ਪਰਗਮਮ ਦੇ ਚਰਚ ਵਿੱਚ ਬਿਲਆਮ ਦੀ ਸਿੱਖਿਆ ਵਿਕਸਿਤ ਹੁੰਦੀ ਹੈ ਕਿਉਂਕਿ ਉੱਥੋਂ ਦੇ ਪ੍ਰਾਚੀਨ ਮਨੁੱਖਾਂ ਦੇ ਗੁਲਾਮ ਬਣ ਗਏ ਸਨ।
ਪਰਮੇਸ਼ਰ ਦੇ ਸੇਵਕ ਨੂੰ ਹਮੇਸ਼ਾ ਆਜ਼ਾਦ ਰਹਿਣਾ ਚਾਹੀਦਾ ਹੈ। “ਤੁਹਾਨੂੰ ਬਹੁਤ ਵੱਡਾ ਮੁੱਲ ਤਾਰ ਕੇ ਖਰੀਦਿਆ ਗਿਆ ਸੀ। ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ।” (1 ਕੁਰੰਥੀਆ 7:23)
ਬਿਲਆਮ ਦੀ ਸਿੱਖਿਆ ਦੇ ਦੋ ਭਾਗ ਹਨ। ਪਤਰਸ ਨੇ 2 ਪਤਰਸ 2:14, 15 ਵਿੱਚ ਦੋਵਾਂ ਦਾ ਹੀ ਜ਼ਿਕਰ ਕੀਤਾ ਹੈ- ਲਾਲਚ ਅਤੇ ਵਿਭਚਾਰ।
ਯਿਸੂ ਨੇ ਕਿਹਾ ਕਿ ਜੋ ਪੈਸੇ ਨੂੰ ਪਿਆਰ ਕਰਦਾ ਹੈ ਪਰਮੇਸ਼ਰ ਦਾ ਵੈਰੀ ਹੈ, ਅਤੇ ਜੋ ਪੈਸੇ ਦੇ ਪ੍ਰੇਮ ਵਿੱਚ ਜਕੜਿਆ ਰਹਿੰਦਾ ਹੈ ਪਰਮੇਸ਼ਰ ਦਾ ਇਨਕਾਰ ਕਰਦਾ ਹੈ। (ਲੂਕਾ 16:13 ਨੂੰ ਧਿਆਨ ਨਾਲ ਪੜ੍ਹੋ)।
ਜੇਕਰ ਅਸੀਂ ਇਹ ਸਪੱਸ਼ਟ ਤੌਰ ’ਤੇ ਨਹੀਂ ਸਿਖਾਉਂਦੇ ਤਾਂ ਬਿਲਆਮ ਦੀ ਸਿੱਖਿਆ ਚਰਚ ਵਿੱਚ ਵਿਕਸਿਤ ਹੋਵੇਗੀ ਅਤੇ ਸਾਡੇ ਭੈਣਾਂ ਅਤੇ ਭਰਾ ਪੈਸੇ ਦੇ ਪ੍ਰੇਮੀ ਬਣ ਜਾਣਗੇ।
ਪਰ ਜੇਕਰ ਅਸੀਂ ਯਿਸੂ ਦੀ ਸਿੱਖਿਆ ਨੂੰ ਸਿਖਾਉਣਾ ਹੈ ਤਾਂ ਪਹਿਲਾਂ ਸਾਨੂੰ ਪੈਸੇ ਦੇ ਪ੍ਰੇਮ ਤੋਂ ਮੁਕਤ ਹੋਣਾ ਚਾਹੀਦਾ ਹੈ। ਪੈਸੇ ਦੇ ਪ੍ਰੇਮ ਤੋਂ ਮੁਕਤ ਹੋਣ ਨਾਲੋਂ ਗੁੱਸੇ ਅਤੇ ਅੱਖਾਂ ਦੀ ਲਾਲਸਾ ਤੋਂ ਮੁਕਤ ਹੋਣਾ ਸੌਖਾ ਹੈ। ਸਿਰਫ਼ ਨਿਰੰਤਰ ਸੰਘਰਸ਼ ਰਾਹੀਂ ਹੀ ਅਸੀਂ ਇਸ ਬੁਰਾਈ ’ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਕੀ ਅਸੀਂ ਪੈਸੇ ਦੇ ਪਿਆਰ ਨੂੰ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਵਜੋਂ ਦੇਖਿਆ ਹੈ? (1 ਤਿਮੋਥਿਉਸ 6:10) ਜਦਕਿ ਅਸੀਂ ਕ੍ਰੋਧ ਅਤੇ ਅੱਖਾਂ ਦੀ ਲਾਲਸਾ ਨੂੰ ਬੁਰਾਈ ਵਜੋਂ ਪਛਾਣਿਆ ਹੈ ਪਰ ਉਸੇ ਤਰ੍ਹਾਂ ਹੀ ਪੈਸੇ ਪ੍ਰਤਿ ਪ੍ਰੇਮ ਬੁਰਾਈ ਨਹੀਂ ਮੰਨਿਆ ਜਾਂਦਾ। ਇਸ ਤਰ੍ਹਾਂ ਬਹੁਤ ਸਾਰੇ ਲੋਕ ਪੈਸੇ ਦੇ ਗੁਲਾਮ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਅਜਿਹਾ ਕਰਕੇ ਉਹ ਪਰਮੇਸ਼ਰ ਨਾਲ ਵੈਰ ਰੱਖਦੇ ਹਨ ਅਤੇ ਪਰਮੇਸ਼ਰ ਦਾ ਇਨਕਾਰ ਕਰਦੇ ਹਨ।
ਬਹੁਤੇ ਅਖੌਤੀ ਪਰਮੇਸ਼ਰ ਦੇ ਸੇਵਕ ਜੋ “ਪੂਰਾ ਸਮਾਂ ਸੇਵਕਾਈ ਵਿੱਚ ਬਤੀਤ ਕਰਦੇ ਹਨ” ਬਿਲਆਮ ਦੀ ਤਰ੍ਹਾਂ ਪੈਸੇ ਦੇ ਪਿਆਰ ਦੇ ਗੁਲਾਮ ਹਨ। ਉਹ ਅਮੀਰ ਵਿਸ਼ਵਾਸ਼ੀਆਂ ਦੇ ਘਰ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਤੋਹਫ਼ੇ ਮਿਲਣਗੇ। ਇਸ ਤਰ੍ਹਾਂ ਜਦੋਂ ਧਨੀ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਉਹਨਾਂ ਦੇ ਪਾਪਾਂ ਲਈ ਫਿਟਕਾਰ ਲਗਾਉਣੀ ਪੈਂਦੀ ਹੈ ਤਾਂ ਉਹ ਚੁੱਪ ਰਹਿੰਦੇ ਹਨ। ਉਹ ਅਜਿਹੇ ਚਰਚਾਂ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਹਨ ਜਿੱਥੇ ਉਹ ਜਾਣਦੇ ਹਨ ਕਿ ਉਹਨਾਂ ਨੂੰ ਜ਼ਿਆਦਾ ਧਨ ਮਿਲੇਗਾ। ਅਜਿਹੇ ਪ੍ਰਚਾਰਕ ਪਰਮੇਸ਼ਰ ਦੀ ਸੇਵਾ ਕਿਸ ਤਰ੍ਹਾਂ ਕਰ ਸਕਦੇ ਹਨ? ਇਹ ਅਸੰਭਵ ਹੈ। ਉਹ ਧਨ ਦੀ ਸੇਵਾ ਕਰ ਰਹੇ ਹਨ। ਯਿਸੂ ਨੇ ਕਿਹਾ ਸੀ ਕਿ ਕੋਈ ਵੀ ਦੋ ਸਵਾਮੀਆਂ ਦੀ ਸੇਵਾ ਨਹੀਂ ਕਰ ਸਕਦਾ।
ਨਵੇਂ ਨੇਮ ਦੇ ਤਹਿਤ, ਜੋ ਕੋਈ ਪਰਮੇਸ਼ਰ ਦੀ ਸੇਵਾ ਕਰਨੀ ਚਾਹੁੰਦਾ ਹੈ ਉਸ ਲਈ ਤਿੰਨ ਯੋਗਤਾਵਾਂ ਜ਼ਰੂਰੀ ਹਨ।
ਉਹ ਆਪਣੇ ਵਿਅਕਤੀਗਤ ਜੀਵਨ ਵਿੱਚ ਪਾਪ ਤੋਂ ਮੁਕਤ ਹੋਣਾ ਚਾਹੀਦਾ ਹੈ। (ਰੋਮੀਆਂ 6:22)
ਉਸਨੂੰ ਮਨੁੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। (ਗਲਾਤੀਆਂ 1:10)
ਉਸਨੂੰ ਪੈਸੇ ਦੇ ਪ੍ਰੇਮ ਤੋਂ ਇਨਕਾਰੀ ਹੋਣਾ ਚਾਹੀਦਾ ਹੈ। (ਲੂਕਾ 16:13) )
ਸਾਨੂੰ ਆਪਣੇ ਜੀਵਨ ਵਿੱਚ ਇਹਨਾਂ ਤਿੰਨਾਂ ਖੇਤਰਾਂ ਦੀ ਨਿਰੰਤਰ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਜਾਣ ਸਕੀਏ ਕਿ ਅਸੀਂ ਪਰਮੇਸ਼ਰ ਦੇ ਸੇਵਕ ਬਣਨ ਦੋ ਯੋਗ ਹਾਂ ਜਾਂ ਨਹੀਂ।
