WFTW Body: 

ਕੀ ਤੁਸੀਂ ਉਸਦੀ ਸਮਰੱਥਾ ਦੀ ਮਹਾਨਤਾ ਦੇਖੀ ਹੈ ਜਿਸ ਨੂੰ ਉਹ ਸਾਡੇ ਵਿੱਚ ਪ੍ਰਗਟ ਕਰ ਸਕਦਾ ਹੈ? ਇਹ ਮਹਾਨ ਸਮਰੱਥਾ ਉਹੀ ਹੈ ਜੋ ਪਰਮੇਸ਼ਰ ਨੇ ਇਸ ਬ੍ਰਹਿਮੰਡ ਵਿੱਚ ਪ੍ਰਗਟ ਕੀਤੀ ਉਹ ਸ਼੍ਰਿਸਟੀ ਦੀ ਰਚਨਾ ਵਿੱਚ ਨਹੀਂ, ਪਰ ਮਸੀਹ ਦੇ ਪੁਨਰ-ਉਥਾਨ ਵਿੱਚ ਹੈ। ( ਅਫ਼ਸੀਆਂ 1:20)

ਅਸੀਂ ਆਪਣੇ ਆਲੇ-ਦੁਆਲੇ ਬ੍ਰਹਿਮੰਡ ਵਿੱਚ ਜੋ ਦੇਖਦੇ ਹਾਂ ਉਹ ਪਹਿਲੀ ਸ੍ਰਿਸ਼ਟੀ ਹੈ। ਯਿਸੂ ਦੇ ਪੁਨਰ-ਉਥਾਨ ਨਾਲ ਦੂਜੀ ਸ੍ਰਿਸ਼ਟੀ ਦੀ ਸ਼ੁਰੂਆਤ ਹੁੰਦੀ ਹੈ, ਨਵੀਂ ਸ੍ਰਿਸ਼ਟੀ ਦੀ। ਨਵੀਂ ਸ੍ਰਿਸ਼ਟੀ ਪੁਰਾਣੀ ਨਾਲੋਂ ਜ਼ਿਆਦਾ ਸਮਰੱਥ ਹੈ।ਜੋ ਅਸੀਂ ਯੂਹੰਨਾ 20 ਵਿੱਚ ਪੜ੍ਹਦੇ ਹਾਂ ਉਹ ਉਤਪਤੀ ਨਾਲੋਂ ਜ਼ਿਆਦਾ ਸਮਰੱਥ ਹੈ ਮਸੀਹ ਦਾ ਪੁਨਰ-ਉਥਾਨ ਇਸ ਬ੍ਰਹਿਮੰਡ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਮਰੱਥਾ ਦਾ ਪ੍ਰਗਟਾਵਾ ਸੀ। ਨੈਤਿਕ ਸ਼ਕਤੀ ਸਰੀਰਕ ਸ਼ਕਤੀ ਨਾਲੋਂ ਵੱਡੀ ਹੁੰਦੀ ਹੈ।

