ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕਿ ਹਰੇਕ ਪਤੀ ਨੂੰ ਯਿਸੂ ਦੇ ਕਲੀਸਿਯਾ ਪ੍ਰਤਿ ਪਿਆਰ ਨੂੰ ਉਦਾਹਰਨ ਵਜੋਂ ਦੇਖਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੀ ਪਤਨੀ ਨੂੰ ਕਿਵੇਂ ਪਿਆਰ ਕਰਨਾ ਹੈ। (ਅਫ਼ਸੀਆਂ 5:25)। ਦਸ ਪ੍ਰਤੀਸ਼ਤ ਇਮਾਨਦਾਰੀ ਨਾਲ ਮੰਨਣ ਵਾਲਾ ਕੋਈ ਵੀ ਪਤੀ, ਇਹ ਸਵੀਕਾਰ ਕਰੇਗਾ ਕਿ ਇਸ ਆਇਤ ਦੀ ਪਾਲਣਾ ਕਰਨ ਵਿੱਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ। ਕੋਈ ਵੀ ਮਰਦ ਅਜਿਹਾ ਨਹੀਂ ਜੋ ਇਸਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਸਕਿਆ ਹੋਵੇ। ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਵਿਸ਼ਵਾਸੀ ਇਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ। ਜੇ ਅਸੀਂ ਕੋਸ਼ਿਸ਼ ਵੀ ਨਹੀਂ ਕਰਦੇ ਤਾਂ ਅਸੀਂ ਕਦੇ ਵੀ ਇਸਦੀ ਪਾਲਣਾ ਨਹੀਂ ਕਰ ਸਕਾਂਗੇ। ਇਸਦਾ ਇਹੀ ਅਰਥ ਹੈ ਜਦੋਂ ਬਾਈਬਲ ਵਿੱਚ ਕਿਹਾ ਗਿਆ ਹੈ ਕਿ "ਸੰਪੂਰਨਤਾ ਵੱਲ ਵਧਦੇ ਰਹੋ"। ਪਤੀ ਦਾ ਇੱਕੋ ਫ਼ਰਜ਼ ਹੈ: ਆਪਣੀ ਪਤਨੀ ਨਾਲ ਉਸ ਤਰ੍ਹਾਂ ਪਿਆਰ ਕਰਨਾ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਕੀਤਾ। ਉਸਨੂੰ ਇਸ ਖੇਤਰ ਵਿੱਚ ਸੰਪੂਰਨਤਾ ਵੱਲ ਵਧਦੇ ਰਹਿਣਾ ਚਾਹੀਦਾ ਹੈ ਤਾਂ ਜੋ ਹਰ ਸਾਲ ਉਹ ਆਪਣੀ ਪਤਨੀ ਨੂੰ ਵਧੇਰੇ ਸੰਪੂਰਨਤਾ ਨਾਲ ਪਿਆਰ ਕਰ ਸਕੇ, ਉਸੇ ਤਰ੍ਹਾਂ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਪਿਆਰ ਕੀਤਾ ਅਤੇ ਉਸਨੂੰ ਪਵਿੱਤਰ ਕਰਨ ਲਈ ਆਪਣੇ ਆਪ ਨੂੰ ਉਸ ਲਈ ਸੌਂਪ ਦਿੱਤਾ।
