WFTW Body: 

ਰਸੂਲ ਪੌਲੁਸ ਨੇ ਇੱਕ ਵਾਰ ਕਿਹਾ ਸੀ, "ਸ਼ਰ੍ਹਾ ਦੀ ਧਾਰਮਿਕਤਾ ਦੇ ਅਨੁਸਾਰ, ਮੈਂ ਨਿਰਦੋਸ਼ ਪਾਇਆ ਗਿਆ।" ਜਦੋਂ ਉਸਨੇ ਰਸੂਲਾਂ ਦੇ ਕਰਤੱਬ 23:1 ਵਿੱਚ ਇੱਕ ਸਰਦਾਰ ਜਾਜਕ ਦੇ ਸਾਹਮਣੇ ਗਵਾਹੀ ਦਿੱਤੀ, "ਮੈਂ ਅੱਜ ਦਿਨ ਤੱਕ ਪਰਮੇਸ਼ਰ ਦੇ ਅੱਗੇ ਆਪਣਾ ਪੂਰਾ ਜੀਵਨ ਉਹੀ ਕਰਕੇ ਬਿਤਾਇਆ ਹੈ। ਜੋ ਮੈਂ ਸੋਚਿਆ ਕਿ ਸਹੀ ਸੀ। " ਤਾਂ ਉਸਦਾ ਕੀ ਮਤਲਬ ਸੀ? ਉਸਦਾ ਮਤਲਬ ਸੀ ਕਿ ਉਹ ਸਾਰੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ। ਉਹ ਕਿਹੜੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ? ਸਿਰਫ਼ ਪਹਿਲੇ ਨੌਂ, ਕਿਉਂਕਿ ਉਹ ਇੰਨਾ ਇਮਾਨਦਾਰ ਸੀ ਕਿ ਰੋਮੀਆਂ 7:7-8 ਵਿੱਚ ਕਹਿੰਦਾ ਹੈ ਕਿ ਜਦੋਂ ਉਹ ਦਸਵੇਂ ਹੁਕਮ 'ਤੇ ਆਇਆ, ਜਿਸ ਵਿੱਚ ਕਿਹਾ ਗਿਆ ਸੀ, "ਤੂੰ ਲਾਲਚ ਨਾ ਕਰ,ਤੂੰ ਕਾਮਨਾ ਨਾ ਕਰ " ਤਾਂ "ਉਸਨੇ ਆਪਣੇ ਅੰਦਰ ਹਰ ਤਰ੍ਹਾਂ ਦੀਆਂ ਕਾਮਨਾਵਾਂ ਨੂੰ ਦੇਖਿਆ। " ਉਸਨੇ ਹਰ ਕਿਸਮ ਦੀ ਕਾਮਨਾ - ਧਨ ਦੀ ਕਾਮਨਾ, ਦੂਜਿਆਂ ਦੀਆਂ ਪਤਨੀਆਂ ਅਤੇ ਧੀਆਂ ਦੀ ਕਾਮਨਾ, ਇੱਜ਼ਤ ਦੀ ਕਾਮਨਾ ਅਤੇ ਹਰ ਕਿਸਮ ਦੀ ਕਾਮਨਾ ਉਸਨੂੰ ਆਪਣੇ ਅੰਦਰ ਲੱਭੀ ਅਤੇ ਉਸਨੂੰ ਅਹਿਸਾਸ ਹੋਇਆ ਕਿ ਉਹ ਇਸ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ।