ਪੌਲੁਸ ਪ੍ਰਾਥਨਾ ਕਰਦਾ ਹੈ ਕਿ ਸਾਨੂੰ ਇਸ ਤੱਥ ਦਾ ਪ੍ਰਕਾਸ਼ ਹੋਵੇ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਅਸੀਂ ਉਸ ਸ਼ਕਤੀ ਦਾ ਅਨੁਭਵ ਕਰੀਏ। ਅਸੀਂ ਪਹਿਲਾਂ ਇਸ ਸ਼ਕਤੀ ਦਾ ਅਨੁਭਵ ਆਪਣੇ ਅੰਦਰੂਨੀ ਜੀਵਨ ਵਿੱਚ ਕਰੀਏ। ਬਾਅਦ ਵਿੱਚ ਇੱਕ ਦਿਨ ਅਸੀਂ ਆਪਣੇ ਸ਼ਰੀਰਾਂ ਵਿੱਚ ਵੀ ਇਸ ਦਾ ਅਨੁਭਵ ਕਰਾਂਗੇ। ਪਰਮੇਸ਼ਰ ਦਾ ਕਾਰਜ ਹਮੇਸ਼ਾ ਅੰਦਰੋਂ ਸ਼ੁਰੂ ਹੁੰਦਾ ਹੈ। ਇੱਕ ਦਿਨ ਅਸੀਂ ਆਪਣੇ ਸਰੀਰਾਂ ਵਿੱਚ ਮਸੀਹ ਦੀ ਪੁਨਰ-ਉਥਾਨ ਦੀ ਸਮਰੱਥਾ ਦਾ ਅਨੁਭਵ ਕਰਾਂਗੇ। ਅੱਜ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਆਪਣੀ ਆਤਮਾ ਵਿੱਚ ਉਸ ਪੁਨਰ-ਉਥਾਨ ਦੀ ਸਮਰੱਥਾ ਦਾ ਅਨੁਭਵ ਕਰੀਏ। ਪੁਨਰ-ਉਥਾਨ ਉਹ ਸਮਰੱਥਾ ਹੈ ਜੋ ਸਾਨੂੰ ਆਤਮਿਕ ਮੌਤ ਤੋਂ ਉਪਰ ਉਠਾਏਗੀ। ਪਾਪ ਦਾ ਕਾਨੂੰਨ ਸਾਨੂੰ ਮੌਤ ਵੱਲ ਲੈ ਜਾਂਦਾ ਹੈ। ਪੁਨਰ-ਉਥਾਨ ਦੀ ਸ਼ਕਤੀ ਸਾਨੂੰ ਉਸਦੇ ਵਿਰੁੱਧ ਉਪਰ ਉਠਾਉਂਦੀ ਹੈ।

ਪੁਨਰ-ਉਥਾਨ ਦੀ ਸਮਰੱਥਾ ਸਾਨੂੰ ਪਾਪ ਦੇ ਕਾਨੂੰਨ ਤੋਂ ਉਸੇ ਤਰ੍ਹਾਂ ਮੇਰੇ ਵਾਂਗ ਉਪਰ ਉਠਾਉਂਦੀ ਹੈ ਜਿਵੇਂ ਮੈਂ ਗੁਰੂਤਾ ਦੇ ਕਾਨੂੰਨ ਦੇ ਵਿਰੱਧ ਇੱਕ ਕਿਤਾਬ ਚੁੱਕਦਾ ਹਾਂ (ਜੋ ਇਸਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰਦਾ ਹੈ)। ਪੁਨਰ-ਉਥਾਨ ਦੀ ਸਮਰੱਥਾ ਸਾਨੂੰ ਸਵਰਗੀ ਸਥਾਨਾਂ ਤੱਕ ਉਪਰ ਚੁੱਕਦੀ ਹੈ। ਅਸੀਂ ਅਫ਼ਸੀਆਂ 2:1-6 ਵਿੱਚ ਪੜ੍ਹਦੇ ਹਾਂ ਅਸੀਂ ਅਤੀਤ ਵਿੱਚ ਪਾਪਾਂ ਕਾਰਨ ਆਤਮਾ ਵਿੱਚ ਮਰੇ ਹੋਏ ਸੀ ਇਹ ਉਹ ਸਮਰੱਥਾ ਹੈ ਜਿਸਨੇ ਸਾਨੂੰ ਉਠਾਇਆ ਅਤੇ ਮਸੀਹ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਇਆ ( ਅਫ਼ਸੀਆਂ 2:6)। ਕੁੱਝ ਲੋਕ ਸੋਚਦੇ ਹਨ ਕਿ ਇਹ ਇੱਕ ਕਾਲਪਨਿਕ ਚਿੱਤਰ ਭਾਸ਼ਾ ਹੈ। ਪਰ ਅਜਿਹਾ ਨਹੀਂ ਹੈ। ਇਹ ਵਾਸਤਵ ਵਿੱਚ ਸੱਚ ਹੈ। ਜੇਕਰ ਤੁਸੀਂ ਇਹ ਵਿਸ਼ਵਾਸ ਨਹੀਂ ਕਰਦੇ ਕਿ ਇਹ ਸੱਚ ਹੈ ਤਾਂ ਇਸਦਾ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ- ਅਸੀਂ ਆਪਣੇ ਵਿਸ਼ਵਾਸ ਦੇ ਅਨੁਸਾਰ ਹੀ ਪ੍ਰਾਪਤ ਕਰਦੇ ਹਾਂ।ਪਰਮੇਸ਼ਰ ਨੂੰ ਸੱਚਾ ਅਤੇ ਹਰ ਵਿਅਕਤੀ ਨੂੰ ਝੂਠਾ ਹੋਣ ਦੇਇਏ। ਸਾਡੀਆਂ ਭਾਵਨਾਵਾਂ ਸਾਨੂੰ ਭਰਮ ਵਿੱਚ ਪਾਉਂਦੀਆਂ ਹਨ। ਇੱਥੋਂ ਤਕ ਸਾਡੀ ਦ੍ਰਿਸ਼ਟੀ ਵੀ ਸਾਨੂੰ ਧੋਖਾ ਦੇ ਸਕਦੀ ਹੈ।