ਜੇਕਰ ਅਸੀਂ ਪਰਮੇਸ਼ਰ ਲਈ ਕਾਰਗਾਰ ਸਾਬਿਤ ਹੋਣਾ ਹੈ ਤਾਂ ਸਾਨੂੰ ਧਨ ਅਤੇ ਭੌਤਿਕ ਵਸਤੂਆਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।
ਸਾਨੂੰ ਤੋਹਫ਼ੇ ਲੈਣ ਤੋਂ ਵੀ ਇਨਕਾਰੀ ਹੋਣਾ ਚਾਹੀਦਾ ਹੈ, ਇਸ ਲਈ ਯਿਸੂ ਨੇ ਕਿਹਾ ਸੀ, ‘ਲੈਣ ਨਾਲੋਂ ਦੇਣਾ ਵਧੇਰੇ ਮੁਬਾਰਕ ਹੈ।’(ਰਸੂਲਾਂ ਦੇ ਕਰਤੱਵ 20:35)
ਜੇਕਰ ਅਸੀਂ ਆਪਣੇ ਜੀਵਨ ਵਿੱਚ ਪੈਸੇ ਦੀ ਜਕੜ ਤੋਂ ਮੁਕਤ ਨਹੀਂ ਹੁੰਦੇ ਤਾਂ ਅਸੀਂ ਕਦੇ ਵੀ ਪਰਮੇਸ਼ਰ ਨੂੰ ਪਿਆਰ ਨਹੀਂ ਕਰ ਸਕਾਂਗੇ ਜਾਂ ਉਸਦੀ ਸੇਵਾ ਨਹੀਂ ਕਰ ਸਕਾਂਗੇ, ਜਿਵੇਂ ਕਿ ਸਾਨੂੰ ਕਰਨਾ ਚਾਹੀਦਾ ਹੈ। ਅਤੇ ਅਸੀਂ ਦੂਜਿਆਂ ਨੂੰ ਪਰਮੇਸ਼ਰ ਨੂੰ ਪਿਆਰ ਕਰਨਾ ਨਹੀਂ ਸਿਖਾ ਸਕਾਂਗੇ। ਅਤੇ ਅਸੀਂ ਉਹਨਾਂ ਨੂੰ ਬਿਲਆਮ ਦੀ ਸਿੱਖਿਆ ਤੋਂ ਮੁਕਤ ਨਹੀਂ ਕਰ ਸਕਾਂਗੇ।
ਬਿਲਆਮ ਦੀ ਸਿੱਖਿਆ ਦਾ ਦੂਸਰਾ ਪਹਿਲੂ ਅਨੈਤਿਕਤਾ ਹੈ। ਇਹ ਸਿੱਖਿਆ ਭੈਣਾਂ-ਭਰਾਵਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਇਕ-ਦੂਜੇ ਨੂੰ ਖੁੱਲ੍ਹ ਕੇ ਮਿਲਣ ਲਈ ਉਤਸਾਹਿਤ ਕਰਦੀ ਹੈ। ਅਸੀਂ ਪ੍ਰਕਾਸ਼ ਦੀ ਪੋਥੀ 2:14 ਵਿੱਚ ਪੜ੍ਹਦੇ ਹਾਂ ਕਿ ਉਹ ਬਿਲਆਮ ਹੀ ਸੀ ਜਿਸਨੇ ਮੋਆਬੀ ਕੁੜੀਆਂ ਨੂੰ ਇਜ਼ਰਾਇਲੀ ਨੌਜਵਾਨਾਂ ਨਾਲ ਖੁੱਲ੍ਹ ਕੇ ਮਿਲਣ ਲਈ ਉਤਸਾਹਿਤ ਕੀਤਾ ਸੀ। ਇਸ ਨਾਲ ਇਜ਼ਰਾਇਲੀਆਂ ਵਿੱਚ ਐਨੀ ਅਨੈਤਿਕਤਾ ਫੈਲ ਗਈ ਕਿ ਪਰਮੇਸ਼ਰ ਨੇ ਇੱਕ ਹੀ ਦਿਨ ਵਿੱਚ 24,000 ਲੋਕਾਂ ਨੂੰ ਮਾਰ ਦਿੱਤਾ। (ਗਿਣਤੀ 25:1-9)
ਜਦੋਂ ਫੀਨਹਾਸ ਨੇ ਵਰਛਾ ਚੁੱਕਿਆ ਅਤੇ ਇਸਨੂੰ ਰੋਕਿਆ ਤਾਂ ਹੀ ਪਰਮੇਸ਼ਰ ਦਾ ਇਜ਼ਰਾਇਲ ਵਿਰੁੱਧ ਕ੍ਰੋਧ ਸ਼ਾਂਤ ਹੋਇਆ। ਜਦੋਂ ਪਰਮੇਸ਼ਰ ਨੇ ਫੀਨਹਾਸ ਦੇ ਕੰਮ ਨੂੰ ਦੇਖਿਆ ਤਾਂ ਉਹ ਇੰਨਾ ਖੁਸ਼ ਹੋਇਆ ਅਤੇ ਸਦਾ ਲਈ ਉਸਨੂੰ ਜਾਜਕ ਦੇ ਪਦ ਲਈ ਆਪਣਾ ਇਕਰਾਰਨਾਮਾ ਦਿੱਤਾ। (ਗਿਣਤੀ 25:11-13) ਪਰਮੇਸ਼ਰ ਹਮੇਸ਼ਾ ਉਹਨਾਂ ਲੋਕਾਂ ਦਾ ਆਦਰ ਕਰਦਾ ਹੈ ਜੋ ਚਰਚ ਵਿੱਚ ਭੈਣਾ-ਭਰਾਵਾਂ ਦੇ ਖੁਲ੍ਹੇ ਮੇਲ-ਜੋਲ ਦੀ ਆਗਿਆ ਨਹੀਂ ਦਿੰਦੇ।
ਇੱਥੇ ਫਿਰ, ਪ੍ਰਾਚੀਨ ਦੇ ਤੌਰ ’ਤੇ ਸਾਨੂੰ ਆਪਣੇ ਨਿੱਜੀ ਆਚਰਣ ਦੁਆਰਾ ਉਦਾਹਰਣ ਬਣਨਾ ਚਾਹੀਦਾ ਹੈ। ਸਾਨੂੰ ਭੈਣਾਂ ਨਾਲ ਆਪਣੇ ਵਿਵਹਾਰ ਪ੍ਰਤਿ ਗੰਭੀਰ ਹੋਣਾ ਚਾਹੀਦਾ ਹੈ। ਸਾਨੂੰ ਹਰ ਤਰ੍ਹਾਂ ਦੀ ਸਤਿਕਾਰਹੀਣ ਅਤੇ ਬੇਲੋੜੀ ਗਲਬਾਤ ਤੋਂ ਬਚਣਾ ਚਾਹੀਦਾ ਹੈ। ਸਾਨੂੰ ਉਹਨਾਂ ਭੈਣਾਂ ਤੋਂ ਖਾਸ ਤੌਰ ’ਤੇ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਹਮੇਸ਼ਾ ਸਾਡੇ ਨਾਲ ਗੱਲ ਕਰਨਾ ਚਾਹੁੰਦੀਆਂ ਹਨ। ਜੇਕਰ ਅਸੀਂ ਭੈਣਾਂ ਨਾਲ ਗੱਲ ਕਰਨਾ ਪਸੰਦ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਚਰਚ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਾਂ। ਸਾਨੂੰ ਕਦੇ ਵੀ ਬੰਦ ਕਮਰੇ ਵਿੱਚ ਇੱਕਲੀਆਂ ਔਰਤਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ। ਭੈਣਾਂ ਨੂੰ ਆਪਣੀ ਪਤਨੀ ਜਾਂ ਕਿਸੇ ਹੋਰ ਵੱਡੇ ਪ੍ਰਾਚੀਨ ਭਰਾ ਦੀ ਅਗਵਾਈ ਵਿੱਚ ਸਲਾਹ ਦੇਣਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਹੈ।
ਜਦੋਂ ਚੇਲਿਆਂ ਨੇ ਯਿਸੂ ਨੂੰ ਸਾਮਰਿਯਾ ਦੇ ਖੂਹ ’ਤੇ ਇੱਕ ਔਰਤ ਨਾਲ ਗੱਲ ਕਰਦੇ ਦੇਖਿਆ, ਤਾਂ ਇਹ ਲਿਖਿਆ ਹੈ ਕਿ “ਉਹ ਹੈਰਾਨ ਹੋਏ ਕਿ ਉਹ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ” (ਯੂਹੰਨਾ 4:27)। ਕਿਉਂਕਿ ਯਿਸੂ ਆਮ ਤੌਰ ’ਤੇ ਕਦੇ ਵੀ ਇੱਕਲੀ ਔਰਤ ਨਾਲ ਗੱਲ ਨਹੀਂ ਕਰਦਾ ਸੀ। ਉਹ ਧਿਆਨ ਰੱਖਦਾ ਸੀ ਕਿ ਅਜਿਹਾ ਕੁੱਝ ਵੀ ਨਾ ਕਰੇ ਜਿਸ ਵਿੱਚ ਬੁਰਾਈ ਨਜ਼ਰ ਆਵੇ। ਇਹ ਸਾਡੇ ਸਾਰਿਆਂ ਦੇ ਪਾਲਣ ਕਰਨ ਲਈ ਇੱਕ ਉਦਾਹਰਣ ਹੈ।