WFTW Body: 

ਪਰਮੇਸ਼ਰ ਚਰਚ ਵਿੱਚੋਂ “ਘਮੰਡੀ ਅਤੇ ਹੰਕਾਰੀ ਲੋਕਾਂ” ਨੂੰ ਕੱਢ ਦਿੰਦਾ ਹੈ। (ਸਫ਼ਨਯਾਹ 3:8-17)

ਰਸੂਲ ਯੂਹੰਨਾ ਨੇ ਆਪਣੇ ਦਿਨਾਂ ਵਿਚ ਇਹ ਹੁੰਦਾ ਦੇਖਿਆ ਸੀ। ਉਸਨੇ ਕਿਹਾ, “ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਹਨਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁੱਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੋ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਹਨਾਂ ਵਿੱਚੋਂ ਕੋਈ ਵੀ ਸਾਡੇ ਵਿਚਲਾ ਨਹੀਂ ਸੀ” (1 ਯੂਹੰਨਾ 2:19)।

ਹਰੇਕ ਚਰਚ ਦੇ ਪ੍ਰਾਚੀਨ ਇਹ ਨਿਰਧਾਰਤ ਕਰਦੇ ਹਨ ਕਿ ਉਹ ਆਪਣੇ ਚਰਚ ਵਿੱਚ ਕਿਹੜਾ ਆਤਮਕ ਮਿਆਰ ਬਣਾਈ ਰੱਖਣਾ ਚਾਹੁੰਦੇ ਹਨ। ਜਿਨ੍ਹਾਂ ਚਰਚਾਂ ਵਿੱਚ ਪਵਿੱਤਰਤਾ ਦੇ ਕੋਈ ਮਿਆਰ ਨਹੀਂ ਹਨ, ਉਹਨਾਂ ਨੂੰ ਕੋਈ ਨਹੀਂ ਛੱਡੇਗਾ। ਪਰ ਜੋ ਚਰਚ ਯਿਸੂ ਦੁਆਰਾ ਸਿਖਾਏ ਗਏ ਮਿਆਰਾਂ ਅਨੁਸਾਰ ਜੀਣਾ ਚਾਹੁੰਦੇ ਹਨ, ਉਹਨਾਂ ਨੂੰ ਉਸੇ ਤਰ੍ਹਾਂ ਮਿਲੇਗਾ ਜਿਵੇਂ ਯਿਸੂ ਨੇ ਖੁਦ ਪਾਇਆ ਸੀ, ਬਹੁਤ ਸਾਰੇ ਉਹਨਾਂ ਨੂੰ ਛੱਡ ਦੇਣਗੇ। ਅਤੇ ਅਸੀਂ ਆਪਣੇ ਵਿਚਕਾਰ ਵੀ ਇਹ ਹੁੰਦਾ ਦੇਖਿਆ ਹੈ।

ਸਾਡੇ ਚਰਚਾਂ ਨੂੰ ਛੱਡਣ ਵਾਲੇ ਸਭ ਤੋਂ ਪਹਿਲਾਂ ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ ਜੋ ਨਾਰਾਜ਼ ਸਨ ਕਿਉਂਕਿ ਉਹਨਾਂ ਨੂੰ ਸਾਡੇ ਵਿਚਕਾਰ ਉਹ ਤਰਜੀਹੀ ਸਲੂਕ ਨਹੀਂ ਮਿਲਿਆ ਜੋ ਉਹ ਦੁਨੀਆਂ ਵਿੱਚ ਜਾਂ ਬਾਕੀ ਚਰਚਾਂ ਵਿੱਚ ਪ੍ਰਾਪਤ ਕਰਨ ਦੇ ਆਦੀ ਸਨ। ਇਹ ਉਹਨਾਂ ਦੀ ਦੌਲਤ ਜਾਂ ਉਹਨਾਂ ਦਾ ਅਹੁਦਾ ਨਹੀਂ ਸੀ ਜੋ ਉਹਨਾਂ ਨੂੰ ਯਿਸੂ ਦੇ ਚੇਲੇ ਬਣਨ ਤੋਂ ਰੋਕਦਾ ਸੀ, ਪਰ ਇਨ੍ਹਾਂ ਚੀਜ਼ਾਂ ਵਿੱਚ ਉਹਨਾਂ ਦਾ ਮਾਣ ਸੀ। ਅਸੀਂ ਕਦੇ ਵੀ ਕਿਸੇ ਦੀ ਦੁਨਿਆਵੀ ਦੌਲਤ ਜਾਂ ਅਹੁਦੇ ਦੀ ਪਰਵਾਹ ਨਹੀਂ ਕੀਤੀ। ਭਾਵੇਂ ਕੋਈ ਗਰੀਬ ਹੈ ਜਾਂ ਅਮੀਰ, ਅਸੀਂ ਸਿਰਫ਼ ਉਹਨਾਂ ਦਾ ਸਨਮਾਨ ਕੀਤਾ ਜੋ ਨਿਮਰ ਅਤੇ ਪਰਮੇਸ਼ਰ ਦਾ ਭੈਅ ਰੱਖਣ ਵਾਲੇ ਸਨ। (ਜ਼ਬੂਰ 15:4)।

ਕਈ ਸਾਨੂੰ ਇਸ ਕਰਕੇ ਛੱਡ ਗਏ ਕਿਉਂਕਿ ਉਹ ਸਾਡੇ ਚਰਚਾਂ ਵਿੱਚ ਪ੍ਰਾਚੀਨ ਬਣਨਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਪ੍ਰਾਚੀਨ ਨਿਯੁਕਤ ਨਹੀਂ ਕੀਤਾ ਗਿਆ ਸੀ। ਅਤੇ ਕੁਝ ਜਿਨ੍ਹਾਂ ਨੂੰ ਪ੍ਰਾਚੀਨ ਨਿਯੁਕਤ ਕੀਤਾ ਗਿਆ ਸੀ, ਅਤੇ ਉਹਨਾਂ ਨੂੰ ਆਪਣੇ ਫ਼ਰਜ ਪ੍ਰਤੀ ਬੇਵਫ਼ਾਈ ਦੇ ਕਾਰਨ ਪ੍ਰਾਚੀਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਤਾਂ ਉਹ ਸਾਨੂੰ ਛੱਡ ਗਏ। ਉਹਨਾਂ ਵਿੱਚੋਂ ਕੁਝ ਆਪਣੀਆਂ ਪ੍ਰਚਾਰ ਯੋਗਤਾਵਾਂ ਰਾਹੀਂ ਪੈਸਾ ਕਮਾਉਣਾ ਚਾਹੁੰਦੇ ਸਨ (1 ਪਤਰਸ 5:2) ਅਤੇ ਸਾਨੂੰ ਉਹਨਾਂ ਸਾਰਿਆਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ ਜੋ ਪੈਸਾ ਕਮਾਉਣ ਲਈ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ (1 ਤਿਮੋਥਿਉਸ 6:3)। ਕਈਆਂ ਨੇ ਵਿਸ਼ਵਾਸੀਆਂ ਦੇ ਸਮੂਹ ਉੱਤੇ ਪ੍ਰਭੂ ਵਜੋਂ ਰਾਜ ਕੀਤਾ (1 ਪਤਰਸ 5:3)। ਅਤੇ ਉਹਨਾਂ ਵਿੱਚੋਂ ਕੁਝ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ, ਪ੍ਰਭੂ ਨਾਲ ਨਹੀਂ (ਰਸੂਲਾਂ ਦੇ ਕਰਤੱਬ 20:30)! ਪਰਮੇਸ਼ੁਰ ਨੇ ਇਨ੍ਹਾਂ ਸਾਰੇ ਪ੍ਰਾਚੀਨਾਂ ਨੂੰ ਹਟਾ ਕੇ ਇਹਨਾਂ ਦੀਂ ਥਾਂ ਬਿਹਤਰ ਆਦਮੀਆਂ ਨੂੰ ਪ੍ਰਾਚੀਨ ਨਿਯੁਕਤ ਕੀਤਾ ਅਤੇ ਇਸ ਤਰ੍ਹਾਂ ਉਸਨੇ ਪੁਸ਼ਟੀ ਕੀਤੀ ਕਿ ਇਹ ਉਹ ਖੁਦ ਸੀ ਜਿਸਨੇ ਉਹਨਾਂ ਨੂੰ ਹਟਾਇਆ ਸੀ।

ਕੁੱਝ ਸਾਨੂੰ ਇਸ ਕਰਕੇ ਛੱਡ ਕੇ ਚਲੇ ਗਏ ਕਿਉਂਕਿ ਉਹ ਕਿਸੇ ਅਮੀਰ, ਪੱਛਮੀ ਚਰਚ ਨਾਲ ਜੁੜਨਾ ਚਾਹੁੰਦੇ ਸਨ ਅਤੇ ਸਾਡੇ ਵਰਗੇ ਗਰੀਬ ਭਾਰਤੀ ਚਰਚ ਨਾਲ ਨਹੀਂ। ਜ਼ਿਆਦਾਤਰ ਭਾਰਤੀ ਈਸਾਈ ਮੰਨਦੇ ਹਨ ਕਿ ਪੱਛਮੀ ਈਸਾਈ ਆਤਮਕ ਤੌਰ ’ਤੇ ਉੱਤਮ ਹਨ, ਅਤੇ ਇਸ ਲਈ ਉਹ ਉਹਨਾਂ ਦੇ ਅਧੀਨ ਹਨ। ਭਾਰਤ ਵਿੱਚ ਬਹੁਤ ਸਾਰੇ ਚਰਚਾਂ ਵਿੱਚ ਕਦੇ ਵੀ ਕੋਈ ਵਿਸ਼ੇਸ਼ ਮੀਟਿੰਗਾਂ ਹੁੰਦੀਆਂ ਨਹੀਂ ਦੇਖੀਆਂ ਜਿਹਨਾਂ ਵਿੱਚ ਘੱਟੋ-ਘੱਟ ਇੱਕ ਅਮਰੀਕੀ ਜਾਂ ਯੂਰਪੀਅਨ ਪ੍ਰਚਾਰਕ ਨੂੰ ਮੁੱਖ ਬੁਲਾਰੇ ਵਜੋਂ ਸ਼ਾਮਲ ਨਾ ਕੀਤਾ ਜਾਵੇ। ਇਸ ਤਰ੍ਹਾਂ ਉਹ ਲੋਕਾਂ ਨੂੰ ਆਪਣੀਆਂ ਮੀਟਿੰਗਾਂ ਵੱਲ ਆਕਰਸ਼ਿਤ ਕਰ ਸਕਦੇ ਹਨ। ਹਾਲਾਂਕਿ, ਅਸੀਂ ਸਾਰੀਆਂ ਨਸਲਾਂ ਦੇ ਲੋਕਾਂ ਨੂੰ ਆਪਣੇ ਬਰਾਬਰ ਸਮਝਿਆ ਅਤੇ ਆਤਮਾ ਦੇ ਮਸਹ ਅਤੇ ਸਾਡੇ ਪ੍ਰਚਾਰ ਕੀਤੇ ਸੰਦੇਸ਼ ਦੁਆਰਾ ਲੋਕਾਂ ਨੂੰ ਆਪਣੇ ਚਰਚਾਂ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ- ਨਾ ਕਿ ਪ੍ਰਚਾਰਕ ਦੀ ਚਮੜੀ ਦੇ ਰੰਗ ਦੁਆਰਾ!! ਬਹੁਤ ਸਾਰੇ ਭਾਰਤੀ ਈਸਾਈ ਵਿੱਤੀ ਲਾਭ ਲਈ ਅਤੇ ਪੱਛਮ ਦੀਆਂ ਮੁਫਤ ਯਾਤਰਾਵਾਂ ਪ੍ਰਾਪਤ ਕਰਨ ਲਈ ਪੱਛਮੀ ਸਮੂਹਾਂ ਨਾਲ ਜੁੜ ਗਏ!! ਅਸੀਂ “ਜੋ ਆਪਣੀ ਖੁਦ ਦੀ ਭਲਾਈ ਚਾਹੁੰਦੇ ਹਨ” ਉਹਨਾਂ ਸਭ ਦੇ ਵਿਰੁੱਧ ਖੜ੍ਹੇ ਸੀ।

ਫਿਰ ਕੁਝ ਲੋਕ ਸਾਨੂੰ ਇਸ ਕਰਕੇ ਛੱਡ ਗਏ ਕਿਉਂਕਿ ਉਹਨਾਂ ਨੂੰ ਲੱਗਾ ਕਿ ਅਸੀਂ ਜਿਸ ਪਵਿੱਤਰਤਾ ਦਾ ਪ੍ਰਚਾਰ ਕਰਦੇ ਹਾਂ ਉਹ ਬਹੁਤ ਉੱਚਾ ਸੀ! ਅਸੀਂ ਚੇਲੇ ਬਣਨ, ਪਵਿੱਤਰ ਆਤਮਾ ਦਾ ਬਪਤਿਸਮਾ (ਅਤੇ ਉਸਦੀਆਂ ਦਾਤਾਂ), ਸਾਰੇ ਸੁਚੇਤ ਪਾਪਾਂ ਉੱਤੇ ਜਿੱਤ, ਪਹਾੜੀ ਉਪਦੇਸ਼ (ਮੱਤੀ ਅਧਿਆਇ 5, 6 ਅਤੇ 7), ਸੰਪੂਰਨਤਾ ਵੱਲ ਵਧਦੇ ਰਹਿਣ, ਯਿਸੂ ਵਾਂਗ ਚੱਲਣਾ, ਇੱਕ ਧਰਮੀ ਪਰਿਵਾਰਕ ਜੀਵਨ, ਰੋਜ਼ਾਨਾ ਸਲੀਬ ਚੁੱਕਣਾ, ਸੰਸਾਰ ਦੀ ਆਤਮਾ ਤੋਂ ਵੱਖ ਹੋਣਾ, ਪੈਸੇ ਦੇ ਪਿਆਰ ਤੋਂ ਆਜ਼ਾਦੀ, ਵਰਤ ਅਤੇ ਪ੍ਰਾਰਥਨਾ, ਸਾਰਿਆਂ ਨੂੰ ਦਿਲੋਂ ਮਾਫ਼ ਕਰਨਾ, ਦੂਜਿਆਂ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਜਿਵੇਂ ਯਿਸੂ ਨੇ ਸਾਨੂੰ ਪਿਆਰ ਕੀਤਾ, ਸਥਾਨਕ ਚਰਚ ਨੂੰ ਮਸੀਹ ਦੇ ਸਰੀਰ ਵਜੋਂ ਬਣਾਉਣਾ, ਆਦਿ ਦਾ ਪ੍ਰਚਾਰ ਕੀਤਾ। ਅਜਿਹੇ ਪ੍ਰਚਾਰ ਨੇ ਬਹੁਤ ਸਾਰੇ ਲੋਕਾਂ ਨੂੰ ਠੋਕਰ ਮਾਰੀ ਅਤੇ ਇਸ ਲਈ ਉਹ ਸਾਨੂੰ ਛੱਡ ਗਏ। ਪਰ ਇਸਨੇ ਸਾਨੂੰ ਪਰੇਸ਼ਾਨ ਨਹੀਂ ਕੀਤਾ - ਕਿਉਂਕਿ ਅਸੀਂ ਜਾਣਦੇ ਸੀ ਕਿ ਬਹੁਤ ਸਾਰੇ ਯਿਸੂ ਦੇ ਸੰਦੇਸ਼ ਤੋਂ ਵੀ ਨਾਰਾਜ਼ ਸਨ, ਅਤੇ ਉਸਨੂੰ ਛੱਡ ਗਏ ਸਨ (ਯੂਹੰਨਾ 6:60, 66)। ਪਰ ਇਹ ਸਾਨੂੰ ਹੈਰਾਨ ਕਰਦਾ ਸੀ ਕਿ ਜਿਨ੍ਹਾਂ ਈਸਾਈਆਂ ਨੇ ਆਪਣੇ ਬੱਚਿਆਂ ਦੀ ਸਿੱਖਿਆ ਲਈ ਸਭ ਤੋਂ ਵਧੀਆ ਸਕੂਲ ਅਤੇ ਆਪਣੇ ਡਾਕਟਰੀ ਇਲਾਜ ਲਈ ਸਭ ਤੋਂ ਵਧੀਆ ਹਸਪਤਾਲ ਚੁਣੇ, ਉਹਨਾਂ ਨੇ ਆਪਣੀ ਆਤਮਿਕ ਸੰਗਤ ਲਈ ਪਵਿੱਤਰਤਾ ਦੇ ਘੱਟ ਮਿਆਰਾਂ ਵਾਲੇ ਚਰਚਾਂ ਨੂੰ ਚੁਣਿਆ। ਇਸ ਤੋਂ ਸਿਰਫ਼ ਇਹੀ ਸਾਬਤ ਹੋਇਆ ਕਿ ਉਹਨਾਂ ਆਤਮਿਕ ਚੀਜ਼ਾਂ ਨਾਲੋਂ ਦੁਨੀਆਵੀ ਚੀਜ਼ਾਂ ਨੂੰ ਅਤੇ ਆਪਣੇ ਸਰੀਰ ਨੂੰ ਆਪਣੀਆਂ ਆਤਮਾਵਾਂ ਨਾਲੋਂ ਜ਼ਿਆਦਾ ਮਹੱਤਵ ਦਿੱਤਾ।

ਪਰ ਅਸੀਂ ਇਹ ਦੇਖ ਕੇ ਹੋਰ ਵੀ ਹੈਰਾਨ ਹੋਏ ਕਿ ਕੁਝ ਲੋਕ ਜਿਨ੍ਹਾਂ ਨੂੰ ਧਾਰਮਿਕ ਜੀਵਨ ਦੀ ਕੋਈ ਇੱਛਾ ਨਹੀਂ ਸੀ, ਫਿਰ ਵੀ ਸਾਡੇ ਚਰਚਾਂ ਵਿੱਚ ਰਹਿਣਾ ਪਸੰਦ ਕਰਦੇ ਸਨ। ਹਾਲਾਂਕਿ, ਸਾਨੂੰ ਪਤਾ ਲੱਗਾ ਕਿ ਉਹ ਇੱਥੇ ਹੀ ਰਹੇ, ਸਿਰਫ਼ ਇਸ ਲਈ ਕਿਉਂਕਿ ਉਹਨਾਂ ਨੂੰ ਸਾਡੇ ਵਿਚਕਾਰ ਆਪਣੇ ਪਰਿਵਾਰਾਂ ਲਈ ਇੱਕ ਚੰਗਾ ਮਾਹੌਲ ਮਿਲਿਆ। ਸਾਡਾ ਚਰਚ ਇੱਕ ਚੰਗੇ ਕਲੱਬ ਵਾਂਗ ਸੀ ਜਿਸਨੇ ਕੋਈ ਮੈਂਬਰਸ਼ਿਪ ਫੀਸ ਨਹੀਂ ਲਈ ਅਤੇ ਇਸ ਲਈ ਬਹੁਤ ਸਾਰੇ "ਬੇਬੀਲੋਨ" ਈਸਾਈ ਅਜੇ ਵੀ ਸਾਡੇ ਚਰਚਾਂ ਵਿੱਚ ਰਹੇ। ਯਿਸੂ ਦੇ ਚਰਚ ਵਿੱਚ ਇੱਕ ਯਹੂਦਾ ਇਸਕਰਿਯੋਤੀ ਵੀ ਸੀ।

