ਜਿਵੇਂ ਹੀ ਅਸੀਂ ਸਾਲ ਦੇ ਅੰਤ ਵੱਲ ਪਹੁੰਚਦੇ ਹਾਂ, ਇਹ ਸਾਡੇ ਲਈ ਚੰਗਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੀ ਜਾਂਚ ਕਰੀਏ ਅਤੇ ਦੇਖੀਏ ਕਿ ਇਹ ਸਾਲ ਕਿਸ ਤਰ੍ਹਾਂ ਬੀਤਿਆ ਹੈ। ਨਬੀ ਹੱਜਈ ਨੇ ਆਪਣੇ ਸਮੇਂ ਵਿੱਚ ਲੋਕਾਂ ਨੂੰ ਉਤਸ਼ਾਹਿਤ ਕੀਤਾ ਸੀ ਕਿ ਉਹ, "ਆਪਣੇ ਰਵੱਈਏ ਅਤੇ ਇਸਦੇ ਨਤੀਜੇ ਬਾਰੇ ਸੋਚਣ।" ਹੱਜਈ 1:5,6 ਵਿੱਚ ਲਿਖਿਆ ਹੈ: ਸੋ ਹੁਣ ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, "ਆਪਣੇ ਰਵੱਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ।"
"ਤੁਸੀਂ ਬਹੁਤ ਬੀਜ ਬੀਜੇ ਪਰ ਥੋੜ੍ਹੀ ਜਿਹੀ ਫਸਲ ਪ੍ਰਾਪਤ ਕੀਤੀ ਤੁਹਾਨੂੰ ਖਾਣ ਲਈ ਭੋਜਨ ਮਿਲਿਆ ਪਰ ਢਿੱਡ ਭਰਵਾਂ ਨਾ ਮਿਲਿਆ। ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁਝਦੀ। ਤੁਸੀਂ ਆਪਣੇ ਆਪ ਨੂੰ ਕੱਜਦੇ ਹੋ ਪਰ ਤੁਹਾਡੇ ਵਿੱਚੋਂ ਕੋਈ ਵੀ ਨਿੱਘਾ ਨਹੀਂ ਹੈ। ਤੁਸੀਂ ਪੈਸੇ ਕਮਾਉਂਦੇ ਹੋ ਪਰ ਨਹੀਂ ਜਾਣਦੇ ਕਿੱਥੇ ਚਲੇ ਜਾਂਦੇ ਹਨ। ਇਹ ਇੰਝ ਹੈ ਜਿਵੇਂ ਤੁਹਾਡੀ ਜੇਬ ਵਿੱਚ ਸੁਰਾਖ ਹੋਵੇ।" ਅਸੀਂ ਇਹ ਗੱਲਾਂ ਆਪਣੇ ਜੀਵਨ 'ਤੇ ਵੀ ਲਾਗੂ ਕਰ ਸਕਦੇ ਹਾਂ। ਪਰਮੇਸ਼ਰ ਸਾਨੂੰ ਚੁਣੌਤੀ ਦੇ ਕੇ ਕਹਿੰਦਾ ਹੈ, "ਵਿਚਾਰ ਕਰੋ ਕਿ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਚੱਲ ਰਹੀ ਹੈ।"
ਕੀ ਆਤਮਿਕ ਫਲ ਮਿਲੇ ਹਨ? ਤੁਸੀਂ ਬਹੁਤ ਕੁਝ ਬੀਜਿਆ ਹੈ, ਪਰ ਬਹੁਤ ਘੱਟ ਵਾਢੀ ਕੀਤੀ ਹੈ। ਤੁਸੀਂ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਗਏ ਹੋ, ਬਹੁਤ ਸਾਰੀਆਂ ਈਸਾਈ ਕਿਤਾਬਾਂ ਪੜ੍ਹੀਆਂ ਹਨ ਅਤੇ ਬਹੁਤ ਸਾਰੀਆਂ ਈਸਾਈ ਟੇਪਾਂ ਸੁਣੀਆਂ ਹਨ, ਪਰ ਕੀ ਅੱਜ ਤੁਹਾਡਾ ਘਰ ਪਵਿੱਤਰਤਾ ਅਤੇ ਸ਼ਾਂਤੀ ਦਾ ਘਰ ਹੈ? ਕੀ ਤੁਸੀਂ ਆਪਣੀ ਪਤਨੀ/ਪਤੀ ਨਾਲ ਮਿਹਣੋ-ਮਿਹਣੀ ਹੋਣ ਵਾਲੀ ਛੋਟੀ ਜਿਹੀ ਗੱਲ 'ਤੇ ਵੀ ਕਾਬੂ ਪਾਇਆ ਹੈ? ਜੇ ਨਹੀਂ, ਤਾਂ ਭਾਵੇਂ ਤੁਸੀਂ ਬਹੁਤ ਕੁਝ ਬੀਜਿਆ ਹੈ, ਤੁਸੀਂ ਬਹੁਤ ਘੱਟ ਵਾਢੀ ਕੀਤੀ ਹੈ। ਤੁਸੀਂ ਕੱਪੜੇ ਪਾਉਂਦੇ ਹੋ, ਪਰ ਤੁਸੀਂ ਅਜੇ ਵੀ ਨਿੱਘੇ ਨਹੀਂ ਹੋ। ਤੁਸੀਂ ਬਹੁਤ ਸਾਰਾ ਪੈਸਾ ਕਮਾਉਂਦੇ ਹੋ, ਪਰ ਤੁਹਾਡੀ ਜੇਬ ਵਿੱਚ ਸੁਰਾਖ ਹਨ ਅਤੇ ਇਸ ਲਈ ਜ਼ਿਆਦਾਤਰ ਪੈਸਾ ਬਰਬਾਦ ਹੋ ਜਾਂਦਾ ਹੈ।
ਪਰਮੇਸ਼ਰ ਲਈ ਕੁਝ ਵੀ ਅਸੰਭਵ ਨਹੀਂ ਹੈ - ਇੱਥੋਂ ਤੱਕ ਕਿ ਵਾਰ-ਵਾਰ ਅਤੇ ਬੁਰੀ ਤਰ੍ਹਾਂ ਅਸਫਲ ਹੋਣ ਦੇ ਬਾਅਦ ਵੀ ਪਰਮੇਸ਼ਰ ਲਈ ਸਾਨੂੰ ਆਪਣੀ ਸੰਪੂਰਨ ਇੱਛਾ ਵਿੱਚ ਲਿਆਉਣਾ ਵੀ ਸੰਭਵ ਹੈ। ਸਿਰਫ਼ ਸਾਡਾ ਅਵਿਸ਼ਵਾਸ ਹੀ ਉਸਨੂੰ ਰੋਕ ਸਕਦਾ ਹੈ। ਜੇ ਤੁਸੀਂ ਕਹਿੰਦੇ ਹੋ, "ਪਰ ਮੈਂ ਬਹੁਤ ਵਾਰ ਚੀਜ਼ਾਂ ਨੂੰ ਖਰਾਬ ਕਰ ਦਿੱਤਾ ਹੈ। ਹੁਣ ਪਰਮੇਸ਼ਰ ਲਈ ਮੈਨੂੰ ਆਪਣੀ ਸੰਪੂਰਨ ਯੋਜਨਾ ਵਿੱਚ ਲਿਆਉਣਾ ਅਸੰਭਵ ਹੈ", ਤਾਂ ਪਰਮੇਸ਼ਰ ਲਈ ਇਹ ਅਸੰਭਵ ਹੋਵੇਗਾ, ਕਿਉਂਕਿ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਲਈ ਕੀ ਕਰ ਸਕਦਾ ਹੈ। ਪਰ ਯਿਸੂ ਨੇ ਕਿਹਾ ਕਿ ਜੇਕਰ ਅਸੀਂ ਵਿਸ਼ਵਾਸ ਕਰੀਏ ਤਾਂ ਪਰਮੇਸ਼ਰ ਲਈ ਸਾਡੇ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ।
"ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਨਾਲ ਹੋਵੇ", ਸਾਰੇ ਮਾਮਲਿਆਂ ਵਿੱਚ ਪਰਮੇਸ਼ੁਰ ਦਾ ਇਹ ਨੇਮ ਹੈ (ਮੱਤੀ 9:29)। ਸਾਨੂੰ ਉਹੀ ਮਿਲੇਗਾ ਜਿਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ। ਜੇਕਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ੁਰ ਲਈ ਸਾਡੇ ਲਈ ਕੁਝ ਕਰਨਾ ਅਸੰਭਵ ਹੈ, ਤਾਂ ਇਹ ਸਾਡੇ ਜੀਵਨ ਵਿੱਚ ਪੂਰਨ ਨਹੀਂ ਹੋਵੇਗਾ। ਦੂਜੇ ਪਾਸੇ, ਤੁਸੀਂ ਮਸੀਹ ਦੇ ਨਿਆਂ ਸਿੰਘਾਸਣ 'ਤੇ ਦੇਖੋਗੇ ਕਿ ਕੋਈ ਹੋਰ ਵਿਸ਼ਵਾਸੀ ਜਿਸਨੇ ਤੁਹਾਡੇ ਨਾਲੋਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਗੜਬੜ ਕੀਤੀ ਸੀ, ਫਿਰ ਵੀ ਉਸਨੇ ਆਪਣੀ ਜ਼ਿੰਦਗੀ ਲਈ ਪਰਮੇਸ਼ੁਰ ਦੀ ਸੰਪੂਰਨ ਯੋਜਨਾ ਨੂੰ ਪੂਰਾ ਕੀਤਾ। ਸਿਰਫ਼ ਇਸ ਲਈ ਕਿਉਂਕਿ ਉਹ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ੁਰ ਉਸਦੀ ਜ਼ਿੰਦਗੀ ਦੇ ਟੁੱਟੇ ਹੋਏ ਟੁਕੜਿਆਂ ਨੂੰ ਚੁੱਕ ਸਕਦਾ ਹੈ ਅਤੇ ਇਸ ਵਿੱਚੋਂ ਕੁਝ "ਬਹੁਤ ਵਧੀਆ" ਬਣਾ ਸਕਦਾ ਹੈ। ਉਸ ਦਿਨ ਤੁਹਾਡੇ ਜੀਵਨ ਵਿੱਚ ਕਿੰਨਾ ਪਛਤਾਵਾ ਹੋਵੇਗਾ, ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਤੁਹਾਡੀਆਂ ਅਸਫਲਤਾਵਾਂ (ਭਾਵੇਂ ਉਹ ਕਿੰਨੀਆਂ ਵੀ ਹੋਣ) ਨਹੀਂ ਸਨ ਜਿਨ੍ਹਾਂ ਨੇ ਤੁਹਾਡੇ ਜੀਵਨ ਵਿੱਚ ਪਰਮੇਸ਼ੁਰ ਦੀ ਯੋਜਨਾ ਨੂੰ ਅਸਫਲ ਕੀਤਾ ਸੀ, ਸਗੋਂ ਤੁਹਾਡਾ ਅਵਿਸ਼ਵਾਸ ਸੀ!
"ਪਰਮੇਸ਼ੁਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਤਾਂ ਕਿ ਉਹ ਸ਼ੈਤਾਨ ਦੇ ਕੰਮਾਂ ਨੂੰ ਖ਼ਤਮ ਕਰ ਦੇਵੇ" (1 ਯੂਹੰਨਾ 3:8)। ਇਸ ਆਇਤ ਦਾ ਅਸਲ ਅਰਥ ਹੈ ਕਿ ਯਿਸੂ ਸਾਡੇ ਜੀਵਨ ਵਿੱਚ ਸ਼ੈਤਾਨ ਦੁਆਰਾ ਬੰਨ੍ਹੀਆਂ ਗਈਆਂ ਸਾਰੀਆਂ ਗੰਢਾਂ ਨੂੰ ਖੋਲ੍ਹਣ ਲਈ ਆਇਆ ਸੀ। ਇਸਦੀ ਕਲਪਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ: ਜਦੋਂ ਅਸੀਂ ਪੈਦਾ ਹੋਏ ਸੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨੇ ਸਾਡੇ ਵਿੱਚੋਂ ਹਰੇਕ ਨੂੰ ਰੱਸੀ ਦਾ ਗੋਲਾ ਦਿੱਤਾ ਸੀ। ਜਿਵੇਂ ਹੀ ਅਸੀਂ ਹਰ ਰੋਜ਼ ਜੀਣਾ ਸ਼ੁਰੂ ਕੀਤਾ, ਅਸੀਂ ਉਸ ਰੱਸੀ ਦੇ ਗੋਲੇ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਇਸ ਵਿੱਚ ਗੰਢਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ (ਪਾਪ ਕਰਨਾ)। ਅੱਜ ਕਈ ਸਾਲਾਂ ਤੱਕ ਰੱਸੀ ਨੂੰ ਖੋਲ੍ਹਣ ਤੋਂ ਬਾਅਦ, ਅਸੀਂ ਨਿਰਾਸ਼ ਹੁੰਦੇ ਹਾਂ, ਕਿਉਂਕਿ ਅਸੀਂ ਇਸ ਵਿੱਚ ਹਜ਼ਾਰਾਂ ਗੰਢਾਂ ਦੇਖਦੇ ਹਾਂ। ਪਰ ਯਿਸੂ "ਸ਼ੈਤਾਨ ਦੁਆਰਾ ਬੰਨ੍ਹੀਆਂ ਗੰਢਾਂ ਨੂੰ ਖੋਲ੍ਹਣ" ਲਈ ਆਇਆ ਹੈ। ਇਸ ਲਈ ਉਹਨਾਂ ਲਈ ਵੀ ਉਮੀਦ ਹੈ ਜਿਹਨਾਂ ਦੀ ਰੱਸੀ ਵਿੱਚ ਸਭ ਤੋਂ ਵੱਧ ਗੰਢਾਂ ਹਨ।
ਪ੍ਰਭੂ ਹਰ ਗੰਢ ਖੋਲ੍ਹ ਸਕਦਾ ਹੈ ਅਤੇ ਤੁਹਾਨੂੰ ਇੱਕ ਵਾਰ ਫਿਰ ਤੁਹਾਡੇ ਹੱਥਾਂ ਵਿੱਚ ਸੰਪੂਰਨ ਰੱਸੀ ਦਾ ਗੋਲਾ ਦੇ ਸਕਦਾ ਹੈ। ਇਹ ਖੁਸ਼ਖਬਰੀ ਦਾ ਸੰਦੇਸ਼ ਹੈ: ਤੁਸੀਂ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ। ਤੁਸੀਂ ਕਹਿੰਦੇ ਹੋ, "ਇਹ ਅਸੰਭਵ ਹੈ!" ਖੈਰ, ਇਹ ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਨਾਲ ਕੀਤਾ ਜਾਵੇਗਾ। ਤੁਹਾਡੇ ਮਾਮਲੇ ਵਿੱਚ ਇਹ ਅਸੰਭਵ ਹੋਵੇਗਾ। ਪਰ ਮੈਂ ਕਿਸੇ ਹੋਰ ਨੂੰ, ਜਿਸਦੀ ਜ਼ਿੰਦਗੀ ਤੁਹਾਡੇ ਨਾਲੋਂ ਵੀ ਬਦਤਰ ਹੈ ਇਹ ਕਹਿੰਦੇ ਹੋਏ ਸੁਣਦਾ ਹਾਂ, "ਹਾਂ, ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ਰ ਮੇਰੇ ਲਈ ਅਜਿਹਾ ਕਰੇਗਾ।" ਉਸਦੇ ਲਈ ਵੀ ਇਹ ਉਸਦੇ ਵਿਸ਼ਵਾਸ ਅਨੁਸਾਰ ਹੋਵੇਗਾ। ਉਸਦੇ ਜੀਵਨ ਵਿੱਚ, ਪਰਮੇਸ਼ਰ ਦੀ ਸੰਪੂਰਨ ਯੋਜਨਾ ਪੂਰੀ ਹੋਵੇਗੀ।
