WFTW Body: 

ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਹਰ ਹਾਲਤ ਵਿੱਚ, ਹਰ ਚੀਜ਼ ਲਈ ਅਤੇ ਹਰ ਮਨੁੱਖ ਲਈ ਪਰਮੇਸ਼ਰ ਦਾ ਸ਼ੁਕਰਾਨਾ ਕਰੋ।

ਹਰ ਚੀਜ਼ ਲਈ ਪਿਤਾ ਪਰਮੇਸ਼ਰ ਦਾ ਸ਼ੁਕਰਾਨਾ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ’ਤੇ ਸ਼ੁਕਰਾਨਾ ਕਰੋ।”(ਅਫ਼ਸੀਆਂ 5:20)

ਹਰ ਵੇਲੇ ਪਰਮੇਸ਼ਰ ਦਾ ਸ਼ੁਕਰਾਨਾ ਕਰੋ, ਇਹੀ ਹੈ ਜੋ ਮਸੀਹ ਵਿੱਚ ਪਰਮੇਸ਼ਰ ਤੁਹਾਡੇ ਕੋਲੋਂ ਚਾਹੁੰਦਾ ਹੈ।(1 ਥੱਸਲੁਨੀਕੀਆਂ 5:18)

“ਸਭ ਤੋਂ ਪਹਿਲਾਂ ਮੈਂ ਇਹ ਅਰਜ਼ ਕਰਦਾ ਹਾਂ ਕਿ ਸਭ ਮਨੁੱਖਾਂ ਲਈ ਉਸ ਕੋਲੋਂ ਉਹ ਚੀਜਾਂ ਮੰਗੋ ਜੋ ਉਹਨਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਸ਼ੁਕਰਾਨਾ ਕਰੋ।” (1 ਤਿਮੋਥਿਉਸ 2:1)

ਅਸੀਂ ਇਹ ਸੱਚਮੁੱਚ ਤਦ ਹੀ ਕਰ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੀ ਪੂਰਨ ਪ੍ਰਭੂਸਤਾ ਨੂੰ ਜਾਣ ਲੈਂਦੇ ਹਾਂ।

ਪਰਮੇਸ਼ੁਰ ਸਾਡੇ ਲਈ ਓਹਨਾ ਹੀ ਚਿੰਤਿਤ ਹੈ ਜਿੰਨਾ ਉਹ ਯਿਸੂ ਲਈ ਸੀ। ਉਹੀ ਕਿਰਪਾ ਜਿਸਨੇ ਯਿਸੂ ਦੀ ਮਦਦ ਕੀਤੀ ਸੀ, ਪਵਿੱਤਰ ਆਤਮਾ ਦੀ ਉਹੀ ਸਮਰੱਥਾ ਜਿਸਨੇ ਉਸ ਨੂੰ ਹਰ ਪ੍ਰਕਾਰ ਦੀ ਪ੍ਰੀਖਿਆ ’ਤੇ ਕਾਬੂ ਪਾਉਣ ਦੇ ਯੋਗ ਬਣਾਇਆ— ਉਹੀ ਹੁਣ ਸਾਡੇ ਲਈ ਵੀ ਉਪਲਬਧ ਹੈ।

ਯਹੂਦਾ ਨੇ ਯਿਸੂ ਨਾਲ ਧੋਖਾ ਕੀਤਾ, ਪਤਰਸ ਨੇ ਉਸ ਦਾ ਇਨਕਾਰ ਕੀਤਾ, ਚੇਲੇ ਉਸ ਨੂੰ ਛੱਡ ਗਏ, ਭੀੜ ਉਸ ਦੇ ਵਿਰੁੱਧ ਹੋ ਗਈ, ਉਸ ਦਾ ਮੁਕੱਦਮਾ ਅਨਿਆਂ ਨਾਲ ਕੀਤਾ ਗਿਆ, ਝੂਠੇ ਦੋਸ਼ ਲਗਾਏ ਗਏ ਅਤੇ ਆਖ਼ਰ ਉਸ ਨੂੰ ਸਲੀਬ ’ਤੇ ਚੜ੍ਹਾਇਆ ਗਿਆ। ਫਿਰ ਵੀ ਕਲਵਰੀ ਦੇ ਰਸਤੇ ’ਤੇ ਉਹ ਭੀੜ ਵੱਲ ਮੁੜਿਆ ਅਤੇ ਕਹਿ ਸਕਿਆ, ਮੇਰੇ ਲਈ ਨਾ ਰੋਵੋ, ਪਰ ਆਪਣੇ ਅਤੇ ਆਪਣੇ ਬੱਚਿਆਂ ਲਈ ਰੋਵੋ।” (ਲੂਕਾ 23:28)

