WFTW Body: 

ਕੂਚ ਦੀ ਕਿਤਾਬ ਦਾ ਅਧਿਆਇ 15 , ਇਸਰਾਏਲੀਆਂ ਦੁਆਰਾ ਪਰਮੇਸ਼ੁਰ ਦੀ ਉਸਤਤ ਕਰਨ ਨਾਲ ਸ਼ੁਰੂ ਹੁੰਦਾ ਹੈ ਅਤੇ ਉਸਦੇ ਵਿਰੁੱਧ ਉਨ੍ਹਾਂ ਦੇ ਬੁੜਬੁੜਾਉਣ ਨਾਲ ਖ਼ਤਮ ਹੁੰਦਾ ਹੈ। ਇਹ ਪੈਟਰਨ ਇਸਰਾਏਲੀਆਂ ਦੁਆਰਾ ਉਜਾੜ ਵਿੱਚ ਵਾਰ-ਵਾਰ ਦੁਹਰਾਇਆ ਗਿਆ ਸੀ। "ਸਾਈਨ ਵੇਵ (sine wave)" (ਗਣਿਤ ਵਿੱਚ) ਜੋ ਹਮੇਸ਼ਾ ਉੱਪਰ-ਹੇਠਾਂ ਹੁੰਦੀ ਰਹਿੰਦੀ ਹੈ,ਜ਼ਿਆਦਾਤਰ ਵਿਸ਼ਵਾਸੀਆਂ ਦੇ ਜੀਵਨ ਦੀ ਸੰਪੂਰਨ ਤਸਵੀਰ ਹੈ ਜੋ ਜਦੋਂ ਪਰਮੇਸ਼ਰ ਤੋਂ ਉਹ ਕੁਝ ਚਾਹੁੰਦੇ ਹਨ ਅਤੇ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਉਹ ਪਰਮੇਸ਼ੁਰ ਦੀ ਉਸਤਤ ਕਰਦੇ ਹਨ,ਜਦੋਂ ਕੁਝ ਗਲਤ ਹੋ ਜਾਂਦਾ ਹੈ ਤਾਂ ਸ਼ਿਕਾਇਤ ਕਰਦੇ ਹਨ,ਜਦੋਂ ਉਹ ਉਸ ਸਮੱਸਿਆ 'ਤੇ ਕਾਬੂ ਪਾ ਲੈਂਦੇ ਹਨ ਤਾਂ ਦੁਬਾਰਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਨ,ਅਤੇ ਫਿਰ ਅਗਲੀ ਸਮੱਸਿਆ ਆਉਣ 'ਤੇ ਦੁਬਾਰਾ ਸ਼ੱਕ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਵਿਸ਼ਵਾਸੀ , ਵਿਸ਼ਵਾਸ ਦੁਆਰਾ ਨਹੀਂ ਸਗੋਂ ਬਿਲਕੁਲ ਇਜ਼ਰਾਈਲੀਆਂ ਵਾਂਗ ਦ੍ਰਿਸ਼ਟੀ ਰਾਹੀਂ ਜੀਉਂਦੇ ਹਨ। ਐਤਵਾਰ ਸਵੇਰੇ ਉਹ ਸਭਾਵਾਂ ਵਿੱਚ ਉੱਚੀ ਆਵਾਜ਼ ਵਿੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਨ (ਕਈ ​​ਵਾਰ ਭਿੰਨ-ਭਿੰਨ ਭਾਸ਼ਾਵਾਂ ਵਿੱਚ)। ਪਰ ਐਤਵਾਰ ਦੁਪਹਿਰ ਤੋਂ ਬਾਅਦ,ਉਨ੍ਹਾਂ ਦੀ ਬੋਲੀ ਵੱਖਰੀ ਹੁੰਦੀ ਹੈ,ਇਸ ਵਾਰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ। ਇਹ ਗੁੱਸਾ,ਬੁੜਬੁੜਾਉਣਾ ਅਤੇ ਸ਼ਿਕਾਇਤ ਕਰਨਾ ਹੈ - ਇਹ ਉਨ੍ਹਾਂ ਦੇ ਘਰਾਂ ਅਤੇ ਦਫਤਰਾਂ ਦੋਵਾਂ ਜਗ੍ਹਾ 'ਤੇ ਦਿਖਾਈ ਦਿੰਦਾ ਹੈ। ਫਿਰ ਅਗਲੇ ਐਤਵਾਰ ਨੂੰ ਸਾਈਨ ਵੇਵ (sine wave) ਉੱਪਰ ਉਠਦੀ ਹੈ ਅਤੇ ਉਹ ਦੁਬਾਰਾ ਪਰਮੇਸ਼ੁਰ ਦੀ ਉਸਤਤ ਕਰਨਾ ਸ਼ੁਰੂ ਕਰ ਦਿੰਦੇ ਹਨ।