ਜਦੋਂ ਰਸੂਲ ਪੌਲੁਸ ਆਪਣੇ ਦਿਲ ਵਿੱਚ ਪਵਿੱਤਰ ਆਤਮਾ ਨਾਲ ਭਰ ਗਿਆ ਸੀ (ਜਿਵੇਂ ਕਿ ਪੰਤੇਕੁਸਤ ਦੇ ਦਿਨ ਲੋਕ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਸਨ), ਉਹ ਰੋਮੀਆਂ 8:2 ਵਿੱਚ ਕਹਿੰਦਾ ਹੈ, ਕਿ "ਮੈਂ ਭਲਾ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ। ਕਿਉਂਕਿ ਮਸੀਹ ਯਿਸੂ ਵਿੱਚ ਆਤਮਾ ਦਾ ਨੇਮ ਜੋ ਜੀਵਨ ਲਿਆਉਂਦਾ ਹੈ, ਉਸਨੇ ਮੈਨੂੰ ਇਸ ਸ਼ਰ੍ਹਾ ਤੋਂ ਮੁਕਤ ਕੀਤਾ, ਜੋ ਪਾਪ ਅਤੇ ਮੌਤ ਲਿਆਉਂਦੀ ਹੈ।" ਅਤੇ ਉਹ ਆਇਤ 4 ਵਿੱਚ ਅੱਗੇ ਕਹਿੰਦਾ ਹੈ, "ਪਰਮੇਸ਼ਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀ ਧਾਰਮਿਕਤਾ ਨੂੰ ਆਪਣੇ ਵੱਲੋਂ ਪੂਰਨ ਕਰ ਸਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ।" ਇਹ ਪੁਰਾਣੇ ਨੇਮ ਦੇ ਅਧੀਨ ਅਸੰਭਵ ਸੀ।

ਜਦੋਂ ਯਿਸੂ ਨੇ ਮੱਤੀ 5 ਵਿੱਚ ਇਹਨਾਂ ਪਾਪਾਂ 'ਤੇ ਕਾਬੂ ਪਾਉਣ ਬਾਰੇ ਗੱਲ ਕੀਤੀ ਸੀ, ਉਹ ਅਸਲ ਵਿੱਚ ਉਸ ਚੀਜ਼ ਬਾਰੇ ਬੋਲ ਰਹੇ ਸਨ ਜੋ ਪਵਿੱਤਰ ਆਤਮਾ ਦੀ ਸ਼ਕਤੀ ਤੋਂ ਬਿਨਾਂ ਮਨੁੱਖ ਲਈ ਕਰਨਾ ਅਸੰਭਵ ਹੈ। ਜੇ ਤੁਸੀਂ ਮੱਤੀ 5,6 ਅਤੇ 7 ਪੜ੍ਹੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਤਿੰਨਾਂ ਅਧਿਆਇਆਂ ਦੇ ਅੰਤ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ ਗਿਆ। ਉਹ ਕੀ ਹੈ? "ਪਰਮੇਸ਼ਰ, ਮੈਂ ਇਹ ਜੀਵਨ ਕਿਵੇਂ ਜੀਵਾਂ?" ਇਸਦਾ ਜ਼ਿਕਰ ਮੱਤੀ 5, 6 ਅਤੇ 7 ਵਿੱਚ ਵੀ ਨਹੀਂ ਮਿਲਦਾ। ਪਹਾੜੀ ਉਪਦੇਸ਼ ਸਾਨੂੰ ਜੀਵਨ ਦੇ ਮਿਆਰ ਬਾਰੇ ਦਸਦਾ ਹੈ ਜਿਸਦੀ ਉਮੀਦ ਪਰਮੇਸ਼ੁਰ, ਨਵੇਂ ਨੇਮ ਦੇ ਹਰੇਕ ਵਿਸ਼ਵਾਸੀ ਅਤੇ ਨਵੇਂ ਜਨਮੇ ਮਸੀਹੀ ਤੋਂ ਕਰਦਾ ਹੈ, ਪਰ ਉਸ ਮਿਆਰ ਤੱਕ ਕਿਵੇਂ ਪਹੁੰਚਣਾ ਹੈ? ਇਸਦਾ ਪੂਰੇ ਉਪਦੇਸ਼ ਵਿੱਚ ਜ਼ਿਕਰ ਨਹੀਂ ਹੈ।