ਉਸ ਵਿੱਚ ਆਪਣੇ ਲਈ ਕੋਈ ਤਰਸ ਦੀ ਭਾਵਨਾ ਨਹੀਂ ਸੀ।

ਉਹ ਜਾਣਦਾ ਸੀ ਕਿ ਜੋ ਪਿਆਲਾ ਉਹ ਪੀ ਰਿਹਾ ਹੈ, ਉਹ ਉਸ ਦੇ ਪਿਤਾ ਨੇ ਹੀ ਭੇਜਿਆ ਹੈ। ਯਹੂਦਾ ਸਿਰਫ਼ ਉਹ ਦੂਤ ਸੀ ਜਿਸ ਨੇ ਉਹ ਪਿਆਲਾ ਲਿਆਂਦਾ। ਇਸ ਲਈ ਉਹ ਯਹੂਦਾ ਵੱਲ ਪਿਆਰ ਨਾਲ ਦੇਖ ਸਕਿਆ ਅਤੇ ਉਸ ਨੂੰ ਕਹਿ ਸਕਿਆ, “ਮਿੱਤਰ।”
ਤੁਸੀਂ ਇਹ ਤਦ ਤੱਕ ਨਹੀਂ ਕਰ ਸਕਦੇ ਜਦ ਤੱਕ ਤੁਹਾਨੂੰ ਪਰਮੇਸ਼ੁਰ ਦੀ ਪੂਰਨ ਪ੍ਰਭੂਸਤਾ ’ਤੇ ਵਿਸ਼ਵਾਸ ਨਾ ਹੋਵੇ।

ਯਿਸੂ ਨੇ ਪੀਲਾਤੁਸ ਨੂੰ ਕਿਹਾ, ਇਹ ਸ਼ਕਤੀ ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ਰ ਦੁਆਰਾ ਦਿੱਤੀ ਹੋਈ ਹੈ” (ਯੂਹੰਨਾ 19:11)

ਇਹੀ ਭਰੋਸਾ ਸੀ ਜਿਸਨੇ ਯਿਸੂ ਨੂੰ ਸੰਸਾਰ ਵਿੱਚ ਰਾਜੇ ਵਾਂਗ ਇਜ਼ਤ ਅਤੇ ਸ਼ਾਨ ਨਾਲ ਚੱਲਣ ਦੀ ਸਮਰੱਥਾ ਦਿੱਤੀ ਸੀ। ਉਹ ਆਤਮਿਕ ਸ਼ਾਨ ਨਾਲ ਜੀ ਸਕਿਆ ਤੇ ਉਸੇ ਸ਼ਾਨ ਨਾਲ ਮਰਿਆ।

ਹੁਣ ਸਾਨੂੰ “ਯਿਸੂ ਵਾਂਗ ਚੱਲਣ” ਲਈ ਕਿਹਾ ਗਿਆ ਹੈ। ਜਿਵੇਂ ਉਸਨੇ ਪਿਲਾਤੁਸ ਦੇ ਸਾਹਮਣੇ “ਇੱਕ ਮਹਾਨ ਸੱਚ ਦੀ ਗਵਾਹੀ ਦਿੱਤੀ” ਕੀਤਾ, ਉਸੇ ਤਰ੍ਹਾਂ ਅਸੀਂ ਇਸ ਅਵਿਸ਼ਵਾਸੀ ਪੀੜ੍ਹੀ ਦੇ ਸਾਹਮਣੇ ਆਪਣੇ ਇਸ ਸੱਚ ਨੂੰ ਸਵੀਕਾਰ ਕਰਨਾ ਹੈ।

