"ਤੁਸੀਂ ਧਰਤੀ ਦੇ ਲੂਣ ਹੋ" (ਮਤੀ 5:13)। ਯਿਸੂ ਨੇ ਇਹ ਭੀੜ ਨੂੰ ਨਹੀਂ ਕਿਹਾ। ਯਾਦ ਰੱਖੋ ਯਿਸੂ ਦਾ ਪਹਾੜੀ ਉਪਦੇਸ਼ ਮੁੱਖ ਤੌਰ 'ਤੇ ਉਸਦੇ ਚੇਲਿਆ ਲਈ ਹੈ ਅਤੇ ਭੀੜ ਵੀ ਉਸਨੂੰ ਆਸ-ਪਾਸੇ ਬੈਠੀ ਸੁਣ ਰਹੀ ਸੀ। ਭੀੜ ਨਿਸ਼ਚਿਤ ਹੀ ਧਰਤੀ ਦਾ ਲੂਣ ਨਹੀਂ ਹੈ-ਭੀੜ ਕੋਲ ਕੋਈ ਲੂਣ ਨਹੀਂ ਹੈ। ਪਰ ਚੇਲੇ ਧਰਤੀ ਦਾ ਲੂਣ ਹੋਣਗੇ। ਯਿਸੂ ਸ਼ਬਦ-ਬਿਰਤਾਂਤਾ ਦੀ ਵਰਤੋਂ ਕਰਨ ਵਿੱਚ ਮਾਹਿਰ ਸਨ, ਅਤੇ ਉਸਨੇ ਇਹ ਸਾਡੇ ਤੇ ਛੱਡ ਦਿੱਤਾ ਕਿ ਅਸੀਂ ਪਵਿੱਤਰ ਆਤਮਾ ਦੀ ਪ੍ਰੇਰਨਾ ਅਤੇ ਪ੍ਰਕਾਸ਼ ਦੀ ਭਾਲ ਕਰਦੇ ਹੋਏ ਉਹਨਾਂ ਦੇ ਪਿੱਛੇ ਲੁਕੇ ਹੋਏ ਅਰਥਾਂ ਨੂੰ ਸਮਝੀਏ। "ਤੁਸੀਂ ਧਰਤੀ ਦੇ ਲੂਣ ਹੋ, ਪਰ ਜੇਕਰ ਲੂਣ ਬੇਸੁਆਦ ਹੋ ਜਾਵੇ, ਤਾਂ ਫ਼ੇਰ ਇਹ ਕਿਵੇਂ ਸਲੂਣਾ ਹੋ ਸਕਦਾ? ਇਹ ਬੇਕਾਰ ਹੈ। ਇਹ ਬਾਹਰ ਸੁੱਟਿਆ ਜਾਵੇ ਅਤੇ ਲੋਕਾਂ ਦੁਆਰਾ ਮਿੱਧਿਆ ਜਾਵੇ।"
ਯਿਸੂ ਇਸ ਸ਼ਬਦ-ਬਿਰਤਾਂਤ ਦੀ ਵਰਤੋਂ ਸਾਨੂੰ ਇਹ ਦਰਸਾਉਣ ਲਈ ਕਰ ਰਿਹਾ ਹੈ ਕਿ ਚੇਲੇ ਹਮੇਸ਼ਾ ਗਿਣਤੀ ਵਿੱਚ ਘੱਟ ਹੋਣਗੇ। ਜੇਕਰ ਤੁਹਾਡੇ ਕੋਲ ਚੌਲਾਂ ਅਤੇ ਕੜ੍ਹੀ ਦੀ ਇੱਕ ਪਲੇਟ ਹੈ, ਤਾਂ ਤੁਸੀਂ ਕੜ੍ਹੀ ਅਤੇ ਚੌਲਾਂ ਦੀ ਪੂਰੀ ਪਲੇਟ ਵਿੱਚ ਕਿੰਨਾ ਲੂਣ ਪਾਓਗੇ? ਤੁਸੀਂ ਅੱਧਾ ਚਮਚਾ ਵੀ ਲੂਣ ਦਾ ਨਹੀਂ ਪਾਓਗੇ। ਪੂਰੀ ਪਲੇਟ ਦੇ ਸੁਆਦ ਅਨੁਸਾਰ ਤੁਹਾਨੂੰ ਬਹੁਤ ਘੱਟ ਲੂਣ ਦੀ ਜ਼ਰੂਰਤ ਹੈ। ਪਰ ਜੇਕਰ ਲੂਣ ਸਲੂਣਾ ਨਹੀਂ ਹੈ ਤਾਂ ਚਾਹੇ ਤੁਸੀਂ 20 ਚਮਚੇ ਪਾ ਦਿਓ ਤਾਂ ਵੀ ਇਸਦੇ ਸੁਆਦ ਵਿੱਚ ਕੋਈ ਫ਼ਰਕ ਨਹੀਂ ਪਵੇਗਾ। ਇਸ ਲਈ ਗੱਲ ਮਾਤਰਾ ਦੀ ਨਹੀਂ, ਗੁਣਵੱਤਾ ਦੀ ਹੈ। "ਜੇਕਰ ਲੂਣ ਬੇਸੁਆਦ ਹੋ ਗਿਆ ਹੈ" (ਮਤੀ 5:13), ਤਾਂ ਉਹ ਬਿਲਕੁਲ ਵੀ ਲੂਣ ਦੀ ਮਾਤਰਾ ਬਾਰੇ ਗੱਲ ਨਹੀਂ ਕਰ ਰਿਹਾ ਹੈ।
ਭੋਜਨ ਦੇ ਮੁਕਾਬਲੇ ਲੂਣ ਦੀ ਮਾਤਰਾ ਦਾ ਅਨੁਪਾਤ ਦੁਨੀਆ ਦੀ ਆਬਾਦੀ (ਅਤੇ ਕਈ ਵਾਰ ਚਰਚ ਦੇ ਲੋਕਾਂ ਦੀ ਗਿਣਤੀ ਵੀ) ਦੇ ਮੁਕਾਬਲੇ ਧਰਤੀ 'ਤੇ ਸੱਚੇ ਚੇਲਿਆਂ ਦੇ ਅਨੁਪਾਤ ਦੇ ਬਰਾਬਰ ਹੈ। ਸੱਚੇ ਚੇਲੇ ਬਹੁਤ ਘੱਟ ਹਨ।
ਪਰ ਇਹ ਉਹਨਾਂ ਸੱਚੇ ਚੇਲਿਆਂ ਲਈ ਹੈ ਜੋ ਧਰਤੀ ਦਾ ਲੂਣ ਹੋਣ ਲਈ ਬੁਲਾਏ ਗਏ ਹਨ। ਉਹਨਾਂ ਦੇ ਕਾਰਨ ਹੀ ਇਹ ਧਰਤੀ ਨਿਆਂ ਤੋ ਬਚੀ ਹੋਈ ਹੈ। ਇੱਕ ਵਾਰ ਅਬਰਾਹਾਮ ਨੇ ਸਦੂਮ ਦੇ ਦੁਸ਼ਟ ਸ਼ਹਿਰ ਲਈ ਪ੍ਰਾਥਨਾ ਕੀਤੀ, ਜਿਸ ਬਾਰੇ ਪਰਮੇਸ਼ਰ ਨੇ ਉਸਨੂੰ ਕਿਹਾ ਸੀ ਕਿ ਉਹ ਸਦੂਮ ਨੂੰ ਨਸ਼ਟ ਕਰੇਗਾ। ਉਸਨੇ ਪਰਮੇਸ਼ਰ ਨੂੰ ਪੁੱਛਿਆ (ਇਸ ਸੰਦਰਭ ਵਿੱਚ ਕਿ ਇਸਨੂੰ ਅਜੇ ਵੀ ਨਸ਼ਟ ਕਰੇਗਾ), "ਜੇਕਰ ਪਰਮੇਸ਼ਰ ਤੁਹਾਨੂੰ ਸਦੂਮ ਵਿੱਚ ਸਿਰਫ਼ ਦਸ ਨੇਕ ਬੰਦੇ ਮਿਲ ਗਏ ਤਾਂ ਤੁਸੀਂ ਕੀ ਕਰੋਗੇ?" (ਉਤਪਤ 18:32), ਪਰਮੇਸ਼ਰ ਨੇ ਕਿਹਾ, "ਜੇਕਰ ਮੈਨੂੰ ਉੱਥੇ ਦਸ ਨੇਕ ਬੰਦੇ ਮਿਲ ਗਏ ਤਾਂ ਮੈਂ ਸਦੂਮ ਨੂੰ ਨਸ਼ਟ ਨਹੀਂ ਕਰਾਂਗਾ।" ਇਸ ਤਰ੍ਹਾਂ ਸ਼ਹਿਰ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਦਸ ਲੋਕ ਕਾਫ਼ੀ ਸਨ, ਪਰ ਉੱਥੇ ਤਾਂ ਦਸ ਵੀ ਨਹੀਂ ਸਨ ਇਸ ਕਰਕੇ ਸਦੂਮ ਨਸ਼ਟ ਕਰ ਦਿੱਤਾ ਗਿਆ।