ਫਿਰ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਕਰਨਾ ਹੈ? ਮੈਂ ਵਿਸ਼ਵਾਸ ਕਰਦਾ ਹਾਂ ਕਿ ਮਸੀਹ ਨੇ ਪਹਾੜ ਉੱਤੇ ਉਪਦੇਸ਼ ਇਸ ਲਈ ਦਿੱਤਾ ਸੀ ਤਾਂ ਜੋ ਸਾਡੇ ਦਿਲ ਵਿੱਚ ਅਜਿਹਾ ਜੀਵਨ ਜੀਉਣ ਦੀ ਗਹਿਰੀ ਲਾਲਸਾ ਪੈਦਾ ਹੋਵੇ। ਜਦੋਂ ਕਿਸੇ ਮਨੁੱਖ ਦੇ ਅੰਦਰ ਇਸ ਤਰ੍ਹਾਂ ਦੇ ਜੀਵਨ ਦੀ ਤਾਂਘ ਪੈਦਾ ਹੋ ਜਾਂਦੀ ਹੈ ਤਾਂ ਉਹ ਪਰਮੇਸ਼ੁਰ ਕੋਲ ਜਾ ਕੇ ਕਹਿੰਦਾ ਹੈ, "ਹੇ ਪਰਮੇਸ਼ਰ, ਇਸਦਾ ਹੱਲ ਕੀ ਹੈ?" ਅਤੇ ਪਰਮੇਸ਼ਰ ਉਸਨੂੰ ਕਹਿੰਦਾ ਹੈ, "ਇਸ ਲਈ ਤੇਰਾ ਪਵਿੱਤਰ ਆਤਮਾ ਨਾਲ ਭਰਪੂਰ ਹੋਣਾ ਲਾਜ਼ਮੀ ਹੈ ਤਾਂ ਜੋਂ ਤੈਨੂੰ ਅੰਦਰੂਨੀ ਤੌਰ 'ਤੇ ਮਜਬੂਤ ਬਣਾਇਆ ਜਾ ਸਕੇ।"

ਮਹਾਨ ਰਸੂਲ ਪੌਲੁਸ ਨੇਮ ਦੇ ਅਨੁਸਾਰ ਇੱਕ ਬਹੁਤ ਹੀ ਧਰਮੀ ਮਨੁੱਖ ਸੀ ਪਰ ਉਹ ਵੀ ਇਸ ਇੱਛਾ 'ਤੇ ਜਿੱਤ ਹਾਸਲ ਨਹੀਂ ਕਰ ਸਕਿਆ ਜਦ ਤੱਕ ਉਹ ਪਵਿੱਤਰ ਆਤਮਾ ਨਾਲ ਭਰਿਆ ਨਾ ਗਿਆ। ਫਿਰ ਪਰਮੇਸ਼ੁਰ ਦੇ ਆਤਮਾ ਨੇ ਉਸਨੂੰ ਆਜ਼ਾਦ ਕਰ ਦਿੱਤਾ। ਇਹ ਉਸੇ ਤਰ੍ਹਾਂ ਹੈ ਜਿਵੇਂ ਯਿਸੂ ਨੇ ਇੱਕ ਅੰਨ੍ਹੇ ਮਨੁੱਖ ਦੀਆਂ ਅੱਖਾਂ ਖੋਲ੍ਹੀਆਂ। ਅੰਨ੍ਹਾ ਮਨੁੱਖ ਆਪਣੀਆਂ ਅੱਖਾਂ ਖ਼ੁਦ ਨਹੀਂ ਖੋਲ੍ਹ ਸਕਦਾ ਸੀ; ਉਸਨੂੰ ਪਰਮੇਰ ਦੀ ਲੋੜ ਸੀ। ਉਸੇ ਤਰ੍ਹਾਂ ਮਨੁੱਖ ਆਪਣੀ ਤਾਕਤ ਨਾਲ ਅੰਦਰੂਨੀ ਕਾਮਨਾਵਾਂ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ-ਉਸਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੀ ਲੋੜ ਹੁੰਦੀ ਹੈ।

ਇਹ ਸਭ ਕੁਝ ਸਿਰਫ਼ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਹੀ ਸੰਭਵ ਹੈ। ਅਸਲ ਵਿੱਚ, ਯਿਸੂ ਨੇ ਪਹਾੜੀ ਉਪਦੇਸ਼ ਵਿੱਚ ਜੋ ਕੁਝ ਵੀ ਕਿਹਾ, ਉਸ ਦੇ ਅਨੁਸਾਰ ਜੀਵਨ ਸਿਰਫ਼ ਅਸੀਂ ਤਦ ਹੀ ਜੀ ਸਕਦੇ ਹਾਂ ਜੇਕਰ ਪਵਿੱਤਰ ਆਤਮਾ ਨਾਲ ਭਰੇ ਹੋਏ ਹੋਈਏ।

ਮੈਂ ਉਸ ਝੂਠੀ "ਆਤਮਾ ਦੀ ਭਰਪੂਰਤਾ" ਦੀ ਗੱਲ ਨਹੀਂ ਕਰ ਰਿਹਾ ਜੋ ਅੱਜਕੱਲ੍ਹ ਆਮ ਹੋ ਗਈ ਹੈ। ਜੇ ਤੁਹਾਡਾ ਅਨੁਭਵ ਸਿਰਫ਼ ਕੰਬਣ, ਡਿੱਗਣ, ਹੱਸਣ ਜਾਂ ਹੋਰ ਭਾਸ਼ਾਵਾਂ ਵਿੱਚ ਬੋਲਣ ਤੱਕ ਸੀਮਿਤ ਹੈ, ਪਰ ਤੁਸੀਂ ਅਜੇ ਵੀ ਗੁੱਸੇ ਅਤੇ ਕਾਮੀ ਲਾਲਸਾਵਾਂ ਤੋਂ ਹਾਰੇ ਹੋਏ ਹੋ, ਜੇ ਤੁਸੀਂ ਅਜੇ ਵੀ ਆਪਣੇ ਜੀਵਨ ਸਾਥੀ ਨਾਲ ਕਠੋਰ ਸ਼ਬਦਾਂ ਵਿੱਚ ਗੱਲ ਕਰਦੇ ਹੋ, ਤਾਂ ਇਹ ਪਵਿੱਤਰ ਆਤਮਾ ਦੀ ਭਰਪੂਰੀ ਨਹੀਂ ਹੈ। ਧੋਖੇ ਵਿੱਚ ਨਾ ਰਹੋ। ਬਹੁਤ ਸਾਰੇ ਲੋਕ ਧੋਖਾ ਖਾ ਰਹੇ ਹਨ। ਪਵਿੱਤਰ ਆਤਮਾ ਸਿਰਫ਼ ਅਣਜਾਣ ਭਾਸ਼ਾ ਨਹੀਂ ਦਿੰਦਾ-ਉਹ ਸਾਡੀ ਆਪਣੀ ਜ਼ਬਾਨ ਨੂੰ ਸੰਭਾਲਣਾ ਵੀ ਸਿਖਾਉਂਦਾ ਹੈ। ਜੇ ਅਸੀਂ ਕਲੀਸੀਆ ਵਿੱਚ ਆਤਮਿਕ ਬਣੀਏ ਅਤੇ ਘਰ ਵਿੱਚ ਕਠੋਰ ਸ਼ਬਦ ਬੋਲੀਏ ਤਾਂ ਇਹ ਅਸਲੀ ਆਤਮਾ ਦੀ ਭਰਪੂਰਤਾ ਨਹੀਂ।

