"ਉਹ ਧੰਨ ਹਨ ਜਿਹੜੇ ਸੋਗ ਕਰਦੇ ਹਨ, ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ (ਮਤੀ 5:4)।" ਸ਼ਬਦ "ਸ਼ਾਂਤ ਕਰਨਾ/ਦਿਲਾਸਾ ਦੇਣਾ" ਦਾ ਅਰਥ ਹੈ "ਮਜਬੂਤ ਬਣਾਉਣਾ"।ਇਸਦੇ ਬਿਲਕੁਲ ਵਿਚਕਾਰ ਛੋਟਾ ਜਿਹਾ ਸ਼ਬਦ "f-o-r-t" ਲਿਖਿਆ ਹੈ। "Fort" ਇੱਕ ਵਿਸ਼ਾਲ ਫੌਜੀ ਖੇਤਰ ਦੀ ਤਸਵੀਰ ਹੈ ਇੱਕ ਕਿਲ੍ਹਾ, ਮਜਬੂਤ। "ਉਹ ਧੰਨ ਹਨ ਜਿਹੜੇ ਸੋਗ ਕਰਦੇ ਹਨ, ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ।"ਸੰਸਾਰ ਦੇ ਲੋਕ ਹਰ ਤਰ੍ਹਾਂ ਦੀਆਂ ਚੀਜ਼ਾਂ ਲਈ ਸੋਗ ਕਰਦੇ ਹਨ। ਕੁਝ ਲੋਕ ਸੋਗ ਕਰਦੇ ਹਨ ਕਿਉਂਕਿ ਉਹਨਾਂ ਦਾ ਕੋਈ ਵਿਅਕਤੀਗਤ ਨੁਕਸਾਨ ਹੋਇਆ ਹੈ। ਜਾਂ ਉਹਨਾਂ ਨੇ ਧੰਨ ਗੁਆ ਦਿੱਤਾ, ਜਾਂ ਉਹਨਾਂ ਦਾ ਕੋਈ ਨਜ਼ਦੀਕੀ ਜੋ ਉਹਨਾਂ ਨੂੰ ਪਿਆਰਾ ਸੀ ਉਸਨੂੰ ਗੁਆ ਦਿੱਤਾ, ਜਾਂ ਉਹਨਾਂ ਦੀ ਸ਼ੁਹਰਤ ਨਹੀਂ ਰਹੀ, ਜਾਂ ਉਹਨਾਂ ਨੇ ਇਸ ਧਰਤੀ 'ਤੇ ਕੁੱਝ ਗੁਆ ਦਿੱਤਾ ਜਿਵੇਂ ਕਿ ਆਪਣੀ ਸ਼ੋਭਾ, ਅਹੁਦਾ, ਆਪਣੀ ਨੌਕਰੀ ਅਤੇ ਇਸ ਤਰ੍ਹਾਂ ਦਾ ਕੁਝ ਹੋਰ ਜੋ ਉਹ ਖੋ ਚੁੱਕੇ ਹਨ। ਪਰ ਯਿਸੂ ਇਸ ਤਰ੍ਹਾਂ ਦੇ ਸੋਗ ਬਾਰੇ ਗੱਲ ਨਹੀਂ ਕਰ ਰਿਹਾ। ਇਹ ਸੋਗ ਇਸ ਲਈ ਨਹੀਂ ਕਿ ਕਿਸੇ ਨੇ ਸਾਨੂੰ ਦੁੱਖ ਦਿੱਤਾ ਹੈ ਨਾ ਹੀ ਇਹ ਮੇਰੇ ਆਪਣੇ ਦੁੱਖਾਂ ਲਈ ਰੋਣਾ ਹੈ।
