ਯਿਸੂ ਯਹੋਵਾਹ ਪਰਮੇਸ਼ਰ ਦਾ ਸੇਵਕ ਸੀ। ਅਤੇ "ਸੇਵਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਬਿਲਕੁਲ ਉਹੀ ਕਰਦਾ ਹੈ ਜੋ ਉਸ ਦਾ ਮਾਲਕ ਉਸ ਨੂੰ ਕਹਿੰਦਾ ਹੈ।" (1ਕੁਰਿੰਥੀਆਂ 4:2) ਉਸ ਨੇ ਆਪਣਾ ਜੀਵਨ ਪਿਤਾ ਨੂੰ ਸੁਣਦਿਆਂ ਬਤੀਤ ਕੀਤਾ ਅਤੇ ਇਸ ਤਰ੍ਹਾਂ ਬਿਨਾਂ ਥਕਾਵਟ ਜਾਂ ਵਿਅਰਥ ਦੇ 'ਰੁਝੇਵਿਆਂ' ਦੇ ਆਪਣੇ ਪਿਤਾ ਦੀ ਹਰ ਇੱਛਾ ਪੂਰੀ ਕੀਤੀ। ਉਸ ਨੇ ਆਪਣੇ ਮਨੁੱਖੀ ਹਿੱਤਾਂ ਨੂੰ ਪਾਸੇ ਕਰ ਦਿੱਤਾ। ਉਹ ਸੰਸਾਰਕ ਸੋਚ ਵਾਲੇ ਨਹੀਂ ਸਨ। ਉਹ ਆਤਮਿਕ ਸੀ।
ਯਿਸੂ ਆਪਣੇ ਜੀਵਨ ਵਿੱਚ ਪ੍ਰਾਰਥਨਾ ਨੂੰ ਪਹਿਲ ਦਿੰਦਾ ਸੀ। ਉਹ ਅਕਸਰ ਜੰਗਲ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਸੀ (ਲੂਕਾ 5:16)। ਇੱਕ ਵਾਰ ਉਸ ਨੇ ਬਾਰਾਂ ਚੇਲਿਆਂ ਦੀ ਚੋਣ ਬਾਰੇ ਪਿਤਾ ਦੀ ਇੱਛਾ ਜਾਣਨ ਲਈ ਸਾਰੀ ਰਾਤ ਪ੍ਰਾਰਥਨਾ ਵਿੱਚ ਬਿਤਾਈ।(ਲੂਕਾ 6:12,13) ਸੰਸਾਰਕ ਮਸੀਹੀ ਪਰਮੇਸ਼ੁਰ ਦੀ ਉਡੀਕ ਵਿੱਚ ਬਿਤਾਏ ਸਮੇਂ ਨੂੰ ਬਰਬਾਦ ਸਮਝਦਾ ਹੈ ਅਤੇ ਸਿਰਫ਼ ਆਪਣੀ ਜ਼ਮੀਰ ਨੂੰ ਸ਼ਾਂਤ ਕਰਨ ਲਈ ਪ੍ਰਾਰਥਨਾ ਕਰਦਾ ਹੈ। ਉਸ ਦੇ ਜੀਵਨ ਵਿੱਚ ਪ੍ਰਾਰਥਨਾ ਕੋਈ ਬੇਹੱਦ ਜ਼ਰੂਰੀ ਲੋੜ ਨਹੀਂ ਹੁੰਦੀ ਕਿਉਂਕਿ ਉਸ ਨੂੰ ਆਪਣੇ ਆਪ 'ਤੇ ਭਰੋਸਾ ਹੈ। ਪਰ ਆਤਮਿਕ ਮਨੁੱਖ ਹਰ ਗੱਲ ਲਈ ਸਦਾ ਪਰਮੇਸ਼ੁਰ 'ਤੇ ਨਿਰਭਰ ਰਹਿੰਦਾ ਹੈ ਅਤੇ ਇਸੇ ਲੋੜ ਕਾਰਨ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਰਹਿੰਦਾ ਹੈ।
ਯਿਸੂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਪਰਮੇਸ਼ਰ ਦੇ ਬਚਨ ਨੂੰ ਸੁਣਨਾ ਹੈ। (ਲੂਕਾ10:42)ਬੈਥਾਨੀਆ ਦੀ ਮਰਿਯਮ ਇਸ ਦੀ ਮਿਸਾਲ ਸੀ। ਦੂਜੇ ਪਾਸੇ ਮਾਰਥਾ ਨਿਸਵਾਰਥ ਸੇਵਾ ਵਿੱਚ ਰੁੱਝੀ ਹੋਣ ਦੇ ਬਾਵਜੂਦ ਵੀ ਬੇਚੈਨ ਸੀ ਅਤੇ ਮਰਿਯਮ ਦੀ ਆਲੋਚਨਾ ਕਰਦੀ ਹੈ। ਇਨ੍ਹਾਂ ਦੋ ਭੈਣਾਂ ਵਿੱਚ ਸਾਨੂੰ ਆਤਮਿਕ ਅਤੇ ਸੰਸਾਰਕ ਸੇਵਾ ਦਾ ਫ਼ਰਕ ਦਿਖਾਈ ਦਿੰਦਾ ਹੈ। ਮਾਰਥਾ ਪਰਮੇਸ਼ਰ ਅਤੇ ਉਸ ਦੇ ਚੇਲਿਆਂ ਦੀ ਸੇਵਾ ਕਰਦਿਆਂ ਕੋਈ ਪਾਪ ਨਹੀਂ ਸੀ ਕਰ ਰਹੀ ਫੇਰ ਵੀ ਉਹ ਬੇਚੈਨ ਸੀ ਅਤੇ ਮਰਿਯਮ ਦੀ ਆਲੋਚਨਾ ਕਰ ਰਹੀ ਸੀ। ਇਹ ਸੰਸਾਰਕ ਸੇਵਾ ਦੀ ਸਪਸ਼ਟ ਤਸਵੀਰ ਹੈ। ਸੰਸਾਰਕ ਮਸੀਹੀ ਬੇਚੈਨ ਅਤੇ ਚਿੜਚਿੜਾ ਹੁੰਦਾ ਹੈ। ਉਸ ਨੇ ਆਪਣੇ 'ਆਪਣੇ ਕੰਮਾਂ' ਤੋਂ ਵਿਸ਼ਰਾਮ ਨਹੀਂ ਲਿਆ ਹੁੰਦਾ ਅਤੇ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਦਾਖਲ ਨਹੀਂ ਹੋਇਆ ਹੁੰਦਾ। (ਇਬਰਾਨੀਆਂ 4:10) ਉਸ ਦੀ ਨੀਅਤ ਚੰਗੀ ਹੈ ਪਰ ਉਸ ਨੂੰ ਇਹ ਅਹਿਸਾਸ ਨਹੀਂ ਕਿ ਉਸ ਦੇ ਆਪਣੇ ਕੰਮ, ਭਾਵੇਂ ਕਿੰਨੇ ਵੀ ਚੰਗੇ ਹੋਣ ਪਰ ਮਸੀਹੀ ਬਣਨ ਤੋਂ ਬਾਅਦ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ "ਮੈਲੇ ਚੀਥੜੇ" ਹੀ ਰਹਿੰਦੇ ਹਨ (ਯਸਾਯਾਹ64:6) ।
