WFTW Body: 

ਚਰਚ ਮਸੀਹ ਦਾ ਸਰੀਰ ਹੈ ਇਹ ਸਿਰਫ਼ ਵਿਸ਼ਵਾਸੀਆਂ ਦਾ ਇਕੱਠ ਨਹੀਂ ਹੈ ਜੋ ਹਰ ਹਫ਼ਤੇ ਮਿਲਦੇ ਹਨ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਉਹ ਸਰੀਰ ਹੈ ਜਿਸਦਾ ਅਸੀਂ ਨਿਰਮਾਣ ਕਰ ਰਹੇ ਹਾਂ ਨਾ ਕਿ ਸਿਰਫ਼ "ਧਾਰਮਕ ਮਸੀਹੀ ਸਮੂਹ"। ਕੋਈ ਵੀ ਵਿਅਕਤੀ ਧਾਰਮਕ ਸਮੂਹ ਨੂੰ ਸੰਗਠਿਤ ਕਰ ਸਕਦਾ ਹੈ। ਹਾਲਾਂਕਿ ਮਸੀਹ ਦੇ ਸਰੀਰ ਦੇ ਨਿਰਮਾਣ ਲਈ ਪਰਮੇਸ਼ਰ ਤੋਂ ਕਿਰਪਾ ਅਤੇ ਮਸਹ ਦੀ ਲੋੜ ਹੁੰਦੀ ਹੈ ਇਸ ਲਈ ਸਾਨੂੰ ਆਪਣੇ ਆਪ ਦਾ ਇਨਕਾਰ ਕਰਨਾ, ਰੋਜ਼ਾਨ ਮਰਨਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਣਾ ਪਵੇਗਾ।

ਪੁਰਾਣੇ ਨਿਯਮ ਦੇ ਅਨੁਸਾਰ ਇਜ਼ਰਾਈਲੀ ਇੱਕ ਮੰਡਲੀ ਸਨ ਨਾ ਕਿ ਸਰੀਰ। ਅੱਜ ਵੀ ਕਈ ਵੱਡੇ ਚਰਚ ਮੰਡਲੀ ਹਨ ਨਾ ਕਿ ਸਰੀਰ। ਕੁੱਝ ਛੋਟੇ ਘਰੇਲੂ ਚਰਚ ਥੋੜੇ ਬਿਹਤਰ ਹਨ ਪਰ ਉਹ ਕਲੱਬ ਹਨ ਨਾ ਕਿ ਸਰੀਰ। ਪਰ ਯਿਸੂ ਆਪਣੇ ਸਰੀਰ ਦਾ ਨਿਰਮਾਣ ਕਰ ਰਹੇ ਹਨ।

ਮਸੀਹ ਦੇ ਪਹਿਲੇ ਸਰੀਰ ਨੂੰ ਮਨੁੱਖ ਨੇ ਖੁਰਲੀ (ਜਿਸ ਵਿੱਚ ਪਸ਼ੂਆਂ ਹਰਾ-ਚਾਰਾ ਪਾਇਆ ਜਾਂਦਾ ਹੈ) ਵਿੱਚ ਪਏ ਦੇਖਿਆ ਸੀ। ਇਹ ਉਸ ਅਪਮਾਨਜਨਕ ਜਨਮ ਦੀ ਜਿੰਦਾ ਨਿਸ਼ਾਨੀ ਸੀ। ਜਿਸ ਦੁਆਰਾ ਚਰਵਾਹਿਆਂ ਨੇ ਮਸੀਹ ਦੇ ਸਰੀਰ ਦੀ ਪਛਾਣ ਕੀਤੀ ਸੀ (ਲੂਕਾ 2:12 ਦੇਖੋ)। ਇਹ ਫਿਰ ਤੋਂ ਨਿੰਦਾ ਹੀ ਸੀ ਕਿ ਮਸੀਹ ਦਾ ਸਰੀਰ ਕਲਵਰੀ ਵਿਖੇ ਇਕ ਅਪਰਾਧੀ ਸਲੀਬ 'ਤੇ ਲਟਕਿਆ ਹੋਇਆ ਸੀ। ਜਨਮ ਤੋਂ ਮੌਤ ਤੱਕ ਮਸੀਹ ਦੇ ਪਹਿਲੇ ਸਰੀਰ ਨੂੰ ਧਰਮ ਨਿਰਪੱਖ ਸੰਸਾਰ ਦੇ ਨਾਲ-ਨਾਲ ਧਾਰਮਕ ਸੰਸਾਰ ਦੁਆਰਾ ਵੀ ਨਿੰਦਾ ਹੀ ਮਿਲੀ।

