WFTW Body: 

ਆਓ ਅਸੀਂ ਇਸ ਸਧਾਰਨ ਕਥਨ 'ਤੇ ਵਿਚਾਰ ਕਰੀਏ "ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ"(ਮੱਤੀ 4:19)। ਲੋਕਾਂ ਨੂੰ ਇਕੱਠਾ ਕਰਨ ਲਈ ਤੁਹਾਨੂੰ ਮਾਛੀ ਕੌਣ ਬਣਾ ਰਿਹਾ ਹੈ? ਕੋਈ ਵੀ ਮਨੁੱਖ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਵਾਲਾ ਮਾਛੀ ਨਹੀਂ ਬਣਾ ਸਕਦਾ। ਤੁਸੀਂ ਕਿਸੇ ਬਾਈਬਲ ਕਾੱਲੋਜ ਵਿੱਚ ਕਈ ਸਾਲ ਬਿਤਾ ਸਕਦੇ ਹੋ ਪਰ ਇਹ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਵਾਲਾ ਮਾਛੀ ਨਹੀਂ ਬਣਾ ਸਕਦਾ। ਤੁਸੀਂ ਮਨੁੱਖਾਂ ਦੇ ਮਾਛੀ ਬਾਈਬਲ ਦਾ ਅਧਿਐਨ ਕਰਕੇ, ਮਿਸ਼ਨਰੀ ਦੁਆਰਾ ਦਿੱਤੀ ਚੁਣੌਤੀਆਂ ਰਾਹੀਂ, ਆਪਣੇ ਹੱਥਾਂ ਨੂੰ ਉੱਪਰ ਉਠਾ ਕੇ ਅਤੇ ਤੁਸੀਂ ਅੱਗੇ ਆ ਕੇ ਗੋਡ ਟੇਕ ਕੇ ਪਰਮੇਸ਼ਰ ਦੇ ਕੰਮਾਂ ਲਈ ਆਪਣਾ ਜੀਵਨ ਸਮਪਰਿਤ ਕਰਕੇ ਵੀ ਤੁਸੀਂ ਲੋਕਾਂ ਨੂੰ ਇਕੱਠਾ ਕਰਨ ਵਾਲੇ ਮਾਛੀ ਨਹੀਂ ਬਣਾ ਸਕਦੇ। ਨਹੀਂ, ਜੇਕਰ ਤੁਸੀਂ ਮਨੁੱਖਾਂ ਦੇ ਮਾਛੀ ਬਣਨਾ ਚਾਹੁੰਦੇ ਹੋ ਤਾਂ ਪਰਮੇਸ਼ਰ ਕਹਿੰਦੇ ਹਨ ਕਿ "ਮੇਰਾ ਪਿੱਛਾ ਕਰੋ।" ਇੱਥੋਂ ਤਕ ਕਿ ਬਾਈਬਲ ਦਾ ਅਧਿਐਨ ਵੀ ਕਰੋ ਪਰ, "ਮੇਰਾ ਪਿੱਛੇ ਚੱਲੋ।"

ਪੁਰਾਣੇ ਸਮੇਂ ਦੇ ਮਸੀਹੀਆਂ ਕੋਲ ਬਾਈਬਲ ਨਹੀਂ ਸੀ। ਲੋਕਾਂ ਨੂੰ ਇਕੱਠਾ ਕਰਨ ਵਾਲੇ ਮਾਛੀ ਉਹ ਕਿਸ ਤਰ੍ਹਾਂ ਬਣ ਸਕਦੇ ਸੀ? ਯਿਸੂ ਦੇ ਪਿੱਛੇ ਚੱਲ ਕੇ। ਸਾਨੂੰ ਇਹ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਸਾਨੂੰ ਨਿਸ਼ਚਿਤ ਹੀ ਪਵਿੱਤਰ ਸ਼ਾਸਤਰ ਦਾ ਅਧਿਐਨ ਕਰਨਾ ਚਾਹੀਦਾ ਹੈ, ਜਿਵੇਂ ਕਿ ਇਹ ਅਸੀਂ ਸ਼ੁਰੂ ਵਿੱਚ ਸਿੱਖਿਆ ਹੈ, "ਇਨਸਾਨ ਨਿਰੀ ਰੋਟੀ 'ਤੇ ਹੀ ਨਹੀਂ ਜਿਉਂਦਾ ਸਗੋਂ ਉਹਨਾਂ ਦਾ ਜੀਵਨ ਉਸ ਹਰੇਕ ਵਾਕ ਉੱਪਰ ਨਿਰਭਰ ਕਰਦਾ ਹੈ ਜਿਹੜਾ ਪਰਮੇਸ਼ਰ ਦੇ ਮੂੰਹੋਂ ਨਿਰਲਦਾ ਹੈ।" (ਮਤੀ 4:4) ਪਰ ਸਾਨੂੰ ਬਾਈਬਲ ਨੂੰ ਮੂਰਤੀ ਬਣਾ ਕੇ ਨਹੀਂ ਪੂਜਣਾ ਚਾਹੀਦਾ। ਬਾਈਬਲ ਦੇ ਪੂਜਾਰੀ ਨਾ ਬਣੋ। ਬਾਈਬਲ ਸਾਨੂੰ ਇਹ ਸਮਝਾਉਣ ਲਈ ਹੈ ਕਿ ਅਸੀਂ ਯਿਸ਼ੂ ਦੇ ਪਿੱਛੇ ਕਿਸ ਤਰ੍ਹਾਂ ਚੱਲ ਸਕਦੇ ਹਾਂ। ਪਵਿੱਤਰ ਆਤਮਾ ਯਿਸੂ ਦੀ ਮਹਿਮਾ ਪ੍ਰਕਟ ਕਰਨ ਲਈ ਵਚਨ ਦਾ ਇਸਤੇਮਾਲ ਕਰਦਾ ਹੈ। ਅਤੇ ਯਿਸੂ ਦੇ ਪਿੱਛੇ ਚੱਲਣ ਦਾ ਰਾਹ ਸਾਨੂੰ ਲੋਕਾਂ ਨੂੰ ਇਕੱਠਾ ਕਰਨ ਵਾਲੇ ਮਾਛੀ ਬਣਾ ਸਕਦਾ ਹੈ। ਕੋਈ ਬਾਈਬਲ ਆਧਿਐਨ ਕਰਨਾ ਵਾਲੀ ਸੰਸਥਾ ਨਹੀ, ਇਹ ਯਿਸੂ ਆਪ ਹੀ ਹੈ ਜੋ ਲੋਕਾਂ ਨੂੰ ਇਕੱਠਾ ਕਰਨ ਲਈ ਤੁਹਾਨੂੰ ਮਾਛੀ ਬਣਾਉਣ ਜਾ ਰਿਹਾ ਹੈ। ਪਰਮੇਸ਼ਰ ਮਨੁੱਖਾਂ ਦਾ ਇਸਤੇਮਾਲ ਕਰ ਸਕਦਾ ਹੈ ਪਰੰਤੂ ਉਹ ਮਸੀਹ ਹੀ ਹੈ ਜੋ ਤੁਹਾਡੇ ਨਾਲ ਵਿਅਕਤੀਗਲ ਸੰਬੰਧ ਬਣਾਉਣਾ ਚਾਹੁੰਦਾ ਹੈ ਅਤੇ ਸਿਰਫ਼ ਉਹ ਹੀ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਵਾਲਾ ਮਾਛੀ ਬਣਾ ਸਕਦਾ ਹੈ।

ਮਨੁੱਖਾਂ ਨੂੰ ਇਕੱਠਾ ਕਰਨ ਵਾਲੇ ਮਾਛੀ ਹੋਣ ਦਾ ਕੀ ਮਤਲਬ ਹੈ? ਮਨੁੱਖਾਂ ਦੇ ਮਾਛੀ ਬਣਨ ਦਾ ਕੀ ਅਰਥ ਹੈ?ਮਨੁੱਖਾਂ ਦੇ ਮਾਛੀ ਬਣਨਾ ਉਨ੍ਹਾਂ ਮਾਛੀਆਂ ਵਾਂਗ ਹੋਣਾ ਹੈ ਜੋ ਸਮੁੰਦਰ ਜਾਂ ਨਦੀ ਵਿੱਚ ਜਾਂਦੇ ਹਨ ਅਤੇ ਮੱਛੀਆਂ ਫੜਨ ਅਤੇ ਉਨ੍ਹਾਂ ਨੂੰ ਕਿਨਾਰੇ ਲਿਆਉਣ ਲਈ ਆਪਣੇ ਜਾਲ ਸੁੱਟਦੇ ਹਨ। ਉਹ ਉਨ੍ਹਾਂ ਨੂੰ ਆਲੇ-ਦੁਆਲੇ ਦੇ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਲਿਆਉਂਦੇ ਹਨ। ਮੱਛੀ ਕੁਦਰਤੀ ਤੌਰ 'ਤੇ ਧਰਤੀ ' ਤੇ ਸਹਿਜ ਨਹੀਂ ਹੁੰਦੀ,ਇਹ ਸਮੁੰਦਰ ਵਿੱਚ ਹੀ ਸਹਿਜ ਹੁੰਦੀ ਹੈ! ਅਤੇ ਇੱਕ ਮਾਛੀ ਉਸ ਮੱਛੀ ਨੂੰ ਪਾਣੀ ਵਿੱਚੋਂ ਚੁੱਕ ਕੇ ਧਰਤੀ 'ਤੇ ਲਿਆ ਰਿਹਾ ਹੈ,ਜਿਸ ਵਿੱਚ ਇਹ ਪਹਿਲਾਂ ਉਸ ਨਾਲੋਂ ਇਹ ਇੱਕ ਬਿਲਕੁਲ ਵੱਖਰਾ ਵਾਤਾਵਰਣ ਹੈ।

ਇਹ ਸਮਝਣਾ ਮਹਤੱਵਪੂਰਨ ਹੈ ਕਿ ਇਹ ਸ਼ੇਰ ਜਾਂ ਹਾਥੀ ਨੂੰ ਫੜ ਕੇ ਪਿੰਜਰੇ ਵਿੱਚ ਪਾਉਣ ਵਾਂਗ ਨਹੀਂ ਹੈ, ਕਿਉਂਕਿ ਸ਼ੇਰ ਪਹਿਲਾਂ ਹੀ ਧਰਤੀ 'ਤੇ ਰਹਿਣ ਦਾ ਆਦੀ ਹੈ ਸਮੁੰਦਰ ਵਿੱਚ ਨਹੀਂ। ਪਰ ਜਦੋਂ ਤੁਸੀਂ ਮੱਛੀ ਫੜਦੇ ਹੋ ਤਾਂ ਇਸਨੂੰ ਇੱਕ ਵਾਤਾਵਰਣ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੁੰਦਾ ਹੈ ਅਤੇ ਇੱਕ ਬਿਲਕੁੱਲ ਵੱਖਰੇ ਵਾਤਾਵਰਨ ਵਿੱਚ ਪਾ ਦਿੱਤਾ ਜਾਂਦਾ ਹੈ। ਜ਼ਮੀਨ ਅਤੇ ਪਾਣੀ ਇੱਕ-ਦੂਜੇ ਦੇ ਉਲਟ ਹਨ। ਇਸ ਲਈ ਲੋਕਾਂ ਨੂੰ ਇਕੱਠਾ ਕਰਨ ਵਾਲਾ ਮਾਛੀ ਉਹਨਾਂ ਲੋਕਾਂ ਕੋਲ ਜਾਂਦਾ ਹੈ ਜੋ ਇਸ ਦੁਨੀਆ ਦੇ ਪਾਣੀ ਵਿੱਚ ਹਨ। ਉਹ ਉਹਨਾਂ ਨੂੰ ਉੱਥੋਂ ਚੁੱਕਦਾ ਹੈ ਅਤੇ ਬਿਲਕੁਲ ਵੱਖਰੇ ਵਾਤਾਵਰਨ ਵਿੱਚ ਲਿਆਉਂਦਾ ਹੈ ਜੋ ਕਿ ਸਵਰਗ ਦਾ ਰਾਜ ਹੈ।

ਜੇਕਰ ਤੁਸੀਂ ਕਿਸੇ ਮਨੁੱਖ ਨੂੰ ਇਸ ਸੰਸਾਰ ਦੇ ਰਾਜ ਵਿੱਚੋਂ ਬਾਹਰ ਨਹੀਂ ਲਿਆਂਦਾ ਤਾਂ ਤੁਸੀਂ ਸੱਚਮੁੱਚ ਮੱਛੀ ਨੂੰ ਬਾਹਰ ਨਹੀਂ ਲਿਆਂਦਾ। ਤੁਸੀਂ ਸ਼ਾਇਦ ਉਸ ਮੱਛੀ ਨੂੰ ਆਪਣੇ ਜਾਲ ਵਿੱਚ ਰੱਖਿਆ ਹੋਵੇਗਾ, ਪਰ ਜੇ ਇਹ ਅਜੇ ਵੀ ਪਾਣੀ ਵਿੱਚ ਹੈ ਤਾਂ ਤੁਸੀਂ ਸੱਚਮੁੱਚ ਇਸਨੂੰ ਬਾਹਰ ਨਹੀਂ ਲਿਆਂਦਾ। ਤੁਸੀਂ ਸੱਚਮੁੱਚ ਮਨੁੱਖਾਂ ਦੇ ਮਾਛੀ ਨਹੀਂ ਬਣੇ। ਕਿਹੜਾ ਮਾਛੀ ਪਹਿਲਾਂ ਮੱਛੀ ਨੂੰ ਜਾਲ ਵਿੱਚ ਫੜ੍ਹ ਲੈਂਦਾ ਹੈ ਅਤੇ ਇਸ ਨੂੰ ਜਾਲ ਵਿੱਚ ਹੀ ਛੱਡ ਦਿੰਦਾ ਹੈ। ਅਜੇ ਵੀ ਪਾਣੀ ਵਿੱਚ ਮੱਛੀ ਬਹੁਤ ਸਹਿਜ ਹੈ। ਪਰ ਇੱਕ ਵਾਰ ਜਦੋਂ ਤੁਸੀਂ ਇਸਨੂੰ ਧਰਤੀ 'ਤੇ ਲਿਆਉਂਦੇ ਹੋ, ਤਾਂ ਤੁਸੀਂ ਦੇਖਦੇ ਹੋ ਕਿ ਮੱਛੀ ਕਿਵੇਂ ਵਿਵਹਾਰ ਕਰਦੀ ਹੈ। ਜਦੋਂ ਇਹ ਜ਼ਮੀਨ 'ਤੇ ਹੁੰਦੀ ਹੈ ਅਤੇ ਫੜਫੜਾਉਂਦੀ ਹੈ ਅਤੇ ਕਹਿੰਦੀ ਹੈ, "ਮੈਂ ਇੱਥੇ ਸਹਿਜ ਨਹੀਂ ਹਾਂ।"