ਉਸ ਤੋਂ ਬਾਅਦ, ਲਹਿਰ ਫਿਰ ਹੇਠਾਂ ਚਲੀ ਜਾਂਦੀ ਹੈ! ਯਕੀਨਨ ਹੀ ਇਹ ਉਹ ਜੀਵਨ ਨਹੀਂ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਉਸਦੇ ਨਵੇਂ-ਨੇਮ ਨੂੰ ਮੰਨਣ ਵਾਲੇ ਬੱਚੇ ਜੀਉਣ। ਕੀ ਪਵਿੱਤਰ ਆਤਮਾ ਜੋ ਕਿਸੇ ਵਿਅਕਤੀ ਨੂੰ ਅਣਜਾਣ ਭਾਸ਼ਾਵਾਂ ਵਿੱਚ ਬੋਲਣ ਦਾ ਤੋਹਫ਼ਾ ਦਿੰਦਾ ਹੈ, ਉਸਦੀ ਮਾਂ-ਬੋਲੀ ਵਿੱਚ ਉਸਦੀ ਬੋਲੀ ਨੂੰ ਵੀ ਕਾਬੂ ਨਹੀਂ ਕਰ ਸਕਦਾ? ਉਹ ਜ਼ਰੂਰ ਕਰ ਸਕਦਾ ਹੈ। ਬਾਈਬਲ ਕਹਿੰਦੀ ਹੈ, "ਪ੍ਰਭੂ ਵਿੱਚ ਹਮੇਸ਼ਾ ਅਨੰਦਿਤ ਕਰੋ। ਹਰ ਚੀਜ਼ ਲਈ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ" (ਫ਼ਿਲਿੱਪੀਆਂ 4:4;ਅਫ਼ਸੀਆਂ 5:20)।

ਨਵੇਂ ਨੇਮ ਵਿੱਚ ਹਰ ਸਮੇਂ ਸਾਡੇ ਲਈ ਪਰਮੇਸ਼ੁਰ ਦੀ ਇਹੀ ਇੱਛਾ ਹੈ ਅਤੇ ਉਸ ਹੁਕਮ ਦੀ ਪਾਲਣਾ ਕਰਨ ਲਈ ਪਵਿੱਤਰ ਆਤਮਾ ਸਾਨੂੰ ਸਹਾਇਕ ਵਜੋਂ ਦਿੱਤਾ ਗਿਆ ਹੈ। ਸਾਨੂੰ ਵੀ ਇਸ ਵਿਸ਼ਵਾਸ਼ ਨਾਲ ਜੀਉਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਸਾਡੀ ਹਰ ਸਮੱਸਿਆ, ਜਿਸਦਾ ਅਸੀਂ ਸਾਹਮਣਾ ਕਰਦੇ ਹਾਂ, ਦਾ ਹਲ ਪਹਿਲਾਂ ਹੀ ਕਰ ਰੱਖਿਆ ਹੈ।

ਜਦੋਂ ਇਸਰਾਏਲੀਆਂ ਨੇ ਮੂਸਾ ਕੋਲ ਸ਼ਿਕਾਇਤ ਕੀਤੀ,ਤਾਂ ਉਸਨੇ ਯਹੋਵਾਹ ਅੱਗੇ ਦੁਹਾਈ ਦਿੱਤੀ,ਅਤੇ ਯਹੋਵਾਹ ਨੇ ਕਿਹਾ," ਸਮੱਸਿਆ ਦਾ ਹੱਲ ਉੱਥੇ ਹੈ - ਤੁਹਾਡੇ ਸਾਹਮਣੇ ਹੈ" (ਕੂਚ 15:25)। ਯਹੋਵਾਹ ਨੇ ਉਸਨੂੰ ਇੱਕ ਦਰਖਤ ਦਿਖਾਇਆ। ਮੂਸਾ ਨੇ ਦਰਖਤ ਨੂੰ ਵੱਢ ਕੇ ਪਾਣੀ ਵਿੱਚ ਪਾ ਦਿੱਤਾ,ਅਤੇ ਪਾਣੀ ਮਿੱਠਾ ਹੋ ਗਿਆ।

ਉਜਾੜ ਵਿੱਚ ਉਹ ਦਰਖਤ ਕਿਸਨੇ ਲਾਇਆ ਸੀ? ਕੀ ਇਹ ਕੋਈ ਆਦਮੀ ਸੀ ਜਾਂ ਪਰਮੇਸ਼ਰ? ਬਿਨਾਂ ਸ਼ੱਕ ਪਰਮੇਸ਼ਰ! ਮਨੁੱਖ ਉਜਾੜ ਵਿੱਚ ਦਰਖਤ ਨਹੀਂ ਲਗਾਉਂਦੇ। ਪਰਮੇਸ਼ਰ ਨੇ ਉਹ ਦਰਖਤ ਮਾਰਾਹ ਦੇ ਨੇੜੇ ਕਈ ਸਾਲ ਪਹਿਲਾਂ ਲਗਾਇਆ ਸੀ, ਕਿਉਂਕਿ ਉਹ ਜਾਣਦਾ ਸੀ ਕਿ ਕਈ ਸਾਲ ਬਾਅਦ ਉਸਦੇ ਬੱਚੇ ਮਾਰਾਹ ਆਉਣਗੇ ਅਤੇ ਇਸਦੇ ਪਾਣੀ ਨੂੰ ਕੌੜਾ ਪਾਉਣਗੇ। ਇਸ ਲਈ ਉਸਨੇ ਅਸਲ ਵਿੱਚ ਉਨ੍ਹਾਂ ਦੀ ਸਮੱਸਿਆ ਦੇ ਹੱਲ ਦੀ ਯੋਜਨਾ ਕਈ ਸਾਲ ਪਹਿਲਾਂ ਹੀ ਬਣਾ ਲਈ ਸੀ। ਕੀ ਤੁਸੀਂ ਸਮਝਦੇ ਹੋ ਕਿ ਉਸੇ ਪਰਮੇਸ਼ਰ ਨੇ ਤੁਹਾਡੇ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਹੁਤ ਪਹਿਲਾਂ ਉਹਨਾਂ ਸਾਰੀਆਂ ਸਮੱਸਿਆਵਾਂ ਦੇ ਹਲ ਦੀ ਯੋਜਨਾ ਨਹੀਂ ਬਣਾਈ ਹੋਵੇਗੀ?

ਵਿਸ਼ਵਾਸ ਨਾਲ ਚੱਲਣਾ ਇਸ ਗੱਲ'ਤੇ ਵਿਸ਼ਵਾਸ ਕਰਨਾ ਹੈ। ਅੱਜ ਕੋਈ ਵੀ ਸਮੱਸਿਆ ਅਚਾਨਕ ਨਹੀਂ ਆ ਸਕਦੀ ਜੋ ਪਰਮੇਸ਼ਰ ਨੂੰ ਹੈਰਾਨ ਕਰ ਦੇਵੇ।ਪਰਮੇਸ਼ਰ ਨਾ ਸਿਰਫ਼ ਪਹਿਲਾਂ ਹੀ ਜਾਣਦਾ ਹੈ ਕਿ ਸ਼ੈਤਾਨ ਸਾਡੇ ਲਈ ਕਿਹੜੀਆਂ ਸਮੱਸਿਆਵਾਂ ਤਿਆਰ ਕਰ ਰਿਹਾ ਹੈ, ਸਗੋਂ ਉਸਨੇ ਉਨ੍ਹਾਂ ਸਾਰੀਆਂ ਦਾ ਹੱਲ ਵੀ ਪਹਿਲਾਂ ਹੀ ਤਿਆਰ ਕਰ ਦਿੱਤਾ ਹੈ! ਇਸ ਲਈ ਤੁਸੀਂ ਹਰ ਸਮੱਸਿਆ ਦਾ ਦਲੇਰੀ ਨਾਲ ਸਾਹਮਣਾ ਕਰ ਸਕਦੇ ਹੋ।

ਇੱਕ ਵਿਸ਼ਵਾਸੀ ਵਜੋਂ ਆਪਣੇ 66 ਸਾਲਾਂ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ, ਮੈਂ ਇਸ ਸੱਚਾਈ ਦੀ ਗਵਾਹੀ ਦੇ ਸਕਦਾ ਹਾਂ। ਮੈਨੂੰ ਅਜੇ ਤੱਕ ਕਦੇ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਸਦਾ ਹੱਲ ਪਰਮੇਸ਼ੁਰ ਨੇ ਨਾ ਕੀਤਾ ਹੋਵੇ! ਉਸਨੇ ਮੇਰੇ ਜੀਵਨ ਵਿੱਚ ਮਾਰਾਹ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪਾਣੀ ਨੂੰ ਮਿੱਠਾ ਕਰਨ ਲਈ ਦਰਖਤਾਂ ਦੇ ਬੀ ਬੀਜ ਦਿੱਤੇ ਸਨ। ਮੈਂ ਤੁਹਾਨੂੰ ਵੀ ਸਾਡੇ ਅਦਭੁਤ, ਪਿਆਰ ਕਰਨ ਵਾਲੇ ਪਿਤਾ ਵਿੱਚ ਵਿਸ਼ਵਾਸ ਦੁਆਰਾ ਚੱਲਣ ਦੀ ਤਾਕੀਦ ਕਰਦਾ ਹਾਂ ਜੋ ਹਮੇਸ਼ਾ "ਪਿਆਰ ਵਿੱਚ ਸਾਡੇ ਲਈ ਚੁੱਪ-ਚਾਪ ਯੋਜਨਾ ਬਣਾ ਰਿਹਾ ਹੈ" (ਸਫ਼ਨਯਾਹ 3:17 - ਵਿਆਖਿਆ) - ਅਤੇ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਨਿਰੰਤਰ ਦੂਰ ਕਰੋਗੇ। ਤੁਹਾਡੀ ਜ਼ਬਾਨ 'ਤੇ ਕਦੇ ਵੀ ਸ਼ਿਕਾਇਤ, ਬੁੜਬੁੜ ਅਤੇ ਗੁੱਸਾ ਨਹੀਂ ਹੋਵੇਗ, ਅਤੇ ਸਿਰਫ਼ ਪਰਮੇਸ਼ੁਰ ਦੀ ਉਸਤਤ ਅਤੇ ਧੰਨਵਾਦ ਹੋਵੇਗਾ। ਆਮੀਨ।