"ਪਰਮੇਸ਼ੁਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਖ਼ਤਰਨਾਕ ਚਾਲਾਂ ਦੇ ਵਿਰੁੱਧ ਦ੍ਰਿੜ੍ਹਤਾ ਨਾਲ ਖੜੇ ਰਹਿ ਸਕੋ।" ਅਫ਼ਸੀਆਂ 6:11
ਸਾਡੇ ਵਿੱਚੋਂ ਬਹੁਤਿਆਂ ਨੇ ਇਸ ਆਇਤ ਨੂੰ ਸੁਣਿਆ ਹੈ ਅਤੇ "ਮੁਕਤੀ ਦੇ ਟੋਪ" ਅਤੇ "ਧਾਰਮਿਕਤਾ ਦੇ ਸੰਜੋਏ" ਬਾਰੇ ਪੜ੍ਹਿਆ ਹੈ। ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਹਥਿਆਰ ਸਭ ਤੋਂ ਪਹਿਲਾਂ ਖ਼ੁਦ ਯਿਸੂ ਨੇ ਧਾਰਨ ਕੀਤੇ ਸਨ,
"ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਅਤਿਚਾਰਰ ਸਹਿਣ ਵਾਲੇ ਦਾ ਕੋਈ ਬਚਾ ਨਹੀਂ ਕਰਦਾ। ਇਸ ਲਈ ਉਹ ਆਪ ਆਪਣੀ ਸ਼ਕਤੀ ਵਰਤ ਕੇ ਉਹਨਾਂ ਦਾ ਬਚਾ ਕਰੇਗਾ ਅਤੇ ਜਿੱਤ ਪ੍ਰਾਪਤ ਕਰੇਗਾ। ਉਹ ਨਿਆਂ ਦਾ ਸੰਜੋ ਅਤੇ ਮਕਤੀ ਦਾ ਟੋਪ ਪਾਵੇਗਾ।" ਯਸਾਯਾਹ 59:16-17
ਇਹ ਯਿਸੂ ਮਸੀਹ ਬਾਰੇ ਪੁਰਾਣੇ ਨੇਮ ਦੀ ਇੱਕ ਭਵਿੱਖਬਾਣੀ ਹੈ ਜਿਸ ਦਾ ਹਵਾਲਾ ਪੌਲੁਸ ਅਫ਼ਸੀਆਂ ਦੇ ਅਧਿਆਇ 6 ਵਿੱਚ ਦਿੰਦਾ ਹੈ।
ਪਰ ਅਦਭੁੱਤ ਗੱਲ ਇਹ ਹੈ ਕਿ ਇਹ ਆਇਤ ਯਿਸੂ ਨੂੰ ਪਰਮੇਸ਼ੁਰ ਦੇ ਹਥਿਆਰ ਧਾਰਨ ਕਰਕੇ ਸਾਡੇ ਲਈ ਬੇਨਤੀ ਕਰਦੇ (intercede) ਕਰਦੇ ਹੋਏ ਦਰਸਾਉਂਦੀ ਹੈ। ਅਤੇ ਹੁਣ ਉਹ ਸਾਨੂੰ ਵੀ ਬੇਨਤੀ ਕਰਨ (intercede) ਦੀ ਇਸੇ ਮਿਸਾਲ 'ਤੇ ਚੱਲਣ ਲਈ ਸੱਦਾ ਦਿੰਦਾ ਹੈ।
ਰੋਜ਼ਾਨਾ ਦੇ ਜੀਵਨ ਵਿੱਚ ਧਾਰਨ ਕੀਤੇ ਜਾਣ ਵਾਲੇ ਹਥਿਆਰ
ਪੁਰਾਣੇ ਨੇਮ ਦੀਆਂ ਲਿਖਤਾਂ ਅਤੇ ਪੁਰਾਣੇ ਜ਼ਮਾਨੇ ਵਿੱਚ, ਇੱਕ ਯੋਧੇ ਦੇ ਨਾਲ ਅਕਸਰ ਇੱਕ ਹਥਿਆਰ ਚੁੱਕਣ ਵਾਲਾ ਹੁੰਦਾ ਸੀ। ਇੱਕ ਸ਼ਾਂਤ, ਅਣਜਾਣ ਮਦਦਗਾਰ ਜੋ ਹਥਿਆਰ ਚੁੱਕਦਾ, ਖ਼ਤਰੇ ਵੇਲੇ ਨੇੜੇ ਰਹਿੰਦਾ, ਅਤੇ ਇਹ ਯਕੀਨੀ ਬਣਾਉਂਦਾ ਕਿ ਜਦੋਂ ਲੋੜ ਪਵੇ ਤਾਂ ਯੋਧਾ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੋਵੇ। ਇਹ ਤਸਵੀਰ ਸਾਡੇ ਸੱਦੇ ਨਾਲ ਬਿਲਕੁਲ ਮੇਲ ਖਾਂਦੀ ਹੈ ਕਿ ਅਸੀਂ ਯਿਸੂ ਦੀ ਸੰਪੂਰਨ ਮਿਸਾਲ ਉੱਤੇ ਚੱਲਦੇ ਹੋਏ ਆਪਣੇ ਜੀਵਨ-ਸਾਥੀ, ਬੱਚਿਆਂ ਅਤੇ ਕਲੀਸਿਯਾ ਦੇ ਪਰਿਵਾਰ ਲਈ ਬੇਨਤੀ ਕਰਨ ਵਾਲੇ ਬਣੀਏ, ਜੋ ਖ਼ੁਦ ਸਾਡੇ ਲਈ ਪਰਮੇਸ਼ਰ ਅੱਗੇ ਹਮੇਸ਼ਾ ਬੇਨਤੀ ਕਰਨ ਦੇ ਲਈ ਜੀਉਂਦਾ ਹੈ। (ਇਬਰਾਨੀਆਂ 7:25)
ਅਸੀਂ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਅਜਿਹੀਆਂ ਲੜਾਈਆਂ ਵੇਖਦੇ ਹਾਂ:
• ਇੱਕ ਜੀਵਨ-ਸਾਥੀ ਜੋ ਨਿਰਾਸ਼ਾ, ਸਵੈ-ਤਰਸ, ਚਿੰਤਾ ਜਾਂ ਕਿਸੇ ਮੁਸ਼ਕਲ ਕੰਮਕਾਜੀ ਜਾਂ ਆਰਥਿਕ ਸਥਿਤੀ ਦੇ ਬੋਝ ਥੱਲੇ ਦੱਬਿਆ ਹੋਇਆ ਹੈ
• ਇੱਕ ਬੱਚਾ ਜੋ ਅਸੁਰੱਖਿਆ, ਕਿਸੇ ਲੁਕਵੇਂ ਪਾਪ, ਜਾਂ ਸਕੂਲ ਵਿੱਚ ਕਿਸੇ ਮੁਸ਼ਕਲ ਸਥਿਤੀ ਨਾਲ ਜੂਝ ਰਿਹਾ ਹੈ।
• ਇੱਕ ਭਰਾ ਜਾਂ ਭੈਣ ਜੋ ਪਾਪ ਤੋਂ ਹਾਰਿਆ ਹੋਇਆ ਹੈ ਜਾਂ ਕਦੇ-ਕਦੇ ਉਸ ਪਾਪ ਤੋਂ ਅਣਜਾਣ ਹੈ ਜੋ ਉਸ ਨੂੰ ਅੰਦਰੋਂ ਖੋਰਾ ਲਾ ਰਿਹਾ ਹੈ
ਸਾਡਾ ਜਵਾਬ ਪਾਸੇ ਖੜ੍ਹ ਕੇ ਆਲੋਚਨਾ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਅਜਿਹਾ ਹਥਿਆਰ ਧਾਰਨ ਕਰਨ ਵਾਲਾ ਹੋਣਾ ਚਾਹੀਦਾ ਹੈ ਜੋ ਕਹੇ, "ਤੁਹਾਡੀ ਲੜਾਈ ਮੇਰੀ ਲੜਾਈ ਹੈ। ਤੁਹਾਡੀ ਕਮਜ਼ੋਰੀ ਮੇਰੀ ਕਮਜ਼ੋਰੀ ਹੈ। ਮੈਂ ਤੁਹਾਡੇ ਨਾਲ ਖੜਾਂਗਾ ਜਿਵੇਂ ਯਿਸੂ ਮੇਰੇ ਨਾਲ ਖੜ੍ਹਾ ਹੈ।"
ਬੇਨਤੀ ਕਰਨ ਵਾਲੇ ਪਿਆਰ ਦੀ ਪਹਿਲੀ ਨਿਸ਼ਾਨੀ: ਮੈਂ ਹਰ ਹਾਲਤ ਵਿੱਚ ਤੇਰੇ ਨਾਲ ਖੜ੍ਹਾ ਰਹਾਂਗਾ