ਜਦੋਂ ਕਿਸੇ ਮਨੁੱਖ ਨੂੰ ਧਰਤੀ ਦੇ ਰਾਜ ਤੋਂ ਸਵਰਗ ਦੇ ਰਾਜ ਵਿੱਚ ਲਿਜਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਜਿਵੇਂ ਮੱਛੀ ਪਾਣੀ 'ਚੋਂ ਨਿਕਲ ਕੇ ਜ਼ਮੀਨ 'ਤੇ ਆਉਂਦੀ ਹੈ। ਤਾਂ ਉਸਨੂੰ ਪੂਰੀ ਤਰ੍ਹਾਂ ਇਕ ਅਲਗ ਵਾਤਾਵਰਨ ਵਿੱਚ ਲਿਆਇਆ ਜਾਂਦਾ ਹੈ। ਪਵਿੱਤਰ ਆਤਮਾ ਸਾਨੂੰ ਸਵਰਗ ਦੇ ਰਾਜ ਵਿੱਚ ਸਹਿਜ ਕਰਦਾ ਹੈ। ਇਸ ਲਈ ਇਹ ਨਾ ਸੋਚੋ ਕਿ ਤੁਸੀਂ ਆਪਣਾ ਕੰਮ ਪੂਰਾ ਕਰ ਲਿਆ ਹੈ। ਇਹ ਨਾ ਸੋਚੋ ਕਿ ਤੁਸੀਂ "ਤੁਸੀਂ ਮਨੁੱਖਾਂ ਦੇ ਮਾਛੀ ਹੋ" ਕਿਉਂਕਿ ਤੁਸੀਂ ਸੌ ਲੋਕਾਂ ਨੂੰ ਇਹ ਕਹਿਣ ਲਈ ਮਜ਼ਬੂਰ ਕੀਤਾ ਹੈ ਕਿ "ਪ੍ਰਭੂ ਯਿਸੂ, ਮੇਰੇ ਹਿਰਦੇ ਵਿੱਚ ਆਓ।"

ਬਦਕਿਸਮਤੀਨਾਲ, ਬਹੁਤ ਸਾਰੇ ਵਿਸ਼ਵਾਸ਼ੀਆਂ ਨਾਲ ਅਜਿਹਾ ਹੀ ਹੋਇਆ ਹੈ। ਉਹਨਾਂ ਨੇ ਇਸ ਗੱਲ ਦਾ ਧਿਆਨ ਹੀ ਨਹੀਂ ਰੱਖਿਆ ਕਿ ਮਨੁੱਖਾਂ ਦੇ ਮਾਛੀ ਹੋਣ ਦਾ ਅਸਲ ਮਤਲਬ ਕੀ ਹੈ ਕਿਉਂਕਿ ਦੂਜੇ ਮਨੁੱਖਾਂ ਅਤੇ ਅਧਿਆਪਕਾਂ ਨੇ ਉਸਨੂੰ ਮਾਛੀ ਬਣਾਇਆ ਹੈ ਮਸੀਹ ਨੇ ਨਹੀਂ। ਜੇਕਰ ਮਸੀਹ ਤੁਹਾਨੂੰ ਮਨੁੱਖਾਂ ਦਾ ਮਾਛੀ ਬਣਾਉਂਦਾ ਤਾਂ ਤੁਹਾਡੇ ਉੱਪਰ ਵੀ ਉਹੀ ਸਿਧਾਂਤ ਲਾਗੂ ਹੁੰਦਾ ਜੋ ਉਸਨੇ ਪਹਿਲਾਂ ਦੋ ਵਚਨਾਂ ਦਾ ਪ੍ਰਚਾਰ ਕੀਤਾ ਸੀ, "ਆਪਣੇ ਦਿਲਾਂ ਅਤੇ ਜੀਵਨਾਂ ਨੂੰ ਬਦਲੋ ਕਿਉਂਕਿ ਸਵਰਗ ਦਾ ਰਾਜ ਨੇੜੇ ਹੈ।" ਸਾਨੂੰ ਇਹਨਾਂ ਮੱਛੀਆਂ ਨੂੰ ਮਨ ਫਿਰਾਉਣ ਅਤੇ ਸਵਰਗ ਦੇ ਰਾਜ ਦੀ ਖੋਜ ਕਰਨਾ ਸਿਖਾਉਣਾ ਹੋਵੇਗਾ ਤਾਂ ਕਿ ਉਹ ਪਹਿਲਾਂ ਨਾਲੋਂ ਬਿਲਕੁੱਲ ਵੱਖਰੇ ਵਾਤਾਵਰਨ ਵਿੱਚ ਆ ਸਕਣ।

