ਮਤੀ 28:20 ਕਹਿੰਦਾ ਹੈ ਕਿ ਚੇਲਿਆਂ ਨੂੰ ਸਾਡੇ ਪਰਮੇਸ਼ਰ ਦੁਆਰਾ ਦਿੱਤੇ ਗਏ ਹਰ ਹੁਕਮ ਦੀ ਪਾਲਣਾ ਕਰਨ ਅਤੇ ਅਮਲ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ। ਇਹੀ ਚੇਲੇ ਬਣਨ ਦਾ ਰਾਸਤਾ ਹੈ। ਯਿਸੂ ਦੁਆਰਾ ਦਿੱਤੇ ਗਏ ਕੁੱਝ ਹੁਕਮਾ ਨੂੰ ਦੇਖਣ ਲਈ ਮਤੀ ਦੇ ਅਧਿਆਇ 5,6,ਅਤੇ 7 ਨੂੰ ਪੜ੍ਹਣਾ ਹੀ ਪਵੇਗਾ, ਜਿਨ੍ਹਾਂ ਨੂੰ ਮੰਨਣ ਦੀ ਖੇਚਲ ਵਿਸ਼ਵਾਸੀ ਵੀ ਨਹੀਂ ਕਰਦੇ। ਇੱਕ ਚੇਲਾ ਸਿਖਿਆਰਥੀ ਅਤੇ ਅਨੁਯਾਈ ਹੁੰਦਾ ਹੈ।
ਉਹਨਾਂ ਲੋਕਾਂ ਦੀ ਜ਼ਰੂਰਤ ਹੈ ਜੋ ਪਰਮੇਸ਼ਰ ਦੀ ਸੰਪੂਰਨ ਸਲਾਹ ਦਾ ਪ੍ਰਚਾਰ ਕਰਨ ਦੀ ਬੁਲਾਹਟ ਅਨੁਸਾਰ ਅੱਗੇ ਆ ਗਏ ਹਨ। ਜੋ ਖੁਦ ਯਿਸੂ ਦੇ ਹੁਕਮਾਂ ਅਨੁਸਾਰ ਚੱਲਦੇ ਹਨ, ਅਤੇ ਜੋ ਉਤਸੁਕਤਾ ਨਾਲ ਦੂਜਿਆਂ ਨੂੰ ਵੀ ਯਿਸੂ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨਾ ਸਿਖਾਉਣ ਦੀ ਇੱਛਾ ਰੱਖਦੇ ਹਨ ਅਤੇ ਇਸ ਤਰ੍ਹਾਂ ਮਸੀਹ ਦੇ ਸਰੀਰ ਦਾ ਨਿਰਮਾਣ ਕਰਦੇ ਹਨ।
ਯਿਸੂ ਨੇ ਕਿਹਾ ਸੀ ਕਿ ਉਸਦੇ ਸਾਰੇ ਚੇਲਿਆਂ ਨੂੰ ਪਛਾਣਨ ਦਾ ਇੱਕ ਹੀ ਚਿੰਨ੍ਹ ਹੋਵੇਗਾ-ਉਹਨਾਂ ਦਾ ਇੱਕ-ਦੂਜੇ ਪ੍ਰਤਿ ਪਿਆਰ (ਯੁਹੰਨਾ 13:5)। ਧਿਆਨ ਰੱਖੋ ਕਿ ਯਿਸੂ ਮਸੀਹ ਦੇ ਚੇਲਿਆਂ ਦੀ ਪਛਾਣ ਉਹਨਾਂ ਦੇ ਪ੍ਰਚਾਰ ਜਾਂ ਸੰਗੀਤ ਦੀ ਗੁਣਵੱਤਾ ਰਾਹੀਂ ਨਹੀਂ, ਨਾ ਹੀ ਉਹਨਾਂ ਦੇ ਅਨਿਆ ਭਾਸ਼ਾ ਬੋਲਣ ਨਾਲ, ਨਾ ਉਹਨਾਂ ਦੇ ਬਾਈਬਲ ਨੂੰ ਮੀਟਿੰਗ 'ਚ ਲੈ ਕੇ ਜਾਣ ਦੂਆਰਾ, ਨਾ ਹੀ ਉਹਨਾਂ ਦੇ ਮੀਟਿੰਗਾਂ 'ਚ ਸ਼ੋਰ ਦੁਆਰਾ ਕੀਤੀ ਜਾਂਦੀ ਹੈ। ਉਹਨਾਂ ਦੀ ਪਛਾਣ ਉਹਨਾਂ ਦੇ ਇੱਕ-ਦੂਜੇ ਪ੍ਰਤਿ ਗਹਿਰੇ ਪਿਆਰ ਦੁਆਰਾ ਕੀਤੀ ਜਾਂਦੀ ਹੈ।
ਸੁਸਮਾਚਾਰ ਪ੍ਰਚਾਰ ਸਭਾ ਜੋ ਲੋਕਾਂ ਨੂੰ ਮਸੀਹ ਕੋਲ ਲਿਆਉਂਦੀ ਹੈ, ਉਸ ਇਲਾਕੇ ਵਿੱਚ ਇੱਕ ਚਰਚ ਦੀ ਸਥਾਪਨਾ ਵੱਲ ਲੈ ਜਾਂਦੀ ਹੈ ਜਿੱਥੇ ਚੇਲੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਫਿਰ ਵੀ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਸਾਲ ਦਰ ਸਾਲ ਸੁਸਮਾਚਾਰ ਦੀਆਂ ਮੀਟਿੰਗਾਂ ਹੁੰਦੀਆਂ ਹਨ, ਉੱਥੇ ਇੱਕ ਵੀ ਚਰਚ ਲੱਭਣਾ ਮੁਸ਼ਕਲ ਹੈ ਜਿਸ ਬਾਰੇ ਇਹ ਕਿਹਾ ਜਾ ਸਕੇ ਕਿ ਉਸਦੇ ਮੈਂਬਰ ਆਪਸ ਵਿੱਚ ਝਗੜਾ ਨਹੀਂ ਕਰਦੇ ਜਾਂ ਇੱਕ ਦੂਜੇ ਦੀ ਨਿੰਦਿਆ ਨਹੀਂ ਕਰਦੇ ਆਦਿ ਪਰ ਇੱਕ ਦੂਜੇ ਨੂੰ ਪਿਆਰ ਕਰਦੇ ਹਨ।।
ਇਹ ਗੱਲ ਸਮਝ ਆਉਂਦੀ ਹੈ ਕਿ ਨਵੇਂ ਮਸੀਹ ਵਿੱਚ ਆਏ ਵਿਅਕਤੀ ਲਈ ਅਜਿਹਾ ਫ਼ਤਿਹ ਹਾਸਲ ਕਰਨ ਵਾਲਾ ਜੀਵਨ ਜਿਉਣਾ ਮੁਸ਼ਕਲ ਹੈ। ਪਰ ਫਿਰ ਅਸੀਂ ਕੀ ਕਹਾਂਗੇ ਜੇਕਰ ਸਾਡੇ ਚਰਚਾਂ ਦੇ ਬਜੁਰਗਾਂ ਅਤੇ ਈਸਾਈ ਆਗੂਆਂ ਵਿੱਚ ਵੀ ਝਗੜਾ ਅਤੇ ਅਪੂਰਨਤਾ ਜਿਹੀਆਂ ਵਿਸ਼ੇਸ਼ਤਾਵਾਂ ਹਨ?