ਯਿਸੂ ਕਦੇ ਵੀ ਆਪਣੇ ਦੁੱਖਾਂ ਲਈ ਨਹੀਂ ਰੋਇਆ, ਪਰ ਉਹ ਦੂਜਿਆਂ ਦੇ ਦੁੱਖ-ਤਕਲੀਫ਼ਾਂ ਲਈ ਰੋਇਆ। ਅਸੀਂ (ਲੂਕਾ 19:14) ਵਿੱਚ ਪੜ੍ਹਦੇ ਹਾਂ ਕਿ ਉਹ ਯਰੂਸ਼ਲਮ ਲਈ ਰੋਇਆ ਅਤੇ ਉਹ ਲਾਜ਼ਰ ਦੀ ਕਬਰ 'ਤੇ ਰੋਇਆ (ਯੂਹੰਨਾ 11:35) , ਪਰ ਉਹ ਕਦੇ ਵੀ ਇਸ ਗੱਲ ਨਹੀਂ ਰੋਇਆ ਕਿ ਲੋਕਾਂ ਨੇ ਉਸ ਨਾਲ ਕਿਸ ਤਰ੍ਹਾਂ ਸਲੂਕ ਕੀਤਾ, ਚਾਹੇ ਉਹਨਾਂ ਨੇ ਉਸਨੂੰ ਸ਼ੈਤਾਨ ਕਿਹਾ ਜਾਂ ਉਸ 'ਤੇ ਥੁੱਕਿਆ ਹੋਵੇ। ਪਰ ਉਹ ਕਦੇ ਵੀ ਆਪਣੇ ਲਈ ਨਹੀਂ ਰੋਇਆ। ਸਿਰਫ਼ ਇਹੀ ਨਹੀਂ ਜਦੋਂ ਉਹ ਸਲੀਬ ਚੁੱਕ ਰਿਹਾ ਸੀ, ਅਤੇ ਸਲੀਬ ਦੇ ਰਸਤੇ 'ਤੇ ਠੋਕਰਾਂ ਖਾ ਰਿਹਾ ਸੀ, ਅਸੀਂ ਲੂਕਾ 23:27ਵਿੱਚ ਪੜ੍ਹਦੇ ਹਾਂ ਕਿ ਜਦੋਂ ਉਹ ਸਲੀਬ ਚੁੱਕ ਰਿਹਾ ਸੀ ਤਾਂ ਲੋਕਾਂ ਦੀ ਇੱਕ ਵੱਡੀ ਭੀੜ ਉਸਦੇ ਪਿੱਛੇ-ਪਿੱਛੇ ਆ ਰਹੀ ਸੀ, ਅਤੇ ਕੁੱਝ ਔਰਤਾਂ ਸੋਗ ਮਨਾ ਰਹੀਆਂ ਸਨ ਅਤੇ ਉੱਚੀ-ਉੱਚੀ ਰੋ ਰਹੀਆਂ ਸਨ, ਜਦੋਂ ਉਹਨਾਂ ਨੇ ਦੇਖਿਆ ਕਿ ਉਸਨੂੰ ਕੋੜਿਆਂ ਨਾਲ ਮਾਰਿਆ ਜਾ ਰਿਹਾ ਹੈ ਜਦੋਂ ਉਸਨੇ ਭਾਰੀ ਸਲੀਬ ਨੂੰ ਚੁੱਕਿਆ ਹੋਇਆ ਸੀ ਤਾਂ ਉਸਦੇ ਸਿਰ 'ਤੇ ਕੰਡਿਆ ਦਾ ਤਾਜ ਸੀ ਅਤੇ ਉਸਦੇ ਸਿਰ ਅਤੇ ਪਿੱਠ ਤੋਂ ਖ਼ੂਨ ਵਗ ਰਿਹਾ ਸੀ। ਕੀ ਤੁਹਾਨੂੰ ਪਤਾ ਹੈ ਯਿਸੂ ਨੇ ਪਿੱਛੇ ਮੁੜ ਕੇ ਉਹਨਾਂ ਨੂੰ ਕੀ ਕਿਹਾ? "ਯਰੂਸ਼ਲਮ ਦੀ ਧੀਓ ਮੇਰੇ ਲਈ ਰੋਣਾ ਬੰਦ ਕਰੋ! ਮੈਂ ਠੀਕ ਹਾਂ; ਹਾਂ, ਮੇਰੀ ਪਿੱਠ ਪਾਟੀ ਹੋਈ ਹੈ, ਮੇਰੇ ਸਿਰ 'ਤੇ ਕੰਡਿਆ ਦਾ ਤਾਜ ਹੈ ਅਤੇ ਮੈਂ ਇਸ ਭਾਰੀ ਸਲੀਬ ਨੂੰ ਚੁੱਕ ਰਿਹਾ ਹਾਂ। ਮੈਂ ਕੁੱਝ ਹੀ ਪਲਾਂ 'ਚ ਮਾਰਿਆ ਜਾਵਾਂਗਾ, ਪਰ ਮੈਂ ਪੂਰੀ ਤਰ੍ਹਾਂ ਠੀਕ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਇੱਛਾ ਦੇ ਕੇਂਦਰ ਵਿੱਚ ਹਾਂ।" (ਲੂਕਾ 23:28)!
