WFTW Body: 

ਜਦੋਂ ਕੋਈ ਵਿਆਹਿਆ ਜੋੜਾ ਮਿਲ ਕੇ ਘਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਇਸਨੂੰ ਇਕ-ਇਕ ਇੱਟ ਰੱਖ ਕੇ ਬਣਾਉਂਦਾ ਹੈ। ਇਹ ਗੱਲ ਸਰੀਰਕ ਅਤੇ ਆਤਮਿਕ ਤੌਰ 'ਤੇ ਵੀ ਸੱਚ ਹੈ। ਫਿਰ ਉਹ ਕਿਹੜੀਆਂ ਆਤਮਿਕ "ਇੱਟਾਂ" ਹਨ ਜਿਨ੍ਹਾਂ ਨਾਲ ਅਸੀਂ ਇਹ ਘਰ ਬਣਾਉਂਦੇ ਹਾਂ?

ਅਸੀਂ ਇੱਕ-ਦੂਜੇ ਪ੍ਰਤਿ ਉਹਨਾਂ ਦੇ ਵਿਚਾਰਾਂ ਅਤੇ ਉਹਨਾਂ ਦੇ ਉਹ ਸ਼ਬਦ ਜੋ ਉਹ ਇਕ-ਦੂਜੇ ਨਾਲ ਬੋਲਣ ਵੇਲੇ ਵਰਤਦੇ ਹਨ, ਦੀ ਤੁਲਨਾ ਘਰ ਦੀ ਇਮਾਰਤ ਵਿੱਚ ਵਰਤੀਆਂ ਜਾਣ ਵਾਲੀਆਂ ਇੱਟਾਂ ਨਾਲ ਕਰ ਸਕਦੇ ਹਾਂ। ਸਿਰਫ਼ ਤੁਸੀਂ ਹੀ ਇਹ ਨਿਰਧਾਰਤ ਕਰ ਸਕਦੇ ਹੋ ਕਿ ਤੁਸੀਂ ਆਪਣੇ ਘਰ ਦੇ ਨਿਰਮਾਣ ਲਈ ਕਿਸ ਕਿਸਮ ਦੀਆਂ ਇੱਟਾਂ ਦੀ ਵਰਤੋਂ ਕੀਤੀ ਹੈ। ਅੱਜਕੱਲ੍ਹ ਬਹੁਤ ਸਾਰੇ ਜੋੜੇ ਜਿਹੜੀਆਂ ਇੱਟਾਂ ਵਰਤ ਰਹੇ ਹਨ, ਉਹਨਾਂ ਦੀ ਗੁਣਵੱਤਾ ਨੂੰ ਵੇਖ ਕੇ ਹੈਰਾਨੀ ਨਹੀਂ ਹੁੰਦੀ ਕਿ ਉਹਨਾਂ ਦੇ ਘਰ ਕਿਉਂ ਢਹਿ ਜਾਂਦੇ ਹਨ।

ਜਦੋਂ ਗੱਲ ਇੱਕ ਭੌਤਿਕ ਘਰ ਬਣਾਉਣ ਦੀ ਆਉਂਦੀ ਹੈ, ਤਾਂ ਅਸੀਂ ਬਹੁਤ ਧਿਆਨ ਨਾਲ ਜਾਂਚ-ਪਰਖ ਕਰਕੇ ਉੱਚ ਗੁਣਵੱਤਾ ਵਾਲੀਆਂ ਇੱਟਾਂ ਵਰਤਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਘਰ ਲੰਬੇ ਸਮੇਂ ਤੱਕ ਟਿਕਿਆ ਰਹੇ। ਪਰ ਭੌਤਿਕ ਘਰ ਸਦਾ ਲਈ ਨਹੀਂ ਹੁੰਦੇ। ਇੱਕ ਦਿਨ ਉਹ ਨਸ਼ਟ ਹੋ ਜਾਣਗੇ। ਅਸਲ ਘਰ ਜਿਸ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਉਹ ਹੈ ਆਪਣੇ ਜੀਵਨ ਸਾਥੀ ਨਾਲ ਬਣਾਇਆ ਗਿਆ ਰਿਸ਼ਤਾ, ਜੋ ਸਦੀਵੀ ਹੈ। ਇਸ ਲਈ ਆਪਣੇ ਰਿਸ਼ਤੇ ਵਿੱਚ ਆਪਣੇ ਵਿਚਾਰਾਂ ਅਤੇ ਬੋਲਾਂ ਬਾਰੇ ਸਾਵਧਾਨ ਰਹੋ। ਉਹ ਇਕ-ਦੂਜੇ ਪ੍ਰਤਿ ਪਵਿੱਤਰਤਾ ਅਤੇ ਭਲਾਈ ਨਾਲ ਭਰਪੂਰ ਹੋਣੇ ਚਾਹੀਦੇ ਹਨ।

ਇਬਰਾਨੀਆਂ 12:15 ਸਾਨੂੰ "ਕੜਵਾਹਟ ਦੀ ਜੜ੍ਹ" ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਦਿੰਦਾ ਹੈ। ਇਹ ਕੜਵਾਹਟ ਸਾਡੇ ਦਿਲ ਵਿੱਚ ਆਪਣੇ ਜੀਵਨ ਸਾਥੀ ਪ੍ਰਤਿ ਵੀ ਪੈਦਾ ਹੋ ਸਕਦੀ ਹੈ। ਬਾਈਬਲ ਵਿੱਚ ਕਲੁੱਸੀਆਂ 3:19 ਵਿੱਚ ਪਤੀਆਂ ਨੂੰ ਇਹ ਹੁਕਮ ਵੀ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਪਤਨੀਆਂ ਪ੍ਰਤਿ ਕੜਵਾਹਟ ਨਾ ਰੱਖਣ। ਮਨ ਦੇ ਵਿਚਾਰ ਅਤੇ ਰਵੱਈਆ-ਜਿਵੇਂ ਕਿ ਕੜਵਾਹਟ-ਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਸਾਡੇ ਵਿਚਾਰਾਂ ਦੇ ਜੀਵਨ ਵਿੱਚ ਸਲੀਬ ਦਾ ਨਿਸ਼ਾਨ ਹੋਣਾ ਚਾਹੀਦਾ ਹੈ-ਇੱਕ ਅਜਿਹੀ ਸਲੀਬ ਜਿਸ 'ਤੇ ਅਸੀਂ ਆਪਣੇ ਆਪ ਨੂੰ ਮਾਰਦੇ ਹਾਂ। ਮੈਨੂੰ ਆਪਣੇ ਅੰਦਰ ਦੇ ਮੋਹ ਰਹਿਤ, ਸਵਾਰਥੀ ਅਤੇ ਵੰਡ ਪਾਉਣ ਵਾਲੇ ਵਿਚਾਰਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਕਦੇ ਵੀ ਇਹ ਨਾ ਭੁੱਲੋ ਕਿ ਸ਼ੈਤਾਨ ਹਮੇਸ਼ਾ ਨੇੜੇ ਹੀ ਹੁੰਦਾ ਹੈ, ਜੋ ਤੁਹਾਡੇ ਹੱਥ ਵਿੱਚ ਆਪਣੇ ਪੱਥਰ ਅਤੇ ਇੱਟਾਂ ਰੱਖਦਾ ਹੈ, ਇਸ ਆਸ ਨਾਲ ਕਿ ਤੁਸੀਂ ਉਹਨਾਂ ਨਾਲ ਆਪਣਾ ਘਰ ਬਣਾਉਗੇ। ਜਿਹੜੇ ਅਸੀਂ ਵਿਆਹੇ ਹੋਏ ਹਾਂ, ਅਸੀਂ ਉਹਨਾਂ ਪਰਤਾਵਿਆਂ ਨੂੰ ਜਾਣਦੇ ਹਾਂ-ਕਿਵੇਂ ਸਖ਼ਤ, ਸਵਾਰਥੀ, ਕੜਵੇ ਅਤੇ ਸ਼ੱਕੀ ਵਿਚਾਰ ਆਪਣੇ ਸਾਥੀ ਲਈ ਆਉਂਦੇ ਹਨ। ਸ਼ੈਤਾਨ ਸਵਾਰਥ ਦੀਆਂ ਇੱਟਾਂ ਲਿਆਉਂਦਾ ਹੈ, ਤਾਂ ਜੋ ਅਸੀਂ ਆਪਣਾ ਘਰ ਸਿਰਫ਼ ਆਪਣੇ ਹੀ ਫਾਇਦੇ ਬਾਰੇ ਸੋਚਦੇ ਹੋਏ ਬਣਾਈਏ। ਉਹ ਤੁਹਾਡੇ ਸਾਥੀ ਵੱਲ ਸ਼ੱਕ ਦੀਆਂ ਇੱਟਾਂ ਵੀ ਲਿਆਉਂਦਾ ਹੈ। ਇਸ ਲਈ ਸ਼ੱਕ ਨੂੰ ਮਾਰੋ ਅਤੇ ਭਰੋਸਾ ਕਰਨਾ ਸਿੱਖੋ। ਸ਼ੱਕ ਵਾਲੇ ਵਿਚਾਰ ਉਹ ਸਭ ਤੋਂ ਖ਼ਤਰਨਾਕ ਇੱਟਾਂ ਹਨ ਜੋ ਸ਼ੈਤਾਨ ਤੁਹਾਡੇ ਕੋਲ ਲਿਆਉਂਦਾ ਹੈ।

ਇਸੇ ਤਰ੍ਹਾਂ, ਅਸੀਂ ਜੋ ਸ਼ਬਦ ਬੋਲਦੇ ਹਾਂ, ਉਹ ਵੀ ਅਜਿਹੀਆਂ ਇੱਟਾਂ ਹਨ ਜਿਨ੍ਹਾਂ ਨਾਲ ਅਸੀਂ ਆਪਣਾ ਘਰ ਬਣਾਉਂਦੇ ਹਾਂ। ਜੇ ਵਿਆਹੇ ਹੋਏ ਲੋਕਾਂ ਦੇ ਸਾਰੇ ਬੋਲੇ ਗਏ ਸ਼ਬਦ ਰਿਕਾਰਡ ਕੀਤੇ ਜਾਣ ਅਤੇ ਚਲਾਏ ਜਾਣ (ਜੋ ਕਿ ਨਿਆਂ ਦੇ ਦਿਨ ਜ਼ਰੂਰ ਹੋਵੇਗਾ), ਤਾਂ ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਕਿੰਨੇ ਉਹਨਾਂ ਨੂੰ ਸੁਣ ਕੇ ਖੁਸ਼ ਹੋਣਗੇ? ਜਾਂ ਅਸੀਂ ਉਹਨਾਂ ਤੋਂ ਬਚਣ ਲਈ ਲੁਕਣ ਦੀ ਕੋਸ਼ਿਸ਼ ਕਰਾਂਗੇ? ਕਿੰਨਾ ਅਦਭੁਤ ਹੋਵੇਗਾ ਉਹਨਾਂ ਜੋੜਿਆਂ ਲਈ ਜਿਨ੍ਹਾਂ ਨੇ ਇਕ-ਦੂਜੇ ਨਾਲ ਦਿਆਲੂ ਅਤੇ ਪ੍ਰੇਮ ਭਰੇ ਸ਼ਬਦ ਬੋਲੇ ਹਨ। ਉਹਨਾਂ ਨੂੰ ਇੰਨਾ ਵਿਸ਼ਵਾਸ ਹੋਵੇਗਾ ਕਿ ਨਿਆਂ ਦੇ ਦਿਨ ਭਾਵੇਂ ਸਾਰੀ ਦੁਨੀਆ ਉਹਨਾਂ ਦੀਆਂ ਗੱਲਾਂ ਸੁਣੇ, ਤਾਂ ਵੀ ਉਹ ਨਿਡਰ ਰਹਿਣਗੇ।