ਇਕ ਕਹਾਣੀ ਜਿਸ ਵਿੱਚ ਦੋ ਛੋਟੇ ਮੁੰਡੇ ਡੁੱਬਦੇ ਸੂਰਜ ਨੂੰ ਦੇਖ ਰਹੇ ਹਨ। ਵੱਡਾ ਮੁੰਡਾ ਲਗਭਗ 12 ਸਾਲ ਦਾ ਉਸਨੇ ਕਿਹਾ, "ਉਏ, ਸੂਰਜ ਘੁੰਮ ਗਿਆ। ਸਵੇਰ ਵੇਲੇ ਇਹ ਪੂਰਵ ਵੱਲ ਸੀ, ਹੁਣ ਇਹ ਪੱਛਮ ਵੱਲ ਹੈ।" ਛੋਟਾ ਮੁੰਡਾ ਜੋ 6 ਸਾਲ ਦਾ ਸੀ ਉਸਨੇ ਕਿਹਾ, "ਨਹੀਂ, ਤੁਸੀਂ ਯਾਦ ਕਰੋ ਪਿਤਾ ਜੀ ਨੇ ਕਿ ਦੱਸਿਆ ਸੀ। ਸੂਰਜ ਨਹੀਂ ਹੈ ਜੋ ਘੁੰਮਦਾ ਹੈ। ਇਹ ਧਰਤੀ ਹੈ ਜੋ ਸੂਰਜ ਦੁਆਲੇ ਘੁੰਮਦੀ ਹੈ।" ਵੱਡੇ ਮੁੰਡੇ ਨੇ ਕਿਹਾ, "ਮੈਂ ਜੋ ਦੇਖਦਾ ਅਤੇ ਮਹਿਸੂਸ ਕਰਦਾ ਹਾਂ ਉਹੀ ਵਿਸ਼ਵਾਸ ਕਰਦਾ ਹਾਂ। ਮੈਂ ਸੂਰਜ ਨੂੰ ਪੂਰਵ ਵੱਲ ਦੇਖਿਆ ਅਤੇ ਹੁਣ ਇਹ ਪੱਛਮ ਵੱਲ ਹੈ। ਮੈਂ ਇਹ ਮਹਿਸੂਸ ਨਹੀਂ ਕੀਤਾ ਕਿ ਧਰਤੀ ਮੇਰੇ ਪੈਰਾਂ ਹੇਠਾਂ ਘੁੰਮ ਰਹੀ ਹੈ। ਇਹ ਸਥਿਰ ਸੀ। ਛੋਟੇ ਮੁੰਡੇ ਨੇ ਕਿਹਾ, "ਮੈਨੂੰ ਪਿਤਾ ਜੀ 'ਤੇ ਵਿਸ਼ਵਾਸ ਹੈ।"

