"ਉਹ ਧੰਨ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ ਕਿਉਂਕਿ ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ" (ਮਤੀ 5:9)। ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੀ ਸੰਤਾਨ ਕਹਿ ਸਕੀਏ, ਕੀ ਸਾਡੇ ਕੋਲ ਇਹ ਹੱਕ ਹੈ? ਇੱਥੇ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੀ ਸੰਤਾਨ ਨਹੀ ਕਹਿੰਦੇ, ਇਹ ਕਹਿੰਦਾ ਹੈ ਕਿ ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ। ਇਸਦਾ ਅਰਥ ਹੈ ਕਿ ਜਦੋਂ ਅਸੀਂ ਸ਼ਾਂਤੀ ਲਿਆਉਂਦੇ ਹਾਂ ਤਾਂ ਪਰਮੇਸ਼ਰ ਸਾਨੂੰ ਆਪਣੀ ਸੰਤਾਨ ਕਹਿ ਕੇ ਬੁਲਾਵੇਗਾ। ਸਾਨੂੰ ਸ਼ਾਂਤੀ ਲਿਆਉਣ ਵਾਲਿਆਂ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਸ਼ਾਂਤੀ ਲਿਆਉਣ ਵਾਲੇ ਦਾ ਉਲਟ ਕਲੇਸ਼ ਲਿਆਉਣ ਵਾਲਾ ਹੁੰਦਾ ਹੈ। ਤੁਸੀਂ ਆਪਣੇ ਚਰਚ ਵਿੱਚ ਕਿਸ ਨਾਂ ਨਾਲ ਜਾਣੇ ਜਾਂਦੇ ਹੋ? ਸ਼ਾਇਦ ਤੁਸੀਂ ਕਹਿ ਸਕਦੇ ਹੋ "ਕਿ ਨਾ ਹੀ ਮੈਂ ਕਲੇਸ਼ ਲਿਆਉਣ ਵਾਲਾ ਹਾਂ ਅਤੇ ਨਾ ਹੀ ਸ਼ਾਂਤੀ ਲਿਆਉਣ ਵਾਲਾ ਹਾਂ ਮੈਂ ਨਿਰਪੱਖ ਹਾਂ।" ਫਿਰ ਤੁਸੀਂ ਪਰਮੇਸ਼ਰ ਦੀ ਸੰਤਾਨ ਨਹੀਂ ਅਖਵਾ ਸਕਦੇ। ਇੱਥੇ ਇਹ ਕਿਹਾ ਗਿਆ ਹੈ, "ਉਹ ਧੰਨ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ ਕਿਉਂਕਿ ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ।" ਸ਼ਾਂਤੀ ਲਿਆਉਣ ਵਾਲੇ ਉਹ ਹਨ ਜੋ ਹਮੇਸ਼ਾ ਸ਼ਾਂਤੀ ਦੀ ਭਾਲ ਕਰਦੇ ਹਨ।