ਅੱਜ ਵੀ ਜੋ ਕੋਈ ਮਸੀਹ ਦੇ ਸਰੀਰ ਨੂੰ ਸਹੀ ਤਰ੍ਹਾਂ ਪੇਸ਼ ਕਰੇਗਾ ਉਹ ਬੇਬੀਲੋਨ ਦੇ ਮਸੀਹੀ ਸੰਸਾਰ ਦੁਆਰਾ ਉਸੇ ਤਰ੍ਹਾਂ ਦੀ ਨਿੰਦਾ ਦਾ ਸਾਹਮਣਾ ਕਰੇਗਾ। ਜੇਕਰ ਸਥਾਨਕ ਚਰਚ ਕੋਲ 'ਮਸੀਹ ਦੀ ਨਿੰਦਾ' ਦਾ ਅਜਿਹਾ ਪਰਦਾ ਨਹੀਂ ਹੈ ਤਾਂ ਅਸੀਂ ਸਮਝੌਤਾਵਾਦੀ ਹੋ ਗਏ ਹਾਂ ਅਤੇ " ਬੇਬੀਲੋਨ ਦੇ ਡੇਰੇ " ਤੋਂ ਬਾਹਰ ਨਹੀਂ ਗਏ ਹਾਂ (ਇਬਰਾਨੀਆਂ 13:13)। ਹਾਲਾਂਕਿ ਮਸੀਹ ਦੀ ਨਿੰਦਾ ਅਤੇ ਸਾਡੇ ਆਪਣੇ ਪਾਪ ਜਾਂ ਮੁਰਖਤਾ ਜਾਂ ਕੋਸੇਪਨ ਦੇ ਨਤੀਜ਼ੇ ਵਜੋਂ ਹੋਈ ਬਦਨਾਮੀ ਵਿੱਚ ਬਹੁਤ ਵੱਡਾ ਅੰਤਰ ਹੈ। ਸਾਨੂੰ ਦੋਵਾਂ ਨੂੰ ਇੱਕ ਸਮਝਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।

ਯਿਸੂ ਬਾਰੇ ਲਿਖਿਆ ਗਿਆ ਹੈ ਕਿ, "ਉਸ ਵਿੱਚ ਕੋਈ ਵੀ ਖ਼ਾਸ ਗੱਲ ਨਹੀਂ ਸੀ......ਉਸ ਨੂੰ ਤੁੱਛ ਜਾਣਿਆ ਗਿਆ ਅਤੇ ਅਸੀਂ ਉਸਦੀ ਕਦਰ ਨਾ ਕੀਤੀ" (ਯਸਾਯਾਹ 53:2,3)। ਉਸਦੀ ਮਹਿਮਾ ਉਸਦੇ ਅੰਦਰੂਨੀ ਜੀਵਨ ਵਿੱਚ ਸੀ, ਉਹ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ ਅਤੇ ਜੋ ਕਿ ਜ਼ਿਆਦਾਤਰ ਮਨੁੱਖਾਂ ਤੋਂ ਲੁਕੀ ਹੋਈ ਸੀ (ਯੂਹੰਨਾ 1:14)। ਸਾਡੇ ਸਥਾਨਕ ਚਰਚਾਂ ਨੂੰ ਨਾ ਹੀ ਸੰਸਾਰ ਲਈ ਅਤੇ ਨਾ ਹੀ ਬੇਬੀਲੋਨ ਦੇ ਮਸੀਹੀ ਸੰਸਾਰ ਲਈ ਖ਼ਾਸ ਹੋਣਾ ਚਾਹੀਦਾ ਹੈ। ਚਰਚ ਨੂੰ ਸਿਰਫ਼ ਉਹਨਾਂ ਲਈ ਖ਼ਾਸ ਹੋਣਾ ਚਾਹੀਦਾ ਹੈ ਜੋ ਇਸ ਵਿਚ ਧਰਮੀ ਜੀਵਨ ਦੀ ਭਾਲ ਵਿੱਚ ਆਉਂਦੇ ਹਨ। ਪਵਿੱਤਰ ਤੰਬੂ ਦੇ ਟੈਂਟ ਅੰਦਰ ਸੁੰਦਰ ਪਰਦੇ ਸਨ। ਪਰ ਬਾਹਰੀ ਪਰਦਾ ਗੂੜ੍ਹੇ ਭੂਰੇ ਰੰਗ ਦੀ ਮੇਮਨੇ ਦੀ ਖੱਲ ਦਾ ਸੀ ਜੋ ਧੂੜ ਅਤੇ ਗੰਦਗੀ ਨਾਲ ਢੱਕਿਆ ਹੋਇਆ ਸੀ। ਸੁੰਦਰਤਾ ਟੈਂਟ ਦੇ ਅੰਦਰ ਅੰਦਰੂਨੀ ਪਰਦਿਆਂ 'ਤੇ ਸੀ। ਮਸੀਹ ਦੀ ਲਾੜੀ ਵੀ "ਆਪਣੇ ਅੰਦਰੂਨੀ ਜੀਵਨ ਵਿੱਚ ਮਹਿਮਾਵਾਨ" ਹੈ (ਜਬੂਰ 45:13)। ਅਤੇ "ਉਸਦੀ ਅੰਦਰੂਨੀ ਮਹਿਮਾ 'ਤੇ (ਨਿੰਦਾ ਦਾ) ਪਰਦਾ ਹੋਵੇਗਾ" (ਯਸਾਯਾਹ 4:5)।

