WFTW Body: 

"ਉਹ ਧੰਨ ਹਨ ਜਿਹੜੇ ਦੀਨ ਹਨ (ਉਹਨਾਂ ਲਈ ਜੋ ਨਿਮਰ ਅਤੇ ਦੀਨ ਹਨ) ਉਹ ਵਾਅਦੇ ਦੀ ਧਰਤੀ ਦੇ ਵਾਰਸ ਹੋਣਗੇ (ਮਤੀ 5:5)।" ਮੇਰਾ ਵਿਸ਼ਵਾਸ਼ ਹੈ ਕਿ ਇਹ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਹੱਕਾਂ ਲਈ ਨਹੀਂ ਲੜਣਗੇ ਜੋ ਬਦਸਲੂਕੀ ਹੋਣ 'ਤੇ ਬਦਲਾ ਨਹੀਂ ਲੈਣਗੇ। ਯਿਸੂ ਨੇ ਉਸ ਸਮੇਂ ਦੀਨਤਾ ਦਿਖਾਈ ਜਦੋਂ ਉਸਦੇ ਸਾਰੇ ਅਧਿਕਾਰ ਖੋਹ ਲਏ ਗਏ, ਉਸਨੇ ਵਿਰੋਧ ਨਹੀ ਕੀਤਾ। ਉਸਨੇ ਉਹਨਾਂ ਨੂੰ ਸਰਾਪ ਨਹੀਂ ਦਿੱਤਾ ਜਿਹਨਾਂ ਨੇ ਉਸਨੂੰ ਸਰਾਪ ਦਿੱਤਾ। ਉਸਨੇ ਉਹਨਾਂ ਲੋਕਾ 'ਤੇ ਪਰਮੇਸ਼ਰ ਦੇ ਨਿਆਂ ਲਈ ਪ੍ਰਾਥਨਾ ਨਹੀਂ ਕੀਤੀ ਜਿਹਨਾਂ ਨੇ ਉਸਨੂੰ ਸਲੀਬ ਦਿੱਤੀ ਸੀ। ਉਸਨੇ ਸਾਨੂੰ ਮਤੀ 11:29 ਵਿੱਚ ਕਿਹਾ, "ਮੇਰੇ ਤੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮਰ ਦਿਲ ਹਾਂ-ਮੈਂ ਦਿਲ ਤੋਂ ਨਿਮਰ ਅਤੇ ਦੀਨ ਹਾਂ।" ਅੰਗਰੇਜ਼ੀ ਵਿੱਚ ਇਸਦਾ ਪੂਰੀ ਤਰ੍ਹਾਂ ਸਹੀ ਅਨੁਵਾਦ ਕਰਨਾ ਸੌਖਾ ਨਹੀਂ ਹੈ। ਇਸ ਲਈ ਲੋਕ ਇਸਦਾ ਕਈ ਤਰ੍ਹਾਂ ਦਾ ਅਨੁਵਾਦ ਕਰਦੇ ਹਨ- ਦੀਨ/ਕੋਮਲ (ਮੇਰੀ ਬਾਈਬਲ ਵਿੱਚ ਇਸਦਾ ਅਨੁਵਾਦ ਨਿਮਰ ਕੀਤਾ ਗਿਆ ਹੈ) ਆਮ ਤਸਵੀਰ ਇਹ ਸਾਹਮਣੇ ਆਉਂਦੀ ਹੈ ਕਿ ਜੋ ਆਪਣੇ ਅਧਿਕਾਰਾਂ ਲਈ ਨਹੀਂ ਲੜ ਰਿਹਾ, ਕਿਉਂਕਿ ਇਹ ਕਹਿੰਦਾ ਹੈ ਉਹ ਇੱਕ ਦਿਨ ਧਰਤੀ ਦਾ ਵਾਰਸ ਹੋਵੇਗਾ। ਪਰਮੇਸ਼ਰ ਧਰਤੀ ਉਹਨਾਂ ਨੂੰ ਦਿੰਦਾ ਹੈ ਜੋ ਇਸ ਲਈ ਨਹੀਂ ਲੜਦੇ। ਇਹ ਪਰਮੇਸ਼ਰ ਦਾ ਰਾਹ ਹੈ।

ਪਰਮੇਸ਼ਰ ਉਹਨਾਂ ਲੋਕਾਂ ਨੂੰ ਆਪਣੀਆਂ ਸਾਰੀਆਂ ਅਸੀਸਾਂ ਨਹੀਂ ਦਿੰਦਾ ਹੈ ਜੋ ਆਪਣੇ ਹੱਕਾਂ ਲਈ ਲੜਦੇ ਹਨ, ਪਰ ਉਹਨਾਂ ਨੂੰ ਦਿੰਦਾ ਹੈ ਜੋ ਆਪਣੇ ਹੱਕਾਂ ਦਾ ਤਿਆਗ ਕਰਦੇ ਹਨ। ਯਿਸੂ ਨੂੰ ਸਲੀਬ ਦਿੱਤੀ ਗਈ, ਉਸਨੇ ਆਪਣੇ ਸਾਰੇ ਹੱਕਾਂ ਨੂੰ ਤਿਆਗ ਦਿੱਤਾ। ਉਸਦੀ ਨਿਮਰਤਾ ਅਤੇ ਦੀਨਤਾ ਇਸ ਗੱਲ ਵਿੱਚ ਦੇਖੀ ਗਈ ਕਿ ਉਸਨੇ ਆਪਣੇ ਆਪ ਨੂੰ ਦੀਨ ਕੀਤਾ, ਇੱਥੋਂ ਤੱਕ ਕਿ ਸਲੀਬ ਦੀ ਸ਼ਰਮਨਾਕ ਮੌਤ ਤੱਕ ਆਗਿਆਕਾਰ ਬਣਿਆ (ਫਿਲਿੱਪੀਆਂ 2:8)। ਉਸਨੂੰ ਬੇਇੱਜ਼ਤ ਅਤੇ ਸ਼ਰਮਿੰਦਾ ਕੀਤਾ ਗਿਆ। ਅਤੇ ਕਿਉਂਕਿ ਉਹ ਇਸ ਪੱਧਰ ਤੱਕ ਨੀਚੇ ਜਾਣ ਲਈ ਤਿਆਰ ਸੀ ਜਿਵੇਂ ਕਿ ਫਿਲਿੱਪੀਆਂ 2:9 ਵਿੱਚ ਕਿਹਾ ਗਿਆ ਹੈ,"ਇਸ ਕਾਰਨ ਪਰਮੇਸ਼ਰ ਨੇ ਵੀ ਉਸਨੂੰ ਅਤਿ ਉੱਚਿਆਂ ਕੀਤਾ ਅਤੇ ਉਸਨੂੰ ਉਹ ਨਾਮ ਦਿੱਤਾ ਜੋ ਸਭਨਾਂ ਨਾਮਾਂ ਤੋਂ ਉੱਤਮ ਹੈ। " ਅੱਜ ਮਸੀਹ ਨੂੰ ਪਿਤਾ ਦੇ ਸੱਜੇ ਹੱਥ ਤੱਕ ਇਸ ਲਈ ਉੱਚਾ ਕੀਤਾ ਗਿਆ ਹੈ ਕਿਉਂਕਿ ਉਹ ਸਦਾ ਤੋਂ ਹੀ ਉੱਥੇ ਸੀ ਇਸਦਾ ਇਹ ਕਾਰਨ ਨਹੀਂ ਹੈ। ਉਹ ਹਮੇਸ਼ਾ ਪਰਮੇਸ਼ਰ ਦੇ ਰੂਪ ਵਿੱਚ ਮੌਜੂਦ ਸੀ। ਪਰ ਜਦੋਂ ਉਹ ਮਨੁੱਖ ਦੇ ਰੂਪ ਵਿੱਚ ਧਰਤੀ 'ਤੇ ਆਇਆ ਤਾਂ ਉਸਨੇ ਪਿਤਾ ਦੇ ਸੱਜੇ ਹੱਥ ਆਉਣ ਦਾ ਆਪਣਾ ਅਧਿਕਾਰ ਪ੍ਰਾਪਤ ਕੀਤਾ। ਇਹ ਸਮਝਣਾ ਬਹੁਤ ਜ਼ਰੂਰੀ ਹੈ ਉਸਨੇ ਪਿਤਾ ਦੇ ਸੱਜੇ ਹੱਥ ਆਉਣ ਦਾ ਆਪਣਾ ਅਧਿਕਾਰ ਪ੍ਰਾਪਤ ਕੀਤਾ ਕਿਉਂਕਿ ਉਸਨੇ ਆਪਣੇ ਧਰਤੀ ਦੇ ਜੀਵਨ ਦੌਰਾਨ ਪਰਮੇਸ਼ਰ ਦੇ ਸੁਭਾਅ ਨੂੰ ਬਹੁਤ ਸੰਪੂਰਨਤਾ ਨਾਲ ਦਿਖਾਇਆ, ਇੱਕ ਮਨੁੱਖ ਦੇ ਰੂਪ ਵਿੱਚ ਹਰ ਤਰ੍ਹਾਂ ਦੇ ਪਰਤਾਵਿਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਆਪ ਨੂੰ ਮੌਤ ਤੱਕ ਇੱਥੋਂ ਤੱਕ ਕਿ ਸਲੀਬ 'ਤੇ ਮੌਤ ਤੱਕ ਨਿਮਰ ਬਣਾਇਆ। ਉਸਨੇ ਆਪਣੇ ਹੱਕਾਂ ਲਈ ਲੜਾਈ ਨਹੀਂ ਲੜੀ ਅਤੇ ਇਸ ਲਈ ਇੱਕ ਦਿਨ ਪੂਰੀ ਧਰਤੀ ਹੀ ਉਸਨੂੰ ਦੇ ਦਿੱਤੀ ਜਾਵੇਗੀ।

ਇਸ ਸਮੇਂ ਉਸਨੂੰ ਉਹ ਨਾਮ ਦਿੱਤਾ ਗਿਆ ਜੋ ਸੱਭ ਨਾਮਾਂ ਤੋਂ ਉੱਤਮ ਹੈ, ਕਿ ਯਿਸੂ ਦੇ ਨਾਮ 'ਤੇ ਹਰ ਗੋਡਾ ਝੁੱਕੇਗਾ ਜੋ ਸਵਰਗ ਵਿੱਚ ਅਤੇ ਧਰਤੀ 'ਤੇ ਅਤੇ ਧਰਤੀ ਦੇ ਨੀਚੇ ਹੈ। ਇਹ ਅਜੇ ਤੱਕ ਨਹੀਂ ਹੋਇਆ। ਬਹੁਤ ਸਾਰੇ ਲੋਕ ਯਿਸੂ ਦੇ ਨਾਮ ਨੂੰ ਤੁੱਛ ਸਮਝਦੇ ਹਨ ਅਤੇ ਉਸ ਅੱਗੇ ਨਹੀਂ ਝੁੱਕਦੇ। ਦੁਸ਼ਟ ਆਤਮਾ ਅਜਿਹਾ ਨਹੀਂ ਕਰਦੀਆਂ, ਅਤੇ ਬਹੁਤ ਸਾਰੇ ਲੋਕ ਵੀ ਅਜਿਹਾ ਨਹੀਂ ਕਰਦੇ। ਪਰ ਇੱਕ ਦਿਨ ਅਜਿਹਾ ਜ਼ਰੂਰ ਆਵੇਗਾ ਜਦੋਂ ਹਰ ਗੋਡਾ ਯਿਸੂ ਦੇ ਨਾਮ 'ਤੇ ਝੁੱਕੇਗਾ ਅਤੇ ਹਰ ਜੀਭ ਇਹ ਅੰਗੀਕਾਰ ਕਰੇਗੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਅਤੇ ਪੂਰੀ ਧਰਤੀ ਉਸਨੂੰ ਦੇ ਦਿੱਤੀ ਜਾਵੇਗੀ। ਇਹ ਉਸਦੀ ਹੋਵੇਗੀ ਕਿਉਂਕਿ ਉਹ ਨਿਮਰ ਸੀ। ਇਸ ਲਈ ਉਹਨਾਂ ਲੋਕਾਂ ਨੂੰ ਜੋ ਨਿਮਰਤਾ ਦੇ ਰਾਹ 'ਤੇ ਚਲਦੇ ਹਨ, ਯਿਸੂ ਨੇ ਕਿਹਾ "ਮੇਰੇ ਤੋਂ ਸਿੱਖੋ" (ਮਤੀ 11:29)।ਉਸਨੇ ਸਾਨੂੰ ਦਿਖਾਇਆ ਕਿ ਇਹੀ ਨਿਮਰਤਾ ਅਤੇ ਦੀਨਤਾ ਹੈ।"ਮੇਰੇ ਤੋਂ ਸਿੱਖੋ ਕਿਉਂਕਿ ਮੈਂ ਕੋਮਲ ਅਤੇ ਨਿਮਰ ਦਿਲ ਹਾਂ ਮੈਂ ਦਿਲ ਤੋਂ ਨਿਮਰ ਅਤੇ ਦੀਨ ਹਾਂ।"ਇਹ ਕੁੱਝ ਅਜਿਹਾ ਜੋ ਅਸੀਂ ਯਿਸੂ ਤੋਂ ਸਿੱਖਣਾ ਹੈ। ਉਹ ਸਾਨੂੰ ਕਿਸੇ ਕਿਤਾਬ ਤੋਂ ਸਿੱਖਣ ਲਈ ਨਹੀਂ ਕਹਿੰਦੇ ਹਨ। ਉਹ ਕਹਿੰਦੇ ਹਨ, "ਮੇਰੇ ਵੱਲ ਦੇਖੋ ਅਤੇ ਦੇਖੋ ਕਿ ਮੈਂ ਕਿਸ ਤਰ੍ਹਾਂ ਆਪਣੇ ਹੱਕਾਂ ਲਈ ਲੜਾਈ ਨਹੀਂ ਲੜੀ। ਕਿਸ ਤਰ੍ਹਾਂ ਮੈਂ ਆਪਣੇ ਹੱਕਾਂ ਨੂੰ ਤਿਆਗ ਦਿੱਤਾ ਅਤੇ ਮੈਂ ਨਿਮਰ ਅਤੇ ਦੀਨ ਸੀ ਇਉਂ ਤੁਸੀਂ ਆਪਣੇ ਆਤਮੇ ਅੰਦਰ ਵਿਸ਼ਰਾਮ ਮਹਿਸੂਸ ਕਰੋਗੇ।" ਮੇਰਾ ਵਿਸ਼ਵਾਸ਼ ਹੈ ਕਿ ਬਹੁਤ ਸਾਰੇ ਮਸੀਹ ਇਸ ਲਈ ਅਸ਼ਾਂਤ ਅਤੇ ਤਣਾਅ ਵਿੱਚ ਹਨ, ਕੁੱਝ ਘਬਰਾਹਟ ਵਿੱਚ ਹਨ ਕਿਉਂਕਿ ਉਹ ਦੀਨ ਨਹੀਂ ਹਨ। ਉਹ ਅੰਦਰੋ ਕਿਸੇ ਚੀਜ਼ ਲਈ ਲੜ ਰਹੇ ਹਨ। ਉਹ ਆਪਣੇ ਹੱਕਾਂ ਦੀ ਭਾਲ ਕਰ ਰਹੇ ਹਨ, ਇਸ ਲਈ ਉਹ ਬੇਚੈਨੀ ਵਿੱਚ ਹਨ।

ਨਿਮਰਤਾ ਉਹਨਾਂ ਗੁਣਾਂ ਵਿੱਚੋਂ ਇੱਕ ਹੈ ਜਿਸਦੀ ਆਸਾਨੀ ਨਾਲ ਨਕਲ ਕੀਤੀ ਜਾ ਸਕਦੀ ਹੈ। ਸੱਚੀ ਨਿਮਰਤਾ ਉਹ ਨਹੀਂ ਹੈ ਜੋ ਦੂਸਰੇ ਸਾਡੇ ਵਿੱਚ ਦੇਖਦੇ ਹਨ। ਇਹ ਉਹ ਹੈ ਜੋ ਪਰਮੇਸ਼ਰ ਸਾਡੇ ਵਿੱਚ ਦੇਖਦਾ ਹੈ ਅਤੇ ਇਸਦੀ ਉਦਾਹਰਣ ਯਿਸੂ ਵਿੱਚ ਮਿਲਦੀ ਹੈ ਫਿਲਿੱਪੀਆਂ 2:5-8 ਸਾਨੂੰ ਦੱਸਦਾ ਹੈ ਕਿ ਯਿਸੂ ਨੇ ਪਰਮੇਸ਼ਰ ਵਜੋਂ ਆਪਣੇ ਵਿਸ਼ੇਸ਼ ਹੱਕਾਂ ਅਤੇ ਅਧਿਕਾਰਾਂ ਨੂੰ ਤਿਆਗ ਦਿੱਤਾ ਅਤੇ ਇੱਕ ਸੇਵਕ ਬਣ ਗਿਆ ਅਤੇ ਮਨੁੱਖਾਂ ਹੱਥੋਂ ਸਲੀਬ 'ਤੇ ਚੜ੍ਹਣਾ ਵੀ ਸਵੀਕਾਰ ਕਰ ਲਿਆ। ਅਸੀਂ ਵੀ ਨਿਮਰਤਾ ਦੇ ਉਸੇ ਰਾਹ 'ਤੇ ਉਸਦਾ ਅਨੁਸਰਣ ਕਰਨਾ ਹੈ।