ਅਮਾਲੇਕ (ਸਰੀਰ) ਦੀਆਂ ਚੰਗੀਆਂ ਭੇਡਾਂ ਵੀ ਪਰਮੇਸ਼ੁਰ ਲਈ ਬੁਰੀਆਂ ਭੇਡਾਂ ਵਾਂਗ ਹੀ ਸਵੀਕਾਰਯੋਗ ਨਹੀਂ ਹਨ। (1ਸਮੂਏਲ 15:3, 9-19) ਪਰ ਮਨੁੱਖੀ ਤਰਕ ਇਹ ਸਮਝ ਨਹੀਂ ਸਕਦਾ। ਚੰਗੀਆਂ ਭੇਡਾਂ ਨੂੰ ਸੁੱਟ ਦੇਣਾ ਮੂਰਖਤਾ ਲੱਗਦਾ ਹੈ ਜਦ ਕਿ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਭੇਟ ਕੀਤਾ ਜਾ ਸਕਦਾ ਸੀ। ਪਰ ਪਰਮੇਸ਼ੁਰ ਬਲੀਦਾਨ ਨਹੀਂ, ਆਗਿਆਕਾਰਤਾ ਚਾਹੁੰਦਾ ਹੈ। "ਆਗਿਆ ਪਾਲਨ ਕਰਨਾ ਬਲੀਦਾਨ ਨਾਲੋਂ ਬਿਹਤਰ ਹੈ।" (1ਸਮੂਏਲ 15:22) ਪਰ ਜੇ ਅਸੀਂ ਪਰਮੇਸ਼ੁਰ ਦੀ ਗੱਲ ਸੁਣੀਏ ਹੀ ਨਾ ਤਾਂ ਆਗਿਆਕਾਰਤਾ ਕਿਵੇਂ ਹੋ ਸਕਦੀ ਹੈ? ਆਗਿਆਕਾਰਤਾ ਤੋਂ ਪਹਿਲਾਂ ਸੁਣਨਾ ਜ਼ਰੂਰੀ ਹੈ। ਇਸੇ ਲਈ ਯਿਸੂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਉਸ ਦੀ ਆਵਾਜ਼ ਸੁਣਨਾ ਸੀ। ਬਾਕੀ ਸਭ ਕੁਝ ਇਸੇ 'ਤੇ ਨਿਰਭਰ ਸੀ।
ਮਾਰਥਾ ਵਾਂਗ 'ਸੇਵਾ' ਕਰਨ ਵਾਲੇ, ਭਾਵੇਂ ਕਿੰਨੇ ਵੀ ਸੱਚੇ ਹੋਣ ਅਸਲ ਵਿੱਚ ਆਪਣੀ ਹੀ ਸੇਵਾ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਪਰਮੇਸ਼ਰ ਦੇ ਸੇਵਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਸੇਵਕ ਸੇਵਾ ਕਰਨ ਤੋਂ ਪਹਿਲਾਂ ਆਪਣੇ ਮਾਲਕ ਦੇ ਹੁਕਮ ਦੀ ਉਡੀਕ ਕਰਦਾ ਹੈ।