ਇਹ ਉਹ ਸਥਾਨ ਹੈ ਜਿੱਥੇ ਚਰਚ ਦੇ ਆਗੂਆਂ ਦੀ ਇੱਕ ਵੱਡੀ ਜਿੰਮੇਵਾਰੀ ਹੈ। ਜਿਸ ਤਰੀਕੇ ਨਾਲ ਉਹ ਚਰਚ ਨੂੰ ਅੱਗੇ ਲੈ ਕੇ ਜਾਂਦੇ ਹਨ ਉਹ ਨਿਰਧਾਰਤ ਕਰੇਗਾ ਕਿ ਚਰਚ ਯਿਸੂ ਵਰਗਾ ਹੋਵੇਗਾ ਜਿਸਨੂੰ ਮਨੁੱਖਾਂ ਦੁਆਰਾ ਸਤਿਕਾਰਿਆ ਨਹੀਂ ਗਿਆ ਸੀ ਜਾਂ ਇਸਨੂੰ ਦੁਨੀਆ ਦੁਆਰਾ ਸਨਮਾਨ ਅਤੇ ਪ੍ਰਸ਼ੰਸਾ ਮਿਲੇਗੀ। ਜੇਕਰ ਅਸੀਂ ਦੁਨੀਆ ਤੋਂ ਜਾਂ ਹੋਰ ਸਰੀਰਕ ਜਾਂ ਆਤਮਕ ਮਸੀਹੀਆਂ ਤੋਂ ਸਨਮਾਨ ਦੀ ਭਾਲ ਕਰਦੇ ਹਾਂ ਤਾਂ ਅਸੀਂ ਨਿਸ਼ਚਿਤ ਤੌਰ 'ਤੇ ਬੇਬੀਲੋਨ ਦੀ ਉਸਾਰੀ ਕਰਾਂਗੇ। ਜਦੋਂ ਅਸੀਂ ਮਸੀਹੀ ਜਗਤ ਦੁਆਰਾ ਪ੍ਰਸਿੱਧ ਅਤੇ ਸਵੀਕਾਰ ਕੀਤੇ ਜਾਂਦੇ ਹਾਂ ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਯਿਸੂ ਦੇ ਕਦਮਾਂ ਤੋਂ ਪੂਰੀ ਤਰ੍ਹਾਂ ਖੁੰਝ ਚੁੱਕੇ ਹਾਂ।

ਯਿਸੂ ਨੇ ਕਿਹਾ,"ਜਦੋਂ ਲੋਕ ਤੁਹਾਡੀ ਬੇਇਜ਼ਤੀ ਕਰਨ ਅਤੇ ਤੁਹਾਡੇ ਵਿਰੁੱਧ ਮਾੜਾ ਬੋਲਣ ਅਤੇ ਤੁਹਾਡੇ ਤੇ ਝੂਠੇ ਦੋਸ਼ ਲਾਉਣ ਕਿਉਂਕਿ ਤੁਸੀਂ ਮੇਰੇ ਚੇਲੇ ਹੋ ਤਾਂ ਤੁਸੀਂ ਧੰਨ ਹੋ। ਖ਼ੁਸ਼ ਹੋਵੋ ਅਤੇ ਆਨੰਦ ਮਾਣੋ, ਤਸੀਂ ਸਵਰਗ ਵਿੱਚ ਬਹੁਤ ਵੱਡਾ ਫਲ ਪਾਵੋਂਗੇ। ਇਸੇ ਤਰ੍ਹਾਂ ਹੀ ਜੋ ਨਬੀ ਤੁਹਾਡੇ ਤੋਂ ਪਹਿਲਾਂ ਰਹੇ ਲੋਕਾਂ ਨੇ ਉਹਨਾਂ ਨੂੰ ਵੀ ਕਸ਼ਟ ਦਿੱਤੇ"(ਮਤੀ 5:11, 12)। ਹੌਰੋਦੇਸ਼ ਅਤੇ ਉਸਦੇ ਸਿਪਾਹੀ 20 ਸਦੀਆਂ ਪਹਿਲਾਂ ਮਸੀਹ ਦੇ ਪਹਿਲੇ ਸਰੀਰ, ਬੱਚੇ ਯਿਸੂ ਨੂੰ ਮਾਰਨ ਲਈ ਉਤਸੁਕ ਸਨ। ਅੱਜ ਵੀ ਬਹੁਤ ਥਾਵਾਂ 'ਤੇ ਬਹੁਤ ਸਾਰੇ ਲੋਕ ਹਨ ਜੋ ਮਸੀਹ ਦੇ ਸਰੀਰ ਦੀ ਸ਼ੁਰੂਆਤ ਨੂੰ ਨਸ਼ਟ ਕਰਨ ਲਈ ਉਤਸੁਕ ਹਨ। ਯੂਸੁਫ਼ ਨੇ ਪਰਮੇਸ਼ਰ ਦੀ ਆਵਾਜ਼ ਪ੍ਰਤਿ ਸੰਵੇਦਨਸ਼ੀਲ ਹੋ ਕੇ ਅਤੇ ਪਰਮੇਸ਼ਰ ਨੇ ਉਸਨੂੰ ਜੋ ਕਰਨ ਲਈ ਕਿਹਾ ਸੀ ਉਸੇ ਸਮੇਂ ਉਸਦੀ ਪਾਲਣਾ ਕੀਤੀ ਅਤੇ ਉਸ ਸਰੀਰ ਦੀ ਰੱਖਿਆ ਕੀਤੀ (ਮਤੀ 2:13-15)। ਅਸੀਂ ਜੋ ਜਿਨ੍ਹਾਂ ਕੋਲ ਮਸੀਹ ਦੀ ਚਰਚ ਵਿੱਚ ਜਿੰਮੇਵਾਰੀ ਹੈ ਉਹਨਾਂ ਨੂੰ ਯੂਸੁਫ਼ ਵਾਂਗ ਹੋਣਾ ਚਾਹੀਦਾ ਹੈ। ਸਾਨੂੰ ਸੁਣਨ ਵਾਲੇ ਬਣਨਾ ਪਵੇਗਾ, ਪਵਿੱਤਰ ਆਤਮਾ ਸਾਨੂੰ ਕੀ ਦੱਸਦਾ ਹੈ ਸਾਨੂੰ ਸੁਣਨਾ ਅਤੇ ਜੋ ਸਾਨੂੰ ਕਿਹਾ ਜਾਂਦਾ ਹੈ ਉਸਦੀ ਪਾਲਣਾ ਕਰਨੀ ਹੈ। ਜੇਕਰ ਅਸੀਂ ਨਹੀਂ ਸੁਣਦੇ ਅਤੇ ਮੰਨਦੇ ਤਾਂ ਸਾਡੇ ਇਲਾਕੇ ਵਿੱਚ ਮਸੀਹ ਦੇ ਸਰੀਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਹੋਵੇਗਾ। ਇਸ ਲਈ ਆਖ਼ਰੀ ਦਿਨਾਂ ਵਿੱਚ ਸਾਨੂੰ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਸਾਨੂੰ ਇਸ ਮਾਮਲੇ ਵਿੱਚ ਆਪਣੀ ਜਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ, ਕਿਉਂਕਿ ਸਾਨੂੰ ਆਪਣੀ ਜਿੰਮੇਵਾਰੀ ਲਈ ਸਮਰਪਿਤ ਹਰ ਆਤਮਾ ਲਈ ਪਰਮੇਸ਼ਰ ਨੂੰ ਲੇਖਾ ਦੇਣਾ ਪਵੇਗਾ (ਇਬਰਾਨੀਆਂ 13:17)।