ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹਣ ਤੀਕ ਉਜਵਲ ਹੁੰਦੀ ਜਾਂਦੀ ਹੈ। (ਕਹਾਉਤਾਂ 4:18)
ਇਹ ਅਸਲ ਵਿੱਚ ਨਵੇਂ ਨੇਮ ਦਾ ਵਾਅਦਾ ਹੈ। ਅਸੀਂ ਜਾਣਦੇ ਹਾਂ ਕਿ ਇੱਕ ਵਿਅਕਤੀ ਸਿਰਫ਼ ਉਦੋਂ ਹੀ ਧਰਮੀ ਬਣਦਾ ਹੈ ਜਦੋਂ ਉਹ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ,ਜਦੋਂ ਉਸਦੇ ਪਾਪ ਮਾਫ਼ ਕੀਤੇ ਜਾਂਦੇ ਹਨ ਅਤੇ ਉਸਨੂੰ ਪਰਮੇਸ਼ੁਰ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ,ਮਸੀਹ ਦੀ ਧਾਰਮਿਕਤਾ ਉਸਨੂੰ ਪਹਿਨਾਈ ਜਾਂਦੀ ਹੈ। ਪਰ ਫਿਰ,ਇਹ ਪਰਮੇਸ਼ੁਰ ਦੀ ਇੱਛਾ ਨਹੀਂ ਹੈ ਕਿ ਉਸਦਾ ਜੀਵਨ ਸਿਰਫ਼ ਸੂਰਜ ਦੇ ਚੜ੍ਹਨ ਵਾਂਗ ਬਣਿਆ ਰਹੇ। ਇੱਥੇ ਕਿਹਾ ਗਿਆ ਹੈ ਕਿ," ਧਰਮੀਆਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ..." ਤੁਸੀਂ ਜਾਣਦੇ ਹੋ ਜਦੋਂ ਪ੍ਰਭਾਤ ਦੀਰੌਸ਼ਨੀ ਹੁੰਦੀ ਹੈ ਉਸ ਸਮੇਂ ਸੂਰਜ ਅਜੇ ਆਪਣੀ ਪੂਰੀ ਚਮਕ ਵਿੱਚ ਨਹੀਂ ਹੁੰਦਾ। ਜਦੋਂ ਸੂਰਜ ਆਕਾਸ਼ ਵਿੱਚ ਉੱਚਾ ਚੜ੍ਹਦਾ ਜਾਂਦਾ ਹੈ ਤਾਂ ਰੋਸ਼ਨੀ ਵਧਦੀ ਜਾਂਦੀ ਹੈਇਹ ਰੌਸ਼ਨੀ ਉਦੋਂ ਤੱਕ ਵਧਦੀ ਰਹਿੰਦੀ ਹੈਜਦੋਂ ਤੱਕ ਦੁਪਹਿਰ ਨਹੀਂ ਹੋ ਜਾਂਦੀ, ਜਿੱਥੇ ਰੋਸ਼ਨੀ ਸਿਖਰਾਂ 'ਤੇ ਹੁੰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਜਿਉਂ-ਜਿਉਂ ਸੂਰਜ ਚੜ੍ਹਦਾ ਹੈ ਪਰਛਾਵਾਂ ਘੱਟਦਾ ਜਾਂਦਾ ਹੈ।