WFTW Body: 

ਮਤੀ 5:3 ਵਿੱਚ ਯਿਸੂ ਕਹਿੰਦਾ ਹੈ ਕਿ, "ਉਹ ਧਨ ਹਨ ਜੋ ਆਤਮਾ ਵਿੱਚ ਗਰੀਬ ਹਨ।" ਇਸ "ਧੰਨ" ਸ਼ਬਦ ਦਾ ਅਰਥ "ਖੁਸ਼" ਵੀ ਹੋ ਸਕਦਾ ਜਾਂ ਜਿਵੇਂ ਕਿ ਐਮਪਲੀਫਾਈਡ ਬਾਈਬਲ ਕਹਿੰਦੀ ਹੈ, "ਕਿਸੇ ਨਾਲ ਕੋਈ ਈਰਖਾ ਕਰਨ ਵਾਲਾ" ਹੋ ਸਕਦਾ ਹੈ। ਜੇਕਰ ਤੁਸੀਂ ਧਰਤੀ 'ਤੇ ਕਿਸੇ ਨਾਲ ਈਰਖਾ ਕਰਨਾ ਚਾਹੁੰਦੇ ਹੋ ਤਾਂ ਅਮੀਰ ਵਿਅਕਤੀ ਨਾਲ ਈਰਖਾ ਨਾ ਕਰੋ, ਮਸ਼ਹੂਰ ਜਾਂ ਪ੍ਰਸਿੱਧ ਵਿਅਕਤੀ ਨਾਲ ਈਰਖਾ ਨਾ ਕਰੋ ਅਤੇ ਕਿਸੇ ਸੋਹਣੀ ਦਿੱਖ ਵਾਲੇ ਵਿਅਕਤੀ ਨਾਲ ਈਰਖਾ ਨਾ ਕਰੋ। ਉਸ ਵਿਅਕਤੀ ਨਾਲ ਈਰਖਾ ਕਰੋ ਜੋ ਆਤਮਾ ਵਿੱਚ ਗਰੀਬ ਹੈ ਕਿਉਂਕਿ ਸਵਰਗ ਦਾ ਰਾਜ ਉਸੇ ਦਾ ਹੈ। ਕਰਿਸ਼ਮਾ ਅਤੇ ਧਨੀ ਲੋਕ ਇਸ ਧਰਤੀ 'ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਹਾਸਲ ਕਰ ਸਕਦੇ ਹਨ ਅਤੇ ਧਰਤੀ 'ਤੇ ਰਾਜ ਕਰ ਸਕਦੇ ਹਨ ਪਰ ਸਵਰਗ ਦਾ ਰਾਜ ਉਸੇ ਦਾ ਹੈ ਜੋ ਆਤਮਾ ਵਿੱਚ ਗਰੀਬ ਹੈ। ਅੰਤ ਵਿੱਚ, ਉਹੀ ਇਕ ਵਿਅਕਤੀ ਹੈ ਜਿਸ ਨਾਲ ਸੱਚ-ਮੁੱਚ ਈਰਖਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਦੀ ਦੌਲਤ ਸਦਾ ਲਈ ਹੋਵੇਗੀ। ਜਦੋਂ ਅਸੀਂ ਧਰਤੀ 'ਤੇ ਆਪਣੇ ਜੀਵਨ ਕਾਲ ਬਾਰੇ ਸੋਚਦੇ ਹਾਂ ਭਾਵੇਂ ਇਹ 70 ਜਾਂ 80 ਸਾਲ ਹੀ ਕਿਉਂ ਨਾ ਹੋਵੇ, ਜੇ ਤੁਸੀਂ ਸੱਚਮੁੱਚ ਮੰਨਦੇ ਹੋ ਕਿ ਮਨੁੱਖ ਇਕ ਸਦੀਵੀ ਜੀਵ ਹੈ ਤਾਂ (ਸਦੀਵਤਾ ਕਦੇ ਨਾ ਖ਼ਤਮ ਹੋਣ ਵਾਲੀ ਹੈ, ਲੱਖਾਂ ਸਾਲ ਸਦੀਵਤਾ ਵਿੱਚ ਇੱਕ ਸਕਿੰਟ ਵਾਂਗ ਹਨ), ਤਾਂ 70 ਸਾਲ ਕੀ ਹੋਣਗੇ? ਕੁੱਝ ਵੀ ਨਹੀਂ 2 ਪਤਰਸ ਵਿੱਚ ਕਿਹਾ ਗਿਆ ਹੈ ਕਿ, ਇੱਕ ਹਜਾਰ ਸਾਲ ਪਰਮੇਸ਼ਰ ਦੇ ਸਾਹਮਣੇ ਇੱਕ ਦਿਨ ਵਾਂਗ ਹੈ ਅਤੇ ਇੱਕ ਦਿਨ ਹਜ਼ਾਰ ਸਾਲਾਂ ਵਰਗਾ ਹੈ! ਸਦੀਵਤਾ ਦੀ ਇਸ ਰੋਸ਼ਨੀ ਵਿੱਚ, ਧਰਤੀ 'ਤੇ ਸਾਡਾ ਪੂਰਾ ਜੀਵਨ ਬਹੁਤ ਛੋਟਾ ਹੈ।

ਇੱਕ ਬੁੱਧੀਮਾਨ ਵਿਅਕਤੀ ਉਹ ਹੁੰਦਾ ਹੈ ਜੋ ਸੱਚਮੁੱਚ ਪਰਮੇਸ਼ਰ ਦੇ ਰਾਜ ਵਿੱਚ ਇੱਕ ਭਵਿੱਖ ਚਾਹੁੰਦਾ ਹੈ, ਅਤੇ ਇੱਥੇ ਸਾਨੂੰ ਦੱਸਿਆ ਗਿਆ ਹੈ ਕਿ ਪ੍ਰਮਾਤਮਾ ਦੇ ਰਾਜ ਵਿੱਚ ਸਭ ਤੋਂ ਵਧ ਸੰਪਤੀ ਉਸ ਕੋਲ ਹੋਵੇਗੀ ਜੋ ਆਤਮਾ ਵਿੱਚ ਗਰੀਬ ਹੈ। ਇਹ ਇੱਕ ਅਜਿਹਾ ਵਾਕੰਸ਼ ਜੋ ਬਹੁਤ ਸਾਰੇ ਮਸੀਹੀਆਂ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਉਹ ਪਵਿੱਤਰ ਸ਼ਾਸਤਰ ਦੇ ਇਹਨਾਂ ਦੇ ਉਲਝਾਉਣ ਵਾਲੇ ਕਥਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਸਿਰਫ਼ ਇਹਨਾਂ ਨੂੰ ਪੜ੍ਹਦੇ ਹਨ ਅਤੇ ਅੱਗੇ ਵਧ ਜਾਂਦੇ ਹਨ। ਇੱਕ ਗੱਲ ਜੋ ਮੈਨੂੰ ਮਦਦ ਕਰਦੀ ਹੈ ਉਹ ਦ੍ਰਿਸ਼ਟਾਂਤ ਦੇ ਰੂਪ ਵਿੱਚ ਸੋਚਣਾ। ਮੈਂ ਦੇਖਿਆ ਹੈ ਕਿ ਜਦੋਂ ਮੈਂ ਤਸਵੀਰਾਂ ਦੇ ਸੰਦਰਭ 'ਚ ਸੋਚਦਾ ਹਾਂ ਤਾਂ ਮੈਨੂੰ ਪਵਿੱਤਰ ਸ਼ਾਸਤਰ ਦੀ ਸਪਸ਼ਟ ਸਮਝ ਮਿਲਦੀ ਹੈ। ਦਰਅਸਲ, ਯਿਸੂ ਨੇ ਖੁਦ ਤਸਵੀਰਾਂ ਦੇ ਰੂਪ ਵਿੱਚ ਬਹੁਤ ਸਾਰੇ ਸਿਧਾਂਤਾ ਦੀ ਵਿਆਖਿਆ ਕੀਤੀ ਜਿਵੇਂ ਕਿ ਲੂਣ ਅਤੇ ਰੋਸ਼ਨੀ, ਅਤੇ ਕਈ ਦ੍ਰਿਸ਼ਟਾਂਤਾ ਰਾਹੀ।