1 ਸਮੂਏਲ 14 ਵਿੱਚ, ਯੋਨਾਥਾਨ ਕੇਵਲ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਨਾਲ ਲੈ ਕੇ ਵਿਸ਼ਵਾਸ ਦੇ ਇੱਕ ਜੋਖ਼ਮ ਭਰੇ ਕਦਮ ਵਜੋਂ ਦੋ ਤਿੱਖੀਆਂ ਚਟਾਨਾਂ ਵਿਚਕਾਰੋਂ ਚੜ੍ਹਦਾ ਹੋਇਆ ਫਲਿਸਤੀਆਂ ਦੇ ਕੈਂਪ 'ਤੇ ਹਮਲਾ ਕਰਨ ਜਾਂਦਾ ਹੈ ਅਤੇ ਕਹਿੰਦਾ ਹੈ , "ਸ਼ਾਇਦ ਪਰਮੇਸ਼ਰ ਆਪਣੀ ਇੱਛਾ ਅਨੁਸਾਰ ਸਾਡੀ ਮਦਦ ਕਰੇ ਅਤੇ ਅਸੀਂ ਜਿੱਤ ਪ੍ਰਾਪਤ ਕਰੀਏ। ਬੇਸ਼ਕ ਸਾਡੀ ਗਿਣਤੀ ਕਿੰਨੀ ਵੀ ਘੱਟ ਕਿਉਂ ਨਾ ਹੋਵੇ ਪਰਮੇਸ਼ਰ ਸਾਨੂੰ ਜਿੱਤ ਦੇ ਸਕਦਾ ਹੈ।" (1 ਸਮੂਏਲ 14:6)। ਉਸ ਦੇ ਹਥਿਆਰ ਚੁੱਕਣ ਵਾਲੇ ਦਾ ਜਵਾਬ ਸੱਚਮੁੱਚ ਹੈਰਾਨੀਜਨਕ ਹੈ ਉਹ ਕਹਿੰਦਾ ਹੈ, "ਜੋ ਤੈਨੂੰ ਠੀਕ ਲੱਗੇ ਉਹੀ ਕਰ ਮੈਂ ਪੂਰੀ ਤਰ੍ਹਾਂ ਤੇਰੇ ਨਾਲ ਹਾਂ, ਜੋ ਵੀ ਤੂੰ ਫ਼ੈਸਲਾ ਕਰੇ।" (1 ਸਮੂਏਲ 14:7, NLT)
• ਪਤਨੀਓ: ਜਦੋਂ ਤੁਹਾਡਾ ਪਤੀ ਕਿਸੇ ਆਤਮਿਕ ਲੜਾਈ ਵਿੱਚ ਕਦਮ ਰੱਖਦਾ ਹੈ ਤਾਂ ਕੀ ਤੁਹਾਡਾ ਜਵਾਬ ਹੁੰਦਾ ਹੈ, "ਮੈਂ ਪੂਰੀ ਤਰ੍ਹਾਂ ਤੇਰੇ ਨਾਲ ਹਾਂ" ਜਾਂ ਤੁਸੀਂ ਸ਼ੱਕ ਅਤੇ ਡਰ ਦੇ ਬੀਜ ਬੀਜਦੀਆਂ ਹੋ?
• ਪਤੀਓ: ਜਦੋਂ ਤੁਹਾਡੀ ਪਤਨੀ ਮੁਸ਼ਕਲ ਵਿੱਚ ਹੁੰਦੀ ਹੈ ਕੀ ਤੁਸੀਂ ਆਲੋਚਨਾ ਕਰਦੇ ਅਤੇ ਦੂਰ ਰਹਿੰਦੇ ਹੋ ਜਾਂ ਇਸ ਤਰ੍ਹਾਂ ਅੱਗੇ ਵਧਦੇ ਹੋ ਜਿਵੇਂ ਉਸ ਦੀ ਕਮਜ਼ੋਰੀ ਤੁਹਾਡੀ ਆਪਣੀ ਕਮਜ਼ੋਰੀ ਹੋਵੇ?
• ਭਰਾਵੋ ਅਤੇ ਭੈਣੋ: ਜਦੋਂ ਤੁਹਾਡੇ ਬਜ਼ੁਰਗ ਕਿਸੇ ਅਜ਼ਮਾਇਸ਼ ਵਿੱਚੋਂ ਲੰਘਦੇ ਹਨ ਅਤੇ ਪਰਮੇਸ਼ਰ 'ਤੇ ਭਰੋਸਾ ਰੱਖਦੇ ਹੋਏ ਮੁਸ਼ਕਲ ਫ਼ੈਸਲੇ ਕਰਦੇ ਹਨ ਕੀ ਤੁਸੀਂ ਹਥਿਆਰ ਚੁੱਕਣ ਵਾਲਿਆਂ ਵਾਂਗ ਉਨ੍ਹਾਂ ਦਾ ਸਾਥ ਦਿੰਦੇ ਹੋ ਜਾਂ ਆਲੋਚਕਾਂ ਵਾਂਗ ਪਿੱਛੇ ਖੜੇ ਰਹਿੰਦੇ ਹੋ?
