WFTW Body: 

ਯਿਸੂ ਨੇ ਕਿਹਾ, "ਧੰਨ ਹਨ ਉਹ ਜੋ ਧਾਰਮਿਕਤਾ ਲਈ ਭੁੱਖੇ ਅਤੇ ਪਿਆਸੇ ਹਨ ਕਿਉਂਕਿ ਉਹ ਰਜਾਏ ਜਾਣਗੇ (ਉਹ ਸੰਤੁਸ਼ਟ ਹੋਣਗੇ)" ਮਤੀ 5:6 । ਇਸ ਲਈ ਜਦੋਂ ਕੋਈ ਮਨੁੱਖ ਕਹਿੰਦਾ ਹੈ, "ਹੇ ਭਰਾਵੋ ਮੈਂ ਪਾਪ ਉੱਤੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਅਜੇ ਤੱਕ ਪਾਪ ਉਪਰ ਜਿੱਤ ਮਿਲੀ ਨਹੀਂ, ਮੈਂ ਉਸਨੂੰ ਇਸ ਆਇਤ ਦੇ ਆਧਾਰ 'ਤੇ ਦਸ ਸਕਦਾ ਹਾਂ ਕਿ ਉਹ ਅਸਲ ਵਿੱਚ ਪਵਿੱਤਰ ਜੀਵਨ ਲਈ ਭੁੱਖਾ ਅਤੇ ਪਿਆਸਾ ਨਹੀਂ ਹੈ। ਉਹ ਅਸਲਵਿੱਚ ਪਾਪ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਤਸੁਕ ਨਹੀਂ ਹੈ।"

ਵਿਚਾਰ ਕਰੋ ਕਿ ਕਿਸ ਤਰ੍ਹਾਂ ਯਿਸੂ ਨੇ ਪਾਪ 'ਤੇ ਜਿਤ ਪ੍ਰਾਪਤ ਕਰਨ ਲਈ ਪ੍ਰਾਥਨਾ ਕੀਤੀ। ਅਸੀਂ ਇਹ ਜਾਣਦੇ ਹਾਂ ਕਿ ਮਸੀਹ ਧਰਤੀ 'ਤੇ ਰਹਿੰਦਿਆ ਸਾਡੇ ਵਾਂਗ ਹੀ ਪਰਤਾਇਆ ਗਿਆ ਅਤੇ ਉਸਨੇ ਕਦੇ ਵੀ ਪਾਪ ਨਹੀਂ ਕੀਤਾ ਪਰ ਇਹ ਉਸ ਲਈ ਆਸਾਨ ਨਹੀਂ ਸੀ। ਇਬਰਾਨੀਆਂ 5 ਸਾਨੂੰ ਦਸਦਾ ਹੈ ਕਿ ਯਿਸੂ ਵੀ ਪਰਤਾਇਆ ਗਿਆ ਸੀ। ਇਬਰਾਨੀਆ 4:15 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਉਹ ਸਾਡੇ ਵਾਂਗ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ ਅਤੇ ਫਿਰ ਅੱਗੇ ਕਿਹਾ ਗਿਆ ਹੈ ਕਿ ਉਹ ਮਲਕਿਸਿਦਕ ਵਰਗਾ ਸਾਡਾ ਮਹਾਨ ਜਾਜਕ ਹੋਵੇਗਾ (ਇਬਰਾਨੀਆ 5:6)। ਅਗਲੇ ਵਚਨ 7 ਵਿੱਚ ਕਿਹਾ ਗਿਆ ਹੈ, "ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸਨੇ ਪਰਮੇਸ਼ਰ ਅੱਗੇ ਪ੍ਰਾਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ਰ ਹੀ ਹੈ ਜਿਹੜਾ ਉਸਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਯਿਸੂ ਨੇ ਪਰਮੇਸ਼ਰ ਅੱਗੇਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਥਨਾ ਕੀਤੀ ਅਤੇ ਪਰਮੇਸ਼ਰ ਨੇ ਯਿਸੂ ਦੀਆਂ ਪ੍ਰਾਥਨਾਵਾਂ ਦਾ ਉੱਤਰ ਦਿੱਤਾ ਕਿਉਂਕਿ ਉਹ ਨਿਮਰ ਸੀ" (ਇਬਰਾਨੀਆਂ 5:7)।ਇਹ ਗਥਸਮਨੀ ਵਿੱਚ ਉਸਦੇ ਆਖੀਰੀ ਦਿਨਾਂ ਬਾਰੇ ਨਹੀਂ ਦੱਸਿਆ ਜਾ ਰਿਹਾ ਪਰ ਇਹ ਉਹ ਸਮਾਂ ਹੈ ਜਦੋਂ ਉਹ ਸਾਡੇ ਤੇਤੀ ਸਾਲਾਂ ਤਕ ਧਰਤੀ 'ਤੇ ਰਿਹਾ ਸੀ ਉਸਨੇ ਪ੍ਰਾਥਨਾਵਾਂ ਅਤੇ ਬੇਨਤੀਆਂ ਕੀਤੀਆਂ।

ਬੇਨਤੀ ਦਾ ਅਰਥ ਹੈ ਕਿ ਪਿਤਾ ਅੱਗੇ ਕੋਈ ਵਿਸ਼ੇਸ਼ ਅਰਜ਼ੋਈ ਕਰਨਾ। ਇਹ ਕੋਈ ਸਾਧਾਰਨ ਪ੍ਰਾਥਨਾ ਨਹੀਂ ਸੀ ਜਿਸ ਵਿੱਚ ਕਿਹਾ ਗਿਆ ਹੋਵੇ, 'ਮੈਨੂੰ ਅਸੀਸ ਦਿਓ' ਪਰ ਇਹ ਵਿਸ਼ੇਸ਼ ਅਰਜ਼ੋਈ ਸੀ। ਅਤੇ ਯਿਸੂ ਨੇ ਇਹ ਪ੍ਰਾਥਨਾ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਕੀਤੀ। ਕਿਉਂ ਯਿਸੂ ਨੇ ਸੰਸਾਰ ਵਿੱਚ ਰਹਿੰਦਿਆਂ ਉੱਚੀਆਂ ਚੀਕਾਂ ਅਤੇ ਹੰਝੂਆਂ ਨਾਲ ਪ੍ਰਾਥਨਾ ਕੀਤੀ? ਉਹ ਇਸ ਤਰ੍ਹਾਂ ਪ੍ਰਾਥਨਾ ਕਿਉਂ ਕਰੇਗਾ? ਕੀ ਤੁਸੀਂ ਉਹ ਸਮੇਂ ਬਾਰੇ ਸੋਚ ਸਕਦੇ ਹੋ ਜਦੋਂ ਤੁਸੀਂ ਹੰਝੂਆ ਨਾਲ ਪ੍ਰਾਥਨਾ ਕੀਤੀ ਸੀ? ਹੋ ਸਕਦਾ ਹੈ ਤੁਹਾਡਾ ਬੱਚਾ ਬਿਮਾਰ ਹੋਵੇ, ਹੋ ਸਕਦਾ ਜਿਸਦੀ ਤੁਸੀਂ ਕੁੱਝ ਇੱਛਾ ਕਰਦੇ ਸੀ ਤੁਸੀਂ ਗਵਾ ਲਿਆ ਹੋਵੇ, ਤਸੀਂ ਪਰਮੇਸ਼ਰ ਅੱਗੇ ਰੋਏ ਅਤੇ ਪ੍ਰਾਥਨਾ ਕੀਤੀ ਪਰ ਯਿਸੂ ਇਹਨਾਂ ਵਿੱਚੋਂ ਕਿਸੇ ਲਈ ਵੀ ਪ੍ਰਾਥਨਾ ਨਹੀਂ ਕਰ ਰਿਹਾ ਸੀ। ਕੀ ਕਦੇ ਤਸੀਂ ਉੱਚੀਆਂ ਚੀਕਾਂ ਨਾਲ ਪ੍ਰਾਥਨਾ ਕੀਤੀ ਹੈ? ਹੋ ਸਕਦਾ ਹੈ ਕਿ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਚੁਕੀ ਹੈ ਜਾਂ ਕੁੱਝ ਬਹੁਤ ਬੁਰਾ ਹੋਇਆ ਹੈ, ਪਰ ਯਿਸੂ ਇਹਨਾਂ ਵਿੱਚੋਂ ਕਿਸੇ ਲਈ ਵੀ ਪ੍ਰਾਥਨਾ ਨਹੀਂ ਕਰ ਰਿਹਾ ਸੀ। ਇਹ ਕਹਿੰਦਾ ਹੈ ਕਿ ਉਹ ਉੱਚੀਆਂ ਚੀਕਾਂ ਅਤੇ ਹੰਝੂਆ ਨਾਲ ਉਸ ਇੱਕ ਅੱਗੇ (ਉਹ ਪਿਤਾ ਸੀ) ਪ੍ਰਾਥਨਾ ਕਰ ਰਿਹਾ ਸੀ ਜੋ ਉਸਨੂੰ ਮੌਤ ਤੋਂ ਬਚਾਉਣ ਦੇ ਯੋਗ ਸੀ। ਅਤੇ ਪਰਮੇਸ਼ਰ ਦੇ ਭੈਅ ਕਾਰਨ ਉਸਦੀ ਪ੍ਰਾਥਨਾ ਸੁਣੀ ਗਈ।

ਹੁਣ ਇਸ ਆਇਤ ਵਿੱਚ ਕਈ ਗੱਲਾਂ ਸਿਖਾਈਆਂ ਗਈਆਂ ਹਨ ਕਿ ਧਾਰਮਿਕਤਾ ਲਈ ਭੁੱਖ ਅਤੇ ਪਿਆਸ ਦਾ ਕੀ ਅਰਥ ਹੈ। ਯਿਸੂ ਨੂੰ ਧਾਰਮਿਕਤਾ ਥਾਲੀ ਵਿੱਚ ਰੱਖ ਕੇ ਨਹੀਂ ਦਿੱਤੀ ਗਈ ਸੀ ਜੋ ਸਾਡੇ ਨਾਲੋਂ ਅਲੱਗ ਹੋਵੇ। ਉਸਨੂੰ ਇਸ ਲਈ ਸੰਘਰਸ਼ ਅਤੇ ਲੜਾਈ ਕਰਨੀ ਪਈ ਸੀ, ਉਸ ਅੰਦਰ ਇਸ ਲਈ ਭੁੱਖ ਅਤੇ ਪਿਆਸ ਸੀ ਕਿਉਂਕਿ ਉਹ ਸਾਡੇ ਵਾਂਗ ਹੀ ਇੱਕ ਮਨੁੱਖ ਸੀ ਇਸ ਨੂੰ ਅਸੀਂ ਸਾਡੇ ਲਈ ਇੱਕ ਉਦਾਹਰਨ ਵਾਂਗ ਦੇਖ ਸਕਦੇ ਹਾਂ। ਉਸਨੇ ਹਰ ਉਸ ਸਥਿਤੀ ਅਤੇ ਪਰਤਾਵੇ ਦਾ ਸਾਹਮਣਾ ਕੀਤਾ ਜਿਸ ਦਾ ਅਸੀਂ ਕਰਦੇ ਹਾਂ ਅਤੇ ਉਸਨੇ ਸਾਡੇ ਵਾਂਗ ਹੀ ਇਸਦਾ ਸਾਹਮਣਾ ਕੀਤਾ ਤਾਂ ਜੋ ਪਰਤਾਵੇ ਨੂੰ ਦੂਰ ਕੀਤਾ ਜਾ ਸਕੇ। ਇਸ ਦਾ ਇਹੀ ਅਰਥ ਹੈ ਉਹ ਉਸ ਅੱਗੇ ਪ੍ਰਾਥਨਾ ਕਰ ਰਿਹਾ ਸੀ ਜੋ ਉਸਨੂੰ ਮੌਤ ਤੋਂ ਬਚਾਉਣ ਦੇ ਯੋਗ ਹੈ।

