ਪਵਿੱਤਰ ਆਤਮਾ ਨੂੰ ਸੱਚ ਦਾ ਆਤਮਾ ਕਿਹਾ ਜਾਂਦਾ ਹੈ। ਯਿਸੂ ਨੇ ਕਿਹਾ, "ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ। ਉਹ ਉਹੀ ਦੱਸੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਵਾਪਰੇਗਾ।" (ਯੂਹੰਨਾ 16:13)
ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਸਿਰ ਤੋਂ ਪੈਰਾਂ ਤੱਕ ਸੱਚਾਈ ਨਾਲ ਭਰਪੂਰ ਹੋਵੇ ਕਿਉਂਕਿ ਯਿਸੂ ਦਾ ਅਨੁਸਰਣ ਕਰਨ ਦਾ ਇਹੋ ਮਤਲਬ ਹੈ। ਯਿਸੂ ਨੇ ਕਿਹਾ, "ਮੈਂ ਹੀ ਸੱਚ ਹਾਂ।" ਅਕਸਰ ਮਸੀਹੀ ਪ੍ਰਚਾਰਕ ਦੂਜਿਆਂ ਨੂੰ ਖ਼ੁਸ਼ ਕਰਨ ਲਈ ਸਿਧੀ ਅਤੇ ਸਪੱਸ਼ਟ ਕਹਿਣ ਦੀ ਥਾਂ ਚਤੁਰਾਈ ਨਾਲ ਗੱਲ ਕਰਦੇ ਹਨ। ਉਹ ਕਹਿੰਦੇ ਹਨ, "ਜੇ ਮੈਂ ਇਹ ਗੱਲ ਇਸੇ ਤਰ੍ਹਾਂ ਕਹਿ ਦਿੱਤੀ, ਤਾਂ ਗੱਲ ਵਿਗੜ ਸਕਦੀ ਹੈ, ਇਸ ਲਈ ਗੱਲ ਚਤੁਰਾਈ ਨਾਲ ਕਰਨੀ ਚਾਹੀਦੀ ਹੈ।" ਯਿਸੂ ਨੇ ਕਦੇ ਵੀ ਸੱਚ ਨੂੰ ਇਸ ਤਰੀਕੇ ਨਾਲ ਨਹੀਂ ਬੋਲਿਆ-ਉਹ ਸੱਚ ਨੂੰ ਸਪੱਸ਼ਟ ਅਤੇ ਸਿੱਧਾ ਕਹਿੰਦਾ ਸੀ। ਮੇਰਾ ਮਤਲਬ ਇਹ ਨਹੀਂ ਕਿ ਉਹ ਬਦਤਮੀਜ਼ ਸੀ, ਅਤੇ ਨਾ ਹੀ ਮੈਂ ਇਹ ਮੰਨਦਾ ਹਾਂ ਕਿ ਸਾਨੂੰ ਬਦਤਮੀਜ਼ ਹੋਣਾ ਚਾਹੀਦਾ ਹੈ; ਪਰ ਯਿਸੂ ਨੇ ਕਦੇ ਵੀ ਆਪਣੇ ਨਿੱਜੀ ਲਾਭ ਲਈ ਕੂਟਨੀਤੀ ਨਹੀਂ ਅਪਣਾਈ। ਮੇਰਾ ਮੰਨਣਾ ਹੈ ਕਿ ਸਾਨੂੰ ਸੱਚ ਬੋਲਣ ਵਿੱਚ ਦਿਆਲੂ ਅਤੇ ਵਿਚਾਰਸ਼ੀਲ ਹੋਣਾ ਚਾਹੀਦਾ ਹੈ (ਰੁੱਖਾ ਨਹੀਂ) - ਸਾਨੂੰ ਹਮੇਸ਼ਾ ਦੂਜਿਆਂ ਨਾਲ ਗੱਲ ਕਰਦੇ ਸਮੇਂ ਦਿਆਲੂ ਹੋਣਾ ਚਾਹੀਦਾ ਹੈ - ਪਰ ਮੈਂ ਉਸ ਸੱਚ ਦੀ ਗੱਲ ਕਰ ਰਿਹਾ ਹਾਂ ਜੋ ਸਾਨੂੰ ਖ਼ੁਦ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਗੱਲ ਆਪਣੇ ਆਪ ਦੀ ਆਉਂਦੀ ਹੈ ਤਾਂ ਸਾਡੇ ਲਈ ਸੱਚਾ ਹੋਣਾ ਲਾਜ਼ਮੀ ਹੈ।