ਪਵਿੱਤਰ ਆਤਮਾ ਦੀ ਭਰਪੂਰਤਾ ਸਾਡੀਆਂ ਜੀਭਾਂ ਨੂੰ ਸੰਯਮ ਵਿੱਚ ਰੱਖਣਾ ਸਿਖਾਉਂਦੀ ਹੈ। ਆਤਮਾ ਦਾ ਫਲ ਸੰਯਮ ਹੈ, ਅਤੇ ਇਹ ਸੰਯਮ ਸਿਰਫ਼ ਇਕ ਘੜੀ ਲਈ ਨਹੀਂ, ਸਗੋਂ ਹਰ ਵੇਲੇ ਸਾਡੇ ਜੀਵਨ ਵਿੱਚ ਦਿਖਾਈ ਦੇਣਾ ਚਾਹੀਦਾ ਹੈ। ਜੇਕਰ ਇਹ ਤੁਹਾਡਾ ਅਨੁਭਵ ਨਹੀਂ ਹੈ, ਤਾਂ ਪਰਮੇਸ਼ੁਰ ਕੋਲ ਸੱਚੀ ਭਰਪੂਰਤਾ ਲਈ ਪ੍ਰਾਰਥਨਾ ਕਰੋ। ਆਤਮਾ ਦੀਆਂ ਦਾਤਾਂ ਲਈ ਧੰਨਵਾਦੀ ਰਹੋ, ਪਰ ਕੇਵਲ ਦਾਤਾਂ ਨਾਲ ਹੀ ਸੰਤੁਸ਼ਟ ਨਾ ਹੋਵੋ। ਉਸ ਅਸਲੀ ਭਰਪੂਰਤਾ ਦੀ ਮੰਗ ਕਰੋ ਜੋ ਅੰਦਰੂਨੀ ਬਦਲਾਅ ਲਿਆਉਂਦੀ ਹੈ। ਪਾਪ 'ਤੇ ਜਿੱਤ ਪ੍ਰਾਪਤ ਕਰਨ ਦਾ ਇਹੀ ਇਕ ਮਾਰਗ ਹੈ-ਇਸ ਤੋਂ ਬਿਨਾਂ ਕੋਈ ਹੋਰ ਮਾਰਗ ਨਹੀਂ।

ਯਾਕੂਬ ਕਹਿੰਦਾ ਹੈ ਕਿ ਹਰ ਜਾਨਵਰ ਨੂੰ ਮਨੁੱਖ ਨੇ ਕਾਬੂ ਕੀਤਾ ਹੈ, ਪਰ ਕੋਈ ਵੀ ਮਨੁੱਖ ਅਜੇ ਤੱਕ ਜੀਭ ਨੂੰ ਕਾਬੂ ਨਹੀਂ ਕਰ ਸਕਿਆ (ਯਾਕੂਬ 3:7-8)। ਇਹ ਕੰਮ ਸਿਰਫ਼ ਪਵਿੱਤਰ ਆਤਮਾ ਹੀ ਕਰ ਸਕਦਾ ਹੈ। ਜੇਕਰ ਕੋਈ ਵਿਅਕਤੀ ਪਵਿੱਤਰ ਆਤਮਾ ਨਾਲ ਭਰ ਜਾਂਦਾ ਹੈ ਤਾਂ ਆਤਮਾ ਉਸਨੂੰ ਜੀਭ ਅਤੇ ਅੱਖਾਂ ਦੋਹਾਂ 'ਤੇ ਸੰਯਮ ਰੱਖਣਾ ਸਿਖਾਉਂਦਾ ਹੈ। ਇਹ ਮਨੁੱਖੀ ਸਰੀਰ ਦੇ ਦੋ ਅੰਗ ਹਨ ਜਿਹਨਾਂ ਬਾਰੇ ਯਿਸੂ ਨੇ ਮੱਤੀ 5:21-32 ਵਿੱਚ ਪਾਪ ਦੇ ਸੰਬੰਧ ਵਿੱਚ ਗੱਲ ਕੀਤੀ ਸੀ। ਜੀਭ ਅਤੇ ਅੱਖਾਂ-ਇਹ ਦੋਵੇਂ ਪਾਪ ਦੇ ਦਰਵਾਜ਼ੇ ਬਣ ਸਕਦੇ ਹਨ। ਇਸ ਲਈ ਆਤਮਾ ਦੀ ਅਸਲੀ ਭਰਪੂਰਤਾ ਇਹਨਾਂ 'ਤੇ ਸੰਯਮ ਰੱਖਣਾ ਸਿਖਾਉਂਦੀ ਹੈ।

