WFTW Body: 

ਜਦੋਂ ਪਰਮੇਸ਼ੁਰ ਨੇ ਇਸਰਾਏਲ ਨੂੰ ਮਿਸਰ ਦੀ ਗੁਲਾਮੀ ਤੋਂ ਬਾਹਰ ਕੱਢਿਆ ਅਤੇ ਉਹ ਉਹਨਾਂ ਨੂੰ ਜੰਗਲ ਵਿਚੋਂ ਲੈ ਕੇ ਜਾ ਰਿਹਾ ਸੀ, ਤਦ ਉਸ ਨੇ ਉਹਨਾਂ ਨੂੰ ਆਗਿਆ ਦਿੱਤੀ ਕਿ, "ਲੋਕ ਮੇਰੇ ਲਈ ਪਵਿੱਤਰ ਸਥਾਨ ਬਣਾਉਣ, ਤਾਂ ਜੋ ਮੈਂ ਉਹਨਾਂ ਦੇ ਵਿਚਕਾਰ ਰਹਿ ਸਕਾਂ।" (ਨਿਰਗਮ25:8) ਇਸ ਪਵਿੱਤਰ ਥਾਂ ਨੂੰ ਤੰਬੂ ( Tabernacle) ਕਿਹਾ ਜਾਂਦਾ ਸੀ, ਅਤੇ ਬਾਅਦ ਵਿੱਚ ਜਦੋਂ ਇਸਰਾਏਲੀ ਕਨਾਨ ਦੇ ਦੇਸ਼ ਵਿੱਚ ਦਾਖਲ ਹੋਏ, ਤਾਂ ਇਸ ਦੀ ਥਾਂ ਮੰਦਰ ਨੇ ਲੈ ਲਈ।

ਇਸ ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦੀ ਇੱਛਾ ਸੀ ਕਿ ਉਹ ਆਪਣੇ ਲੋਕਾਂ ਦੇ ਵਿਚਕਾਰ ਰਹੇ। ਮਸੀਹ ਦੇ ਆਉਣ ਤੋਂ ਬਾਅਦ, ਪਰਮੇਸ਼ੁਰ ਹੁਣ ਕਿਸੇ ਵੀ ਸੰਸਾਰਕ ਇਮਾਰਤ ਵਿੱਚ ਨਹੀਂ ਰਹਿੰਦਾ। ਉਹ ਹੁਣ ਮਨੁੱਖੀ ਦਿਲਾਂ ਅਤੇ ਘਰਾਂ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਪਰਮੇਸ਼ਰ ਅੱਜ ਵੀ ਕਹਿੰਦਾ ਹੈ, "ਮੇਰੇ ਲਈ ਇੱਕ ਪਵਿੱਤਰ ਸਥਾਨ (ਪਵਿੱਤਰ ਥਾਂ) ਬਣਾਓ ਤਾਂ ਜੋ ਮੈਂ ਤੁਹਾਡੇ ਨਾਲ ਰਹਿ ਸਕਾਂ।"ਇਹ ਇਸ ਉਦੇਸ਼ ਲਈ ਪਰਮੇਸ਼ੁਰ ਇੱਕ ਪਤੀ ਅਤੇ ਪਤਨੀ ਨੂੰ ਵਿਆਹੁਤਾ ਜੋੜੇ ਦੇ ਰੂਪ ਵਿੱਚ ਇਕੱਠੇ ਕਰਦਾ ਹੈ। ਉਹਨਾਂ ਨੂੰ ਆਪਣਾ ਘਰ ਇੱਕ ਪਵਿੱਤਰ ਸਥਾਨ ਵਜੋਂ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਪਰਮੇਸ਼ੁਰ ਉਹਨਾਂ ਨਾਲ ਰਹਿ ਸਕੇ।