ਕੀ ਤੁਸੀਂ ਜਾਣਦੇ ਹੋ ਕਿ ਪਵਿੱਤਰ ਆਤਮਾ ਸਾਡੀ ਸੱਚ ਵੱਲ ਅਗਵਾਈ ਕਰਦਾ ਹੈ? ਪਹਿਲਾ ਪਾਪ ਜਿਸਦਾ ਮੁਢਲੀ ਕਲੀਸਿਯਾ ਵਿੱਚ ਨਿਰਣਾ ਕੀਤਾ ਗਿਆ ਸੀ ਉਹ ਬੇਈਮਾਨੀ ਦਾ ਪਾਪ ਸੀ, ਨਾ ਕਿ ਲੋਭ ਦਾ ਪਾਪ। ਰਸੂਲਾਂ ਦੇ ਕਰਤੱਬ 5 ਵਿੱਚ, ਹਨਾਨਿਯਾ ਅਤੇ ਸਫ਼ੀਰਾ ਨੇ ਵੇਖਿਆ ਕਿ ਕੁਝ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਪੈਸੇ ਰਸੂਲਾਂ ਦੇ ਪੈਰਾਂ ਵਿੱਚ ਰੱਖ ਰਹੇ ਸਨ (ਰਸੂਲਾਂ ਦੇ ਕਰਤੱਬ 4:34 ਵਿੱਚ ਬਹੁਤ ਸਾਰੇ ਲੋਕ ਅਜਿਹਾ ਕਰ ਰਹੇ ਸਨ)। ਹਨਾਨਿਯਾ ਅਤੇ ਸਫ਼ੀਰਾ ਵੀ ਕਲੀਸਿਆ ਵਿੱਚ ਇਹ ਪ੍ਰਸਿੱਧੀ ਚਾਹੁੰਦੇ ਸਨ ਕਿ ਉਹ ਪੂਰੇ ਦਿਲੋਂ ਪਰਮੇਸ਼ੁਰ ਨੂੰ ਸਮਰਪਿਤ ਹਨ। ਇਸ ਲਈ ਉਹਨਾਂ ਨੇ ਵੀ ਆਪਣੀ ਕੁਝ ਜ਼ਮੀਨ ਵੇਚੀ, ਪਰ ਹੋਰਾਂ ਵਾਂਗ ਪੂਰੀ ਰਕਮ ਰਸੂਲਾਂ ਦੇ ਪੈਰਾਂ ਵਿੱਚ ਨਹੀਂ ਰੱਖੀ। ਮੰਨ ਲਵੋ ਕਿ ਉਹਨਾਂ ਨੇ ਜ਼ਮੀਨ 1,00,000 ਰੁਪਏ ਵਿੱਚ ਵੇਚੀ ਅਤੇ 50,000 ਰੁਪਏ ਆਪਣੇ ਕੋਲ ਰੱਖ ਲਏ, ਇਸ ਤਰ੍ਹਾਂ ਉਹਨਾਂ ਨੇ 50% ਕਲੀਸਿਆ ਨੂੰ ਦੇ ਦਿੱਤਾ। ਅੱਜ ਜੇ ਕੋਈ ਵਿਅਕਤੀ ਆਪਣੀ ਸੰਪੱਤੀ ਵੇਚ ਕੇ ਉਸ ਦੀ ਆਮਦਨ ਦਾ 50% ਪਰਮੇਸ਼ੁਰ ਨੂੰ ਦੇਵੇ, ਤਾਂ ਤੁਸੀਂ ਉਸ ਵਿਅਕਤੀ ਨੂੰ ਪੂਰੇ ਦਿਲੋਂ ਸਮਰਪਿਤ ਮਸੀਹੀ ਕਹੋਗੇ! ਪਰ ਹਨਾਨਿਯਾ ਨੂੰ ਇਸ ਲਈ ਮੌਤ ਦੀ ਸਜ਼ਾ ਨਹੀਂ ਮਿਲੀ ਕਿ ਉਸ ਨੇ ਕਿੰਨਾ ਦਿੱਤਾ ਜਾਂ ਕਿੰਨਾ ਨਹੀਂ ਦਿੱਤਾ, ਪਰ ਇਸ ਲਈ ਕਿ ਉਸ ਨੇ ਝੂਠ ਬੋਲਿਆ।
ਉਹ ਹੋਰ ਲੋਕਾਂ ਦੇ ਨਾਲ ਕਤਾਰ ਵਿੱਚ ਖੜ੍ਹਾ ਹੋ ਗਿਆ ਅਤੇ ਚੁੱਪ ਰਿਹਾ, ਜਦੋਂ ਲੋਕ ਆਪਣਾ ਧਨ ਰਸੂਲਾਂ ਦੇ ਪੈਰਾਂ ਵਿੱਚ ਰੱਖ ਕੇ ਅੱਗੇ ਵੱਧ ਰਹੇ ਸਨ। ਉਸ ਨੇ ਵੀ ਆਪਣਾ ਧਨ ਰੱਖਿਆ ਅਤੇ ਅੱਗੇ ਵੱਧ ਗਿਆ। ਜਿਵੇਂ ਹੀ ਉਹ ਅੱਗੇ ਵਧਿਆ, ਪਤਰਸ ਨੇ ਕਿਹਾ, "ਹਨਾਨਿਯਾ, ਇੱਥੇ ਵਾਪਸ ਆ।" ਪਰਮੇਸ਼ਰ ਨੇ ਪਤਰਸ ਨੂੰ ਸਮਝ ਦਿੱਤੀ ਸੀ ਕਿ ਇਹ ਮਨੁੱਖ ਝੂਠਾ ਹੈ। ਪਤਰਸ ਨੇ ਰਸੂਲਾਂ ਦੇ ਕਰਤੱਬ 5:4 ਵਿੱਚ ਕਿਹਾ, "ਉਹ ਖੇਤ ਵੇਚਣ ਤੋਂ ਪਹਿਲਾਂ ਤੇਰੇ ਨਾਲ ਸੰਬੰਧਤ ਸੀ। ਅਤੇ ਉਸਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸਕਦਾ ਸੀ। ਕਿਸੇ ਨੇ ਤੈਨੂੰ ਇਸ ਨੂੰ ਵੇਚਣ ਲਈ ਮਜਬੂਰ ਨਹੀਂ ਕੀਤਾ। ਪਰਮੇਸ਼ਰ ਨੂੰ ਨਾ ਤੇਰਾ ਧਨ ਚਾਹੀਦਾ ਹੈ ਨਾ ਤੇਰੀ ਜ਼ਮੀਨ। ਹਰ ਕੋਈ ਆਪਣੀ ਖ਼ੁਸ਼ੀ ਨਾਲ ਦੇ ਰਿਹਾ ਹੈ। ਅਤੇ ਵੇਚਣ ਤੋਂ ਬਾਅਦ ਵੀ ਇਹ ਧਨ ਤੇਰਾ ਹੀ ਸੀ। ਕਿਸੇ ਨੇ ਤੈਨੂੰ 50 %ਜਾਂ 10%ਅਤੇ ਇੱਥੋਂ ਤੱਕ ਕਿ 1%ਦੇਣ ਲਈ ਵੀ ਨਹੀਂ ਕਿਹਾ-ਤੂੰ ਆਪਣੇ ਮਨ ਵਿੱਚ ਅਜਿਹੀ ਗੱਲ ਕਿਉਂ ਸੋਚੀ?ਤੂੰ ਪਰਮੇਸ਼ਰ ਨੂੰ ਝੂਠ ਬੋਲਿਆ ਹੈ।"ਹਨਾਨਿਯਾ ਕਹਿ ਸਕਦਾ ਸੀ, "ਮੈਂ ਤਾਂ ਆਪਣਾ ਮੂੰਹ ਹੀ ਨਹੀਂ ਖੋਲਿਆ! ਮੈਂ ਇੱਕ ਸ਼ਬਦ ਵੀ ਨਹੀਂ ਕਿਹਾ!" ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਮੂੰਹ ਖੋਲੇ ਬਿਨਾਂ ਵੀ ਪਰਮੇਸ਼ਰ ਨਾਲ ਝੂਠ ਬੋਲ ਸਕਦੇ ਹੋ? ਹਨਾਨਿਯਾ ਕਤਾਰ ਵਿੱਚ ਖੜ੍ਹਾ ਰਿਹਾ, ਧਨ ਰਸੂਲਾਂ ਦੇ ਪੈਰਾਂ ਵਿੱਚ ਰੱਖਿਆ ਅਤੇ ਅੱਗੇ ਵਧ ਗਿਆ। ਉਸਨੇ ਕਦੇ ਆਪਣਾ ਮੂੰਹ ਨਹੀਂ ਖੋਲ੍ਹਿਆ, ਪਰ ਉਸਦੀ ਕਰਤੂਤ ਰਾਹੀਂ ਉਹ ਝੂਠਾ ਸੀ। ਇਹੀ ਪਖੰਡ ਹੈ - ਦਿਖਾਵਾ ਕਰਨਾ।
ਤੁਸੀਂ ਕਲੀਸਿਆ ਦੀ ਸੰਗਤ ਵਿੱਚ ਆ ਸਕਦੇ ਹੋ, ਹੋਰਾਂ ਵਾਂਗ ਪੂਰੇ ਦਿਲੋਂ ਸਮਰਪਿਤ ਹੋਣ ਦਾ ਦਿਖਾਵਾ ਕਰ ਸਕਦੇ ਹੋ, ਪਰ ਫਿਰ ਵੀ ਝੂਠੇ ਹੋ ਸਕਦੇ ਹੋ। ਜੇ ਤੁਸੀਂ ਹੋਰਾਂ ਨਾਲ ਬੈਠ ਕੇ ਆਪਣੇ ਆਪ ਨੂੰ ਉਹਨਾਂ ਵਾਂਗ ਪੂਰੇ ਦਿਲੋਂ ਸਮਰਪਿਤ ਦਿਖਾਉਂਦੇ ਹੋ, ਪਰ ਅਸਲ ਵਿੱਚ ਤੁਸੀਂ ਸਮਰਪਿਤ ਨਹੀਂ ਹੋ, ਤਾਂ ਤੁਸੀਂ ਝੂਠੇ ਹੋ-ਭਾਵੇਂ ਤੁਸੀਂ ਮੂੰਹ ਨਾ ਵੀ ਖੋਲ੍ਹੋ। ਤੁਸੀਂ ਯਿਸੂ ਲਈ ਗੀਤ ਗਾ ਸਕਦੇ ਹੋ,"ਮੇਰੀ ਚਾਂਦੀ ਮੇਰਾ ਸੋਨਾ,ਸਭ ਤੈਨੂੰ ਦੇ ਦਿਆਂ,"ਕਿਉਂਕਿ ਬਾਕੀ ਸਭ ਵੀ ਗਾ ਰਹੇ ਹਨ, ਧੁਨ ਸੋਹਣੀ ਹੈ ਅਤੇ ਸ਼ਬਦ ਵੀ ਚੰਗੇ ਲੱਗਦੇ ਹਨ। ਪਰ ਤੁਸੀਂ ਪਰਮੇਸ਼ੁਰ ਦੇ ਸਾਹਮਣੇ ਪੂਰੇ ਦੇ ਪੂਰੇ ਝੂਠੇ ਹੋ ਸਕਦੇ ਹੋ, ਕਿਉਂਕਿ ਤੁਸੀਂ ਉਸਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ। ਕਈ ਮਸੀਹੀ ਹਫ਼ਤੇ ਦੇ ਕਿਸੇ ਹੋਰ ਦਿਨ ਨਾਲੋਂ ਐਤਵਾਰ ਨੂੰ ਪਰਮੇਸ਼ੁਰ ਨਾਲ ਵੱਧ ਝੂਠ ਬੋਲਦੇ ਹਨ-ਉਹਨਾਂ ਗੀਤਾਂ ਕਰਕੇ ਜੋ ਉਹ ਗਾਉਂਦੇ ਹਨ! ਤੁਸੀਂ ਗਾਉਂਦੇ ਹੋ, "ਮੈਂ ਆਪਣਾ ਸਭ ਕੁੱਝ ਯਿਸੂ ਨੂੰ ਸਮਰਪਿਤ ਕਰਦਾ ਹਾਂ", ਪਰ ਪਰ ਅਸਲ ਵਿੱਚ ਤੁਸੀਂ ਸਭ ਕੁਝ ਸਮਰਪਿਤ ਨਹੀਂ ਕੀਤਾ, ਤਾਂ ਤੁਸੀਂ ਝੂਠੇ ਹੋ। ਸ਼ਾਇਦ ਤੁਸੀਂ ਕਿਸੇ ਪ੍ਰਚਾਰਕ ਨੂੰ ਇਹ ਸੱਚ ਬੋਲਦੇ ਨਹੀਂ ਸੁਣੋਗੇ, ਪਰ ਤੁਹਾਨੂੰ ਇਹ ਸੁਣਨ ਦੀ ਲੋੜ ਹੈ, ਕਿਉਂਕਿ ਇਹ ਸੱਚ ਹੈ। ਜੇ ਤੁਸੀਂ ਸੱਚਮੁੱਚ ਮਸੀਹ ਨੂੰ ਸਭ ਕੁਝ ਸਮਰਪਿਤ ਕਰ ਦਿੱਤਾ ਹੈ, ਤਾਂ ਇਹ ਕਹੋ। ਨਹੀਂ ਤਾਂ ਚੁੱਪ ਰਹੋ, ਜਾਂ ਇਹ ਕਹੋ, "ਪ੍ਰਭੂ, ਮੈਂ ਸਭ ਕੁਝ ਸਮਰਪਿਤ ਕਰਨਾ ਚਾਹੁੰਦਾ ਹਾਂ, ਪਰ ਅਜੇ ਤੱਕ ਕਰ ਨਹੀਂ ਸਕਿਆ।" ਇਹ ਇਮਾਨਦਾਰੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਹੋਰਾਂ ਦੇ ਗਾਏ ਜਾ ਰਹੇ ਸੁਰ ਨਾਲ ਮਿਲਦਾ ਹੈ ਜਾਂ ਨਹੀਂ। ਤੁਸੀਂ ਪਰਮੇਸ਼ੁਰ ਦੇ ਸਾਹਮਣੇ ਸੱਚੇ ਬਣੋ।
ਇਸ ਦਾ ਨਤੀਜਾ ਕੀ ਹੁੰਦਾ ਹੈ? 2 ਥੱਸਲੁਨੀਕਿਆਂ 2:10 ਵਿੱਚ ਉਹਨਾਂ ਲੋਕਾਂ ਬਾਰੇ ਕਿਹਾ ਗਿਆ ਹੈ ਜੋ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰਦੇ ਹਨ। ਸੱਚ ਨੂੰ ਪਿਆਰ ਕਰਨਾ ਸਿਰਫ਼ ਸੱਚ ਬੋਲਣ ਨਾਲੋਂ ਕਿਤੇ ਵੱਧ ਹੈ। ਮੈਂ ਸੱਚ ਬੋਲ ਸਕਦਾ ਹਾਂ, ਪਰ ਇਸ ਤੋਂ ਵੀ ਉੱਚਾ ਦਰਜਾ ਇਹ ਹੈ ਕਿ ਮੈਂ ਸੱਚ ਨੂੰ ਪਿਆਰ ਕਰਾਂ। ਮੇਰੇ ਅੰਦਰ ਸੱਚ ਬੋਲਣ ਦੀ ਇੰਨੀ ਗਹਿਰੀ ਲਾਲਸਾ ਹੈ ਕਿ ਮੈਂ ਸੱਚ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਕਦੇ ਵੀ ਆਪਣੇ ਅੰਦਰ ਕੋਈ ਝੂਠ ਨਹੀਂ ਰੱਖਣਾ ਚਾਹੁੰਦਾ। ਜੇ ਅਸੀਂ ਝੂਠ ਤੋਂ ਬਚਾਏ ਜਾਣ ਲਈ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰਦੇ ਹਾਂ ਤਾਂ 2 ਥੱਸਲੁਨੀਕਿਆਂ 2:11 ਸਾਨੂੰ ਇਸ ਦਾ ਨਤੀਜਾ ਦੱਸਦਾ ਹੈ-ਕਿ ਪਰਮੇਸ਼ੁਰ ਆਪ ਹੀ ਸਾਨੂੰ ਧੋਖੇ ਵਿੱਚ ਪਾ ਦੇਵੇਗਾ। ਇਹ ਨਵੇਂ ਨੇਮ ਦੀਆਂ ਸਭ ਤੋਂ ਭਿਆਨਕ ਆਇਤਾਂ ਵਿੱਚੋਂ ਇੱਕ ਹੈ।
ਪਿਆਰੇ ਮਿੱਤਰ, ਜੇ ਤੁਸੀਂ ਸੱਚ ਨੂੰ ਪਿਆਰ ਨਹੀਂ ਕਰਦੇ, ਤਾਂ ਮੈਂ ਤੁਹਾਨੂੰ ਸਪੱਸ਼ਟ ਗੱਲ ਦੱਸਦਾ ਹਾਂ-ਸਰਬਸ਼ਕਤੀਮਾਨ ਪਰਮੇਸ਼ੁਰ ਆਪ ਹੀ ਤੁਹਾਨੂੰ ਧੋਖੇ ਵਿੱਚ ਪਾ ਦੇਵੇਗਾ। ਸ਼ੈਤਾਨ ਧੋਖੇਬਾਜ਼ ਹੈ। ਤੁਹਾਡੀਆਂ ਵਾਸਨਾਵਾਂ ਤੁਹਾਨੂੰ ਧੋਖਾ ਦਿੰਦੀਆਂ ਹਨ। ਤੁਹਾਡਾ ਦਿਲ ਭਰਮਾਉਣ ਵਾਲਾ ਹੈ। ਅਤੇ ਇਸ ਸਭ ਤੋਂ ਉੱਪਰ, ਜੇ ਸਰਬਸ਼ਕਤੀਮਾਨ ਪਰਮੇਸ਼ੁਰ-ਜੋ ਧੋਖੇ ਤੋਂ ਬਚਾਉਣ ਲਈ ਤੁਹਾਡੀ ਇਕੋ-ਇੱਕ ਆਸ ਹੈ-ਉਹ ਹੀ ਤੁਹਾਨੂੰ ਧੋਖੇ ਵਿੱਚ ਪਾ ਦੇਵੇ, ਤਾਂ ਤੁਹਾਡੇ ਲਈ ਕੋਈ ਆਸ ਨਹੀਂ ਰਹਿੰਦੀ। 2 ਥੱਸਲੁਨੀਕਿਆਂ 2:11 ਕਹਿੰਦਾ ਹੈ ਕਿ ਪਰਮੇਸ਼ੁਰ ਤੁਹਾਨੂੰ ਝੂਠ 'ਤੇ ਵਿਸ਼ਵਾਸ ਕਰਨ ਦੇਵੇਗਾ। ਉਹ ਤੁਹਾਨੂੰ ਇਹ ਮੰਨਣ ਦੇਵੇਗਾ ਕਿ ਤੁਹਾਡਾ ਨਵਾਂ ਜਨਮ ਹੋਇਆ ਹੈ, ਜਦੋਂ ਕਿ ਵਾਸਤਵ ਵਿੱਚ ਤੁਸੀਂ ਨਵੇਂ ਜਨਮੇ ਨਹੀਂ ਹੋ। ਉਹ ਤੁਹਾਨੂੰ ਇਹ ਮੰਨਣ ਦੇਵੇਗਾ ਕਿ ਤੁਸੀਂ ਪਵਿੱਤਰ ਆਤਮਾ ਨਾਲ ਭਰਪੂਰ ਹੋ, ਜਦੋਂ ਕਿ ਵਾਸਤਵ ਵਿੱਚ ਪਵਿੱਤਰ ਆਤਮਾ ਨਾਲ ਨਹੀਂ ਭਰੇ ਹੋ। ਇਹ ਸਭ ਇੱਕ ਹੀ ਕਾਰਨ ਹੈ-ਕਿਉਂਕਿ ਤੁਸੀਂ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰਦੇ ਹੋ।
ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਵਿੱਚ, ਜਿਸਦਾ ਜ਼ਿਕਰ ਕੀਤਾ ਗਿਆ ਹੈ ਪਹਿਲਾ ਪਾਪ ਕੀ ਸੀ? ਉਹ ਝੂਠ ਸੀ-ਜਦੋਂ ਸ਼ੈਤਾਨ ਨੇ ਹਵਾ ਨੂੰ ਝੂਠ ਕਿਹਾ, "ਤੁਸੀਂ ਨਿਸ਼ਚਿਤ ਹੀ ਨਹੀਂ ਮਰੋਗੇ" (ਉਤਪੱਤੀ 3:4)। ਇਹੀ ਬਾਈਬਲ ਵਿੱਚ ਦਰਜ ਪਹਿਲਾ ਪਾਪ ਹੈ-ਝੂਠ।
ਬਾਈਬਲ ਵਿੱਚ ਦਰਜ ਆਖ਼ਰੀ ਪਾਪ ਕਿਹੜਾ ਹੈ? ਜੇ ਤੁਸੀਂ ਬਾਈਬਲ ਦੇ ਬਿਲਕੁਲ ਆਖ਼ਰੀ ਅਧਿਆਇ ਵੱਲ ਨਜ਼ਰ ਮਾਰੋ, ਤਾਂ ਤੁਸੀਂ ਵੇਖੋਗੇ ਕਿ ਝੂਠ ਬੋਲਣਾ ਹੀ ਆਖ਼ਰੀ ਪਾਪ ਵਜੋਂ ਵੀ ਦਰਜ ਹੈ। ਪ੍ਰਕਾਸ਼ ਦੀ ਪੋਥੀ 22:15 ਵਿੱਚ ਲਿਖਿਆ ਹੈ ਕਿ ਜੋ ਲੋਕ ਝੂਠ ਬੋਲਣ ਦੀ ਆਦਤ ਤੋਂ ਮਜਬੂਰ ਸਨ, ਉਹ ਪਵਿੱਤਰ ਸ਼ਹਿਰ ਤੋਂ ਬਾਹਰ ਹਨ। ਇਸ ਤਰ੍ਹਾਂ, ਬਾਈਬਲ ਵਿੱਚ ਦਰਜ ਪਹਿਲਾ ਪਾਪ ਵੀ ਝੂਠ ਸੀ ਅਤੇ ਆਖ਼ਰੀ ਪਾਪ ਵੀ ਝੂਠ ਹੀ ਹੈ। ਮੁਢਲੀ ਕਲੀਸਿਆ ਵਿੱਚ ਜਿਸ ਪਹਿਲੇ ਪਾਪ ਦਾ ਨਿਆਂ ਕੀਤਾ ਗਿਆ, ਉਹ ਵੀ ਝੂਠ ਹੀ ਸੀ। ਅਤੇ ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਧੋਖੇ ਵਿੱਚ ਪਾ ਦਿੰਦਾ ਹੈ, ਉਹ ਉਹੀ ਹਨ ਜੋ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰਦੇ ਹਨ।
ਸਾਨੂੰ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। "ਪਰ ਤੁਸੀਂ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾਂ ਦੀ ਨਾਂ ਆਖੋ।" (ਮਤੀ 5:37) ਇਹ ਸਾਨੂੰ ਧੋਖੇ ਤੋਂ ਬਚਾਉਂਦਾ ਹੈ। ਯਿਸੂ ਨੇ ਕਿਹਾ, "ਮੈਂ ਹੀ ਰਸਤਾ ਹਾਂ।" ਅਸੀਂ ਸਾਰੇ ਇਸ ਗੱਲ ਦੀ ਕਦਰ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਯਿਸੂ ਹੀ ਰਸਤਾ ਹੈ ਅਤੇ ਜੀਵਨ ਹੈ। ਪਰ ਉਸ ਨੇ ਇਹ ਵੀ ਕਿਹਾ, "ਮੈਂ ਹੀ ਸੱਚ ਹਾਂ-ਮੈਂ ਹੀ ਅਸਲੀਅਤ ਹਾਂ।" (ਯੂਹੰਨਾ 14:6)
ਪੁਰਾਣੇ ਨੇਮ ਵਿੱਚ ਲੋਕਾਂ ਕੋਲ ਇਹ ਅਨੁਭਵ ਨਹੀਂ ਸੀ। ਦਾਉਦ ਜਬੂਰ 51:6 ਵਿੱਚ, ਬੈਥਸਬਾ ਨਾਲ ਪਾਪ ਕਰਨ ਤੋਂ ਬਾਅਦ ਆਪਣਾ ਇਕਬਾਲ ਕਰਦਾ ਹੈ, "ਪ੍ਰਭੂ ਮੈਂ ਸਮਝ ਗਿਆ ਹਾਂ ਕਿ ਤੁਸੀਂ ਅੰਦਰੂਨੀ ਸੱਚਾਈ ਚਾਹੁੰਦੇ ਹੋ ਜੋ ਮੇਰੇ ਕੋਲ ਨਹੀਂ ਹੈ। ਮੈਂ ਇੱਕ ਪਖੰਡੀ ਰਿਹਾਂ ਹਾਂ। ਮੈਂ ਗੋਲਿਅਤ ਨੂੰ ਮਾਰ ਸਕਿਆ ਸੀ, ਫਿਲਸਤੀਨੀਆਂ ਨੂੰ ਹਰਾ ਸਕਿਆ, ਪਰ ਮੈਂ ਆਪਣੇ ਦਿਲ ਤੋਂ ਪਖੰਡੀ ਹਾਂ। ਮੈਂ ਬੈਥਸਬਾ ਨਾਲ ਪਾਪ ਕੀਤਾ ਅਤੇ ਉਸਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ- ਪਹਿਲਾਂ ਉਸੇ ਦਿਨ ਉਸਦੇ ਪਤੀ ਨੂੰ ਉਸ ਕੋਲ ਭੇਜਿਆ। ਇਸ ਤਰ੍ਹਾਂ ਮੈਂ ਕਾਮਯਾਬ ਨਹੀਂ ਹੋਇਆ। ਫਿਰ ਮੈਂ ਉਸਦੇ ਪਤੀ ਨੂੰ ਮਰਵਾ ਦਿੱਤਾ ਅਤੇ ਉਸ ਨਾਲ ਵਿਆਹ ਕਰਵਾ ਲਿਆ। ਹੇ ਪਰਮੇਸ਼ਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡਾ ਵਫਾਦਾਰ ਹੋਵਾਂ ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ। ਇਹ ਮੇਰੇ ਕੋਲ ਨਹੀਂ ਹੈ।" ਪਰ ਇਹ ਅੰਦਰੂਨੀ ਸੱਚਾਈ ਉਹਨਾਂ ਅਦਭੁਤ ਚੀਜਾਂ ਵਿੱਚੋਂ ਇੱਕ ਹੈ ਜੋ ਪਵਿੱਤਰ ਆਤਮਾ ਦੀ ਵਜ੍ਹਾ ਨਾਲ ਸਾਡੇ ਕੋਲ ਹੋ ਸਕਦੀ ਹੈ। ਸੱਚ ਦਾ ਆਤਮਾ ਸਾਡੇ ਹਿਰਦੇ ਨੂੰ ਧੁਰ ਅੰਦਰ ਤੱਕ ਸੱਚਾ ਬਣਾਏਗਾ।