ਸਾਡੇ ਸਵੈ-ਜੀਵਨ ਦਾ ਪਰਛਾਵਾਂ ਵੀ ਘਟਦਾ ਰਹਿੰਦਾ ਹੈ,ਅਤੇ ਅੰਤ ਵਿੱਚ ਸੂਰਜ ਸਿਖਰ 'ਤੇ ਹੁੰਦਾ ਹੈ ਜਿੱਥੇ ਪਰਛਾਵਾਂ ਪੂਰੀ ਤਰ੍ਹਾਂ ਅਲੋਪ ਹੋ ਜਾਂਦਾ ਹੈ। ਅਤੇ ਇਹੀ ਸਾਡੇ ਜੀਵਨ ਲਈ ਪਰਮੇਸ਼ੁਰ ਦੀ ਇੱਛਾ ਹੈ। ਜਦੋਂ ਅਸੀਂ ਨਵਾਂ ਜਨਮ ਲੈਂਦੇ ਹਾਂ,ਇਹ ਪਰਮੇਸ਼ੁਰ ਦੀ ਇੱਛਾ ਨਹੀਂ ਹੈ ਕਿ ਉਸਦੇ ਕਿਸੇ ਵੀ ਬੱਚੇ ਦਾ ਜੀਵਨ ਉਤਰਾਅ-ਚੜ੍ਹਾਅ ਵਾਲਾ ਹੋਵੇ।
ਅੱਜਕਲ੍ਹ, ਜ਼ਿਆਦਾਤਰ ਮਸੀਹੀ ਉਤਰਾਅ-ਚੜ੍ਹਾਅ ਵਾਲੀ ਜ਼ਿੰਦਗੀ ਜੀ ਰਹੇ ਹਨ, ਅਤੇ ਜਦੋਂ ਅਸੀਂ ਸੁਣਦੇ ਹਾਂ ਕਿ ਦੂਜੇ ਲੋਕਾਂ ਜਾਂ ਪ੍ਰਚਾਰਕ ਦਾ ਜੀਵਨ ਵੀ ਅਜਿਹਾ ਹੀ ਹੈ, ਤਾਂ ਸਾਨੂੰ ਵੀ ਆਪਣੀ ਹਾਰ ਵਿੱਚ ਦਿਲਾਸਾ ਮਿਲਦਾ ਹੈ। ਅਸੀਂ ਪਰਮੇਸ਼ਰ ਦੇ ਵਚਨ ਦੀ ਬਜਾਇ ਕਿਸੇ ਸੰਸਾਰਕ ਵਿਸ਼ਵਾਸੀ ਜਾਂ ਸੰਸਾਰਕ ਪ੍ਰਚਾਰਕ ਤੋਂ ਆਪਣਾ ਮਿਆਰ ਤੈਅ ਕਰਦੇ ਹਾਂ। ਜਦੋਂ ਕਿ ਪਰਮੇਸ਼ਰ ਕਹਿੰਦਾ ਹੈ ਕਿ ਧਰਮੀਆਂ ਦਾ ਰਾਹ ਉਤਰਾਅ-ਚੜ੍ਹਾਅ ਵਾਲਾ ਨਹੀਂ ਹੁੰਦਾ। ਇਹ ਅਜਿਹਾ ਨਹੀਂ ਹੈ ਕਿ ਕਦੇ ਰੋਸ਼ਨੀ ਹੋਵੇ ਅਤੇ ਕਦੇ ਹਨੇਰਾ, ਫਿਰ ਰੋਸ਼ਨੀ ਅਤੇ ਫਿਰ ਹਨੇਰਾ। ਕਦੇ ਪਹਾੜ ਦੇ ਸਿਖਰ 'ਤੇ (ਜ਼ਿਆਦਾ ਖ਼ੁਸ਼) ਅਤੇ ਕਦੇ ਨਿਰਾਸ਼ਾ ਦੇ ਗੱਡੇ ਵਿੱਚ। ਕਦੇ ਪ੍ਰਭੂ ਦੀ ਉਸਤਤ ਕਰਨਾ ਅਤੇ ਖੁਸ਼ੀ ਮਨਾਉਣਾ, ਫਿਰ ਅਗਲੇ ਦਿਨ ਉਦਾਸ ਅਤੇ ਦੁਖੀ ਹੋਣਾ। ਜੇਕਰ ਸਾਡਾ ਅਨੁਭਵ ਅਜਿਹਾ ਹੈ, ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਪਰਮੇਸ਼ਰ ਦੀ ਇੱਛਾ ਨਹੀਂ ਹੈ। ਇਹ ਧਰਮੀਆਂ ਦਾ ਰਾਹ ਨਹੀਂ ਹੈ। ਜੇਕਰ ਕੋਈ ਵਿਅਕਤੀ ਇਸ ਰਾਹ 'ਤੇ ਚੱਲ ਰਿਹਾ ਹੈ, ਤਾਂ ਅਸੀਂ ਸਪੱਸ਼ਟ ਤੌਰ 'ਤੇ ਕਹਿ ਸਕਦੇ ਹਾਂ ਕਿ ਉਹ ਧਰਮੀਆਂ ਦੇ ਰਾਹ 'ਤੇ ਨਹੀਂ ਚੱਲ ਰਿਹਾ ਹੈ।