ਪਵਿੱਤਰ ਸ਼ਾਸਤਰ ਵਿੱਚ ਕਿਸ ਮੌਤ ਬਾਰੇ ਗੱਲ ਕੀਤੀ ਜਾ ਰਹੀ ਹੈ? ਯਿਸੂ ਕੈਲਵਰੀ 'ਤੇ ਜਾਣ ਤੋਂ ਨਹੀਂ ਡਰ ਰਿਹਾ ਸੀ। ਉਸਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਹ ਸਾਨੂੰ ਸਾਡੇ ਪਾਪਾਂ ਤੋਂ ਬਚਾਉਣ ਲਈ ਹਜਾਰਾਂ ਕੈਲਵਰੀ 'ਤੇ ਚਲਾ ਜਾਵੇਗਾ। ਉਸਨੂੰ ਸਰੀਰ ਦੀ ਮੌਤ ਦਾ ਕੋਈ ਡਰ ਨਹੀਂ ਸੀ। ਇੱਥੇ ਬਹੁਤ ਸਾਰੇ ਇਸਾਈ ਮਸੀਹੀ ਹਨ ਜੋ ਆਪਣੀ ਮੌਤ ਤੱਕ ਗਾਉਂਦੇ ਰਹੇ ਸਨ। ਯਿਸੂ ਇਸ ਤੋਂ ਕਿਸ ਤਰ੍ਹਾਂ ਡਰ ਸਕਦਾ ਸੀ? ਇਹ ਵੀ ਕਿਹਾ ਗਿਆ ਹੈ ਕਿ ਉਸਦੀ ਪ੍ਰਾਥਨਾ "ਸੁਣੀ ਗਈ" ਪਰ ਉਸਨੂੰ ਸਰੀਰਕ ਮੌਤ ਤੋਂ ਨਹੀਂ ਬਚਾਇਆ ਗਿਆ ਸੀ। ਉਸਦੀ ਪ੍ਰਾਥਨਾ ਕਿਸ ਤਰ੍ਹਾਂ ਸੁਣੀ ਗਈ ਸੀ? ਇਹ ਦੋਵੇ ਕਥਨ ਕਿਸੇ ਹੋਰ ਮੌਤ ਵੱਲ ਇਸ਼ਾਰਾ ਕਰਦੇ ਹਨ ਜਿਸ ਤੋਂ ਬਚਣ ਲਈ ਉਹ ਪ੍ਰਾਥਨਾ ਕਰ ਰਿਹਾ ਸੀ।

ਬਾਈਬਲ ਵਿੱਚ ਆਤਮਕ ਮੌਤ ਅਤੇ ਸਰੀਰਕ ਮੌਤ ਬਾਰੇ ਗੱਲ ਕੀਤੀ ਗਈ ਹੈ। ਯਾਕੂਬ 1 ਕਹਿੰਦਾ ਹੈ, "ਜਦੋਂ ਪਾਪ ਪੂਰੀ ਤਰ੍ਹਾਂ ਹੋ ਜਾਂਦਾ ਹੈ ਤਾਂ ਇਹ ਮੌਤ ਲਿਆਉਂਦਾ ਹੈ।" ਜਦੋਂ ਤੁਹਾਨੂੰ ਪਰਤਾਇਆ ਅਤੇ ਵਰਗਲਾਇਆ ਜਾਂਦਾ ਹੈ ਤਾਂ ਇਹ ਪਾਪ ਵੱਲ ਲੈ ਜਾਂਦਾ ਹੈ ਅਤੇ ਅੰਤ ਵਿੱਚ ਮੌਤ ਵੱਲ ਲੈ ਜਾਂਦਾ ਹੈ। ਇਹ ਇਹੀ ਮੌਤ ਹੈ ਜਿਸ ਤੋਂ ਯਿਸੂ ਪਰਤਾਵੇ ਦੇ ਸਮੇਂ ਬਚਣ ਲਈ ਕਹਿ ਰਿਹਾ ਸੀ ਕਿ ਕਿਸੇ ਵੀ ਤਰੀਕੇ ਨਾਲ ਸੋਚ, ਰਵੱਇਆ, ਮਨੋਰਥ, ਸ਼ਬਦ ਜਾਂ ਕਰਮ ਵਿੱਚ ਪਰਤਾਵੇ ਦਾ ਜਵਾਬ ਦੇਣ ਦੁਆਰਾ ਪਾਪ ਦੀ ਆਤਮਕ ਮੌਤ ਦੀ ਗੰਧ ਵੀ ਨਾ ਆਵੇ। ਪਾਪ ਦੀ ਕੋਈ ਵੀ ਗੰਧ ਵੀ ਨਹੀਂ ਆਉਣੀ ਚਾਹੀਦੀ। ਅਤੇ ਕਿਉਂਕਿ ਉਹ ਪੂਰੀ ਤਰ੍ਹਾਂ ਪਵਿੱਤਰ ਹੋਣ ਲਈ, ਪਿਤਾ ਨੂੰ ਪ੍ਰਸੰਨ ਕਰਨ ਲਈ ਉਤਸੁਕ ਸੀ ਇਸ ਲਈ ਉਸਨੂੰ ਉੱਚੀਆਂ ਚੀਕਾਂ ਅਤੇ ਹੰਝੂਆਂ ਨਾਲ ਪ੍ਰਾਥਨਾ ਕਰਨੀ ਪਈ।

