"ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁਟੋ ਕਿਉਂਕਿ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣਗੇ।" (ਮੱਤੀ 7:6) ਇਸ ਦਾ ਕੀ ਮਤਲਬ ਹੈ? ਇਸੇ ਤਰ੍ਹਾਂ ਦਾ ਕਥਨ ਅਸੀਂ ਇੱਕ ਹੋਰ ਉਦਾਹਰਣ ਵਿੱਚ ਵੀ ਦੇਖਦੇ ਹਾਂ ਜਦੋਂ ਯਿਸੂ ਸੂਰ (Tyre) ਦੇ ਇਲਾਕੇ ਵਿੱਚ ਗਿਆ ਸੀ। (ਮੱਤੀ 15:21-28) ਜਦੋਂ ਯਿਸੂ ਸੂਰ ਪਹੁੰਚੇ, ਤਾਂ ਇੱਕ ਔਰਤ ਆਪਣੀ ਧੀ ਲਈ ਮਦਦ ਮੰਗਣ ਆਈ ਜਿਸ ਨੂੰ ਦੁਸ਼ਟ ਆਤਮਾ ਨੇ ਜਕੜਿਆ ਹੋਇਆ ਸੀ। ਯਿਸੂ ਨੇ ਮੁੜ ਕੇ ਕਿਹਾ ਕਿ, "ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਅੱਗੇ ਸੁੱਟਣਾ ਚੰਗਾ ਨਹੀਂ ਹੈ।" (ਮੱਤੀ 15:26)। ਕਈ ਲੋਕਾਂ ਨੇ ਇਸ ਕਥਨ 'ਤੇ ਸਵਾਲ ਖੜ੍ਹੇ ਕੀਤੇ ਹਨ।
ਕੀ ਯਿਸੂ ਉਸ ਨੂੰ ਕੁੱਤੀ ਕਹਿ ਰਹੇ ਸਨ? ਕੀ ਤੁਸੀਂ ਕਿਸੇ ਇੱਕ ਵਿਅਕਤੀ ਦੀ ਮਦਦ ਲਈ 150 ਕਿਲੋਮੀਟਰ ਪੈਦਲ ਤੁਰੋਗੇ, ਖ਼ਾਸ ਕਰਕੇ ਉਸ ਵਿਅਕਤੀ ਲਈ ਜਿਸ ਨੂੰ ਤੁਸੀਂ ਤੁੱਛ ਸਮਝਦੇ ਹੋ? 150 ਕਿਲੋਮੀਟਰ ਪੈਦਲ ਤੁਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ? ਘੱਟੋ-ਘੱਟ ਦੋ ਦਿਨ ਤਾਂ ਲੱਗਣਗੇ ਹੀ। ਇੱਥੇ ਸਾਨੂੰ ਉਸ ਔਰਤ ਲਈ ਮਸੀਹ ਦੇ ਪਿਆਰ ਦੀ ਗਹਿਰਾਈ ਨਜ਼ਰ ਆਉਂਦੀ ਹੈ। ਭਾਵੇਂ ਉਸ ਨੂੰ ਪਤਾ ਸੀ ਕਿ ਪਰਮੇਸ਼ਰ ਉਸਨੂੰ ਕਿੰਨਾ ਪਿਆਰ ਕਰਦਾ ਹੈ ਫਿਰ ਵੀ ਉਹ ਉਸ ਦੀ ਪਰਖ ਕਰ ਰਿਹਾ ਸੀ ਕਿ ਉਹ ਨਿਮਰਤਾ ਨਾਲ ਇਹ ਸਵੀਕਾਰ ਕਰਦੀ ਹੈ ਕਿ ਉਹ ਪਰਮੇਸ਼ਰ ਤੋਂ ਕੁਝ ਵੀ ਪਾਉਣ ਦੀ ਹੱਕਦਾਰ ਨਹੀਂ ਅਤੇ ਇਸ ਲਈ ਕੋਈ ਨੀਵਾਂ ਅਹੁਦਾ ਸਵੀਕਾਰ ਕਰਨ ਲਈ ਤਿਆਰ ਹੈ। ਜਦੋਂ ਉਸ ਨੇ ਕਿਹਾ, "ਹਾਂ ਪ੍ਰਭੂ ਜੀ, ਕੁੱਤੇ ਵੀ ਆਪਣੇ ਮਾਲਕ ਦੀ ਮੇਜ ਤੋਂ ਡਿਗੇ ਰੋਟੀ ਦੇ ਟੁਕੜੇ ਖਾਂਦੇ ਹਨ?" ਤਾਂ ਯਿਸੂ ਨੇ ਕਿਹਾ, "ਹੇ ਔਰਤ, ਤੇਰੀ ਨਿਹਚਾ ਵੱਡੀ ਹੈ!" ਯਿਸੂ ਨੇ ਇਹ ਗੱਲ ਸਿਰਫ਼ ਦੋ ਵਾਰ ਕਹੀ ਅਤੇ ਦੋਵੇਂ ਵਾਰ ਗ਼ੈਰ-ਯਹੂਦੀ ਲੋਕਾਂ ਨੂੰ ਜਿਹਨਾਂ ਵਿੱਚੋਂ ਇੱਕ ਰੋਮੀ ਸੂਬੇਦਾਰ ਨੂੰ ਅਤੇ ਦੂਜਾ ਇਸ ਸੂਰ ਵਿੱਚ ਔਰਤ ਨੂੰ। ਅਸੀਂ ਦੇਖਦੇ ਹਾਂ ਕਿ ਉਸ ਨੇ ਉਸ ਦੀ ਕਿੰਨੀ ਕਦਰ ਕੀਤੀ!
ਸਾਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਯਿਸੂ ਪਵਿੱਤਰ ਸ਼ਾਸਤਰ ਵਿੱਚ ਕੁੱਤਿਆਂ ਅਤੇ ਸੂਰਾਂ ਬਾਰੇ ਗੱਲ ਕਰਦੇ ਹਨ ਤਾਂ ਉਹ ਲੋਕਾਂ ਨੂੰ ਤੁੱਛ ਨਹੀਂ ਸਮਝ ਰਹੇ। ਉਹ ਇਹ ਮੰਨ ਰਹੇ ਹਨ ਕਿ ਅਸੀਂ ਪਰਮੇਸ਼ਰ ਤੋਂ ਕੁਝ ਵੀ ਪਾਉਣ ਦੇ ਹੱਕਦਾਰ ਨਹੀਂ ਹਾਂ। ਜੋ ਕੋਈ ਵੀ ਇਹ ਸੋਚਦਾ ਹੈ "ਮੈਂ ਇਸ ਦਾ ਹੱਕਦਾਰ ਹਾਂ ਕਿ ਪਰਮੇਸ਼ਰ ਮੇਰੇ ਲਈ ਕੁਝ ਕਰੇ", ਉਸ ਨੇ ਪਰਮੇਸ਼ਰ ਸਾਹਮਣੇ ਮਨੁੱਖ ਦੀ ਸਥਿਤੀ ਨੂੰ ਸਮਝਿਆ ਹੀ ਨਹੀਂ। ਇੱਕੋ-ਇੱਕ ਚੀਜ਼ ਜਿਸ ਦੇ ਤੁਸੀਂ ਅਤੇ ਮੈਂ ਹੱਕਦਾਰ ਹਾਂ ਉਹ ਹੈ ਨਰਕ। ਜੇ ਅਸੀਂ ਪਰਮੇਸ਼ਰ ਕੋਲ ਜਾ ਕੇ ਕਹੀਏ, "ਪਰਮੇਸ਼ਰ, ਸਾਨੂੰ ਉਹ ਦੇ ਜਿਸ ਦੇ ਅਸੀਂ ਹੱਕਦਾਰ ਹਾਂ" ਤਾਂ ਉਸ ਤੋਂ ਸਾਨੂੰ ਨਰਕ ਹੀ ਮਿਲਣਾ ਚਾਹੀਦਾ ਹੈ। ਇਸ ਤੋਂ ਵਧੀਆ ਜੋ ਮਿਲਦਾ ਹੈ ਉਹ ਪਰਮੇਸ਼ਰ ਦੀ ਕਿਰਪਾ ਹੈ। ਜਦੋਂ ਅਸੀਂ ਇਹ ਸਮਝ ਲਈਏ ਤਾਂ ਅਸੀਂ ਵੇਖਾਂਗੇ ਕਿ ਸਾਨੂੰ ਪਰਮੇਸ਼ਰ ਤੋਂ ਬਹੁਤ ਕੁਝ ਮਿਲਦਾ ਹੈ ਜਿਸ ਦੇ ਅਸੀਂ ਹੱਕਦਾਰ ਨਹੀਂ। ਪਰ ਬਹੁਤੇ ਲੋਕ ਇਸ ਸਥਿਤੀ ਨੂੰ ਸਮਝਦੇ ਹੀ ਨਹੀਂ।
ਇਸ ਲਈ, ਜਦੋਂ ਅਸੀਂ ਇਸ ਤਰ੍ਹਾਂ ਦਾ ਕਥਨ ਦੇਖਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਨਾਲ ਕੁੱਤਿਆਂ ਜਾਂ ਸੂਰਾਂ ਵਾਂਗ ਸਲੂਕ ਕਰੀਏ। ਅਸੀਂ ਸਾਰੇ ਪਾਪੀ ਹਾਂ। ਹਰ ਇੱਕ ਵਿਅਕਤੀ ਪਾਪੀ ਹੈ। ਅਸੀਂ ਸਾਰੇ ਪਾਪੀ ਹਾਂ। ਸਾਡੇ ਵਿੱਚੋਂ ਕੁਝ ਪਰਮੇਸ਼ਰ ਦੀ ਕਿਰਪਾ ਨਾਲ ਬਚਾਏ ਗਏ ਹਨ ਅਤੇ ਸਾਡੇ ਪਾਪ ਮਾਫ਼ ਹੋ ਗਏ ਹਨ ਅਤੇ ਕੁਝ ਅਜੇ ਆਪਣੇ ਪਾਪਾਂ ਵਿੱਚ ਜੀ ਰਹੇ ਹਨ ਪਰ ਅਸੀਂ ਸਾਰੇ ਮੂਲ ਰੂਪ ਵਿੱਚ ਪਾਪੀ ਹਾਂ ਕਿਉਂਕਿ ਇਹ ਸਾਨੂੰ ਆਦਮ ਤੋਂ ਵਿਰਾਸਤ ਵਿੱਚ ਮਿਲਿਆ ਹੈ। ਇਸ ਲਈ ਕਿਸੇ ਇੱਕ ਵਿਅਕਤੀ ਲਈ ਇਹ ਸੋਚਣ ਦਾ ਕੋਈ ਕਾਰਨ ਨਹੀਂ ਕਿ ਉਹ ਦੂਜੇ ਨਾਲੋਂ ਬਿਹਤਰ ਹੈ ਜਾਂ ਕਿਸੇ ਹੋਰ ਨੂੰ ਕੁੱਤੇ ਜਾਂ ਸੂਰ ਵਾਂਗ ਨੀਵਾਂ ਸਮਝੇ।
ਜਦੋਂ ਯਿਸੂ ਨੇ ਕਿਹਾ,"ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ।"ਤਾਂ ਉਸ ਦਾ ਮਤਲਬ ਸੀ ਕਿ "ਜਿਸਚੀਜ਼ਦੀਲੋਕ ਕਦਰ ਨਹੀਂ ਕਰਦੇ, ਉਹਉਹਨਾਂ ਨੂੰ ਨਾ ਦਿਓ।" ਇੱਕ ਕੁੱਤੇ ਨੂੰ ਸਿਰਫ਼ ਹੱਡੀ ਚਾਹੀਦੀ ਹੈ। ਉਸ ਨੂੰ ਕਿਸੇ ਪਵਿੱਤਰ ਚੀਜ਼ ਦੀ ਲੋੜ ਨਹੀਂ। ਜਦੋਂ ਕੋਈ ਮਨੁੱਖ ਪਰਮੇਸ਼ਰ ਨਾਲੋਂ ਸੰਸਾਰ ਦੀਆਂ ਭੌਤਿਕ ਚੀਜ਼ਾਂ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਉਹ ਪਸ਼ੂਆਂ ਤੋਂ ਬਿਹਤਰ ਨਹੀਂ। ਤੁਸੀਂ ਕਿਸ ਲਈ ਜਿਉਂਦੇ ਹੋ? ਕੀ ਤੁਸੀਂ ਸਿਰਫ਼ ਬੱਚੇ ਪਾਲਣ, ਸੰਭੋਗ ਕਰਨ, ਸੌਣ ਅਤੇ ਵਧੀਆ ਭੋਜਨ ਖਾਣ ਲਈ ਜਿਉਂਦੇ ਹੋ? ਖ਼ੈਰ, ਇਹੀ ਤਾਂ ਸਾਰੇ ਪਸ਼ੂ ਵੀ ਕਰਦੇ ਹਨ! ਪਸ਼ੂ ਹਮੇਸ਼ਾ ਸੰਸਾਰਕ ਚੀਜ਼ਾਂ ਵਿੱਚ ਦਿਲਚਸਪੀ ਰੱਖਦੇ ਹਨ। ਕੁੱਤੇ ਹਮੇਸ਼ਾ ਧਰਤੀ ਵੱਲ ਵੇਖਦੇ ਹਨ। ਇਹੀ ਹਾਲ ਸੂਰਾਂ ਦਾ ਵੀ ਹੈ। ਤੁਸੀਂ ਕਦੇ ਕਿਸੇ ਕੁੱਤੇ ਜਾਂ ਸੂਰ ਨੂੰ ਅਕਾਸ਼ ਵੱਲ ਤੱਕਦਿਆਂ ਨਹੀਂ ਦੇਖੋਗੇ। ਪਸ਼ੂ ਹਮੇਸ਼ਾ ਧਰਤੀ ਦੀਆਂ ਚੀਜ਼ਾਂ ਵੱਲ ਹੇਠਾਂ ਦੇਖਦੇ ਹਨ ਅਤੇ ਇੱਥੇ 'ਕੁੱਤਿਆਂ' ਸ਼ਬਦ ਦਾ ਇਹੀ ਅਰਥ ਹੈ, ਇਸ ਦਾ ਮਤਲਬ ਹੈ "ਉਹ ਲੋਕ ਜਿਹਨਾਂ ਦੇ ਮਨ ਸੰਸਾਰਕ ਚੀਜ਼ਾਂ 'ਤੇ ਲੱਗੇ ਹੋਏ ਹਨ।"
