ਸੁਲੇਮਾਨ ਦੇ ਗੀਤਸਾਰੇ ਮਸੀਹੀਆਂ ਲਈ ਇੱਕ ਮਹੱਤਵਪੂਰਨ ਪੁਸਤਕ ਹੈ। ਮੈਂ ਪਰਮੇਸ਼ਰ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਦੋਂ ਮੈਂ ਆਪਣੇ ਮਸੀਹੀ ਜੀਵਨ ਦੀ ਸ਼ੁਰੂਆਤ ਕੀਤੀ ਤਾਂ ਉਸਨੇ ਸਭ ਤੋਂ ਪਹਿਲਾਂ ਇਸ ਪੁਸਤਕ ਦਾ ਅਧਿਐਨ ਕਰਨ ਲਈ ਮੇਰੀ ਅਗਵਾਈ ਕੀਤੀ। ਮਸੀਹ ਨਾਲ ਇੱਕ ਨਿੱਜੀ, ਪ੍ਰੇਮ ਭਰਿਆ ਅਤੇ ਸਮਰਪਿਤ ਰਿਸ਼ਤਾ ਉਹ ਸਰੋਤ ਹੈ, ਜਿਸ ਤੋਂ ਪਰਮੇਸ਼ਰ ਲਈ ਹਰ ਸੱਚੀ ਸੇਵਾ ਉਤਪੰਨ ਹੁੰਦੀ ਹੈ - ਚਾਹੇ ਉਹ ਸੁਸਮਾਚਾਰ ਦਾ ਪ੍ਰਚਾਰ ਹੋਵੇ, ਕਲੀਸਿਆ ਦੀ ਸਥਾਪਨਾ, ਬਾਈਬਲ ਦੀ ਸਿੱਖਿਆ, ਸਮਾਜਿਕ ਸੇਵਾ ਜਾਂ ਹੋਰ ਕੋਈ ਵੀ ਕੰਮ ਹੋਵੇ। ਸਾਨੂੰ ਸਭ ਤੋਂ ਪਹਿਲਾਂ "ਲਾੜੇ ਅਤੇ ਲਾੜੀ ਦਾ ਗੀਤ"ਸਿੱਖਣਾ ਚਾਹੀਦਾ ਹੈ - ਉਹ ਗੀਤ ਜੋ ਸਾਡਾ ਪਰਮੇਸ਼ਰ ਸਾਡੇ ਲਈ ਗਾਉਂਦਾ ਹੈ ਅਤੇ ਜਿਸਦਾ ਜਵਾਬ ਅਸੀਂ ਵੀ ਉਸ ਨੂੰ ਗਾ ਕੇ ਦਿੰਦੇ ਹਾਂ।
ਸੁਲੇਮਾਨ ਦੇ ਗੀਤ 1:1 ਵਿੱਚ ਸਭ ਤੋਂ ਪਹਿਲੀ ਗੱਲ ਜੋ ਅਸੀਂ ਦੇਖਦੇ ਹਾਂ ਕਿ ਇਹ ਸੁਲੇਮਾਨ ਦਾ ਗੀਤ ਹੈ - ਮੁੱਖ ਤੌਰ 'ਤੇ ਲਾੜੇ ਦਾ ਗੀਤ ਹੈ ਨਾ ਕਿ ਲਾੜੀ ਦਾ। ਇਸ ਦਾ ਅਰਥ ਇਹ ਹੈ ਕਿ ਇਹ ਸਭ ਤੋਂ ਪਹਿਲਾਂ ਸਾਡੇ ਪਰਮੇਸ਼ਰ ਦਾ ਸਾਡੇ ਲਈ ਗੀਤ ਹੈ, ਨਾ ਕਿ ਸਾਡਾ ਉਸ ਲਈ। "ਅਸੀਂ ਉਸਨੂੰ ਪਿਆਰ ਕਰਦੇ ਹਾਂ ਕਿਉਂਕਿ ਉਸਨੇ ਪਹਿਲਾਂ ਸਾਨੂੰ ਪਿਆਰ ਕੀਤਾ" (1 ਯੂਹੰਨਾ 4:19)। ਅਸੀਂ ਉਸਨੂੰ ਪਹਿਲਾਂ ਪਿਆਰ ਨਹੀਂ ਕੀਤਾ। ਉਸਨੇ ਪਹਿਲਾਂ ਸਾਨੂੰ ਪਿਆਰ ਕੀਤਾ। ਇਹ ਸਿਰਫ਼ ਇਸ ਲਈ ਹੈ ਕਿਉਂਕਿ ਉਸਨੇ ਪਹਿਲਾਂ ਸਾਡੇ ਲਈ ਗੀਤ ਗਾਇਆ ਤਾਂ ਜੋ ਅਸੀਂ ਉਸ ਲਈ ਹੁਣ ਗੀਤ ਗਾ ਸਕੀਏ।
