ਪਰਗਮੁਮ ਦੇ ਪ੍ਰਾਚੀਨ ਨੂੰ ਲੋਕਾਂ ਨੂੰ, ਅਜਿਹੇ ਸਿਧਾਂਤ ਸਿਖਾਉਣ ਦੀ ਇਜ਼ਾਜ਼ਤ ਦੇਣ ਲਈ ਫਿਟਕਾਰਿਆ ਗਿਆ ਸੀ ਜੋ ਚਰਚ ਨੂੰ ਦੁਨਿਆਵੀਪਣ ਅਤੇ ਪਾਪ ਪ੍ਰਤਿ ਢਿੱਲੇ ਰਵਈਏ ਵੱਲ ਲੈ ਜਾਂਦੇ ਹਨ (ਪਰਕਾਸ਼ ਦੀ ਪੋਥੀ 2:14, 15)। ਉਹ ਖੁਦ ਇੱਕ ਚੰਗਾ ਆਦਮੀ ਹੋ ਸਕਦਾ ਹੈ। ਪਰ ਉਸਨੇ ਦੂਜਿਆਂ ਨੂੰ ਬਿਲਆਮ ਦੇ ਸਿਧਾਂਤ ਸਿਖਾਉਣ ਦੀ ਆਗਿਆ ਦਿੱਤੀ। ਇਸ ਲਈ ਉਹ ਦੋਸ਼ੀ ਸੀ।
ਪਰਮੇਸ਼ਰ ਪ੍ਰਾਚੀਨਾਂ ਨੂੰ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਠਹਿਰਾਉਂਦੇ ਹਨ ਕਿ ਚਰਚ ਵਿੱਚ ਕੋਈ ਵੀ ਅਜਿਹਾ ਪ੍ਰਚਾਰ ਨਾ ਕੀਤਾ ਜਾਵੇ ਜੋ ਲੋਕਾਂ ਨੂੰ ਪਾਪ ਨੂੰ ਹਲਕੇ ਵਿੱਚ ਲੈਣ ਲਈ ਪ੍ਰੇਰਿਤ ਕਰੇ। ਇੱਕ “ਸਿਧਾਂਤ ਹੈ ਜੋ ਸੁੱਧਤਾ ਵੱਲ ਲੈ ਜਾਂਦਾ ਹੈ” (ਇੱਕ ਧਰਮੀ ਜੀਵਨ ਵੱਲ, ਮਸੀਹ ਵਰਗੇ ਜੀਵਨ ਵੱਲ), ਅਤੇ ਇਹੀ “ਸਵੱਛ ਸਿੱਖਿਆ” ਹੈ (1 ਤਿਮੋਥਿਉਸ 6:13)। ਇਸ ਤੋਂ ਇਲਾਵਾ ਕੋਈ ਹੋਰ ਸਿੱਖਿਆ ਘੱਟ ਜਾਂ ਵੱਧ ਹਦ ਤੱਕ ਅਸ਼ੁੱਧ ਹੈ।
ਆਪਣੇ ਚਰਚ ਵਿੱਚ ਪ੍ਰਾਚੀਨ ਨੇ ਅਜਿਹੀ ਢਿੱਲੀ ਸਿੱਖਿਆ ਦੀ ਇਜ਼ਾਜ਼ਤ ਕਿਉਂ ਦਿੱਤੀ? ਸ਼ਾਇਦ ਉਸਨੇ ਕਦੇ ਵੀ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਕਿਸੇ ਗੱਲ ਲਈ ਨਹੀਂ ਸੁਧਾਰਿਆ ਕਿਉਂਕਿ ਉਹ ਇੱਕ ਨਿਮਰ ਅਤੇ ਸੱਜਣ ਭਰਾ ਵਜੋਂ ਆਪਣੀ ਪ੍ਰਸਿੱਧੀ ਚਾਹੁੰਦਾ ਸੀ। ਜੇਕਰ ਅਜਿਹਾ ਹੈ, ਤਾਂ ਉਸਨੂੰ ਚਰਚ ਦੀ ਭਲਾਈ ਤੋਂ ਜ਼ਿਆਦਾ ਆਪਣੀ ਇੱਜ਼ਤ ਦੀ ਜ਼ਿਆਦਾ ਚਿੰਤਾ ਸੀ।
