1. ਪਰਮੇਸ਼ਰ ਸਾਨੂੰ ਉਸੇ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਉਸਨੇ ਯਿਸੂ ਨੂੰ ਪਿਆਰ ਕੀਤਾ।
"ਅਤੇ ਤੂੰ ਉਹਨਾਂ ਨੂੰ ਪਿਆਰ ਕੀਤਾ ਹੈ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈ।" (ਯੂਹੰਨਾ 17:23)
2. ਪਰਮੇਸ਼ਰ ਇਮਾਨਦਾਰ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।
"ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ ਤਾਂ ਅਸੀਂ ਇੱਕ-ਦੂਜੇ ਨਾਲ ਸੰਗਤ ਰੱਖਦੇ ਹਾਂ।" (1 ਯੂਹੰਨਾ 1:7)
3. ਪਰਮੇਸ਼ਰ ਖ਼ੁਸ਼ੀ ਨਾਲ ਦੇਣ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ।
"ਪਰਮੇਸ਼ਰ ਉਸ ਨੂੰ ਪਿਆਰ ਕਰਦਾ ਹੈ ਜੋ ਖ਼ੁਸ਼ੀ ਨਾਲ ਦਿੰਦਾ ਹੈ।" (2 ਕੁਰੰਥੀਆ 9:7)
4. ਪਵਿੱਤਰਤਾ ਯਿਸੂ ਦੀ ਮਿਸਾਲ 'ਤੇ ਚੱਲਣ ਨਾਲ ਆਉਂਦੀ ਹੈ।
"ਸਾਨੂੰ ਸਦਾ ਹੀ ਯਿਸੂ ਦੀ ਮਿਸਾਲ 'ਤੇ ਚੱਲਣਾ ਚਾਹੀਦਾ ਹੈ।" (ਇਬਰਾਨੀਆਂ 12:1,2)
5. ਸਾਨੂੰ ਨਿਰੰਤਰ ਪਵਿੱਤਰ ਆਤਮਾ ਨਾਲ ਭਰਪੂਰ ਰਹਿਣਾ ਚਾਹੀਦਾ ਹੈ।
"ਹਮੇਸ਼ਾ ਪਵਿੱਤਰ ਆਤਮਾ ਨਾਲ ਭਰਪੂਰ ਹੋਵੋ।" (ਅਫ਼ਸੀਆਂ 5:18)
6. ਸਲੀਬ ਦਾ ਰਾਹ ਹੀ ਜੀਵਨ ਦਾ ਰਾਹ ਹੈ।
"ਜੇ ਅਸੀਂ ਉਸਦੇ ਨਾਲ ਮਰੇ, ਤਾਂ ਅਸੀਂ ਉਸਦੇ ਨਾਲ ਰਹਾਂਗੇ।" (2 ਤਿਮੋਥਿਊਸ 2:11)
7. ਸਾਨੂੰ ਮਨੁੱਖਾਂ ਦੀ ਰਾਇ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ।
"ਮਨੁੱਖਾਂ ਵੱਲ ਦੇਖਣਾ ਛੱਡ ਦਿਓ ਜਿਸਦਾ ਸਾਹ ਉਸਦੇ ਨੱਕ ਵਿੱਚ ਹੈ ਉਹ ਕਿਉਂ ਆਦਰ-ਯੋਗ ਸਮਝਿਆ ਜਾਵੇ।" (ਯਸਾਯਾਹ 2:22)
8. ਜਿਸਨੂੰ ਲੋਕ ਮੁੱਲਵਾਨ ਸਮਝਦੇ ਹਨ ਪਰਮੇਸ਼ਰ ਲਈ ਉਸਦੀ ਕੋਈ ਕੀਮਤ ਨਹੀ।