ਜਦੋਂ ਯਿਸੂ ਦਾ ਜਨਮ ਹੋਇਆ ਸੀ ਤਾਂ ਸਵਰਗ ਤੋਂ ਸਵਰਗਦੂਤ ਕਹਿ ਰਿਹਾ ਸੀ, "ਸਵਰਗ ਵਿੱਚ ਪਰਮੇਸ਼ਰ ਦੀ ਉਸਤਤ ਹੋਵੇ, ਅਤੇ ਧਰਤੀ ਤੇ ਉਹਨਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ" (ਲੂਕਾ 2:14)। ਪਰਮੇਸ਼ਰ ਉਨ੍ਹਾਂ ਤੋਂ ਪ੍ਰਸੰਨ ਹੈ ਜੋ ਸ਼ਾਂਤੀ ਦਾ ਅਨੁਸਰਨ ਕਰਦੇ ਹਨ। ਇਹ ਸੰਸਾਰ ਹਰ ਪ੍ਰਕਾਰ ਦੀਆਂ ਲੜਾਈਆਂ, ਝਗੜਿਆਂ, ਬੜਬੜਾਹਟ ਅਤੇ ਸ਼ਿਕਾਇਤਾਂ ਨਾਲ ਭਰਿਆ ਹੋਇਆ ਹੈ। ਜੇਕਰ ਅਸੀਂ ਧਰਤੀ ਨੂੰ ਸਵਰਗ ਦੀਆਂ ਨਜ਼ਰਾਂ ਨਾਲ ਦੇਖਿਏ ਤਾਂ ਇਸ ਕਾਰਨ ਇਹ ਹਨੇਰੇ ਨਾਲ ਭਰੀ ਹੋਈ ਹੈ। ਪਰ ਇਸ ਹਨੇਰੇ ਵਿੱਚ ਕੁੱਝ ਪ੍ਰਕਾਸ਼ ਦੇ ਬਿੰਦੂ ਵੀ ਹਨ- ਉਹ ਪਰਮੇਸ਼ਰ ਦੀ ਸੰਤਾਨ ਹੈ ਅਤੇ ਪਰਮੇਸ਼ਰ ਸੰਤਾਨ ਦਾ ਇੱਕ ਚਿਨ੍ਹ ਇਹ ਹੈ ਕਿ ਉਹ ਸ਼ਾਂਤੀ ਲਿਆਉਣ ਵਾਲੀ ਹੈ।
ਇਹੀ ਗੱਲ ਫ਼ਿਲਿੱਪੀਆਂ 2 ਵਿੱਚ ਦੁਹਰਾਈ ਗਈ ਹੈ। ਇੱਥੇ ਇਹ ਕਿਉਂ ਕਿਹਾ ਗਿਆ ਹੈ ਕਿ ਸਾਰੇ ਕੰਮ ਬਿਨਾਂ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰੱਖੋ ( ਫ਼ਿਲਿੱਪੀਆਂ 2:14)? ਸਾਨੂੰ ਹਰ ਕੰਮ ਬਿਨਾਂ ਸ਼ਿਕਾਇਤ ਕੀਤਿਆਂ ਅਤੇ ਬਿਨਾਂ ਦਲੀਲਬਾਜ਼ੀ ਕੀਤਿਆਂ ਕਰਨਾ ਚਾਹੀਦਾ ਹੈ-ਇਹ ਕਾਫ਼ੀ ਉੱਚਾ ਪੱਧਰ ਹੈ। ਪਰ ਵਚਨ 15 ਕਹਿੰਦਾ ਹੈ ਕਿ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰ ਸਕਦੇ ਹਾਂ, "ਇਸ ਪੀੜ੍ਹੀ ਦੇ ਕੱਬੇ ਲੋਕਾਂ ਵਿੱਚ ਬਿਨਾਂ ਕਿਸੇ ਦੋਸ਼ ਤੋਂ ਪਰਮੇਸ਼ਰ ਦੀ ਸੰਤਾਨ ਹੋਵਾਂਗੇ।" ਇਹੀ ਇੱਕ ਤਰੀਕਾ ਹੈ ਕਿ ਅਸੀਂ ਇਸ ਹਨੇਰੇ ਸੰਸਾਰ ਵਿੱਚ ਪ੍ਰਕਾਸ਼ ਵਾਂਗ ਚਮਕ ਸਕਦੇ ਹਾਂ। ਇਹ ਕਿਵੇਂ ਹੋ ਸਕਦਾ ਹੈ? ਹਨੇਰਾ ਕੀ ਹੈ? ਇਹ ਦਲੀਲਬਾਜ਼ੀ ਕਰਨਾ, ਸ਼ਿਕਾਇਤ ਕਰਨਾ ਅਤੇ ਬੁੜਬੁੜਾਉਣਾ ਹੈ।ਪ੍ਰਕਾਸ਼ ਕੀ ਹੈ? ਇਹ ਉਹ ਲੋਕ ਹਨ ਜੋ ਸ਼ਾਂਤੀ ਲਿਆਉਂਦੇ ਹਨ ਅਤੇ ਦਲੀਲਬਾਜੀ ਤੇ ਸ਼ਿਕਾਇਤ ਨਹੀਂ ਕਰਦੇ।
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਜ਼ਰਾਇਲ ਦੇ ਲੋਕਾਂ ਵਿੱਚ ਭੇਜਿਆ ਉਸਨੇ 70 ਆਦਮੀਆਂ ਨੂੰ ਦੋ-ਦੋ ਕਰਕੇ ਆਪਣੇ ਅੱਗੇ-ਅੱਗੇ ਹਰ ਉਸ ਜਗ੍ਹਾ ਜਾਣ ਲਈ ਨਿਯੁਕਤ ਕੀਤਾ ਜਿੱਥੇ ਉਹ ਬਾਅਦ ਵਿੱਚ ਖੁਦ ਜਾਣ ਵਾਲਾ ਸੀ (ਲੂਕਾ 10:1)। ਉਸਨੇ ਉਹਨਾਂ ਨੂੰ ਹਦਾਇਤ ਦਿੱਤੀ ਕਿ ਜਦੋਂ ਵੀ ਉਹ ਕਿਸੇ ਕਸਬੇ ਵਿੱਚ ਦਾਖਲ ਹੋਣ ਤਾਂ ਆਪਣੇ ਨਾਲ ਰਹਿਣ ਲਈ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਆਦਮੀ ਦੀ ਭਾਲ ਕਰਨ। ਉਸਨੇ ਕਿਹਾ, "ਜਿਸ ਘਰ ਵਿੱਚ ਵੀ ਤੁਸੀਂ ਜਾਵੋ ਪਹਿਲਾਂ ਇਹ ਆਖੋ ਕਿ 'ਇਸ ਘਰ ਵਿੱਚ ਸ਼ਾਤੀ ਰਹੇ।' ਜੇਕਰ ਉੱਥੇ ਕੋਈ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ, ਤੁਹਾਡੀ ਸ਼ਾਂਤੀ ਦੀ ਅਸੀਸ ਉਸਦੇ ਨਾਲ ਹੋਵੇਗੀ। ਜੇਕਰ ਨਹੀਂ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਤੁਹਾਡੇ ਕੋਲ ਵਾਪਸ ਆ ਜਾਵੇਗੀ" (ਲੂਕਾ 10:5,6)।
ਦੂਸਰੇ ਸ਼ਬਦਾ ਵਿੱਚ ਉਹ ਕਹਿ ਰਿਹਾ ਸੀ, "ਤੁਹਾਨੂੰ ਸ਼ਾਇਦ ਕਿਸੇ ਸ਼ਹਿਰ ਵਿੱਚ ਇੱਕ ਹੀ ਘਰ ਮਿਲੇ ਜਿੱਥੇ ਕੋਈ ਆਦਮੀ ਸ਼ਾਂਤੀ ਪਸੰਦ ਹੋਵੇ।"ਨਹੀਂ ਤਾਂ ਉਸਨੇ ਉਹਨਾਂ ਨੂੰ ਘਰ-ਘਰ ਨਾ ਘੁੰਮਣ ਲਈ ਕਿਉਂ ਕਿਹਾ ਸੀ? ਕੀ ਹੁੰਦਾ ਜੇ ਇਸ ਤਰ੍ਹਾਂ ਦੇ 10, 20, 30 ਜਾਂ 100 ਘਰ ਹੋਣ? ਯਿਸੂ ਜਾਣਦਾ ਸੀ ਕਿ ਅਜਿਹਾ ਘਰ ਮਿਲਣਾ ਬਹੁਤ ਮੁਸ਼ਕਲ ਹੈ ਪਰ ਅਜਿਹੇ ਘਰ ਬਿਲਕੁਲ ਉਸੇ ਤਰ੍ਹਾਂ ਦੇ ਹੁੰਦੇ ਹਨ ਜਿੱਥੇ ਪਰਮੇਸ਼ਰ ਰਹਿੰਦਾ ਹੈ।
ਕੀ ਤੁਹਾਡਾ ਘਰ ਸ਼ਾਂਤੀ ਦਾ ਘਰ ਹੈ? ਕੀ ਪਤੀ ਦੇ ਰੂਪ ਵਿੱਚ ਤੁਹਾਡੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਸ਼ਾਂਤੀਪਸੰਦ ਆਦਮੀ ਹੋ? ਹਮੇਸ਼ਾ ਝਗੜਾ ਕਰਨ ਲਈ ਦੋ ਲੋਕਾਂ ਦੀ ਲੋੜ ਹੁੰਦੀ ਹੈ, ਜੇਕਰ ਇੱਕ ਜਣਾ ਲੜਾਈ ਕਰਨ ਤੋਂ ਇਨਕਾਰ ਕਰ ਦੇਵੇ ਤਾਂ ਤੁਸੀਂ ਝਗੜਾ ਨਹੀਂ ਕਰ ਸਕਦੇ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਤਾੜੀ ਮਾਰਨ ਲਈ ਦੋਵਾਂ ਹੱਥਾਂ ਦਾ ਇੱਕ-ਦੂਜੇ ਨਾਲ ਟਕਰਾਉਣਾ ਜ਼ਰੂਰੀ ਹੈ। ਤੁਸੀਂ ਇੱਕ ਹੱਥ ਨਾਲ ਤਾੜੀ ਨਹੀਂ ਮਾਰ ਸਕਦੇ। ਜੇਕਰ ਇੱਕ ਹੱਥ ਤਾੜੀ ਮਾਰਨ ਲਈ ਇਨਕਾਰ ਕਰਦਾ ਹੈ ਤਾਂ ਦੂਸਰਾ ਹੱਥ ਤਾੜੀ ਨਹੀਂ ਮਾਰ ਸਕਦਾ। ਝਗੜਾ ਵੀ ਇਸੇ ਤਰ੍ਹਾਂ ਹੀ ਹੈ। ਜੇਕਰ ਕੋਈ ਵੀ (ਚਾਹੇ ਪਤੀ ਜਾਂ ਪਤਨੀ) ਲੜਾਈ ਕਰਨ ਤੋਂ ਇਨਕਾਰ ਕਰ ਦੇਵੇ ਅਤੇ ਆਪਣੇ ਆਪ ਦਾ ਇਨਕਾਰ ਕਰੇ ਤਾਂ ਉੱਥੇ ਕੋਈ ਝਗੜਾ ਨਹੀਂ ਹੋਵੇਗਾ। ਇਸ ਦੀ ਥਾਂ ਸਗੋਂ ਉੱਥੇ ਸ਼ਾਂਤੀ ਹੋਵੇਗੀ। ਇਸ ਲਈ ਮੈਂ ਕਿਸੇ ਹੋਰ ਵਿਅਕਤੀ 'ਤੇ ਸ਼ਾਂਤੀ ਦੀ ਨਾ ਹੋਣ ਲਈ ਦੋਸ਼ ਨਹੀਂ ਲਗਾ ਸਕਦਾ, ਭਾਵੇਂ ਇਹ ਮੇਰੇ ਚਰਚ ਵਿੱਚ ਹੋਵੇ ਜਾਂ ਮੇਰੇ ਘਰ ਵਿੱਚ ਹੋਵੇ ਜਾਂ ਹੋਰ ਕਿਤੇ ਵੀ ਹੋਵੇ।