ਯਿਸੂ ਨੇ ਤਿੰਨ ਤਰ੍ਹਾਂ ਨਾਲ ਆਪਣੇ-ਆਪ ਨੂੰ ਨਿਮਰ ਬਣਾਇਆ।

1.ਉਹ ਮਨੁੱਖ ਬਣ ਗਿਆ।

2.ਉਹ ਸੇਵਕ ਬਣ ਗਿਆ।

3.ਸਲੀਬ 'ਤੇ, ਉਸ ਨਾਲ ਅਪਰਾਧੀ ਵਾਂਗ ਵਿਵਹਾਰ ਕੀਤਾ ਗਿਆ ਅਤੇ ਉਸਨੇ ਇਸਨੂੰ ਸਵੀਕਾਰ ਕੀਤਾ।

ਇੱਥੇ ਅਸੀਂ ਮਸੀਹੀ ਜੀਵਨ ਦੇ ਤਿੰਨ ਰਾਜ਼ ਦੇਖਦੇ ਹਾਂ, ਨਿਮਰਤਾ, ਨਿਮਰਤਾ ਅਤੇ ਨਿਮਰਤਾ।

ਜਦੋਂ ਯਿਸੂ 33 ਸਾਲ ਤੱਕ ਧਰਤੀ 'ਤੇ ਰਿਹਾ ਜਦੋਂ ਉਸਨੇ ਨਿਮਰਤਾ ਨਾਲ ਦੂਜਿਆਂ ਦੀ ਸੇਵਾ ਕੀਤੀ ਅਤੇ ਧੀਰਜ. ਅਪਮਾਣ ਅਤੇ ਸੱਟਾਂ ਨੂੰ ਸਹਿਣ ਕੀਤਾਂ ਤਾਂ ਸਵਰਗ ਦੇ ਦੂਤਾਂ ਨੇ ਉਸਨੂੰ ਦੇਖਿਆ। ਉਹ ਸਵਰਗ ਵਿੱਚ ਹਮੇਸ਼ਾ ਉਸਦੀ ਪੂਜਾ ਕਰਨ ਦੇ ਆਦੀ ਸਨ। ਪਰ ਜਦੋਂ ਉਹਨਾਂ ਨੇ ਧਰਤੀ 'ਤੇ ਉਸਦੇ ਆਚਰਣ ਨੂੰ ਦੇਖਿਆ ਤਾਂ ਉਹਨਾਂ ਨੇ ਪਰਮੇਸ਼ਰ ਦੇ ਸੁਭਾਅ, ਉਹਨਾਂ ਪਰਮੇਸ਼ਰ ਦੀ ਨਿਮਰਤਾ ਅਤੇ ਦੀਨਤਾ ਬਾਰੇ ਕੁੱਝ ਹੋਰ ਸਿਖਿਆ। ਜਿਸਨੂੰ ਉਹਨਾਂ ਨੇ ਪਹਿਲਾਂ ਕਦੇ ਵੀ ਦੇਖਿਆ ਅਤੇ ਸਮਝਿਆ ਨਹੀਂ ਸੀ ਜਦੋਂ ਯਿਸੂ ਸਵਰਗ ਵਿੱਚ ਸੀ। ਹੁਣ ਪਰਮੇਸ਼ਰ ਸਵਰਗ ਵਿੱਚ ਸਵਰਗ ਦੂਤਾਂ ਨੂੰ ਸਾਡੇ ਰਾਹੀਂ ਕਲੀਸੀਆ ਵਿੱਚ ਮਸੀਹ ਦੀ ਆਤਮਾ ਨੂੰ ਦਿਖਾਉਣਾ ਚਾਹੁੰਦਾ ਹੈ ( ਜਿਸ ਤਰ੍ਹਾਂ ਕਿ ਅਫਸੀਆਂ 3:10 ਵਿੱਚ ਕਿਹਾ ਗਿਆ ਹੈ)। ਸਵਰਗਦੂਤ ਸਾਡੇ ਆਚਰਣ ਵਿੱਚ ਕੀ ਦੇਖਦੇ ਹਨ? ਕੀ ਸਾਡਾ ਆਚਰਣ ਪਰਮੇਸ਼ਰ ਦੀ ਮਹਿਮਾ ਕਰਦਾ ਹੈ?