ਯਿਸੂ ਸਾਨੂੰ ਦੋਸ਼ ਲਾਉਣ ਦੀ ਇਸ ਭਾਵਨਾ ਵਿਰੁੱਧ ਚੇਤਾਵਨੀ ਦਿੰਦਾ ਹੈ ਕਿ ਅਸੀਂ ਆਪਣੇ ਭਰਾ ਦੀ ਅੱਖ ਵਿੱਚ ਤਿਣਕਾ ਵੇਖਦੇ ਹਾਂ ਜਦੋਂ ਕਿ ਸਾਡੀ ਆਪਣੀ ਅੱਖ ਵਿੱਚ ਨਿਆਂ ਦੀ ਇੱਕ ਵੱਡੀ ਸ਼ਤੀਰ ਪਈ ਹੁੰਦੀ ਹੈ। ਪਰ ਇਹ ਕਹਾਣੀ ਦੋਸ਼ ਲਾਉਣ ਦੀ ਸ਼ਤੀਰ ਤੋਂ ਛੁਟਕਾਰਾ ਪਾਉਣ ਨਾਲ ਖ਼ਤਮ ਨਹੀਂ ਹੁੰਦੀ। ਇਹ ਉਦੋਂ ਖ਼ਤਮ ਹੁੰਦੀ ਹੈ ਜਦੋਂ ਅਸੀਂ ਦੋਸ਼ ਲਾਉਣ ਦੀ ਭਾਵਨਾ ਤੋਂ ਮੁਕਤ ਹੋਣ ਤੋਂ ਬਾਅਦ ਆਪਣੇ ਭਰਾ ਦੀ ਅੱਖ ਵਿੱਚੋਂ ਤਿਣਕਾ ਕੱਢਦੇ ਹਾਂ। ਇਹ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਉਸ ਥਾਂ ਤੇ ਪਹੁੰਚਦੇ ਹਾਂ ਜਿੱਥੇ ਸਾਡੇ ਭਰਾ ਦਾ ਤਿਣਕਾ ਸਾਨੂੰ ਆਪਣੀ ਅੱਖ ਵਿੱਚ ਮਹਿਸੂਸ ਹੋਣ ਲੱਗਦਾ ਹੈ।
"ਆਓ ਅਸੀਂ ਇਸ ਬੋਝ ਨੂੰ ਲਾਂਭੇ ਰੱਖੀਏ ਅਤੇ ਯਿਸੂ ਵੱਲ ਦੇਖਦੇ ਹੋਏ ਇਕੱਠੇ ਦੌੜੀਏ" (ਇਬਰਾਨੀਆਂ 12:1)।
ਤੇਰਾ ਬੋਝ ਹੁਣ ਕੇਵਲ ਤੇਰਾ ਨਹੀਂ ਰਿਹਾ ਇਹ ਹੁਣ ਸਾਡਾ ਸਾਂਝਾ ਬੋਝ ਹੈ।
ਯਾਕੂਬ 5:20 ਕਹਿੰਦਾ ਹੈ ਕਿ "ਜਿਸਨੇ ਉਸ ਪਾਪੀ ਨੂੰ ਉਸ ਦੇ ਭਟਕੇ ਹੋਏ ਰਾਹ ਤੋਂ ਵਾਪਸ ਲਿਆਂਦਾ ਹੈ, ਉਸਨੇ ਨਾ ਕੇਵਲ ਉਸਦੀ ਆਤਮਾ ਨੂੰ ਮੌਤ ਤੋਂ ਬਚਾ ਲਿਆ ਹੈ, ਸਗੋਂ ਉਹ ਬਹੁਤ ਸਾਰੇ ਪਾਪਾਂ ਦੀ ਮਾਫ਼ੀ ਦਾ ਕਾਰਨ ਵੀ ਬਣਿਆ ਹੈ। ਇਸ ਤਰ੍ਹਾਂ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਲੈਂਦਾ ਹੈ। (1 ਪਤਰਸ 4:8) ਪਿਆਰ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰਦਾ, ਇਹ ਪਸ਼ਚਾਤਾਪ ਅਤੇ ਬਹਾਲੀ ਲਈ ਲੜਦਾ ਹੈ।
ਯਹੂਦਾ 1: 22-23 ਕਹਿੰਦਾ ਹੈ, "ਕੁੱਝ ਹਨ ਜੋ ਸ਼ਕੀ ਜੀਵਨ ਗੁਜਾਰ ਰਹੇ ਹਨ, ਉਹਨਾਂ ਤੇ ਤੁਸੀਂ ਤਰਸ ਖਾਓ। ਉਹਨਾਂ ਨੂੰ ਤੁਸੀਂ ਅੱਗ ਵਿੱਚੋਂ ਬਾਹਰ ਖਿੱਚ ਕੇ ਬਚਾਓ, ਜਿਹਨਾਂ ਵੱਲ ਤੁਹਾਡਾ ਤਰਸ ਡਰ ਸਮੇਤ ਹੋਵੇ। ਪਰ ਆਪ ਤੁਸੀਂ ਉਹਨਾਂ ਦੇ ਉਹਨਾਂ ਕੱਪੜਿਆਂ ਨੂੰ ਘ੍ਰਿਣਾ ਕਰੋ ਜੋ ਉਹਨਾਂ ਦੇ ਸਰੀਰ ਤੇ ਲੱਗਣ ਕਾਰਨ ਭ੍ਰਸ਼ਟ ਹੋ ਚੁਕੇ ਹਨ।" ਬੇਨਤੀ ਕਰਨ ਵਾਲਾ ਪਿਆਰ ਪਾਪ ਤੋਂ ਭ੍ਰਿਸ਼ਟ ਹੋਣ ਬਾਰੇ ਸਾਵਧਾਨ ਰਹਿੰਦਾ ਹੈ ਪਰ ਫਿਰ ਵੀ ਦਯਾ ਨਾਲ ਭਰਪੂਰ ਹੁੰਦਾ ਹੈ ਅਤੇ ਆਪਣੇ ਅਜ਼ੀਜ਼ ਨੂੰ ਉਸ ਪਾਪ ਵਿੱਚੋਂ ਬਾਹਰ ਖਿੱਚਣ ਲਈ ਅਣਥੱਕ ਜਤਨ ਕਰਦਾ ਹੈ ਜੋ ਉਸ ਨੂੰ ਅੰਦਰੋਂ ਖਾ ਰਿਹਾ ਹੈ।
ਬੇਨਤੀ ਕਰਨ ਵਾਲੇ ਪਿਆਰ ਦੀ ਦੂਜੀ ਨਿਸ਼ਾਨੀ: ਮੈਂ ਘੱਟ ਬੋਲਾਂਗਾ ਅਤੇ ਜ਼ਿਆਦਾ ਪ੍ਰਾਰਥਨਾ ਕਰਾਂਗਾ
ਇੱਕ ਕਿਸਮ ਦਾ "ਚੁੱਪ ਪ੍ਰਚਾਰ" ਹੈ ਜਿਸ ਦੀ ਪਵਿੱਤਰ ਸ਼ਾਸਤਰ ਵਿੱਚ ਸ਼ਲਾਘਾ ਕੀਤੀ ਗਈ ਹੈ। 1 ਪਤਰਸ 3:1-2 ਕਹਿੰਦਾ ਹੈ, "ਇਸੇ ਤਰ੍ਹਾਂ ਤੁਸੀਂ ਵੀ ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ, ਇਸ ਤਰ੍ਹਾਂ ਉਹਨਾਂ ਵਿੱਚੋਂ ਜੇ ਕੋਈ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ਼ ਨਹੀਂ ਕਰਦਾ, ਉਹ ਤੁਹਾਡੇ ਬਿਨਾਂ ਕੁੱਝ ਬੋਲੇ, ਕੇਵਲ ਤੁਹਾਡੇ ਭਲੇ ਆਚਰਨ ਨੂੰ ਦੇਖ ਕੇ ਹੀ ਜਿੱਤਿਆ ਜਾਵੇਗਾ।" ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇੱਕ ਵੀ ਸ਼ਬਦ ਕਹੇ ਬਿਨਾਂ ਕਿਸੇ ਦੀ ਆਤਮਾ ਜਿੱਤ ਸਕਦੇ ਹੋ?
ਜਦੋਂ ਇਹ "ਇਸੇ ਤਰ੍ਹਾਂ" ਕਹਿੰਦਾ ਹੈ, ਤਾਂ ਇਹ ਉਸ ਉਦਾਹਰਣ ਵੱਲ ਇਸ਼ਾਰਾ ਕਰਦਾ ਹੈ ਜੋ ਕੁਝ ਆਇਤਾਂ ਪਹਿਲਾਂ 1 ਪਤਰਸ 2:23 ਵਿੱਚ ਦਿੱਤੀ ਗਈ ਹੈ, ਜਿੱਥੇ ਯਿਸੂ ਬਾਰੇ ਕਿਹਾ ਗਿਆ ਹੈ ਕਿ "ਜਦੋਂ ਉਸ ਨੂੰ ਗਾਲਾਂ ਦਿੱਤੀਆਂ ਗਈਆਂ, ਉਸ ਨੇ ਗਾਲਾਂ ਨਾਲ ਜਵਾਬ ਨਾ ਦਿੱਤਾ। ਜਦੋਂ ਉਸਨੂੰ ਦੁੱਖ ਦਿੱਤਾ ਗਿਆ ਤਾਂ ਉਸਨੇ ਅੱਗੋਂ ਧਮਕੀਆਂ ਨਾ ਦਿੱਤੀਆਂ, ਸਗੋਂ ਆਪਣੇ ਆਪ ਨੂੰ ਉਸਦੇ ਹੱਥੀ ਸੌਂਪ ਦਿੱਤਾ ਜੋ ਧਰਮ ਦੇ ਆਧਾਰ 'ਤੇ ਨਿਆਂ ਕਰਦਾ ਹੈ।
ਇਸਦਾ ਮਤਲਬ ਹੈ ਕਿ ਇਹ ਆਦਰਸ਼ ਕੇਵਲ ਪਤਨੀਆਂ ਲਈ ਨਹੀਂ ਸਗੋਂ ਸਾਡੇ ਸਾਰਿਆਂ ਲਈ ਹੈ ਕਿਉਂਕਿ ਦਿੱਤੀ ਗਈ ਮਿਸਾਲ ਯਿਸੂ ਦੀ ਹੈ। ਬੇਨਤੀ ਕਰਨ ਵਾਲੇ ਪਿਆਰ ਦਾ ਅਕਸਰ ਇਹ ਮਤਲਬ ਹੁੰਦਾ ਹੈ ਕਿ ਲੋਕਾਂ ਨਾਲ ਘੱਟ ਗੱਲਾਂ ਕਰੋ ਅਤੇ ਪਰਮੇਸ਼ੁਰ ਨਾਲ ਵੱਧ ਗੱਲਾਂ ਕਰੋ।
ਇਹ ਦੇਖਣਾ ਦਿਲਚਸਪ ਹੈ ਕਿ ਪੌਲੁਸ ਪਰਮੇਸ਼ੁਰ ਦੇ ਹਥਿਆਰਾਂ ਦਾ ਵਰਣਨ ਕਰਨ ਤੋਂ ਤੁਰੰਤ ਬਾਅਦ ਕੀ ਕਹਿੰਦਾ ਹੈ ਜੋ ਸਾਨੂੰ ਇਨ੍ਹਾਂ ਹਥਿਆਰਾਂ ਦੇ ਵਿਆਪਕ ਉਦੇਸ਼ ਬਾਰੇ ਇੱਕ ਸੰਕੇਤ ਦਿੰਦਾ ਹੈ। ਅਫ਼ਸੀਆਂ 6:18 ਵਿੱਚ ਪੌਲੁਸ ਕਹਿੰਦਾ ਹੈ ਕਿ "ਹਰ ਵੇਲੇ ਆਤਮਾ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ। ਅਤੇ ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ-ਰਾਤ ਪ੍ਰਾਰਥਨਾ ਕਰਦੇ ਰਹੋ।" ਇਹ ਇੱਕ ਕ੍ਰਾਂਤੀਕਾਰੀ ਵਿਚਾਰ ਹੈ ਕਿ ਮੈਂ ਪਰਮੇਸ਼ੁਰ ਦੇ ਹਥਿਆਰ ਕੇਵਲ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਲੜਾਈ ਵਿੱਚ ਪ੍ਰਾਰਥਨਾ ਕਰਨ ਲਈ ਆਪਣੇ ਘਰ ਤੋਂ ਸ਼ੁਰੂ ਕਰਕੇ ਆਪਣੀ ਕਲੀਸਿਯਾ ਅਤੇ ਭਾਈਚਾਰੇ ਤੱਕ ਸਭ ਲਈ ਧਾਰਨ ਕਰਦਾ ਹਾਂ।
ਇਸੇ ਤਰ੍ਹਾਂ, ਯਸਾਯਾਹ ਸਾਨੂੰ ਇਸ ਕਿਸਮ ਦੀ ਬੇਨਤੀ ਕਰਨ ਦੇ ਯੁੱਧ ਦੀ ਇੱਕ ਸੁੰਦਰ ਤਸਵੀਰ ਦਿੰਦਾ ਹੈ।
"ਮੈਂ ਯਰੂਸ਼ਲਮ ਨੂੰ ਜ਼ਰੂਰ ਉਤਸ਼ਾਹ ਦੇਵਾਂਗਾ, ਅਤੇ ਜਦੋਂ ਤੱਕ ਬਚ ਨਾ ਜਾਵੇ ਚੁੱਪ ਨਹੀਂ ਹੋਵਾਂਗਾ, ਉਸ ਦੀ ਜਿੱਤ ਰਾਤ ਦੇ ਚਮਕਦੇ ਦੀਵੇ ਵਾਂਗ ਹੈ।" (ਯਸਾਯਾਹ 62:1)
"ਸੀਯੋਨ" ਅਤੇ "ਯਰੂਸ਼ਲਮ" ਦੀ ਥਾਂ ਆਪਣੇ ਜੀਵਨ-ਸਾਥੀ ਦਾ ਨਾਮ, ਆਪਣੇ ਭਰਾ ਦਾ ਨਾਮ, ਆਪਣੇ ਬੱਚੇ ਦਾ ਨਾਮ ਰੱਖੋ , ਆਪਣੀ ਪਤਨੀ ਦੀ ਖ਼ਾਤਰ, ਆਪਣੇ ਬੱਚੇ ਦੀ ਖ਼ਾਤਰ… ਆਪਣੇ ਭਰਾ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ…।"
ਇਹੀ ਬੇਨਤੀ ਕਰਨ ਦੀ ਅਣਥੱਕ, ਅਕਸਰ ਅਣਦੇਖੀ ਪਰ ਪਰਮੇਸ਼ੁਰ ਲਈ ਬਹੁਤ ਮੁੱਲਵਾਨ ਸੇਵਕਾਈ ਹੈ । ਸਮੂਏਲ ਨੇ ਇਸ ਨੂੰ ਇੰਨੀ ਡੂੰਘਾਈ ਨਾਲ ਮਹਿਸੂਸ ਕੀਤਾ ਕਿ ਉਸ ਨੇ ਕਿਹਾ, "ਪਰਮੇਸ਼ੁਰ ਨਾ ਕਰੇ ਕਿ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਪਰਮੇਸ਼ਰ ਵਿਰੁੱਧ ਪਾਪ ਕਰਾਂ।" (1 ਸਮੂਏਲ 12:23) ਉਸ ਦੀਆਂ ਨਜ਼ਰਾਂ ਵਿੱਚ ਬੇਨਤੀ ਬੰਦ ਕਰਨਾ ਪਰਮੇਸ਼ੁਰ ਵਿਰੁੱਧ ਪਾਪ ਕਰਨਾ ਸੀ। ਇੱਥੋਂ ਤੱਕ ਕਿ ਜਦੋਂ ਸ਼ਾਊਲ ਭਟਕ ਗਿਆ ਅਤੇ ਉਸ ਨੇ ਅਭਿਸ਼ੇਕ ਗੁਆ ਲਿਆ, ਸਮੂਏਲ ਨੇ ਉਸ ਉੱਤੇ ਸੋਗ ਕਰਨਾ ਕਦੇ ਨਾ ਛੱਡਿਆ, ਭਾਵੇਂ ਉਸ ਨੇ ਉਸ ਨੂੰ ਦੁਬਾਰਾ ਕਦੇ ਨਾ ਵੇਖਿਆ (1 ਸਮੂਏਲ 15:35)।
ਬੇਨਤੀ ਕਰਨ ਵਾਲੇ ਪਿਆਰ ਦਾ ਮਤਲਬ ਇਹ ਹੋ ਸਕਦਾ ਹੈ ਕਿ ਰਿਸ਼ਤੇ ਮੁਸ਼ਕਲਾਂ ਹੋਣ ਜਾਂ ਦੂਰ ਹੋ ਜਾਣ ਤੋਂ ਬਾਅਦ ਵੀ ਪ੍ਰਾਰਥਨਾ ਜਾਰੀ ਰੱਖਣਾ।
ਵਿਚੋਲਗੀ ਕਰਨ ਵਾਲੇ ਪਿਆਰ ਦੀ ਤੀਜੀ ਨਿਸ਼ਾਨੀ: ਮੈਂ ਤੁਹਾਡੇ 'ਤੇ ਪਰਮੇਸ਼ੁਰ ਦੀ ਧਾਰਮਿਕਤਾ ਦਾ ਐਲਾਨ ਕਰਾਂਗਾ
ਜ਼ਕਰਯਾਹ 3 ਵਿੱਚ, ਮਹਾਂ ਜਾਜਕ ਯਹੋਸ਼ੁਆ ਮੈਲੇ ਕੱਪੜਿਆਂ ਵਿੱਚ ਪਰਮੇਸ਼ਰ ਦੇ ਦੂਤ ਦੇ ਸਾਹਮਣੇ ਖੜ੍ਹਾ ਹੈ ਅਤੇ ਸ਼ੈਤਾਨ ਉੱਥੇ "ਉਸ ਉੱਤੇ ਦੋਸ਼ ਲਾਉਣ" ਲਈ ਮੌਜੂਦ ਹੈ। ਪਰਮੇਸ਼ਰ ਜ਼ਕਰਯਾਹ 3:2 ਵਿੱਚ ਜਵਾਬ ਦਿੰਦਾ ਹੈ, "ਹੇ ਸ਼ੈਤਾਨ, ਪਰਮੇਸ਼ਰ ਦੀ ਮਾਰ ਤੇਰੇ ਉੱਤੇ ਆ ਪਵੇ , ਪਰਮੇਸ਼ਰ ਜਿਸਨੇ ਯਰੂਸ਼ਲਮ ਨੂੰ ਆਪਣੇ ਲਈ ਚੁਣ ਲਿਆ ਹੈ, ਉਹ ਤੈਨੂੰ ਝਿੜਕੇ! ਕੀ ਇਹ ਆਦਮੀ ਸੱਚਮੁੱਚ ਅੱਗ ਦੇ ਵਿੱਚੋਂ ਕੱਢੀ ਸੋਟੀ ਵਾਂਗ ਹੈ?"
ਫਿਰ ਪਰਮੇਸ਼ੁਰ ਹੁਕਮ ਦਿੰਦਾ ਹੈ, "ਇਸ ਦੇ ਸਭ ਗੰਦੇ ਕਪੜੇ ਉਤਾਰ ਦੋਵੋ।" ਯਹੋਸ਼ੁਆ ਨੂੰ ਕਹਿੰਦਾ ਹੈ, "ਵੇਖ, ਮੈਂ ਤੇਰੇ ਸਭ ਪਾਪ ਦੂਰ ਕਰ ਦਿੱਤੇ ਹਨ। ਅਤੇ ਮੈਂ ਤੈਨੂੰ ਹੋਰ ਬਹੁ-ਮੁੱਲੇ ਕੱਪੜੇ ਦੇਵਾਂਗਾ।" ਜ਼ਕਰਯਾਹ ਫਿਰ ਆਇਤ 5 ਵਿੱਚ ਜੋੜਦਾ ਹੈ, "ਉਸ ਦੇ ਸਿਰ ਉੱਤੇ ਸਾਫ਼ ਪੱਗ ਬੰਨ੍ਹੋ।"
