ਬਹੁਤ ਸਾਰੇ ਲੋਕ ਚਿੰਤਾ ਨੂੰ ਪਾਪ ਨਹੀਂ ਸਮਝਦੇ, ਜਿਵੇਂ ਕਿ ਬਹੁਤ ਸਾਰੇ ਲੋਕ ਕ੍ਰੋਧ, ਧਨ ਦੇ ਲਾਲਚ, ਮਨੁੱਖ ਤੋਂ ਆਦਰ ਪਾਉਣ ਦੀ ਚਾਹਤ, ਦੁਸ਼ਮਣ ਨਾਲ ਨਫ਼ਰਤ, ਜਾਂ ਸਾਫ਼ ਝੂਠ ਬੋਲਣ ਨੂੰ ਵੀ ਪਾਪ ਨਹੀਂ ਮੰਨਦੇ।
ਬਹੁਤ ਲੋਕ ਅਜਿਹੀਆਂ ਗੱਲਾਂ ਨੂੰ ਸਿਰਫ਼ ਕਮਜ਼ੋਰੀ ਕਹਿ ਕੇ ਟਾਲ ਦਿੰਦੇ ਹਨ। ਪਰ ਜਦੋਂ ਤੱਕ ਤੁਸੀਂ ਇਸ ਨੂੰ "ਕਮਜ਼ੋਰੀ" ਕਹਿੰਦੇ ਰਹੋਗੇ ਤਾਂ ਤੁਸੀਂ ਕਦੇ ਵੀ ਇਸ ਤੋਂ ਮੁਕਤ ਨਹੀਂ ਹੋ ਸਕਦੇ। ਯਿਸੂ ਸਾਨੂੰ ਕਮਜ਼ੋਰੀਆਂ ਤੋਂ ਬਚਾਉਣ ਨਹੀਂ ਆਇਆ ਬਲਕਿ ਉਹ ਸਾਨੂੰ ਪਾਪ ਤੋਂ ਬਚਾਉਣ ਆਇਆ ਸੀ। ਜੇ ਅਸੀਂ ਕਿਸੇ ਗੱਲ ਨੂੰ ਪਾਪ ਮੰਨ ਕੇ ਇਕਰਾਰ ਕਰੀਏ, ਤਾਂ ਯਿਸੂ ਸਾਨੂੰ ਉਸ ਤੋਂ ਜ਼ਰੂਰ ਛੁਡਾਵੇਗਾ। ਪਰ ਜੇ ਤੁਸੀਂ ਉਸ ਨੂੰ ਕੋਈ ਹੋਰ ਨਾਮ ਦੇਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਕਦੇ ਵੀ ਇਸ ਤੋਂ ਮੁਕਤ ਨਹੀਂ ਹੋਵੋਗੇ। ਆਪਣੇ ਮਨ ਅੰਦਰਲੇ ਵਿਚਾਰਾਂ ਨੂੰ ਉਸਦਾ ਅਸਲੀ ਨਾਮ ਦਿਓ ਜੋ ਤੁਸੀਂ ਸੋਚਦੇ ਹੋ ਕਿ ਹੋਣਾ ਚਾਹੀਦਾ ਹੈ ਜਿਵੇਂ - ਕਾਮਵਾਸਨਾ ਨੂੰ "ਵਿਭਚਾਰ" ਕਹਿਣਾ, ਕ੍ਰੋਧ ਨੂੰ "ਕਤਲ"ਕਹਿਣਾ, ਧਨ ਦੇ ਪਿਆਰ ਨੂੰ "ਪਰਮੇਸ਼ੁਰ ਨਾਲ ਵੈਰ" ਕਹਿਣਾ - ਅਤੇ ਤੁਸੀਂ ਇਸ ਤੋਂ ਮੁਕਤ ਹੋ ਜਾਓਗੇ, ਕਿਉਂਕਿ ਫਿਰ ਤੁਸੀਂ ਸਮਝ ਜਾਓਗੇ ਕਿ ਇਹ ਕਿੰਨੀ ਵੱਡੀ ਬੁਰਾਈ ਹੈ।
ਜੇ ਤੁਸੀਂ ਏਡਜ਼ ਅਤੇ ਕੈਂਸਰ ਨੂੰ ਸਿਰਫ਼ ਖਾਂਸੀ-ਜ਼ੁਕਾਮ ਵਾਂਗ ਹੀ ਸਾਧਾਰਨ ਸਮਝੋ, ਤਾਂ ਤੁਸੀਂ ਕਦੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਓਗੇ। ਬਹੁਤ ਸਾਰੇ ਲੋਕ ਇਨ੍ਹਾਂ ਪਾਪਾਂ ਨੂੰ ਬਹੁਤ ਹਲਕੇ ਢੰਗ ਨਾਲ ਲੈਂਦੇ ਹਨ ਜਦੋਂ ਕਿ ਯਿਸੂ ਨੇ ਇਨ੍ਹਾਂ ਦੇ ਵਿਰੁੱਧ ਬਹੁਤ ਸਖ਼ਤ ਸ਼ਬਦਾਂ ਵਿੱਚ ਗੱਲ ਕੀਤੀ ਸੀ। ਮੈਂ ਉਨ੍ਹਾਂ ਲੋਕਾਂ ਨੂੰ ਦੋਸ਼ ਨਹੀਂ ਦਿੰਦਾ, ਕਿਉਂਕਿ ਮੈਂ ਕਹਾਂਗਾ ਕਿ ਉਨ੍ਹਾਂ ਦੇ ਆਗੂਆਂ ਅਤੇ ਬਾਈਬਲ ਉਪਦੇਸ਼ਕਾਂ ਨੇ ਉਨ੍ਹਾਂ ਨੂੰ ਇਹ ਗੱਲਾਂ ਸਿਖਾਈਆਂ ਹੀ ਨਹੀਂ। ਅਜਿਹੇ ਮਸੀਹੀ ਪ੍ਰਚਾਰਕਾਂ ਅਤੇ ਬਾਈਬਲ ਉਪਦੇਸ਼ਕਾਂ ਦੀ ਬਹੁਤ ਘਾਟ ਹੈ ਜੋ ਪਰਮੇਸ਼ੁਰ ਦੀ ਸੱਚਾਈ ਦਾ ਸਹੀ ਪ੍ਰਚਾਰ ਕਰਦੇ ਹਨ ਅਤੇ ਜੋ ਮਨੁੱਖਾਂ ਤੋਂ ਆਦਰ ਅਤੇ ਵਡਿਆਈ ਦੀ ਆਸ ਨਹੀਂ ਰੱਖਦੇ। ਬਹੁਤ ਘੱਟ ਪ੍ਰਚਾਰਕ ਹਨ ਜੋ ਕਿਸੇ ਦਾ ਧਨ ਨਹੀਂ ਚਾਹੁੰਦੇ ਸਗੋਂ ਸੱਚ ਬੋਲ ਕੇ ਪਰਮੇਸ਼ੁਰ ਦੇ ਲੋਕਾਂ ਦੀ ਆਤਮਿਕ ਸਹਾਇਤਾ ਕਰਨਾ ਚਾਹੁੰਦੇ ਹਨ। ਇਹ ਉਸ ਡਾਕਟਰ ਵਰਗਾ ਹੈ ਜੋ ਤੁਹਾਡੇ ਪੈਸਿਆਂ ਦੀ ਨਹੀਂ ਸਗੋਂ ਤੁਹਾਡੀ ਸਿਹਤ ਦੀ ਚਿੰਤਾ ਕਰਦਾ ਹੈ। ਅਜਿਹੇ ਪ੍ਰਚਾਰਕ ਬਹੁਤ ਘੱਟ ਹਨ।
ਲੋਕ ਚਿੰਤਾ ਨੂੰ ਵੀ ਕਮਜ਼ੋਰੀ ਕਹਿ ਦਿੰਦੇ ਹਨ। ਪਰ ਇਹ ਸਿਰਫ਼ ਕਮਜ਼ੋਰੀ ਨਹੀਂ ਹੈ।
ਮੱਤੀ 6:25-34 ਵਿੱਚ, ਸ੍ਰਿਸ਼ਟੀ ਦੇ ਪ੍ਰਭੂ, ਯਿਸੂ ਮਸੀਹ, ਤਿੰਨ ਵਾਰ ਕਹਿੰਦੇ ਹਨ ਕਿ "ਚਿੰਤਾ ਨਾ ਕਰੋ।" ਸਿਰਫ਼ ਦਸ ਆਇਤਾਂ ਦੇ ਅੰਦਰ ਪਰਮੇਸ਼ਰ ਤਿੰਨ ਵਾਰ ਕਹਿੰਦੇ ਹਨ ਕਿ "ਚਿੰਤਾਨਾ ਕਰੋ।" ਇਹੀ ਉਹ ਪਰਮੇਸ਼ਰ ਹੈ ਜਿਸ ਨੇ ਸਾਨੂੰ ਹੁਕਮ ਦਿੱਤਾ ਕਿ ਕਤਲ ਨਾ ਕਰੋ, ਵਿਭਚਾਰ ਨਾ ਕਰੋ, ਅਤੇ ਚੋਰੀ ਨਾ ਕਰੋ। ਇਨ੍ਹਾਂ ਸਾਰਿਆਂ ਨੂੰ ਇਕੱਠੇ ਰੱਖ ਕੇ ਵੇਖੋ - "ਕਤਲਨਾਕਰੋ,ਵਿਭਚਾਰਨਾਕਰੋ,ਚੋਰੀਨਾਕਰੋਅਤੇਚਿੰਤਾਨਾ ਕਰੋ।" ਦੱਸੋ, ਇਨ੍ਹਾਂ ਵਿੱਚੋਂ ਕਿਹੜਾ ਪਾਪ ਨਹੀਂ ਹੈ? ਕੀ ਤੁਸੀਂ ਕਹਿ ਸਕਦੇ ਹੋ ਕਿ "ਓਹ,ਮੈਂਤਾਂਹਫ਼ਤੇਵਿੱਚਸਿਰਫ਼ਇੱਕ-ਦੋਵਾਰਹੀਚਿੰਤਾਕਰਦਾਹਾਂ ?" ਇਹ ਕਹਿਣਾ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਕਹੇ ਕਿ "ਮੈਂਤਾਂਹਫ਼ਤੇਵਿੱਚਸਿਰਫ਼ਇੱਕ-ਦੋਵਾਰਹੀਕਤਲਕਰਦਾਹਾਂ"ਜਾਂ "ਮੈਂਹਫ਼ਤੇਵਿੱਚਇੱਕ-ਦੋਵਾਰ ਹੀਵਿਭਚਾਰਕਰਦਾਹਾਂ,ਜ਼ਿਆਦਾ ਨਹੀਂ।"
ਇਸ ਦਾ ਕਾਰਨ ਕੀ ਹੈ ਕਿ ਅਸੀਂ ਕੁਝ ਪਾਪਾਂ ਨੂੰ ਤਾਂ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕੁਝ ਨੂੰ ਨਹੀਂ? ਕਿਉਂਕਿ ਤੁਹਾਡੇ ਬਾਈਬਲ ਉਪਦੇਸ਼ਕਾਂ ਨੇ ਤੁਹਾਨੂੰ ਇਹ ਸਿਖਾਇਆ ਹੀ ਨਹੀਂ ਹੈ। ਡਰ ਕੋਈ ਕਮਜ਼ੋਰੀ ਨਹੀਂ ਬਲਕਿ ਇਹ ਪਾਪ ਹੈ, ਜਿਵੇਂ ਕਤਲ ਪਾਪ ਹੈ। ਅਸੀਂ ਕਿਵੇਂ ਜਾਣੀਏ ਕਿ ਕੀ ਪਾਪ ਹੈ? ਜੇ ਪਰਮੇਸ਼ੁਰ ਕਹੇ ਕਿ ਇਹ ਨਾ ਕਰੋ, ਤਾਂ ਉਹ ਪਾਪ ਹੈ। ਜੇ ਪਰਮੇਸ਼ੁਰ ਨੇ ਕਿਹਾ ਹੈ ਕਿ ਆਪਣੀ ਪਤਨੀ ਨਾਲ ਪਿਆਰ ਕਰੋ ਭਾਵੇਂ ਉਹ ਕਿਹੋ ਜਿਹੀ ਵੀ ਹੋਵੇ ਤਾਂ ਤੁਹਾਨੂੰ ਉਸ ਨਾਲ ਪਿਆਰ ਕਰਨਾ ਹੀ ਪਵੇਗਾ, ਕਿਉਂਕਿ ਪਰਮੇਸ਼ੁਰ ਨੇ ਅਜਿਹਾ ਕਿਹਾ ਹੈ। ਅਤੇ ਜੇ ਪਰਮੇਸ਼ੁਰ ਨੇ ਕਿਸੇ ਗੱਲ ਤੋਂ ਰੋਕਿਆ ਹੈ ਭਾਵੇਂ ਤੁਹਾਨੂੰ ਉਹ ਬੁਰੀ ਨਾ ਲੱਗੇ ਤਾਂ ਫਿਰ ਵੀ ਉਹ ਬੁਰੀ ਹੈ, ਉਹ ਨਾ ਕਰੋ। ਇਹ ਇਸ ਲਈ ਨਹੀਂ ਕਿ ਮੈਂ ਖ਼ੁਦ ਸੋਚਦਾ ਹਾਂ ਕਿ ਵਿਭਚਾਰ ਬੁਰਾ ਹੈ ਬਲਕਿ ਇਹ ਇਸ ਲਈ ਕਿ ਪਰਮੇਸ਼ੁਰ ਨੇ ਕਿਹਾ ਹੈ ਕਿ "ਇਹਨਾ ਕਰੋ।" ਉਸ ਨੇ ਕਿਹਾ ਹੈ, "ਚਿੰਤਾਨਾਕਰੋਅਤੇਡਰੋ ਨਾ।" ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਨੇ ਕਿਹਾ ਹੈ "ਨਾ ਕਰੋ" - ਉਨ੍ਹਾਂ ਨੂੰ ਮੈਂ ਸੱਚਮੁੱਚ ਬੁਰਾਈ ਵਜੋਂ ਵੇਖਾਂ।
ਚਿੰਤਾ ਮੈਨੂੰ ਪਰਮੇਸ਼ੁਰ ਨਾਲ ਸੰਗਤੀ ਨਹੀਂ ਕਰਨ ਦਿੰਦੀ। ਚਿੰਤਾ ਕਹਿੰਦੀ ਹੈ ਕਿ ਪਰਮੇਸ਼ੁਰ ਮੇਰੀ ਪਰਵਾਹ ਨਹੀਂ ਕਰਦਾ। ਇਹ ਪਰਮੇਸ਼ੁਰ ਦਾ ਅਪਮਾਨ ਹੈ। ਸੋਚੋ ਕਿ, ਇੱਕ ਚਾਰ ਸਾਲ ਦਾ ਬੱਚਾ ਜੋ ਕੂੜੇ ਦੇ ਡੱਬਿਆਂ ਵਿੱਚੋਂ ਖਾਣਾ ਲੱਭ ਕੇ ਖਾ ਰਿਹਾ ਹੈ। ਸਾਡੇ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਬੱਚੇ ਹਨ। ਦੁਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਪਰਵਾਹ ਕਰਨ ਵਾਲੇ ਮਾਪੇ ਨਹੀਂ ਹਨ। ਕੀ ਸਾਡਾ ਸਵਰਗੀ ਪਿਤਾ ਵੀ ਅਜਿਹਾ ਹੈ? ਕੀ ਸਾਡਾ ਸਵਰਗੀ ਪਿਤਾ ਸਾਡੀ ਪਰਵਾਹ ਨਹੀਂ ਕਰਦਾ? ਸਾਡੇ ਸਵਰਗੀ ਪਿਤਾ ਨੂੰ ਉਨ੍ਹਾਂ ਬੱਚਿਆਂ ਦੇ ਬੇਪਰਵਾਹ ਪਿਤਾ ਦੀ ਸ਼੍ਰੇਣੀ ਵਿੱਚ ਰੱਖਣਾ ਉਸ ਦਾ ਘੋਰ ਅਪਮਾਨ ਹੈ। ਉਨ੍ਹਾਂ ਬੱਚਿਆਂ ਨੂੰ ਪਤਾ ਨਹੀਂ ਕਿ ਅਗਲਾ ਖਾਣਾ ਕਿੱਥੋਂ ਮਿਲੇਗਾ ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦਾ ਹੱਕ ਹੈ, ਕਿਉਂਕਿ ਉਨ੍ਹਾਂ ਦੇ ਸੰਸਾਰਕ ਪਿਤਾ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ। ਪਰ ਜੇ ਤੁਹਾਡਾ ਇੱਕ ਸਵਰਗੀ ਪਿਤਾ ਹੈ ਅਤੇ ਤੁਸੀਂ ਫਿਰ ਵੀ ਚਿੰਤਾ ਕਰਦੇ ਹੋ, ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡਾ ਸਵਰਗੀ ਪਿਤਾ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ।
"ਇਸਲਈਮੈਂਤੁਹਾਨੂੰਕਹਿੰਦਾਹਾਂ,ਆਪਣੀਜੀਵਨਲਈਚਿੰਤਾਨਾ ਕਰੋ" (ਮਤੀ-6:25)। ਆਪਣੀ ਜੀਵਨ ਲਈ ਇਹ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਜਾਂ ਕੀ ਪੀਵਾਂਗੇ, ਜਾਂ ਕੀ ਪਹਿਨਾਂਗੇ। ਕਿਉਂਕਿ ਤੁਹਾਡੇ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਅਧਿਕ ਹੈ ਅਤੇ ਸਰੀਰ ਦਾ ਮੁੱਲ ਕੱਪੜਿਆਂ ਨਾਲੋਂ? ਲੂਕਾ ਵਿੱਚ ਅਕਾਸ਼ ਦੇ ਪੰਛੀਆਂ ਦੀ ਉਦਾਹਰਨ ਦਿੱਤੀ ਗਈ ਹੈ ਕਿ ਉਹ ਨਾ ਬੀਜਦੇ ਹਨ, ਨਾ ਵੱਢਦੇ ਹਨ, ਅਤੇ ਨਾ ਹੀ ਕੋਠਿਆਂ ਵਿੱਚ ਇਕੱਠਾ ਕਰਦੇ ਹਨ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਨੂੰ ਖੁਆਉਂਦਾ ਹੈ। ਤੁਸੀਂ ਕਿੰਨੀ ਵਾਰ ਸੜਕ ਉੱਤੇ ਕੋਈ ਮਰਿਆ ਹੋਇਆ ਪੰਛੀ ਦੇਖਿਆ ਹੈ? ਇਹ ਬਹੁਤ ਹੀ ਘੱਟ ਵਾਪਰਦਾ ਹੈ। ਮੈਂ ਸੋਚਦਾ ਹਾਂ ਕਿ ਆਪਣੀ ਸਾਰੀ ਜ਼ਿੰਦਗੀ ਵਿੱਚ ਜਿੰਨੀ ਵਾਰ ਮੈਂ ਸੜਕ ਉੱਤੇ ਮਰਿਆ ਹੋਇਆ ਪੰਛੀ ਦੇਖਿਆ ਹੈ, ਉਹ ਮੈਂ ਆਪਣੀਆਂ ਉਂਗਲਾਂ ਉੱਤੇ ਗਿਣ ਸਕਦਾ ਹਾਂ। ਕੀ ਤੁਸੀਂ ਕਿਤੇ ਪੰਛੀ ਨੂੰ ਭੁੱਖੇ ਮਰਦੇ ਦੇਖਿਆ ਹੈ? ਅਜਿਹਾ ਬਹੁਤ ਹੀ ਘੱਟ ਵਾਪਰਦਾ ਹੈ। ਧਰਤੀ ਉੱਤੇ ਕਰੋੜਾਂ-ਅਰਬਾਂ ਪੰਛੀ ਹਨ, ਅਤੇ ਉਨ੍ਹਾਂ ਨੂੰ ਖਾਣਾ ਮਿਲਦਾ ਹੈ - ਭਾਵੇਂ ਉਹ ਨਾ ਬੀਜਦੇ ਹਨ, ਨਾ ਵੱਢਦੇ ਹਨ, ਅਤੇ ਉਨ੍ਹਾਂ ਨੂੰ ਇੱਧਰ-ਉੱਧਰ ਭੋਜਨ ਲੱਭਣਾ ਪੈਂਦਾ ਹੈ। ਉਨ੍ਹਾਂ ਨੂੰ ਕੌਣ ਖੁਆਉਂਦਾ ਹੈ? ਯਿਸੂ ਨੇ ਕਿਹਾ ਕਿ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਨੂੰ ਖੁਆਉਂਦਾ ਹੈ। ਉਹ ਉਨ੍ਹਾਂ ਦਾ ਸਵਰਗੀ ਪਿਤਾ ਹੀ ਨਹੀਂ ਸਗੋਂ ਉਹ ਤੁਹਾਡਾ ਵੀ ਸਵਰਗੀ ਪਿਤਾ ਹੈ। ਉਹ ਉਨ੍ਹਾਂ ਦਾ ਸਿਰਜਣਹਾਰ ਹੈ ਅਤੇ ਉਨ੍ਹਾਂ ਨੂੰ ਖੁਆਉਂਦਾ ਹੈ ਪਰ ਤੁਹਾਡਾ ਉਹ ਸਿਰਜਣਹਾਰ ਹੀ ਨਹੀਂ ਬਲਕਿ ਉਹ ਤੁਹਾਡਾ ਪਿਤਾ ਵੀ ਹੈ। ਕੀ ਤੁਸੀਂ ਇਨ੍ਹਾਂ ਪੰਛੀਆਂ ਨਾਲੋਂ ਬਹੁਤ ਵੱਧ ਕੀਮਤੀ ਨਹੀਂ ਹੋ?
ਮੈਂ ਇੱਕ ਵਾਰ ਇੱਕ ਛੋਟੀ ਜਿਹੀ ਕਵਿਤਾ ਪੜ੍ਹੀ ਸੀ ਜੋ ਬਹੁਤ ਦਿਲਚਸਪ ਹੈ। ਇਹ ਦੋ ਛੋਟੇ ਪੰਛੀਆਂ ਦੀ ਆਪਸੀ ਗੱਲਬਾਤ ਬਾਰੇ ਹੈ। ਰੌਬਿਨ ਨੇ ਚਿੜੀ ਨੂੰ ਕਿਹਾ ਕਿ, ਮੈਂ ਸੱਚਮੁੱਚ ਜਾਣਨਾ ਚਾਹੁੰਦਾ ਹਾਂ, ਕਿ ਇਹ ਚਿੰਤਤ ਇਨਸਾਨ ਕਿਉਂ ਇੱਧਰ-ਉੱਧਰ ਭਟਕਦੇ ਅਤੇ ਫ਼ਿਕਰ ਕਰਦੇ ਰਹਿੰਦੇ ਹਨ?” ਚਿੜੀ ਨੇ ਰੌਬਿਨ ਨੂੰ ਜਵਾਬ ਦਿੱਤਾ — “ਦੋਸਤ, ਮੈਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਇਹ ਹੋਵੇਗਾ ਕਿ ਉਨ੍ਹਾਂ ਦਾ ਕੋਈ ਅਜਿਹਾ ਸਵਰਗੀ ਪਿਤਾ ਨਹੀਂ ਹੈ ਜਿਵੇ ਸਾਡਾ ਹੈ ਜੋ ਤੇਰੀ ਅਤੇ ਮੇਰੀ ਪਰਵਾਹ ਕਰਨ ਵਾਲਾ ਹੈ।”
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੇਵਲ ਇੱਕ ਸੋਹਣੀ ਕਹਾਣੀ ਨਹੀਂ ਹੈ। ਇਹ ਸੋਚਣਾ ਪਰਮੇਸ਼ਰ ਦਾ ਅਪਮਾਨ ਹੈ ਕਿ ਉਹ ਸਾਡੀ ਹਰ ਪ੍ਰਕਾਰ ਚਿੰਤਾ ਦੀ ਪਰਵਾਹ ਨਹੀਂ ਕਰਦਾ ਹੈ।
ਇਸ ਦਾ ਹੱਲ ਕੀ ਹੈ? ਫ਼ਿਲਿੱਪੀਆਂ 4:6 ਵਿੱਚ ਬਾਈਬਲ ਕਹਿੰਦੀ ਹੈ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਇਹ ਇੱਕ ਸੰਪੂਰਨ ਕਥਨ ਹੈ ਕਿ “ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ।” ਪਰ ਸਾਨੂੰ ਚਿੰਤਾ ਦੇ ਕਾਰਨ ਬਾਰੇ ਕੁਝ ਕਰਨਾ ਜ਼ਰੂਰ ਚਾਹੀਦਾ ਹੈ। ਸ਼ਾਇਦ ਤੁਹਾਡੇ ਸਾਹਮਣੇ ਇਸ ਵੇਲੇ ਕੋਈ ਸਮੱਸਿਆ ਹੈ ਅਤੇ ਤੁਸੀਂ ਨਹੀਂ ਜਾਣਦੇ ਕਿ ਇਹ ਕਿਵੇਂ ਹੱਲ ਹੋਵੇਗੀ। ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਪਰਮੇਸ਼ੁਰ ਇਹ ਨਹੀਂ ਕਹਿੰਦਾ ਕਿ ਕੁਝ ਨਾ ਕਰੋ ਬਲਕਿ ਉਹ ਕਹਿੰਦਾ ਹੈ ਕਿ ਇਸ ਬਾਰੇ ਪ੍ਰਾਰਥਨਾ ਕਰੋ। ਬੇਨਤੀ ਦਾ ਅਰਥ ਹੈ ਕਿ ਪਰਮੇਸ਼ੁਰ ਅੱਗੇ ਇੱਕ ਖ਼ਾਸ ਮੰਗ ਰੱਖੋ ਅਤੇ ਉਸ ਨੂੰ ਬਿਲਕੁਲ ਸਪੱਸ਼ਟ ਦੱਸੋ ਕਿ ਸਮੱਸਿਆ ਕੀ ਹੈ? ਬੇਨਤੀ ਤੋਂ ਬਾਅਦ, ਧੰਨਵਾਦ ਨਾਲ ਪ੍ਰਾਰਥਨਾ ਪੂਰੀ ਕਰਨਾ ਨਾ ਭੁੱਲੋ। ਧੰਨਵਾਦ ਦਾ ਅਰਥ ਹੈ ਕਿ “ਪਿਤਾ ਜੀ, ਤੁਹਾਡਾ ਧੰਨਵਾਦ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣੀ, ਅਤੇ ਤੁਹਾਡਾ ਧੰਨਵਾਦ ਕਿ ਤੁਸੀਂ ਮੇਰੀ ਪਰਵਾਹ ਕਰਦੇ ਹੋ।” ਪਰਮੇਸ਼ੁਰ ਦਾ ਧੰਨਵਾਦ ਕਰਨਾ ਇੱਕ ਰਸੀਦ ਵਰਗਾ ਹੈ। ਇਹ ਮੰਨਣਾ ਕਿ ਮੇਰੀ ਚਿੱਠੀ ਪਰਮੇਸ਼ੁਰ ਦੇ ਦਰਬਾਰ ਵਿੱਚ ਪਹੁੰਚ ਗਈ ਅਤੇ ਉਸ ਨੇ ਉਹ ਚਿੱਠੀ ਪ੍ਰਾਪਤ ਕਰ ਲਈ ਅਤੇ ਜਦੋਂ ਮੈਂ ਕਹਿੰਦਾ ਹਾਂ “ਤੁਹਾਡਾ ਧੰਨਵਾਦ ਕਿ ਤੁਸੀਂ ਮੇਰੀ ਪ੍ਰਾਥਨਾ ਨੂੰ ਸੁਣਿਆ”, ਤਾਂ ਮੇਰਾ ਇਹੀ ਮਤਲਬ ਹੁੰਦਾ ਹੈ।
ਜਦੋਂ ਤੁਸੀਂ ਇਹ ਦੋਵੇਂ ਗੱਲਾਂ ਕਰਦੇ ਹੋ, ਤਾਂ ਫ਼ਿਲਿੱਪੀਆਂ 4:7 ਕਿਹਾ ਗਿਆ ਹੈ ਕਿ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ, ਜਿਸ ਨੂੰ ਅਸੀਂ ਸਮਝ ਵੀ ਨਹੀਂ ਸਕਦੇ, ਮਸੀਹ ਯਿਸੂ ਵਿੱਚ ਤੁਹਾਡੇ ਦਿਲ ਅਤੇ ਮਨ ਦੀ ਰਾਖੀ ਕਰੇਗੀ।” ਰਾਖੀ — ਇਹ ਇੱਕ ਮਿਲੀਟਰੀ ਦਾ ਸ਼ਬਦ ਹੈ। ਜਿਵੇਂ ਕੋਈ ਮਜ਼ਬੂਤ ਕਿਲ੍ਹੇ ਦੀ ਦੁਸ਼ਮਣ ਤੋਂ ਰੱਖਿਆ ਕਰਦਾ ਹੈ, ਉਵੇਂ ਹੀ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਸ਼ਾਂਤੀ ਤੁਹਾਡੇ ਦਿਲ ਅਤੇ ਮਨ ਦੇ ਦੁਆਲੇ ਇੱਕ ਅਭੇਦ ਕਿਲ੍ਹੇ ਵਾਂਗੂ ਖੜ੍ਹੀ ਹੋ ਜਾਂਦੀ ਹੈ। ਚਿੰਤਾ ਨਾ ਕਰਨਾ ਇੱਕ ਅਜਿਹਾ ਹੁਕਮ ਹੈ ਜਿਸ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਜਦੋਂ ਮੈਂ ਚਿੰਤਾ ਤੋਂ ਮੁਕਤ ਹੋਵਾਂਗਾ, ਤਾਂ ਮੈਂ ਨਿਰਾਸ਼ਾ ਤੋਂ ਵੀ ਮੁਕਤ ਹੋ ਜਾਵਾਂਗਾ। ਇਹ ਇੱਕ ਅਦਭੁਤ ਕਦਮ ਹੈ ਜੋ ਸਾਨੂੰ ਜ਼ਰੂਰ ਚੁੱਕਣਾ ਚਾਹੀਦਾ ਹੈ।