ਯਾਦ ਰੱਖੋ ਕਿ ਨਿਮਰਤਾ ਸੱਭ ਤੋਂ ਵੱਡਾ ਗੁਣ ਹੈ। ਨਿਮਰਤਾ ਇਹ ਸਵੀਕਾਰ ਕਰਦੀ ਹੈ ਕਿ ਅਸੀਂ ਜੋ ਕੁੱਝ ਹਾਂ ਅਤੇ ਜੋ ਕੁੱਝ ਸਾਡੇ ਕੋਲ ਹੈ ਉਹ ਸਭ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਨਿਮਰਤਾ ਸਾਨੂੰ ਸਾਰੇ ਮਨੁੱਖਾਂ ਖਾਸ ਕਰਕੇ ਕਮਜ਼ੋਰ, ਅਸੱਭਿਅਕ, ਮੰਦਬੁੱਧੀ ਅਤੇ ਗਰੀਬਾਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ। ਨਿਮਰਤਾ ਦੀ ਉਸ ਮਿੱਟੀ 'ਤੇ ਹੀ ਆਤਮਾ ਦੇ ਫਲ ਅਤੇ ਮਸੀਹ ਦੇ ਗੁਣ ਉੱਗ ਸਕਦੇ ਹਨ। ਇਹ ਯਕੀਨੀ ਬਣਾਉਣ ਲਈ ਕਿ ਉੱਚ ਵਿਚਾਰਾਂ ਜਾਂ ਸਨਮਾਨ ਦੀ ਭਾਲ ਜਾਂ ਪਰਮੇਸ਼ਰ ਨੂੰ ਦਿੱਤੀ ਜਾਣ ਵਾਲੀ ਮਹਿਮਾ ਨੂੰ ਲੈਣ ਦਾ ਜ਼ਹਿਰ ਸਾਡੇ ਵਿੱਚ ਕਦੇ ਵੀ ਨਾ ਆਵੇ ਇਸ ਲਈ ਤੁਹਾਨੂੰ ਆਪਣੇ ਆਪ ਦਾ ਨਿਰੰਤਰ ਨਿਰਣਾ ਕਰਦੇ ਰਹਿਣਾ ਚਾਹੀਦਾ ਹੈ। ਯਿਸੂ ਦੀ ਨਿਮਰਤਾ ਵੱਲ ਧਿਆਨ ਦੇਣਾ ਹੈ। ਇਹ ਤੁਹਾਡੇ ਲਈ ਮੇਰਾ ਸਭ ਤੋਂ ਮਹਤੱਵਪੂਰਨ ਉਪਦੇਸ਼ ਹੈ।