ਜੇ ਅਸੀਂ ਖ਼ੁਦ 'ਤੇ ਨਿਰਭਰ ਨਹੀਂ ਰਹਿੰਦੇ ਤਾਂ ਅਸੀਂ ਵੀ ਸੁਲੇਮਾਨ ਵਾਂਗ ਪ੍ਰਾਰਥਨਾ ਕਰਾਂਗੇ: "ਹੇਯਹੋਵਾਹਮੇਰੇਪਰਮੇਸ਼ੁਰ,ਆਪਣੇਸੇਵਕਨੂੰਭਲੇ-ਬੁਰੇਦੀਪਰਖਕਰਨਲਈਸੁਣਨਵਾਲਾਮਨਦੇ।"(1ਰਾਜਾ 3:7,9) ਯਿਸੂ ਜਾਣਦਾ ਸੀ ਕਿ ਜੇ ਉਸ ਨੇ ਭਲੇ (ਇਸ ਦੇ ਸਭ ਤੋਂ ਉੱਚੇ ਅਰਥਾਂ ਵਿੱਚ) ਅਤੇ ਬੁਰੇ ਵਿੱਚ ਅਤੇ ਉਸਦੇ ਪਿਤਾ ਦੀ ਇੱਛਾ ਕੀ ਹੈ ਅਤੇ ਕੀ ਨਹੀਂ ਦਾ ਫ਼ਰਕ ਸਮਝਣਾ ਹੈ ਤਾਂ ਉਸ ਨੂੰ ਆਪਣੇ ਪਿਤਾ ਦੀ ਗੱਲ ਸੁਣਨੀ ਪਵੇਗੀ।
ਯਰੂਸ਼ਲਮ ਦੇ ਮੰਦਰ ਦੇ ਸੁੰਦਰ ਦਰਵਾਜ਼ੇ ਦੇ ਬਾਹਰ, ਯਿਸੂ ਅਕਸਰ ਇੱਕ ਲੰਗੜੇ ਆਦਮੀ ਨੂੰ ਭੀਖ ਮੰਗਦੇ ਹੋਏ ਵੇਖਦਾ ਸੀ ਪਰ ਉਸ ਨੇ ਉਸਨੂੰ ਠੀਕ ਨਹੀਂ ਕੀਤਾ ਕਿਉਂਕਿ ਪਿਤਾ ਨੇ ਇਸ ਚੰਗਿਆਈ ਲਈ ਉਸ ਦੀ ਅਗਵਾਈ ਨਹੀਂ ਕੀਤੀ ਸੀ। ਬਾਅਦ ਵਿੱਚ, ਸਵਰਗ ਜਾਣ ਪਿੱਛੋਂ, ਪਤਰਸ ਅਤੇ ਯੂਹੰਨਾ ਨੇ ਉਸ ਮਨੁੱਖ ਨੂੰ ਪਿਤਾ ਵੱਲੋਂ ਠਹਿਰਾਏ ਸਹੀ ਸਮੇਂ 'ਤੇ ਚੰਗਾ ਕੀਤਾ ਅਤੇ ਇਸ ਨਾਲ ਬਹੁਤ ਸਾਰੇ ਲੋਕ ਪਰਮੇਸ਼ਰ ਵੱਲ ਪਰਤੇ। (ਰਸੂਲਾਂਦੇਕਰਤੱਬ 3:1-4:4) ਉਹੀ ਪਿਤਾ ਨੇ ਉਸ ਮਨੁੱਖ ਨੂੰ ਚੰਗਾ ਕਰਨ ਦਾ ਸਮਾਂ ਠਹਿਰਾਇਆ ਸੀ ਪਹਿਲਾਂ ਨਹੀਂ। ਜੇ ਯਿਸੂ ਪਹਿਲਾਂ ਉਸ ਨੂੰ ਚੰਗਾ ਕਰ ਦਿੰਦਾ ਤਾਂ ਉਹ ਪਿਤਾ ਦੀ ਇੱਛਾ ਵਿੱਚ ਰੁਕਾਵਟ ਬਣਦਾ। ਉਹ ਜਾਣਦਾ ਸੀ ਕਿ ਪਿਤਾ ਦਾ ਸਮਾਂ ਮੁਕੰਮਲ ਹੈ ਇਸ ਲਈ ਉਹ ਕਦੇ ਵੀ ਕਾਹਲ ਨਹੀਂ ਕਰਦਾ ਸੀ।
ਯਿਸੂ ਦਾ ਜੀਵਨ ਪੂਰਨ ਵਿਸ਼ਰਾਮ ਦਾ ਜੀਵਨ ਸੀ। ਉਸ ਕੋਲ ਹਰ ਰੋਜ਼ 24 ਘੰਟਿਆਂ ਵਿੱਚ ਪਿਤਾ ਦੀ ਹਰ ਇੱਛਾ ਪੂਰੀ ਕਰਨ ਲਈ ਸਮਾਂ ਕਾਫ਼ੀ ਸੀ। ਪਰ ਜੇ ਉਹ ਆਪਣੀ ਸਮਝ ਅਨੁਸਾਰ ਜੋ ਚੰਗਾ ਲੱਗੇ ਉਹੀ ਕਰਨ ਦਾ ਫ਼ੈਸਲਾ ਕਰਦਾ ਤਾਂ 24 ਘੰਟੇ ਵੀ ਕਾਫ਼ੀ ਨਾ ਹੁੰਦੇ ਅਤੇ ਉਹ ਬਹੁਤੇ ਦਿਨ ਬੇਚੈਨੀ ਵਿੱਚ ਬਿਤਾਉਂਦਾ। ਯਿਸੂ ਹਰ ਰੁਕਾਵਟ ਵਿੱਚ ਖੁਸ਼ ਹੋ ਸਕਦਾ ਸੀ, ਕਿਉਂਕਿ ਉਹ ਇਹ ਮੰਨਦਾ ਸੀ ਕਿ ਸਰਬਸ਼ਕਤੀਮਾਨ ਪਿਤਾ ਉਸ ਦਾ ਰੋਜ਼ਾਨਾ ਪ੍ਰੋਗਰਾਮ ਬਣਾ ਰਿਹਾ ਹੈ। ਇਸ ਲਈ ਉਹ ਕਦੇ ਵੀ ਰੁਕਾਵਟਾਂ ਤੋਂ ਖਿਝਦਾ ਨਹੀਂ ਸੀ। ਯਿਸੂ ਦਾ ਜੀਵਨ ਸਾਡੇ ਅੰਦਰੂਨੀ ਮਨੁੱਖ ਨੂੰ ਵੀ ਪੂਰਨ ਵਿਸ਼ਰਾਮ ਵਿੱਚ ਲੈ ਆਵੇਗਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਨਹੀਂ ਕਰਾਂਗੇ ਬਲਕਿ ਇਹ ਕਿ ਅਸੀਂ ਸਿਰਫ਼ ਉਹੀ ਕਰਾਂਗੇ ਜਿਸਦੀ ਪਿਤਾ ਨੇ ਸਾਡੇ ਜੀਵਨ ਲਈ ਯੋਜਨਾ ਬਣਾਈ ਹੈ। ਫੇਰ ਅਸੀਂ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਨਾਲੋਂ ਪਿਤਾ ਦੀ ਇੱਛਾ ਪੂਰੀ ਕਰਨ ਲਈ ਵੱਧ ਉਤਸੁਕ ਹੋਵਾਂਗੇ।
ਸੰਸਾਰਕ ਮਸੀਹੀ ਆਪਣੀ ਇੱਛਾ ਪੂਰੀ ਕਰਨ 'ਚ ਇੰਨੇ ਰੁੱਝੇ ਹੁੰਦੇ ਹਨ ਕਿ ਉਹ ਅਕਸਰ ਚਿੜਚਿੜੇ ਅਤੇ ਬੇਚੈਨ ਰਹਿੰਦੇ ਹਨ। ਉਹਨਾਂ ਵਿੱਚੋਂ ਕਈ ਲੋਕ ਮਾਨਸਿਕ ਅਤੇ ਸਰੀਰਕ ਤੌਰ 'ਤੇ ਟੁੱਟ ਜਾਂਦੇ ਹਨ।
ਯਿਸੂ ਲਈ ਘਬਰਾਹਟ ਹੋਣਾ ਅਸੰਭਵ ਸੀ ਕਿਉਂਕਿ ਉਹ ਅੰਦਰੂਨੀ ਤੌਰ 'ਤੇ ਪੂਰਨ ਵਿਸ਼ਰਾਮ ਵਿੱਚ ਸੀ। ਉਹ ਸਾਨੂੰ ਕਹਿੰਦਾ ਹੈ,
"ਮੇਰਾਜੂਲਾਆਪਣੇਉੱਤੇਚੁੱਕੋ ਅਤੇਮੇਰੀਮਿਸਾਲਤੋਂਸਿੱਖੋਅਤੇਤੁਸੀਂਵੀਆਪਣੀ ਆਤਮਾਵਿੱਚਵਿਸ਼ਰਾਮਮਹਿਸੂਸ ਕਰੋਗੇ।"(ਮੱਤੀ 11:29)