ਜੇਕਰ ਤੁਹਾਡੀਆਂ ਸਾਰੀਆਂ ਅਸਫਲਤਾਵਾਂ ਲਈ ਤੁਹਾਡੇ ਜੀਵਨ ਲਈ ਸੱਚਾ ਪਛਤਾਵਾ ਹੈ, ਤਾਂ ਭਾਵੇਂ ਤੁਹਾਡੇ ਪਾਪ ਸੂਹੇ ਕੱਪੜੇ ਵਾਂਗ ਲਾਲ ਜਾਂ ਚਮਕੀਲੇ ਲਾਲ ਹਨ, ਉਹ ਨਾ ਸਿਰਫ਼ ਉਹ ਬਰਫ਼ ਵਾਂਗ ਚਿੱਟੇ ਹੋਣਗੇ - ਜਿਵੇਂ ਕਿ ਪੁਰਾਣੇ ਨੇਮ ਦੇ ਅਧੀਨ ਵਾਅਦਾ ਕੀਤਾ ਗਿਆ ਸੀ (ਯਸਾਯਾਹ 1:18) , ਪਰ ਪਰਮੇਸ਼ੁਰ ਨਵੇਂ ਨੇਮ ਦੇ ਅਧੀਨ ਵਾਅਦਾ ਕਰਦਾ ਹੈ, "ਕਿ ਉਹ ਤੁਹਾਡੇ ਪਾਪਾਂ ਨੂੰ ਚੇਤੇ ਨਹੀਂ ਰੱਖੇਗਾ" (ਇਬਰਾਨੀਆਂ 8:12)। ਤੁਹਾਡੀਆਂ ਗਲਤੀਆਂ ਜਾਂ ਅਸਫਲਤਾਵਾਂ ਜੋ ਵੀ ਹੋਣ, ਤੁਸੀਂ ਪਰਮੇਸ਼ੁਰ ਨਾਲ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ। ਅਤੇ ਭਾਵੇਂ ਤੁਸੀਂ ਅਤੀਤ ਵਿੱਚ ਹਜ਼ਾਰ ਵਾਰ ਨਵੀਂ ਸ਼ੁਰੂਆਤ ਕੀਤੀ ਹੋਵੇ ਅਤੇ ਅਸਫਲ ਹੋ ਗਏ, ਤੁਸੀਂ ਅੱਜ ਵੀ 1001ਵੀਂ ਵਾਰ ਨਵੀਂ ਸ਼ੁਰੂਆਤ ਕਰ ਸਕਦੇ ਹੋ। ਪਰਮੇਸ਼ੁਰ ਫਿਰ ਵੀ ਤੁਹਾਡੇ ਜੀਵਨ ਵਿੱਚੋਂ ਕੁਝ ਸ਼ਾਨਦਾਰ ਬਣਾ ਸਕਦਾ ਹੈ। ਜਦੋਂ ਤੱਕ ਜੀਵਨ ਹੈ, ਉਦੋਂ ਤੱਕ ਉਮੀਦ ਹੈ। ਇਸ ਲਈ, ਕਦੇ ਵੀ ਪਰਮੇਸ਼ੁਰ 'ਤੇ ਭਰੋਸਾ ਕਰਨਾ ਨਾ ਛੱਡੋ। ਉਹ ਆਪਣੇ ਕਈ ਬੱਚਿਆਂ ਲਈ ਬਹੁਤ ਸਾਰੇ ਸ਼ਕਤੀਸ਼ਾਲੀ ਕੰਮ ਨਹੀਂ ਕਰ ਸਕਦਾ, ਇਸ ਲਈ ਨਹੀਂ ਕਿ ਉਹਨਾਂ ਨੇ ਉਸਨੂੰ ਅਤੀਤ ਵਿੱਚ ਨਿਰਾਸ਼ ਕੀਤਾ ਹੈ, ਪਰ ਇਸ ਲਈ ਕਿਉਂਕਿ ਉਹ ਹੁਣ ਉਸ 'ਤੇ ਭਰੋਸਾ ਨਹੀਂ ਕਰਨਗੇ। ਆਓ ਫਿਰ "ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ਰ ਦੀ ਉਸਤਤ ਕਰੀਏ। " (ਰੋਮੀਆਂ 4:20), ਆਉਣ ਵਾਲੇ ਦਿਨਾਂ ਵਿੱਚ ਉਸ 'ਤੇ ਉਹਨਾਂ ਗੱਲਾਂ ਲਈ ਭਰੋਸਾ ਕਰੀਏ ਜਿਹਨਾਂ ਨੂੰ ਹੁਣ ਤੱਕ ਅਸੀਂ ਅਸੰਭਵ ਸਮਝਦੇ ਸੀ। ਸਾਰੇ ਲੋਕ - ਜਵਾਨ ਅਤੇ ਬੁੱਢੇ - ਉਮੀਦ ਰੱਖ ਸਕਦੇ ਹਨ, ਭਾਵੇਂ ਉਹ ਪਿਛਲੇ ਸਮੇਂ ਵਿੱਚ ਕਿੰਨੇ ਵੀ ਅਸਫਲ ਹੋਏ ਹੋਣ, ਜੇਕਰ ਉਹ ਆਪਣੀਆਂ ਅਸਫਲਤਾਵਾਂ ਨੂੰ ਸਵੀਕਾਰ ਕਰਨ, ਨਿਮਰ ਬਣਨ ਅਤੇ ਪਰਮੇਸ਼ਰ 'ਤੇ ਭਰੋਸਾ ਕਰਨ।