ਇਹ ਸਭ ਤੋਂ ਸਪੱਸ਼ਟ ਸਬੂਤ ਹੈ ਕਿ ਮਹਾਨ ਕੰਮ (ਮੱਤੀ28:19,20ਵਿੱਚ ਦੱਸਿਆ ਗਿਆ ਹੈ) ਦਾ ਦੂਜਾ ਅਤੇ ਸਭ ਤੋਂ ਮਹੱਤਵਪੂਰਨ ਹਿੱਸਾ - ਚੇਲਾ ਬਣਨਾ ਅਤੇ ਯਿਸੂ ਦੇ ਹੁਕਮਾਂ ਦੀ ਪੂਰੀ ਆਗਿਆਕਾਰਤਾ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ ਗਿਆ ਹੈ।
ਮਹਾਨ ਕਾਰਜ (ਮਰਕੁਸ 16:15) ਦੇ ਪਹਿਲੇ ਹਿੱਸੇ 'ਤੇ ਹੀ ਆਮ ਤੌਰ 'ਤੇ ਹਰ ਜਗ੍ਹਾ ਜੋਰ ਦਿੱਤਾ ਜਾਂਦਾ ਹੈ। ਉੱਥੇ ਸੁਸਮਾਚਾਰ 'ਤੇ ਜੋਰ ਦਿੱਤਾ ਜਾਂਦਾ ਹੈ, ਸੰਦੇਸ਼ ਦੀ ਪੁਸ਼ਟੀ ਪ੍ਰਭੂ ਦੁਆਰਾ ਕੀਤੇ ਗਏ ਚਿਨ੍ਹਾਂ ਅਤੇ ਅਚੰਭਿਆ ਦੁਆਰਾ ਕੀਤੀ ਜਾਂਦੀ ਹੈ।
ਹਾਲਾਂਕਿ,ਮੱਤੀ 28:19,20 ਵਿੱਚ ਚੇਲੇ ਬਣਨ 'ਤੇ ਜ਼ੋਰ ਦਿੱਤਾ ਗਿਆ ਹੈ-ਚੇਲੇ ਦਾ ਜੀਵਨ ਯਿਸੂ ਦੇ ਹੁਕਮਾਂ ਦੀ ਪੂਰੀ ਆਗਿਆਕਾਰਤਾ ਦੁਆਰਾ ਪ੍ਰਗਟ ਹੁੰਦਾ ਹੈ। ਬਹੁਤ ਸਾਰੇ ਈਸਾਈ ਪਹਿਲੇ ਨੂੰ ਸਵੀਕਾਰ ਕਰਦੇ ਹਨ,ਪਰ ਬਾਅਦ ਵਾਲੇ ਨੂੰ ਬਹੁਤ ਘੱਟ। ਫਿਰ ਵੀ ਬਾਅਦ ਵਾਲੇ ਤੋਂ ਬਿਨਾਂ ਪਹਿਲਾ, ਅੱਧੇ ਮਨੁੱਖੀ ਸਰੀਰ ਜਿੰਨਾ ਅਧੂਰਾ ਅਤੇ ਵਿਅਰਥ ਹੈ। ਪਰ ਕਿੰਨੇ ਲੋਕਾਂ ਨੇ ਇਹ ਦੇਖਿਆ ਹੈ?
ਯਿਸੂ ਦੀ ਸੇਵਕਾਈ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਸਦੀ ਇਲਾਜ਼ ਸੇਵਕਾਈ ਦੇ ਕਾਰਣ ਵੱਡੀ ਭੀੜ ਉਸਦੇ ਪਿੱਛੇ ਆਈ। ਉਹ ਹਮੇਸ਼ਾ ਪਿੱਛੇ ਮੁੜਦਾ ਸੀ ਅਤੇ ਉਹਨਾਂ ਨੂੰ ਚੇਲੇ ਬਣਨ ਬਾਰੇ ਸਿਖਾਉਂਦਾ ਸੀ(ਦੇਖੋ ਲੁਕਾ 14:25,26)। ਕਾਸ਼ ਕਿ ਅੱਜ ਦੇ ਪ੍ਰਚਾਰਕ ਵੀ ਇਹੀ ਕਰਦੇ-ਜਾਂ ਤਾਂ ਖੁਦ,ਜਾਂ ਰਸੂਲਾਂ,ਨਬੀਆਂ,ਅਧਿਆਪਕਾਂ ਅਤੇ ਚਰਵਾਹਿਆਂ ਦੇ ਸਹਿਯੋਗ ਨਾਲ ਜੋ ਪ੍ਰਚਾਰਕਾਂ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੂੰ ਪੂਰਾ ਕਰ ਸਕਦੇ ਹਨ।
ਪ੍ਰਚਾਰਕ ਚੇਲੇ ਬਣਨ ਦੇ ਸੰਦੇਸ਼ ਦਾ ਐਲਾਨ ਕਰਨ ਤੋਂ ਕਿਉਂ ਝਿਜਕਦੇ ਹਨ?ਕਿਉਂਕਿ ਇਹ ਉਹਨਾਂ ਦੀਆਂ ਕਲੀਸਿਯਾਵਾਂ ਵਿੱਚ ਗਿਣਤੀ ਘਟਾ ਦੇਵੇਗਾ। ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਹਨਾਂ ਦੇ ਚਰਚਾਂ ਦੀ ਗੁਣਵੱਤਾ ਕਿਤੇ ਬਿਹਤਰ ਹੋ ਜਾਵੇਗੀ!
