WFTW Body: 

ਜਿਵੇਂ ਕਿ ਅਸੀਂ ਭਵਿੱਖ ਵੱਲ ਦੇਖਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਇਹ ਬੀਤ ਚੁਕੇ ਪਿਛਲੇ ਸਾਲਾਂ ਤੋਂ ਕਿਤੇ ਬਿਹਤਰ ਹੋਵੇ। ਪਰ ਇਹ ਤਾਂ ਹੀ ਬਿਹਤਰ ਹੋਵੇਗਾ ਜੇਕਰ ਅਸੀਂ ਪਰਮੇਸ਼ੁਰ ਦੇ ਵਾਅਦਿਆਂ ’ਤੇ ਭਰੋਸਾ ਕਰਦੇ ਹਾਂ। ਜੋ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਉਸਦਾ ਆਪਣੇ ਮੂੰਹ ਨਾਲ ਇਕਬਾਲ ਕਰਨਾ ਚਾਹੀਦਾ ਹੈ ਪਰ ਸਾਡਾ ਇਕਬਾਲ ਪਰਮੇਸ਼ਰ ਦੇ ਵਾਅਦਿਆਂ ਤੇ ਆਧਾਰਿਤ ਹੋਣਾ ਚਾਹੀਦਾ ਹੈ।(ਦੇਖੋ ਰੋਮੀਆਂ 10:8,9)

ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਇੱਕ ਵਾਅਦਾ ਦਿੱਤਾ - ਇੱਕ ਅਜਿਹਾ ਵਾਅਦਾ ਜੋ ਪੂਰਾ ਹੋਣਾ ਅਸੰਭਵ ਜਾਪਦਾ ਸੀ (ਮਨੁੱਖੀ ਤੌਰ ’ਤੇ ਬੋਲਦੇ ਹੋਏ), ਤਾਂ ਅਬਰਾਹਾਮ ਨੇ ਕੀ ਕੀਤਾ? “ਅਬਰਾਹਾਮ ਬਹੁਤ ਬਜ਼ੁਰਗ ਹੋ ਚੁੱਕਾ ਸੀ। ਤਕਰੀਬਨ ਸੌ ਵਰ੍ਹਿਆਂ ਦਾ। ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਲਈ ਔਲਾਦ ਪੈਦਾ ਕਰਨਾ ਸੰਭਵ ਨਹੀਂ ਸੀ। ਸਾਰਾਹ ਵੀ ਬੱਚੇ ਨੂੰ ਜਨਮ ਦੇਣ ਤੋਂ ਅਸਮਰੱਥ ਸੀ। ਪਰ ਪਰਮੇਸ਼ਰ ਵਿੱਚ ਉਸਦੀ ਨਿਹਚਾ ਕਮਜ਼ੋਰ ਨਾ ਹੋਈ। ਪਰਮੇਸ਼ਰ ਦੇ ਵਚਨ ਵੱਲੋਂ ਉਸਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋ ਕੇ ਪਰਮੇਸ਼ਰ ਦੀ ਉਸਤਤਿ ਕੀਤੀ। ਦੂਜੇ ਪਾਸੇ, ਉਸਨੇ ਦ੍ਰਿੜਤਾ ਨਾਲ ਵਿਸ਼ਵਾਸ ਕੀਤਾ ਕਿ ਪਰਮੇਸ਼ਰ, ਜਿਸਨੇ ਉਸਨੂੰ ਵਚਨ ਦਿੱਤਾ ਸੀ, ਵਚਨ ਨੂੰ ਪੂਰਨ ਕਰਨ ਦੇ ਯੋਗ ਸੀ।”(ਦੇਖੋ ਰੋਮੀਆਂ 4:19-21)

ਇਸ ਲਈ ਪਰਮੇਸ਼ੁਰ ਦੇ ਵਾਅਦੇ ਵਿੱਚ ਵਿਸ਼ਵਾਸ ਨਾਲ, ਆਓ! ਅਸੀਂ ਹੇਠਾਂ ਦਿੱਤੇ ਅੱਠ ਇਕਬਾਲ, ਕਰੀਏ। ਇਹਨਾਂ ਨੂੰ ਆਪਣੇ ਆਪ ਨੂੰ ਅਤੇ ਸ਼ੈਤਾਨ ਨੂੰ ਅਕਸਰ, ਆਪਣੇ ਦਿਲੋਂ ਕਹੋ:

  1. ਪਰਮੇਸ਼ੁਰ ਪਿਤਾ ਮੈਨੂੰ ਉਸੇ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਉਸਨੇ ਯਿਸੂ ਨੂੰ ਪਿਆਰ ਕੀਤਾ ਸੀ-

ਇਸ ਲਈ ਮੈਂ ਹਮੇਸ਼ਾ ਖੁਸ਼ ਰਹਾਂਗਾ। (ਯੂਹੰਨਾ 17:23)

  1. ਪਰਮੇਸ਼ੁਰ ਨੇ ਮੇਰੇ ਸਾਰੇ ਪਾਪ ਮਾਫ਼ ਕਰ ਦਿੱਤੇ ਹਨ

- ਇਸ ਲਈ ਮੈਂ ਕਦੇ ਵੀ ਦੋਸ਼ ਦੀ ਭਾਵਨਾ ਵਿੱਚ ਨਹੀਂ ਜੀਵਾਂਗਾ। (1 ਯੂਹੰਨਾ 1:9; ਇਬਰਾਨੀਆਂ 8:12)

  1. ਪਰਮੇਸ਼ੁਰ ਮੈਨੂੰ ਆਪਣੀ ਪਵਿੱਤਰ ਆਤਮਾ ਨਾਲ ਭਰ ਦੇਵੇਗਾ

- ਇਸ ਲਈ ਮੈਂ ਹਰ ਕੰਮ ਲਈ ਤਾਕਤਵਰ ਹੋਵਾਂਗਾ। (ਲੂਕਾ 11:13)

  1. ਪਰਮੇਸ਼ੁਰ ਨੇ ਮੇਰੀਆਂ ਸਾਰੀਆਂ ਹੱਦਾਂ ਨਿਰਧਾਰਤ ਕਰ ਦਿੱਤੀਆਂ ਹਨ

- ਇਸ ਲਈ ਮੈਂ ਹਮੇਸ਼ਾ ਸੰਤੁਸ਼ਟ ਰਹਾਂਗਾ। (ਰਸੂਲਾਂ ਦੇ ਕਰਤੱਬ 17:26; ਇਬਰਾਨੀਆਂ 13:5)

  1. ਪਰਮੇਸ਼ੁਰ ਦੇ ਹੁਕਮ ਮੇਰੇ ਭਲੇ ਲਈ ਹਨ

- ਇਸ ਲਈ ਮੈਂ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨਾ ਚਾਹੁੰਦਾ ਹਾਂ। (1 ਯੂਹੰਨਾ 5:3: ਬਿਵਸਥਾ ਸਾਰ 10:13)

  1. ਪਰਮੇਸ਼ੁਰ ਉਨ੍ਹਾਂ ਸਾਰੇ ਲੋਕਾਂ ਅਤੇ ਘਟਨਾਵਾਂ ਨੂੰ ਨਿਯੰਤਰਿਤ ਕਰਦਾ ਹੈ ਜੋ ਮੈਨੂੰ ਪ੍ਰਭਾਵਿਤ ਕਰਦੀਆਂ ਹਨ

- ਇਸ ਲਈ ਮੈਂ ਹਮੇਸ਼ਾ ਧੰਨਵਾਦ ਕਰਾਂਗਾ। (ਰੋਮੀਆਂ 8:28)

  1. ਯਿਸੂ ਨੇ ਸ਼ੈਤਾਨ ਨੂੰ ਹਰਾਇਆ ਅਤੇ ਮੈਨੂੰ ਉਸਦੀ ਸ਼ਕਤੀ ਤੋਂ ਆਜ਼ਾਦ ਕਰਵਾਇਆ

- ਇਸ ਲਈ ਮੈਂ ਕਦੇ ਨਹੀਂ ਡਰਾਂਗਾ। (ਇਬਰਾਨੀਆਂ 2:14,15; ਇਬਰਾਨੀਆਂ 13:6)

  1. ਪਰਮੇਸ਼ੁਰ ਮੈਨੂੰ ਅਸੀਸ ਬਣਾਉਣਾ ਚਾਹੁੰਦਾ ਹੈ

- ਇਸ ਲਈ ਮੈਂ ਦੂਜਿਆਂ ਲਈ ਅਸੀਸ ਬਣਾਂਗਾ। (ਉਤਪਤ 12:2; ਗਲਾਤੀਆਂ 3:14)

ਨਿਹਚਾ ਤੋਂ ਬਗੈਰ, ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ (ਇਬਰਾਨੀਆਂ 11:6)।