ਜਦੋਂ ਮਸੀਹ ਨੇ ਕਲੀਸਿਯਾ ਵਿੱਚ ਕਮਜ਼ੋਰੀ ਦੇਖੀ ਤਾਂ ਉਸਨੇ ਉਸਨੂੰ ਕਿਵੇਂ ਸੁਧਾਰਿਆ? ਉਸ ਤਰੀਕੇ ਨਾਲ ਨਹੀਂ ਜਿਵੇਂ ਜ਼ਿਆਦਾਤਰ ਪਤੀ ਕਰਦੇ ਹਨ। ਬਹੁਤੇ ਪਤੀ ਆਪਣੀਆਂ ਪਤਨੀਆਂ ਦੀ ਕਮਜ਼ੋਰੀ ਨੂੰ ਕਠੋਰ ਅਤੇ ਤਿੱਖੇ ਬੋਲਾਂ ਨਾਲ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ "ਤੂੰ ਸਹੀ ਢੰਗ ਨਾਲ ਵਿਹਾਰ ਨਹੀਂ ਕਰ ਰਹੀ" ਜਾਂ ਇਸ ਤਰ੍ਹਾਂ ਦੇ ਕਈ ਹੋਰ ਬੁਰੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਯਿਸੂ ਨੇ ਅਜਿਹਾ ਨਹੀਂ ਕੀਤਾ। ਜਦੋਂ ਉਹ ਕਲੀਸਿਯਾ ਨੂੰ ਕਿਸੇ ਦਾਗ ਜਾਂ ਝੁਰੜੀ ਦੇ ਬਿਨਾਂ ਪਵਿੱਤਰ ਅਤੇ ਨਿਰਦੋਸ਼ ਬਣਾਉਣਾ ਚਾਹੁੰਦਾ ਸੀ ਤਾਂ ਉਸਨੇ ਕੀ ਕੀਤਾ? ਉਸਨੇ ਉਸਨੂੰ ਪਵਿੱਤਰ ਕਰਨ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਕੀ ਤੁਸੀਂ ਕਦੇ ਆਪਣੀ ਪਤਨੀ ਲਈ ਅਜਿਹਾ ਕਰਨ ਬਾਰੇ ਸੋਚਿਆ ਹੈ? ਇਹੀ ਪਰਮੇਸ਼ੁਰ ਦਾ ਰਾਹ ਹੈ। ਸਾਰੀ ਮਨੁੱਖ ਜਾਤੀ ਵਿਪਰੀਤ ਦਿਸ਼ਾ ਵੱਲ ਜਾ ਰਹੀ ਹੈ। ਜੇ ਤੁਸੀਂ ਪਰਮੇਸ਼ੁਰ ਦੇ ਰਾਹ 'ਤੇ ਚੱਲੋਗੇ ਤਾਂ ਤੁਹਾਡਾ ਵਿਆਹੁਤਾ ਜੀਵਨ ਬਿਹਤਰ ਤੋਂ ਬਿਹਤਰੀਨ ਵੱਲ ਜਾਵੇਗਾ। ਜਦੋਂ ਤੁਸੀਂ ਪਤੀ ਵਜੋਂ ਆਪਣੀ ਪਤਨੀ ਵਿੱਚ ਕੋਈ ਨੁਕਸ ਦੇਖਦੇ ਹੋ ਤਾਂ ਤੁਹਾਨੂੰ ਯਿਸੂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਚਾਹੀਦਾ ਹੈ। ਜੋ ਕੁਝ ਤੁਹਾਡੇ ਆਲੇ-ਦੁਆਲੇ ਦੂਸਰੇ ਲੋਕ ਕਰਦੇ ਹਨ, ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ।