ਪਰਮੇਸ਼ਰ ਦੀ ਮਹਿਮਾ ਲਈ ਘਰ ਬਣਾਉਣਾ

ਆਮ ਤੌਰ 'ਤੇ, ਜਦੋਂ ਲੋਕ ਵਿਆਹ ਕਰਦੇ ਹਨ, ਉਹ ਆਪਣੇ ਲਈ ਘਰ ਬਣਾਉਣ ਬਾਰੇ ਸੋਚਦੇ ਹਨ। ਇਹੀ ਹਰ ਗੈਰ-ਮਸੀਹੀ ਜੋੜੇ ਦਾ ਉਦੇਸ਼ ਹੁੰਦਾ ਹੈ। ਪਰ ਮਸੀਹੀ ਹੋਣ ਦੇ ਨਾਤੇ, ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਅਤੇ ਉਸਦੇ ਬਚਨ ਦਾ ਸਤਿਕਾਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਲਈ ਘਰ ਨਹੀਂ ਬਣਾਉਣਾ ਚਾਹੀਦਾ। ਸਾਨੂੰ ਪਰਮੇਸ਼ੁਰ ਦੇ ਰਹਿਣ ਲਈ ਇੱਕ ਪਵਿੱਤਰ ਸਥਾਨ ਬਣਾਉਣਾ ਚਾਹੀਦਾ ਹੈ। ਇਹੀ ਇੱਕ ਸੱਚੇ ਮਸੀਹੀ ਦੇ ਘਰ ਅਤੇ ਗੈਰ-ਮਸੀਹੀ ਦੇ ਘਰ ਵਿਚਕਾਰ ਬੁਨਿਆਦੀ ਫ਼ਰਕ ਹੁੰਦਾ ਹੈ। ਬਹਤ ਸਾਰੇ ਮਸੀਹੀਆਂ ਦਾ ਇਹ ਉਦੇਸ਼ ਨਹੀਂ ਹੁੰਦਾ ਇਸ ਕਰਕੇ ਉਹਨਾਂ ਦੇ ਘਰਾਂ ਵਿੱਚ ਇੰਨੀਆਂ ਦੁੱਖ-ਤਕਲੀਫ਼ਾਂ ਅਤੇ ਅਧਾਰਮਿਕਤਾ ਦੇਖਦੇ ਹਾਂ। ਉਹਨਾਂ ਨੇ ਆਪਣਾ ਘਰ ਆਪਣੇ ਲਈ ਬਣਾਇਆ, ਪਰਮੇਸ਼ੁਰ ਲਈ ਨਹੀਂ।

ਜਦੋਂ ਲੋਕ ਵਿਆਹ ਕਰਦੇ ਹਨ, ਉਹਨਾਂ ਦੇ ਮਨ ਵਿੱਚ ਅਜਿਹੀਆਂ ਉਮੀਦਾਂ ਹੁੰਦੀਆਂ ਹਨ ਕਿ ਉਹ ਕਿੰਨੇ ਖੁਸ਼ ਰਹਿਣਗੇ। ਪਰ ਛੇ ਮਹੀਨੇ ਬਾਅਦ, ਜਦੋਂ ਹਕੀਕਤ ਸਾਹਮਣੇ ਆਉਂਦੀ ਹੈ, ਤਾਂ ਕਹਾਣੀ ਬਿਲਕੁਲ ਵੱਖਰੀ ਹੁੰਦੀ ਹੈ। ਉਹ ਨਿਰੰਤਰ ਇੱਕ ਦੂਜੇ ਨਾਲ ਲੜਦੇ-ਝਗੜਦੇ ਰਹਿੰਦੇ ਹਨ। ਅਤੇ ਜਦੋਂ ਉਹ ਆਪਣੇ ਵਿਆਹ ਦੇ ਦਸਵੇਂ ਸਾਲ 'ਚ ਪਹੁੰਚਦੇ ਹਨ, ਤਾਂ ਬਹੁਤ ਸਾਰੇ ਜੋੜੇ ਇੱਕ ਦੂਜੇ ਤੋਂ ਅੱਕ ਜਾਂਦੇ ਹਨ। ਇਹ ਕਿਉਂ ਹੁੰਦਾ ਹੈ? ਕਿਉਂਕਿ ਉਹਨਾਂ ਦੇ ਘਰ ਦੀ ਬੁਨਿਆਦ ਸਵਾਰਥ 'ਤੇ ਟਿਕੀ ਹੋਈ ਸੀ। ਪਰਮੇਸ਼ੁਰ ਦਾ ਬਚਨ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇੱਕ ਖੁਸ਼ਹਾਲ ਵਿਆਹੁਤਾ ਜੀਵਨ ਤਾਂ ਹੀ ਬਤੀਤ ਕਰ ਸਕਦੇ ਹਾਂ ਜੇਕਰ ਅਸੀਂ ਪਰਮੇਸ਼ੁਰ ਦੀ ਮਹਿਮਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਸ ਲਈ ਆਪਣਾ ਘਰ ਬਣਾਈਏ।

ਵਿਆਹੇ ਜੋੜਿਆਂ ਲਈ ਪਰਮੇਸ਼ੁਰ ਦਾ ਉਦੇਸ਼ ਉਹੀ ਹੈ ਜੋ ਪੁਰਾਣੇ ਨੇਮ ਵਿੱਚ ਇਸਰਾਏਲੀਆਂ ਲਈ ਸੀ। ਉਹ ਲੋਕਾਂ ਨੂੰ ਵਿਆਹੁਤਾ ਜੋੜੇ ਦੇ ਰੂਪ ਵਿੱਚ ਇਕੱਠਾ ਕਰਦਾ ਹੈ ਤਾਂ ਜੋ ਉਹ ਉਸਦੀ ਮਹਿਮਾ ਲਈ ਇੱਕ ਘਰ ਬਣਾ ਸਕਣ। ਨਿਰਗਮ ਵਿੱਚ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਤੰਬੂ (Tabernacle) ਬਣਾਉਣ ਲਈ ਬਹੁਤ ਸਟੀਕ ਅਤੇ ਵਿਸਥਾਰਪੂਰਕ ਯੋਜਨਾ ਦਿੱਤੀ ਸੀ, ਅਤੇ ਉਹ ਇਸ ਨੂੰ ਬਿਲਕੁਲ ਉਸੇ ਤਰ੍ਹਾਂ ਬਣਾਉਣ ਜਿਵੇਂ ਪਰਮੇਸ਼ਰ ਹੁਕਮ ਦਿੱਤਾ ਸੀ। ਇਸਰਾਏਲੀ ਇੰਨੇ ਨਿਮਰ ਸਨ ਕਿ ਉਹਨਾਂ ਨੇ ਪਰਮੇਸ਼ੁਰ ਦੀ ਯੋਜਨਾ ਦੀ ਪਾਲਣਾ ਕੀਤੀ। ਇਸ ਦਾ ਨਤੀਜਾ ਇਹ ਹੋਇਆ ਕਿ ਪਰਮੇਸ਼ਰ ਦੀ ਮਹਿਮਾ ਉਸ ਤੰਬੂ ਉੱਤੇ ਟਿਕੀ ਹੋਈ ਸੀ (ਨਿਰਗਮ 40:34)। ਇਸੇ ਤਰ੍ਹਾਂ, ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ੁਰ ਦੀ ਮਹਿਮਾ ਤੁਹਾਡੇ ਘਰ ਵਿੱਚ ਰਹੇ ਤਾਂ ਤੁਹਾਨੂੰ ਆਪਣਾ ਘਰ ਵੀ ਪਰਮੇਸ਼ੁਰ ਦੀ ਯੋਜਨਾ ਦੇ ਅਨੁਸਾਰ ਬਣਾਉਣਾ ਚਾਹੀਦਾ ਹੈ। ਆਪਣੇ ਵਿਆਹ ਨੂੰ ਬਿਲਕੁਲ ਉਸੇ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰੋ ਜਿਵੇਂ ਪਰਮੇਸ਼ੁਰ ਨੇ ਪਵਿੱਤਰ ਸ਼ਾਸਤਰ ਵਿੱਚ ਹੁਕਮ ਦਿੱਤਾ ਹੈ। ਫਿਰ ਪਰਮੇਸ਼ੁਰ ਦੀ ਮਹਿਮਾ ਤੁਹਾਡੇ ਘਰ ਉੱਤੇ ਵੀ ਟਿਕੀ ਰਹੇਗੀ।

ਪਰਮੇਸ਼ੁਰ ਦੀ ਵਿਵਸਥਾ ਅਨੁਸਾਰ ਇੱਕ ਘਰ ਬਣਾਉਣਾ

ਅਸੀਂ ਕਈ ਮਸੀਹੀ ਘਰਾਂ ਵਿੱਚ ਕੜਵਾਹਟ, ਈਰਖਾ, ਸ਼ਿਕਾਇਤਾਂ ਅਤੇ ਧਨ ਪ੍ਰਤਿ ਪ੍ਰੇਮ ਵੇਖਦੇ ਹਾਂ। ਇਹ ਹਾਲਾਤ ਗੈਰ-ਮਸੀਹੀ ਘਰਾਂ ਤੋਂ ਕੋਈ ਵੱਖਰੀ ਨਹੀਂ ਲੱਗਦੀ। ਇਸਦਾ ਕਾਰਨ ਸਾਫ਼ ਹੈ: ਪਰਮੇਸ਼ੁਰ ਦੀ ਮਹਿਮਾ ਉਹਨਾਂ ਦੇ ਘਰ ਨੂੰ ਨਹੀਂ ਭਰ ਸਕਦੀ, ਕਿਉਂਕਿ ਜੋੜੇ ਨੇ ਆਪਣੇ ਘਰ ਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਏ, ਉਹਨਾਂ ਨੇ ਆਪਣਾ ਘਰ ਆਪਣੇ ਹੀ ਤਰਕ ਅਤੇ ਸੋਚ ਦੇ ਅਨੁਸਾਰ ਬਣਾਇਆ ਹੈ।

1 ਕੁਰਿੰਥੀਆਂ 11:3 ਵਿੱਚ ਅਸੀਂ ਘਰ ਲਈ ਪਰਮੇਸ਼ੁਰ ਦੀ ਵਿਵਸਥਾ ਸਾਫ਼ ਤੌਰ 'ਤੇ ਵੇਖਦੇ ਹਾਂ, "ਮਸੀਹ ਹਰ ਆਦਮੀ ਦਾ ਸਿਰ ਹੈ ਅਤੇ ਆਦਮੀ ਹਰ ਔਰਤ ਦਾ ਸਿਰ ਹੈ।" ਅਸੀਂ ਅਕਸਰ ਮਸੀਹੀ ਘਰਾਂ ਵਿੱਚ ਲੱਕੜ ਦੀ ਤਖ਼ਤੀ 'ਤੇ ਇਹ ਸ਼ਬਦ ਲਿਖੇ ਵੇਖਦੇ ਹਾਂ ਕਿ "ਮਸੀਹ ਇਸ ਘਰ ਦਾ ਸਿਰ ਹੈ।"ਪਰ ਅਸਲਿਅਤ ਵਿੱਚ ਕਈ ਵਾਰ ਮਸੀਹ ਘਰ ਦਾ ਮੁਖੀ ਨਹੀਂ ਹੁੰਦਾ। ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹਵਾਹ ਨੂੰ ਬਣਾਇਆ, ਉਸ ਨੇ ਹਵਾਹ ਲਈ ਆਦਮ ਨੂੰ ਮੁਖੀ ਬਣਾਇਆ। ਅਤੇ ਪਰਮੇਸ਼ੁਰ ਆਪ ਆਦਮ ਦਾ ਮੁਖੀ ਸੀ। ਜਦੋਂ ਪਰਮੇਸ਼ੁਰ ਨੇ ਉਹਨਾਂ ਨੂੰ ਇਕੱਠੇ ਕੀਤਾ, ਤਾਂ ਅਗਲੀ ਹੀ ਗੱਲ ਜੋ ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ, ਉਹ ਇਹ ਹੈ ਕਿ ਸ਼ੈਤਾਨ ਮੰਚ 'ਤੇ ਦਾਖਲ ਹੁੰਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਅੱਜ ਵੀ, ਜਿਵੇਂ ਹੀ ਪਰਮੇਸ਼ੁਰ ਕਿਸੇ ਆਦਮੀ ਅਤੇ ਔਰਤ ਨੂੰ ਵਿਆਹੁਤ ਜੋੜੇ ਦੇ ਰੂਪ ਵਿੱਚ ਇਕੱਠੇ ਕਰਦਾ ਹੈ, ਸ਼ੈਤਾਨ ਵੀ ਆ ਜਾਂਦਾ ਹੈ। ਇਸ ਲਈ ਸਾਨੂੰ ਸਚੇਤ ਰਹਿਣਾ ਚਾਹੀਦਾ ਹੈ। ਸ਼ੈਤਾਨ ਨੂੰ ਸਾਡੇ ਘਰਾਂ ਵਿੱਚ ਦਾਖਲ ਹੋਣ ਦਾ ਮੌਕਾ ਨਹੀਂ ਦੇਣਾ ਚਾਹੀਦਾ।