ਤੁਸੀਂ ਇਹ ਨਹੀ ਕਹਿ ਸਕਦੇ, " ਮੇਰੀ ਪਤਨੀ ਹੀ ਮੇਰੀ ਸ਼ਾਂਤੀ ਨੂੰ ਭੰਗ ਕਰਦੀ ਹੈ," ਜਾਂ "ਮੇਰਾ ਪਤੀ ਸ਼ਾਂਤੀ ਨੂੰ ਭੰਗ ਕਰਦਾ ਹੈ।" ਇਹ ਇਸ ਕਰਕੇ ਹੈ ਕਿਉਂਕਿ ਤੁਸੀਂ ਲੜਾਈ-ਝਗੜਾ ਕਰਨ ਵਿੱਚ ਸਹਿਯੋਗ ਦਿੱਤਾ ਤਾਂ ਉੱਥੇ ਸ਼ਾਂਤੀ ਨਹੀਂ ਹੈ। ਜੇਕਰ ਇੱਕ ਹੱਥ, ਦੂਜੇ ਹੱਥ ਨਾਲ ਤਾੜੀ ਨਹੀਂ ਮਾਰਦਾ ਤਾਂ ਉੱਥੇ ਤਾੜੀ ਨਹੀਂ ਵੱਜ ਸਕਦੀ। ਇਸ ਲਈ ਉਸ ਸਥਿਤੀ ਵਿੱਚ ਜਿੱਥੇ ਝਗੜਾ ਹੈ, ਜੇਕਰ ਤੁਸੀਂ ਸ਼ਾਂਤੀ ਦੀ ਭਾਲ ਵਿੱਚ ਹੋ, ਤਾਂ ਤੁਹਾਨੂੰ ਆਪਣੇ ਆਪ ਦਾ ਇਨਕਾਰ ਕਰਨਾ ਪਵੇਗਾ ਅਤੇ ਦੂਜੇ ਵਿਅਕਤੀ ਨੂੰ ਜਿੰਨਾ ਚਾਹੇ ਮਰਜੀ ਭੜਕਾਉਣ ਦਿਓ। ਤਾਂ ਉੱਥੇ ਸ਼ਾਂਤੀ ਹੋਵੇਗੀ।
ਜੇ ਮੈਂ ਵਿਸ਼ਵਾਸ਼ ਕਰਦਾ ਹਾਂ ਕਿ ਪਰਮੇਸ਼ਰ ਸਰਵਸ਼ਕਤੀਮਾਨ ਹੈ ਅਤੇ ਕਦੇ ਵੀ ਮੈਨੂੰ ਮੇਰੀ ਸਮਰੱਥਾ ਤੋਂ ਵੱਧ ਪਰਖਣ ਦੀ ਇਜਾਜ਼ਤ ਨਹੀਂ ਦੇਵੇਗਾ, ਤਾਂ ਮੈਂ ਆਪਣੇ ਆਪ ਦਾ ਇਨਕਾਰ ਕਰਨ ਲਈ ਤਿਆਰ ਹੋਵਾਂਗਾ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਇਸ ਰਸਤੇ 'ਤੇ ਚਲਦੇ ਹੋ, ਲੋਕ ਤੁਹਾਡਾ ਫਾਇਦਾ ਉਠਾਉਣਗੇ; ਲੋਕ ਤੁਹਾਡੇ ਨਾਲ ਇੱਕ ਪਾਇਦਾਨ ਸਮਝ ਕੇ ਵਿਹਾਰ ਕਰਨਗੇ ਅਤੇ ਤੁਹਾਡੇ ਉੱਪਰ ਦੀ ਲੰਘਣਗੇ। ਅਜਿਹਾ ਨਹੀਂ ਹੈ। ਜੇ ਤੁਸੀਂ 1 ਕੁਰਿੰਥੀਆਂ 10:13 'ਤੇ ਵਿਸ਼ਵਾਸ਼ ਕਰਦੇ ਹੋ, ਜੋ ਕਹਿੰਦਾ ਹੈ, "ਉਹ ਤੁਹਾਨੂੰ ਇਸ ਤੋਂ ਵੱਧ ਪਰਖਣ ਨਹੀਂ ਦੇਵੇਗਾ ਜਿੰਨਾ ਤੁਸੀਂ ਬਰਦਾਸਤ ਕਰ ਸਕਦੇ ਹੋ," ਤਾਂ ਤੁਸੀਂ ਸਮਝ ਸਕਦੇ ਹੋ ਉਹ ਲੋਕਾਂ ਨੂੰ ਤੁਹਾਡਾ ਫਾਇਦਾ ਨਹੀਂ ਉਠਾਉਣ ਦੇਵੇਗਾ ਅਤੇ ਤੁਸੀਂ ਭਰੋਸੇ ਨਾਲ ਸ਼ਾਂਤੀ ਦੀ ਭਾਲ ਕਰ ਸਕਦੇ ਹੋ। ਤੁਸੀਂ ਦੋਖੋਂਗੇ, ਜਿਵੇਂ ਕਿ ਇਹ ਕਹਾਉਤਾਂ ਦੀ ਕਿਤਾਬ ਵਿੱਚ ਲਿਖਿਆ ਹੈ, "ਯਹੋਵਾਹ ਦਾ ਨਾਮ ਇੱਕ ਮਜ਼ਬੂਤ ਕਿਲੇ ਵਾਂਗ ਹੈ। ਇੱਕ ਚੰਗਾ ਵਿਅਕਤੀ ਭੱਜ ਕੇ ਇਸ ਵਿੱਚ ਵੜ ਜਾਂਦਾ ਹੈ ਅਤੇ ਸੁਰੱਖਿਅਤ ਹੋ ਜਾਂਦਾ ਹੈ" (ਕਹਾਉਤਾਂ 18:10)। ਜੇਕਰ ਕਿਤੇ ਵਿਵਾਦ ਹੁੰਦਾ ਹੈ ਤਾਂ ਯਿਸੂ ਦੇ ਨਾਮ ਵਿੱਚ ਸ਼ਰਨ ਲਓ ਤਾਂ ਤੁਸੀਂ ਕਹਾਉਤਾਂ 16:7 ਨੂੰ ਪੂਰਾ ਹੁੰਦਿਆਂ ਦੋਖੋਗੇ, ਇਹ ਹੈ, "ਜਦੋਂ ਕੋਈ ਬੰਦਾ ਯਹੋਵਾਹ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜਿਉਂਦਾ ਹੈ ਉਹ (ਪਰਮੇਸ਼ਰ) ਉਸਦੇ ਦੁਸ਼ਮਣਾ ਨੂੰ ਵੀ ਉਸ ਨਾਲ ਸ਼ਾਂਤੀ ਨਾਲ ਰਹਿਣ ਦਿੰਦਾ ਹੈ।" ਇਹ ਅਦਭੁੱਤ ਹੈ ਪਰਮੇਸ਼ਰ ਇਹ ਕਰ ਸਕਦਾ ਹੈ! ਮੈਂ ਇਸਦਾ ਅਨੁਭਵ ਕੀਤਾ ਹੈ। ਜੇਕਰ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਵੀ ਦੇਖੋਗੇ ਕਿ ਤੁਹਾਡੇ ਦੁਸ਼ਮਣ ਵੀ ਕਾਬੂ ਵਿੱਚ ਆ ਜਾਣਗੇ।
"ਉਹ ਧੰਨ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ ਕਿਉਂਕਿ ਉਹ ਪਰਮੇਸ਼ਰ ਸੰਤਾਨ ਅਖਵਾਉਣਗੇ।" ਪਰਮੇਸ਼ਰ ਦੇ ਪੁੱਤਰਾਂ ਦਾ ਅਰਥ ਪਰਮੇਸ਼ਰ ਦੇ ਬੱਚਿਆਂ ਦੇ ਅਰਥ ਤੋਂ ਵੱਖਰਾ ਹੈ। ਪਰਮੇਸ਼ਰ ਦੇ ਬੱਚੇ ਸ਼ਿਸ਼ੂ ਹਨ; ਇੱਕ ਪੁੱਤਰ ਸਿਆਣਾ ਵਿਅਕਤੀ ਹੁੰਦਾ ਹੈ ਜੋ ਆਪਣੇ ਆਪਦਾ ਇਨਕਾਰ ਕਰਨਾ ਅਤੇ ਯਿਸੂ ਦੇ ਨਕਸ਼ੇ-ਕਦਮਾਂ 'ਤੇ ਚਲਣਾ ਜਾਣਦਾ ਹੈ।