ਸਭ ਤੋਂ ਔਖਾ ਕੰਮ ਹੈ ਆਪਣੀ ਹਉਮੈ ਨੂੰ ਛੱਡਣਾ ਜੋ ਇਹ "ਮੈਂ" ਦੀ ਪਛਾਣ, ਉਹ ਮਹੱਤਵਪੂਰਨ ਵਿਅਕਤੀ ਜੋ ਤਖ਼ਤ ਉੱਤੇ ਬੈਠਾ ਹੈ। ਜਦੋਂ ਉਸਦੀ ਪਤਨੀ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ ਜਿਸ ਤਰ੍ਹਾਂ ਤਖ਼ਤ ਉੱਤੇ ਬੈਠਾ ਰਾਜਾ ਚਾਹੁੰਦਾ ਹੈ ਤਾਂ ਉਹ ਬਹੁਤ ਦੁਖੀ ਅਤੇ ਨਾਰਾਜ਼ ਹੁੰਦਾ ਹੈ। ਇਹ ਤੁਹਾਡਾ ਉਹ ਸਵੈ ਹੈ ਜਿਸਨੂੰ ਆਪਣੀ ਪਤਨੀ ਨੂੰ ਪਵਿੱਤਰ ਕਰਨ ਲਈ ਤਿਆਗਣਾ ਜ਼ਰੂਰੀ ਹੈ। ਇਹ ਦੁੱਖ ਦੀ ਗੱਲ ਹੈ ਕਿ ਬਹੁਤ ਥੋੜ੍ਹੇ ਪਤੀ ਇਸ ਰਾਹ 'ਤੇ ਚੱਲਣ 'ਚ ਦਿਲਚਸਪੀ ਰੱਖਦੇ ਹਨ। ਜੇ ਤੁਸੀਂ ਇਸ ਰਾਹ 'ਤੇ ਨਹੀਂ ਚੱਲਦੇ ਤਾਂ ਤੁਹਾਡਾ ਵਿਆਹੁਤਾ ਜੀਵਨ ਸਿਰਫ਼ ਨਿਘਾਰ ਵੱਲ ਹੀ ਜਾਵੇਗਾ। ਪਰ ਜੇ ਤੁਸੀਂ ਸੱਚਮੁੱਚ ਇਸ ਰਾਹ 'ਤੇ ਚੱਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਪਤਨੀ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪਿਆਰ ਦਾ ਅਰਥ ਕਿਸੇ ਸ਼ਬਦ-ਕੋਸ਼ ਵਿੱਚ ਨਾ ਭਾਲੋ। ਬਲਕਿ ਪਿਆਰ ਦਾ ਅਰਥ ਮਸੀਹ ਦੇ ਉਦਾਹਰਨ ਵਿੱਚ ਭਾਲੋ ਅਤੇ ਆਪਣੇ ਰਿਸ਼ਤੇ ਵਿੱਚ ਮਸੀਹ ਵਾਂਗ ਮਰਨ ਲਈ ਤਿਆਰ ਰਹੋ। ਪਤੀਆਂ ਵਜੋਂ ਇਹੀ ਸਾਡਾ ਸੱਦਾ ਹੈ।
ਯਿਸੂ ਸਾਡਾ ਆਗੂ ਹੈ ਪਰ ਉਸ ਅਰਥ ਵਿੱਚ ਨਹੀਂ ਜਿਵੇਂ ਸੰਸਾਰ ਆਗੂਆਂ ਨੂੰ ਸਮਝਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਆਪਣੇ ਧਰਤੀ 'ਤੇ ਆਖਰੀ ਦਿਨਾਂ ਵਿੱਚ ਯਿਸੂ ਕਿੱਥੇ ਸੀ? ਆਪਣੀ ਦੁਲਹਨ ਦੇ ਪੈਰਾਂ ਕੋਲ ਉਸ ਦੇ ਪੈਰ ਧੋ ਰਿਹਾ ਸੀ। ਦੂਜੇ ਸ਼ਬਦਾਂ ਵਿੱਚ, ਜੇ ਕੋਈ ਪਤੀ ਸੰਪੂਰਨਤਾ ਦੀ ਸਿਖਰ ਤੱਕ ਪਹੁੰਚ ਗਿਆ ਹੈ ਤਾਂ ਉਹ ਆਪਣੀ ਪਤਨੀ ਦੇ ਪੈਰਾਂ ਕੋਲ, ਉਸਦੇ ਪੈਰ ਧੋਂਦਾ, ਉਸਦੀ ਸਹਾਇਤਾ ਕਰਦਾ ਅਤੇ ਉਸਨੂੰ ਪਵਿੱਤਰ ਕਰਨ ਲਈ ਉਸਨੂੰ ਸਾਫ਼ ਕਰਦਾ ਮਿਲੇਗਾ। ਪੈਰ ਧੋਣ ਦਾ ਕੀ ਭਾਵ ਹੈ? ਇਸਦਾ ਭਾਵ ਹੈ ਗੰਦੇ ਕੰਮ ਕਰਨਾ। ਬੇਸ਼ੱਕ, ਕੁਝ ਮੂਰਖ ਪਤਨੀਆਂ ਇਸਦਾ ਫ਼ਾਇਦਾ ਉਠਾਉਂਦੀਆਂ ਹਨ ਅਤੇ ਆਪਣੇ ਪਤੀਆਂ 'ਤੇ ਹੁਕਮ ਚਲਾਉਂਦੀਆਂ ਹਨ। ਯਿਸੂ ਲੋਕਾਂ ਦੇ ਪੈਰਾਂ ਹੇਠ ਪਾਇਦਾਨ ਵਾਂਗ ਨਹੀਂ ਸੀ ਤਾਂ ਉਹ ਕੀ ਸੀ? ਕੁਝ ਔਰਤਾਂ ਗ਼ਲਤਫ਼ਹਿਮੀ ਪਾਲ ਲੈਂਦੀਆਂ ਹਨ ਜਦੋਂ ਅਸੀਂ ਕਹਿੰਦੇ ਹਾਂ ਕਿ ਪਤੀ ਨੂੰ ਆਪਣੀ ਪਤਨੀ ਦੇ ਪੈਰ ਧੋਣੇ ਚਾਹੀਦੇ ਹਨ ਅਤੇ ਗੰਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਦੇ ਪਤੀ ਹਰ ਤਰ੍ਹਾਂ ਦੇ ਅਜੀਬ ਅਤੇ ਗੰਦੇ ਕੰਮ ਕਰਨ ਵਾਲੇ ਨੌਕਰ ਬਣ ਜਾਂਦੇ ਹਨ। ਮੇਰਾ ਇਹ ਮਤਲਬ ਨਹੀਂ ਹੈ। ਯਿਸੂ ਪਾਇਦਾਨ ਨਹੀਂ ਸੀ। ਜੇ ਤੁਸੀਂ ਯਿਸੂ ਨੂੰ ਆਪਣੇ ਚੇਲਿਆਂ ਦੇ ਨਾਲ ਬੈਠਾ ਦੇਖੋਗੇ ਤਾਂ ਇਸ ਵਿੱਚ ਕੋਈ ਸ਼ੱਕ ਨਾ ਹੁੰਦਾ ਕਿ ਆਗੂ ਕੌਣ ਹੈ। ਆਗੂਆਂ ਦਾ ਸਪੱਸ਼ਟ ਅਕਸ ਸੀ। ਤੁਸੀਂ ਕਦੇ ਇਹ ਨਾ ਸੋਚਦੇ ਕਿ ਪਤਰਸ ਜਾਂ ਮੱਤੀ ਆਗੂ ਹੈ। ਪਤੀਆਂ ਦੀ ਵੀ ਇਹੀ ਸਥਿਤੀ ਹੋਣੀ ਚਾਹੀਦੀ ਹੈ। ਆਗੂ ਅਤੇ ਸੇਵਕ ਹੋਣ ਦਾ ਇਹ ਸੂਖ਼ਮ ਸੰਤੁਲਨ ਹੀ ਉਹ ਚੀਜ਼ ਹੈ ਜੋ ਸਾਨੂੰ ਯਿਸੂ ਤੋਂ ਸਿੱਖਣੀ ਚਾਹੀਦੀ ਹੈ। ਅਜਿਹੀ ਅਗੁਵਾਈ ਲਈ ਸਿਆਣਪ ਦੀ ਲੋੜ ਹੈ ਜੇ ਤੁਸੀਂ ਪ੍ਰਾਰਥਨਾ ਵਿੱਚ ਉਸ ਤੋਂ ਮੰਗੋ ਤਾਂ ਇਹ ਕੇਵਲ ਪਰਮੇਸ਼ਰ ਹੀ ਦੇ ਸਕਦਾ ਹੈ।
ਯਿਸੂ ਇੱਕ ਅਜਿਹਾ ਚਰਵਾਹਾ ਹੈ ਜੋ ਆਪਣੇ ਇੱਜੜ ਤੋਂ ਅੱਗੇ ਚੱਲਦਾ ਹੈ। ਉਹ ਉਨ੍ਹਾਂ ਨੂੰ ਪਿੱਛੋਂ ਲੱਤਾਂ ਨਹੀਂ ਮਾਰਦਾ। ਯਿਸੂ ਨੇ ਬਹੁਤ ਜ਼ਿਆਦਾ ਉਪਦੇਸ਼ ਨਹੀਂ ਦਿੱਤੇ। ਉਹ ਆਪਣੀ ਦੁਲਹਨ ਲਈ ਪਾਲਣ ਕਰਨ ਵਾਲੀ ਉਦਾਹਰਨ ਸੀ। ਪਤੀ ਨੂੰ ਵੀ ਆਪਣੀ ਪਤਨੀ ਦੀ ਅਗਵਾਈ ਕਰਨ ਵਾਲਾ ਬਿਲਕੁਲ ਯਿਸੂ ਵਾਂਗ ਚਰਵਾਹਾ ਬਣਨਾ ਚਾਹੀਦਾ ਹੈ। ਜਦੋਂ ਤੁਹਾਡੀ ਪਤਨੀ ਠੋਕਰ ਖਾਂਦੀ ਹੈ ਤਾਂ ਮੇਰੇ ਪਿਆਰੇ ਭਰਾ ਆਪਣੇ ਆਪ ਤੋਂ ਪੁੱਛੋ, ਕੀ ਮੈਂ ਆਪਣੀ ਭੇਡ, ਆਪਣੀ ਪਤਨੀ ਜਿਸਨੂੰ ਪਰਮੇਸ਼ੁਰ ਨੇ ਮੇਰੀ ਦੇਖ-ਰੇਖ ਵਿੱਚ ਸੌਂਪਿਆ ਹੈ, ਦੀ ਸਹੀ ਰਾਹ 'ਤੇ ਅਗਵਾਈ ਕਰ ਰਿਹਾ ਹਾਂ? ਤੁਹਾਡੀ ਪਤਨੀ ਦੇ ਪਿੱਛੇ ਹੋਰ ਛੋਟੇ ਲੇਲੇ ਵੀ ਆਉਣਗੇ ਜਿਵੇਂ ਕਿ ਬੱਚੇ। ਉਹ ਸਾਰੇ ਇੱਕ ਮਰਦ ਜੋ ਕਿ ਚਰਵਾਹਾ ਹੈ 'ਤੇ ਨਿਰਭਰ ਹਨ। ਜੇ ਪਤੀ ਦਾ ਆਪਣੇ ਉੱਤੇ ਕਾਬੂ ਨਹੀਂ ਹੈ ਤਾਂ ਤੁਸੀਂ ਭੇਡਾਂ ਅਤੇ ਲੇਲਿਆਂ ਤੋਂ ਕਿਵੇਂ ਚੰਗੇ ਵਿਹਾਰ ਦੀ ਉਮੀਦ ਕਰ ਸਕਦੇ ਹੋ? ਜੇ ਉਹ ਆਪਣੀ ਮੁਕਤੀ ਨੂੰ ਡਰ ਅਤੇ ਕੰਬਣੀ ਨਾਲ ਪੂਰਾ ਨਹੀਂ ਕਰ ਰਿਹਾ ਅਤੇ ਜੇ ਉਹ ਯਿਸੂ ਦੇ ਪਿੱਛੇ ਨਹੀਂ ਚੱਲ ਰਿਹਾ ਤਾਂ ਘਰ ਕਿਸ ਦਿਸ਼ਾ ਵਿੱਚ ਜਾਵੇਗਾ? ਉਸ ਦਿਸ਼ਾ ਵਿੱਚ ਜੋ ਮਨੁੱਖ ਜਾਤੀ ਵਾਂਗ ਪਰਮੇਸ਼ੁਰ ਦੇ ਬਿਲਕੁਲ ਉਲਟ ਸੀ।
ਇਸ ਲਈ, ਜੇ ਅਸੀਂ ਚਾਹੁੰਦੇ ਹਾਂ ਕਿ ਵਿਆਹੁਤਾ ਜੀਵਨ ਬਿਹਤਰ ਤੋਂ ਬਿਹਤਰੀਨ ਵੱਲ ਜਾਵੇ, ਤਾਂ ਸਾਡੇ ਕੋਲ ਅਜਿਹੇ ਪਤੀ ਹੋਣੇ ਚਾਹੀਦੇ ਹਨ ਜੋ ਯਿਸੂ ਦੇ ਪਿੱਛੇ ਚੱਲਣ ਦੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣ। ਇਹ ਉਸਦਾ ਸ਼ੌਕ ਹੋਣਾ ਚਾਹੀਦਾ ਹੈ, ਉਸਦੀ ਜ਼ਿੰਦਗੀ ਭਰ ਦੀ ਲਗਨ ਹੋਣੀ ਚਾਹੀਦੀ ਹੈ, ਇੱਥੋਂ ਤੱਕ ਕਿ ਉਸਦਾ ਪੂਰਾ ਸਮਾਂ ਇਹੀ ਕੰਮ ਹੋਣਾ ਚਾਹੀਦਾ ਨਾ ਕਿ ਕਿਸੇ ਕਲੀਸਿਯਾ ਦੀ ਮੀਟਿੰਗ ਵਿੱਚ ਕਦੇ-ਕਦਾਈਂ ਕੀਤਾ ਜਾਣ ਵਾਲੀ ਕੰਮ ਹੋਵੇ। ਅਜਿਹਾ ਵਿਆਹ ਚੇਲਿਆਂ ਲਈ ਹੈ ਉਨ੍ਹਾਂ ਲਈ ਨਹੀਂ ਜੋ ਸਿਰਫ਼ ਮਰਨ ਤੋਂ ਬਾਅਦ ਸਵਰਗ ਜਾਣਾ ਚਾਹੁੰਦੇ ਹਨ।