"ਜਿਸ ਕਾਸੇ ਨੂੰ ਵੀ ਲੋਕ ਮੁੱਲਵਾਨ ਸਮਝਦੇ ਹਨ ਪਰਮੇਸ਼ਰ ਲਈ ਉਸਦੀ ਕੋਈ ਕੀਮਤ ਨਹੀ।" (ਲੂਕਾ 16:15) ਜੋ ਪੈਸੇ ਨਾਲ ਪਿਆਰ ਕਰਦੇ ਹਨ ਅਤੇ ਅਮੀਰ ਬਣਨਾ ਚਾਹੁੰਦੇ ਹਨ, ਉਹ (1) ਪਰਤਾਵੇ ਵਿੱਚ ਪੈ ਜਾਂਦੇ ਹਨ; (2) ਉਹ ਫਸ ਜਾਂਦੇ ਹਨ; (3) ਮੂਰਖਤਾ ਭਰੀਆਂ ਇੱਛਾਵਾਂ ਦੇ ਜਾਲ ਵਿੱਚ; (4) ਹਾਨੀਕਾਰਕ ਇੱਛਾਵਾਂ ਦੇ ਜਾਲ ਵਿੱਚ; (5) ਬਰਬਾਦੀ ਵਿੱਚ ਡੁੱਬ ਜਾਂਦੇ ਹਨ; (6) ਨਾਸ਼ ਵਿੱਚ ਡੁੱਬ ਜਾਂਦੇ ਹਨ; (7) ਵਿਸ਼ਵਾਸ ਤੋਂ ਭਟਕ ਜਾਂਦੇ ਹਨ; (8) ਆਪਣੇ ਆਪ ਨੂੰ ਅਨੇਕਾਂ ਦਰਦ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ।" (1 ਤਿਮੋਥਿਉਸ 6:9,10)।
9. ਸਾਨੂੰ ਖ਼ੁਦ ਤੋਂ ਸਿਵਾਇ ਹੋਰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ।
"ਜੇ ਤੁਸੀਂ ਭਲਾਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜੋ ਤੁਹਾਡੇ ਨਾਲ ਬੁਰਾਈ ਕਰੇਗਾ।" (1 ਪਤਰਸ 3:13)
10. ਪਰਮੇਸ਼ਰ ਕੋਲ ਸਾਡੀ ਰਹੇਕ ਦੀ ਜ਼ਿੰਦਗੀ ਲਈ ਇੱਕ ਸੰਪੂਰਨ ਯੋਜਨਾ ਹੈ।
"ਕਿਉਂ ਜੋ ਅਸੀਂ ਉਸਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਸਾਡੇ ਲਈ ਤਿਆਰ ਕੀਤੇ ਸਨ ਤਾਂ ਕਿ ਭਾਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ।" (ਅਫ਼ਸੀਆਂ 22:10)
11. ਪਰਮੇਸ਼ਰ ਨਾਲ ਗੂੜ੍ਹਾ ਰਿਸ਼ਤਾ ਹੀ ਸਾਡੀ ਮਜਬੂਤੀ ਦਾ ਰਾਜ਼ ਹੈ।
"ਜਿਹੜੇ ਲੋਕ ਆਪਣੇ ਪਰਮੇਸ਼ਰ ਨੂੰ ਜਾਣਦੇ ਹਨ ਉਹ ਮਜਬੂਤ ਹੋਣਗੇ।" ( ਦਾਨੀਏਲ 11:32)
12. ਨਵਾਂ ਨੇਮ ਪੁਰਾਣੇ ਨੇਮ ਨਾਲੋਂ ਕਿਤੇ ਬਿਹਤਰ ਹੈ।
"ਯਿਸੂ ਸਾਡੇ ਲਈ ਬਿਹਤਰ ਨੇਮ ਵਿੱਚ ਵਕਾਲਤ ਕਰਦਾ ਹੈ। (ਇਬਰਾਨੀਆਂ 8:6)
13. ਜੇਕਰ ਅਸੀਂ ਧਰਮੀ ਜੀਵਨ ਜਿਉਂਦੇ ਹਾਂ ਤਾਂ ਸਾਨੂੰ ਸਤਾਇਆ ਜਾਵੇਗਾ।
"ਹਰ ਕੋਈ ਜਿਹੜਾ ਮਸੀਹ ਯਿਸੂ ਵਿੱਚ ਉਸੇ ਢੰਗ ਨਾਲ ਜਿਉਣਾ ਚਾਹੁੰਦਾ ਹੈ, ਉਹ ਸਤਾਇਆ ਜਾਵੇਗਾ।" (2 ਤਿਮੋਥਿਊਸ 3:12)
14. ਜਿਹਨਾਂ ਨੂੰ ਪਰਮੇਸ਼ਰ ਨੇ ਸਵੀਕਾਰ ਕੀਤਾ, ਸਾਨੂੰ ਵੀ ਉਹਨਾਂ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
"ਪਰਮੇਸ਼ੁਰ ਨੇ ਅੰਗਾਂ ਨੂੰ ਸਰੀਰ ਵਿੱਚ ਆਪਣੀ ਇੱਛਾ ਅਨੁਸਾਰ ਰੱਖਿਆ.. ਤਾਂ ਜੋ ਸਰੀਰ ਵਿੱਚ ਕੋਈ ਫੁੱਟ ਨਾ ਹੋਵੇ" (1 ਕੁਰਿੰਥੀਆਂ
