WFTW Body: 

ਯੂਹੰਨਾ ਬਪਤਿਸਮਾ ਦੇਣ ਵਾਲਾ ਇਜ਼ਰਾਇਲ ਦੇਸ਼ ਦਾ ਆਖਰੀ ਨਬੀ ਸੀ। ਉਸਦੇ ਮੁੱਖ ਸੰਦੇਸ਼ ਦਾ ਵਰਨਣ ਮਤੀ 3: 2 ਵਿੱਚ ਕੀਤਾ ਗਿਆ ਹੈ। ਇਹ ਸੀ "ਆਪਣੇ ਮਨ ਅਤੇ ਜੀਵਨ ਬਦਲੋ ਕਿਉਂਕਿ ਸਵਰਗ ਦਾ ਰਾਜ ਜਲਦੀ ਆ ਰਿਹਾ ਹੈ।" ਉਹ ਇੱਕ ਬਹੁਤ ਹੀ ਮਹੱਤਵਪੂਰਨ ਕਾਰਨ ਕਰਕੇ ਇਹਨਾਂ ਲੋਕਾਂ ਕੋਲ ਇਸ ਸੰਦੇਸ਼ ਦੇ ਨਾਲ ਆਇਆ ਸੀ।

ਮਨ ਫਿਰਾਉਣ ਦਾ ਮਤਲਬ ਹੈ ਆਪਣੇ ਜੀਵਨ ਅਤੇ ਦਿਲਾਂ ਨੂੰ ਬਦਲਣਾ। ਇਸ ਲਈ ਜੋ ਮੈਂ ਸਭ ਤੋਂ ਵਧੀਆ ਉਦਾਹਰਨ ਸੋਚ ਸਕਦਾ ਹਾਂ ਉਹ ਹੈ ਫੌਜੀ ਆਦੇਸ਼, "ਪਿੱਛੇ ਮੁੜਣਾ" ਜਦੋਂ ਕੋਈ ਫੌਜੀ ਅੱਗੇ ਵੱਲ ਮੂੰਹ ਕਰਦਾ ਹੈ ਅਤੇ ਪਰੇਡ 'ਤੇ ਸਰਜੈਂਟ ਮੇਜਰ ਕਹਿੰਦਾ ਹੈ, "ਪਿੱਛੇ ਮੁੜੋ", ਤਾਂ ਫੌਜੀ ਫੌਰਨ ਆਪਣੀ ਪਿੱਠ ਉਸ ਦਿਸ਼ਾ ਵੱਲ ਮੋੜ ਲੈਂਦਾ ਹੈ ਜਿਸ ਦਿਸ਼ਾ ਵੱਲ ਉਹ ਪਹਿਲਾਂ ਸੀ ਅਤੇ ਉਸ ਦਿਸ਼ਾ ਵੱਲ ਦੇਖਦਾ ਹੈ ਜਿਸ ਦਿਸ਼ਾ ਵੱਲ ਪਹਿਲਾਂ ਉਸਦੀ ਪਿੱਠ ਸੀ। ਇਹ ਸਾਨੂੰ ਤੋਬਾ ਜਾਂ ਮਨ ਫਿਰਾਓ ਸ਼ਬਦ ਦੀ ਇਕ ਸਪਸ਼ਟ ਤਸਵੀਰ ਦਿਖਾਉਂਦਾ ਹੈ। ਅਸੀਂ ਆਪਣੇ ਮਨ ਨੂੰ ਬਦਲਨਾ ਅਰਥਾਤ ਆਪਣੀ ਪੁਰਾਣੀ ਜ਼ਿੰਦਗੀ ਤੋਂ ਮਨ ਫਿਰਾਉਣਾ ਹੈ। ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਤੋਬਾ ਸ਼ਬਦ ਦਾ ਬਹੁਤਾ ਸ਼ਪਸ਼ਟ ਅਨੁਵਾਦ ਨਹੀਂ ਕੀਤਾ ਗਿਆ। ਪਰ ਤਮਿਲ ਭਾਸ਼ਾ ਵਿੱਚ ਇਹ ਬਹੁਤ ਸਪਸ਼ਟ ਹੈ। ਤਮਿਲ ਵਿੱਚ, "ਮਨਮ ਥਿਰੁਮਬੁਧਲ" ਅਨੁਵਾਦ ਕੀਤਾ ਗਿਆ ਹੈ, ਜਿਸਦਾ ਅਰਥ ਹੈ ਮਨ ਨੂੰ ਮੋੜਣਾ। ਮਨ ਨੂੰ ਮੋੜਣਾ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਦਾ ਸੰਦੇਸ਼ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਜ਼ਰਾਇਲ ਦੇਸ਼ ਨੂੰ ਦਿੱਤਾ ਸੀ।

ਇਜ਼ਰਾਇਲ ਦੇਸ਼ ਨੂੰ ਬਹੁਤ ਸਾਰੀਆਂ ਸੰਸਾਰਕ ਚੀਜ਼ਾਂ ਦਾ ਵਾਅਦਾ ਕੀਤਾ ਗਿਆ ਸੀ। ਜਦੋਂ ਅਸੀਂ ਪੁਰਾਣੇ ਨੇਮ ਨੂੰ ਦੇਖਦੇ ਹਾਂ ਤਾਂ ਇਸ ਵਿੱਚ ਅਜਿਹਾ ਕੋਈ ਵਾਅਦਾ ਨਹੀਂ ਹੈ ਕਿ ਉਹ ਪਰਮੇਸ਼ਰ ਦੇ ਪਵਿੱਤਰ ਸੁਭਾਅ ਦਾ ਹਿੱਸਾ ਬਣ ਸਕਦੇ ਸਨ ਜਾਂ ਸਵਰਗ ਵਿੱਚ ਕੋਈ ਖਜ਼ਾਨਾ ਪ੍ਰਾਪਤ ਕਰ ਸਕਦੇ ਸੀ ਜਾਂ ਧਰਤੀ ਉਪਰ ਹੀ ਸਵਰਗੀ ਜੀਵਨ ਜੀ ਸਕਦੇ ਸੀ, ਆਦਿ। ਉਹ ਸਭ ਸੰਸਾਰਕ ਸੀ।

ਬਿਵਸਥਾ ਸਾਰ 28, ਵਿੱਚ ਅਸੀਂ ਸਪਸ਼ਟ ਤੌਰ 'ਤੇ ਦੇਖਦੇ ਹਾਂ ਕਿ ਉਹਨਾਂ ਨੂੰ ਭੌਤਿਕ ਦੌਲਤ, ਭੌਤਿਕ ਖੁਸ਼ਹਾਲੀ,ਸਰੀਰਕ ਸਿਹਤ ਬਹੁਤ ਸਾਰੇ ਬੱਚੇ, ਅਤੇ ਉਹਨਾਂ ਦੇ ਕਾਰੋਬਾਰਾਂ, ਫਸਲਾਂ ਅਤੇ ਪਸੂਆਂ 'ਤੇ ਬਰਕਤਾਂ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਬਹੁਤ ਖੁਸ਼ਹਾਲ ਹੋਣਗੇ, ਕਦੇ ਵੀ ਕਰਜਈ ਨਹੀਂ ਹੋਣਗੇ, ਉਹਨਾਂ ਦੇ ਸਾਰੇ ਧਰਤੀ ਵਾਲੇ ਦੁਸ਼ਮਣ ਤਬਾਹ ਹੋ ਜਾਣਗੇ, ਉਹ ਇੱਕ ਮਹਾਨ ਕੌਮ ਬਣ ਜਾਣਗੇ, ਅਤੇ ਉਹਨਾਂ ਕੋਲ ਇਕ ਧਰਤੀ ਹੋਵੇਗੀ, ਕਨਾਨ ਦੀ ਧਰਤੀ, ਜਿਸਨੂੰ ਇਜ਼ਰਾਇਲ ਕਿਹਾ ਜਾਂਦਾ ਸੀ।

ਇਸ ਸਮੇਂ ਤਕ ਇਜ਼ਰਾਇਲ ਨੂੰ ਦਿੱਤੇ ਗਏ ਸਾਰੇ ਵਾਅਦੇ ਸੰਸਾਰਕ ਸਨ, ਅਤੇ ਉਹਨਾਂ ਦਾ ਮੁੱਖ ਹਰ ਸਮੇਂ ਸੰਸਾਰਕ ਚੀਜ਼ਾਂ ਵੱਲ ਹੀ ਸੀ। ਪਰ ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ ਅਤੇ ਉਸਨੇ ਕਿਹਾ, 'ਹੁਣ ਪਿੱਛੇ ਮੁੜੋ ਅਰਥਾਤ ਆਪਣੇ ਜੀਵਨ ਅਤੇ ਦਿਲਾਂ ਨੂੰ ਬਦਲੋ। ਸੰਸਾਰਕ ਚੀਜ਼ਾਂ ਦਾ ਸਾਹਮਣਾ ਕਰਨਾ ਬੰਦ ਕਰੋ ਅਤੇ ਮਨ ਫਿਰਾਓ ਕਿਉਂਕਿ ਹੁਣ ਇੱਕ ਨਵਾਂ ਰਾਜ ਆ ਰਿਹਾ ਹੈ। ਇਹ ਸਵਰਗ ਦਾ ਰਾਜ ਹੈ ਜਿੱਥੇ ਸੰਸਾਰਕ ਚੀਜ਼ਾਂ ਦਾ ਦਰਜਾ ਦੂਜਾ ਹੋ ਜਾਂਦਾ ਹੈ, ਇੱਥੋਂ ਤਕ ਸਰੀਰਕ ਸਿਹਤ ਵੀ ਦੂਜੇ ਦਰਜੇ 'ਤੇ ਚਲੀ ਜਾਂਦੀ ਹੈ। ਭੌਤਿਕ ਖੁਸ਼ਹਾਲੀ ਮਹੱਤਵਹੀਣ ਹੋ ਜਾਂਦੀ ਹੈ ਕਿਉਂਕਿ ਪਰਮੇਸ਼ਰ ਸਾਡੀਆਂ ਸਾਰੀਆਂ ਭੌਤਿਕ ਜ਼ਰੂਰਤਾਂ ਪੂਰੀਆਂ ਕਰਦਾ ਹੈ। ਮਨ ਫਿਰਾਓ ਕਿਉਂਕਿ ਪਰਮੇਸ਼ਰ ਤੁਹਾਨੂੰ ਆਤਮਿਕ ਦੌਲਤ ਯਾਨੀ ਸਵਰਗੀ ਦੌਲਤ ਦੇਣ ਜਾ ਰਿਹਾ ਹੈ। ਪਰਮੇਸ਼ਰ ਤੁਹਾਨੂੰ ਆਤਮਿਕ ਬੱਚੇ ਦੇਣ ਜਾ ਰਿਹਾ ਹੈ, ਜ਼ਰੂਰੀ ਨਹੀਂ ਕਿ ਸ਼ਰੀਰਕ ਬੱਚੇ। ਤੁਹਾਡੇ ਕੋਲ ਆਤਮਕ ਸਵਰਗੀ ਧਰਤੀ ਹੋਵੇਗੀ ਨਾ ਕਿ ਮੁੱਖ ਸੰਸਾਰਕ ਧਰਤੀ ਹੋਵੇਗੀ। ਉਹ ਉਹਨਾਂ ਨੂੰ ਪਿੱਛੇ ਮੁੜਨ ਨੂੰ ਕਹਿ ਰਿਹਾ ਸੀ ਕਿਉਂਕਿ ਸਵਰਗ ਦਾ ਰਾਜ ਅਜੇ ਨਹੀਂ ਆਇਆ ਪਰ ਉਹ ਨੇੜੇ ਹੈ। ਇਹ ਪੰਤੇਕੁਸ਼ਤ ਦੇ ਦਿਨ ਆਉਣ ਵਾਲਾ ਸੀ।