ਯਿਰਮਿਯਾਹ ਦੇ ਸਮੇਂ, ਪਰਮੇਸ਼ਰ ਨੇ ਇਹ ਗਿਣਤੀ ਹੋਰ ਵੀ ਘੱਟ ਕਰ ਦਿੱਤੀ। ਯਿਰਮਿਯਾਹ ਉਸ ਸਮੇਂ ਭਵਿੱਖਬਾਣੀ ਕਰ ਰਿਹਾ ਸੀ ਜਦੋਂ ਇਜ਼ਰਾਇਲ ਨੂੰ ਬੇਬੀਲੋਨ ਦੇ ਰਾਜੇ ਦੁਆਰਾ ਗੁਲਾਮੀ ਵਿੱਚ ਲਿਜਾਇਆ ਜਾਣਾ ਸੀ (ਇਹ ਪਰਮੇਸ਼ਰ ਦੀ ਸਜ਼ਾ ਸੀ), ਪਰ ਇਸ ਤੋਂ ਪਹਿਲਾਂ ਯਿਰਮਿਯਾਹ ਭਵਿੱਖਬਾਣੀ ਕਰਨ ਗਿਆ। ਉਸਨੇ 40 ਸਾਲ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਪਰ ਉਹਨਾਂ ਨੇ ਉਸਨੂੰ ਨਹੀਂ ਸੁਣਿਆ। ਪਰਮੇਸ਼ਰ ਨੇ ਯਿਰਮਿਯਾਹ ਨੂੰ ਕਿਹਾ, "ਯਰੂਸ਼ਲਮ ਦੀਆਂ ਗਲੀਆਂ ਵਿੱਚ ਘੁੰਮੋ। ਆਲੇ-ਦੁਆਲੇ ਦੇਖੋ ਅਤੇ ਇਹਨਾਂ ਗੱਲਾਂ ਬਾਰੇ ਸੋਚੋ। ਸ਼ਹਿਰ ਦੀਆਂ ਜਨਤਕ ਥਾਵਾਂ ਦੀ ਖੋਜ ਕਰੋ। ਦੇਖੋ ਕਿ ਤੁਸੀਂ ਇੱਕ (ਦਸ ਨਹੀਂ ਸਿਰਫ਼ ਇੱਕ ਆਦਮੀ) ਵੀ ਨੇਕ ਬੰਦਾ ਲੱਭ ਸਕਦੇ ਹੋ, ਅਜਿਹਾ ਬੰਦਾ ਜਿਹੜਾ ਇਮਾਨਦਾਰੀ ਕਰਦਾ ਹੈ, ਜਿਹੜਾ ਸੱਚ ਦੀ ਤਲਾਸ਼ ਕਰਦਾ ਹੈ। ਜੇ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਲਵੋਗੇ ਤਾਂ ਮੈਂ ਯਰੂਸ਼ਲਮ ਨੂੰ ਨਸ਼ਟ ਨਹੀਂ ਕਰਾਂਗਾ" (ਯਿਰਮਿਯਾਹ 5:1)। ਇਹ ਕਮਾਲ ਦੀ ਗੱਲ ਹੈ, ਪਰ ਉੱਥੇ ਇੱਕ ਵੀ ਨੇਕ ਬੰਦਾ ਨਹੀਂ ਸੀ, ਅਤੇ ਪੂਰਾ ਸ਼ਹਿਰ ਗੁਲਾਮੀ ਵਿੱਚ ਚਲਾ ਗਿਆ।
ਅਕਸਰ ਪਰਮੇਸ਼ਰ ਇਸ ਤਰ੍ਹਾਂ ਆਲੇ-ਦੁਆਲੇ ਦੇਖ ਰਿਹਾ ਹੁੰਦਾ ਹੈ। ਹਿਜ਼ਕੀਏਲ ਵੀ ਬੇਬੀਲੋਨ ਸਮੇਂ ਇੱਕ ਨਬੀ ਸੀ ਅਤੇ ਪਰਮੇਸ਼ਰ ਨੇ ਹਿਜ਼ਕੀਏਲ ਰਾਹੀਂ ਕਿਹਾ, "ਮੈਂ ਲੋਕਾਂ ਨੂੰ ਉਹਨਾਂ ਦਾ ਬਚਾਉ ਕਰਨ ਲਈ ਉਹਨਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਹਨਾਂ ਨੂੰ ਕੰਧਾਂ ਦੇ ਉਹਨਾਂ ਸੁਰਾਖਾਂ ਕੋਲ ਖੜ੍ਹੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਣ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ" (ਹਿਜ਼ਕੀਏਲ 22:30)। ਪਰਮੇਸ਼ਰ ਨੇ ਫਿਰ ਉਹੀ ਸ਼ਬਦ ਦੁਹਰਾਏ: ਗੁਣਵੱਤਾ, ਮਾਤਰਾ ਨਹੀਂ। ਉਹ 10,000 ਲੋਕਾਂ ਨੂੰ ਨਹੀਂ ਲੱਭ ਰਿਹਾ। ਉਹ ਸਿਰਫ਼ ਇੱਕ ਆਦਮੀ ਨੂੰ ਲੱਭ ਰਿਹਾ ਹੈ।
ਇਹਕਮਾਲਦੀਗੱਲਹੈਕਿਜੇਕਰਕੋਈਵਿਅਕਤੀਸੁਹਿਰਦਅਤੇਪੱਕੇਇਰਾਦੇਵਾਲਾਹੈਪਰਮੇਸ਼ਰਉਸਰਾਹੀਂਕੀਕਰ ਸਕਦਾ ਹੈ। ਮੂਸਾ ਬਾਰੇ ਸੋਚੇ- ਪੁਰਾਣੇ ਨੇਮ ਵਿੱਚ ਇੱਕ ਆਦਮੀ ਰਾਹੀਂ ਪਰਮੇਸ਼ਰ ਨੇ 2 ਮਿਲੀਅਨ ਇਜ਼ਰਾਇਲੀਆਂ ਨੂੰ ਮਿਸ਼ਰ ਦੀ ਗੁਲਾਮੀ ਤੋਂ ਛੁਡਾਇਆ। ਇਜ਼ਰਾਇਲ ਵਿੱਚ ਹੋਰ ਕੋਈ ਵੀ ਅਗਵਾਈ ਕਰਨ ਦੇ ਯੋਗ ਨਹੀਂ ਸੀ। ਏਲੀਯਾਹ ਦੇ ਸਮੇਂ, ਭਾਵੇਂ 7000 ਲੋਕ ਸਨ, ਜਿਹਨਾਂ ਨੇ ਬਾਲ ਦੇ ਸਾਹਮਣੇ ਗੋਡੇ ਨਹੀਂ ਟੇਕੇ (7000 ਅਜਿਹੇ ਵਿਸ਼ਵਾਸ਼ੀਆਂ ਦੀ ਤਸਵੀਰ ਜੋਂ ਮੂਰਤੀਆਂ ਦੀ ਪੂਜਾ ਨਹੀਂ ਕਰਦੇ), ਸਿਰਫ਼ ਇਕ ਵਿਅਕਤੀ (ਏਲੀਯਾਹ) ਸੀ ਜੋ ਸਵਰਗ ਤੋਂ ਅੱਗ ਨੂੰ ਹੇਠਾਂ ਲਿਆ ਸਕਦਾ ਸੀ। ਅੱਜ ਵੀ ਇਹੀ ਅਨੁਪਾਤ ਹੈ। ਤੁਹਾਨੂੰ 7000 ਵਿਸ਼ਵਾਸ਼ੀਆਂ ਵਿੱਚੋਂ ਸਿਰਫ਼ ਇੱਕ ਵਿਸ਼ਵਾਸ਼ੀ ਹੀ ਮਿਲੇਗਾ ਜੋ ਆਪਣੀ ਸੇਵਕਾਈ ਜਾਂ ਆਪਣੀ ਪ੍ਰਾਥਨਾ ਰਾਹੀਂ ਸਵਰਗ ਤੋਂ ਅੱਗ ਨੂੰ ਹੇਠਾਂ ਲਿਆ ਸਕਦਾ ਹੈ।