ਅਸੀਂ ਸੰਪੂਰਨ ਨਹੀਂ ਹਾਂ, ਪਰ ਅਸੀਂ ਨਿਮਰ ਹੋਣਾ ਸਿੱਖ ਸਕਦੇ ਹਾਂ, ਚੰਗੇ ਸ਼ਬਦ ਬੋਲ ਸਕਦੇ ਹਾਂ, ਅਤੇ ਉਹ ਮੰਦੇ ਸ਼ਬਦ ਜੋ ਸ਼ੈਤਾਨ ਸਾਡੀ ਜੀਭ 'ਤੇ ਰੱਖਦਾ ਹੈ, ਉਹਨਾਂ ਨੂੰ ਮਾਰਨਾ ਸਿੱਖ ਸਕਦੇ ਹਾਂ। ਸੋਚੋ ਉਹਨਾਂ ਸਾਰੇ ਮੰਦੇ ਸ਼ਬਦਾਂ ਬਾਰੇ ਜੋ ਪਤੀ-ਪਤਨੀ ਇਕ-ਦੂਜੇ ਨੂੰ ਕਹਿੰਦੇ ਹਨ (ਜਿਵੇਂ, "ਤੇਰਾ ਪਿਉ ਐਸਾ ਸੀ" ਜਾਂ "ਤੇਰੀ ਭੈਣ ਐਸੀ ਸੀ" ਆਦਿ)। ਇਹ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਆਪਣਾ ਘਰ ਅਜਿਹੀਆਂ ਇੱਟਾਂ ਨਾਲ ਬਣਾਉਂਦੇ ਹਨ। ਪਰ ਅਜਿਹੇ ਦੁਖਦਾਈ ਮਿਆਰ ਦੇ ਵਿਚਕਾਰ, ਸਾਨੂੰ ਇੱਕ ਅਜਿਹਾ ਘਰ ਬਣਾਉਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੀ ਮਹਿਮਾ ਕਰੇ, ਉਸ ਦੇ ਸਰੂਪ ਅਨੁਸਾਰ ਜੋ ਪਰਮੇਸ਼ੁਰ ਨੇ ਸਾਨੂੰ ਆਪਣੇ ਬਚਨ ਵਿੱਚ ਦਿੱਤਾ ਹੈ।

ਅਫ਼ਸੀਆਂ 4:29 ਕਹਿੰਦਾ ਹੈ, " ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ।" ਮੰਦੇ ਸ਼ਬਦ ਸੜੀਆਂ ਇੱਟਾਂ ਵਰਗੇ ਹਨ। ਜੇ ਅਸੀਂ ਪਤੀ-ਪਤਨੀ ਹੋਣ ਦੇ ਨਾਤੇ ਇਹ ਇੱਕ ਸਧਾਰਨ ਨਿਯਮ ਮੰਨ ਲਈਏ-ਕਿ ਅਸੀਂ ਸਿਰਫ਼ ਉਹੀ ਸ਼ਬਦ ਆਪਣੇ ਸਾਥੀ ਨਾਲ ਬੋਲਣੇ ਹਨ ਜੋ ਕਿਰਪਾ ਲਿਆਉਣ-ਤਾਂ ਇੱਕ ਸਾਲ ਦੇ ਅੰਦਰ ਅਸੀਂ ਉਹਨਾਂ ਸਾਰੇ ਘਰਾਂ ਨਾਲੋਂ ਬਿਹਤਰ ਹੋਵੇਗਾ ਜਿਸਨੂੰ ਲੋਕਾਂ ਨੇ ਕਈ ਸਾਲ ਲਗਾ ਕੇ ਖਰਾਬ ਇੱਟਾਂ ਨਾਲ ਬਣਾਇਆ ਹੈ। ਇਹ ਗੱਲ ਸਾਡੇ ਹਰ ਇੱਕ ਲਈ ਸੰਭਵ ਹੈ। ਤੁਹਾਡੇ ਘਰ ਵਿੱਚ ਕਿਸੇ ਦੀ ਨਿੰਦਾ ਕਰਨ ਦਾ ਪ੍ਰਲੋਭਨ ਆਵੇਗਾ, ਪਰ ਇਹ ਸਿਰਫ਼ ਇੱਕ ਪ੍ਰਲੋਭਨ ਹੀ ਹੈ। ਜੇ ਕੋਈ ਤੁਹਾਡੇ ਘਰ ਆਵੇ ਅਤੇ ਤੁਸੀਂ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿਓ, ਤਾਂ ਤੁਸੀਂ ਆਪਣੇ ਘਰ ਨੂੰ ਮਾੜੀਆਂ ਇੱਟਾਂ ਨਾਲ ਬਣਾ ਰਹੇ ਹੋ। ਸ਼ੈਤਾਨ ਨੇ ਤੁਹਾਨੂੰ ਮਾੜੀਆਂ ਇੱਟਾਂ ਦਿੱਤੀਆਂ ਹਨ, ਅਤੇ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਸਵੀਕਾਰ ਕਰ ਲਿਆ ਹੈ। ਉਸਨੂੰ ਆਪਣੇ ਘਰ ਨਾਲ ਇਹ ਕਰਨ ਨਾ ਦਿਓ। ਇਸ ਵਿੱਚ ਕੋਈ ਸੰਦੇਹ ਨਹੀਂ-ਜੇ ਤੁਸੀਂ ਗੰਭੀਰਤਾ ਨਾਲ ਪਰਮੇਸ਼ੁਰ ਦੇ ਸਰੂਪ ਦੇ ਅਨੁਸਾਰ ਚੱਲਣ ਦਾ ਫ਼ੈਸਲਾ ਕਰ ਲਓ, ਤਾਂ ਤੁਹਾਡਾ ਘਰ ਇੱਕ ਸਵਰਗੀ ਘਰ ਬਣੇਗਾ।Top of FormBottom of Form

ਵਿਵਸਥਾ ਸਾਰ 33:16 ਵਿੱਚ ਪਰਮੇਸ਼ੁਰ ਨੂੰ "ਉਹ ਜੋ ਝਾੜੀ ਵਿੱਚ ਵੱਸਦਾ ਸੀ" ਕਿਹਾ ਗਿਆ ਹੈ। ਇਹ ਕੂਚ 3 ਵੱਲ ਸੰਕੇਤ ਕਰਦਾ ਹੈ, ਜਿੱਥੇ ਪਰਮੇਸ਼ੁਰ ਨੇ ਮੂਸਾ ਨਾਲ ਬਲਦੀ ਹੋਈ ਝਾੜੀ ਵਿੱਚੋਂ ਗੱਲ ਕੀਤੀ ਸੀ। ਇਹ ਬਾਈਬਲ ਵਿੱਚ ਪਰਮੇਸ਼ੁਰ ਦੇ ਵੱਸਣ ਦਾ ਪਹਿਲਾ ਸਥਾਨ ਦਰਸਾਇਆ ਗਿਆ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਉਸ ਬਲਦੀ ਹੋਈ ਝਾੜੀ ਵਿੱਚ ਕੋਈ ਜੀਵਾਣੂ ਜਾਂ ਬੈਕਟੀਰੀਆ ਬਚ ਸਕਦਾ ਸੀ? ਅੱਗ ਨੇ ਹਰ ਇਕ ਜੀਵਾਣੂ ਅਤੇ ਬੈਕਟੀਰੀਆ ਨੂੰ ਨਸ਼ਟ ਕਰ ਦਿੱਤਾ ਹੋਵੇਗਾ। ਸਾਨੂੰ ਵੀ ਆਪਣੇ ਘਰਾਂ ਵਿੱਚ ਉਹ ਅੱਗ ਚਾਹੀਦੀ ਹੈ-ਪਵਿੱਤਰ ਆਤਮਾ ਦੀ ਅੱਗ-ਜੋ ਸਾਰੇ ਜੀਵਾਣੂ ਅਤੇ ਬੈਕਟੀਰੀਆ ਨੂੰ ਖ਼ਤਮ ਕਰ ਦੇਵੇ। ਮੈਂ ਕਿਹੜੇ ਜੀਵਾਣੂਆਂ ਦੀ ਗੱਲ ਕਰ ਰਿਹਾ ਹਾਂ? ਉਹ ਅਧਰਮੀ ਵਿਚਾਰ ਜੋ ਅਸੀਂ ਇਕ-ਦੂਜੇ ਪ੍ਰਤਿ ਰੱਖਦੇ ਹਾਂ, ਉਹ ਕਠੋਰ ਅਤੇ ਮੰਦੇ ਸ਼ਬਦ ਜੋ ਅਸੀਂ ਬੋਲਦੇ ਹਾਂ, ਬੇਕਾਰ ਦੀ ਚੁਗਲਖੋਰੀ ਆਦਿ। ਜਦੋਂ ਅਸੀਂ ਪਵਿੱਤਰ ਆਤਮਾ ਨਾਲ ਭਰੇ ਹੋਏ ਹੁੰਦੇ ਹਾਂ, ਜਦੋਂ ਪਵਿੱਤਰ ਆਤਮਾ ਦੀ ਅੱਗ ਸਾਡੇ ਘਰਾਂ ਵਿੱਚ ਹੁੰਦੀ ਹੈ, ਤਾਂ ਸਾਡਾ ਘਰ ਸ਼ੁੱਧ ਹੋ ਜਾਂਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਸਾਡਾ ਘਰ ਸਰੀਰਕ ਤੌਰ 'ਤੇ ਸਾਫ਼-ਸੁਥਰਾ ਹੈ ਜਾਂ ਨਹੀਂ, ਪਰ ਸਾਡੇ ਸ਼ਬਦ ਅਤੇ ਵਿਚਾਰ ਜ਼ਰੂਰ ਪਵਿੱਤਰ ਅਤੇ ਸਾਫ਼ ਹੋਣੇ ਚਾਹੀਦੇ ਹਨ।

ਇਹੀ ਫਰਕ ਹੈ ਜੋ ਪਰਮੇਸ਼ੁਰ ਲਈ ਮਹੱਤਵਪੂਰਨ ਹੈ ਅਤੇ ਜੋ ਮਨੁੱਖ ਲਈ ਮਹੱਤਵਪੂਰਨ ਹੈ। ਫਰੀਸੀ ਬਾਹਰੋਂ ਸਾਫ਼ ਹੁੰਦੇ ਹਨ, ਪਰ ਯਿਸੂ ਦੇ ਚੇਲੇ ਅੰਦਰੋਂ ਸਾਫ਼ ਰਹਿੰਦੇ ਹਨ। ਉਹਨਾਂ ਦੇ ਵਿਚਾਰ ਅਤੇ ਬੋਲ ਸੱਚੇ ਅਤੇ ਪਵਿੱਤਰ ਹੁੰਦੇ ਸਨ, ਤਾਂ ਜੋ ਪਰਮੇਸ਼ੁਰ ਉਹਨਾਂ ਦੇ ਘਰਾਂ ਵਿੱਚ ਵੱਸ ਸਕੇ। ਜੇ ਅਸੀਂ ਇਸਦੀ ਖੋਜ ਕਰੀਏ, ਤਾਂ ਸਾਡੇ ਘਰ ਪੁਰਾਣੇ ਨੇਮ ਦੇ ਤੰਬੂ (ਟੈਬਰਨੈਕਲ) ਵਰਗੇ ਹੋ ਜਾਣਗੇ, ਜਿੱਥੇ ਪਰਮੇਸ਼ੁਰ ਦੀ ਮਹਿਮਾ ਉਤਰਦੀ ਸੀ। ਕਿੰਨਾ ਚੰਗਾ ਹੋਵੇ ਜੇ ਅਜਿਹੇ ਬਹੁਤ ਸਾਰੇ ਘਰ ਹੋਣ। ਉਹ ਪਰਮੇਸ਼ੁਰ ਜੋ ਝਾੜੀ ਵਿੱਚ ਵੱਸਦਾ ਸੀ, ਉਹ ਉਸ ਘਰ ਵਿੱਚ ਵੀ ਵੱਸੇਗਾ ਜਿੱਥੇ ਉਸਦੀ ਮਹਿਮਾ ਹੋ ਸਕੇ।