15. ਸਾਨੂੰ ਹਰੇਕ ਮਨੁੱਖ ਨਾਲ ਆਦਰ ਸਹਿਤ ਪੇਸ਼ ਆਉਣਾ ਚਾਹੀਦਾ ਹੈ।
"ਅਸੀਂ ਉਨ੍ਹਾਂ ਮਨੁੱਖਾਂ ਨੂੰ ਫਿਟਕਾਰਦੇ ਹਾਂ ਜੋ ਪਰਮੇਸ਼ੁਰ ਦੇ ਸਰੂਪ ਵਿੱਚ ਬਣਾਏ ਗਏ ਹਨ। ਮੇਰੇ ਭਰਾਵੋ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ।" (ਯਾਕੂਬ 3:9,10)
16. ਸਾਨੂੰ ਆਪਣੀਆਂ ਸਾਰੀਆਂ ਲੋੜਾਂ ਲਈ ਪਰਮੇਸ਼ਰ 'ਤੇ ਭਰੋਸਾ ਕਰਨਾ ਚਾਹੀਦਾ ਹੈ।
"ਪਰਮੇਸ਼ੁਰ ਮਸੀਹ ਯਿਸੂ ਵਿੱਚ ਆਪਣੀ ਮਹਿਮਾ ਅਨੁਸਾਰ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।" (ਫ਼ਿਲਿੱਪੀਆਂ 4:19)
ਲਿਖਤ ਤੋਂ ਬਿਨਾਂ ਪੂਰਾ ਸਮਾਂ ਸੇਵਕਾਈ ਕਰਨ ਵਾਲੇ ਮਸੀਹੀਆਂ ਲਈ"ਕਦੇ ਵੀ ਨਾ"(NEVERS) ਕਰਨ ਵਾਲੀਆਂ ਗੱਲਾਂ
1. ਆਪਣੀਆਂ ਆਰਥਿਕ ਲੋੜਾਂ ਪਰਮੇਸ਼ੁਰ ਤੋਂ ਬਿਨਾਂ ਕਿਸੇ ਹੋਰ ਨੂੰ ਕਦੇ ਨਾ ਦੱਸੋ (ਫ਼ਿਲਿੱਪੀਆਂ 4:19)।
2. ਅਵਿਸ਼ਵਾਸੀਆਂ ਤੋਂ ਪੈਸਾ ਕਦੇ ਵੀ ਨਾ ਲਓ (3 ਯੂਹੰਨਾ 7)।
3. ਕਿਸੇ ਤੋਂ ਕਿਸੇ ਪ੍ਰਕਾਰ ਦੇ ਦਾਨ ਦੀ ਉਮੀਦ ਕਦੇ ਵੀ ਨਾ ਰੱਖੋ (ਜ਼ਬੂਰ 62:5)।
4. ਕਿਸੇ ਨੂੰ ਵੀ ਪੈਸਾ ਦੇ ਕੇ ਤੁਹਾਨੂੰ ਕਾਬੂ ਕਰਨ ਜਾਂ ਤੁਹਾਡੀ ਸੇਵਕਾਈ ਨੂੰ ਪ੍ਰਭਾਵਿਤ ਕਰਨ ਦੀ ਕਦੇ ਵੀ ਇਜਾਜ਼ਤ ਨਾ ਦਿਓ।
5. ਉਨ੍ਹਾਂ ਤੋਂ ਪੈਸਾ ਕਦੇ ਵੀ ਨਾ ਲਓ ਜੋ ਤੁਹਾਡੀ ਸੇਵਕਾਈ ਨੂੰ ਸਵੀਕਾਰ ਨਹੀਂ ਕਰਦੇ।
6. ਆਪਣੀਆਂ ਜਾਂ ਆਪਣੇ ਪਰਿਵਾਰ ਦੀਆਂ ਲੋੜਾਂ ਲਈ ਆਪਣੇ ਤੋਂ ਗ਼ਰੀਬ ਵਿਅਕਤੀ ਤੋਂ ਕਦੇ ਵੀ ਪੈਸਾ ਨਾ ਲਓ।
7. ਆਪਣੀਆਂ ਆਰਥਿਕ ਲੋੜਾਂ ਲਈ ਕਿਸੇ ਵੀ ਮਨੁੱਖ ਉੱਤੇ ਕਦੇ ਵੀ ਨਿਰਭਰ ਨਾ ਹੋਵੋ।
8. ਪਰਮੇਸ਼ੁਰ ਦੇ ਪੈਸੇ ਨੂੰ ਕਦੇ ਵੀ ਅਜਿਹੇ ਢੰਗ ਨਾਲ ਨਾ ਸੰਭਾਲੋ ਜਿਸ ਨਾਲ ਦੂਜਿਆਂ ਨੂੰ ਗ਼ਲਤ ਵਰਤੋਂ ਦਾ ਸ਼ੱਕ ਹੋਵੇ (2 ਕੁਰਿੰਥੀਆਂ 8:20,21)।
9. ਪੈਸਾ ਮਿਲਣ ਤੇ ਕਦੇ ਵੀ ਬਹੁਤ ਉਤਸੁਕ ਨਾ ਹੋਵੋ।
10. ਪੈਸਾ ਡੁੱਬਣ 'ਤੇ ਕਦੇ ਵੀ ਨਿਰਾਸ਼ ਨਾ ਹੋਵੋ।