ਧਰਮੀਆਂ ਦੇ ਰਾਹ ਨੂੰ ਨਵੇਂ ਨੇਮ ਵਿੱਚ "ਨਵਾਂ ਅਤੇ ਜੀਵਿਤ ਰਾਹ" ਕਿਹਾ ਗਿਆ ਹੈ। ਇਹ ਸਮਝਣ ਲਈ ਕੋਈ ਸਿਧਾਂਤ ਨਹੀਂ ਹੈ; ਇਹ ਧਰਮੀਆਂ ਦਾ ਰਾਹ ਹੈ। ਅੱਜਕਲ੍ਹ, ਅਸੀਂ ਉਹਨਾਂ ਲੋਕਾਂ ਬਾਰੇ ਸੁਣਦੇ ਹਾਂ ਜੋ ਨਵੇਂ ਅਤੇ ਜੀਵਿਤ ਰਾਹ ਵਿੱਚ ਵਿਸ਼ਵਾਸ ਰੱਖਦੇ ਹਨ। ਮੈਨੂੰ ਇਸ ਹਫ਼ਤੇ ਇੱਕ ਪੱਤਰ ਮਿਲਿਆ ਜਿਸ ਵਿੱਚ "ਨਵੇਂ ਅਤੇ ਜੀਵਿਤ ਰਾਹ 'ਤੇ ਚਲਣ ਵਾਲੇ ਭਰਾਵਾਂ ਅਤੇ ਭੈਣਾਂ" ਬਾਰੇ ਗੱਲ ਕੀਤੀ ਗਈ ਸੀ। ਇੱਕ ਨਵੇਂ ਅਤੇ ਜੀਵਿਤ ਰਾਹ 'ਤੇ ਚਲਣ ਵਾਲਾ ਭਰਾ ਜਾਂ ਭੈਣ ਕੌਣ ਹੈ? ਕੋਈ ਅਜਿਹਾ ਨਹੀਂ ਜੋ ਸਿਰਫ਼ ਚਰਚ ਵਿੱਚ ਬੈਠਦਾ ਹੈ। ਕੋਈ ਅਜਿਹਾ ਨਹੀਂ ਜੋ ਸਿਧਾਂਤ ਨੂੰ ਸਮਝਦਾ ਹੈ, ਬਲਕਿ ਕੋਈ ਅਜਿਹਾ ਵਿਅਕਤੀ ਹੈ ਜੋ ਉਤਰਾਅ-ਚੜ੍ਹਾਅ ਵਾਲੀ ਜ਼ਿੰਦਗੀ ਨਹੀਂ ਜੀ ਰਿਹਾ ਹੈ। ਕੋਈ ਵਿਅਕਤੀ ਜੋ ਅਜਿਹੀ ਜ਼ਿੰਦਗੀ ਜੀ ਰਿਹਾ ਹੈ ਉਹ ਨਵੇਂ ਅਤੇ ਜੀਵਿਤ ਰਾਹ 'ਤੇ ਨਹੀਂ ਚਲ ਰਿਹਾ ਹੈ ਉਸਦਾ ਰਾਹ ਪੁਰਾਣਾ ਅਤੇ ਮ੍ਰਿਤ ਹੈ। ਨਵਾਂ ਅਤੇ ਜੀਵਿਤ ਰਾਹ ਹੋਰ ਉਜਵਲ ਹੁੰਦਾ ਜਾਂਦਾ ਹੈ। ਇਹੀ ਨਵਾਂ ਅਤੇ ਜੀਵਿਤ ਰਾਹ ਹੈ ਜਿਸ ਬਾਰੇ ਨਵੇਂ ਨੇਮ ਵਿੱਚ ਕਿਹਾ ਗਿਆ ਹੈ: ਧਰਮੀਆਂ ਦਾ ਰਾਹ। ਇਹ "ਇਹ ਨਿਰਾਸ਼ਾ ਦੇ ਗੱਡੇ ਵਿੱਚ" ਰਹਿਣ ਵਾਲੀ ਹਾਲਤ ਸਿਰਫ਼ ਇਹ ਸਾਬਤ ਕਰਦੀ ਹੈ ਕਿ ਅਸੀਂ ਸਿਧਾਂਤ ਨੂੰ ਸਮਝ ਲਿਆ ਹੈ, ਪਰ ਅਸੀਂ ਅਸਲ ਰਾਹ 'ਤੇ ਚਲਣਾ ਸ਼ੁਰੂ ਨਹੀਂ ਕੀਤਾ।
ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜੋ ਹੋਰ ਉਜਵਲ ਹੁੰਦੀ ਜਾਂਦੀ ਹੈ ਅਤੇ ਸੂਰਜ ਕਦੇ ਪਿਛਾਂਹ ਨਹੀਂ ਮੁੜਦਾ। ਇਹ ਅਚਾਨਕ ਆਪਣਾ ਮਨ ਨਹੀਂ ਬਦਲਦਾ। ਇਹ ਨਿਰੰਤਰ ਅਤੇ ਸਥਿਰਤਾ ਨਾਲ ਅੱਗੇ ਵਧਦਾ ਰਹਿੰਦਾ ਹੈ, ਅਤੇ ਭਰਾਵੋ ਅਤੇ ਭੈਣੋ, ਸਾਡੇ ਜੀਵਨ ਲਈ ਪਰਮੇਸ਼ੁਰ ਦੀ ਇਹੀ ਇੱਛਾ ਹੈ। ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਸਾਡਾ ਜੀਵਨ ਬਿਹਤਰ ਤੋਂ ਬਿਹਤਰੀਨ ਬਣ ਜਾਵੇ। ਇਸਦਾ ਅਰਥ ਹੈ ਕਿ ਮੈਂ ਆਪਣੇ ਸੁਭਾਅ ਜਾਂ ਸਰੀਰ ਵਿੱਚ ਕਿਹੜੀਆਂ ਗੱਲਾਂ 'ਤੇ ਧਿਆਨ ਕੇਂਦਰਿਤ ਕਰਦਾ ਹਾਂ, ਉਸ ਬਾਰੇ ਰੋਸ਼ਨੀ ਮਿਲਦੀ ਹੈ। ਮੇਰੇ ਸੁਭਾਅ ਦੀਆਂ ਜਿਹਨਾਂ ਗੱਲਾਂ ਬਾਰੇ ਹੁਣ ਪਤਾ ਹੈ ਮੈਨੂੰ 6 ਮਹੀਨੇ ਪਹਿਲਾਂ ਉਹਨਾਂ ਬਾਰੇ ਜਾਣਕਾਰੀ ਨਹੀਂ ਸੀ। ਜੇਕਰ ਅਸੀਂ ਉਸ ਸਥਿਤੀ ਵਿੱਚ ਨਹੀਂ ਹਾਂ, ਤਾਂ ਅਸੀਂ ਧਰਮੀਆਂ ਦੇ ਰਾਹ 'ਤੇ ਨਹੀਂ ਹਾਂ। ਆਓ ਇਹ ਗੱਲ ਬਿਲਕੁਲ ਸਪੱਸ਼ਟ ਤੌਰ 'ਤੇ ਸਿੱਖੀਏ ਤਾਂ ਜੋ ਅਸੀਂ ਸਿਰਫ਼ ਕੁਝ ਸਿਧਾਂਤਾਂ ਨੂੰ ਸਮਝ ਕੇ ਆਪਣੇ ਆਪ ਨੂੰ ਧੋਖਾ ਨਾ ਦੇਈਏ। ਨਹੀਂ; ਇਹ ਉਹ ਰਾਹ ਹੈ ਜਿੱਥੇ ਰੌਸ਼ਨੀ ਉਜਵਲ ਹੁੰਦੀ ਜਾਂਦੀ ਹੈ, ਜਿੱਥੇ ਮੈਨੂੰ ਆਪਣੇ ਸਰੀਰ ਦੀਆਂ ਬੁਰਾਈਆਂ 'ਤੇ ਹੋਰ ਰੌਸ਼ਨੀ ਮਿਲਦੀ ਹੈ। ਜਿਵੇਂ 1 ਯੂਹੰਨਾ 1:7 ਕਹਿੰਦਾ ਹੈ, " ਜੇ ਅਸੀਂ ਰੌਸ਼ਨੀ ਵਿੱਚ ਚੱਲੀਏ ਜਿਵੇਂ ਪਰਮੇਸ਼ਰ ਰੌਸ਼ਨੀ ਵਿੱਚ ਹੈ..." ਪਰਮੇਸ਼ਰ ਰੌਸ਼ਨੀ ਹੈ, ਅਤੇ ਜੇਕਰ ਮੈਂ ਉਸ ਰੌਸ਼ਨੀ ਵਿੱਚ ਚੱਲਦਾ ਹਾਂ, ਤਾਂ ਜਿੰਨਾ ਮੈਂ ਪਰਮੇਸ਼ਰ ਦੇ ਨੇੜੇ ਜਾਵਾਂਗਾ; ਰੌਸ਼ਨੀ ਦੀ ਚਮਕ ਉਨੀ ਵਧਦੀ ਜਾਵੇਗੀ। ਇਸਦਾ ਅਰਥ ਹੈ ਕਿ ਮੈਨੂੰ ਆਪਣੇ ਜੀਵਨ ਦੀਆਂ ਬੁਰਾਈਆਂ ਬਾਰੇ ਰੋਸ਼ਨੀ ਮਿਲ ਰਹੀ ਹੈ। ਮੈਂ ਆਪਣੇ ਜੀਵਨ ਦੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਯੋਗ ਹੋ ਰਿਹਾ ਹਾਂ ਅਤੇ ਮੈਂ ਬੁੱਧੀਮਾਨ ਹੋ ਰਿਹਾ ਹਾਂ। ਇਸ ਤਰ੍ਹਾਂ ਯਿਸੂ ਸਿਆਣਪ ਵਿੱਚ ਵਧਦਾ ਗਿਆ ਅਤੇ ਉਹ ਨਵੇਂ ਅਤੇ ਜੀਵਿਤ ਰਾਹ 'ਤੇ ਚੱਲਿਆ। ਇਹ ਲੂਕਾ 2:52 ਵਿੱਚ ਕਿਹਾ ਗਿਆ ਹੈ ਕਿ ਉਹ ਸਿਆਣਪ ਅਤੇ ਸਰੀਰਕ ਤੌਰ 'ਤੇ ਵਧਿਆ। ਅਤੇ ਪਵਿੱਤਰ ਆਤਮਾ ਦੀ ਦੁਆਰਾ ਪ੍ਰੇਰਣਾ ਦੁਆਰਾ ਇਹੀ ਸੁਲੇਮਾਨ ਇੱਥੇ (ਕਹਾਉਤਾਂ 4:18 ਵਿੱਚ) ਕਹਿ ਰਿਹਾ ਹੈ।
2 ਕੁਰਿੰਥੀਆਂ 3:18 ਵਿੱਚ ਲਿਖਿਆ ਹੈ ਕਿ ਪਵਿੱਤਰ ਆਤਮਾ ਸਾਨੂੰ ਯਿਸੂ ਦੀ ਮਹਿਮਾ ਦਰਸ਼ਾਉਂਦਾ ਹੈ। ਉਹ ਮਹਿਮਾ ਇੱਕ ਰੌਸ਼ਨੀ ਹੈ, ਅਤੇ ਜਿਵੇਂ-ਜਿਵੇਂ ਪਵਿੱਤਰ ਆਤਮਾ ਸਾਨੂੰ ਉਸੇ ਸਰੂਪ ਵਿੱਚ ਬਦਲਦਾ ਜਾਂਦਾ ਹੈ , ਉਹ ਰੌਸ਼ਨੀ ਸਾਡੀ ਜ਼ਿੰਦਗੀ ਵਿੱਚ ਹੋਰ ਉਜਵਲ ਹੁੰਦੀ ਜਾਂਦੀ ਹੈ।ਕਹਾਉਤਾਂ 4:18 ਪੁਰਾਣੇ ਨੇਮ ਦੀ ਉਹ ਆਇਤ ਹੈ, ਜੋ 2 ਕੁਰਿੰਥੀਆਂ 3:18 ਦੇ ਨਾਲ ਮੇਲ ਖਾਂਦੀ ਹੈ। ਜੇ ਤੁਸੀਂ ਇਸ ਆਇਤ ਨੂੰ ਸਮਝਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਵੇਂ ਨੇਮ ਦੀ ਸੰਬੰਧਤ ਆਇਤ ਵੱਲ ਮੁੜਨਾ ਪਵੇਗਾ-2 ਕੁਰਿੰਥੀਆਂ 3:18-ਅਤੇ ਉੱਥੇ ਵੇਖਣਾ ਪਵੇਗਾ ਕਿ, "…ਮਹਿਮਾ ਤੋਂ ਮਹਿਮਾ ਅਤੇ ਫਿਰ ਮਹਿਮਾ ਤੋਂ ਮਹਾਨ ਮਹਿਮਾ।"
ਅਸੀਂ ਤੁਹਾਡੇ ਸਾਰਿਆਂ ਲਈ ਕਾਮਨਾ ਕਰਦੇ ਹਾਂ ਕਿ 2026 ਪਰਮੇਸ਼ਰ ਦੀ ਕਿਰਪਾ ਨਾਲ ਭਰਪੂਰ ਸਾਲ ਹੋਵੇ- ਅਤੇ ਪਵਿੱਤਰ ਆਤਮਾ ਤੁਹਾਨੂੰ ਯਿਸੂ ਦੇ ਮਹਿਮਾਮਈ ਸਰੂਪ ਵਿੱਚ ਬਦਲਦਾ ਜਾਵੇ।