ਹਾਲਾਂਕਿ, ਅਸੀਂ ਆਪਣੇ ਚਰਚਾਂ ਦੇ ਪ੍ਰਾਚੀਨਾਂ ਵਿੱਚ ਇੱਕ ਉੱਚ ਮਿਆਰ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਲਈ ਵਿਸ਼ੇਸ਼ ਤੌਰ ’ਤੇ ਲਗਾਤਾਰ ਮੀਟਿੰਗਾਂ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ। ਪਰਮੇਸ਼ੁਰ ਨੇ ਸਾਡੇ ਚਰਚਾਂ ਵਿੱਚ ਕੁਝ ਵਧੀਆ ਆਦਮੀਆਂ ਨੂੰ ਪ੍ਰਾਚੀਨ ਬਣਨ ਲਈ ਖੜ੍ਹਾ ਕੀਤਾ। ਉਹਨਾਂ ਵਿੱਚੋਂ ਬਹੁਤ ਸਾਰੇ ਬੋਲਣ ਵਾਲੇ ਪ੍ਰਚਾਰਕ ਨਹੀਂ ਸਨ, ਪਰ ਉਹ ਮਸੀਹ ਦੀ ਮਹਿਮਾ ਦੀ ਭਾਲ ਕਰਦੇ ਸਨ ਅਤੇ ਪਰਮੇਸ਼ੁਰ ਦੇ ਲੋਕਾਂ ਦੀ ਭਲਾਈ ਲਈ ਸੱਚੀ ਚਿੰਤਾ ਰੱਖਦੇ ਸਨ (ਫ਼ਿਲਿੱਪੀਆਂ 2:19-21)। ਜੇਕਰ ਸਾਨੂੰ ਕਿਸੇ ਜਗ੍ਹਾ ’ਤੇ ਅਜਿਹਾ ਭਰਾ ਨਾ ਮਿਲੇ, ਤਾਂ ਅਸੀਂ ਉਸ ਥਾਂ ਚਰਚ ਸ਼ੁਰੂ ਨਹੀਂ ਕਰਾਂਗੇ- ਕਿਉਂਕਿ ਇੱਕ ਧਰਮੀ ਚਰਵਾਹੇ ਤੋਂ ਬਿਨਾਂ, ਸਾਨੂੰ ਅਹਿਸਾਸ ਹੈ ਕਿ ਭੇਡਾਂ ਸਿਰਫ਼ ਭਟਕ ਜਾਣਗੀਆਂ।

ਜਿਵੇਂ ਕਿ ਅਸੀਂ ਅੱਜ ਆਪਣੇ ਚਰਚਾਂ ਨੂੰ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਅਸੀਂ ਅਜੇ ਵੀ ਸਡਾ ਮਿਆਰ ਉਹ ਨਹੀਂ ਹੈ ਜੋ ਪਰਮੇਸ਼ੁਰ ਬਣਾਉਣਾ ਚਾਹੁੰਦਾ ਹੈ। ਪਰ ਅਸੀਂ ਸੰਪੂਰਨਤਾ ਵੱਲ ਵਧ ਰਹੇ ਹਾਂ ਅਤੇ ਭਾਵੇਂ ਸਾਡੇ ਨਾਲ ਕੋਈ ਜੁੜਦਾ ਹੈ ਜਾਂ ਸਾਨੂੰ ਛੱਡ ਦਿੰਦਾ ਹੈ ਪਰ ਅਸੀਂ ਯਿਸੂ ਦੁਆਰਾ ਸਿਖਾਏ ਗਏ ਪਵਿੱਤਰਤਾ ਦੇ ਮਿਆਰ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।