ਯੂਹੰਨਾ ਬਪਤਿਸਮਾ ਦੇਣ ਵਾਲਾ ਵੀ ਯਿਸੂ ਮਸੀਹ ਦਾ ਪੂਰਵਗਾਮੀ ਸੀ। ਜੋ ਇਕ ਨਵੇਂ ਨੇਮ ਦਾ ਰਾਹ ਖੋਲ੍ਹਣ ਵਾਲਾ ਸੀ ਜੋ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਇੱਕ ਪਿਤਾ ਵਜੋਂ ਪਰਮੇਸ਼ਰ ਨਾਲ ਇੱਕ ਰਿਸ਼ਤੇ ਵਿੱਚ ਲਿਆਵੇਗਾ। ਅਸੀਂ ਮਤੀ 4: 12,13 ਵਿੱਚ ਪੜ੍ਹਦੇ ਹਾਂ ਕਿ ਯੂਹੰਨਾ ਨੂੰ ਹੇਰੋਦੇਸ਼ ਨੇ ਕੈਦ ਕਰ ਲਿਆ ਸੀ। ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਗਲੀਲ ਤੋਂ ਚਲਿਆ ਗਿਆ ਅਤੇ ਨਾਸਰਤ ਨੂੰ ਛੱਡ ਦਿੱਤਾ, ਜਿੱਥੇ ਉਹ ਵੱਡਾ ਹੋਇਆ ਸੀ ਅਤੇ 30 ਸਾਲ ਰਿਹਾ ਸੀ, ਅਤੇ ਕਾਫਰਨਾਹੂਮ ਵਿੱਚ ਇੱਕ ਘਰ ਵਿੱਚ ਜਾ ਕੇ ਰਿਹਾ, ਜੋ ਕਿ ਸਮੁੰਦਰ ਦੇ ਕਿਨਾਰੇ ਹੈ। ਫਿਰ, ਉਸ ਪਲ ਤੋਂ ਬਾਅਦ, ਯਿਸੂ ਨੇ ਉਹੀ ਸੰਦੇਸ਼ ਦੇਣਾ ਸ਼ੁਰੂ ਕੀਤਾ ਜਿਵੇਂ ਯੂਹੰਨਾ ਬਪਤਿਸਮਾ ਵਾਲੇ ਨੇ ਪ੍ਰਚਾਰ ਕੀਤਾ ਸੀ। "ਆਪਣੇ ਜੀਵਨਾਂ ਅਤੇ ਦਿਲਾਂ ਨੂੰ ਬਦਲੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।" ਮਤੀ 4:17ਮੰਨ ਲਓ ਯੂਹੰਨਾ ਨੇ ਰਿਲੇ ਦੌੜ ਦਾ ਪਹਿਲਾ ਪੜਾਅ ਦੌੜਿਆ ਸੀ ਅਤੇ ਬੈਟਨ (ਰਿਲੇਅ ਦੌੜ ਵਿਚਲਾ ਪਾਸ) ਯਿਸੂ ਨੂੰ ਸੌਂਪ ਦਿੱਤਾ ਸੀ। ਅਤੇ ਯਿਸੂ ਨੇ ਉਹੀ "ਮਨ ਫਿਰਾਓ" ਵਾਲਾ ਸੰਦੇਸ਼ ਲਿਆ ਅਤੇ ਜਦੋਂ ਯਿਸੂ ਸਵਰਗ ਗਿਆ ਤਾਂ ਅਸੀ ਪੜ੍ਹਦੇ ਹਾਂ ਕਿ ਰਸੂਲ ਪਤਰਸ ਨੇ ਯਿਸੂ ਕੋਲੋਂ ਉਹੀ ਬੈਟਨ (ਰਿਲੇਅ ਦੌੜ ਵਿਚਲਾ ਪਾਸ) ਲਿਆ ਅਤੇ "ਮਨ ਫਿਰਾਉਣ" (ਪ੍ਰੇਰਿਤ 2:38) ਦਾ ਸੰਦੇਸ਼ ਦਿੱਤਾ। ਉਸਨੇ ਲੋਕਾਂ ਨੂੰ ਪੰਤੇਕੁਸ਼ਤ ਦੇ ਦਿਨ ਪ੍ਰਚਾਰ ਕੀਤਾ, "ਤੁਸੀਂ ਸਭ ਆਪਣੇ ਦਿਲ ਅਤੇ ਜ਼ਿੰਦਗੀਆਂ ਬਦਲੋ ਅਤੇ ਤੁਸੀਂ ਪਵਿੱਤਰ ਆਤਮਾ ਦੀ ਦਾਤ ਪ੍ਰਾਪਤ ਕਰੋਗੇ, ਜੋ ਕਿ ਸਾਡੇ ਅੰਦਰ ਪਰਮੇਸ਼ਰ ਦਾ ਰਾਜ ਹੈ।" ਫਿਰ ਆਖੀਰ ਵਿੱਚ ਪਰਮੇਸ਼ਰ ਦਾ ਰਾਜ ਆ ਗਿਆ ਸੀ।

ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਨੇ ਪਰਮੇਸ਼ਰ ਦੇ ਰਾਜ ਬਾਰੇ ਗੱਲ ਕੀਤੀ, ਉਹਨਾਂ ਨੇ ਕਿਹਾ ਇਹ ਆਉਣ ਵਾਲਾ ਹੈ ਜਾਂ ਨੇੜੇ ਹੈ। ਯਿਸੂ ਨੇ ਇੱਕ ਵਾਰ ਕਿਹਾ ਸੀ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਵਿੱਚ ਹੈ, ਜਿਸਦਾ ਅਰਥ ਸੀ ਪਰਮੇਮਰ ਦਾ ਰਾਜ ਮਸੀਹ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ। ਪਰ ਇਹ ਉਸਦੇ ਆਲੇ-ਦੁਆਲੇ ਦੇ ਲੋਕਾਂ ਵਿੱਚ ਮੌਜੂਦ ਨਹੀਂ ਸੀ। ਪਰ ਇਹ ਸਿਰਫ਼ ਪੰਤੇਕੁਸ਼ਤ ਦੇ ਦਿਨ ਹੀ ਵਾਪਰੇਗਾ, ਜਦੋਂ ਉਹ 120 ਚੇਲੇ ਪਵਿੱਤਰ ਦੇ ਬਪਤਿਸਮੇ ਦੀ ਉਡੀਕ ਕਰ ਰਹੇ ਸਨ। ਉਹ ਪਰਮੇਸ਼ਰ ਦੇ ਆਤਮਾ ਨਾਲ ਭਰ ਗਏ ਅਤੇ ਪਰਮੇਸ਼ਰ ਦਾ ਰਾਜ ਉਹਨਾਂ ਦੇ ਅੰਦਰ ਆ ਕੇ ਵੱਸਿਆ। ਇਹ ਉਹੀ ਪਰਮੇਸ਼ਰ ਦਾ ਰਾਜ ਹੈ ਜਿਸ ਬਾਰੇ ਉਹਨਾਂ ਨੇ ਗੱਲ ਕੀਤੀ ਸੀ-ਸਵਰਗ ਦਾ ਰਾਜ ਜਾਂ (ਪਰਮੇਸ਼ਰ ਦਾ ਰਾਜ), ਜਿੱਥੇ ਪਵਿੱਤਰ ਆਤਮਾ ਸਾਡੇ ਅੰਦਰ ਵਸਦਾ ਹੈ। ਇਹ ਸਰੀਰਤ ਤੰਦਰੁਸਤੀ ਜਾਂ ਭੌਤਿਕ ਖੁਸ਼ਹਾਲੀ ਦਾ ਬਾਹਰੀ ਰਾਜ ਨਹੀਂ ਸੀ,ਜਿਵੇਂ ਕਿ ਬਦਕਿਸਮਤੀ ਨਾਲ ਬਹੁਤ ਸਾਰੇ ਮਸੀਹੀ ਪ੍ਰਚਾਰਕਾਂ ਦੁਆਰਾ ਪ੍ਰਚਾਰਿਆ ਜਾ ਰਿਹਾ ਹੈ। ਸਪਸ਼ਟ ਸਬਦਾਂ ਵਿੱਚ ਇਹ ਇੱਕ ਧੋਖਾ ਹੈ ਇਹ ਪਰਮੇਸ਼ਰ ਦਾ ਰਾਜ ਨਹੀਂ ਹੈ।