ਇਹੀ ਉਡਾਊ ਪੁੱਤਰ ਪ੍ਰਤੀ ਪਿਤਾ ਦਾ ਦਿਲ ਹੈ ਪਸ਼ਚਾਤਾਪ ਦੀ ਪਹਿਲੀ ਝਲਕ ਤੇ ਉਹ ਦੌੜ ਕੇ ਆਉਂਦਾ ਹੈ, ਜੱਫੀ ਪਾਉਂਦਾ ਹੈ, ਕੱਪੜੇ ਪਹਿਨਾਉਂਦਾ ਹੈ, ਬਹਾਲ ਕਰਦਾ ਹੈ ਅਤੇ ਖ਼ੁਸ਼ੀ ਮਨਾਉਂਦਾ ਹੈ। ਸਾਡਾ ਜਵਾਬ ਵੀ (ਉਸ ਕਹਾਣੀ ਦੇ ਵੱਡੇ ਭਰਾ ਵਾਂਗ ਨਹੀਂ) ਉਸ ਸੱਚੇ ਪਸ਼ਚਾਤਾਪ ਦੀ ਪਹਿਲੀ ਨਿਸ਼ਾਨੀ ਨੂੰ ਖੁਸ਼ੀ ਮਨਾਉਣ ਅਤੇ ਧਰਮੀ ਠਹਿਰਾਏ ਜਾਣ ਦੀ ਸਵੀਕਾਰਤਾ ਨਾਲ ਮਿਲਣਾ ਚਾਹੀਦਾ ਹੈ। ਨਾ ਕਿ "ਠੀਕ ਹੈ, ਇਹ ਤਾਂ ਸਿਰਫ਼ ਸ਼ੁਰੂਆਤ ਹੈ; ਦੇਖਾਂਗੇ ਕਿ ਤੂੰ ਸੱਚਮੁੱਚ ਗੰਭੀਰ ਹੈਂ ਜਾਂ ਨਹੀਂ।" ਪਰ ਇਸ ਦੀ ਬਜਾਇ ਸਾਡਾ ਰਵੱਈਆ ਇਹ ਹੋਣਾ ਚਾਹੀਦਾ ਹੈ ਕਿ, "ਪ੍ਰਭੂ ਨੇ ਤੇਰਾ ਪਾਪ ਦੂਰ ਕਰ ਦਿੱਤਾ ਹੈ ਅਤੇ ਜਦੋਂ ਤੂੰ ਪਸ਼ਚਾਤਾਪ ਕੀਤਾ ਤਾਂ ਉਸ ਨੇ ਤੈਨੂੰ ਧਰਮੀ ਠਹਿਰਾਇਆ। ਮੈਂ ਖ਼ੁਸ਼ੀ ਨਾਲ ਤੇਰੇ ਲਈ ਉਸ ਦੇ ਫ਼ੈਸਲੇ ਦਾ ਸਮਰਥਨ ਕਰਦਾ ਹਾਂ ਅਤੇ ਜਸ਼ਨ ਮਨਾਉਂਦਾ ਹਾਂ।"
ਸਾਡੇ ਪਰਿਵਾਰਾਂ ਅਤੇ ਕਲੀਸੀਆ ਲਈ ਇੱਕ ਬੁਲਾਹਟ
ਕਲਪਨਾ ਕਰੋ ਅਜਿਹੇ ਪਰਿਵਾਰਾਂ ਦੀ ਜਿੱਥੇ ਪਤੀ ਅਤੇ ਪਤਨੀ ਇੱਕ-ਦੂਜੇ ਲਈ ਹਥਿਆਰ ਚੁੱਕਣ ਵਾਲੇ ਹਨ; ਜਿੱਥੇ ਮਾਪੇ ਦੋਸ਼ ਲਾਉਣ ਤੋਂ ਇਨਕਾਰ ਕਰਦੇ ਹਨ ਅਤੇ ਇਸ ਦੀ ਬਜਾਏ ਆਪਣੇ ਬੱਚਿਆਂ ਉੱਤੇ ਨਜ਼ਰ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ; ਕਲਪਨਾ ਕਰੋ ਇੱਕ ਅਜਿਹੀ ਕਲੀਸਿਯਾ ਦੀ ਜਿੱਥੇ ਭਰਾ ਅਤੇ ਭੈਣਾਂ ਚੁੱਪਚਾਪ ਇੱਕ-ਦੂਜੇ ਦੀ ਪਵਿੱਤਰਤਾ ਲਈ ਲੜਦੇ ਹਨ। ਕਲਪਨਾ ਕਰੋ ਅਜਿਹੇ ਪਰਿਵਾਰਾਂ ਅਤੇ ਕਲੀਸਿਯਾਵਾਂ ਦੀ ਜਿੱਥੇ -
• ਅਸੀਂ ਇੱਕ-ਦੂਜੇ ਦੀਆਂ ਲੜਾਈਆਂ ਨੂੰ ਆਪਣੀਆਂ ਲੜਾਈਆਂ ਵਾਂਗ ਲੜਦੇ ਹਾਂ।
• ਅਸੀਂ ਘੱਟ ਬੋਲਦੇ ਅਤੇ ਵੱਧ ਪ੍ਰਾਰਥਨਾ ਕਰਦੇ ਹਾਂ।
• ਪਸ਼ਚਾਤਾਪ ਦੀ ਪਹਿਲੀ ਝਲਕ ਤੇ ਅਸੀਂ ਇੱਕ-ਦੂਜੇ ਉੱਤੇ ਪਰਮੇਸ਼ੁਰ ਦੇ ਧਾਰਮਿਕਤਾ ਦੇ ਵਾਅਦੇ ਦਾ ਐਲਾਨ ਕਰਨ ਲਈ ਦੌੜਦੇ ਹਾਂ।
ਪਰਮੇਸ਼ਰ ਸਾਨੂੰ ਸਾਡੇ ਵਿਆਹਾਂ, ਸਾਡੇ ਪਰਿਵਾਰਾਂ ਅਤੇ ਸਾਡੀ ਕਲੀਸਿਯਾ ਵਿੱਚ ਹਥਿਆਰ ਧਾਰਨ ਕਰਨ ਵਾਲੇ ਅਤੇ ਬੇਨਤੀ ਕਰਨ ਵਾਲੇ ਅਜਿਹੇ ਲੋਕਾਂ ਵਜੋਂ ਖੜ੍ਹਾ ਕਰੇ ਜੋ ਪਿਆਰ ਨਾਲ ਭਰਪੂਰ ਹੋਣ।