ਚਰਚ ਪਰਮੇਸ਼ਰ ਦਾ ਨਿਵਾਸ ਸਥਾਨ ਹੈ - ਜਿਵੇਂ ਪੁਰਾਣੇ ਨੇਮ ਵਿੱਚ ਤੰਬੂ ਸੀ। ਉਸ ਤੰਬੂ ਦੇ ਤਿੰਨ ਹਿੱਸੇ ਸਨ- ਬਾਹਰੀ ਵਿਹੜਾ, ਪਵਿੱਤਰ ਸਥਾਨ ਅਤੇ ਸਭ ਤੋਂ ਪਵਿੱਤਰ ਸਥਾਨ। ਬਾਹਰੀ ਵਿਹੜੇ ਵਿੱਚ, ਜਗਵੇਦੀ ਅਤੇ ਤੰਬੂ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਸਨ (ਪਾਪਾਂ ਦੀ ਮਾਫ਼ੀ ਅਤੇ ਪਾਣੀ-ਬਪਤਿਸਮੇ ਦਾ ਪ੍ਰਤੀਕ)। ਹਾਲਾਂਕਿ, ਪਵਿੱਤਰ ਸਥਾਨ ਵਿੱਚ ਇਹ ਗਿਣਤੀ ਬਹੁਤ ਘੱਟ ਸੀ। ਉੱਥੇ, ਸ਼ਮਾਦਾਨ, ਰੋਟੀ ਦੀ ਮੇਜ਼ ਅਤੇ ਧੂਪ ਦੀ ਵੇਦੀ ਪਵਿੱਤਰ ਆਤਮਾ ਦੇ ਮਸਹ, ਪਰਮਾਤਮਾ ਦੇ ਬਚਨ ਅਤੇ ਪ੍ਰਾਰਥਨਾ ਦੇ ਅਧਿਐਨ ਦਾ ਪ੍ਰਤੀਕ ਸੀ। ਪਰ ਪੁਰਾਣੇ ਨੇਮ ਦੇ ਸਮੇਂ ਵਿੱਚ, ਸਭ ਤੋਂ ਪਵਿੱਤਰ ਸਥਾਨ ਵਿੱਚ ਕੋਈ ਵੀ ਪ੍ਰਵੇਸ਼ ਨਹੀਂ ਕਰ ਸਕਦਾ ਸੀ। ਇਹ ਪਵਿੱਤਰ ਖੇਤਰ ਹੈ ਜੋ ਅੱਜ ਉਹਨਾਂ ਸਾਰਿਆਂ ਲਈ ਖੁੱਲ੍ਹਾ ਹੈ ਜੋ ਪਰਮੇਸ਼ਰ ਨਾਲ ਸੰਗਤ ਦੀ ਭਾਲ ਕਰਦੇ ਹਨ, ਜੋ ਆਪਣਾ ਸਭ ਕੁਝ ਉਸ ਨੂੰ ਸੌਂਪ ਦਿੰਦੇ ਹਨ, ਅਤੇ ਜੋ ਆਤਮਾ ਅਤੇ ਸੱਚਾਈ ਵਿੱਚ ਉਸਦੀ ਉਪਾਸਨਾ ਕਰਨਾ ਚਾਹੁੰਦੇ ਹਨ।

ਡੇਰੇ ਦੇ ਇਹ ਤਿੰਨ ਹਿੱਸੇ ਪਰਮੇਸ਼ਰ ਨਾਲ ਨੇੜਤਾ ਦੇ ਤਿੰਨ ਚੱਕਰਾਂ ਨੂੰ ਦਰਸਾਉਂਦੇ ਹਨ। ਅਤੇ ਹਰੇਕ ਚਰਚ (ਸਾਡੀ ਚਰਚ ਸਮੇਤ) ਵਿੱਚ ਉਹ ਲੋਕ ਹੁੰਦੇ ਹਨ ਜੋ ਇਨ੍ਹਾਂ ਤਿੰਨਾਂ ਖੇਤਰਾਂ ਵਿੱਚੋਂ ਕਿਸੇ ਇੱਕ ਵਿੱਚ ਰਹਿਣਾ ਚੁਣਦੇ ਹਨ। ਹਾਲਾਂਕਿ, ਜਿੱਤਣ ਵਾਲੇ ਉਹ ਹਨ ਜੋ ਹਰ ਸਮੇਂ ਸਭ ਤੋਂ ਪਵਿੱਤਰ ਸਥਾਨ ਵਿੱਚ ਰਹਿਣਾ ਚਾਹੁੰਦੇ ਹਨ, ਅਤੇ ਇਸ ਲਈ ਜੋ ਅੰਤ ਤੱਕ ਪ੍ਰਭੂ ਪ੍ਰਤੀ ਵਫ਼ਾਦਾਰ ਬਣੇ ਰਹਿਣਗੇ। ਉਹ ਹੀ ਹਨ ਜੋ ਸਾਡੇ ਚਰਚਾਂ- ਅਤੇ ਹਰੇਕ ਚਰਚ ਦੀ ਅਸਲ ਤਾਕਤ ਹਨ।