ਇੱਕ ਸੱਚੇ ਮਸੀਹੀ ਦਾ ਸਿਰ ਉੱਚਾ ਹੁੰਦਾ ਹੈ। ਉਹ ਉੱਪਰ ਦੀਆਂ ਚੀਜ਼ਾਂ ਵੱਲ ਵੇਖਦਾ ਹੈ। ਜੋ ਲੋਕ ਉੱਪਰ ਦੀਆਂ ਚੀਜ਼ਾਂ ਵਿੱਚ ਦਿਲਚਸਪੀ ਨਹੀਂ ਰੱਖਦੇ ਉਹਨਾਂ ਨੂੰ ਪਵਿੱਤਰ ਵਸਤਾਂ ਦੇਣ ਦਾ ਕੋਈ ਫ਼ਾਇਦਾ ਨਹੀਂ। ਇਹ ਸੂਰਾਂ ਅੱਗੇ ਮੋਤੀ ਸੁੱਟਣ ਵਾਂਗ ਹੈ। ਸੂਰਾਂ ਨੂੰ ਢੇਰ ਸਾਰਾ ਕੂੜਾ-ਕਰਕਟ (ਜੂਠਾ) ਚਾਹੀਦਾ ਹੈ। ਇਹੀ ਉਹਨਾਂ ਨੂੰ ਖਾਣਾ ਪਸੰਦ ਹੈ ਇਸ ਕਰਕੇ ਉਹਨਾਂ ਨੂੰ ਪਵਿੱਤਰ ਵਸਤਾਂ ਦੇਣ ਦਾ ਕੋਈ ਫ਼ਾਇਦਾ ਨਹੀਂ। ਯਿਸੂ ਪਹਾੜੀ ਉਪਦੇਸ਼ ਬਾਰੇ ਗੱਲ ਕਰ ਰਹੇ ਹਨ - ਪਹਾੜੀ ਉਪਦੇਸ਼ ਦੀ ਸਿੱਖਿਆ ਅਵਿਸ਼ਵਾਸੀਆਂ ਲਈ ਨਹੀਂ ਹੈ। ਮੱਤੀ 7:6ਦਾ ਇਹੀ ਮੁੱਖ ਬਿੰਦੂ ਹੈ: ਇਹ ਸੰਦੇਸ਼ ਉਹਨਾਂ ਨੂੰ ਨਾ ਦਿਓ ਜੋ ਨਵੇਂ ਸਿਰਿਓਂ ਜਨਮੇ ਨਹੀਂ, ਕਿਉਂਕਿ ਉਹ ਇਸ ਦੀ ਕਦਰ ਨਹੀਂ ਕਰ ਸਕਦੇ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵਿਅਕਤੀ ਨੂੰ ਕਿਹੜਾ ਸੱਚ ਕਦੋਂ ਅਤੇ ਕਿਵੇਂ ਦੱਸਣਾ ਹੈ। ਇਹੀ ਗੱਲ ਇਹੀ ਮਸੀਹ ਇਸ ਆਇਤ ਵਿੱਚ ਕਹਿ ਰਹੇ ਹਨ।
ਜਿਹਨਾਂ ਲੋਕਾਂ ਦਾ ਨਵਾਂ ਜਨਮ ਨਹੀਂ ਹੋਇਆ ਉਹਨਾਂ ਨੂੰ ਪਸ਼ਚਾਤਾਪ ਦਾ ਸੰਦੇਸ਼ ਸੁਣਨ ਦੀ ਲੋੜ ਹੈ। ਉਹਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਪਾਪੀ ਹਨ। ਉਹਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਨਰਕ ਦੇ ਹੱਕਦਾਰ ਹਨ। ਉਹਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਗੁਆਚੇ ਹੋਏ ਹਨ, ਪਰਮੇਸ਼ਰ ਤੋਂ ਵੱਖ ਹੋਏ ਹਨ ਅਤੇ ਨਰਕ ਦੀ ਸਦੀਵੀ ਮੰਜ਼ਿਲ ਵੱਲ ਵਧ ਰਹੇ ਹਨ। ਇਹ ਉਹ ਸੰਦੇਸ਼ ਹੈ ਜੋ ਗ਼ੈਰ-ਮਸੀਹੀਆਂ ਨੂੰ ਅਤੇ ਇੱਥੋਂ ਤੱਕ ਕਿ ਮਸੀਹੀ ਘਰਾਂ ਵਿੱਚ ਜਨਮੇ ਲੋਕਾਂ ਨੂੰ ਵੀ (ਜਿਹਨਾਂ ਦਾ ਨਵਾਂ ਜਨਮ ਨਹੀਂ ਹੋਇਆ, ਜਿਹਨਾਂ ਦਾ ਮਸੀਹ ਨਾਲ ਜੀਵਤ ਸੰਬੰਧ ਨਹੀਂ ਬਣਿਆ) ਸੁਣਨ ਦੀ ਲੋੜ ਹੈ।
ਹਰੇਕ ਮਨੁੱਖ, ਜੇ ਉਹ ਆਪਣੇ ਜੀਵਨ ਵਿੱਚ ਪਰਮੇਸ਼ਰ ਨੂੰ ਪਹਿਲਾ ਸਥਾਨ ਨਹੀਂ ਦਿੰਦਾ ਤਾਂ ਸੱਚਮੁੱਚ ਇੱਕ ਪਸ਼ੂ ਵਾਂਗ ਹੈ। ਇੱਕ ਪਸ਼ੂ ਨੂੰ ਪਰਮੇਸ਼ਰ ਵਿੱਚ ਕੋਈ ਦਿਲਚਸਪੀ ਨਹੀਂ, ਪ੍ਰਾਰਥਨਾ ਵਿੱਚ ਕੋਈ ਦਿਲਚਸਪੀ ਨਹੀਂ, ਪਰਮੇਸ਼ਰ ਕੀ ਕਹਿਣਾ ਚਾਹੁੰਦਾ ਹੈ ਉਹ ਸੁਣਨ ਵਿੱਚ ਕੋਈ ਦਿਲਚਸਪੀ ਨਹੀਂ। ਜਦੋਂ ਇੱਕ ਮਨੁੱਖ ਧਰਤੀ 'ਤੇ ਪ੍ਰਾਰਥਨਾ ਵਿੱਚ, ਪਰਮੇਸ਼ਰ ਵਿੱਚ ਕੋਈ ਦਿਲਚਸਪੀ ਨਾ ਰੱਖਦੇ ਹੋਏ ਅਤੇ ਪਰਮੇਸ਼ਰ ਉਸ ਨੂੰ ਕੀ ਕਹਿਣਾ ਚਾਹੁੰਦਾ ਹੈ ਉਸ ਵਿੱਚ ਕੋਈ ਦਿਲਚਸਪੀ ਨਾ ਰੱਖਦੇ ਹੋਏ ਜਿਉਂਦਾ ਹੈ ਤਾਂ ਉਹ ਪਸ਼ੂ ਤੋਂ ਬਿਹਤਰ ਨਹੀਂ। ਇੱਕ ਪਸ਼ੂ ਸੰਭੋਗ ਵਿੱਚ ਦਿਲਚਸਪੀ ਰੱਖਦਾ ਹੈ। ਜਦੋਂ ਮਨੁੱਖ ਮੁੱਖ ਤੌਰ 'ਤੇ ਸੰਭੋਗ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਉਹ ਪਸ਼ੂ ਵਾਂਗ ਹੈ। ਹਰ ਪਸ਼ੂ ਸੰਭੋਗ ਅਤੇ ਭੋਜਨ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਜਦੋਂ ਮਨੁੱਖ ਸਿਰਫ਼ ਭੋਜਨ, ਸੰਭੋਗ, ਨੀਂਦ ਅਤੇ ਬੱਚੇ ਪੈਦਾ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਤਾਂ ਉਹ ਬਿਲਕੁਲ ਪਸ਼ੂਆਂ ਵਾਂਗ ਹਨ। ਪਰ ਜਦੋਂ ਪਰਮੇਸ਼ਰ ਨੇ ਆਦਮ ਨੂੰ ਬਣਾਇਆ ਤਾਂ ਇੱਕ ਫ਼ਰਕ ਸੀ। ਉਸ ਨੇ ਆਦਮ ਨੂੰ ਉਸੇ ਮਿੱਟੀ ਤੋਂ ਬਣਾਇਆ ਜੋ ਉਸ ਨੇ ਸੂਰਾਂ, ਕੁੱਤਿਆਂ ਅਤੇ ਸਾਰੇ ਪਸ਼ੂਆਂ ਨੂੰ ਬਣਾਉਣ ਲਈ ਵਰਤੀ। ਇਹ ਬਿਲਕੁਲ ਉਹੀ ਮਿੱਟੀ ਹੈ।
ਜੇ ਤੁਸੀਂ ਕੁੱਤਿਆਂ ਅਤੇ ਸੂਰਾਂ ਦੇ ਅੰਦਰੂਨੀ ਅੰਗਾਂ ਨੂੰ ਵੇਖੋ ਤਾਂ ਮਨੁੱਖ ਦੇ ਅਤੇ ਇਹਨਾਂ ਪਸ਼ੂਆਂ ਦੇ ਅੰਦਰੂਨੀ ਅੰਗਾਂ ਵਿਚਕਾਰ ਬਹੁਤ ਸਮਾਨਤਾ ਹੈ। ਇਸੇ ਲਈ ਪਰਮੇਸ਼ਰ ਕਹਿ ਰਹੇ ਸਨ ਕਿ, ਸਰੀਰਕ ਤੌਰ 'ਤੇ, ਤੁਸੀਂ ਦੋਵੇਂ ਇੱਕੋ ਪਦਾਰਥ ਤੋਂ ਬਣੇ ਹੋ। ਇਸੇ ਲਈ ਪਰਮੇਸ਼ਰ ਨੇ ਪਸ਼ੂ ਅਤੇ ਮਨੁੱਖ ਦੋਵਾਂ ਨੂੰ ਛੇਵੇਂ ਦਿਨ ਬਣਾਇਆ। ਛੇਵੇਂ ਦਿਨ ਦੇ ਪਹਿਲੇ ਪਹਿਰ ਵਿੱਚ ਉਸ ਨੇ ਪਸ਼ੂ ਬਣਾਏ ਅਤੇ ਦੂਜੇ ਪਹਿਰ ਵਿੱਚ ਮਨੁੱਖ ਨੂੰ ਬਣਾਇਆ। ਪਰ ਪਸ਼ੂਆਂ ਵਿੱਚ ਇੱਕ ਫ਼ਰਕ ਇਹ ਸੀ ਕਿ ਪਰਮੇਸ਼ਰ ਨੇ ਉਹਨਾਂ ਵਿੱਚ ਸਾਹ ਨਹੀਂ ਫੂਕਿਆ। ਉਹਨਾਂ ਨੂੰ ਮਿੱਟੀ ਤੋਂ ਬਣਾਏ ਜਾਣ ਵੇਲੇ ਆਪਣੇ ਆਪ ਸਾਹ ਮਿਲ ਗਿਆ ਪਰ ਜਿਵੇਂ ਹੀ ਮਨੁੱਖ ਬਣਾਇਆ ਗਿਆ ਤਾਂ ਪਰਮੇਸ਼ਰ ਨੇ ਉਸ ਵਿੱਚ ਜੀਵਨ ਦਾ ਸਾਹ ਫੂਕਿਆ ਅਤੇ ਉਹ ਇੱਕ ਜੀਉਂਦੀ ਜੀਵ ਬਣ ਗਿਆ (ਉਤਪਤ 2:7), ਅਤੇ ਪਰਮੇਸ਼ਰ ਦਾ ਸਾਹ ਹੀ ਸੀ ਜਿਸ ਨੇ ਉਸ ਨੂੰ ਤੁਰੰਤ ਪਸ਼ੂਆਂ ਤੋਂ ਵੱਖਰਾ ਕਰ ਦਿੱਤਾ।