ਕੀ ਤੁਸੀਂ ਇਹ ਰਵਇਆ ਰੱਖ ਸਕਦੇ ਹੋ ਜਦੋਂ ਤੁਸੀਂ ਸਭ ਤੋਂ ਜ਼ਿਆਦਾ ਦੁੱਖ ਝੱਲ ਰਹੇ ਹੋ?" ਮੇਰੇ ਲਈ ਨਾ ਰੋਵੋ, ਮੈਂ ਠੀਕ ਹਾਂ, ਪਰ ਜੇ ਰੋਣਾ ਚਾਹੁੰਦੇ ਹੋ ਤਾਂ ਆਪਣੇ ਲਈ ਰੋਵੇ ਅਤੇ ਆਪਣੇ ਬੱਚਿਆਂ ਲਈ ਰੋਵੋ, ਉਹਨਾਂ ਦੀ ਆਤਮਕ ਸਥਿਤੀ ਵੱਲ ਦੇਖੋ।" ਉਹ ਫ਼ਰੀਸੀ ਹਨ, ਚੋਲੇ ਪਹਿਨੇ ਹੋਏ ਹਨ ਅਤੇ ਬਹੁਤ ਸ਼ਾਨਦਾਰ ਦਿਖਾਈ ਦਿੰਦੇ ਹਨ। ਪਰ ਉਹਨਾਂ ਦੀ ਆਤਮਕ ਸਥਿਤੀ ਵੱਲ ਦੇਖੋ। ਉਸ ਦਿਨ ਕੀ ਹੋਵੇਗਾ ਜਦੋਂ ਮਸੀਹ ਵਾਪਸ ਆਵੇਗਾ ਉਹ ਪਹਾੜਾਂ ਨੂੰ ਕਹਿਣਗੇ, "ਸਾਡੇ ਉੱਤੇ ਡਿਗ ਪਓ ਅਤੇ ਸਾਨੂੰ ਢੱਕ ਦਿਓ।" (ਲੂਕਾ 23:30)? ਇਹ ਯਿਸੂ ਦਾ ਰਵਇਆ ਹੈ। ਜਿਵੇਂ ਕਿ ਦੁੱਖ ਦੇ ਗੀਤ ਵਿੱਚ ਕਿਹਾ ਗਿਆ ਹੈ ਕਿ ਉਸ ਕੋਲ ਆਪਣੇ ਦੁੱਖਾਂ ਲਈ ਕੋਈ ਹੰਝੂ ਨਹੀਂ ਸਨ ਪਰ ਮੇਰੇ ਦੁੱਖਾਂ ਲਈ ਲਹੂ ਦੇ ਪਸੀਨੇ ਦੀਆਂ ਬੂੰਦਾਂ ਸਨ।
ਯਿਸੂ ਦਾ ਸੱਚਾ ਚੇਲਾ ਇਸ ਲਈ ਸੋਗ ਕਰਦਾ ਹੈ ਕਿ ਉਹ ਮਸੀਹ ਵਰਗਾ ਨਹੀਂ ਹੈ, ਉਹ ਸੋਗ ਕਰਦਾ ਹੈ ਜਦੋਂ ਉਸਨੇ ਪਾਪ ਕੀਤਾ ਅਤੇ ਜਦੋਂ ਪਾਪ ਵਿੱਚ ਡਿਗ ਗਿਆ। ਉਹ ਇਸ ਲਈ ਵਿਰਲਾਪ ਨਹੀਂ ਕਰਦਾ ਕਿ ਲੋਕ ਉਸ ਲਈ ਕਿਸ ਤਰ੍ਹਾਂ ਦਾ ਰਵਇਆ ਰੱਖਦੇ ਹਨ। ਉਹ ਮੰਨਦਾ ਹੈ ਕਿ ਇਸ ਧਰਤੀ 'ਤੇ ਉਸਦਾ ਇਹੀ ਨਿਯੁਕਤ ਭਾਗ ਹੈ, ਮਸੀਹ ਦੀ ਖ਼ਾਤਰ ਬੇਇੱਜ਼ਤ ਹੋਣਾ। ਪਰ ਜਦੋਂ ਵੀ ਉਹ ਪਾਪ ਜਾਂ ਅਸਫ਼ਲਤਾ ਦੁਆਰਾ ਪਰਮੇਸ਼ਰ ਦਾ ਅਪਮਾਨ ਕਰਦਾ ਹੈ ਤਾਂ ਉਹ ਸੋਗ ਕਰਦਾ ਹੈ। ਆਤਮਕ ਤੌਰ 'ਤੇ ਜਦੋਂ ਉਸਦਾ ਪੱਧਰ ਉੱਚਾ ਹੋ ਜਾਂਦਾ ਹੈ ਤਾਂ ਉਹ ਦੂਜਿਆਂ ਦੇ ਪਾਪਾਂ ਅਤੇ ਅਸਫ਼ਲਤਾਵਾਂ ਲਈ ਵੀ ਸੋਗ ਕਰਦਾ ਹੈ, ਜਿਵੇਂ ਯਿਸੂ ਯਰੂਸ਼ਲਮ ਲਈ ਰੋਇਆ ਸੀ। ਇਹ ਉਹ ਸੋਗ ਹੈ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ। "ਧੰਨ ਹਨ ਉਹ ਜਿਹੜੇ ਸੋਗ ਕਰਦੇ ਹਨਉਹ ਮਜਬੂਤ ਹੋਣਗੇ।" ਸ਼ਾਇਦ ਅਸੀਂ ਇਸ ਕਰਕੇ ਮਜ਼ਬੂਤ ਨਹੀਂ ਹੋ ਰਹੇ ਕਿਉਂਕਿ ਅਸੀਂ ਆਪਣੇ ਪਾਪਾਂ ਲਈ ਸਗੋ ਨਹੀਂ ਕਰਦੇ।
ਦੂਜਿਆਂ ਦੇ ਪਾਪਾਂ ਲਈ ਸੋਗ ਕਰਨਾ ਉਸ ਤੋਂ ਜ਼ਿਆਦਾ ਉੱਚਾ ਪੱਧਰ ਹੈ। ਰਸੂਲ ਪੌਲੂਸ ਇਸ ਪੱਧਰ 'ਤੇ ਪਹੁੰਚ ਗਿਆ ਸੀ। ਉਹ ਕੁਰੰਥਿਆ ਨੂੰ ਕਹਿੰਦਾ ਹੈ ਜੋ ਬੁਰੀ ਤਰ੍ਹਾਂ ਅਸਫ਼ਲ ਹੋ ਗਏ ਸਨ, "ਮੈਨੂੰ ਡਰ ਹੈ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਅੱਗੇ ਨਿਮਰ ਬਣਾ ਦੇਵੇਗਾ" (ਕੁਰੰਥਿਆ 12:21)। ਪਰਮੇਸ਼ਰ ਨੂੰ ਪੌਲੂਸ ਨੂੰ ਨਿਮਰ ਕਿਉਂ ਕਰਨਾ ਚਾਹੀਦਾ ਹੈ? ਉਹ ਤਾਂ ਇੱਕ ਧਰਮੀ ਜੀਵਨ ਬਤੀਤ ਕਰਦਾ ਸੀ ਅਤੇ ਆਪਣੇ ਵਿਰੁੱਧ ਕੋਈ ਪਾਪ ਨਹੀਂ ਜਾਣਦਾ ਸੀ। ਪਰ ਉਹ ਕਹਿੰਦਾ ਹੈ ਕਿ "ਮੈਂ ਤੁਹਾਡੇ ਵਿੱਚੋਂ ਬਹੁਤਿਆਂ ਲਈ ਸੋਗ ਕਰਾਂਗਾ ਜਿਹਨਾਂ ਨੇ ਪਹਿਲਾਂ ਪਾਪ ਕੀਤਾ ਹੈ ਜਿਹਨਾਂ ਨੇ ਆਪਣੀ ਅਸ਼ੁੱਧਤਾ, ਅਨੈਤਿਕਤਾ ਅਤੇ ਕਾਮੁਕਤਾ ਤੋਂ ਮਨ ਨਹੀਂ ਫਿਰਾਇਆ।" ਉਹ ਉਹਨਾਂ ਕੁੱਝ ਚੀਜ਼ਾਂ ਦੀ ਸੂਚੀ ਦਿੰਦਾ ਹੈ ਜੋ ਉਹਨਾਂ ਦੇ ਚਰਚ ਦੇ ਵਿਚਕਾਰ ਸਨ। (ਆਇਤ 20), ਈਰਖਾ, ਗੁੱਸਾ, ਗੁੱਸੇ ਦੇ ਝਗੜੇ, ਨਿੰਦਿਆ, ਗੱਪਾਂ, ਹੰਕਾਰ, ਗੜਬੜ ਆਦਿ। ਜਦੋਂ ਉਸਨੇ ਉਹਨਾਂ ਲੋਕਾਂ ਦੇ ਸਾਰੇ ਪਾਪਾਂ ਬਾਰੇ ਸੋਚਿਆ ਜੋ ਆਪਣੇ ਆਪ ਨੂੰ ਪਰਮੇਸ਼ਰ ਦੇ ਲੋਕ ਕਹਿੰਦੇ ਸਨ, ਉਹ ਰੋਇਆ ਕਿਉਂਕਿ ਉਹ ਉਹਨਾਂ ਦਾ ਆਤਮਕ ਪਿਤਾ ਸੀ। ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਧਰਤੀ 'ਤੇ ਇੱਕ ਪਿਤਾ ਰੋਂਦਾ ਹੈ ਜਦੋਂ ਉਸਦਾ ਪੁੱਤਰ ਬਿਮਾਰ ਹੁੰਦਾ ਹੈ। ਜੇਕਰ ਪਿਤਾ ਆਤਮਿਕ ਪੱਖੋਂ ਸੋਚ ਰਿਹਾ ਹੁੰਦਾ ਤਾਂ ਉਹ ਬਹੁਤ ਦੁਖੀ ਹੁੰਦਾ ਕਿ ਉਸਦਾ ਪੁੱਤਰ ਨਸ਼ਿਆਂ ਜਾਂ ਬੁਰੀਆਂ ਆਦਤਾਂ ਵਿੱਚ ਭਟਕ ਰਿਹਾ ਹੈ।
ਪੌਲੂਸ ਕੁਰਿੰਥਸ ਦਾ ਆਤਮਕ ਪਿਤਾ ਸੀ, ਅਤੇ ਸੱਚਾ ਇਸਾਈ ਚਰਵਾਹਾ ਜਾਂ ਪਾਸਟਰ ਆਪਣੇ ਇੱਜ਼ੜ ਦਾ ਆਤਮਕ ਪਿਤਾ ਹੋਣਾ ਚਾਹੀਦਾ ਹੈ। ਇੱਕ ਆਤਮਕ ਪਿਤਾ ਦੀ ਨਿਸ਼ਾਨੀ ਇਹ ਹੈ ਕਿ ਉਹ ਸਿਰਫ਼ ਆਪਣੇ ਇੱਜ਼ੜ ਦੀ ਆਲੋਚਨਾ ਹੀ ਨਹੀਂ ਕਰੇਗਾ ਸਗੋਂ ਉਹਨਾਂ ਲਈ ਰੋਵੇਗਾ ਜਿਵੇਂ ਪੌਲੂਸ ਕੁਰੰਥੀਆ ਲਈ ਰੋਇਆ ਸੀ। ਸਿਰਫ਼ ਅਜਿਹਾ ਆਦਮੀ ਹੀ ਆਤਮਕ ਆਗੂ ਬਣਨ ਦੇ ਯੋਗ ਹੈ। ਯਸਾਯਾਹ 49:10 (ਯਸਾਯਾਹ 49 ਆਤਮਕ ਅਗਵਾਈ 'ਤੇ ਇੱਕ ਮਹਾਨ ਅਧਿਆਇ ਹੈ) ਵਿੱਚ ਕਿਹਾ ਗਿਆ ਹੈ, "ਉਹ ਜੋ ਲੋਕਾਂ ਉੱਤੇ ਦਇਆ ਕਰਦਾ ਹੈ, ਉਹ ਉਹਨਾਂ ਦੀ ਅਗਵਾਈ ਕਰੇਗਾ।"
ਕੌਣ ਆਤਮਕ ਆਗੂ ਬਣਨ ਦੇ ਯੋਗ ਹੈ? ਇਹ ਉਹ ਹੈ ਜੋ ਲੋਕਾਂ ਲਈ ਹਮਦਰਦੀ ਰੱਖਦਾ ਹੈ। ਇਸ ਲਈ ਮਤੀ 5:4 ਵਿੱਚ "ਸੋਗ" ਦਾ ਅਰਥ ਹੈ ਆਪਣੇ ਲਈ, ਆਪਣੇ ਪਾਪ ਲਈ, ਉਹ ਮਸੀਹ ਵਾਂਗ ਨਹੀਂ ਹੈ ਅਤੇ ਦੂਜਿਆਂ ਲਈ ਸੋਗ ਕਰਦਾ ਹੈ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਮਜ਼ਬੂਤ ਹੋਵਾਂਗੇ, ਅਤੇ ਜੇਕਰ ਅਸੀਂ ਇਸ ਰਸਤੇ 'ਤੇ ਚਲਦੇ ਹਾਂ ਤਾਂ ਸਾਨੂੰ ਦੂਜੇ ਲੋਕਾਂ ਨੂੰ ਵੀ ਮਜ਼ਬੂਤ ਕਰਨ ਦੇ ਯੋਗ ਹੋਣ ਦੀ ਤਾਕਤ ਮਿਲੇਗੀ।