ਪਰ ਇਹ ਵਾਸਤਵ ਵਿੱਚ ਹੈ ਕਿ? ਰੋਮੀਆਂ 14:17 ਵਿੱਚ ਲਿਖਿਆ ਹੈ, ਪਰਮੇਸ਼ਰ ਦਾ ਰਾਜ ਖਾਣਾ ਅਤੇ ਪੀਣਾ ਨਹੀਂ ਹੈ। ਇਹ ਕੋਈ ਖੁਸ਼ਹਾਲੀ ਜਾਂ ਇਲਾਜ ਵਰਗੀ ਦੁਨੀਆਵੀ ਚੀਜ਼ ਨਹੀਂ ਹੈ, ਇਹ ਦੁਨੀਆਵੀ ਜਾਂ ਸੰਸਾਰਕ ਬਰਕਤ ਵੀ ਨਹੀਂ ਹੈ।

ਰੋਮੀਆਂ 14:17 ਦੇ ਅਨੁਸਾਰ, ਪਰਮੇਸਰ ਦਾ ਰਾਜ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਆਨੰਦ ਅਤੇ ਸ਼ਾਂਤੀ ਹੈ।

ਧਾਰਮਿਕਤਾ:ਪਰਮੇਸ਼ਰ ਦੀ ਧਾਰਮਿਕਤਾ ਸਾਡੇ ਵਿੱਚ ਉਦੋਂ ਆਉਂਦੀ ਹਾ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਸਵੀਕਾਰ ਕਰਦੇ ਹਾਂ, ਅਤੇ ਫਿਰ ਇਹ ਪਵਿੱਤਰ ਆਤਮਾ ਰਾਹੀਂ ਸਾਨੂੰ ਅੰਦਰੋ ਦਿੱਤੀ ਜਾਂਦੀ ਹੈ, ਜਿੱਥੇ ਪਰਮੇਸ਼ਰ ਦੀ ਧਾਰਮਿਕਤਾ ਸਾਡੇ ਜੀਵਨ ਰਾਹੀਂ ਪ੍ਰਗਟ ਹੁੰਦੀ ਹੈ।

ਆਨੰਦ:ਇੱਕ ਅੰਦਰੂਨੀ ਖੁਸ਼ੀ ਜੋ ਸਾਨੂੰ ਪਵਿੱਤਰ ਆਤਮਾ ਵਿੱਚ ਨਿਰਾਸ਼ਾ ਅਤੇ ਉਦਾਸੀ ਤੋਂ ਪੂਰੀ ਤਰ੍ਹਾਂ ਮੁਕਤ ਕਰਦੀ ਹੈ।