ਪੌਲੁਸ ਤਿਮੋਥਿਉਸ ਨੂੰ ਕਹਿੰਦਾ ਹੈ: ਮੈਂ ਤੁਹਾਨੂੰ ਪਰਮੇਸ਼ਰ ਅਤੇ ਮਸੀਹ ਯਿਸੂ ਦੇ ਸਨਮੁਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਸਨੇ ਉਹ ਮਹਾਨ ਸੱਚ ਉਦੋਂ ਸਵੀਕਾਰ ਕੀਤਾ ਸੀ ਜਦੋਂ ਉਹ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਖੜਾ ਸੀ ਅਤੇ ਪਰਮੇਸ਼ਰ ਹੀ ਹੈ ਜਿਹੜਾ ਹਰ ਇੱਕ ਨੂੰ ਜੀਵਨ ਦਿੰਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਹਾਂ: ਉਹੀ ਗੱਲਾਂ ਕਰੋ ਜੋ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ। ਉਹ ਗੱਲਾਂ ਸਾਰੀ ਸ਼ੁਧਤਾ ਨਾਲ ਕਰੋ ਅਤੇ ਇਸ ਢੰਗ ਨਾਲ ਕਰੋ ਕਿ ਕੋਈ ਵੀ ਉਦੋਂ ਤੱਕ ਤੁਹਾਡੇ ਉੱਤੇ ਕੋਈ ਇਲਜ਼ਾਮ ਨਾ ਲਾ ਸਕੇ ਜਦੋਂ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਵਾਪਸ ਨਹੀਂ ਆ ਜਾਂਦਾ।” (1 ਤਿਮੋਥਿਉਸ 6:13–14)

ਜਿਵੇਂ ਅਸੀਂ ਵੇਖਿਆ ਹੈ, ਪਰਮੇਸ਼ੁਰ ਦਾ ਅੰਤਿਮ ਉਦੇਸ਼ ਇਹ ਹੈ ਕਿ ਉਹ ਸਾਨੂੰ ਆਪਣੇ ਸੁਭਾਉ — ਆਪਣੀ ਪਵਿੱਤਰਤਾ ਦਾ ਭਾਗੀ ਬਣਾਉਣਾ ਚਾਹੁੰਦਾ ਹੈ। ਆਪਣੀ ਅਦਭੁਤ ਪ੍ਰਭੂਸੱਤਾ ਵਿੱਚ, ਪਰਮੇਸ਼ੁਰ ਹਰ ਉਸ ਮਨੁੱਖ ਨੂੰ ਵਰਤਦਾ ਹੈ ਜੋ ਸਾਡੇ ਜੀਵਨ ਵਿੱਚ ਆਉਂਦਾ ਹੈ, ਤਾਂ ਜੋ ਉਹ ਆਪਣਾ ਉਦੇਸ਼ ਸਾਡੇ ਜੀਵਨ ਵਿੱਚ ਪੂਰਾ ਕਰ ਸਕੇ। ਇਸ ਲਈ ਅਸੀਂ ਸਭ ਮਨੁੱਖਾਂ ਲਈ ਪਰਮੇਸ਼ਰ ਦਾ ਸ਼ੁਕਰਾਨਾ ਕਰ ਸਕਦੇ ਹਾਂ।

ਪਰਮੇਸ਼ੁਰ ਉਹ ਪਰੇਸ਼ਾਨ ਕਰਨ ਵਾਲਾ ਗੁਆਂਢੀ, ਤੰਗ ਕਰਨ ਵਾਲਾ ਰਿਸ਼ਤੇਦਾਰ ਜਾਂ ਜ਼ਾਲਮ ਬਾਸ ਕਿਉਂ ਸਾਡੇ ਜੀਵਨ ਵਿੱਚ ਰੱਖਦਾ ਹੈ? ਉਹ ਚਾਹੇ ਤਾਂ ਉਨ੍ਹਾਂ ਨੂੰ ਦੂਰ ਕਰ ਸਕਦਾ ਹੈ ਜਾਂ ਉਨ੍ਹਾਂ ਦੀ ਜ਼ਿੰਦਗੀ ਖ਼ਤਮ ਕਰ ਸਕਦਾ ਹੈ, ਤਾਂ ਜੋ ਸਾਡੀ ਜ਼ਿੰਦਗੀ ਆਸਾਨ ਹੋ ਜਾਵੇ। ਪਰ ਉਹ ਐਸਾ ਨਹੀਂ ਕਰਦਾ। ਕਿਉਂ? ਕਿਉਂਕਿ ਉਹ ਉਨ੍ਹਾਂ ਰਾਹੀਂ ਸਾਨੂੰ ਪਵਿੱਤਰ ਬਣਾਉਣਾ ਚਾਹੁੰਦਾ ਹੈ। ਸ਼ਾਇਦ ਉਹ ਉਨ੍ਹਾਂ ਨੂੰ ਤੇਰੇ ਰਾਹੀਂ ਬਚਾਉਣਾ ਵੀ ਚਾਹੁੰਦਾ ਹੋਵੇ।