ਅਸੀਂ "ਆਤਮਾ ਵਿੱਚ ਗਰੀਬ" ਦੀ ਤੁਲਨਾ "ਸਰੀਰ ਵਿੱਚ ਗਰੀਬ" ਨਾਲ ਕਰ ਸਕਦੇ ਹਾਂ, ਕਿਉਂਕਿ ਮਨੁੱਖ ਕੋਲ ਆਤਮਾ ਅਤੇ ਸਰੀਰ ਹੈ ਅਤੇ ਸਰੀਰ ਵਿੱਚ ਗਰੀਬ ਹੋਣਾ ਕੀ ਹੈ ਇਸ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਇੱਕ ਭਟਕਣ ਵਾਲਾ ਜਾਂ ਭਿਖਾਰੀ ਸਰੀਰ ਪੱਖੋ ਗਰੀਬ ਹੁੰਦਾ ਹੈ, ਜਿਸਦਾ ਅਰਥ ਹੈ ਉਸ ਕੋਲ ਉਹ ਨਹੀਂ ਹੁੰਦਾ ਜੋ ਉਸਨੂੰ ਆਪਣੀਆਂ ਸਰੀਰਕ ਜ਼ਰੂਰਤਾਂ ਦੀ ਦੇਖਭਾਲ ਕਰਨ ਲਈ ਚਾਹੀਦਾ ਹੈ। ਇੱਕ ਸੱਚਮੁੱਚ ਗਰੀਬ ਭਿਖਾਰੀ ਜੋ ਸੜਕ 'ਤੇ ਰਹਿ ਰਿਹਾ ਹੈ, ਘਰ-ਘਰ ਜਾ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ, ਸਿਰਫ਼ ਦਿਨ ਭਰ ਲਈ ਕਾਫ਼ੀ ਕੁੱਝ ਪ੍ਰਾਪਤ ਕਰਨ ਲਈ, ਅਤੇ ਫਿਰ ਉਸਨੂੰ ਅਗਲੇ ਦਿਨ ਲਈ ਕੁੱਝ ਹੋਰ ਪ੍ਰਾਪਤ ਕਰਨ ਲਈ ਉਸੇ ਘਰ ਵਾਪਸ ਜਾਣਾ ਪਵੇਗਾ। ਇਸ ਲਈ ਇਸ ਤਸਵੀਰ ਨੂੰ "ਆਤਮਾ ਵਿੱਚ ਗਰੀਬ" ਵਾਕੰਸ਼ 'ਤੇ ਲਾਗੂ ਕਰਦੇ ਹੋਏ, ਅਸੀਂ ਦੇਖਦੇ ਹਾਂ ਕਿ ਯਿਸੂ ਦਾ ਅਰਥ ਇੱਕ ਅਜਿਹਾ ਵਿਅਕਤੀ ਹੈ ਜੋ ਹਰ ਰੋਜ਼ ਆਪਣੀ ਆਤਮਿਕ ਲੋੜ ਤੋਂ ਜਾਣੂ ਹੁੰਦਾ ਹੈ। ਉਹ ਇੱਕ ਅਜਿਹੇ ਵਿਅਕਤੀ ਦਾ ਵਰਨਣ ਕਰ ਰਿਹਾ ਹੈ ਜੋ ਬਿਲਕੁਲ ਉਸ ਭਿਖਾਰੀ ਵਰਗਾ ਹੈ ਜੋ ਹਰ ਰੋਜ਼ ਆਪਣੀ ਸਰੀਰਕ ਜ਼ਰੂਰਤ ਤੋਂ ਜਾਣੂ ਹੁੰਦਾ ਹੈ ਅਤੇ ਮਦਦ ਲਈ ਕਿਸੇ ਦਾਨੀ ਆਦਮੀ ਦੇ ਘਰ ਜਾਂਦਾ ਹੈ। ਅਤੇ ਜੇ ਉਹ ਆਦਮੀ ਉਸਨੂੰ ਪੁੱਛੇ "ਮੈਂ ਤੁਹਾਨੂੰ ਕੱਲ੍ਹ ਜੋ ਦਿੱਤਾ ਸੀ ਉਸਦਾ ਕੀ?" ਤਾਂ ਉਹ ਕਹੇਗਾ ਉਹ ਤਾਂ ਕੱਲ੍ਹ ਹੀ ਖ਼ਤਮ ਹੋ ਗਿਆ ਸੀ ਜੋ ਪੈਸਾ ਤੁਸੀਂ ਮੈਨੂੰ ਕੱਲ ਦਿੱਤਾ ਸੀ ਉਹ ਕੱਲ੍ਹ ਦੀ ਜ਼ਰੂਰਤ ਲਈ ਕਾਫ਼ੀ ਸੀ ਅਤੇ ਹੁਣ ਫਿਰ ਮੈਨੂੰ ਲੋੜ ਹੈ। ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੈਨੂੰ ਜ਼ਰੂਰਤ ਹੈ।

ਇੱਕ ਵਿਅਕਤੀ ਜੋ ਆਤਮਾ ਵਿੱਚ ਗਰੀਬ ਹੈ ਉਹ ਹੈ ਜੋ ਪਰਮੇਸ਼ਰ ਕੋਲ ਇਸ ਤਰ੍ਹਾਂ ਆਉਂਦਾ ਹੈ ਕਹਿੰਦਾ ਹੈ "ਪਰਮੇਸ਼ਰ ਮੈਂ ਇੱਕ ਲੋੜਵੰਦ ਵਿਅਕਤੀ ਹਾਂ" ਉਸ ਨੂੰ ਆਪਣੀ ਆਤਮਿਕ ਲੋੜ ਦਾ ਪਤਾ ਹੁੰਦਾ ਹੈ ਅਤੇ ਆਪਣੀ ਆਤਮਿਕ ਲੋੜ ਨੂੰ ਪੂਰਾ ਕਰਨ ਲਈ ਮਦਦ ਮੰਗਦਾ ਹੈ ਜਿਵੇਂ ਭਿਖਾਰੀ ਆਪਣੀਆਂ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਦਦ ਮੰਗਦਾ ਹੈ।

ਕਹਾਓਂਤਾ ਦੀ ਕਿਤਾਬ ਵਿੱਚ ਇੱਕ ਆਇਤ ਹੈ ਜੋ ਇਸ ਸਥਿਤੀ ਬਾਰੇ ਗੱਲ ਕਰਦੀ ਹੈ। ਕਹਾਉਤਾਂ 8 ਬੁਧੀ ਬਾਰੇ ਇੱਕ ਅਧਿਆਇ ਹੈ ਅਤੇ ਇੱਥੇ ਮਸੀਹ ਨੂੰ ਬੁੱਧੀ ਵਜੋਂ ਦਰਸਾਇਆ ਗਿਆ ਹੈ। ਕਹਿੰਦੇ ਹੋਏ, "ਮੈਂ ਬੁੱਧੀ...(ਆਇਤ 12 ਤੋਂ ਸ਼ੁਰੂ ਕਰਦੇ ਹੋਏ) ਉਹ ਅੱਗੇ ਕਹਿੰਦਾ ਹੈ ਕਿ ਇਹ ਬੁੱਧੀ ਦੁਆਰਾ ਹੀ ਦੁਨੀਆ ਬਣਾਈ ਗਈ ਸੀ। ਅਤੇ ਆਇਤ 24 ਵਿੱਚ ਕਹਿੰਦਾ ਹੈ ਕਿ ਉਹ ਖੇਤਾਂ ਅਤੇ ਧਰਤੀ ਅਤੇ ਹੋਰ ਸਭ ਕੁੱਝ ਹੋਣ ਤੋਂ ਪਹਿਲਾਂ ਉੱਥੇ ਸੀ-ਜਦੋਂ ਉਸਨੇ ਆਕਾਸ ਸਥਾਪਿਤ ਕੀਤੇ (ਆਇਤ 27) ਉਹ ਉੱਥੇ ਸੀ। ਇਸ ਲਈ ਬੁੱਧੀ ਉਹ ਹੈ ਜਿਸਦੀ ਸਾਨੂੰ ਲੋੜ ਹੈ ਅਤੇ ਇਹ ਕਹਿੰਦੀ ਹੈ, "ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ। ਜੋ ਮੇਰੇ ਦਰਵਾਜਿਆਂ 'ਤੇ ਹਰ ਰੋਜ਼ ਦੇਖਦਾ ਹੈ।" ਹੁਣ ਉਸ ਭਿਖਾਰੀ ਬਾਰੇ ਸੋਚੋ ਜੋ ਪਰਮੇਸ਼ਰ ਦੇ ਦਰਵਾਜਿਆਂ 'ਤੇ ਖੜਾ ਉਡੀਕ ਕਰ ਰਿਹਾ ਹੈ। ਜਿਵੇਂ ਇੱਕ ਭਿਖਾਰੀ ਰੋਜ਼ਾਨਾ ਆਪਣੇ ਪੈਸੇ ਦੇ ਦਾਨ ਦੀ ਉਡੀਕ ਕਰ ਰਿਹਾ ਹੈ। ਅਸੀਂ ਹਰ ਰੋਜ਼ ਆਤਮਿਕ ਕੰਗਾਲ ਵਜੋਂ ਪਰਮੇਸ਼ਰ ਦੇ ਸਾਹਮਣੇ ਆਉਣਾ ਹੈ।

ਜਦੋਂ ਤੱਕ ਅਸੀਂ ਲੋੜਵੰਦ ਨਹੀਂ ਹੁੰਦੇ ਅਸੀਂ ਇਸ ਤਰ੍ਹਾਂ ਨਹੀਂ ਆਵਾਂਗੇ। ਅਮੀਰ ਲੋਕ ਦੂਜੇ ਲੋਕਾਂ ਦੇ ਘਰਾਂ ਵਿੱਚ ਭੀਖ ਮੰਗਣ ਨਹੀਂ ਜਾਂਦੇ, ਉਹ ਅਜਿਹਾ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਇੱਕ ਭਿਖਾਰੀ ਇਸ ਲਈ ਸ਼ਰਮਿੰਦਾ ਨਹੀਂ ਹੁੰਦਾ ਕਿਉਂਕਿ ਉਹ ਜ਼ਰੂਰਤਮੰਦ ਹੈ। ਉਸ ਕੋਲ ਭੋਜਨ ਜਾਂ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਪੈਸੇ ਨਹੀਂ ਹਨ ਅਤੇ ਉਹ ਇਸ ਤੋਂ ਜਾਣੂ ਹੈ। ਅਜਿਹਾ ਸਿਰਫ਼ ਉਹੀ ਵਿਅਕਤੀ ਕਰ ਸਕਦਾ ਹੈ ਜੋ ਆਪਣੀ ਆਤਮਕ ਲੋੜ ਨੂੰ ਜਾਣਦਾ ਹੈ। ਜੋ ਹਰ ਰੋਜ ਪਰਮੇਸ਼ਰ ਦੇ ਸਾਹਮਣੇ ਆਵੇਗਾ ਅਤੇ ਕਹੇਗਾ, "ਪਰਮੇਸ਼ਰ ਮੈਂ ਇੱਕ ਜ਼ਰੂਰਤਮੰਦ ਵਿਅਕਤੀ ਹਾਂ ਕਿਰਪਾ ਕਰਕੇ ਮੈਨੂੰ ਅੱਜ ਲਈ ਬੁੱਧੀ ਦਿਓ।" ਅਤੇ ਜਿਵੇਂ ਕਿ ਕਹਾਉਂਤਾ 8:35 ਵਿੱਚ ਕਿਹਾ ਗਿਆ ਹੈ, "ਜੋ ਮੈਨੂੰ ਲੱਭਦਾ ਹੈ ਜੀਵਨ ਪਾਉਂਦਾ ਹੈ।"