ਸ਼ਾਂਤੀ:ਇੱਕ ਅੰਦਰੂਨੀ ਸ਼ਾਂਤੀ ਜੋ ਪਵਿੱਤਰ ਆਤਮਾ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ, ਚਿੰਤਾ, ਡਰ, ਤਣਾਓ, ਨਿਰਾਸ਼ਾ, ਉਦਾਸੀ, ਬੁਰੀ ਮਨੋਬਿਰਤੀ ਆਦਿ ਅਤੇ ਸਾਰੇ ਮਨੁੱਖਾਂ ਨਾਲ ਬਾਹਰੀ ਸ਼ਾਂਤੀ, ਜਿੱਥੇ ਅਸੀਂ ਲੋਕਾਂ ਨਾਲ ਜਾਂ ਕਿਸੇ ਚੀਜ ਲਈ ਝਗੜਾ ਕਰਨ ਤੋਂ ਇਨਕਾਰ ਕਰਦੇ ਹਾਂ।

ਇਸ ਤਰ੍ਹਾਂ ਇਹ ਪਰਮੇਸ਼ਰ ਦਾ ਰਾਜ ਹੈ। ਇਹ ਇੱਕ ਅੰਦਰੂਨੀ ਵਿਸ਼ਾ ਹੈ। ਪਰਮੇਸ਼ਰ ਦਾ ਰਾਜ ਸਾਡੇ ਅੰਦਰ ਵਾਸ ਕਰਦਾ ਹੈ। ਇਹ ਮਸੀਹ ਦਾ ਜੀਵਨ ਹੈ ਜੋ ਪਵਿੱਤਰ ਆਤਮਾ ਦੁਆਰਾ ਸਾਡੇ ਅੰਦਰ ਵਾਸ ਕਰਦਾ ਹੈ। ਇਹ ਇਸ ਧਰਤੀ ਉੱਤੇ ਸਾਡੇ ਦਿਲਾਂ ਅੰਦਰ ਸਵਰਗੀ ਜੀਵਨ ਹੈ।

ਜਿਉਂ ਹੀ ਅੱਗੇ ਅਸੀਂ ਦੇਖਦੇ ਹਾਂ, ਅਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸ਼ਬਦਾਂ ਵੱਲ ਧਿਆਨ ਦੇਇਏ, "ਦੁਨੀਆਵੀ ਚੀਜਾਂ ਦਾ ਸਾਹਮਣਾ ਕਰਨਾ ਛੱਡ ਦਿਓ ਅਤੇ ਆਪਣੇ ਜੀਵਨ ਅਤੇ ਦਿਲਾਂ ਨੂੰ ਬਦਲੋ ਕਿਉਂਕਿ ਇੱਕ ਨਵਾਂ ਰਾਜ ਆ ਰਿਹਾ ਹੈ, ਜਿੱਥੇ ਸੰਸਾਰਕ ਜ਼ਰੂਰਤਾਂ ਦੂਜੀ ਥਾਂ 'ਤੇ ਚਲੀਆਂ ਜਾਣਗੀਆਂ ਇੱਥੋਂ ਤਕ ਕਿ ਸਰੀਰਕ ਤੰਦਰੂਸਤੀ ਵੀ ਦੂਜੈਲੀ ਹੋ ਜਾਂਦੀ ਹੈ। ਭੌਤਿਕ ਖੁਸ਼ਾਹਾਲੀ ਮਹੱਤਵਹੀਣ ਹੋ ਜਾਂਦੀ ਹੈ ਕਿਉਂਕਿ ਪਰਮੇਸ਼ਰ ਸਾਡੀਆਂ ਸਾਰੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਮਨ ਫਿਰਾਓ ਅਰਥਾਤ ਆਪਣੇ ਜੀਵਨਾਂ ਅਤੇ ਦਿਲਾਂ ਨੂੰ ਬਦਲੋ ਅਤੇ ਇਸ ਸੰਸਾਰ ਦਾ ਸਾਹਮਣਾ ਕਰੋ। ਕਿਉਂਕਿ ਪਰਮੇਸ਼ਰ ਤੁਹਾਨੂੰ ਆਤਮਿਕ ਦੌਲਤ ਦੇਣ ਜਾ ਰਿਹਾ ਹੈ।"

ਆਓ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ।