ਮਤੀ 4:9, ਸ਼ੈਤਾਨ ਨੇ ਯਿਸੂ ਨੂੰ ਜਗਤ ਦੇ ਸਾਰੇ ਰਾਜ ਅਤੇ ਉਹਨਾਂ ਦੀ ਮਹਿਮਾ ਦਿਖਾਈ ਅਤੇ ਕਿਹਾ, "ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇ ਤਾਂ ਮੈਂ ਇਹ ਸਭ ਕੁੱਝ ਤੈਨੂੰ ਦੇ ਦਿਆਂਗਾ।" ਇਹ ਉਹ ਹਮੇਸ਼ਾ ਚਾਹੁੰਦਾ ਸੀ ਅਤੇ ਇਹ ਹੀ ਹੈ ਜਿਸਨੇ ਉਸਨੂੰ ਸ਼ੈਤਾਨ ਬਣਾਇਆ। ਉਹ ਸਾਰੇ ਸਵਰਗਦੂਤਾਂ ਦਾ ਮੁਖੀ ਸੀ, ਜਿਸਨੂੰ ਪਰਮੇਸ਼ਰ ਨੇ ਬਣਾਇਆ ਸੀ ਉਹ ਬਹੁਤ ਸੋਹਣਾ ਅਤੇ ਬੁੱਧੀਮਾਨ, ਬ੍ਰਹਿਮੰਡ ਵਿੱਚ ਸੱਭ ਤੋਂ ਉੱਚਾ ਦਰਜਾ ਪ੍ਰਾਪਤ ਸੀ, ਇਹ ਮਨੁੱਖ ਦੀ ਸਿਰਜਣਾ ਤੋਂ ਬਹੁਤ ਪਹਿਲਾਂ ਦੀ ਗੱਲ ਸੀ। ਅਸੀਂ ਸਰਵਉੱਚ ਸਵਰਗਦੂਤ ਦੇ ਇਤੀਹਾਸ ਨੂੰ ਯਸਾਯਾਹ 14 ਅਤੇ ਹਿਜ਼ਕੀਏਲ ਵਿੱਚ ਪੜ੍ਹਦੇ ਹਾਂ। ਅਸੀਂ ਉਸਦਾ ਨਾਮ ਨਹੀਂ ਜਾਣਦੇ, ਸਿਰਫ਼ ਇਹੀ ਕਿ ਉਸਨੂੰ ਪ੍ਰਭਾਤ ਦਾ ਤਾਰਾ ਕਿਹਾ ਜਾਂਦਾ ਸੀ (ਯਸਾਯਾਹ 14:12), ਜਿਸਦਾ ਅਨੁਵਾਦ ਲੈਟਿਨ ਭਾਸ਼ਾ ਵਿੱਚ "ਲੂਸੀਫਰ" ਕੀਤਾ ਗਿਆ ਹੈ। ਇਸ ਲਈ ਇਹ ਸਿਰਲੇਖ ਉਸ ਨਾਲ ਜੁੜਿਆ ਰਿਹਾ ਪਰ ਇਹ ਉਸਦਾ ਨਾਮ ਨਹੀਂ ਹੈ। ਅਸੀਂ ਉਸਦਾ ਨਾਮ ਨਹੀਂ ਜਾਣਦੇ ਪਰ ਇਹ ਸਵਰਗਦੂਤਾਂ ਦਾ ਸਰਦਾਰ ਇਹ ਨਹੀਂ ਚਾਹੁੰਦਾ ਸੀ ਕਿ ਸਵਰਗਦੂਤ ਪਰਮੇਸਰ ਦੀ ਉਪਾਸਨਾ ਕਰਨ ਸਗੋਂ ਉਹ ਆਪਣੀ ਉਪਾਸਨਾ ਕਰਾਉਣਾ ਚਾਹੁੰਦਾ ਸੀ। ਇਹ ਹੀ ਸੀ ਜੋ ਉਹ ਯਸਾਯਾਹ 14 ਵਿੱਚ ਕਹਿੰਦਾ ਹੈ, "ਮੈਂ ਸਰਵਉੱਚ ਪਰਮੇਸ਼ਰ ਵਾਂਗ ਹੋਵਾਂਗਾ।" ਯਾਦ ਰੱਖੋ ਕਿ ਪਾਪ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ। ਜਦੋਂ ਕੋਈ ਆਪਣੀ ਉਪਾਸਨਾ ਚਾਹੁੰਦਾ ਸੀ, ਜਦੋਂ ਕੋਈ ਪਰਮੇਸ਼ਰ ਦੇ ਵਿਰੁੱਧ ਬਗਾਵਤ ਕਰਨਾ ਚਾਹੁੰਦਾ ਸੀ, ਜਦੋਂ ਕਿਸੇ ਦਾ ਹਿਰਦਾ ਹੰਕਾਰ ਨਾਲ ਭਰ ਗਿਆ ਅਤੇ ਉਹ ਚਾਹੁੰਦਾ ਸੀ ਕਿ ਸਵਰਗਦੂਤ ਉਸਦੀ ਪ੍ਰਸੰਸਾ ਕਰਨ।
ਇਹ ਪਾਪ ਦਾ ਮੂਲ ਹੈ। ਸੰਸਾਰ ਦਾ ਪਹਿਲਾ ਪਾਪ ਕਤਲ ਜਾਂ ਵਿਭਚਾਰ ਨਹੀਂ ਸੀ, ਇਹ ਦੂਜਿਆਂ ਤੋ ਆਪਣੀ ਪ੍ਰਸੰਸਾ ਕਰਵਾਉਣ ਦੀ ਇੱਛਾ ਸੀ। ਜੇਕਰ ਤਹਾਡੇ ਕੋਲ ਵੀ ਇਹ ਇੱਛਾ ਹੈ, ਚਾਹੇ ਤੁਸੀਂ ਜੋ ਭੀ ਹੋ ਆਪਣੇ ਆਪ ਨੂੰ ਮਸੀਹੀ ਜਾਂ ਪ੍ਰਚਾਰਕ ਕਹਿੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਲੋਕ ਮਸੀਹ ਦੀ ਨਹੀਂ ਤੁਹਾਡੀ ਪ੍ਰਸੰਸਾ ਕਰਨ, ਤਾਂ ਤੁਸੀਂ ਉਸ ਰਾਹ 'ਤੇ ਚੱਲ ਰਹੇ ਹੋ ਜਿਸ ਰਾਹੇ 'ਤੇ ਸ਼ੈਤਾਨ ਚੱਲਿਆ ਸੀ। ਇਹ ਇੱਕ ਬਹੁਤ ਖ਼ਤਰਨਾਕ ਸਥਾਨ ਹੈ ਕਿਉਂਕਿ ਇਹ ਅੰਤ ਵਿੱਚ ਨਰਕ ਵੱਲ ਜਾਂਦਾ ਹੈ। ਸ਼ੈਤਾਨ ਉਸ ਸਮੇਂ ਇਸ ਨੂੰ ਪ੍ਰਾਪਤ ਨਹੀਂ ਕਰ ਸਕਿਆ, ਉਸਨੂੰ ਸਵਰਗ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ ਪਰ ਹੁਣ ਉਹ ਇਸਨੂੰ ਦੁਬਾਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ੈਤਾਨ ਕਹਿੰਦਾ ਹੈ ਕਿ "ਝੁਕ ਜਾਓ" ਅਤੇ "ਮੇਰੀ ਉਪਾਸਨਾ ਕਰੋ।" ਪਰ ਯਿਸੂ ਨੇ ਕਿਹਾ, "ਸ਼ੈਤਾਨ! ਤੂੰ ਇੱਥੋਂ ਚਲਿਆ ਜਾ।" ਮਤੀ 4:10, "ਪੋਥੀਆਂ ਵਿੱਚ ਇਹ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।" ਸਾਨੂੰ ਸਿਰਫ਼ ਇੱਕ ਹੀ ਵਿਅਕਤੀ ਦੀ ਉਪਾਸਨਾ ਕਰਨੀ ਚਾਹੀਦੀ ਹੈ। ਅਸੀਂ ਪਰਮੇਸ਼ਰ ਦੇ ਮਹਾਨ ਸੇਵਕਾਂ ਅਤੇ ਮਹਾਨ ਵਿਅਕਤੀਆਂ ਦੀ ਪੂਜਾ ਕਰਨ ਦੀ ਗ਼ਲਤੀ ਕਰ ਸਕਦੇ ਹਾਂ। ਪਰਕਾਸ਼ ਦੀ ਪੋਥੀ 22:8, ਇੱਥੋਂ ਤਕ ਕਿ ਇਹ ਗਲਤੀ ਮਹਾਨ ਰਸੂਲ ਯੂਹੰਨਾ ਨੇ ਵੀ ਕੀਤੀ। ਉਸਨੇ ਇੱਕ ਸਵਰਗਦੂਤ ਨੂੰ ਦੇਖਿਆ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਪ੍ਰਗਟ ਕੀਤੀਆਂ ਗਈਆਂ ਅਦਭੁੱਤ ਗੱਲਾਂ ਨੂੰ ਜਾਨਣ ਤੋਂ ਬਾਅਦ ਉਹ ਉਸਦੀ ਪੂਜਾ ਕਰਨ ਲਈ ਝੁਕ ਗਿਆ। ਕਲਪਨਾ ਕਰੋ, ਜੇਕਰ ਰਸੂਲ ਯੂਹੰਨਾ, 95 ਸਾਲਾਂ ਦੀ ਉਮਰ ਵਿੱਚ, ਜੋ ਪਰਮੇਸ਼ਰ ਨੂੰ ਇੰਨੇ ਲੰਬੇ ਸਮੇਂ ਤੋਂ ਜਾਣਦਾ ਸੀ, ਪਰਮੇਸ਼ੁਰ ਦੇ ਇੱਕ ਸ਼ਕਤੀਸ਼ਾਲੀ ਸੇਵਕ ਦੀ ਪ੍ਰਸ਼ੰਸਾ ਕਰਨ ਦੀ ਗਲਤੀ ਕਰ ਸਕਦਾ ਹੈ, ਤਾਂ ਸਾਡੇ ਵਿੱਚੋਂ ਕੋਈ ਵੀ ਅਜਿਹੀ ਗਲਤੀ ਕਰ ਸਕਦਾ ਹੈ। ਸਾਨੂੰ ਪਰਮੇਸ਼ੁਰ ਦੇ ਕਿਸੇ ਸ਼ਕਤੀਸ਼ਾਲੀ ਸੇਵਕ ਦੀ ਇਸ ਹੱਦ ਤੱਕ ਪ੍ਰਸ਼ੰਸਾ ਨਹੀਂ ਕਰਨੀ ਚਾਹੀਦੀ ਕਿ ਸਾਡਾ ਸੰਪਰਕ ਖੁਦ ਪਰਮੇਸ਼ੁਰ ਨਾਲ ਉਸ ਸੇਵਕ ਰਾਹੀਂ ਹੋ ਜਾਵੇ।
ਜਿੱਥੇ ਕੋਈ ਵੀ ਪ੍ਰਚਾਰਕ ਜਾਂ ਪਾਦਰੀ ਪਰਮੇਸ਼ਰ ਅਤੇ ਮਨੁੱਖਾਂ ਦੇ ਵਿਚਕਾਰ ਮਧਿਅਸਥ ਜਾਂ ਵਿਚੋਲਾ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਪੁਰਾਣੇ ਨੇਮ ਦੇ ਨਬੀ ਉਹ ਲੋਕ ਸਨ ਜੋ ਪਰਮਾਤਮਾ ਦੀ ਇੱਛਾ ਨੂੰ ਮਨੁੱਖਾਂ ਤਕ ਪਹੁੰਚਾਉਂਦੇ ਸਨ। ਪਰ ਨਵੇਂ ਨੇਮ ਵਿੱਚ ਪਰਮਾਤਮਾ ਅਤੇ ਮਨੁੱਖਾਂ ਵਿਚਕਾਰ ਸਿਰਫ਼ ਇਕ ਹੀ ਮਧਿਅਸਥ ਹੈ ਅਤੇ ਉਹ ਪ੍ਰਭੂ ਯਿਸੂ ਮਸੀਹ ਹੈ। ਤੁਹਾਨੂੰ ਪਰਮੇਸ਼ਰ ਅਤੇ ਤੁਹਾਡੇ ਵਿਚਕਾਰ ਦੂਸਰਾ ਮਧਿਅਸਥ ਬਣਨ ਲਈ ਕਿਸੇ ਪਾਦਰੀ ਜਾਂ ਪ੍ਰਚਾਰਕ ਦੀ ਜ਼ਰੂਰਤ ਨਹੀਂ ਹੈ। ਨਾ ਹੀ ਤੁਹਾਨੂੰ ਮਰੀਅਮ ਦੀ ਜ਼ਰੂਰਤ ਹੈ। ਨਾ ਹੀ ਤੁਹਾਨੂੰ ਕਿਸੇ ਹੋਰ ਦੀ ਜ਼ਰੂਰਤ ਹੈ। ਤੁਸੀਂ ਸਿੱਧਾ ਹੀ ਯਿਸੂ ਕੋਲ ਜਾ ਸਕਦੇ ਹੋ ਅਤੇ ਯਿਸੂ ਰਾਹੀਂ ਪਿਤਾ ਕੋਲ ਜਾ ਸਕਦੇ ਹੋ। ਪਰ ਜਿਸ ਤਰ੍ਹਾਂ ਦੀ ਗਲਤੀ ਯੂਹੰਨਾ ਨੇ ਕੀਤੀ ਸੀ ਤੁਸੀਂ ਵੀ ਕਰ ਸਕਦੇ ਹੋ। ਪਰਕਾਸ਼ ਦੀ ਪੋਥੀ 22 ਵਿੱਚ, ਅਸੀਂ ਸ਼ਕਤੀਸ਼ਾਲੀ ਸਵਰਗਦੂਤ ਦੀ ਵਫ਼ਾਦਾਰੀ ਦੇਖਦੇ ਹਾਂ। ਉਹ ਕਹਿੰਦਾ ਹੈ, "ਇਸ ਤਰ੍ਹਾਂ ਨਾ ਕਰੋ, ਮੇਰੀ ਉਪਾਸਨਾ ਨਾ ਕਰੋ।"
ਉਹ ਪ੍ਰਚਾਰਕ, ਪਾਦਰੀ ਅਤੇ ਮਸੀਹੀ ਆਗੂ ਜੋ ਦੂਜੇ ਮਸੀਹੀਆਂ ਨੂੰ ਆਪਣੇ ਨਾਲ ਜੁੜਣ ਦੀ ਇਜ਼ਾਜਤ ਨਹੀਂ ਦੇਣਗੇ ਕਿੱਥੇ ਹਨ? ਜੋ ਉਹਨਾਂ ਨੂੰ ਦੂਰ ਧਕ ਦੇਣਗੇ ਅਤੇ ਕਹਿਣਗੇ, "ਮੇਰੇ ਨਾਲ ਨਾ ਜੁੜੋ ਖੁਦ ਮਸੀਹ ਨਾਲ ਜੁੜਣ ਦੀ ਕੋਸ਼ਿਸ਼ ਕਰੋ?" ਉਹ ਪਰਮੇਸ਼ਰ ਦਾ ਸੱਚਾ ਸੇਵਕ ਹੈ ਜਿਸਦਾ ਤੁਸੀਂ ਬਿਨਾਂ ਕਿਸੇ ਡਰ ਦੇ ਅਨੁਸਰਣ ਕਰ ਸਕਦੇ ਹੋ। ਉਹ ਜੋ ਤੁਹਾਨੂੰ ਖੁਦ ਨਾਲ ਜੁੜਣ ਦੀ ਇਜ਼ਾਜਤ ਦੇਣ ਤੋਂ ਇਨਕਾਰ ਕਰਦਾ ਹੈ ਅਤੇ ਤੁਹਾਡੇ ਲਈ ਪਰਮੇਸ਼ਰ ਦੀ ਇੱਛਾ ਦੀ ਖੋਜ ਕਰਨ ਤੋਂ ਇਨਕਾਰ ਕਰਦਾ ਹੈ। ਪਰ ਤੁਹਾਨੂੰ ਕਹਿੰਦਾ ਹੈ ਕਿ "ਪਰਮੇਸ਼ਰ ਤੁਹਾਡਾ ਪਿਤਾ ਹੈ। ਸਿੱਧੇ ਉਸ ਕੋਲ ਜਾਓ ਅਤੇ ਉਹ ਤੁਹਾਡੀ ਇੱਛਾ ਦੱਸੇਗਾ।" ਕਿਉਂਕਿ ਇਬਰਾਨੀਆ 8:11 ਵਿੱਚ ਪਰਮੇਸ਼ਰ ਦਾ ਵਾਅਦਾ ਹੈ, ਕਿ "ਫਿਰ ਕਦੇ ਵੀ ਕਿਸੇ ਵਿਅਕਤੀ ਨੂੰ ਆਪਣੇ ਭਰਾ ਜਾ ਹੋਰਾਂ ਨੂੰ ਪਰਮੇਸ਼ਰ ਬਾਰੇ ਸਿਖਾਉਣ ਦੀ ਲੋੜ ਨਹੀਂ ਪਵੇਗੀ। ਅਤੇ ਨਾ ਹੀ ਪਰਮੇਸ਼ਰ ਨੂੰ ਜਾਣੋ, ਬਾਰੇ ਦੱਸਣ ਦੀ ਲੋੜ ਪਵੇਗੀ। ਕਿਉਂਕਿ ਸਾਰੇ ਮਹਾਨ ਲੋਕ ਅਤੇ ਹੀਣੇ ਲੋਕ ਮੈਨੂੰ ਜਾਣ ਜਾਣਗੇ।" ਇਸਦਾ ਅਰਥ ਹੈ ਕਿ ਮਸੀਹ ਵਿੱਚ ਇੱਕ ਬੱਚੇ ਤੋਂ ਲੈ ਕੇ ਵੱਡੇ ਤਕ, ਅਤੇ ਪਰਮੇਸ਼ਰ ਦਾ ਸਭ ਤੋਂ ਸ਼ਕਤੀਸ਼ਾਲੀ ਸੇਵਕ, ਸਾਰੇ ਉਸਨੂੰ ਨਿੱਜੀ ਤੌਰ 'ਤੇ ਜਾਣ ਸਕਦੇ ਹਨ। ਇਸ ਲਈ ਸਵਰਗਦੂਤ ਕਹਿੰਦਾ ਹੈ, ਕਿ "ਮੇਰੀ ਉਪਾਸਨਾ ਨਾ ਕਰੋ ਮੈਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਹਾਂ। ਮੈਂ ਇੱਕ ਸਾਥੀ ਸੇਵਕ ਹਾਂ ਅਤੇ ਤੁਹਾਨੂੰ ਪਰਮੇਸ਼ਰ ਦੀ ਉਪਾਸਨਾ ਕਰਨ ਦੀ ਲੋੜ ਹੈ।"