ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਘਰ ਚਰਚ ਚੇਲੇ
WFTW Body: 

"ਮੰਨ ਲਓ ਕਿ ਤੁਹਾਡੇ ਵਿੱਚੋਂ ਕਿਸੇ ਦਾ ਕੋਈ ਦੋਸਤ ਅੱਧੀ ਰਾਤ ਨੂੰ ਤੁਹਾਡੇ ਘਰ ਆਵੇ, ਅਤੇ ਸ਼ਿਸ਼ਟਾਚਾਰ ਅਤੇ ਪਿਆਰ ਲਈ ਤੁਸੀਂ ਉਸਨੂੰ ਪੁੱਛੋਂ ਕਿ ਉਸਨੇ ਖਾਣਾ ਖਾਧਾ ਹੈ ਜਾਂ ਨਹੀਂ, ਜੇ ਉਹ ਕਹੇ ਕਿ ਨਹੀਂ ਖਾਧਾ, ਤਾਂ ਤੁਸੀਂ ਦੇਖਦੇ ਹੋ ਕਿ ਨਾਂ ਤਾਂ ਫਰਿਜ਼ 'ਚ ਨਾ ਹੀ ਘਰ 'ਚ ਖਾਣ ਨੂੰ ਕੁਝ ਹੈ ਤਾਂ ਤੁਸੀਂ ਕੀ ਕਰੋਗੇ? ਤੁਸੀਂ ਆਪਣੇ ਗੁਆਂਢੀ ਕੋਲ ਜਾਂਦੇ ਹੋ।" (ਲੂਕਾ 11:5)

ਹੁਣ, ਇਹ ਬਹੁਤ ਹੀ ਦੁਰਲੱਭ ਗੱਲ ਹੈ। ਸ਼ਾਇਦ ਹੀ ਕੋਈ ਅੱਧੀ ਰਾਤ ਨੂੰ ਆਪਣੇ ਗੁਆਂਢੀ ਕੋਲ ਜਾ ਕੇ ਉਸਨੂੰ ਜਗਾਵੇ ਅਤੇ ਆਪਣੇ ਦੋਸਤ ਲਈ ਖਾਣਾ ਮੰਗੇ ਪਰ ਇਹ ਵਿਅਕਤੀ ਅਜਿਹਾ ਕਰਦਾ ਹੈ। ਉਹ ਜਾਂਦਾ ਹੈ, ਆਪਣੇ ਗੁਆਂਢੀ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਅਤੇ ਕਹਿੰਦਾ ਹੈ, "ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦਿਓ। ਮੈਂ ਕੱਲ੍ਹ ਵਾਪਸ ਕਰ ਦਿਆਂਗਾ,ਪਰਹੁਣ ਮੈਨੂੰ ਦੇ ਦਿਓ। ਮੇਰੇ ਘਰ ਇੱਕ ਮਹਿਮਾਨ ਆਇਆ ਹੈ ਉਹਮੇਰਾ ਬਹੁਤ ਹੀ ਚੰਗਾ ਦੋਸਤਹੈ ਅਤੇ ਮੇਰੇ ਕੋਲ ਉਸ ਲਈ ਕੋਈ ਭੋਜਨ ਨਹੀਂ ਹੈ। " ਹੁਣ, ਘਰ ਦੇ ਅੰਦਰੋਂ ਉਹ ਵਿਅਕਤੀ ਉਸਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਤੰਗ ਨਾ ਕਰੇ ਕਿਉਂਕਿ ਉਹ ਸਾਰੇ ਸੌਂ ਚੁੱਕੇ ਹਨ, "ਤੂੰ ਸਾਨੂੰ ਅੱਧੀ ਰਾਤ ਨੂੰ ਪਰੇਸ਼ਾਨ ਕਰ ਰਿਹਾ ਹੈਂ,ਸਾਨੂੰ ਸਾਰਿਆਂ ਨੂੰ ਜਗਾ ਰਿਹਾ ਹੈਂਅਤੇ ਤੂੰ ਲਗਾਤਾਰ ਦਰਵਾਜ਼ਾ ਖੜਕਾਈ ਜਾ ਰਿਹਾ ਹੈਂ। " ਪਰ ਇਹ ਵਿਅਕਤੀ ਖੜਕਾਉਂਦਾ ਹੀ ਰਹੇਗਾ ਅਤੇ ਆਪਣੇ ਗੁਆਂਢੀ ਨੂੰ ਸੌਣ ਨਹੀਂ ਦੇਵੇਗਾ ਜਦੋਂ ਤੱਕ ਉਸਨੂੰ ਉਹ ਨਹੀਂ ਮਿਲ ਜਾਂਦਾ ਜਿਸਦੀ ਉਸਨੂੰ ਲੋੜ ਹੈ।

ਪਰਮੇਸ਼ਰ ਕਹਿੰਦਾ ਹੈ ਕਿ, "ਭਾਵੇਂ ਇਹ ਗੁਆਂਢੀ ਤੁਹਾਨੂੰ ਦੋਸਤੀ ਦੇ ਨਾਤੇ ਕੁਝ ਨਾ ਦੇਵੇਪਰ ਤੁਹਾਡੀ ਲਗਨ ਅਤੇ ਤੁਹਾਡੇ ਬਿਨਾਂ ਕਿਸੇ ਸ਼ਰਮ ਦੇ ਦਰਵਾਜਾ ਖੜਕਾਉਣ ਕਰਕੇ,ਉਹ ਉੱਠ ਕੇ ਤੁਹਾਨੂੰ ਓਨਾ ਦੇਵੇਗਾ ਜਿੰਨੀ ਤੁਹਾਨੂੰ ਲੋੜ ਹੈ। " ਇਹ ਕਿੰਨਾ ਸੁੰਦਰ ਵਾਕ ਹੈ, "ਜਿੰਨੀ ਤੁਹਾਨੂੰ ਲੋੜ ਹੈ। "

ਮੈਨੂੰ ਯਾਦ ਹੈ ਜਦੋਂ ਮੈਂ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਭਾਲ ਕਰ ਰਿਹਾ ਸੀ ਪਵਿੱਤਰ ਆਤਮਾ ਦੀ ਸ਼ਕਤੀ ਹਾਸਲ ਕਰਨ ਲਈ ਤਾਂ ਜੋ ਮੈਂ ਪਰਮੇਸ਼ੁਰ ਦੇ ਬਚਨ ਦਾ ਇੱਕ ਪ੍ਰਭਾਵਸ਼ਾਲੀ ਸਿੱਖਿਅਕ ਬਣ ਸਕਾਂ ਅਤੇ ਸਹੀ ਢੰਗ ਨਾਲ ਬੋਲ ਸਕਾਂ। ਜਦੋਂ ਮੈਂ ਮਸੀਹੀ ਬਣਿਆ ਅਤੇ ਪਰਮੇਸ਼ੁਰ ਦਾ ਬਚਨ ਸਾਂਝਾ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਬਹੁਤ ਸ਼ਰਮੀਲਾ ਵਿਅਕਤੀ ਸੀ। ਮੈਨੂੰ ਪਤਾ ਸੀ ਕਿ ਮੈਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੀ ਲੋੜ ਹੈ ਅਤੇ ਜੇ ਮੈਨੂੰ ਪਵਿੱਤਰ ਆਤਮਾ ਦੀ ਸ਼ਕਤੀ ਮਿਲ ਜਾਂਦੀ ਤਾਂ ਮੈਂ ਇੱਕ ਪੂਰੀ ਤਰ੍ਹਾਂ ਬਦਲ ਜਾਵਾਂਗਾ। ਅਤੇ ਬਿਲਕੁਲ ਇਹੀ ਹੋਇਆ। ਜੇ ਤੁਸੀਂ ਵੀ ਪਵਿੱਤਰ ਆਤਮਾ ਦੇ ਸ਼ਕਤੀਸ਼ਾਲੀ ਅਲੌਕਿਕ ਅਭਿਸ਼ੇਕ ਲਈ ਪਰਮੇਸ਼ੁਰ ਨੂੰ ਇਸ ਤਰ੍ਹਾਂ ਭਾਲਦੇ ਹੋ, ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਅਤੇ ਲਗਾਤਾਰ ਖੜਕਾਉਂਦੇ ਹੋਏ ਕਹਿੰਦੇ ਹੋ, "ਪਰਮੇਸ਼ਰ,ਮੈਨੂੰ ਇਹਨਾਂ ਲੋਕਾਂ ਨੂੰ ਖਵਾਉਣ ਲਈ ਰੋਟੀ ਦਿਓ"(ਇਹ ਵਾਕ ਅਸੀਂ ਲੂਕਾ11:8ਵਿੱਚ ਦੇਖਿਆ), ਤਾਂ ਪਰਮੇਸ਼ੁਰ ਤੁਹਾਨੂੰ ਓਨਾ ਦੇਵੇਗਾ ਜਿੰਨੀ ਤੁਹਾਨੂੰ ਲੋੜ ਹੈ (ਲੂਕਾ 11:13)। ਮੈਂ ਇੱਥੇ ਪਵਿੱਤਰ ਆਤਮਾ ਦੀ ਗੱਲ ਕਰ ਰਿਹਾ ਹਾਂ। ਯਿਸੂ ਨੇ ਸਪੱਸ਼ਟ ਕੀਤਾ ਕਿ ਸਾਨੂੰ ਪਰਮੇਸ਼ੁਰ ਤੋਂ ਕੀ ਮੰਗਣਾ ਚਾਹੀਦਾ ਹੈ। "ਮੈਨੂੰ ਦੂਜਿਆਂ ਦੀ ਸੇਵਾ ਲਈ ਪਵਿੱਤਰ ਆਤਮਾ ਦੀ ਸ਼ਕਤੀ ਦਿਓ। ਮੇਰੀਆਂ ਲੋੜਾਂ ਪੂਰੀਆਂ ਹੋ ਗਈਆਂ ਹਨ, ਅਸੀਂ ਲੂਕਾ 18 ਤੋਂ ਅੱਗੇ ਲੰਘ ਚੁੱਕੇ ਹਾਂ, ਹੁਣ ਮੈਂ ਦੂਜਿਆਂ ਦੀਆਂ ਲੋੜਾਂ ਬਾਰੇ ਸੋਚ ਰਿਹਾ ਹਾਂ।" ਇਹੀ ਸੱਚਾ ਮਸੀਹੀ ਹੈ।

ਅਕਸਰ, ਲੋਕ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਆਪਣੀ ਰੀੜ੍ਹ ਦੀ ਹੱਡੀ ਵਿੱਚ ਕੋਈ ਝੁਣਝੁਣੀ, ਕੋਈ ਬਿਜਲੀ ਦਾ ਝਟਕਾ ਜਾਂ ਅਹਿਸਾਸ, ਕਿਸੇ ਅਲੱਗ-ਅਲੱਗ ਭਾਸ਼ਾ ਵਿੱਚ ਬੋਲਣਾ ਜਾਂ ਆਪਣੇ ਖੁਦ ਦੇ ਲਾਭ ਲਈ ਕੁਝ ਪ੍ਰਾਪਤ ਕਰਨ ਵਾਸਤੇ ਖੋਜਦੇ ਹਨ। ਸਾਨੂੰ ਦੂਜੇ ਲੋਕਾਂ ਨੂੰ ਬਰਕਤ ਦੇਣ ਦੇ ਯੋਗ ਬਣਨ ਲਈ ਪਵਿੱਤਰ ਆਤਮਾ ਦੀਆਂ ਦਾਤਾਂ ਦੀ ਖੋਜ ਕਰਨੀ ਚਾਹੀਦੀ ਹਨ। ਮੈਨੂੰ ਯਾਦ ਹੈ ਜਦੋਂ ਮੈਂ ਪਵਿੱਤਰ ਆਤਮਾ ਦੀਆਂ ਦਾਤਾਂ ਲਈ ਪਰਮੇਸ਼ੁਰ ਦੀ ਖੋਜ ਕੀਤੀ ਸੀ। ਇਹ ਦੂਜੇ ਲੋਕਾਂ ਦੀ ਸੇਵਾ ਲਈ ਸੀ ਅਤੇ ਭਾਵੇਂ ਪਰਮੇਸ਼ੁਰ ਨੇ ਮੈਨੂੰ ਅਲੱਗ-ਅਲੱਗ ਭਾਸ਼ਾ ਬੋਲਣ ਦੀ ਦਾਤ ਦਿੱਤੀ ਸੀ, ਇਹ ਮੈਨੂੰ ਤਰੋ-ਤਾਜ਼ਾ ਰੱਖਣ ਲਈ ਸੀ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜੋ ਅਲੱਗ-ਅਲੱਗ ਭਾਸ਼ਾ ਬੋਲਦਾ ਹੈ ਉਹ ਖ਼ੁਦ ਨੂੰ ਆਤਮਿਕ ਤੌਰ 'ਤੇ ਮਜਬੂਤ ਕਰਦਾ ਹੈ। ਮੈਂ ਖ਼ੁਦ ਨੂੰ ਆਤਮਿਕ ਤੌਰ 'ਤੇ ਮਜਬੂਤ ਕਰਨਾ ਚਾਹੁੰਦਾ ਸੀ ਤਾਂ ਜੋ ਮੈਂ ਹਮੇਸ਼ਾ ਤਰੋ-ਤਾਜ਼ਾ ਰਹਿ ਸਕਾਂ ਅਤੇ ਮੈਂ ਦੂਜੇ ਲੋਕਾਂ ਦੀ ਸੇਵਾ ਕਰ ਸਕਾਂ। ਇਸ ਲਈ, ਅਲੱਗ-ਅਲੱਗ ਭਾਸ਼ਾ ਦੀ ਦਾਤ ਵੀ ਮੈਨੂੰ ਤਰੋ-ਤਾਜ਼ਾ ਰੱਖਣ ਅਤੇ ਦੂਜਿਆਂ ਦੇ ਲਾਭ ਲਈ, ਆਤਮਿਕ ਤੌਰ 'ਤੇ ਮਜਬੂਤ ਰੱਖਣ ਲਈ ਸੀ। ਆਤਮਾ ਦੀ ਕੋਈ ਵੀ ਦਾਤ ਮੇਰੀ ਆਪਣੀ ਨਿੱਜੀ ਮਜਬੂਤੀ ਲਈ ਨਹੀਂ ਸੀ ਸਗੋਂ ਅਜਿਹੇ ਆਤਮਿਕ ਉੱਧਾਰ ਲਈ ਸੀ ਜਿਸ ਨਾਲ ਦੂਜੇ ਲੋਕਾਂ ਨੂੰ ਬਰਕਤ ਮਿਲੇ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਵਿੱਤਰ ਆਤਮਾ ਦੀਆਂ ਸਾਰੀਆਂ ਦਾਤਾਂ ਦੂਜਿਆਂ ਲਈ ਹੁੰਦੀਆਂ ਹਨ। ਆਤਮਾ ਦਾ ਫਲ ਮੈਨੂੰ ਲਾਭ ਪਹੁੰਚਾਉਂਦਾ ਹੈ। ਜੇ ਮੇਰੇ ਕੋਲ ਖੁਸ਼ੀ ਜਾਂ ਸ਼ਾਂਤੀ ਹੈ ਤਾਂ ਇਹ ਮੈਨੂੰ ਲਾਭ ਪਹੁੰਚਾਉਂਦੀ ਹੈ, ਤੁਹਾਨੂੰ ਨਹੀਂ। ਪਰ, ਜੇ ਮੇਰੇ ਕੋਲ ਪਵਿੱਤਰ ਆਤਮਾ ਦੀਆਂ ਦਾਤਾਂ ਹਨ ਭਾਵੇਂ ਉਹ ਭਵਿੱਖਬਾਣੀ ਹੋਵੇ ਜਾਂ ਚੰਗਾਈ ਦੇਣਾ ਜਾਂ ਕੋਈ ਹੋਰ ਦਾਤ, ਉਹ ਦਾਤਾਂ ਦੂਜਿਆਂ ਨੂੰ ਲਾਭ ਪਹੁੰਚਾਉਂਦੀਆਂ ਹਨ। ਸਾਨੂੰ ਇਹਨਾਂ ਦੋਹਾਂ ਦੀ ਲੋੜ ਹੈ। ਤੁਹਾਨੂੰ ਪਰਮੇਸ਼ੁਰ ਤੋਂ ਮੰਗਣਾ ਪਵੇਗਾ ਅਤੇ ਤੁਹਾਨੂੰ ਵਿਸ਼ਵਾਸ ਦੀ ਲੋੜ ਹੈ।

"ਜੇ ਤੁਸੀਂ,ਬੁਰੇ ਹੁੰਦੇ ਹੋਏ ਵੀ,ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ,ਤਾਂ ਤੁਹਾਡਾ ਸਵਰਗੀ ਪਿਤਾ ਕਿੰਨਾ ਵਧੇਰੇ ਉਹ ਦੇਵੇਗਾ ਜੋ ਚੰਗਾ ਹੈ (ਖਾਸ ਕਰਕੇ ਪਵਿੱਤਰ ਆਤਮਾ ਅਤੇ ਉਸ ਦੀਆਂ ਸਾਰੀਆਂ ਚੰਗੀਆਂ ਦਾਤਾਂ) ਉਹਨਾਂ ਨੂੰ ਜੋ ਉਸ ਤੋਂ ਮੰਗਦੇ ਹਨ?"(ਲੂਕਾ11:13)ਸਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਪਿਤਾ ਕੋਲ ਆ ਰਹੇ ਹਾਂ। ਅਸੀਂ ਕਿਸੇ ਕੰਪਨੀ ਦੇ ਸੀਈਓ ਕੋਲ ਨਹੀਂ ਆ ਰਹੇ ਜੋ ਇੰਨਾ ਦੂਰ ਹੈ ਕਿ ਸਾਨੂੰ ਉਸ ਤੱਕ ਪਹੁੰਚਣ ਲਈ ਕਿਸੇ ਸਕੱਤਰ ਰਾਹੀਂ ਜਾਣਾ ਪਵੇ। ਅਸੀਂ ਆਪਣੇ ਸਵਰਗੀ ਪਿਤਾ ਕੋਲ ਆ ਰਹੇ ਹਾਂ ਅਤੇ ਕੀ ਉਹ ਸਾਨੂੰ ਦੇਣ ਤੋਂ ਇਨਕਾਰ ਕਰੇਗਾ? ਅਜਿਹੀ ਕੋਈ ਚੰਗੀ ਚੀਜ਼ ਨਹੀਂ ਹੈ ਜੋ ਉਹ ਸਾਨੂੰ ਦੇਣ ਤੋਂ ਕਦੇ ਇਨਕਾਰ ਕਰੇ। ਜੇ ਪਰਮੇਸ਼ੁਰ ਸਾਨੂੰ ਕੁਝ ਦੇਣਾ ਠੀਕ ਨਹੀਂ ਸਮਝਦਾ ਤਾਂ ਅਸੀਂ ਪੂਰੀ ਤਰ੍ਹਾਂ ਯਕੀਨ ਕਰ ਸਕਦੇ ਹਾਂ ਕਿ ਇਹ ਸਾਡੇ ਲਈ ਚੰਗਾ ਨਹੀਂ ਹੈ।

ਪੌਲੁਸ ਰਸੂਲ ਦੇ ਸਰੀਰ ਇੱਕ ਵਾਰ ਇੱਕ ਬੀਮਾਰੀ ਹੋਈ ਜਿਸਨੂੰ ਉਸਨੇ ਸਰੀਰ ਵਿੱਚ ਇੱਕ ਕੰਡਾ ਕਿਹਾ (2ਕੁਰਿੰਥੀਆਂ12) ਉਸਨੇ ਇਸਨੂੰ ਦੂਰ ਕਰਨ ਲਈ ਤਿੰਨ ਵਾਰ ਪ੍ਰਾਰਥਨਾ ਕੀਤੀ। ਪਰਮੇਸ਼ੁਰ ਨੇ ਇਸਨੂੰ ਦੂਰ ਨਹੀਂ ਕੀਤਾ ਅਤੇ ਉਸਨੂੰ ਅਹਿਸਾਸ ਹੋਇਆ ਕਿ ਇਹ ਉਸਦੇ ਭਲੇ ਲਈ ਸੀ, ਕਿਉਂਕਿ ਇਸਨੇ ਉਸਨੂੰ ਨਿਮਰ ਅਤੇ ਦੀਨ ਬਣਾ ਕੇ ਰੱਖਿਆ। ਪਰਮੇਸ਼ੁਰ ਹਮੇਸ਼ਾ ਸਾਨੂੰ ਉਹੀ ਦਿੰਦਾ ਹੈ ਜੋ ਸਾਡੇ ਲਈ ਚੰਗਾ ਹੈ ਅਤੇ ਜਦੋਂ ਪਰਮੇਸ਼ੁਰ ਸਾਡੇ ਨਾਲ ਇੰਨਾ ਚੰਗਾ ਵਿਹਾਰ ਕਰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਦੂਜੇ ਲੋਕਾਂ ਨਾਲ ਚੰਗਾ ਵਿਹਾਰ ਦੀ ਲੋੜ ਹੈ।

"ਪਰਮੇਸ਼ਰ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਉਹ ਦਿਓ ਜੋ ਉਹਨਾਂ ਲੋਕਾਂ ਦੀ ਲੋੜ ਪੂਰੀ ਕਰਨ ਵਿੱਚ ਮੇਰੀ ਮਦਦ ਕਰੇਗਾ ਜਿਹਨਾਂ ਦੀ ਮੈਂ ਸੇਵਾ ਕਰਨੀ ਹੈ।" ਜਦੋਂ ਤੁਹਾਡੇ ਮਨ ਵਿੱਚ ਆਪਣੀ ਕਲੀਸਿਯਾ ਦੇ ਲੋਕਾਂ ਲਈ ਬੋਝ ਹੁੰਦਾ ਹੈ ਉਹਨਾਂ ਨੂੰ ਪਰਮੇਸ਼ੁਰ ਦੇ ਅਨੁਸਾਰ ਜੀਵਨ ਜੀਊਣ ਲਈ, ਯਿਸੂ ਦੇ ਸਾਰੇ ਹੁਕਮਾਂ ਦਾ ਪਾਲਨ ਕਰਨ ਅਤੇ ਉਹਨਾਂ ਨੂੰ ਪਹਾੜੀ ਉਪਦੇਸ਼ ਦੇ ਮਿਆਰਾਂ ਅਨੁਸਾਰ ਜੀਵਨ ਜੀਊਣ ਲਈ ਪ੍ਰੇਰਿਤ ਕਰਨਾ ਤਾਂ ਤੁਸੀਂ ਇਸ ਲਈ ਪਵਿੱਤਰ ਆਤਮਾ ਦੀ ਸ਼ਕਤੀ ਮੰਗੋਗੇ, ਤੁਸੀਂ ਸਵਰਗ ਤੋਂ ਇੱਕ ਅਜਿਹੀ ਭਵਿੱਖਬਾਣੀ ਵਾਲਾ ਵਚਨ ਮੰਗੋਗੇ ਜੋ ਉਹਨਾਂ ਲੋਕਾਂ ਦੀ ਲੋੜ ਪੂਰੀ ਕਰੇਗ ਅਤੇ ਉਹਨਾਂ ਨੂੰ ਸ਼ੈਤਾਨ ਦੇ ਪੰਜੇ ਤੋਂ ਛੁਡਾ ਕੇ ਪਰਮੇਸ਼ੁਰ ਦੇ ਜੀਵਨ ਵੱਲ ਲਿਆਵੇਗਾ। ਅਤੇ ਜੇ ਤੁਸੀਂ ਉਹਨਾਂ ਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਤੁਸੀਂ ਨਿਰੰਤਰ ਯਤਨ ਕਰੋਗੇ।

ਕੀ ਤੁਸੀਂ ਨਹੀਂ ਸੋਚਦੇ ਕਿ ਇਹ ਵਿਅਕਤੀ, ਜੋ ਅੱਧੀ ਰਾਤ ਨੂੰ ਆਪਣੇ ਗੁਆਂਢੀ ਦੇ ਘਰ ਗਿਆ, ਆਪਣੇ ਮਹਿਮਾਨ ਨੂੰ ਪਿਆਰ ਕਰਦਾ ਸੀ? ਉਹ ਉਸਨੂੰ ਇੰਨਾ ਪਿਆਰ ਕਰਦਾ ਹੋਵੇਗਾ ਕਿ ਉਹ ਦ੍ਰਿੜ ਸੀ ਕਿ ਉਸਨੂੰ ਉਸ ਰਾਤ ਭੋਜਨ ਮਿਲੇ। ਸਾਡੇ ਵਿੱਚੋਂ ਬਹੁਤੇ, ਜੇ ਉਸ ਰਾਤ ਜਦੋਂ ਮਹਿਮਾਨ ਆਇਆ ਸਾਡੇ ਕੋਲ ਭੋਜਨ ਨਾ ਹੁੰਦਾ, ਉਸਨੂੰ ਕਹਿੰਦੇ, "ਮਾਫ਼ ਕਰਨਾ, ਪਰ ਸਾਡੇ ਕੋਲ ਕੋਈ ਭੋਜਨ ਨਹੀਂ ਹੈ ਇਸ ਲਈ ਹੁਣ ਸੌਂ ਜਾਈਏ, ਮੈਂ ਤੁਹਾਨੂੰ ਸਵੇਰੇ ਕੁਝ ਲਿਆ ਦਿਆਂਗਾ।" ਪਰ ਇਸ ਵਿਅਕਤੀ ਨੇ ਆਪਣੇ ਭੁੱਖੇ ਮਹਿਮਾਨ ਨੂੰ ਇੰਨਾ ਪਿਆਰ ਕੀਤਾ ਕਿ ਉਸਨੇ ਕਿਹਾ, "ਮੈਂ ਅੱਜ ਰਾਤ ਹੀ ਤੁਹਾਨੂੰ ਕੁਝ ਦਿਆਂਗਾ, ਭਾਵੇਂ ਮੈਨੂੰ ਆਪਣੇ ਗੁਆਂਢੀ ਸਾਹਮਣੇ ਸ਼ਰਮਿੰਦਾ ਹੋਣਾ ਪਵੇ।" ਇਹ ਨਿਰੰਤਰ ਪਰਮੇਸ਼ੁਰ ਕੋਲ ਜਾਣ ਦੀ ਇੱਕ ਸ਼ਾਨਦਾਰ ਤਸਵੀਰ ਹੈ ਕਿ, ਹੇ ਪਰਮੇਸ਼ਰ, ਇਹਨਾਂ ਲੋਕਾਂ ਦੀ ਸੇਵਾ ਕਰਨ ਲਈ ਮੈਨੂੰ ਪਵਿੱਤਰ ਆਤਮਾ ਦੀਆਂ ਦਾਤਾਂ ਦਿਓ।