30 ਸਾਲ ਨਾਸਰਤ ਵਿੱਚ ਅਤੇ ਸਾਢੇ ਤਿੰਨ ਸਾਲ ਆਪਣੀ ਸੇਵਕਾਈ ਦੌਰਾਨ (ਆਪਣੇ ਮਨੁੱਖੀ ਸਰੀਰ ਦੇ ਸਾਰੇ ਦਿਨਾਂ), ਉਸਨੇ ਪ੍ਰਾਥਨਾ ਕੀਤੀ, "ਪਿਤਾ, ਮੈਂ ਕਦੇ ਵੀ ਪਾਪ ਨਹੀਂ ਕਰਨਾ ਚਾਹੁੰਦਾ, ਮੈਂ ਆਪਣੀ ਇੱਛਾ ਨਹੀਂ ਪੂਰੀ ਕਰਨਾ ਚਾਹੁੰਦਾ (ਜੋ ਕਿ ਸਾਰੇ ਪਾਪਾਂ ਦੀ ਜੜ੍ਹ ਹੈ)। ਇਸੇ ਲਈ ਉਸਨੇ ਗਥਸਮਨੀ ਵਿੱਚ ਪ੍ਰਾਥਨਾ ਕੀਤੀ ਅਤੇ ਸੰਘਰਸ਼ ਕੀਤਾ। ਲਹੂ ਦੀਆਂ ਵੱਡੀਆਂ ਬੂੰਦਾਂ ਵਾਂਗ ਪਸੀਨਾ ਵਹਾਇਆ ਕਿਉਂਕਿ ਉਹ ਆਪਣੀ ਇੱਛਾ ਪੂਰੀ ਨਹੀਂ ਕਰਨੀ ਚਾਹੁੰਦਾ ਸੀ ਅਤੇ ਉਸਦੇ ਈਸ਼ਵਰੀ ਭੈਅ ਕਾਰਨ ਉਸਦੀ ਸੁਣੀ ਗਈ।

ਇਸ ਤਰ੍ਹਾਂ ਇਸ ਵਚਨ ਅਨੁਸਾਰ ਈਸ਼ਵਰੀ ਭੈਅ ਦਾ ਕੀ ਚਿੰਨ੍ਹ ਹੈ? ਇੱਕ ਚਿੰਨ੍ਹ ਤਾਂ ਈਸ਼ਵਰੀ ਭੈਅ ਦਾ ਇਹ ਹੈ ਕਿ ਤੁਸੀਂ ਬੇਚੈਨੀ ਨਾਲ ਪੁਕਾਰਦੇ ਹੋ ਅਤੇ ਕਿਸ ਵੀ ਤਰ੍ਹਾਂ ਪਰਮੇਸ਼ਰ ਨੂੰ ਨਿਰਾਸ਼ ਨਹੀਂ ਕਰੋਗੇ। ਅਤੇ ਉਹ ਬਚ ਗਿਆ, ਉਸ ਦੀ ਪ੍ਰਾਥਨਾ ਸੁਣੀ ਗਈ, ਉਸਨੇ ਕਦੇ ਵੀ ਪਾਪ ਨਹੀਂ ਕੀਤਾ। ਸ਼ਾਇਦ ਇਸ ਦਾ ਇਹ ਵੀ ਕਾਰਨ ਹੈ ਕਿ ਅਸੀਂ ਇਸ ਤੋਂ ਬਚਣ ਲਈ ਬੈਚੇਨ ਨਹੀਂ ਹਾਂ। ਬਾਈਬਲ ਕਹਿੰਦੀ ਹੈ ਕਿ, "ਅਨੈਤਿਕਤਾ ਤੋਂ ਭੱਜੋ।" ਇਹੀ ਈਸ਼ਵਰੀ ਜੀਵਨ ਦਾ ਰਾਜ ਹੈ। ਪਹਿਲਾ ਕਦਮ ਇਹ ਹੈ, "ਧੰਨ ਹਨ ਉਹ ਜੋ ਧਾਰਮਿਕਤਾ ਲਈ ਭੁੱਖੇ ਅਤੇ ਪਿਆਸੇ ਹਨ।" ਅਤੇ ਇਸ ਲਈ ਵਾਅਦਾ ਵੀ ਹੈ ਕਿ ਤੁਸੀਂ ਰਜਾਏ ਜਾਵੋਗੇ। ਇਸ ਵਿੱਚ ਕੋਈ ਵੀ ਸੰਦੇਹ ਨਹੀਂ ਹੈ।