ਯਿਸੂ ਲੋਕਾਂ ਨਾਲ ਨਫ਼ਰਤ ਕਰਨ ਦੇ ਗਲਤ ਵਤੀਰੇ ਵਾਰੇ ਗੱਲ ਕਰਦੇ ਹਨ। "ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, 'ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ ਅਤੇ ਆਪਣੇ ਵੈਰੀ ਨਾਲ ਵੈਰ ਰੱਖੋ' (ਮੱਤੀ 5:43)।" ਪੁਰਾਣੇ ਨੇਮ ਵਿੱਚ ਇਜ਼ਰਾਈਲੀ ਕਨਾਨੀਆਂ, ਫਿਲਸਤੀਨੀਆਂ, ਅਮੋਰੀਆਂ, ਮੋਆਬੀਆਂ ਆਦਿ ਨਾਲ ਨਫ਼ਰਤ ਕਰਦੇ ਸਨ। ਉਹ ਉਹਨਾਂ ਨੂੰ ਤਬਾਹ ਕਰਨ ਦਾ ਇਰਾਦਾ ਰੱਖਦੇ ਸਨ। ਪਰ ਹੁਣ ਯਿਸੂ ਕਹਿੰਦਾ ਹੈ, "ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ।" ਕਿ ਇਹਨਾਂ ਸਾਲਾਂ ਦੌਰਾਨ ਪਰਮੇਸ਼ਰ ਬਦਲ ਗਿਆ ਹੈ? ਨਹੀਂ। ਪਰ ਹੁਣ ਮਨੁੱਖਾਂ ਕੋਲ ਯਿਸੂ ਮਸੀਹ ਜਿਹਾ ਜੀਵਨ ਜੀਊਣ ਦੀ ਜ਼ਿਆਦਾ ਸੰਭਾਵਨਾ ਹੈ। ਪੁਰਾਣੇ ਨੇਮ ਵਿੱਚ ਮਨੁੱਖ ਲਈ ਯਿਸੂ ਵਾਂਗ ਜੀਊਣਾ ਸੰਭਵ ਨਹੀਂ ਸੀ। ਪਵਿੱਤਰ ਆਤਮਾ ਤੋਂ ਬਿਨਾਂ ਪਰਮੇਸ਼ਰ ਦੀ ਇੱਛਾ ਅਨੁਸਾਰ ਆਪਣੇ ਵੈਰੀਆਂ ਨੂੰ ਸੱਚਾ ਪਿਆਰ ਕਰਨਾ ਅਸੰਭਵ ਹੈ। ਤੁਸੀਂ ਦਿਆਲੂ ਵਿਅਕਤੀ ਵਜੋਂ ਆਦਰ ਪ੍ਰਾਪਤ ਕਰਨ ਲਈ ਆਪਣੇ ਵੈਰੀ ਨੂੰ ਪਿਆਰ ਕਰ ਸਕਦੇ ਹੋ, ਪਰ ਪਰਮੇਸ਼ਰ ਦੀ ਮਹਿਮਾ ਲਈ ਆਪਣੇ ਵੈਰੀ ਨੂੰ ਪਿਆਰ ਕਰਨਾ ਇੱਕ ਵੱਖਰੀ ਗੱਲ ਹੈ। ਇਹ ਕੇਵਲ ਉਹੀ ਵਿਅਕਤੀ ਕਰ ਸਕਦਾ ਹੈ ਜੋ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੋਵੇ। "ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਥਨਾ ਕਰੋ।"
ਇਹ ਗੱਲ ਯਾਦ ਰੱਖੋ ਕਿ ਇਹ ਉਹ ਹੁਕਮ ਹਨ ਜੋ ਸਾਨੂੰ ਸੰਸਾਰ ਭਰ ਦੇ ਹਰ ਇਕ ਵਿਸ਼ਵਾਸੀ ਅਤੇ ਚੇਲੇ ਨੂੰ ਸਿਖਾਉਣੇ ਚਾਹੀਦੇ ਹਨ। ਜੇ ਮੈਂ ਕਲੀਸਿਆ ਦਾ ਨਿਰਮਾਣ ਕਰਨਾ ਹੈ,ਤਾਂ ਮੈਨੂੰ ਅਜਿਹੀ ਕਲੀਸਿਆ ਦਾ ਨਿਰਮਾਣ ਕਰਨਾ ਪਵੇਗਾ ਜਿੱਥੇ ਹਰੇਕ ਵਿਅਕਤੀ ਆਪਣੇ ਹਰ ਇਕ ਵੈਰੀ ਨਾਲ ਪਿਆਰ ਕਰੇ। ਜੇ ਕਿਸੇ ਵਿਅਕਤੀ ਦੇ ਦਸ ਵੈਰੀ ਹਨ ਅਤੇ ਉਹ ਉਹਨਾਂ ਵਿੱਚੋਂ ਨੌਂ ਨਾਲ ਪਿਆਰ ਕਰਦਾ ਹੈ,ਤਾਂ ਵੀ ਉਸਨੇ ਇਸ ਹੁਕਮ ਦੀ ਪਾਲਨਾ ਨਹੀਂ ਕੀਤੀ। ਯਿਸੂ ਕਹਿੰਦਾ ਹੈ, "ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ। ਅਤੇ ਉਹਨਾਂ ਨੂੰ ਇਹ ਸਿਖਾਓ ਕਿ ਉਹ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।" ਦੂਜੇ ਸ਼ਬਦਾਂ ਵਿੱਚ,ਮੈਨੂੰ ਪਹਿਲਾਂ ਖੁਦ ਇਸ ਅਨੁਭਵ ਵਿੱਚੋਂ ਲੰਘਣਾ ਪਵੇਗਾ। ਇਸੀ ਲਈ ਪਰਮੇਸ਼ਰ ਆਪਣੇ ਹਰ ਇਕ ਸੇਵਕ ਨੂੰ ਆਪਣੀ ਜ਼ਿੰਦਗੀ ਵਿੱਚ ਵੈਰੀਆਂ ਦਾ ਸਾਹਮਣਾ ਕਰਨ ਦੀ ਆਗਿਆ ਦਿੰਦਾ ਹੈ-ਤਾਂ ਜੋ ਉਹ ਉਹਨਾਂ ਨਾਲ ਪਿਆਰ ਕਰਨਾ ਸਿੱਖ ਸਕੇ। ਇਸ ਤਰ੍ਹਾਂ ਹੀ ਉਹ ਲੋਕਾਂ ਨੂੰ ਆਪਣੇ ਵੈਰੀਆਂ ਨਾਲ ਪਿਆਰ ਕਰਨਾ ਸਿਖਾ ਸਕਦਾ ਹੈ।
ਇਸੇ ਕਰਕੇ ਪਰਮੇਸ਼ਰ ਦੇ ਹਰ ਸੱਚੇ ਸੇਵਕ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਰਾਹੀਂ ਹੀ ਉਹ ਸਿੱਖ ਸਕਦਾ ਹੈ ਕਿ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਿਵੇਂ ਕਰਨੀ ਹੈ, ਅਤੇ ਫਿਰ ਉਹ ਦੂਜਿਆਂ ਨੂੰ ਵੀ ਸਿਖਾ ਸਕਦਾ ਹੈ ਕਿ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਿਵੇਂ ਕਰਨੀ ਹੈ। ਇਸੇ ਲਈ ਯਿਸੂ ਕਹਿੰਦਾ ਹੈ,"ਜੇਕਰ ਤੁਸੀਂ ਅਜਿਹਾ ਕਰੋਗੋ, ਫਿਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੇਗੇ ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਆਪਣਾ ਮੀਂਹ ਵਰਸਾਉਂਦਾ ਹੈ।" (ਮੱਤੀ 5:45)।
ਦੋ ਕਿਸਾਨਾਂ ਬਾਰੇ ਸੋਚੋ। ਇੱਕ ਨਾਸਤਿਕ ਹੈ ਅਤੇ ਦੂਜਾ ਪਰਮੇਸ਼ਰ ਦਾ ਭੈਅ ਰੱਖਣ ਵਾਲਾ ਹੈ। ਦੋਹਾਂ ਦੇ ਖੇਤ ਇਕ ਦੂਜੇ ਦੇ ਨਾਲ-ਨਾਲ ਹਨ। ਇੱਕ ਰੋਜ਼ਾਨਾ ਪ੍ਰਾਰਥਨਾ ਕਰਦਾ ਹੈ, ਜਦਕਿ ਦੂਜਾ ਸੋਚਦਾ ਹੈ ਕਿ ਕੋਈ ਪਰਮੇਸ਼ਰ ਨਹੀਂ ਹੈ ਅਤੇ ਉਸ ਲਈ ਇਹ ਸਭ ਬਕਵਾਸ ਹੈ। ਫਿਰ ਵੀ ਪਰਮੇਸ਼ਰ ਦੋਹਾਂ ਲਈ-ਉਹਨਾਂ ਦੇ ਖੇਤਾਂ ਵਿੱਚ ਸੂਰਜ ਚੜ੍ਹਣ ਦੀ ਆਗਿਆ ਦਿੰਦਾ ਹੈ। ਪਰਮੇਸ਼ਰ ਦੋਹਾਂ ਦੇ ਖੇਤਾਂ ਵਿੱਚ ਇਕਸਾਰ ਮੀਂਹ ਵਰ੍ਹਾਉਂਦਾ ਹੈ, ਤਾਂ ਜੋ ਉਹਨਾਂ ਨੂੰ ਚੰਗੀ ਫ਼ਸਲ ਮਿਲੇ ਅਤੇ ਦਰੱਖ਼ਤਾਂ ਉੱਤੇ ਚੰਗਾ ਫਲ ਲੱਗੇ। ਕੀ ਤੁਸੀਂ ਵੇਖਦੇ ਹੋ ਕਿ ਪਰਮੇਸ਼ਰ ਕਿੰਨਾ ਭਲਾ ਹੈ! ਉਹ ਨਾਸਤਿਕ ਅਤੇ ਪਰਮੇਸ਼ਰ ਦਾ ਭੈਅ ਰੱਖਣ ਵਾਲੇ ਦੋਹਾਂ ਕਿਸਾਨਾਂ 'ਤੇ ਇਕੋ ਜਿਹੀ ਹੀ ਕਿਰਪਾ ਕਰਦਾ ਹੈ। ਅਤੇ ਉਹ ਸਾਨੂੰ ਕਹਿੰਦਾ ਹੈ ਕਿ ਤੁਸੀਂ ਵੀ ਅਜਿਹੇ ਹੀ ਬਣੋ। ਪਰਮੇਸ਼ਰ ਵਾਂਗ ਬਣੋ-ਜੋ ਤੁਹਾਡੀ ਭਲਾਈ ਕਰਦਾ ਹੈ ਉਸ ਨਾਲ ਵੀ, ਅਤੇ ਜੋ ਤੁਹਾਡੇ ਨਾਲ ਬੁਰਾ ਕਰਦਾ ਹੈ ਉਸ ਦੀ ਵੀ ਭਲਾਈ ਕਰੋ। ਇਹ ਸਭ ਕੁਝ ਪਵਿੱਤਰ ਆਤਮਾ ਦੀ ਸ਼ਕਤੀ ਤੋਂ ਬਿਨਾ ਅਸੰਭਵ ਹੈ। ਇਸੇ ਲਈ ਅਸੀਂ ਪੁਰਾਣੇ ਨੇਮ ਵਿੱਚ ਇਸ ਤਰ੍ਹਾਂ ਦੇ ਹੁਕਮ ਨਹੀਂ ਪੜ੍ਹਦੇ।
ਯਿਸੂ ਅੱਗੇ ਕਹਿੰਦਾ ਹੈ ਕਿ ਜੇ ਅਸੀਂ ਸਿਰਫ਼ ਉਹਨਾਂ ਨੂੰ ਹੀ ਪਿਆਰ ਕਰਦੇ ਹਾਂ ਜੋ ਸਾਨੂੰ ਪਿਆਰ ਕਰਦੇ ਹਨ, ਤਾਂ ਇਸ ਵਿੱਚ ਕੁਝ ਵੀ ਖ਼ਾਸ ਨਹੀਂ ਹੈ, ਕਿਉਂਕਿ ਟੈਕਸ ਵਸੂਲਣ ਵਾਲੇ, ਅਤੇ ਕਤਲ ਕਰਨ ਵਾਲੇ ਪਾਪੀ ਲੋਕ, ਅਤੇ ਝੂਠੇ ਧਰਮਾਂ ਅਤੇ ਸਮੂਹਾਂ ਦੇ ਲੋਕ ਵੀ ਅਜਿਹਾ ਕਰਦੇ ਹਨ। ਇਸ ਲਈ ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਜਾਂ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ, ਤਾਂ ਤੁਸੀਂ ਗ਼ੈਰ-ਯਹੂਦੀ ਲੋਕਾਂ ਨਾਲੋਂ ਬਿਹਤਰ ਨਹੀਂ ਹੋ (ਮੱਤੀ 5:47)।
ਕੀ ਤੁਸੀਂ ਕਦੇ ਕਿਸੇ ਐਸੇ ਵਿਅਕਤੀ ਨੂੰ ਸਲਾਮ ਕਰਨ ਲਈ ਖ਼ਾਸ ਤੌਰ 'ਤੇ ਪਹਿਲ ਕੀਤੀ ਹੋਵੇ, ਜੋ ਤੁਹਾਨੂੰ ਸਲਾਮ ਕਰਨਾ ਹੀ ਨਹੀਂ ਚਾਹੁੰਦਾ? ਮੈਂ ਇਹ ਕਈ ਵਾਰ ਕੀਤਾ ਹੈ। ਪ੍ਰਭੂ ਦੇ ਸੇਵਕ ਹੋਣ ਦੇ ਨਾਤੇ, ਬਹੁਤ ਸਾਰੇ ਲੋਕ ਮੇਰੇ ਨਾਲ ਇਸ ਲਈ ਨਾਰਾਜ਼ ਹਨ ਕਿਉਂਕਿ ਮੈਂ ਪਰਮੇਸ਼ਰ ਦੇ ਬਚਨ ਦੀ ਸੱਚਾਈ ਘੋਸ਼ਿਤ ਕਰਦਾ ਹਾਂ। ਜਿਵੇਂ ਲੋਕ ਯਿਸੂ, ਪੌਲੁਸ ਅਤੇ ਪਿਛਲੀਆਂ ਵੀਹ ਸਦੀਆਂ ਦੌਰਾਨ ਪਰਮੇਸ਼ਰ ਦੇ ਹੋਰ ਬਹੁਤ ਸਾਰੇ ਸੇਵਕਾਂ ਨਾਲ ਨਾਰਾਜ਼ ਰਹੇ, ਓਸੇ ਤਰ੍ਹਾਂ ਅੱਜ ਵੀ ਕਈ ਲੋਕ ਮੈਨੂੰ ਰਸਤੇ ਵਿੱਚ ਮਿਲਣ 'ਤੇ ਸਲਾਮ ਨਹੀਂ ਕਰਦੇ। ਕਈ ਵਾਰ ਮੈਂ ਜਾਣ-ਬੁੱਝ ਕੇ ਸੜਕ ਪਾਰ ਕਰਕੇ ਉਹਨਾਂ ਨੂੰ ਸਲਾਮ ਕਰਦਾ ਹਾਂ, ਕਿਉਂਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਹਨਾਂ ਨੂੰ ਵੀ ਸਲਾਮ ਕਰੋ ਜੋ ਤੁਹਾਨੂੰ ਸਲਾਮ ਕਰਨ ਵਿੱਚ ਰੁਚੀ ਨਹੀਂ ਰੱਖਦੇ-ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਤੁਹਾਡੇ ਦਿਲ ਵਿੱਚ ਉਹਨਾਂ ਦੇ ਵਿਰੁੱਧ ਕੁਝ ਵੀ ਨਹੀਂ ਹੈ।
ਇੱਕ ਵਾਰ ਕਿਸੇ ਨੇ ਮੈਨੂੰ ਪੁੱਛਿਆ ਕਿ ਮੇਰੇ ਕਿੰਨੇ ਦੋਸਤ ਹਨ। ਮੈਂ ਕਿਹਾ-ਜਿੰਨੇ ਲੋਕ ਸੰਸਾਰ ਵਿੱਚ ਹਨ, ਉਹਨਾਂ ਸਭ ਨੂੰ ਮੈਂ ਆਪਣਾ ਦੋਸਤ ਸਮਝਦਾ ਹਾਂ, ਅਤੇ ਇਹ ਗਿਣਤੀ ਹਰ ਰੋਜ਼ ਵਧਦੀ ਹੀ ਜਾਂਦੀ ਹੈ। ਜੇ ਸੰਸਾਰ ਵਿੱਚ ਸੱਤ ਅਰਬ ਲੋਕ ਹਨ, ਤਾਂ ਮੇਰੇ ਲਈ ਉਹ ਸਾਰੇ ਮੇਰੇ ਦੋਸਤ ਹਨ। ਮੇਰੇ ਕੋਈ ਵੈਰੀ ਨਹੀਂ ਹਨ। ਮੈਂ ਸਭ ਨਾਲ ਪਿਆਰ ਕਰਦਾ ਹਾਂ। ਹੋ ਸਕਦਾ ਹੈ ਕਿ ਉਹ ਮੈਨੂੰ ਆਪਣਾ ਵੈਰੀ ਸਮਝਣ, ਪਰ ਮੈਂ ਉਹਨਾਂ ਨੂੰ ਆਪਣਾ ਵੈਰੀ ਨਹੀਂ ਮੰਨਦਾ। ਜਿਹਨਾਂ ਲੋਕਾਂ ਨੇ ਮੈਨੂੰ ਨੁਕਸਾਨ ਪਹੁੰਚਾਇਆ, ਜਿਹਨਾਂ ਨੇ ਮੈਨੂੰ ਸਤਾਇਆ, ਮੈਂ ਉਹਨਾਂ ਲਈ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ। ਜਿਹਨਾਂ ਨੇ ਮੈਨੂੰ ਸ਼ਰਾਪ ਦਿੱਤਾ, ਮੈਂ ਉਹਨਾਂ ਨੂੰ ਆਸ਼ੀਰਵਾਦ ਦੇਣਾ ਚਾਹੁੰਦਾ ਹਾਂ। "ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਥਨਾ ਕਰੋ। (ਮੱਤੀ 5:47)"ਕੀ ਤੁਸੀਂ ਅਜਿਹਾ ਕਰਦੋ ਹੋ?