ਜੇ ਪਰਮੇਸ਼ਰ ਨੇ ਆਦਮ ਵਿੱਚ ਸਾਹ ਨਾ ਫੂਕਿਆ ਹੁੰਦਾ ਤਾਂ ਭਾਵੇਂ ਉਹ ਦੇਖਣ ਵਿੱਚ ਮਨੁੱਖ ਵਰਗਾ ਹੁੰਦਾ ਪਰ ਉਹ ਪਸ਼ੂ ਵਾਂਗ ਹੀ ਹੁੰਦਾ। ਪਰ ਜਿਵੇਂ ਹੀ ਪਰਮੇਸ਼ਰ ਨੇ ਉਸ ਵਿੱਚ ਸਾਹ ਫੂਕਿਆ ਉਹ ਇੱਕ ਜੀਉਂਦਾ ਜੀਵ ਬਣ ਗਿਆ। ਉਹ ਪਸ਼ੂਆਂ ਦੇ ਉਲਟ, ਇੱਕ ਸਦੀਵੀ ਹਸਤੀ ਬਣ ਗਿਆ ਜੋ ਸਦੀਵੀ ਨਹੀਂ ਹਨ। ਜਦੋਂ ਇੱਕ ਪਸ਼ੂ ਮਰਦਾ ਹੈ ਉਹ ਸਿਰਫ਼ ਮਿੱਟੀ ਬਣ ਜਾਂਦਾ ਹੈ। ਪਰ ਜਦੋਂ ਪਰਮੇਸ਼ਰ ਨੇ ਮਨੁੱਖ ਵਿੱਚ ਸਾਹ ਫੂਕਿਆ ਅਤੇ ਮਨੁੱਖ ਇੱਕ ਜੀਉਂਦਾ ਜੀਵ ਬਣ ਗਿਆ ਅਤੇ ਉਹ ਉਸੇ ਪਲ ਇੱਕ ਸਦੀਵੀ ਹਸਤੀ ਬਣ ਗਿਆ। ਉਸ ਕੋਲ ਸਦੀਵੀ ਜੀਵਨ ਨਹੀਂ ਸੀ, ਕਿਉਂਕਿ ਸਦੀਵੀ ਜੀਵਨ ਉਸ ਜੀਵਨ ਨੂੰ ਕਹਿੰਦੇ ਹਨ ਜਿਸ ਦੀ ਕੋਈ ਸ਼ੁਰੂਆਤ ਨਹੀਂ ਅਤੇ ਇਹ ਸਿਰਫ਼ ਪਰਮੇਸ਼ਰ ਕੋਲ ਹੈ। ਪਰ ਜਦੋਂ ਅਸੀਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਕੇ ਕਰਕੇ ਮਸੀਹ ਕੋਲ ਆਉਂਦੇ ਹਾਂ ਅਤੇ ਉਸ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕਰਦੇ ਹਾਂ ਤਾਂ ਸਾਨੂੰ ਇਹ ਸਦੀਵੀ ਜੀਵਨ ਮਿਲ ਸਕਦਾ ਹੈ। ਨਹੀਂ ਤਾਂ, ਅਸੀਂ ਸਿਰਫ਼ ਸਦੀਵੀ ਹਸਤੀਆਂ ਹਾਂ ਜੋ ਨਰਕ ਵਿੱਚ ਪਰਮੇਸ਼ਰ ਤੋਂ ਵੱਖ ਹੋ ਕੇ, ਸਦਾ ਲਈ ਉੱਥੇ ਵੱਸਣਗੀਆਂ।
ਪਰਮੇਸ਼ਰ ਜੋ ਕਹਿ ਰਹੇ ਹਨ ਉਹ ਇਹ ਹੈ ਕਿ ਇਸ ਧਰਤੀ 'ਤੇ ਲੋਕਾਂ ਦੀਆਂ ਦੋ ਵੱਖਰੀਆਂ ਸ਼੍ਰੇਣੀਆਂ ਹਨ। ਕੁਝ ਲੋਕ ਕੁੱਤਿਆਂ ਅਤੇ ਸੂਰਾਂ ਵਾਂਗ ਜਿਉਂਦੇ ਹਨ ਅਤੇ ਕੁਝ ਅਜਿਹੇ ਹਨ ਜੋ ਇਹ ਸਮਝ ਚੁੱਕੇ ਹਨ ਕਿ ਉਹਨਾਂ ਨੇ ਪਰਮੇਸ਼ਰ ਦੇ ਬੱਚੇ ਬਣਨਾ ਹੈ ਅਤੇ ਜੋ ਇਹ ਸਮਝਦੇ ਹਨ ਕਿ ਪਰਮੇਸ਼ਰ ਨੇ ਉਹਨਾਂ ਨੂੰ ਸਦੀਵੀ ਹਸਤੀ ਬਣਾਇਆ ਹੈ ਅਤੇ ਉਹ ਉਸ ਅੱਗੇ ਜਵਾਬਦੇਹ ਹਨ। ਜਦੋਂ ਪਰਮੇਸ਼ਰ ਨੇ ਮਨੁੱਖ ਵਿੱਚ ਸਾਹ ਫੂਕਿਆ ਤਾਂ ਉਹ ਮਿੱਟੀ ਤੋਂ ਬਣਿਆ ਸੀ ਪਰ ਉਸ ਕੋਲ ਇੱਕ ਜ਼ਮੀਰ ਵੀ ਸੀ ਜਿਸ ਨੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਉਹ ਆਪਣੇ ਕੰਮਾਂ ਅਤੇ ਸ਼ਬਦਾਂ ਲਈ ਪਰਮੇਸ਼ਰ ਅੱਗੇ ਜਵਾਬਦੇਹ ਹੈ। ਪਸ਼ੂਆਂ ਕੋਲ ਜ਼ਮੀਰ ਨਹੀਂ ਹੁੰਦੀ। ਜਦੋਂ ਉਹ ਕੁਝ ਗ਼ਲਤ ਕਰਦੇ ਹਨ ਤਾਂ ਉਹਨਾਂ ਅੰਦਰ ਦੋਸ਼ ਦੀ ਕੋਈ ਭਾਵਨਾ ਪੈਦਾ ਨਹੀਂ ਹੁੰਦੀ, ਜਦਕਿ ਮਨੁੱਖ (ਭਾਵੇਂ ਉਹ ਜੰਗਲ ਵਿੱਚ ਬਿਲਕੁਲ ਅਨਪੜ੍ਹ ਵਹਿਸ਼ੀ ਹੀ ਕਿਉਂ ਨਾ ਹੋਵੇ) ਦੇ ਅੰਦਰ ਦੋਸ਼ ਦੀ ਭਾਵਨਾ ਹੁੰਦੀ ਹੈ ਕਿਉਂਕਿ ਉਸ ਕੋਲ ਜ਼ਮੀਰ ਹੈ।
ਜੰਗਲਾਂ ਦੇ ਵਹਿਸ਼ੀ ਲੋਕ ਵੀ ਝੁਕਦੇ ਹਨ ਅਤੇ ਸ਼ਾਇਦ ਕਿਸੇ ਚੱਟਾਨ, ਪੱਥਰ ਜਾਂ ਸੂਰਜ ਦੀ ਪੂਜਾ ਕਰਦੇ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇੱਕ ਸਿਰਜਣਹਾਰ ਹੈ ਇੱਕ ਸਦੀਵੀ ਹਸਤੀ ਹੈ ਜਿਸ ਅੱਗੇ ਉਹ ਜਵਾਬਦੇਹ ਹਨ। ਤੁਹਾਨੂੰ ਕਦੇ ਕੋਈ ਧਾਰਮਿਕ ਕੁੱਤਾ ਕਿਤੇ ਨਹੀਂ ਮਿਲੇਗਾ ਨਾ ਹੀ ਕੋਈ ਧਾਰਮਿਕ ਬਾਂਦਰ ਜਾਂ ਸੂਰ ਮਿਲੇਗਾ। ਅਜਿਹਾ ਕਿਉਂ ਹੈ ਕਿ ਵਹਿਸ਼ੀ ਲੋਕਾਂ ਵਿੱਚ ਵੀ ਇੱਕ ਸਦੀਵੀ ਹਸਤੀ ਦਾ ਅਹਿਸਾਸ ਹੈ ਜਿਸ ਅੱਗੇ ਉਹ ਜਵਾਬਦੇਹ ਹਨ? ਇਹ ਇਸ ਲਈ ਹੈ ਕਿਉਂਕਿ ਉਹਨਾਂ ਕੋਲ ਜ਼ਮੀਰ ਹੈ। ਹਰ ਮਨੁੱਖ ਕੋਲ ਜ਼ਮੀਰ ਹੁੰਦੀ ਹੈ ਅਤੇ ਇਹੀ ਗੱਲ ਮਨੁੱਖ ਨੂੰ ਸੂਰਾਂ, ਕੁੱਤਿਆਂ ਅਤੇ ਹੋਰ ਪਸ਼ੂਆਂ ਤੋਂ ਵੱਖਰਾ ਕਰਦੀ ਹੈ।