਚੜ੍ਹਾਏ ਜਾਣ ਨੂੰ ਸਵੀਕਾਰ ਕਰ ਸਕਦਾ ਸੀ। ਉਸਦਾ ਦਿਲ ਸ਼ੁੱਧ ਸੀ ਅਤੇ ਉਸਨੇ ਹਰ ਪਰਿਸਥਿਤੀ ਵਿੱਚ ਪਰਮੇਸ਼ਰ ਨੂੰ ਦੇਖਿਆ। ਜਦੋਂ ਅਸੀਂ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਅਤੇ ਉਸਦੇ ਉਦੇਸ਼ ਅਨੁਸਾਰ ਬੁਲਾਏ ਗਏ ਹਾਂ ਤਾਂ ਸਭ ਕੁੱਝ ਸਾਡੇ ਚੰਗੇ ਲਈ ਹੁੰਦਾ ਹੈ (ਰੋਮੀਆਂ 8:28)। ਜੇਕਰ ਸਾਡਾ ਦਿਲ ਸ਼ੁੱਧ ਹੈ, ਪਰਮੇਸ਼ਰ ਹਰ ਪਰਿਸਥਿਤੀ ਵਿੱਚ ਸਾਡੇ ਲਈ ਭਲਾਈ ਉੱਤਪੰਨ ਕਰਦਾ ਹੈ, ਅਤੇ ਜਦੋਂ ਅਸੀਂ ਬੁਰਾਈ ਨੂੰ ਦੇਖਦੇ ਹਾਂ ਅਤੇ ਉਹਨਾਂ ਪਰਿਸਥਿਤੀਆਂ ਵਿੱਚ ਜੋ ਦੂਜੇ ਲੋਕ ਸਾਡੇ ਨਾਲ ਕਰਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ "ਪਰਮੇਸ਼ਰ ਇੱਥੇ ਹੈ"। ਇਸ ਲਈ ਦਿਲ ਦੀ ਸ਼ੁੱਧਤਾ ਦਾ ਅਨੁਸਰਣ ਕਰਨ ਵਿੱਚ ਬਹੁਤ ਬਰਕਤ ਹੈ।
ਜਿਵੇਂ-ਜਿਵੇਂ ਅਸੀਂ ਪਵਿੱਤਰ ਸ਼ਾਸਤਰ ਨੂੰ ਸਮਝਦੇ ਹਾਂ ਤਾਂ ਅਸੀਂ ਪਵਿੱਤਰ ਸ਼ਾਸਤਰ ਵਿੱਚ ਯਿਸੂ ਨੂੰ ਸਪੱਸ਼ਟ ਦੇਖ ਸਕਦੇ ਹਾਂ। ਬਹੁਤ ਸਾਰੇ ਲੋਕ ਪਵਿੱਤਰ ਸ਼ਾਸਤਰ ਦਾ ਅਧਿਐਨ ਕਰਦੇ ਹਨ ਪਰ ਉਹ ਯਿਸੂ ਨੂੰ ਨਹੀਂ ਦੇਖਦੇ। ਉਹ ਸਿਧਾਂਤ ਨੂੰ ਦੇਖਦੇ ਹਨ ਅਤੇ ਸਿਧਾਂਤ ਲਈ ਲੜਦੇ ਹਨ। ਪਰ ਜਦੋਂ ਸਾਡਾ ਦਿਲ ਸ਼ੁੱਧ ਹੁੰਦਾ ਹੈ ਅਤੇ ਸਾਡੀਆਂ ਅੱਖਾਂ ਸਾਫ਼ ਹੁੰਦੀਆ ਹਨ ਉਸੇ ਪਵਿੱਤਰ ਸ਼ਾਸਤਰ ਵਿੱਚ ਅਸੀਂ ਯਿਸੂ ਨੂੰ ਦੇਖਦੇ ਹਾਂ ਜਦੋਂ ਕਿ ਕੋਈ ਹੋਰ ਉੱਥੇ ਸਿਧਾਂਤ ਦੇਖਦਾ ਹੈ ਤਾਂ ਇਹ ਸਾਨੂੰ ਯਿਸੂ ਦਾ ਪ੍ਰਕਾਸ਼ਨ ਦੇਵੇਗਾ। ਅਸੀ ਪਵਿੱਤਰ ਆਤਮਾ ਰਾਹੀਂ ਪ੍ਰਗਟ ਯਿਸੂ ਦੀ ਮਹਿਮਾ ਨੂੰ ਦੇਖਦੇ ਹਾਂ, ਜੋ ਸਾਡੇ ਹਿਰਦੇ ਨੂੰ ਯਿਸੂ ਵੱਲ ਲੈ ਕੇ ਜਾਂਦਾ ਹੈ ਅਤੇ ਜੋ ਨੇੜਤਾ ਨਾਲ ਸਾਨੂੰ ਉਸਦਾ ਅਨੁਸਰਨ ਕਰਨ ਦੇ ਯੋਗ ਬਣਾਉਂਦਾ ਹੈ।
ਸਾਨੂੰ ਆਪਣੇ ਦਿਲਂ ਵਿੱਚ ਨਿਰੰਤਰ ਦਿਨ-ਰਾਤ ਪਰਮੇਸ਼ਰ ਅੱਗੇ ਫ਼ਰਿਆਦ ਕਰਨੀ ਚਾਹੀਦੀ ਹੈ ਜਿਵੇਂ ਕਿ ਯਿਸੂ ਨੇ ਵਿਧਵਾ ਵਾਲੇ ਉਦਾਹਰਨ ਵਿੱਚ ਕਿਹਾ ਸੀ (ਦੇਖੋ ਲੂਕਾ 18:7-"ਜਦੋਂ ਪਰਮੇਸ਼ਰ ਦੇ ਚੁਣੇ ਹੋਏ ਲੋਕ ਉਸਦੇ ਅੱਗੇ ਦਿਨ-ਰਾਤ ਫ਼ਰਿਆਦ ਕਰਦੇ ਹਨ")। ਉਸ ਵਿਧਵਾ ਵਾਂਗ ਸਾਨੂੰ ਦੁਸ਼ਮਣ ਦੀ ਸ਼ਕਤੀ ਤੋਂ ਮੁਕਤ ਹੋਣ ਲਈ, ਅਤੇ ਸ਼ੁਧਤਾ ਦਾ ਜੀਵਨ ਜੀਣ ਦੀ ਸਮਰੱਥਾ ਲਈ ਫ਼ਰਿਆਦ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਅਸੀਂ ਪਵਿੱਤਰ ਆਤਮਾ ਦੀ ਅੱਗ ਨੂੰ ਨਹੀਂ ਗੁਆਉਂਦੇ। ਸਾਡੇ ਅੰਦਰ ਇਕ ਪਾਪ ਦੇ ਵਿਚਾਰ (ਚਾਹੇ ਅਸੁੱਧਤਾ, ਨਫ਼ਰਤ ਅਤੇ ਸੰਸਾਰਕਤਾ ਅਤੇ ਪੈਸੇ ਦਾ ਪ੍ਰੇਮ) ਲਈ, ਏਡਜ਼ ਵਰਗੀ ਬਿਮਾਰੀ ਤੋਂ ਵੀ ਜ਼ਿਆਦਾ ਪਰਮੇਸ਼ਰ ਦਾ ਭੈਅ ਹੋਣਾ ਚਾਹੀਦਾ ਹੈ। ਪਰਮੇਸ਼ਰ ਨੇ ਇੱਕ ਸਮੇਂ ਇਜ਼ਰਾਇਲ ਨੂੰ ਕਿਹਾ ਸੀ ਕੋਈ ਵੀ ਅਜਿਹਾ ਨਹੀਂ ਹੈ "ਜੋ ਪਰਮੇਸ਼ਰ ਦੀ ਉਪਾਸਨਾ ਕਰਦਾ ਹੈ" (ਯਸਾਯਾਹ 64:7) ਇੱਥੋਂ ਤੱਕ ਕਿ ਤਿਮੋਥਿਉਸ ਨੂੰ ਵੀ ਆਪਣੇ ਅੰਦਰ ਆਤਮਾ ਦੀ ਅੱਗ ਨੂੰ ਦੁਬਾਰਾ ਜਗਾਉਣਾ ਪਿਆ (2 ਤਿਮੋਥਿਉਸ 1:6)। ਪਰਮੇਸ਼ਰ ਸਾਡੇ ਅੰਦਰ ਕੁੱਝ ਵੀ ਆਪਣੇ ਆਪ ਨਹੀਂ ਕਰਦਾ ਕਿਉਂਕਿ ਅਜਿਹਾ ਕਰਨ ਨਾਲ ਸਾਡੀ ਸੁਤੰਤਰ ਇੱਛਾ ਨਹੀਂ ਰਹੇਗੀ। ਪਰ ਉਹ ਸਾਡੇ ਅੰਦਰ ਆਪਣੇ ਲਈ ਅਤੇ ਸਾਡੇ ਜੀਵਨ ਵਿੱਚ ਉਸਦੇ ਸਰਵੋਤਮ ਲਈ ਥੋੜੀ ਜਿਹੀ ਵੀ ਇੱਛਾ ਨੂੰ ਦੇਖਦਾ ਹੈ ਤਾਂ ਉਹ ਸਹਾਇਤਾ ਕਰਨ ਲਈ ਸ਼ਕਤੀਸਾਲੀ ਹੈ।
ਉਹ ਵਡਭਾਗੇ ਹਨ ਜੋ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਅਤੇ ਮਨੁੱਖਾਂ ਦੇ ਸਾਹਮਣੇ ਆਪਣੀ ਅੰਤਰ-ਆਤਮਾ ਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਪੌਲੁਸ ਨੇ ਕੀਤਾ ਸੀ, ਜੋ ਇਸ ਤਰ੍ਹਾਂ ਦਿਲੋਂ ਸੁੱਧ ਹਨ ਕਿਉਂਕਿ ਉਹ ਹਰ ਸਮੇਂ ਵਚਨ ਵਿੱਚ ਵੀ ਅਤੇ ਹਰ ਪਰਿਸਥਿਤੀ ਵਿੱਚ ਵੀ ਪਰਮੇਸ਼ਰ ਨੂੰ ਦੇਖਣਗੇ।