ਪ੍ਰਕਾਸ਼ ਦੀ ਪੋਥੀ 14 ਵਿੱਚ ਕੁਝ ਲੋਕਾਂ ਦਾ ਜ਼ਿਕਰ ਹੈ ਜੋ ਮੇਮਨੇ ਦੇ ਨਾਲ ਸਿਓਨ ਪਹਾੜ ਉੱਤੇ ਖੜ੍ਹੇ ਹਨ। ਪ੍ਰਕਾਸ਼ ਦੀ ਪੋਥੀ 14:4 ਵਿੱਚ ਉਹਨਾਂ ਜੇਤੂਆਂ ਦੇ ਇੱਕ ਸਮੂਹ ਬਾਰੇ ਦੱਸਿਆ ਗਿਆ ਹੈ ਜੋ ਮੇਮਨੇ ਦੇ ਪਿੱਛੇ-ਪਿੱਛੇ ਚਲਦੇ ਹਨ ਜਿੱਥੇ ਵੀ ਉਹ ਜਾਂਦਾ ਹੈ। ਉਹਨਾਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਇਹ ਹੈ: "ਉਹ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ।"(ਪ੍ਰਕਾਸ਼ ਦੀ ਪੋਥੀ14:5)।ਮਨੁੱਖ ਦੇ ਬੱਚੇ ਜਨਮ ਤੋਂ ਹੀ ਝੂਠੇ ਹੁੰਦੇ ਹਨ-ਇਹ ਅਸੀਂ ਜ਼ਬੂਰ 58:3 ਵਿੱਚ ਪੜ੍ਹਦੇ ਹਾਂ। ਪਰ ਇੱਥੇ ਇੱਕ ਐਸਾ ਸਮੂਹ ਹੈ ਜੋ ਝੂਠ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਚੁੱਕਾ ਹੈ, ਇਨਾ ਕਿ ਉਹਨਾਂ ਦੀ ਪੂਰੀ ਹਸਤੀ ਵਿੱਚ ਕੋਈ ਵੀ ਝੂਠ ਨਹੀਂ ਮਿਲਦਾ। ਉਹ ਯਿਸੂ ਵਰਗੇ ਬਣ ਗਏ ਹਨ-ਸੱਚਾਈ ਨਾਲ ਭਰੇ ਹੋਏ! ਮੈਂ ਤੁਹਾਨੂੰ ਹੌਸਲਾ ਦਿੰਦਾ ਹਾਂ ਸਾਨੂੰ ਆਪਣੇ ਆਪ ਨੂੰ ਹਰ ਕਿਸਮ ਦੇ ਝੂਠ ਤੋਂ ਸ਼ੁੱਧ ਕਰਨਾ ਚਾਹੀਦਾ ਹੈ।
ਭਾਵੇਂ ਸੱਚ ਬੋਲਣ ਲਈ ਤੁਹਾਨੂੰ ਕੋਈ ਕੀਮਤ ਹੀ ਕਿਉਂ ਨਾ ਚੁਕਾਉਣੀ ਪਵੇ, ਜੇ ਤੁਸੀਂ ਸੱਚ ਲਈ ਖੜ੍ਹੇ ਰਹਿੰਦੇ ਹੋ ਅਤੇ ਆਪਣੀ ਜ਼ਿੰਦਗੀ ਵਿੱਚੋਂ ਝੂਠ ਨੂੰ ਪੂਰੀ ਤਰ੍ਹਾਂ ਦੂਰ ਕਰਨ ਦਾ ਫ਼ੈਸਲਾ ਕਰ ਲੈਂਦੇ ਹੋ, ਤਾਂ ਨਿਸ਼ਚਿਤ ਤੌਰ 'ਤੇ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇਗੀ। ਤੁਸੀਂ ਪਰਮੇਸ਼ੁਰ ਨੂੰ ਵੇਖ ਸਕੋਗੇ। ਮਸੀਹੀ ਸੰਸਾਰ ਵਿੱਚ ਅੱਜ ਫੈਲਿਆ ਹੋਇਆ ਕਿਸੇ ਵੀ ਕਿਸਮ ਦਾ ਧੋਖਾ ਤੁਹਾਨੂੰ ਕਦੇ ਵੀ ਭੁਲੇਖੇ ਵਿੱਚ ਨਹੀਂ ਪਾ ਸਕੇਗਾ। ਤੁਸੀਂ ਸੱਚ ਨੂੰ ਜਾਣੋਗੇ, ਕਿਉਂਕਿ ਪਰਮੇਸ਼ੁਰ ਆਪ ਹੀ ਤੁਹਾਨੂੰ ਸੱਚ ਦਿਖਾਵੇਗਾ, ਅਤੇ ਤੁਸੀਂ ਆਪਣੇ ਆਤਮਿਕ ਹਾਲਾਤਾਂ ਬਾਰੇ ਕਦੇ ਵੀ ਧੋਖੇ ਵਿੱਚ ਨਹੀਂ ਰਹੋਗੇ।