ਇਹ ਯਿਸੂ ਦੀ ਮਹਿਮਾ ਹੈ ਜੋ ਪਰਮੇਸ਼ੁਰ ਦੀ ਆਤਮਾ ਸਾਨੂੰ ਬਚਨ ਵਿੱਚ ਦਰਸਾਉਂਦੀ ਹੈ ਅਤੇ ਉਹ ਸਾਨੂੰ ਦੇਣਾ ਅਤੇ ਸਾਡੇ ਰਾਹੀਂ ਪ੍ਰਗਟ ਕਰਨਾ ਚਾਹੁੰਦਾ ਹੈ।
ਪਰਮੇਸ਼ਰ ਸਾਡਾ ਚਰਵਾਹਾ ਹੈ ਅਤੇ ਉਹ ਆਪਣੀਆਂ ਭੇਡਾਂ ਨੂੰ ਵਿਸ਼ਰਾਮ ਦੀਆਂ ਚਰਾਂਦਾਂ ਵਿੱਚ ਲੈ ਜਾਂਦਾ ਹੈ। ਭੇਡਾਂ ਆਪਣਾ ਪ੍ਰੋਗਰਾਮ ਖ਼ੁਦ ਨਹੀਂ ਬਣਾਉਂਦੀਆਂ ਜਾਂ ਇਹ ਫ਼ੈਸਲਾ ਨਹੀਂ ਕਰਦੀਆਂ ਕਿ ਅਗਲੀ ਕਿਹੜੀ ਚਰਾਂਦ ਵਿੱਚ ਜਾਣਾ ਹੈ। ਉਹ ਸਿਰਫ਼ ਆਪਣੇ ਚਰਵਾਹੇ ਦੇ ਪਿੱਛੇ ਚੱਲਦੀਆਂ ਹਨ। ਇਸ ਤਰ੍ਹਾਂ ਪਿੱਛੇ ਚੱਲਣ ਲਈ ਖ਼ੁਦ ਤੇ ਭਰੋਸੇ ਅਤੇ ਖ਼ੁਦੇ 'ਤੇ ਨਿਰਭਰਤਾ ਨੂੰ ਤਿਆਗਣਾ ਪੈਂਦਾ ਹੈ। ਯਿਸੂ ਨਿਮਰਤਾ ਨਾਲ ਆਪਣੇ ਪਿਤਾ ਦੇ ਪਿੱਛੇ ਚੱਲਿਆ। ਪਰ ਸੰਸਾਰਕ ਮਸੀਹੀ ਭੇਡ ਨਹੀਂ ਬਣਨਾ ਚਾਹੁੰਦੇ ਅਤੇ ਇਸ ਲਈ ਆਪਣੀ ਬੁੱਧੀ ਦੁਆਰਾ ਭਟਕ ਜਾਂਦੇ ਹਨ। ਸਾਡੀ ਬੁੱਧੀ ਪਰਮੇਸ਼ੁਰ ਵੱਲੋਂ ਮਿਲੀ ਇੱਕ ਅਦਭੁੱਤ ਅਤੇ ਬੇਹੱਦ ਕੀਮਤੀ ਦਾਤ ਹੈ। ਪਰ ਜਦੋਂ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਥਾਂ ਦੇ ਕੇ ਸਰਵਉੱਚ ਸਥਾਨ 'ਤੇ ਬਿਠਾ ਦਿੰਦੇ ਹਾਂ ਤਾਂ ਇਹੀ ਦਾਤ ਸਾਰੀਆਂ ਦਾਤਾਂ ਵਿੱਚੋਂ ਸਭ ਤੋਂ ਵੱਧ ਖ਼ਤਰਨਾਕ ਬਣ ਸਕਦੀ ਹੈ।