“ਨਿਮਰਤਾ” ਅਤੇ “ਕੋਮਲਤਾ” ਅਜਿਹੇ ਗੁਣ ਹਨ ਜੋ ਸਾਨੂੰ ਯਿਸੂ ਦੀ ਉਦਾਹਰਣ ਤੋਂ ਸਿੱਖਣੇ ਚਾਹੀਦੇ ਹਨ, ਜਿਵੇਂ ਕਿ ਉਸਨੇ ਖੁਦ ਸਾਨੂੰ ਕਰਨ ਲਈ ਕਿਹਾ ਸੀ (ਮਤੀ 11:19)। ਨਹੀਂ ਤਾਂ ਉਹਨਾਂ ਦੇ ਅਰਥਾਂ ਦਾਂ ਅਸੀਂ ਗਲਤ ਮਤਲਬ ਕੱਢ ਸਕਦੇ ਹਾਂ।
ਯਿਸੂ ਦੀ ਨਿਮਰਤਾ ਅਤੇ ਕੋਮਲਤਾ ਨੇ ਉਸਨੂੰ ਮੰਦਿਰ ਵਿੱਚ ਪੈਸੇ ਦਾ ਲੈਣ-ਦੇਣ ਕਰਨ ਵਾਲਿਆਂ ਨੂੰ ਬਾਹਰ ਕੱਢਣ ਤੋਂ ਨਹੀਂ ਰੋਕਿਆ ਜਾਂ ਜਦੋਂ ਪਤਰਸ ਨੇ ਝੂਠਾ ਸਿਧਾਂਤ ਪ੍ਰਚਾਰਿਤ ਕੀਤਾ ਕਿ ਯਿਸੂ ਨੂੰ ਸਲੀਬ ਤੋਂ ਬਚਣਾ ਚਾਹੀਦਾ ਹੈ ਤਾਂ ਪਤਰਸ ਨੂੰ ਸਖ਼ਤ ਸ਼ਬਦਾਂ ਨਾਲ ਝਿੜਕਣ ਤੋਂ ਨਹੀਂ ਰੋਕਿਆ, ਜਿਵੇਂ ਕਿ “ਸ਼ੈਤਾਨ ਮੇਰੇ ਤੋਂ ਦੂਰ ਹੋਜਾ” (ਮਤੀ 16:22,23)।
ਸ਼ੈਤਾਨ ਪਤਰਸ ਵਰਗੇ ਨੇਕ ਭਰਾ ਨੂੰ ਵੀ ਚਰਚ ਨੂੰ ਗੁਮਰਾਹ ਕਰਨ ਲਈ ਵਰਤ ਸਕਦਾ ਹੈ। ਕਿਉਂਕਿ ਉਹ ਭਰਾ ਸਭਾ ਵਿੱਚ ਇਸ ਤਰ੍ਹਾਂ ਬੋਲ ਸਕਦਾ ਹੈ ਜਿਸ ਨਾਲ ਸਲੀਬ ਦਾ ਬਚਨ ਕਮਜ਼ੋਰ ਹੋਵੇ। ਅਜਿਹੇ ਪ੍ਰਚਾਰ ਨੂੰ ਸਾਨੂੰ ਸ਼ੈਤਾਨ ਦੀ ਅਵਾਜ ਸਮਝਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਸ਼ੈਤਾਨ ਚਰਚ ਨੂੰ ਉਸ ਰਾਹ ਤੋਂ ਭਟਕਾ ਸਕਦਾ ਹੈ ਜੋ ਪਰਮੇਸ਼ਰ ਚਾਹੁੰਦਾ ਹੈ।
ਚਰਚ ਦੇ ਪ੍ਰਾਚੀਨ ਵਜੋਂ ਮੁੱਖ ਜਿੰਮੇਵਾਰੀਆਂ ਵਿੱਚੋਂ ਇੱਕ, ਇਹ ਨਿਰਧਾਰਤ ਕਰਨਾ ਹੈ ਕਿ ਸਾਡੇ ਚਰਚ ਨੂੰ ਕਿਸ ਦਿਸ਼ਾ ਵੱਲ ਜਾਣਾ ਚਾਹੀਦਾ ਹੈ। ਇਸ ਨੂੰ ਦੁਨਿਆਵੀਪਣ ਅਤੇ ਸਮਝੌਤਾਵਾਦੀ ਦਿਸ਼ਾ ਵੱਲ ਨਹੀਂ ਜਾਣਾ ਚਾਹੀਦਾ। ਨਾ ਹੀ ਫਰੀਸੀ ਅਤੇ ਕਾਨੂੰਨਵਾਦ (ਵਿਧਾਨ ਦੀ ਨਿਯਮਤਾ) ਦੀ ਦਿਸ਼ਾ ਹੋਣੀ ਚਾਹੀਦੀ ਹੈ। ਇਹ ਪਰਮੇਸ਼ਰੀ ਦੀ ਇੱਛਾ, ਸਲੀਬ ਦਾ ਰਾਸਤਾ ਹੋਣਾ ਚਾਹੀਦਾ ਹੈ।
ਬਿਲਆਮ ਵਰਗੇ ਪ੍ਰਚਾਰਕਾਂ ਕੋਲ ਆਮ ਤੌਰ ’ਤੇ ਬਹੁਤ ਜ਼ਿਆਦਾ ਆਤਮ-ਸ਼ਕਤੀ ਹੁੰਦੀ ਹੈ ਅਤੇ ਇਸ ਨਾਲ ਚਰਚ ਦੇ ਲੋਕਾਂ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਪ੍ਰਭਾਵਸ਼ਾਲੀ ਮਨੁੱਖੀ ਸ਼ਖ਼ਸੀਅਤ ਵਾਲੇ ਪ੍ਰਚਾਰਕ ਦੂਜਿਆ ’ਤੇ ਹਾਵੀ ਰਹਿੰਦੇ ਹਨ। ਉਹ ਲੋਕਾਂ ਨੂੰ ਮਸੀਹ ਨਾਲ ਮੁੱਖੀ ਵਜੋਂ ਜੁੜਣ ਤੋਂ ਰੋਕਦੇ ਹਨ। ਉਹ ਦੂਜਿਆਂ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕਰਕੇ ਸੱਚੀ ਅਧਿਆਤਮਿਕਤਾ ਤੋਂ ਦੂਰ, ਸਤਹੀ, ਸੰਸਾਰਿਕ ਧਾਰਮਿਕਤਾ ਵੱਲ ਲੈ ਜਾਂਦੇ ਹਨ।
ਜਦੋਂ ਤੱਕ ਪ੍ਰਚਾਰਕ ਨੂੰ ਇਹ ਸਮਝ ਨਹੀਂ ਆਉਂਦੀ ਕਿ ਆਪਣੇ ਆਪ ਲਈ ਮਰਨਾ ਕੀ ਹੁੰਦਾ, ਤਾਂ ਉਹ ਵਿਸ਼ਵਾਸੀਆਂ ਨੂੰ ਆਪਣੇ ਆਪ ਨਾਲ ਜੋੜੇਗਾ ਨਾ ਕਿ ਮਸੀਹ ਨਾਲ, ਜੋ ਕਿ ਚਰਚ ਦਾ ਮੁੱਖੀ ਹੈ। ਵਿਸ਼ਵਾਸ਼ੀ ਪ੍ਰਚਾਰਕ ਦੀ ਪ੍ਰਸੰਸ਼ਾ ਅਤੇ ਉਸਦਾ ਅਨੁਸਰਣ ਕਰਨਗੇ ਪਰ ਉਹ ਕਦੇ ਵੀ ਆਪਣੇ ਜੀਵਨ ਵਿੱਚ ਪਾਪ ਜਾਂ ਸੰਸਾਰ ’ਤੇ ਜਿੱਤ ਪ੍ਰਾਪਤ ਨਹੀਂ ਕਰ ਸਕਣਗੇ।