ਸੁਲੇਮਾਨ ਦੇ ਗੀਤ4:8 ਵਿੱਚ ਅਸੀਂ ਸੁਣਦੇ ਹਾਂ ਕਿ ਲਾੜਾ, ਲਾੜੀ ਨੂੰ ਕਹਿੰਦਾ ਹੈ, " ਆ ਮੇਰੇ ਨਾਲ ਲਬਾਨੋਨ ਤੋਂ, ਮੇਰੀਏ ਲਾੜੀਏ। ਲਬਾਨੋਨ ਤੋਂ ਆ ਮੇਰੇ ਨਾਲ। ਵੇਖੇਂਗੀ ਤੂੰ ਆਮੰਨਾ ਦੀ ਟੀਸੀ ਤੋਂ, ਸ਼ਨੀਰ ਅਤੇ ਹਰਮੋਨ ਦੀ ਸਿਖਰ ਤੋਂ ਸ਼ੇਰਾਂ ਦੀਆਂ ਗੁਫਾਵਾਂ ਤੋਂ ਚੀਤਿਆਂ ਦੇ ਪਹਾੜਾਂ ਤੋਂ।" (ਸੁਲੇਮਾਨ ਦੇ ਗੀਤ4:8)। ਇਹ ਸਵਰਗੀ ਜੀਵਨ ਜੀਉਣ ਲਈ ਇੱਕ ਸੱਦਾ ਹੈ। ਪਰਮੇਸ਼ਰ ਕਹਿੰਦਾ ਹੈ, "ਨੀਵੇਂਸੰਸਾਰਕ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਨੂੰ ਨਾ ਵੇਖੋ।। ਮੇਰੇ ਨਾਲ ਅਕਾਸ਼ ਦੀਆਂ ਉੱਚਾਈਆਂ ਤੱਕ ਆਓ ਅਤੇ ਉੱਥੋਂ ਸਭ ਕੁਝ ਨਿਹਾਰੋ। ਜਦੋਂ ਤੁਸੀਂ ਉੱਪਰੋਂ ਝਾਕੋਗੇ,ਤਾਂ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਮਾਮੂਲੀ,ਧੁੰਦਲੀਆਂ ਅਤੇ ਅਰਥਹੀਣ ਲੱਗਣਗੀਆਂ।"ਪਰਮੇਸ਼ਰ ਸਾਨੂੰ ਇੱਕ ਉੱਚੇ ਪੱਧਰ 'ਤੇ ਲੈ ਕੇ ਜਾਣਾ ਚਾਹੁੰਦਾ ਹੈ। ਪਰ ਇਹ ਵੀ ਸੱਚ ਹੈ ਕਿ ਉੱਥੇ ਸ਼ੇਰ ਹਨ - ਅਰਥਾਤ ਬੁਰੀਆਂ ਆਤਮਾਵਾਂ, ਦੁਸ਼ਟ ਆਤਮਿਕ ਅਧਿਕਾਰ ਅਤੇ ਤਾਕਤਾਂ। ਪਰ ਅਸੀਂ ਉੱਥੇ ਪਰਮੇਸ਼ਰ ਦੇ ਨਾਲ ਰਹਾਂਗੇ ਅਤੇ ਉਸ ਦੇ ਨਾਲ ਮਿਲ ਕੇ ਅਸੀਂ ਉਹਨਾਂ ਸਭ ਬੁਰੀਆਂ ਤਾਕਤਾਂ 'ਤੇ ਜਿੱਤ ਹਾਸਲ ਕਰਾਂਗੇ।
ਸੁਲੇਮਾਨ ਦੇ ਗੀਤ4:12 ਵਿੱਚ ਲਾੜਾ ਲਾੜੀ ਨੂੰ "ਇੱਕ ਤਾਲਾ ਬੰਦ ਬਾਗ਼" ਕਹਿੰਦਾ ਹੈ, ਇੱਕ ਅਜਿਹਾ ਬਾਗ਼, ਜੋ ਸਿਰਫ਼ ਲਾੜੇ ਲਈ ਹੈ। ਉਹ ਸਿਰਫ਼ ਉਸਦਾ ਹੀ ਹੈ। ਉਹ ਕਿਸੇ ਹੋਰ ਦੀ ਨਹੀਂ। ਉਹ ਸਿਰਫ਼ ਆਪਣੇ ਪਰਮੇਸ਼ਰ ਦੀ ਹੈ। ਕੀ ਪਰਮੇਸ਼ਰ ਨਾਲ ਤੁਹਾਡਾ ਇਸ ਤਰ੍ਹਾਂ ਦਾ ਰਿਸ਼ਤਾ ਹੈ? ਕੀ ਪਰਮੇਸ਼ਰ ਤੁਹਾਨੂੰ ਕਹਿ ਸਕੇ, "ਤੂੰ ਮੇਰਾ ਨਿੱਜੀ ਬਾਗ਼ ਹੈਂ,ਸਿਰਫ਼ ਮੇਰਾ" ? ਇਸ ਸੰਸਾਰ ਵਿੱਚ ਬਹੁਤ ਕੁਝ ਹੈ ਜੋ ਸਾਨੂੰ ਆਕਰਸ਼ਿਤ ਕਰ ਸਕਦਾ ਹੈ ਜਿਵੇਂ ਲੋੜ ਤੋਂ ਵੱਧ ਧਨ ਕਮਾਉਣ ਦੇ ਮੌਕੇ, ਸੰਸਾਰਕ ਤਾਕਤ ਅਤੇ ਪ੍ਰਸਿੱਧੀ ਹਾਸਲ ਕਰਨਾ, ਆਪਣੇ ਲਈ ਨਾਮ ਕਮਾਉਣਆ ਆਦਿ। ਇਹਨਾਂ ਲਾਲਚਾਂ ਦੀ ਤੁਲਨਾ ਉਹਨਾਂ ਮਰਦਾਂ ਨਾਲ ਕੀਤੀ ਜਾ ਸਕਦੀ ਹੈ ਜੋ ਲਾੜੀ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇੱਥੇ ਲਾੜੀ ਆਕਰਸ਼ਿਤ ਨਹੀਂ ਹੁੰਦੀ। ਉਹ ਸਿਰਫ਼ ਆਪਣੇ ਪ੍ਰੀਤਮ ਵਿੱਚ ਹੀ ਲੀਨ ਰਹਿੰਦੀ ਹੈ। ਉਹ ਸਿਰਫ਼ ਆਪਣੇ ਲਾੜੇ ਦੀ ਹੈ। ਬਹੁਤ ਘੱਟ ਵਿਸ਼ਵਾਸੀ ਮਸੀਹ ਨਾਲ ਅਜਿਹੇ ਰਿਸ਼ਤੇ ਵਿੱਚ ਰਹਿੰਦੇ ਹਨ ਅਤੇ ਇਸੇ ਕਾਰਨ ਉਹ ਉਸਨੂੰ ਗਹਿਰਾਈ ਨਾਲ ਨਹੀਂ ਜਾਣਦੇ ਅਤੇ ਉਸਦੇ ਬਚਨ ਨੂੰ ਨਹੀਂ ਸਮਝਦੇ। ਬਾਈਬਲ ਨੂੰ ਸਮਝਣ ਦਾ ਇਹੀ ਭੇਦ ਹੈ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਨਾਲ ਇੱਕ ਗਹਿਰਾ, ਨਿੱਜੀ ਰਿਸ਼ਤਾ ਬਣਾਇਆ ਜਾਵੇ ਕਿਉਂਕਿ ਉਸ ਤੋਂ ਵਧੀਆ ਹੋਰ ਕੌਣ ਸਾਨੂੰ ਉਸਦੇ ਬਚਨ ਦਾ ਅਰਥ ਸਮਝਾ ਸਕਦਾ ਹੈ? ਉਸ ਦੇ ਨਾਲ ਇਸ ਤਰ੍ਹਾਂ ਚੱਲੋ ਜਿਵੇਂ ਪਹਿਲਾਂ ਚੇਲੇ ਚੱਲਦੇ ਸਨ ਅਤੇ ਉਸਦੀ ਆਵਾਜ਼ ਸੁਣਨ ਦੀ ਲਾਲਸਾ ਰੱਖੋ। ਫਿਰ ਤੁਹਾਡੀਆਂ ਅੱਖਾਂ ਵੀ ਉਹਨਾਂ ਦੀ ਤਰ੍ਹਾਂ ਖੁੱਲ੍ਹ ਜਾਣਗੀਆਂ ਅਤੇ ਤੁਹਾਡੇ ਦਿਲ ਵੀ ਉਹਨਾਂ ਵਾਂਗ ਜਗਮਗਾ ਉਠਣਗੇ।
ਸੁਲੇਮਾਨ ਦੇ ਗੀਤ 5:2 ਵਿੱਚ, ਜਦੋਂ ਲਾੜਾ ਅੱਧੀ ਰਾਤ ਨੂੰ ਆ ਕੇ ਕਹਿੰਦਾ ਹੈ, "ਮੇਰੇ ਲਈ ਦਰਵਾਜਾਖੋਲ੍ਹ, ਮੇਰੀ ਪ੍ਰੀਤਮੇ " ਤਾਂ ਲਾੜੀ ਬਹੁਤ ਸੁਸਤ ਹੋ ਜਾਂਦੀ ਹੈ ਅਤੇ ਤਿਆਰ ਹੋ ਕੇ ਦਰਵਾਜ਼ਾ ਖੋਲ੍ਹਣ ਵਿੱਚ ਦੇਰ ਕਰਦੀ ਹੈ(ਸੁਲੇਮਾਨ ਦੇ ਗੀਤ5:3)। ਉਹ ਇਸ ਗੱਲ ਦੀ ਚਿੰਤਾ ਕਰਦੀ ਹੈ ਕਿ ਉਸਦੇ ਧੋਤੇ ਹੋਏ ਪੈਰ ਮੈਲੇ ਨਾ ਹੋ ਜਾਣ। ਲਾੜਾ ਖੁਦ ਹੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ (ਸੁਲੇਮਾਨ ਦੇ ਗੀਤ 5:4)। ਫਿਰ ਲਾੜੀ ਆਪਣਾ ਮਨ ਬਦਲਦੀ ਹੈ ਅਤੇ ਦਰਵਾਜ਼ਾ ਖੋਲ੍ਹਦੀ ਹੈ, ਪਰ ਵੇਖਦੀ ਹੈ ਕਿ ਉਸਦਾ ਪ੍ਰੀਤਮ ਤਾਂ ਚਲਾ ਗਿਆ ਹੈ। ਉਹ ਇਸ ਲਈ ਚਲਾ ਗਿਆ, ਕਿਉਂਕਿ ਜਦੋਂ ਉਸ ਨੇ ਉਸਨੂੰ ਬੁਲਾਇਆ ਸੀ, ਉਸ ਨੇ ਤੁਰੰਤ ਜਵਾਬ ਨਹੀਂ ਦਿੱਤਾ। ਪਰਮੇਸ਼ਰ ਸਾਨੂੰ ਕਹਿ ਸਕਦਾ ਹੈ, "ਹੁਣ ਉਹ ਸਭ ਕੁਝ ਛੱਡ ਦਿਓ ਜੋ ਤੁਸੀਂ ਕਰ ਰਹੇ ਹੋ। ਉਸ ਪੁਸਤਕ ਨੂੰ ਪੜ੍ਹਨਾ ਬੰਦ ਕਰੋ। ਉਸ ਗੱਲਬਾਤ ਨੂੰ ਬੰਦ ਕਰੋ। ਮੇਰੇ ਨਾਲ ਇਕੱਲੇ ਹੋ ਜਾਓ ਅਤੇ ਮੇਰੇ ਨਾਲ ਗੱਲ ਕਰੋ। ਆਓ ਇਕੱਠੇ ਸੈਰ ਲਈ ਚੱਲੀਏ।" ਪਰ ਅਸੀਂ ਇਹ ਕਹਿ ਕੇ ਜਵਾਬ ਦੇ ਸਕਦੇ ਹਾਂ, "ਪਰਮੇਸ਼ਰ, ਬੱਸ ਉਡੀਕ ਕਰੋ। ਮੇਰਾ ਕੋਈ ਜ਼ਰੂਰੀ ਕੰਮ ਹੈ। ਇਹ 15 ਮਿੰਟਾਂ ਵਿੱਚ ਪੂਰਾ ਹੋ ਜਾਵੇਗਾ। ਫਿਰ ਮੈਂ ਆਵਾਂਗਾ।" ਅਤੇ 15 ਮਿੰਟ ਬਾਅਦ, ਜਦੋਂ ਅਸੀਂ ਉਹ ਮਹੱਤਵਪੂਰਨ (?) ਕੰਮ ਪੂਰਾ ਕਰ ਲੈਂਦੇ ਹਾਂ, ਅਸੀਂ ਕਹਿੰਦੇ ਹਾਂ, "ਪਰਮੇਸ਼ਰ, ਮੈਂ ਹੁਣ ਤਿਆਰ ਹਾਂ।" ਪਰ ਅਸੀਂ ਦੇਖਦੇ ਹਾਂ ਕਿ ਉਹ ਚਲਾ ਗਿਆ ਹੈ। ਅਸੀਂ ਉਸਨੂੰ ਨਹੀਂ ਲੱਭ ਸਕਦੇ। ਕੀ ਤੁਸੀਂ ਪਰਮੇਸ਼ੁਰ ਦੇ ਪ੍ਰਭਾਵਸ਼ਾਲੀ ਸੇਵਕ ਬਣਨਾ ਚਾਹੁੰਦੇ ਹੋ? ਤਾਂ ਇਹ ਆਦਤ ਬਣਾਓ ਕਿ ਜਦੋਂ ਪਰਮੇਸ਼ਰ ਤੁਹਾਨੂੰ ਬੁਲਾਵੇ, ਤੁਸੀਂ ਤੁਰੰਤ ਸਭ ਕੁਝ ਛੱਡ ਕੇ ਉਸਦੀ ਸੁਣੋ। ਤੁਹਾਨੂੰ ਕਦੇ ਵੀ ਇਸਦਾ ਅਫਸੋਸ ਨਹੀਂ ਹੋਵੇਗਾ।
ਸੁਲੇਮਾਨ ਦਾ ਗੀਤ 5:3 ਵਿੱਚ ਲਾੜਾ ਲਾੜੀ ਨੂੰ ਦੱਸਦਾ ਹੈ, "ਮੈਂ ਰਾਤ ਨੂੰ ਬਾਹਰ ਸੀ ਅਤੇ ਮੇਰਾ ਸਿਰ ਤ੍ਰੇਲ ਭਿੱਜਿਆ ਹੋਇਆ ਹੈ। ਕਿਉਂਕਿ ਯਿਸੂ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਧਰਤੀ 'ਤੇ ਆਇਆ ਸੀ, ਉਸ ਨੇ ਸਲੀਬ ਦਾ ਰਾਹ (ਆਪਣੇ ਆਪ ਦਾ ਇਨਕਾਰ ਕਰਨ ਦਾ ਰਾਹ) ਤੈਅ ਕੀਤਾ ਅਤੇ ਇਸ ਸੰਸਾਰ ਦੀ ਹਨੇਰੀ ਰਾਤ ਵਿੱਚ ਗੁਆਚੀਆਂ ਹੋਈਆਂ ਭੇਡਾਂ ਨੂੰ ਲੱਭਦੇ ਹੋਏ ਦੁੱਖ ਸਹੇ।" ਹੁਣ ਉਹ ਆਪਣੀ ਲਾੜੀ ਨੂੰ ਵੀ ਉਹੀ ਰਾਹ ਤੈਅ ਕਰਨ ਲਈ ਸੱਦਾ ਦਿੰਦਾ ਹੈ। ਪਰ ਲਾੜੀ ਇਸ ਲਈ ਤਿਆਰ ਨਹੀਂ ਹੈ।
ਸੁਲੇਮਾਨ ਦੇ ਗੀਤ6:4-10 ਵਿੱਚ ਲਾੜਾ ਆਪਣੀ ਲਾੜੀ ਲਈ ਆਪਣੀ ਪ੍ਰਸੰਸਾ ਪ੍ਰਗਟ ਕਰਦਾ ਹੈ। ਉਹ ਕਹਿੰਦਾ ਹੈ ਕਿ ਸਭ ਔਰਤਾਂ ਵਿੱਚ ਉਸਦੀ ਲਾੜੀ ਵਰਗੀ ਕੋਈ ਨਹੀਂ - ਉਹ ਸੰਪੂਰਨ ਹੈ। "ਮੈਂ ਉਸਨੂੰ ਸਭ ਤੋਂ ਉੱਪਰ ਚੁਣਦਾ ਹਾਂ। " ਹਰ ਪਤੀ ਨੂੰ ਆਪਣੀ ਪਤਨੀ ਵੱਲ ਇਸੇ ਤਰ੍ਹਾਂ ਦੇਖਣਾ ਚਾਹੀਦਾ ਹੈ: ਦੁਨੀਆ ਵਿੱਚ ਕਈ ਆਕਰਸ਼ਕ ਔਰਤਾਂ ਹੋ ਸਕਦੀਆਂ ਹਨ, ਪਰ ਮੇਰੀ ਪਤਨੀ ਵਰਗੀ ਕੋਈ ਨਹੀਂ। ਉਹ ਮੇਰੀਆਂ ਨਜ਼ਰਾਂ 'ਚ ਸਭ ਤੋਂ ਪਹਿਲੇ ਸਥਾਨ 'ਤੇ ਹੈ। ਇਹੀ ਗੱਲ ਪਰਮੇਸ਼ਰ ਸਾਡੇ ਬਾਰੇ ਕਹਿੰਦਾ ਹੈ। ਉਹ ਸਾਡੀ ਕਦਰ ਦੁਨੀਆ ਦੇ ਸਿਆਣਿਆਂ, ਅਮੀਰਾਂ ਅਤੇ ਮਹਾਨ ਲੋਕਾਂ ਨਾਲੋਂ ਵੀ ਵੱਧ ਕਰਦਾ ਹੈ।
ਸੁਲੇਮਾਨ ਦੇ ਗੀਤ 7:1-9 ਵਿੱਚ ਲਾੜਾ ਆਪਣੀ ਲਾੜੀ ਦੀ ਪ੍ਰਸ਼ੰਸਾ ਕਰਦਾ ਹੈ। ਸਾਨੂੰ ਇਹ ਗੱਲ ਸਾਫ਼ ਤੌਰ 'ਤੇ ਸਮਝਣੀ ਚਾਹੀਦੀ ਹੈ ਕਿ ਸਾਡੀਆਂ ਸਭ ਕਮਜ਼ੋਰੀਆਂ ਦੇ ਬਾਵਜੂਦ, ਸਾਡਾ ਪਰਮੇਸ਼ਰ ਸੱਚਮੁੱਚ ਸਾਡੀ ਕਦਰ ਕਰਦਾ ਹੈ ਅਤੇ ਸਾਨੂੰ ਪਸੰਦ ਕਰਦਾ ਹੈ। ਬਹੁਤ ਸਾਰੇ ਵਿਸ਼ਵਾਸੀ ਲਗਾਤਾਰ ਆਪਣੇ ਆਪ ਨੂੰ ਦੋਸ਼ੀ ਮੰਨਦੇ ਰਹਿੰਦੇ ਹਨ, ਕਿਉਂਕਿ ਉਹ ਇਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਪਰਮੇਸ਼ਰ ਉਹਨਾਂ ਨੂੰ ਪਸੰਦ ਕਰਦਾ ਹੈ। ਅਤੇ ਜਦੋਂ ਲਾੜਾ ਲਾੜੀ ਦੇ ਬੁੱਲ੍ਹਾਂ ਦੀ ਪ੍ਰਸ਼ੰਸਾ ਕਰਦਾ ਹੈ, ਤਾਂ ਲਾੜੀ ਤੁਰੰਤ ਜਵਾਬ ਦਿੰਦੀ ਹੈ ਕਿ ਇਹ ਗੱਲ ਤਾਂ ਉਸਦੇ (ਲਾੜੇ ਦੇ) ਹੋਠਾਂ ਬਾਰੇ ਜ਼ਿਆਦਾ ਢੁੱਕਦੀ ਹੈ (ਸੁਲੇਮਾਨ ਦੇ ਗੀਤ7:9) । ਇਹ ਦੋਹਾਂ ਦੇ ਵਿਚਕਾਰ ਇੱਕ ਗਹਿਰੇ ਨਜ਼ਦੀਕੀ ਰਿਸ਼ਤੇ ਨੂੰ ਦਰਸਾਉਂਦਾ ਹੈ ਅਜਿਹੀ ਨੇੜਤਾ ਸਾਡੀ ਆਪਣੇ ਪਰਮੇਸ਼ਰ ਨਾਲ ਹੋਣੀ ਚਾਹੀਦੀ ਹੈ।
ਸੁਲੇਮਾਨ ਦੇ ਗੀਤ 7:10 ਵਿੱਚ ਲਾੜੀ ਕਹਿੰਦੀ ਹੈ, "ਮੈਂ ਆਪਣੇ ਪ੍ਰੀਤਮ ਦੀ ਹਾਂ,ਅਤੇ ਉਸਦੀ ਇੱਛਾ ਹੈ ਮੇਰੇ ਲਈ ਹੈ।"ਇੱਥੇ ਲਾੜੀ ਸਿਰਫ਼ ਇਹ ਨਹੀਂ ਕਹਿ ਰਹੀ ਕਿ ਪਰਮੇਸ਼ਰ ਉਸਦਾ ਹੈ, ਪਰ ਇਹ ਵੀ ਕਿ ਪਰਮੇਸ਼ਰ ਉਸ ਨਾਲ ਪ੍ਰਸੰਨ ਹੈ। ਪਰਮੇਸ਼ਰ ਲਈ ਇਹ ਕਹਿਣਾ ਕਿ ਇੱਕ ਗੱਲ ਹੈ ਕਿ, "ਮੈਂ ਤੈਨੂੰ ਪਿਆਰ ਕਰਦਾ ਹਾਂ। " ਪਰ ਇਹ ਬਿਲਕੁਲ ਵੱਖਰੀ ਗੱਲ ਹੈ, ਪਰਮੇਸ਼ਰ ਇਹ ਕਹੇ ਕਿ, " ਮੈਂ ਤੇਰੇ ਤੋਂ ਪ੍ਰਸੰਨ ਹਾਂ। " ਇੱਕ ਪਤੀ ਆਪਣੀ ਪਤਨੀ ਨੂੰ ਪਿਆਰ ਕਰ ਸਕਦਾ ਹੈ, ਪਰ ਉਹ ਉਸ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਪ੍ਰੇਮ ਕਰਦਾ ਹੈ, ਪਰ ਹੋ ਸਕਦਾ ਹੈ ਕਿ ਤੁਹਾਡੇ ਜੀਵਨ ਦੀਆਂ ਕਈ ਗੱਲਾਂ ਨਾਲ ਉਹ ਪ੍ਰਸੰਨ ਨਾ ਹੋਵੇ। ਪਰਿਪੱਕ ਪਿਆਰ ਹਮੇਸ਼ਾ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਲਾੜੀ ਆਪਣੇ ਲਾੜੇ ਦੀ ਸਾਥਣ ਬਣ ਜਾਂਦੀ ਹੈ ਅਤੇ ਕਹਿੰਦੀ ਹੈ,"ਆ ਜਾਮੇਰੇ ਪ੍ਰੀਤਮ,ਅਸੀਂ ਚੱਲੀਏ ਖੇਤਾਂ ਨੂੰ"(ਸੁਲੇਮਾਨ ਦੇ ਗੀਤ7:11) । ਹੁਣ ਲਾੜੀ ਆਪਣੇ ਲਾੜੇ ਨਾਲ ਉਸ ਜ਼ਰੂਰੀ ਸੰਸਾਰਕ ਮਸਲਿਆਂ ਦੀ ਫ਼ਿਕਰ ਕਰਦੀ ਹੈ ਜਿੱਥੇ ਖੇਤ ਵਾਢੀ ਲਈ ਤਿਆਰ ਪਰ ਕਦੇ ਵੀ ਉਹਨਾਂ ਖੇਤਾਂ ਵਿੱਚ ਇਕੱਲੇ ਨਾ ਜਾਓ। ਆਪਣੇ ਪ੍ਰੀਤਮ ਨਾਲ ਹੀ ਜਾਓ। ਪਹਿਲਾਂ ਉਸ ਨਾਲ ਆਪਣਾ ਰਿਸ਼ਤਾ ਬਣਾਓ, ਫਿਰ ਉਸ ਦੀ ਸੇਵਾ ਕਰੋ। ਕਿਉਂਕਿ ਉਹੀ ਜਾਣਦਾ ਹੈ ਕਿ ਖੇਤ ਦਾ ਕਿਹੜਾ ਹਿੱਸਾ ਤੁਹਾਡੇ ਲਈ ਸਭ ਤੋਂ ਵਧੀਆ ਹੈ, ਜਿੱਥੇ ਤੁਸੀਂ ਉਸ ਲਈ ਮਿਹਨਤ ਕਰ ਸਕਦੇ ਹੋ।
ਇਸੇ ਤਰ੍ਹਾਂ ਪਰਮੇਸ਼ਰ ਦੀ ਸੇਵਾਂ ਕਰਦਿਆਂ ਮੈਨੂੰ 40 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਇਸ ਸਮੇਂ ਦੌਰਾਨ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ। ਮੈਂ ਕਦੇ ਵੀ ਕਿਤੇ ਜਾਣਾ ਇਕੱਲੇ ਜਾਣਾ ਨਹੀਂ ਚਾਹਿਆ। ਮੈਂ ਹਮੇਸ਼ਾ ਇਹ ਕਿਹਾ ਹੈ, "ਪਰਮੇਸ਼ਰ, ਤੁਸੀਂ ਅੱਗੇ ਅੱਗੇ ਚੱਲੋ ਅਤੇ ਮੈਂ ਤੁਹਾਡੇ ਨਾਲ ਨਾਲ ਆਵਾਂਗਾ। ਆਓ, ਅਸੀਂ ਖੇਤਾਂ ਵਿੱਚ ਇਕੱਠੇ ਚੱਲੀਏ। ਮੈਨੂੰ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ। ਅਤੇ ਜੇ ਤੁਸੀਂ ਕਿਸੇ ਥਾਂ 'ਤੇ ਨਹੀਂ ਜਾ ਰਹੇ, ਤਾਂ ਮੈਂ ਵੀ ਉੱਥੇ ਨਹੀਂ ਜਾਣਾ ਚਾਹੁੰਦਾ।" ਜੇ ਅਸੀਂ ਪਰਮੇਸ਼ਰ ਦੀ ਸੇਵਾ ਉਸਦੇ ਨਾਲ ਸੰਗਤ ਵਿੱਚ ਅਤੇ ਉਸਦੇ ਅਧੀਨ ਰਹਿ ਕੇ ਕਰਾਂਗੇ, ਤਾਂ ਸਾਡੇ ਜੀਵਨ ਵਿੱਚ ਨਾ ਤਾਂ ਕੋਈ ਘਮੰਡ ਹੋਵੇਗਾ ਅਤੇ ਨਾ ਹੀ ਅਸੀਂ ਆਪਣੀ ਸੇਵਾ ਦੀ ਤੁਲਨਾ ਕਿਸੇ ਹੋਰ ਨਾਲ ਕਰਾਂਗੇ।