7000 ਇਹ ਕਹਿ ਸਕਦੇ ਹਨ, "ਮੈਂ ਇਹ ਨਹੀਂ ਕਰ ਸਕਦਾ, ਅਤੇ ਮੈਂ ਉਹ ਨਹੀਂ ਕਰ ਸਕਦਾ।" ਉਹਨਾਂ ਦੀ ਗਵਾਹੀ ਨਕਾਰਾਤਮਕ ਹੈ! "ਮੈਂ ਫਿਲਮ ਦੇਖਣ ਨਹੀਂ ਜਾਂਦਾ, ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਜੂਆ ਨਹੀਂ ਖੇਡਦਾ ਅਤੇ ਮੈਂ ਸਿਗਰੇਟ ਨਹੀਂ ਪੀਂਦਾ।" ਉਹ ਬਾਲ ਦੀ ਪੂਜਾ ਨਹੀਂ ਕਰਦੇ, ਪਰ ਕੌਣ ਸਵਰਗ ਤੋਂ ਅੱਗ ਨੂੰ ਹੇਠਾਂ ਲਿਆ ਸਕਦਾ ਹੈ? ਉਹ ਜੋ ਪਰਮੇਸ਼ਰ ਦੇ ਸਾਹਮਣੇ ਰਹਿੰਦਾ ਹੈ, ਜਿਵੇਂ ਏਲੀਯਾਹ ਰਹਿੰਦਾ ਸੀ; ਏਲੀਯਾਹ ਕੋਲ ਲੂਣ ਸੀ।
ਇਸੇ ਤਰ੍ਹਾਂ ਹੀ ਨਵੇਂ ਨੇਮ ਵਿੱਚ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇ ਪੌਲੂਸ ਰਸੂਲ ਨਾ ਹੁੰਦਾ ਤਾਂ ਚਰਚ ਨੂੰ ਕਿੰਨਾ ਨੁਕਸਾਨ ਹੁੰਦਾ, ਅਤੇ ਸਾਨੂੰ ਕਿੰਨਾ ਨੁਕਸਾਨ ਹੁੰਦਾ? ਪਵਿੱਤਰ ਸ਼ਾਸਤਰ ਕਿੰਨਾ ਘੱਟ ਹੰਦਾ? ਉਹ ਸਿਰਫ਼ ਇੱਕ ਆਦਮੀ ਸੀ। ਬੇਸ਼ਕ ਇਕ ਆਦਮੀ ਦੇ ਅਸਫਲ ਹੋਣ ਨਾਲ ਪਰਮੇਸ਼ਰ ਦਾ ਕੰਮ ਨਹੀਂ ਰੁਕੇਗਾ (ਪਰਮੇਸ਼ਰ ਕਿਸੇ ਹੋਰ ਨੂੰ ਵਰਤ ਸਕਦਾ ਸੀ), ਪਰ ਅਸੀਂ ਪਵਿੱਤਰ ਸ਼ਾਸਤਰ ਵਿੱਚ ਜੋ ਦੇਖਦੇ ਹਾਂ ਉਹ ਇਹ ਹੈ ਕਿ ਅਕਸਰ ਪਰਮੇਸ਼ਰ ਇੱਕ ਵਿਅਕਤੀ ਦੁਆਰਾ ਜੋ ਸੁਹਿਰਦ ਹੈ 10,000 ਸਮਝੌਤਾ ਕਰਨ ਵਾਲਿਆਂ ਦੁਆਰਾ ਕੀਤੇ ਗਏ ਕੰਮ ਨਾਲੋਂ ਜ਼ਿਆਦਾ ਕੁਝ ਕਰ ਸਕਦਾ ਹੈ। ਇਹੀ ਉਹ ਗੱਲ ਹੈ ਜਿਸ 'ਤੇ ਯਿਸੂ ਜੋਰ ਦਿੰਦਾ ਹੈ ਜਦੋਂ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ, "ਤੁਸੀਂ ਲੂਣ ਵਰਗੇ ਹੋ।" ਕਦੇ ਵੀ ਇਹ ਸ਼ਿਕਾਇਤ ਨਾ ਕਰੋ, "ਅਸੀਂ ਬਹੁਤ ਘੱਟ ਹਾਂ!"