ਆਤਮਾ ਵਿੱਚ ਗਰੀਬ ਹੋਣ ਦਾ ਇਹੀ ਅਰਥ ਹੈ ਕਿ ਆਪਣੀ ਆਤਮਿਕ ਲੋੜ ਪ੍ਰਤਿ ਲਗਾਤਾਰ ਸੁਚੇਤ ਰਹਿਣਾ। ਜੋ ਵਿਅਕਤੀ ਆਪਣੀ ਆਤਮਿਕ ਲੋੜ ਨੂੰ ਜਾਣਦਾ ਹੈ ਅਤੇ ਜੋ ਪਰਮੇਸ਼ਰ ਤੋਂ ਬੁੱਧੀ ਦੀ ਭਾਲ ਵਿੱਚ ਰਹਿੰਦਾ ਹੈ, ਉਹ ਸਵਰਗ ਦੇ ਪੂਰੇ ਰਾਜ ਦਾ ਮਾਲਕ ਹੋਵੇਗਾ। ਜੇ ਤੁਸੀਂ ਸਵਰਗ ਦੇ ਰਾਜ ਨੂੰ ਪਰਮੇਸ਼ਰ ਦੇ ਰਾਜ ਦੇ ਧਨ ਵਜੋਂ ਦੇਖਦੇ ਹੋ, ਤਾਂ ਬਾਈਬਲ ਦੀ ਕਿਤਾਬ ਅਫਸਿਆਂ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਸਾਨੂੰ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਹਰ ਆਤਮਿਕ ਬਰਕਤ ਨਾਲ ਨਿਵਾਜਿਆ ਹੈ। ਪਵਿੱਤਰ ਆਤਮਾ ਦੀ ਹਰ ਇੱਕ ਬਰਕਤ ਮਸੀਹ ਵਿੱਚ ਸਵਰਗ ਥਾਵਾਂ ਵਿੱਚ ਸਾਡੀ ਹੈ। ਅਸੀਂ ਸਵਰਗ ਦੇ ਰਾਜ ਵਿੱਚ ਸਾਰੀਆਂ ਅਧਿਆਤਮਕ ਬਰਕਤਾਂ ਨੂੰ ਹਜ਼ਾਰਾ ਕਮਰਿਆਂ ਵਾਲੀ ਇੱਕ ਵੱਡੀ ਹਵੇਲੀ ਵਾਂਗ ਸੋਚ ਸਕਦੇ ਹਾਂ, ਅਤੇ ਉਸ ਹਵੇਲੀ ਦੇ ਹਰ ਦਰਵਾਜ਼ੇ ਨੂੰ ਖੋਲ੍ਹਣ ਵਾਲੀ ਚਾਬੀ ਆਤਮਾ ਦੀ ਗਰੀਬੀ ਹੈ। ਧੰਨ ਹੈ ਉਹ ਜੋ ਆਤਮਾ ਵਿੱਚ ਗਰੀਬ ਹੈ ਕਿਉਂਕਿ ਉਹ ਸਵਰਗ ਦੇ ਪੂਰੇ ਰਾਜ ਨੂੰ ਪ੍ਰਾਪਤ ਕਰ ਸਕਦਾ ਹੈ- ਯਾਨੀ ਕਿ ਹਵੇਲੀ ਦੇ ਹਰ ਕਮਰੇ ਨੂੰ। ਹਰ ਕਮਰੇ ਵਿੱਚ ਖਜਾਨੇ ਉਸਦੇ ਹੋਣਗੇ, ਜੇਕਰ ਉਹ ਇਸ ਮਾਸਟਰ ਚਾਬੀ ਨੂੰ ਮਜ਼ਬੂਤੀ ਨਾਲ ਫੜੀ ਰੱਖੇ।