ਸ਼ੈਤਾਨ ਉਸ ਪਹਿਲੇ ਘਰ ਵਿੱਚ ਕਿਵੇਂ ਆਇਆ? ਇਸ ਦਾ ਕਾਰਨ ਇਹ ਹੈ ਕਿ ਆਦਮ ਅਤੇ ਹਵਾਹ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਜਦੋਂ ਸ਼ੈਤਾਨ ਹਵਾਹ ਕੋਲ ਆਇਆ ਅਤੇ ਉਸਨੂੰ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਦਾ ਸੁਝਾਅ ਦਿੱਤਾ, ਤਾਂ ਉਸਨੂੰ ਕਹਿਣਾ ਚਾਹੀਦਾ ਸੀ, "ਖੈਰ ਸ਼ੈਤਾਨ, ਮੈਂ ਇਹ ਫੈਸਲਾ ਆਪਣੇ ਆਪ ਨਹੀਂ ਲੈ ਸਕਦੀ। ਪਰਮੇਸ਼ੁਰ ਨੇ ਮੈਨੂੰ ਇੱਕ ਸਿਰ ਦਿੱਤਾ ਹੈ। ਮੈਨੂੰ ਪਹਿਲਾਂ ਉਸ ਨਾਲ ਸਲਾਹ ਕਰਨ ਦਿਓ ਅਤੇ ਫਿਰ ਮੈਂ ਤੁਹਾਨੂੰ ਜਵਾਬ ਦੇਵਾਂਗੀ।" ਜੇ ਉਸਨੇ ਅਜਿਹਾ ਕੀਤਾ ਹੁੰਦਾ ਤਾਂ ਇਹ ਕਿੰਨੀ ਵੱਖਰੀ ਕਹਾਣੀ ਹੁੰਦੀ! ਪਰ ਉਸਨੇ ਸ਼ੈਤਾਨ ਨਾਲ ਚਰਚਾ ਜਾਰੀ ਰੱਖੀ ਅਤੇ ਅੰਤ ਵਿੱਚ ਆਪਣੇ ਸਿਰ ਅਰਥਾਤ ਆਦਮ ਨਾਲ ਸਲਾਹ ਕੀਤੇ ਬਿਨਾਂ ਫੈਸਲਾ ਲਿਆ। ਉਸਨੇ ਪਰਮੇਸ਼ੁਰ ਦੀ ਵਿਵਸਥਾ ਦੀ ਉਲੰਘਣਾ ਕੀਤੀ, ਫਿਰ ਆਪਣੇ ਪਤੀ ਨੂੰ ਵੀ ਪਰਮੇਸ਼ੁਰ ਦੀ ਉਲੰਘਣਾ ਕਰਨ ਲਈ ਕਿਹਾ। ਆਦਮ ਨੂੰ ਉਸਨੂੰ ਕਹਿਣਾ ਚਾਹੀਦਾ ਸੀ, "ਪਰਮੇਸ਼ੁਰ ਮੇਰਾ ਸਿਰ ਹੈ। ਮੈਨੂੰ ਉਸ ਨਾਲ ਸਲਾਹ ਕਰਨ ਦਿਓ।" ਪਰ ਉਸਨੇ ਵੀ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਜੇ ਉਹਨਾਂ ਨੇ ਆਪਣੇ ਘਰ ਲਈ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕੀਤੀ ਹੁੰਦੀ, ਤਾਂ ਅੱਜ ਦੁਨੀਆਂ ਵਿੱਚ ਜੋ ਵੀ ਪਾਪ, ਦੁੱਖ ਅਤੇ ਉਲਝਣ ਹੈ, ਉਹ ਮੌਜੂਦ ਨਾ ਹੁੰਦੇ। ਅੱਜ ਵੀ ਸ਼ੈਤਾਨ ਇੰਝ ਹੀ ਕਈ ਘਰਾਂ ਵਿੱਚ ਦਾਖਲ ਹੁੰਦਾ ਹੈ ਅਤੇ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ। ਜ਼ਬੂਰ 127:1 ਕਿਹਾ ਗਿਆ ਹੈ, "ਜਦੋਂ ਤੱਕ ਪਰਮੇਸ਼ਰ ਘਰ ਨਹੀਂ ਬਣਾਉਂਦਾ,ਤਾਂ ਉੱਸਰਈਆ ਆਪਣਾ ਵਕਤ ਬਰਬਾਦ ਕਰ ਰਿਹਾ ਹੈ। "

ਪਰਮੇਸ਼ਰ ਸਾਡਾ ਘਰ ਸਿਰਫ਼ ਉਦੋਂ ਹੀ ਬਣਾ ਸਕਦਾ ਹੈ ਜਦੋਂ ਅਸੀਂ ਆਪਣੇ ਦਿਲੋਂ ਉਸਦੇ ਬਚਨ ਦਾ ਪਾਲਣ ਕਰੀਏ।