ਜਦੋਂ ਯਿਸੂ ਨੇ ਭੀੜ ਨੂੰ ਚੇਲਾ ਬਣਨ ਦਾ ਪ੍ਰਚਾਰ ਕੀਤਾ,ਤਾਂ ਇਹ ਜਲਦੀ ਹੀ ਸਿਰਫ਼ ਗਿਆਰਾਂ ਚੇਲਿਆਂ ਤੱਕ ਹੀ ਸੀਮਤ ਹੋ ਗਿਆ (ਯੂਹੰਨਾ 6:2 ਦੀ ਤੁਲਨਾ 6:70 ਨਾਲ ਕਰੋ)। ਬਾਕੀਆਂ ਨੂੰ ਸੰਦੇਸ਼ ਬਹੁਤ ਔਖਾ ਲੱਗਿਆ,ਅਤੇ ਉਹ ਉਸਨੂੰ ਛੱਡ ਗਏ (ਯੂਹੰਨਾ 6:60,66 ਵੇਖੋ)। ਪਰ ਇਹ ਉਨ੍ਹਾਂ ਗਿਆਰਾਂ ਚੇਲਿਆਂ ਦੇ ਨਾਲ ਹੀ ਜੋ ਉਸਦੇ ਨਾਲ ਰਹੇ , ਪਰਮੇਸ਼ੁਰ ਨੇ ਅੰਤ ਵਿੱਚ ਸੰਸਾਰ ਵਿੱਚ ਆਪਣੇ ਉਦੇਸ਼ ਪੂਰੇ ਕੀਤੇ।
ਅੱਜ ਧਰਤੀ ਉੱਤੇ ਮਸੀਹ ਦੇ ਸਰੀਰ ਦੇ ਰੂਪ ਵਿੱਚ, ਸਾਨੂੰ ਉਹੀ ਸੇਵਾ ਕਰਨੀ ਹੈ ਜੋ ਉਨ੍ਹਾਂ ਗਿਆਰਾਂ ਰਸੂਲਾਂ ਨੇ ਪਹਿਲੀ ਸਦੀ ਵਿੱਚ ਸ਼ੁਰੂ ਕੀਤੀ ਸੀ। ਲੋਕਾਂ ਨੂੰ ਮਸੀਹ ਕੋਲ ਲਿਆਉਣ ਤੋਂ ਬਾਅਦ, ਉਨ੍ਹਾਂ ਨੂੰ ਚੇਲੇ ਬਣਨ ਅਤੇ ਆਗਿਆਕਾਰੀ ਵੱਲ ਲਿਜਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਮਸੀਹ ਦੇ ਸਰੀਰ ਦਾ ਨਿਰਮਾਣ ਕੀਤਾ ਜਾਵੇਗਾ।
"ਜੀਵਨ ਦਾ ਰਸਤਾ ਤੰਗ ਹੈ ਅਤੇ ਬਹੁਤ ਘੱਟ ਲੋਕ ਹਨ ਜੋ ਇਸਨੂੰ ਲੱਭਦੇ ਹਨ।"
ਜਿਸਦੇ ਸੁਣਨ ਲਈ ਕੰਨ ਹਨ, ਉਸਨੂੰ ਸੁਣਨਾ ਚਾਹੀਦਾ ਹੈ।