ਆਤਮਿਕ ਸ਼ਕਤੀ ਅਤੇ ਆਤਮ-ਸ਼ਕਤੀ ਵਿੱਚ ਬਹੁਤ ਫ਼ਰਕ ਹੈ ਅਤੇ ਸਾਨੂੰ ਦੋਵਾਂ ਵਿੱਚ ਫ਼ਰਕ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਕਿਸੇ ਵਿਅਕਤੀ ਕੋਲ ਬਹੁਤ ਸਾਰਾ ਬਾਈਬਲ ਦਾ ਗਿਆਨ ਅਤੇ ਬੋਲਣ ਦੀ ਦਾਤ ਹੋ ਸਕਦੀ ਹੈ। ਉਹ ਭੈਣਾਂ-ਭਰਾਵਾਂ ਦੀ ਬਹੁਤ ਪ੍ਰਾਹੁਣਚਾਰੀ ਵੀ ਕਰ ਸਕਦਾ ਹੈ ਅਤੇ ਕਈ ਵਿਹਾਰਕ ਤਰੀਕਿਆਂ ਨਾਲ ਉਹਨਾਂ ਦੀ ਮਦਦ ਕਰ ਸਕਦਾ ਹੈ। ਪਰ ਜੇਕਰ ਉਹ ਲੋਕਾਂ ਨੂੰ ਮਸੀਹ ਨਾਲ ਨਹੀਂ ਆਪਣੇ ਆਪ ਨਾਲ ਜੋੜਦਾ ਹੈ ਤਾਂ ਉਹ ਮਸੀਹ ਦੇ ਸ਼ਰੀਰ ਦੇ ਨਿਰਮਾਣ ਵਿੱਚ ਰੁਕਾਵਟ ਬਣੇਗਾ।
ਬਿਲਆਮ ਵਰਗੇ ਪ੍ਰਚਾਰਕ ਦੂਜਿਆਂ ਤੋਂ ਤੋਹਫ਼ੇ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ (ਗਿਣਤੀ 22:15-17)। ਇਹ ਤੋਹਫ਼ਾ ਸਾਡੀਆਂ ਅੱਖਾਂ ਨੂੰ ਅੰਨ੍ਹਾ ਕਰ ਸਕਦਾ ਹੈ (ਕਹਾਓਤਾਂ 17:8)। ਅਤੇ ਸਾਨੂੰ ਮਨੁੱਖਾਂ ਦੇ ਅਧੀਨ ਕਰ ਸਕਦਾ ਹੈ ਤਾਂ ਜੋ ਅਸੀਂ ਉਹਨਾਂ ਦੇ ਗੁਲਾਮ ਬਣ ਸਕੀਏ। ਇਹ ਸਾਨੂੰ ਪਰਮੇਸ਼ਰ ਦੀ ਸੱਚਾਈ ਬੋਲਣ ਅਤੇ ਪਰਉਪਕਾਰੀ ਜੋ ਕਿ ਪਰਉਪਕਾਰ ਕਰਦੇ ਹਨ ਜਾਂ ਇਹ ਕਹਿ ਲਓ ਚਰਚ ਨੂੰ ਪੈਸਾ ਦਿੰਦੇ ਹਨ, ਉਹਨਾਂ ਨੂੰ ਸੁਧਾਰਨ ਤੋਂ ਰੋਕ ਸਕਦਾ ਹੈ।
ਪਰਮੇਸ਼ਰ ਦੇ ਸੇਵਕ ਨੂੰ ਹਮੇਸ਼ਾ ਆਜਾਦ ਰਹਿਣਾ ਚਾਹੀਦਾ ਹੈ। “ਤੁਹਾਨੂੰ ਬਹੁਤ ਵੱਡਾ ਮੁੱਲ ਤਾਰ ਕੇ ਖਰੀਦਿਆ ਗਿਆ ਸੀ। ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ।” (1 ਕੁਰੰਥੀਆ 7:23)