ਪ੍ਰਭੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, "ਹੇਪਿਤਾ,ਜਿਵੇਂ ਤੇਰੀਇੱਛਾਸਵਰਗਵਿੱਚਪੂਰੀਹੁੰਦੀਹੈ। ਧਰਤੀਉੱਤੇ ਵੀਪੂਰੀ ਹੋਵੇ" ਸਵਰਗ ਵਿੱਚ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਹੁੰਦੀ ਹੈ? ਉੱਥੋਂ ਦੇ ਦੂਤ ਪਰਮੇਸ਼ੁਰ ਲਈ 'ਕੁਝ ਕਰਨ' ਲਈ ਭੱਜ-ਦੌੜ ਨਹੀਂ ਕਰਦੇ। ਜੇ ਉਹ ਇੰਝ ਕਰਦੇ ਤਾਂ ਸਵਰਗ ਵਿੱਚ ਹਫੜਾ-ਦਫੜੀ ਮਚ ਜਾਂਦੀ। ਉਹ ਕੀ ਕਰਦੇ ਹਨ? ਉਹ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਉਡੀਕ ਕਰਦੇ ਹਨ ਕਿ ਉਹ ਕੀ ਹੁਕਮ ਦਿੰਦਾ ਹੈ ਅਤੇ ਫੇਰ ਬਿਲਕੁਲ ਉਹੀ ਕਰਦੇ ਹਨ ਜੋ ਉਨ੍ਹਾਂ ਨੂੰ ਵੱਖਰੇ-ਵੱਖਰੇ ਤੌਰ 'ਤੇ ਕਰਨ ਲਈ ਕਿਹਾ ਜਾਂਦਾ ਹੈ। ਦੂਤ ਜਬਰਾਏਲ ਦੇ ਜ਼ਕਰਯਾਹ ਨੂੰ ਕਹੇ ਸ਼ਬਦ ਸੁਣੋ: "ਮੈਂ ਜਬਰਾਏਲ ਹਾਂ ਜੋ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ; ਅਤੇ ਮੈਨੂੰ ਤੇਰੇ ਨਾਲ ਗੱਲ ਕਰਨ ਲਈ ਭੇਜਿਆ ਗਿਆ ਹੈ...।" (ਲੂਕਾ 1:19) ਆਪਣੇ ਪਿਤਾ ਦੀ ਹਜ਼ੂਰੀ ਵਿੱਚ ਠਹਿਰਨਾ, ਉਸ ਦੀ ਆਵਾਜ਼ ਨੂੰ ਧਿਆਨ ਨਾਲ ਸੁਣਨਾ ਅਤੇ ਉਸ ਦੀ ਇੱਛਾ ਅਨੁਸਾਰ ਚੱਲਣਾ, ਇਹੀ ਉਹ ਅਵਸਥਾ ਸੀ ਜਿਸ ਨੂੰ ਪ੍ਰਭੂ ਯਿਸੂ ਨੇ ਵੀ ਆਪਣੇ ਜੀਵਨ ਵਿੱਚ ਅਪਣਾਇਆ।
ਸੰਸਾਰਕ ਮਸੀਹੀ ਭਾਵੇਂ ਸਖ਼ਤ ਮਿਹਨਤ ਕਰਨ ਅਤੇ ਬਹੁਤ ਕੁਰਬਾਨੀ ਦੇਣ ਪਰ ਅਨੰਤਕਾਲ ਦੇ ਪ੍ਰਕਾਸ਼ ਵਿੱਚ ਇੱਕ ਦਿਨ ਪ੍ਰਗਟ ਹੋ ਜਾਵੇਗਾ ਕਿ, "ਉਨ੍ਹਾਂਨੇਸਾਰੀਰਾਤਮਿਹਨਤਕੀਤੀਅਤੇਕੁਝਵੀਹੱਥਨਾ ਲੱਗਿਆ।" ਪਰ ਜਿਨ੍ਹਾਂ ਨੇ ਰੋਜ਼ ਆਪਣੀ ਸਲੀਬ ਚੁੱਕੀ (ਆਪਣੇ ਇੱਛਾ ਦਾ ਇਨਕਾਰ ਕੀਤਾ) ਅਤੇ ਪਰਮੇਸ਼ਰ ਦੀ ਆਗਿਆ ਮੰਨੀ, ਉਨ੍ਹਾਂ ਦੇ ਜਾਲ ਉਸ ਦਿਨ ਮੱਛੀਆਂ ਨਾਲ ਭਰੇ ਹੋਣਗੇ। (ਯੂਹੰਨਾ 21:1-6)