ਤੁਸੀਂ ਜਾਣਦੇ ਹੋ ਕਿ ਕੋਈ ਵੀ ਸ਼ਰਾਪ ਤੁਹਾਨੂੰ ਕਦੇ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਅਸੰਭਵ
ਹੈ, ਕਿਉਂਕ ਪਰਮੇਸ਼ਰ ਦਾ ਆਸ਼ੀਰਵਾਦ ਸਾਡੇ ਨਾਲ ਹੈ। ਮਸੀਹ ਨੇ ਸਲੀਬ 'ਤੇ ਹਰ ਇੱਕ ਸ਼ਰਾਪ ਆਪਣੇ
ਉੱਤੇ ਲੈ ਲਿਆ, ਅਤੇ ਹੁਣ ਅਸੀਂ ਪਰਮੇਸ਼ਰ ਦੀ ਆਸ਼ੀਰਵਾਦ ਹੇਠ ਜੀ ਰਹੇ ਹਾਂ। ਇਸ ਲਈ ਜੇ ਕੋਈ
ਮਨੁੱਖ ਮੈਨੂੰ ਸ਼ਰਾਪ ਦਿੰਦਾ ਹੈ, ਤਾਂ ਉਹ ਕਿਸੇ ਵੀ ਤਰੀਕੇ ਨਾਲ ਮੈਨੂੰ ਨੁਕਸਾਨ ਨਹੀਂ
ਪਹੁੰਚਾ ਸਕਦਾ। ਉਹ ਇਹ ਗੱਲ ਨਹੀਂ ਜਾਣਦਾ, ਪਰ ਮੈਂ ਉਸਦੇ ਜਵਾਬ ਵਿੱਚ ਉਸਨੂੰ ਆਸ਼ੀਰਵਾਦ ਦੇ
ਸਕਦਾ ਹਾਂ ਅਤੇ ਕਹਿ ਸਕਦਾ ਹਾਂ, "ਪਰਮੇਸ਼ਰ ਤੁਹਾਨੂੰ ਆਸ਼ੀਰਵਾਦ ਦੇਵੇ।" ਮੈਂ ਸੰਸਾਰ ਦੇ ਹਰ
ਇੱਕ ਮਨੁੱਖ ਵੱਲ ਮੁੜ ਕੇ ਕਹਿ ਸਕਦਾ ਹਾਂ, "ਪਰਮੇਸ਼ਰ ਤੁਹਾਨੂੰ ਆਸ਼ੀਰਵਾਦ ਦੇਵੇ।"
ਹਰ ਇੱਕ ਮਨੁੱਖ ਲਈ, ਇਹ ਮੇਰੀ ਦਿਲੀ ਖ਼ਾਹਿਸ਼ ਹੈ। ਭਾਵੇਂ ਪਰਮੇਸ਼ਰ ਉਸਨੂੰ ਆਸ਼ੀਰਵਾਦ ਦੇਵੇ
ਜਾਂ ਨਾ ਦੇਵੇ, ਇਹ ਉਸਦੇ ਮਨੋਭਾਵ ਆਦਿ 'ਤੇ ਨਿਰਭਰ ਕਰਦਾ ਹੈ, ਪਰ ਮੇਰੀ ਇੱਛਾ ਨਿਸ਼ਚਤ ਤੌਰ
'ਤੇ ਇਹੀ ਹੈ ਕਿ ਪਰਮੇਸ਼ਰ ਉਸਨੂੰ ਆਸ਼ੀਰਵਾਦ ਦੇਵੇ।