ਕੌਣ ਸਹੀ ਸੀ- ਜਿਸਨੇ ਪਿਤਾ ਤੇ ਵਿਸ਼ਵਾਸ ਕੀਤਾ, ਜਾਂ ਉਹ ਜਿਸਨੇ ਜੋ ਦੇਖਿਆ ਅਤੇ ਮਹਿਸੂਸ ਕੀਤਾ ਉਸ 'ਤੇ ਵਿਸ਼ਵਾਸ ਕੀਤਾ? ਬਹੁਤ ਸਾਰੇ ਮਸੀਹੀ ਵੀ ਜੋ ਦੇਖਦੇ ਅਤੇ ਮਹਿਸੂਸ ਕਰਦੇ ਹਨ ਉਸੇ ਤਰ੍ਹਾਂ ਜਿਉਂਦੇ ਹਨ। ਬਹੁਤ ਵਾਰ ਸਾਡੀਆਂ ਇੰਦਰੀਆਂ ਵੀ ਸਾਨੂੰ ਧੋਖਾ ਦੇ ਸਕਦੀਆਂ ਹਨ। ਇਸ ਲਈ ਮੈਂ ਆਪਣੇ ਸਵਰਗੀ ਪਿਤਾ 'ਤੇ ਵਿਸ਼ਵਾਸ ਕਰਦਾ ਹਾਂ, ਅਤੇ ਜੋ ਵੀ ਉਹ ਕਹਿੰਦਾ ਹੈ ਹਮੇਸ਼ਾ ਸਹੀ ਹੁੰਦਾ ਹੈ ਚਾਹੇ ਮੈਂ ਦੇਖ ਅਤੇ ਮਹਿਸੂਸ ਨਾ ਕਰ ਸਕਾਂ।

ਇਸ ਲਈ ਮੈਂ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਦਾ ਹਾਂ ਕਿ ਉਸਨੇ ਮੈਨੂੰ ਉਠਾਇਆ ਅਤੇ ਮਸੀਹ ਨਾਲ ਸਵਰਗੀ ਸਥਾਨਾਂ ਤੇ ਬਿਠਾਇਆ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਮੇਰੀਆਂ ਭਾਵਨਾਵਾਂ ਕੀ ਕਹਿੰਦੀਆਂ ਹਨ। ਮੈਨੂੰ ਪਤਾ ਹੈ ਕਿ ਮੇਰੀਆਂ ਭਾਵਨਾਵਾਂ ਮੇਰੀ ਦ੍ਰਿਸ਼ਟੀ ਵਾਂਗ ਹੀ ਭਰਮਪੂਰਨ ਹਨ। ਮੈਂ ਇਹ ਦੇਖਿਆ ਹੈ ਕਿ ਜਦੋਂ ਮੈਂ ਆਪਣੇ ਸਵਰਗੀ ਪਿਤਾ 'ਤੇ ਵਿਸ਼ਵਾਸ ਕਰਦਾ ਹਾਂ ਤਾਂ ਮੇਰੇ ਜੀਵਨ ਵਿੱਚ ਸਭ ਕੁੱਝ ਸਹੀ ਹੁੰਦਾ ਹੈ। ਜਦੋਂ ਅਸੀਂ ਵਿਸ਼ਵਾਸ ਨਹੀਂ ਕਰਦੇ ਤਾਂ ਮੁਸੀਵਤ ਵਿੱਚ ਫਸ ਜਾਂਦੇ ਹਾਂ। ਸਾਨੂੰ ਦੱਸਿਆ ਗਿਆ ਹੈ ਕਿ ਮਹਾਨ ਪੁਨਰ-ਉਥਾਨ ਦੀ ਸਮਰੱਥਾ ਸਾਰੇ ਲੋਕਾਂ ਲਈ ਉਪਲਬਧ ਨਹੀਂ ਹੈ ਪਰ ਇਹ ਸਿਰਫ਼ ਉਹਨਾਂ ਲਈ ਹੈ ਜੋ ਵਿਸ਼ਵਾਸ਼ ਕਰਦੇ ਹਨ। ਜੇਕਰ ਤੁਸੀਂ ਵੀ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਵੀ ਇਸਨੂੰ ਮਹਿਸੂਸ ਨਹੀਂ ਕਰੋਗੇ। ਯਿਸੂ ਨੇ ਥੋਮਾ ਨੂੰ ਕਿਹਾ, "ਧੰਨ ਹਨ ਉਹ ਜਿਹਨਾਂ ਨਹੀਂ ਵੀ ਦੇਖਿਆ ਅਤੇ ਫਿਰ ਵੀ ਵਿਸ਼ਵਾਸ ਕੀਤਾ (ਯੂਹੰਨਾ 20:29)।" ਮੈਂ ਵੀ ਉਹਨਾਂ ਵਿੱਚੋ ਇੱਕ ਹਾਂ।