ਯਿਸੂ ਨੇ ਕਿਹਾ, "ਜੋਕੋਈਉਸਕੰਮਤੋਂਭਟਕਜਾਂਦਾਹੈਜਿਸਦੀਉਸ ਲਈਯੋਜਨਾਬਣਾਈਹੈਉਹਪਰਮੇਸ਼ੁਰਦੇਰਾਜਦੇਯੋਗਨਹੀਂ।"(ਲੂਕਾ9:62)"ਜੋਸੇਵਾਤੁਸੀਂਪ੍ਰਭੂਵਿੱਚਪਾਈਹੈ,ਉਸਦਾਧਿਆਨਰੱਖੋਕਿਤੁਸੀਂਉਸਨੂੰਪੂਰਾਕਰੋ।"(ਕੁਲੁੱਸੀਆਂ4:17)
ਹਰਉਹਬੂਟਾਜੋਸਾਡੇਸਵਰਗੀਪਿਤਾਨੇਨਹੀਂਲਾਇਆ,ਜੜ੍ਹੋਂਪੁੱਟਿਆਜਾਵੇਗਾ।(ਮੱਤੀ 15:13)
ਸਵਾਲ ਇਹ ਨਹੀਂ ਕਿ ਬੂਟਾ ਚੰਗਾ ਹੈ ਜਾਂ ਨਹੀਂ ਬਲਕਿ ਇਹ ਹੈ ਕਿ ਇਸ ਨੂੰ ਕਿਸ ਨੇ ਲਾਇਆ ਹੈ। ਕਿਸੇ ਵੀ ਚੀਜ਼ ਦੀ ਸਹੀ ਸੁਰੂਆਤ ਕਰਨਾ ਵਾਲਾ ਸਿਰਫ਼ ਪਰਮੇਸ਼ਰ ਹੀ ਹੈ। ਬਾਈਬਲ ਦੇ ਸ਼ੁਰੂਆਤੀ ਸ਼ਬਦ ਹਨ, "ਆਦਿਵਿੱਚਪਰਮੇਸ਼ੁਰਨੇ... " ਸਾਡੇ ਸਾਰੇ ਕੰਮਾਂ ਵਿੱਚ ਵੀ ਇਹੀ ਹੋਣਾ ਚਾਹੀਦਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਹਮੇਸ਼ਾ ਬਣੇ ਰਹੀਏ ਤਾਂ ਸਾਡੇ ਸਾਰੇ ਕੰਮਾਂ ਦੀ ਸ਼ੁਰੂਆਤ ਸਾਡੇ ਮਨ ਤੋਂ ਨਹੀਂ ਪਰਮੇਸ਼ਰ ਤੋਂ ਹੋਣੀ ਚਾਹੀਦੀ ਹੈ।
ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ ਉਹ ਸਦਾ ਲਈ ਬਣਿਆ ਰਹੇਗਾ। (1 ਯੂਹੰਨਾ 2:17)
ਬਾਕੀ ਸਭ ਕੁਝ ਨਾਸ਼ ਹੋ ਜਾਵੇਗਾ।
ਤਾਂ ਆਓ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ:
ਕੀ ਮੈਂ ਪਰਮੇਸ਼ੁਰ ਦੀ ਇੱਛਾ ਵਿੱਚ ਜੀ ਰਿਹਾਂ ਅਤੇ ਮਿਹਨਤ ਕਰ ਰਿਹਾਂ ਹਾਂ?