ਜੇਕਰ ਤੁਹਾਡਾ ਆਪਣੀ ਜੀਭ ਅਤੇ ਅੱਖਾਂ 'ਤੇ ਸੰਯਮ ਨਹੀਂ ਤਾਂ ਅਜਿਹੇ ਕਿਸੇ ਸਸਤੇ ਨਕਲੀ ਦਾਅਵੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਪਰਮੇਸ਼ਰ ਦੇ ਕੋਲ ਜਾਓ ਅਤੇ ਕਹੋ, "ਪ੍ਰਭੂ, ਮੇਰੇ ਕੋਲ ਜੋ ਹੈ ਉਹ ਅਸਲੀ ਨਹੀਂ ਹੈ। ਮੈਂ ਸਿਰਫ਼ ਲੋਕਾਂ ਦੇ ਸਾਹਮਣੇ ਦਿਖਾਵਾ ਕਰ ਰਿਹਾ ਹਾਂ ਕਿ ਮੈਂ ਆਤਮਾ ਨਾਲ ਭਰਿਆ ਹੋਇਆ ਹਾਂ। ਮੈਂ ਤੁਹਾਡੇ ਸਾਹਮਣੇ ਸੱਚਾ ਹੋਣਾ ਚਾਹੁੰਦਾ ਹਾਂ। ਮੈਂਨੂੰ ਆਪਣੇ ਅਸਲ ਪਵਿੱਤਰ ਆਤਮਾ ਦੀ ਭਰਪੂਰੀ ਦਿਓ।"

ਜਦੋਂ ਮੈਂ ਇੱਕ ਨੌਜਵਾਨ ਮਸੀਹੀ ਸੀ, ਮੈਂ ਇਹਨਾਂ ਦੋਵਾਂ ਖੇਤਰਾਂ ਵਿੱਚ ਹਾਰਿਆ ਹੋਇਆ ਸੀ। ਜਦੋਂ ਮੈਂ ਪਵਿੱਤਰ ਆਤਮਾ ਦੀ ਭਰਪੂਰਤਾ ਦੀ ਖੋਜ ਕਰ ਰਿਹਾ ਸੀ, ਲੋਕ ਮੈਨੂੰ ਵੱਖ-ਵੱਖ ਸਭਾਵਾਂ ਵਿੱਚ ਭੇਜਦੇ ਰਹੇ। ਪਰ ਉੱਥੇ ਜੋ ਕੁਝ ਮੈਂ ਵੇਖਿਆ, ਉਸ ਨਾਲ ਮੈਂ ਬਹੁਤ ਨਿਰਾਸ਼ ਹੋਇਆ। ਮੈਂ ਬਹੁਤ ਸ਼ੋਰ-ਸ਼ਰਾਬਾ ਸੁਣਿਆ, ਅਤੇ ਮੈਂ ਕਿਹਾ, "ਹੇ ਪ੍ਰਭੂ, ਇਹ ਉਹ ਨਹੀਂ ਜੋ ਮੈਂ ਲੱਭ ਰਿਹਾ ਹਾਂ। ਮੈਂ ਪਾਪ 'ਤੇ ਜਿੱਤ ਪ੍ਰਾਪਤ ਕਰਨ ਦੀ ਸ਼ਕਤੀ ਲੱਭ ਰਿਹਾ ਹਾਂ। ਭਾਵੇਂ ਇਸ ਲਈ ਦਸ ਸਾਲ ਲੱਗ ਜਾਣ, ਮੈਨੂੰ ਅਸਲੀ ਚੀਜ਼ ਚਾਹੀਦੀ ਹੈ। ਮੈਨੂੰ ਉਹੀ ਚਾਹੀਦਾ ਹੈ ਜੋ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਪੰਤੇਕੁਸਤ ਦੇ ਦਿਨ ਮਿਲਿਆ ਸੀ-ਨਾ ਕਿ ਉਹ ਸਸਤਾ ਨਕਲੀ ਅਨੁਭਵ ਜੋ ਅੱਜ ਸੰਸਾਰ ਭਰ ਵਿੱਚ ਫੈਲਿਆ ਹੋਇਆ ਹੈ।"

ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਨਕਲੀ ਅਨੁਭਵ ਨੂੰ ਹੀ ਅਸਲੀ ਸਮਝ ਬੈਠੀਏ। ਜੇਕਰ ਗੱਲ ਸੋਨੇ, ਹੀਰੇ ਜਾਂ ਧਨ ਨਾਲ ਸੰਬੰਧਤ ਹੋਵੇ, ਤਾਂ ਅਸੀਂ ਕਿੰਨੇ ਚੌਕੰਨੇ ਹੋ ਜਾਂਦੇ ਹਾਂ! ਜੇ ਸਾਨੂੰ ਪਤਾ ਚਲਦਾ ਹੈ ਕਿ ਬਾਜ਼ਾਰ ਵਿੱਚ ਨਕਲੀ ਨੋਟ ਚਲ ਰਹੇ ਹਨ, ਤਾਂ ਅਸੀਂ ਹਰ ਨੋਟ ਨੂੰ ਧਿਆਨ ਨਾਲ ਪਰਖਦੇ ਹਾਂ। ਪਰ ਜਦ ਗੱਲ ਸਾਡੀ ਅਨੰਤ ਜ਼ਿੰਦਗੀ 'ਤੇ ਆਉਂਦੀ ਹੈ ਤਾਂ ਸਾਨੂੰ ਹੋਰ ਵੀ ਗੰਭੀਰ ਹੋਣਾ ਚਾਹੀਦਾ ਹੈ। ਪਵਿੱਤਰ ਆਤਮਾ ਦੀ ਅਸਲੀ ਭਰਪੂਰਤਾ ਕੋਈ ਆਮ ਗੱਲ ਨਹੀਂ-ਇਹ ਸਦੀਵੀ ਮਹੱਤਵ ਦੀ ਗੱਲ ਹੈ। ਇਸ ਲਈ ਨਕਲੀ ਚੀਜ਼ ਨਾਲ ਕਦੇ ਸੰਤੁਸ਼ਟ ਨਾ ਹੋਵੋ।

ਜਿਵੇਂ ਅਸੀਂ ਧਨ-ਦੌਲਤ ਦੇ ਮਾਮਲੇ ਵਿੱਚ ਧੋਖਾ ਨਹੀਂ ਸਹਿਣਾ ਚਾਹੁੰਦੇ, ਉਸੇ ਤਰ੍ਹਾਂ ਆਤਮਿਕ ਜੀਵਨ ਵਿੱਚ ਵੀ ਨਕਲੀ ਅਨੁਭਵ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਇਹੀ ਇਮਤਿਹਾਨ ਹੈ: ਕੀ ਪਰਮੇਸ਼ੁਰ ਦੇ ਆਤਮਾ ਨੇ ਤੁਹਾਨੂੰ ਪਾਪ ਅਤੇ ਸਰ੍ਹਾ ਦੀ ਗੁਲਾਮੀ ਤੋਂ ਮੁਕਤ ਕੀਤਾ ਹੈ? (ਰੋਮੀਆਂ 8:2) ਇਹੀ ਅਸਲ ਜਾਂਚ ਹੈ।