ਇਹੀ ਤਾਂ ਇੱਕ ਮਾਛੀ ਕਰ ਰਿਹਾ ਹੈ। ਉਹ ਮੱਛੀ ਨੂੰ ਸਮੁੰਦਰ 'ਚੋ ਜ਼ਮੀਨ 'ਤੇ ਲਿਜਾ ਰਿਹਾ ਹੈ। ਅਤੇ ਸਾਨੂੰ ਲੋਕਾਂ ਨੂੰ ਸੰਸਾਰ ਦੇ ਰਾਜ 'ਚੋ ਸਵਰਗ ਦੇ ਰਾਜ ਵਿੱਚ ਲਿਜਾਣਾ ਚਾਹੀਦਾ ਹੈ। ਸ਼ੈਤਾਨ ਦੇ ਰਾਜ ਵਿੱਚੋ ਨਿਕਲ ਕੇ ਪਰਮੇਸ਼ਰ ਦੇ ਰਾਜ ਵਿੱਚ ਲਿਜਾਣਾ-ਜੇਕਰ ਅਸੀਂ ਮਨੁੱਖਾਂ ਦੇ ਸੱਚੇ ਮਾਛੀ ਬਣਨਾ ਹੈ। ਸਿਰਫ਼ ਯਿਸੂ ਹੀ ਸਾਨੂੰ ਮਨੁੱਖਾਂ ਦੇ ਮਾਛੀ ਬਣਾ ਸਕਦਾ ਹੈ। ਕੋਈ ਹੋਰ ਅਜਿਹਾ ਨਹੀਂ ਕਰ ਸਕਦਾ।

ਸਿਰਫ਼ ਪ੍ਰਚਾਰਕ ਹੀ ਮਨੁੱਖਾਂ ਦਾ ਮਾਛੀ ਨਹੀਂ ਹੈ। ਪ੍ਰਚਾਰਕ ਸਿਰਫ਼ ਉਸ ਕੰਮ ਦਾ ਥੋੜਾ ਜਿਹਾ ਭਾਗ ਹੀ ਕਰਦਾ ਹੈ। ਭਵਿੱਖ ਵਕਤਾ, ਰਸੂਲ, ਅਧਿਆਪਕ, ਚਰਵਾਹਾ ਅਤੇ ਪ੍ਰਚਾਰਕ ਨੂੰ ਲੋਕਾਂ ਨੂੰ ਇਸ ਨਵੇਂ ਵਾਤਾਵਰਨ, ਸਵਰਗ ਦੇ ਰਾਜ ਵਿੱਚ ਸਹਿਜ ਬਣਾਉਣ ਦਾ ਕਾਰਜ ਪੂਰਾ ਕਰਨਾ ਹੈ।

ਸੰਪੂਰਨ ਕੰਮ ਮਨੁੱਖ ਨੂ ਸਮੁੰਦਰ 'ਚੋਂ ਕੱਢ ਕੇ ਜ਼ਮੀਨ 'ਤੇ ਲਿਆਉਣਾ ਹੈ-ਸੰਸਾਰਕ ਰਾਜ 'ਚੋਂ ਕੱਢ ਕੇ ਸਵਰਗ ਦੇ ਰਾਜ ਵਿੱਚ ਲਿਜਾਣਾ। ਅਤੇ ਮਸੀਹ ਦੇ ਪਿੱਛੇ ਚੱਲਣਾ ਹੀ ਅਜਿਹਾ ਕਰਨ ਦਾ ਤਰੀਕਾ ਹੈ। ਜੇਕਰ ਮੈਂ ਯਿਸੂ ਦੇ ਪਿੱਛੇ ਚੱਲਦਾ ਹਾਂ ਤਾਂ ਮੈਂ ਵੀ ਇਹ ਉਸੇ ਤਰ੍ਹਾਂ ਕਰਾਂਗਾ ਜਿਵੇਂ ਯਿਸੂ ਨੇ ਕੀਤਾ ਸੀ।